ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਚਾਹੀਏ

Posted by Preetam Singh 
ਚਾਹੀਏ
November 10, 2011 11:25AM
ਚਾਹੀਏ ਕੇ ਪਿਆਰਾ ਮੁਖ ਦਿਖਾਵੇ
ਮੇਰੇ ਰਿਦ ਵਿਚ ਆਵਦੇ ਚਰਨ ਪਾਵੇ
ਪਾਪ ਮੇਰੇ ਸਭ ਮਿਟਾਜਾਵੇ
ਅਤੇ ਰੰਗਲਾ ਸਜਨ ਬਨਾਜਾਵੇ

ਚਾਹੀਏ ਬੋਹਥ ਕਿਰਪਾਲੂ ਨੂੰ
ਸੋਹਨੇ ਅਤੇ ਸੁੰਦਰਾਲੂ ਨੂੰ
ਬੇਨਤੀ ਕਰੀਏ ਇਸ ਦਿਆਲੂ ਨੂੰ
ਕੇ ਦਰਸ਼ਨ ਦੇਦੇ ਇਸ ਸ਼ਰਦਾਲੂ ਨੂੰ

ਚਾਹੀਏ ਗੁਰ ਗੋਬਿੰਦ ਸਿੰਘ ਤੇਰੀ ਯਾਰੀ
ਮੁਖੜਾ ਤੇਰਾ ਅਤ ਸ਼ੋਭਾਧਾਰੀ
ਕਲਗੀ ਚਕਰ ਨਾਲ ਤੂੰ ਦਸਤਾਰਾਧਾਰੀ
ਮਜਨੂ ਪੁਕਾਰੇ ਤੇਰੇ ਪਿਆਰ ਵਿਚ ਜਾਰੀ
Reply Quote TweetFacebook
Re: ਚਾਹੀਏ
November 10, 2011 12:39PM
Vaah Majnoo jee! Subhaan!
Reply Quote TweetFacebook
Re: ਚਾਹੀਏ
November 11, 2011 12:38PM
ਚਾਹੀਏ, ਪ੍ਰੇਮ ਕੀ ਖਿੱਚੜੀ ਚਾਹੀਏ
ਚਾਹੀਏ, ਰਸ ਭਿੰਨਾ ਕੀਰਤਨ ਚਾਹੀਏ
ਚਾਹੀਏ, ਮਾਂ ਗੂਜਰੀ ਕਾ ਪਿਆਰ ਚਾਹੀਏ
ਚਾਹੀਏ, ਲਾਲੋ ਲਾਲ ਹੁਸਨ ਚਿਹਰਾ ਚਾਹੀਏ
ਚਾਹੀਏ, ਟੋਰ ਖ਼ਾਲਸਈ ਚਾਹੀਏ
ਚਾਹੀਏ, ਸਦਾ ਰੰਗ ਰਾਤਾ ਅਵਸਥਾ ਚਾਹੀਏ
ਚਾਹੀਏ, ਸਹਜ ਰੰਗੋਂ ਕੀ ਸਥਿਤੀ ਚਾਹੀਏ
ਚਾਹੀਏ, ਸੱਚਾ ਇਸ਼ਕ ਪਿਆਲਾ ਚਾਹੀਏ
Reply Quote TweetFacebook
Re: ਚਾਹੀਏ
November 11, 2011 07:18PM
Vaah Vaah Vaah! Excellent Jaspreet Singh jeeo. Mata Gujri ka pyaar chahiye.

Kulbir Singh
Reply Quote TweetFacebook
Re: ਚਾਹੀਏ
November 13, 2011 07:17PM
ਚਾਹੀਏ,
ਗਲ ਇਕ ਹੋਵੇ ਤਾਂ ਨਾਲ ਰੋਅਬ ਮੈਂ ਮੰਗਾ,
ਐਪਰ ਬਹੁਤਾ ਕੁਝ ਮੰਗਦੀ ਮੈਂ ਸੰਗਾ,

ਜੀਵਨ ਸਚਿਆਰ ਸਿਖ ਜਿਹਾ ਹੋਵੇ ਚੰਗਾ,
ਭਾ ਜਾਵੇ ਸਤਿਗੁਰੁ ਨੂੰ ਵਰ ਦੇਵੇ ਜੋ ਮੰਗਾ,

ਜੀਵਨ ਆਪਣਾ ਸਤਸੰਗਤ ਧੂਰੀ ਮੈਂ ਰੰਗਾ,
ਆਵੇ ਸੁਭਾਗੀ ਘੜੀ ਮਾਣਾ ਸਚਖੰਡੀ ਤਰੰਗਾ,

ਹੁਕਮ ਕਰੇ ਮੇਰੇ ਤਾਂਈ ਕੋਈ ਗੁਰੂ ਦਾ ਬੰਦਾ,
ਹੁਕਮ ਵ੍ਜਾਵਾਂ ਤਿਸ ਦਾ ਲਾਹ ਕੇ ਸਬ ਸੰਗਾਂ,

ਲੋੜ ਪਵੇ ਤੇਰੇ ਪੰਥ ਤਾਈ ਜੇ ਪਵੇ ਕੋਈ ਪੰਗਾ,
ਪੰਥ ਦੋਖੀਆਂ ਨੂੰ ਫੜ ਗਲ ਤੋਂ ਜਮ ਸੂਲੀ ਟੰਗਾ,

ਦਿਵਅ ਸ਼ਸ਼ਤਰ ਬਖਸ਼ੋ ਬੇਨੰਤੀ ਤੇਰੇ ਚਰਨਗਾ,
ਪ੍ਰਮਾਣੂ ਸ਼ਕਤੀ ਖਾਮੋਸ਼ ਕਰ ਵੈਰੀ ਸੂਲੀ ਟੰਗਾ,

ਜੀਵਨ ਕੇਸ਼ਾ ਸ੍ਵਾਸਾ ਸੰਗ ਤਕ ਆਖਰ ਲੰਘਾ,
ਚਿਰ ਜਾਵਾਂ ਆਰੇ ਨਾਲ ਸਮੇ ਦੀਆਂ ਜੇ ਮੰਗਾ...................................
Reply Quote TweetFacebook
Re: ਚਾਹੀਏ
November 15, 2011 08:46AM
Bahut Khoob Heera Singh jeeo. Bahut khoob mangiya hai.

Kulbir Singh
Reply Quote TweetFacebook
Re: ਚਾਹੀਏ
November 15, 2011 09:14AM
ਚਾਹੀਏ ਕਿ ਸਤਿਗੁਰ ਦੇ ਮੁਖ ਨੂੰ ਅਸੀਂ ਦੇਖੀਏ।
ਦੇਖਦੇ ਹੀ ਰਹੀਏ ਜਦ ਤਕ ਸਰੀਰ ਅਸੀਂ ਛਡੀਏ।

ਚਾਹੀਏ ਕਿ ਸਤਿਗੁਰ ਦੇ ਚਰਨ ਰਿਦੇ ਵਸਾਈਏ।
ਪਰਗਟ ਹੋਏ ਚਰਨਾਂ ਨੂੰ ਧੋ ਧੋ ਕੇ ਅਸੀਂ ਪੀਵੀਏ।

ਚਾਹੀਏ ਕਿ ਸਤਿਨਾਮ ਨੂੰ ਧਿਆਨ ਨਾਲ ਸੁਣੀਏ।
ਕੰਨਾਂ ਨਾਲ ਸੁਣ ਨਾਮ ਰਸਨਾ ਰਸ ਨਾਲ ਰਸੀਏ।

ਚਾਹੀਏ ਕਿ ਨਾਮ ਦੇ ਰੰਗਾਂ ਨੂੰ ਅਸੀਂ ਮਾਣੀਏ।
ਗੁਝੇ ਤੋਂ ਗੁਝੇ ਆਤਮਕ ਭੇਦਾਂ ਨੂੰ ਅਸੀਂ ਜਾਣੀਏ।

ਚਾਹੀਏ ਕਿ ਸਿਖੀ ਪੁਰਾਤਨ ਸਿੰਘਾਂ ਵਾਂਗ ਕਮਾਈਏ।
ਪੈਰ ਮੂਲੋਂ ਨਾ ਹਿਲਾਈਏ ਜਿਥੇ ਇਕ ਵਾਰ ਜਮਾਈਏ।

ਚਾਹੀਏ ਕਿ ਅਖੰਡ ਪਾਠਾਂ ਦੇ ਸਮਾਗਮ ਬੇਅੰਤ ਰਚੀਏ।
ਪਾਠ ਸੁਣੀਏ ਤੇ ਕਰੀਏ, ਨਾ ਮਾਇਆ ਵਿਚ ਖਚੀਏ।

ਚਾਹੀਏ ਕਿ ਰੈਣ ਸਬਾਈ ਕੀਰਤਨਾਂ ਦੀ ਝੜੀ ਲਾਈਏ।
ਆਪ ਤਰੀਏ ਤੇ ਸਭ ਸੰਗੀਆਂ ਸਾਥੀਆਂ ਨੂੰ ਤਰਾਈਏ।

ਚਾਹੀਏ ਕਿ ਰਹਿਤ ਦੇ ਸੂਰੇ ਬਣ ਖੁਸ਼ੀ ਗੁਰਾਂ ਦੀ ਲਈਏ।
ਮਰਦੇ ਮਰ ਜਾਈਏ ਪਰ ਢਿਲ ਰਹਿਤ ਵਲੋਂ ਨਾ ਕਰੀਏ।

ਚਾਹੀਏ ਕਿ ਸਭ ਸਮ ਰਹਿਤੀਏ ਇਕੱਠੇ ਸਦਾ ਰਹੀਏ।
ਪਿਰ ਸੰਗ ਰੰਗ ਮਾਣੀਏ ਤੇ ਸਭ ਅੰਦਰੋ ਅੰਦਰ ਜਰੀਏ।

ਚਾਹੀਏ ਕਿ ਸੁਖਾ ਸਿੰਘ ਵਾਗ ਬਹਾਦਰ ਅਸੀਂ ਬਣੀਏ।
ਮਸਿਆਂ ਰੰਘੜਾਂ ਦੇ ਸਿਰ ਵਢ ਕੇ ਨੇਜੇ ਉਪਰ ਟੰਗੀਏ।

ਚਾਹੀਏ ਕਿ ਸੰਤ ਭਿੰਡਰਾਂਵਾਲਿਆਂ ਵਾਂਗ ਹਲੂਣਾ ਦੇਈਏ।
ਕੌਮ ਦੇ ਸਿਰ ਲਗੇ ਇਲਜ਼ਾਮ ਆਪਣੇ ਖੁਨ ਨਾਲ ਧੋਈਏ।

ਚਾਹੀਏ ਕਿ ਭਾਈ ਰਣਧੀਰ ਸਿੰਘ ਵਾਂਗ ਬਣੀਏ ਗਿਆਨੀ।
ਅਰਪਣ ਕਰੀਏ ਇਹ ਜੀਵਨ ਸਣੇ ਬਚਪਨ ਤੇ ਜਵਾਨੀ।

ਚਾਹੀਏ ਕਿ ਕੁਲਬੀਰ ਸਿੰਘ ਧੂੜੀ ਵਿਚ ਹੀ ਪਿਆ ਸੋਹੇ।
ਦਰ ਤੇ ਸਦਾ ਪਿਆ ਰਹੇ, ਪਿਰ ਖੁਸ਼ ਹੋਵੇ ਚਾਹਰ ਹੋਵੇ ਰੋਹੇ।
Reply Quote TweetFacebook
Vaheguru.- ਇਸ ਘਨਘੋਰ ਕਲਜੁਗ ਅੰਦਰ ਆਪ ਜੀ ਦੀ ਐਸੀ ਚਾਹਤ ਤੋਂ ਕੁਰਬਾਨ ||

Vaheguru jee ka Khalsa Vaheguru jee kee fateh!
Reply Quote TweetFacebook
Re: ਚਾਹੀਏ
November 15, 2011 10:28AM
Bhai Kulbir Singh jio
Subhaan!subhaan!subhaan!!!!!
Reply Quote TweetFacebook
Re: ਚਾਹੀਏ
November 16, 2011 10:00AM
ਸਜਣਾਂ ਚਾਵਾਂ ਚਾਵਾਂ ਚਾਵਾਂ।
ਵੇ ਤੇਰੀ ਸਿਖੀ ਨੂੰ ਮੈਂ ਚਾਵਾਂ।
ਅਮ੍ਰਿਤਵੇਲੇ ਮੈ ਉਠ ਨ੍ਹਾਵਾਂ।
ਤੇਰੇ ਸੋਹਣੇ ਦਰਸ਼ਨ ਭਾਵਾਂ।

ਤੇਰੇ ਅੱਗੇ ਮੈਂ ਹਾਂ ਸ਼ਰਮਾਵਾਂ।
ਨਾਲ ਲਾਲੋ ਲਾਲ ਹੋ ਜਾਵਾਂ।
ਤੇਰੀ ਮਿਠੜੀ ਬਾਣੀ ਗਾਵਾਂ।
ਮਥੇ ਸੰਗਤੀ ਧੂੜ ਮੈਂ ਲਾਵਾਂ।

ਤੇਰੀ ਦਿਤੀ ਰਹਿਤ ਨਿਭਾਵਾਂ।
ਤੇਰੀ ਦਸਤਾਰ ਸਦਾ ਸਜਾਵਾਂ।
ਨਾਲ ਸੋਹਨਾ ਖੰਡਾ ਲਗਾਵਾਂ।
ਤੇਰਾ ਨਾਮ ਜਪਾਂ ਤੇ ਜਪਾਵਾਂ।

ਮੈਂ ਪੰਜ ਚੋਰਾਂ ਨੂੰ ਤੜਪਾਵਾਂ।
ਜਿਨਾ ਕਰਕੇ ਹੁੰਦਾ ਪਛਤਾਵਾ।
ਨਾ ਵੇ ਤੈਨੂੰ ਕਦੀਂ ਭੁਲਾਵਾਂ।
ਜੀਦੇ ਕਰਕੇ ਲਖ ਪਛਤਾਵਾਂ।

ਵੇ ਤੇਰੇ ਦਰ ਤੇ ਹੀ ਮੈਂ ਆਵਾਂ।
ਜਿਥੇ ਆਪਣਾ ਸੀਸ ਝੁਕਾਵਾਂ।
ਤੇਰਾ ਨਾਮ ਜਪੀ ਜਪ ਜਾਵਾਂ।
ਨਾਲ ਸਵਾਸਾਂ ਸੰਗ ਕਮਾਵਾਂ।

ਵੇ ਨ ਹੋਵੇ ਢੈਣ ਦੀ ਕਲਾਵਾਂ।
ਬੱਸ ਬਕਸ਼ੀ ਚੜਦੀ ਕਲਾਵਾਂ।
ਮੈਂ ਤੇਥੋਂ ਬਲਿਹਾਰ ਹੋ ਜਾਵਾਂ।
ਲਿਖਾਂ ਤੇਰੀ ਹੀ ਕਵਿਤਾਵਾਂ।

ਤੇਰਾ ਜੱਸ ਸਦਾ ਲਈ ਗਾਵਾਂ।
ਬੱਸ ਸਿਖੀ ਚ ਜਿੰਦ ਲੰਗਾਵਾਂ।
ਮੇਂ 'ਨਿਮਾਣਾ' ਦਰਸ਼ਨ ਚਾਵਾਂ।
ਚਾਵਾਂ ਬੱਸ ਸਜਣਾਂ ਨੂੰ ਚਾਵਾਂ।
Reply Quote TweetFacebook
Re: ਚਾਹੀਏ
November 16, 2011 10:22AM
Balihaar Nimaana jee Balihaar! Bahut Khoob!
Reply Quote TweetFacebook
Re: ਚਾਹੀਏ
November 17, 2011 03:00PM
Excellent. Please Please do Kavi Darbar program.
Reply Quote TweetFacebook
Sorry, only registered users may post in this forum.

Click here to login