ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Poetic Praise - ਗੁਰਪੁਰਬ ਗੁਰੂ ਨਾਨਕ ਨਿਰੰਕਾਰੀ

Posted by Kulbir Singh 
Sadhsangat jeeo,

Yesterday was Kattak Masiya i.e. Bandi Chorr Divas and 14 days after i.e. on Kattak Pooranmashi is the auspicious Gurpurab day of Siri Guru Nanak Dev jee. This is the biggest day for Sikhs because Siri Guru Nanak Dev jee is the greatest of all ( Sabh te Vadda ).

Request to all Poets: Please submit your poems dedicated to our Satguru - Siri Guru Nanak Dev jee - by the Gurpurab day. Let's make this thread the best poem thread of all. We don't have to write only one poem. Let's write poems from many different angles. Let the poems flow in anticipation of Guru Sahib's Darshan. Let the Bairaag increase as the Gurpurab comes near.

Kulbir Singh
Reply Quote TweetFacebook
Please accept the first poem on Guru Nanak Nirankari...

ਮੇਰਾ ਸਤਿਗੁਰ ਦੁਖਦਾਰੀ, ਹਉਮੈ ਰੋਗ ਸਭ ਨਿਵਾਰੀ,
ਬਿਬੇਕੀ ਬਡੋ ਸੂਚਾਚਾਰੀ, ਗੁਰੂ ਨਾਨਕ ਨਿਰੰਕਾਰੀ।

ਸਭ ਦੁਨੀ ਜਿਨ ਤਾਰੀ, ਉਪਮਾ ਜਾਇ ਨਾ ਕਥਾਰੀ,
ਤਜੀ ਸਭ ਲੋਕਾਚਾਰੀ, ਇਕ ਨਾਮ ਦੀ ਗੱਲ ਸਾਰੀ।

ਕਮਲ ਜੀਹਦੇ ਚਰਨਾਰੀ, ਮੁਖੜਾ ਬਹੁਤ ਰੋਸ਼ਨਾਰੀ।
ਕਾਇਆਂ ਸੋਨਾ ਕੰਚਨਾਰੀ, ਗੁਰੂ ਸਭ ਤੋਂ ਨਿਆਰੀ।

ਨਾਮ ਲਏ ਜੋ ਇਕ ਵਾਰੀ, ਤਰ ਜਾਵੇ ਭਵਜਲ ਭਾਰੀ।
ਕੀਮਤ ਕੋ ਕਹਿ ਨ ਸਕਾਰੀ, ਗੁਰੂ ਨਾਨਕ ਨਿਰੰਜਨਾਰੀ।

ੳਪਮਾ ਬਹੁਤ ਬਿਸਥਾਰੀ, ਤ੍ਰੈਗੁਣਾਂ ਤੋਂ ਅਪਰੰਪਾਰੀ।
ਬਾਣੀ ਮਿੱਠੀ ਅੰਮ੍ਰਿਤਧਾਰੀ, ਗੁਰੂ ਨਾਨਕ ਗੁਣਕਾਰੀ।

ਕਲਿਜੁਗ ਜ਼ੋਰ ਲਾਵੇ ਭਾਰੀ, ਮਾਇਆ ਵੀ ਥਕ ਹਾਰੀ।
ਝਖੜ ਵਡੇ ਤੋਂ ਵਡਾਰੀ, ਗੁਰ ਨਾਨਕ ਮੇਰ ਅਪਾਰੀ।

ਕੁਲਬੀਰ ਸਿੰਘ ਕੁਰਬਾਨਾਰੀ, ਤਲੀ ਖਾਕ ਤੋ ਬਲਿਹਾਰੀ।
ਖਤਮ ਕਰੋ ਸਾਡੀ ਖੁਆਰੀ, ਬਣੀਏ ਗੁਰਮੁਖ ਦੀਦਾਰੀ।
Reply Quote TweetFacebook
੧੪੬੯ ਤਕ ਲੋਕਾਈ ਡਰਦੀ ਸੀ, ਚਾਰੇ ਪਾਸੇ ਅਗ ਵਰਦੀ ਸੀ
ਨਾ ਬਾਣੀ ਸੀ ਨਾ ਬਾਣਾ,ਗੂੜਾ ਦੁਖ ਹਰ ਇਕ ਰੂਹ ਜਰਦੀ ਸੀ
ਦੁਨੀਆ ਸੀ ੧ ਚੋਰ ਬਾਜ਼ਾਰੀ,ਗਰੀਬ ਦਾ ਨਾ ਕੋਈ ਦਰਦੀ ਸੀ
ਭਰਾ ਦਾ ਸੀ ਭਰਾ ਹੀ ਵੈਰੀ,ਇਸਤਰੀ ਸਤੀ ਹੋ ਕੇ ਜਲਦੀ ਸੀ
ਮੁੰਡਾ ਜਮਣ ਦੀ ਖੁਸ਼ੀ ਬਾਲੀ,ਬਚੀ ਤਾਂ ਗਰਬ ਚ ਗਲਦੀ ਸੀ
ਪਾਖੰਡਾ ਦਾ ਸੀ ਬੋਲ ਬਾਲਾ, ਸਚਾਈ ਨਾ ਕਿਦਰੇ ਪਲਦੀ ਸੀ
ਕਾਜੀਆਂ ਦੀ ਪੂਜਾ ਬਹੁਤੀ,ਰਭੀ ਜੋਤ ਨਾ ਕਿਦਰੇ ਜਲਦੀ ਸੀ
ਪੰਡਿਤ ਪੁਠੀਆਂ ਮਤਾਂ ਦੇਂਦੇ,ਭਗਤੀ ਨਾ ਕਿਸੇਦੀ ਫਲਦੀ ਸੀ
ਪਥਰਾਂ ਤੇ ਸੀ ਸਾਰੀ ਸ਼ਰਦਾ,ਮੂਰਤੀਆਂ ਤੇ ਲੱਸੀ ਚਲਦੀ ਸੀ
ਲੜਕੇ ਨੂੰ ਜਨੇਊ ਪਿਹ੍ਨਾਉਂਦੇ,ਲੜਕੀ ਬੁਰਕੇ ਚ ਪਲਦੀ ਸੀ
ਪੈਸੇ ਲੈ ਸੀ ਕਲਮਾ ਪੜਦੇ, ਕੋਈ ਪੂਜਾ ਨਾ ਸਿਰੇ ਚੜਦੀ ਸੀ
ਮੁਸਲਿਮ ਦੁਨੀਆਂ ਦੇ ਮਾਲਕ,ਹੋਰ ਜਾਤਾਂ ਦੀ ਨਾ ਚਲਦੀ ਸੀ
ਜਾਤ ਪਾਤ ਵਿਚ ਲੋਕਾਈ ਵੰਡੀ,ਆਪਿਸ ਚ ਨਾ ਰਲਦੀ ਸੀ


To Continue ........

Vaheguru jee ka Khalsa Vaheguru jee kee fateh!
Reply Quote TweetFacebook
ਆਇਆ ਗੁਰੂ ਨਾਨਕ ਆਇਆ

ਸੋਕਾ ਉਡਿਆ ਆਈਆਂ ਬਹਾਰਾਂ
ਨੂਰਾਂ ਭਿੰਨੀਆਂ ਪ੍ਰੇਮ ਫੁਹਾਰਾਂ
ਖੇੜੇ ਦੇ ਵਿਚ ਕੁਦਰਤ ਆ ਕੇ
ਸੁੰਦਰ ਰੰਗ ਜਮਾਇਆ
ਆਇਆ ਗੁਰੂ ਨਾਨਕ ਆਇਆ

ਜ਼ਹਿਰੀ ਸੱਪਾਂ ਜਿੰਨੂ ਤੱਕ ਕੇ
ਕੀਤੀਆਂ ਛਾਵਾਂ ਫੱਨ ਨੂੰ ਚੱਕ ਕੇ
ਜੀਹਦੇ ਨੂਰ-ਨੂਰਾਨੀ ਜੱਗ ਚੋਂ
ਕੁਲ ਅੰਧੇਰ ਮਿਟਾਇਆ
ਆਇਆ ਗੁਰੂ ਨਾਨਕ ਆਇਆ

ਜੀਹਦੇ ਜਾਦੂ-ਭਰਿਆਂ ਨੈਣਾਂ
ਜੀਹਦੇ ਸੁੰਦਰ, ਮਿਠੇ, ਬੈਣਾਂ
ਪਾ ਕੇ ਮਿਕਨਾ-ਤੀਸੀ ਖਿਚਾਂ
ਜੱਗ ਨੂੰ ਬ੍ਹੰਨ ਬਹਾਇਆ
ਆਇਆ ਗੁਰੂ ਨਾਨਕ ਆਇਆ

ਜੀਹਦੇ ਸੁਣ ਕੇ ਪਿਆਰ-ਤਰਾਨੇ
ਝੂਮ ਉਠੇ, ਅਪਣੇ ਤੇ ਬਿਗਾਨੇ
ਜੀਹਦੇ 'ਨੀਰ' ਨਿਰਾਲੀ ਮਸਤੀ
ਦੁਨੀਆਂ ਨੂੰ ਮਸਤਾਇਆ
ਆਇਆ ਗੁਰੂ ਨਾਨਕ ਆਇਆ


Poem written by Attar Singh 'Neer' in pustak 'Guru Nanak Darshan'
Reply Quote TweetFacebook
ਨਨਕਾਣਾ ਸਾਹਿਬ ਸੀ ਹੋਯਾ, ਜਿਥੇ ਮੇਰੇ ਸਾਈਂ ਦਾ ਜਨਮ।
ਸ੍ਰੀ ਗੁਰੂ ਨਾਨਕ ਤੋ ਪਿਹਲਾਂ, ਇਹ ਜੱਗ ਸਾਰਾ ਸੀ ਜਹਾਨਮ।

ਸਤਿਗੁਰੂ ਸਚੇ ਪਾਤਿਸ਼ਾਹ, ਸਚੀ ਵਚਿੱਤਰ ਤੁਹਾਡੀ ਖੇਲ।
ਸੀ ਨਨਕਾਣਾ ਵਿਛੱਡ ਗਿਆ, ਅਰਜ਼ ਹੈ ਫੇਰ ਕਰਾਦੋ ਮੇਲ।

ਕਿਹੜੀ ਸੀ ਹੋ ਗਈ ਗਲਤੀ, ਜੋ ਸਜ਼ਾ ਇਨੀ ਮਿਲੀ ਕਰਾਰੀ।
ਬਕਸ਼ ਦੋ ਵਖ ਹੋਏ ਗੁਰਧਾਮ, ਹੇ ਬਕਸ਼ਨਹਾਰ ਮੁਰਾਰੀ।

ਨਿਮਾਣੇ ਦੀ ਹੈ ਇਹ ਬਿਨਤੀ, ਰਖੋ ਆਪਨੇ ਪੰਥ ਦਾ ਮਾਣ।
ਬਕਸ਼ ਦੋ ਸਾਨੂੰ ਨਨਕਾਣਾ, ਇਦੇ ਵਿਚ ਹੈ ਪੰਥ ਦੀ ਸ਼ਾਨ।
Reply Quote TweetFacebook
ਇਹ ਕਾਵ ਚੋਪਈ ਰੂਪ ਚ ਲਿਖੀ ਹੈ। ਕਿਤੇ ਇਕ ਮਾਤਰਾ ਜ਼ਿਆਦਾ ਹੋ ਜਾਏ ਤਾਂ ਮੁਆਫ ਕਰਨਾ।

part 1

ਜਦ ਪਾਪ ਦਾ ਜ਼ੋਰ ਸੀ ਭਾਰੀ।
ਲੋਗ ਪ੍ਰਭ ਕੋ ਅਰਜ਼ ਪੁਕਾਰੀ।
ਪ੍ਰਜਾ ਹੈ ਸਭ ਹੀ ਹਮ ਤੁਮਰੀ।
ਤੁਮ ਕਰੋਂ ਰੱਛਾ ਪ੍ਰਭ ਹਮਰੀ।੧।

ਹੇ ਗੋਪਾਲ, ਆਪ ਕੁਛ ਕੀਜੈ।
ਹੱਲ ਦੂਖ ਦਾ ਆਪ ਹੀ ਦੀਜੈ।
ਹੈ ਸੁਣ ਸੁਣ ਪ੍ਰਭ ਸਭ ਕੀਨਾ।
ਇਛਾ ਪੂਰਨ ਕਿਯੋ ਬਕਸ਼ੀਨਾ।੨।

ਪ੍ਰਭ ਹੀ ਜੱਗ ਕੋਊ ਸੁਧਾਰੇ।
ਰੱਬੀ ਗੁਰ ਜੋਤ ਅਵਤਾਰੇ।
ਜਨਮ ਹੋ ਲਾਹੋਰ ਤਲਵੰਡੀ।
ਢੀਲੀ ਹੋਈ ਪਾਪ ਕੀ ਗੰਡੀ।੩।

ਬੇਦੀ ਖਤ੍ਰੀ ਕੁਲ ਜਨਮ ਲੀਯੋ।
ਮਾਂ ਬਾਪ ਨਾਓ ਨਾਨਕ ਦੀਯੋ।
ਸ਼ਿਕਸ਼ਾ ਗਿਆਨ ਸਭ ਹੈ ਪਾਏ।
ਭਜਨ ਸਿਮਰਨ ਸਮਾ ਬਿਤਾਏ।੪।

ਧੁਰ ਕੀ ਬਾਣੀ ਜੱਗ ਨੂੰ ਦੀਯੋ।
ਥਾਂ ਥਾਂ ਰੱਬੀ ਪਰਚਾਰ ਕੀਯੋ।
ਸਤਿਗੁਰੂ ਸਿਖ ਪੰਥ ਚਲਾਯੋ।
ਭਗਤ ਜਨ ਕੋ ਸਿਖ ਬਨਾਯੋ।੫।
Reply Quote TweetFacebook
Kamaal, Nimana jee! Subhaan!

Please do more Kirpa.

Kulbir Singh
Reply Quote TweetFacebook
Thank you Kulbir Singh Jee. ਫਿਰ ਭੀ ਕਿਤੇ ਇਸ ਚੋਪਈ ਵਿਚ ਇਕ ਮਾਤਰਾ ਵੱਦ ਘੱਟ ਹੋ ਜਾਏ ਤਾਂ ਮੁਆਫ ਕਰਨਾ| ਕੋਈ ਗਲਤੀ ਹੋ ਜਾਏ ਗੁਰ ਇਤ੍ਹਿਹਾਸ ਲਿਖਣ ਲੱਗੇ ਤਾਂ ਜਰੂਰ ਦਸਣ ਦੀ ਕਿਰਪਾਲਤਾ ਕਰਨੀ ਸੋ ਉਸਦਾ ਸੁਧਾਰ ਕਰ ਸਕਾਂ|

part 2

ਜਦ ਬਾਲ ਉਮਰ ਸੀ ਹੋਈ।
ਬਿਦਿਆ ਮਦਰੱਸੇ ਮੇਂ ਹੋਈ।
ਅਰਬੀ ਫ਼ਾਰਸੀ ਬਿਦ੍ਯਾ ਲੀਯੋ।
ਸੰਸਕ੍ਰਿਤ ਬੋਦ ਪ੍ਰਾਪਤ ਕੀਯੋ।੬।

ਬਾਬਾ ਕਾਲੂ ਤਮੰਨਾ ਹੋਈ।
ਪਰਮਾਰਥੀ ਨਾ ਪੁਤਰ ਹੋਈ।
ਸੁਤ ਕੋ ਕੱਮ ਕਾਜ ਦਵਾਯੋ।
ਫਿਰ ਭੀ ਮੰਨ ਨਾਮ ਮੇਂ ਲਾਯੋ।੭।

ਜਬ ਜਵਾਨ ਉਮ੍ਰ ਰੂਪ ਹੋਈ।
ਮਾਤ ਸੁਲਖਣੀ ਬਨਿਤਾ ਹੋਈ।
ਜ਼ਿਮਾ ਦੋ ਪੁਤਰੋਂ ਕਾ ਹੋਯੋ।
ਗ੍ਰਿਸਤ ਰਹੇ ਨਾਮ ਭੀ ਜਪਯੋ।੮।

ਪਿਤਾ ਸੁਤ ਕੋ ਪੈਸਾ ਦੇਵੋ।
'ਪੁਤ੍ਰ ਜਾਓ ਤੁਮ ਸੌਦਾ ਕਰਵੋ'।
ਸੱਚਾ ਸੌਦਾ ਸਤਿਗੁਰ ਕੀਯੋ।
ਪਿਤਾ ਕ੍ਰੋਧ ਮੇਂ ਹਾਤ ਉਠਾਯੋ।੯।

ਭੈਣ ਹੀ ਗੁਰ ਜੋਤ ਦੇਖਬੋ।
ਸਤਿਗੁਰ ਭੈਣ ਕੇ ਸੰਗ ਚਲਬੋ।
ਸੁਲਤਾਨਪੁਰ ਮੇਂ ਜਬ ਆਯੋ।
ਵਹਾਂ ਜੈ ਰਾਮ ਕਾਮ ਦਵਾਯੋ।੧੦।
Reply Quote TweetFacebook
Following footsteps of Nimana jee, presented below is a poetic praise of Siri Guru Nanak Dev jee in Chaupa format. In Chaupai, each line is 16 Maatra. It was really fun writing in this format. A lot of Sooraj Prakash Granth has been written in Chaupai format of poetry but who can match Mahakavi jee in poetry? He was invincible.

ਲੁਕਾਈ ਨੇ ਜਬ ਕੀ ਪੁਕਾਰਾ।
ਗੁਰ ਬਡੋ ਤਬ ਲੀਓ ਅਵਤਾਰਾ।
ਮਦਰ ਦੇਸ ਮਹਿ ਕੀਓ ਪ੍ਰਕਾਸ਼ਾ।
ਸਭ ਮਨ ਮਧੇ ਭਇਓ ਬਿਗਾਸਾ।1।

ਲੀਨ ਰਹੇ ਮਨ ਸਦ ਚਰਨਨ ਮਹਿ।
ਬਡੋ ਸੁਖੋ ਪ੍ਰਭ ਕੀ ਸ਼ਰਨਨ ਮਹਿ।
ਮੁਖ ਗੁਰਾਂ ਕਾ ਬਹੁਤ ਨੂਰਾਨੀ।
ਜੋ ਪੇਖੇ ਹੋਇ ਜਾਇ ਹੈਰਾਨੀ। 2।

ਵੇਈਂ ਮਹਿ ਜਬ ਕੀਓ ਇਸਨਾਨਾ।
ਸਚਖੰਡ ਕਉ ਗੁਰ ਕੀਓ ਪਯਾਨਾ।
ਪ੍ਰਭ ਕੇ ਸਨਮੁਖ ਜਾਇ ਖਲੋਇਓ।
ਮਨ ਮਹਿ ਖੁਸ਼ੀ ਅਧਿਕ ਹੋਇਓ।3।

ਰੀਤ ਦੁਨੀ ਕੀ ਕਾਇਮ ਰਾਖੀ।
ਪਰਮੇਸ਼ਰ ਕੋ ਗੁਰ ਕੀਓ ਸਾਖੀ।
ਨਉਨਿਧਿ ਨਾਮ ਗਰੀਬੀ ਪਾਈ।
ਸਗਲ ਜਗਤ ਕਾ ਪੋਤ ਰਖਾਈ।।4

ਗੁਰ ਪਰਮੇਸ਼ਰ ਆਗਿਆ ਕਰੀ।
ਸਿਰ ਪਰ ਜਗਤ ਕਾ ਭਾਰ ਧਰੀ।
ਖੁਦ ਖਾਵੋ ਅਰ ਸਭ ਕੋ ਖਿਲਾਓ।
ਬਾਂਟ ਬਾਂਟ ਕਰ ਬਿਗਸ ਬਿਗਸਾਓ।5।

ਦਸ ਜਾਮੋਂ ਕੀ ਆਗਿਆ ਕਰੀ ।
ਅਬਿਚਲ ਨੀਵ ਗੁਰਤਾ ਕੀ ਧਰੀ।
ਗੁਰਬਾਣੀ ਕੋ ਉਜਾਗਰ ਕੀਓ।
ਸਗਲ ਜਗਤ ਕੋ ਦੁਖ ਹਰਿ ਲੀਓ।6।

ਮਾਤ ਲੋਕ ਮਹਿ ਆਇਓ ਬਾਬਾ।
ਕੀਰਤ ਕਰਨ ਕੋ ਲੀਓ ਰਬਾਬਾ।
ਸਿਖ ਬਨਾਇਓ ਏਕ ਮਰਦਾਨਾ।
ਬਾਹਰੋਂ ਭੋਲਾ ਅੰਦਰੋਂ ਦਾਨਾ।7।

ਗੁਰਮਤਿ ਕੋ ਜਗ ਕੀਓ ਉਜਾਰਾ।
ਉਪਦੇਸ਼ ਦੀਓ ਤਬ ਬਹੁ ਕਰਾਰਾ।
ਜਿਸਨੋ ਪੇਖੇ ਲਾਇ ਧਿਆਨਾ।
ਤਤਕਾਲ ਉਸ ਦੇਤ ਗਿਆਨਾ।8।

ਬਾਬੇ ਤਾਰੀ ਘਣੀ ਲੁਕਾਈ।
ਮਹਿਮਾ ਤਾਕੀ ਲਖੀ ਨ ਜਾਈ
ਹਿੰਦੂ ਮੁਸਲਿਮ ਸਭ ਕੋ ਸੋਧਾ।
ਨਾਮ ਤੇਗ ਸੇ ਮਨ ਪਰਬੋਧਾ।9।

ਜੋ ਜੋ ਆਇਓ ਸ਼ਰਣ ਤਿਹਾਰੀ।
ਤਤਕਾਲ ਉਸ ਲੀਓ ਉਧਾਰੀ।
ਕੌਡਾ ਰਾਕਸ਼ ਸਜਣ ਠਗ ਕੋ।
ਸਭ ਤਰ ਗਏ ਸ਼ਰਣ ਪਰੇ ਜੋ।10।

ਐਸਾ ਜਸ ਜਗ ਗੁਰ ਵਰਤਾ।
ਸਭ ਕਹੇ ਗੁਰ ਮੇਰਾ ਅਪਨਾ।
ਹਿੰਦੂ ਮੁਸਲਿਮ ਮਾਨੇਂ ਪੀਰ।
ਸਭ ਝੁਕੇ ਰਯਤਿ ਅਰ ਮੀਰ।11।

ਚਹੁੰ ਕੁੰਟ ਨਾਮ ਡੰਕਾ ਬਾਜਾ।
ਅਨਹਦ ਸ਼ਬਦ ਅਨੰਦ ਅਗਾਜਾ।
ਕਲੀ ਕਾ ਕਹੀ ਹਾਥ ਨਾ ਪਹੁੰਚਾ।
ਨਾਮ ਕਾ ਦਾਰੂ ਸਭ ਮਹਿ ਸਿੰਚਾ। 12।

ਕਲਬੀਰ ਸਿੰਘ ਸਿਖ ਬੇਚਾਰਾ।
ਸ਼ਰਨੀ ਆਇਓ ਦਾਸ ਤੁਮਾਰਾ।
ਤੁਮ ਰਖੋ ਤੋ ਰਹੇ ਦੁਆਰੇ।
ਨਹੀਂ ਤੋ ਭਸਮ ਹੋਇ ਖਿਨਾਰੇ।13।
Reply Quote TweetFacebook
Vah ji Vah Kulbir SIngh Jee!! Bahut khoob likhyaa! The language and words you have used are truly amazing. And you are right, writing in 16 matra Bandish in Chaupi format is really fun. So much of our Sikh history is actually written in Kaav format of Chaupi, Dohra, Savayaa etc. Many great Sikh elders of the recent past such as Giani Ditt Singh, Bhai Vir Singh Jee, Bhai Randhir Singh Jee, Sant Gubachan Singh Jee Bhindranwale were great Kavis themselves. It's a shame Sikhs no longer practice this tradition of ours. I hope that along with hand writing Gurbani, the tradition of writing Kavita is also revived in the Panth.

Part 3

ਨਾਲ ਗੁਰ ਕਾ ਬੰਸ ਆਵਨ।
ਮਰਦਾਨਾ ਭੀ ਸੰਗ ਲਾਵਨ।
ਮੋਦੀਖਾਨੇ ਜ਼ਿਮੇਵਾਰੀ ਭਾਰੀ।
ਕੱਮ ਕ੍ਰਿਤ ਪੂਰੇ ਇਮਾਨਦਾਰੀ।੧੧।

ਅਮ੍ਰਿਤਵੇਲਾ ਗੁਰ ਜੀ ਉਠਕੇ।
ਕਾਲੀ ਵੇਈਂ ਇਸ਼ਨਾਨ ਕਰਕੇ।
ਸੰਗ ਮਰਦਾਨਾ ਕਰ ਸਿਮਰਨਾ।
ਮਿਲ ਸਾਦ ਸੰਗ ਭਜਨ ਗਾਵਨਾ।੧੨।

ਹੱਕ ਹਲਾਲ ਕਿਰਤ ਸੀ ਕੀਨੀ।
ਗਰੀਬਨ ਮੇਂ ਸਭ ਬਾੰਟ ਦੀਨੀ।
ਸਭ ਮਾਨਸ ਕੋ ਲੰਗਰ ਕਰੀਆ।
ਦਿਲ ਜੈਸੇ ਦਿਆ ਕਾ ਦਰੀਆ।੧੩।

ਕਾਲੀ ਵੇਈਂ ਗਾਇਬ ਹੋਯੋ।
ਮਾਤਲੋਕ ਸਭ ਚਿੰਤਤ ਹੋਯੋ।
ਸਤਿਗੁਰ ਜਬ ਵਾਪਸ ਆਏ।
ਨਾ ਹਿੰਦੂ ਮੁਸਲਮਾਨ ਕਹਾਏ।੧੪।

ਨਵਾਬ ਸੰਗ ਸਭ ਕਰੇ ਨਿਮਾਜ਼।
ਸਾਈਂ ਹੱਸੇ, ਸਭ ਹੋਤ ਨਰਾਜ਼।
'ਨਿਮਾਜ਼ ਕਰੇਂ, ਘੋੜੋਂ ਕਾ ਸੋਚੇ'।
ਨਵਾਬ ਮਾਨੇਂ 'ਯਿ ਬੋਲ ਹੈ ਸਚੇ'।।੧੫।
Reply Quote TweetFacebook
“aao jee padhaaro jee” is a begging to Guru Sahib. Just as He came to this earth, this soul is begging Him to come into this mann.

aao jee padhaaro jee, mai sadh sadh vaaro vaaro jee
maya di neendar mai sutta, mann lobh moh hankaaro jee

aao jee padhaaro jee, mere SatGur jaan-o-pyaaro jee
mai akirtghan avval haan, par Tuhadda raaj-dulaaro jee

aao jee padhaaro jee, es mann nu aake savaaro jee
eh ath mayla ath maleen, edi mayl nu aape utaaro jee

aao jee padhaaro jee, es rogi nu nivaaro jee
janjaal vikaaran de gunjle, Tusi taar taar utaaro jee

aao jee padhaaro jee, es jeevan nu ubaaro jee
mere bachan da nah saadhan koi, mai neech moorakh gavaaro jee

aao jee padhaaro jee, mere Preetam dildaaro jee
sab jhoothhay laare lounde ne, bas ikk Tu hee sachiaaro jee

aao jee padhaaro jee, thhand paavo deyo karaaro jee
saah ghutt’di agg paapaan di, sunn lao hunn meri pukaaro jee

aao jee padhaaro jee, hunn aa vi jaao Muraaro jee
mai manda mai ikk saakat haan, par ehvi te nah visaaro jee

- Mehtab Singh
Monday, Oct. 31st, 2011
Reply Quote TweetFacebook
Gurmukho, khima bakshni, modified the poem a bit...sorry, here is the full deal smiling smiley

aao jee padhaaro jee, mere SatGur jaan-o-pyaaro jee
mai akirtghan avval haan, par Tuhadda raaj-dulaaro jee

aao jee padhaaro jee, mai sadh sadh vaaro vaaro jee
maya di neendar mai sutta, mann lobh moh hankaaro jee

aao jee padhaaro jee, es mann nu aake savaaro jee
eh ath mayla ath maleen, edi mayl nu Aape maaro jee

aao jee padhaaro jee, es rogi nu nivaaro jee
janjaal vikaaran de gunjle, Tusi taar taar utaaro jee

aao jee padhaaro jee, es jeevan nu ubaaro jee
mere bachan da nah saadhan koi, mai neech moorakh gavaaro jee

aao jee padhaaro jee, mere sohney Preetam dildaaro jee
sab jhoothhay laare lounde ne, bas ikk Tu hee sachiaaro jee

aao jee padhaaro jee, thhand paavo deyo karaaro jee
saah ghutt’di agg paapaan di, sunn lao hunn meri pukaaro jee

aao jee padhaaro jee, mai tarsaan Tere deedaaro jee
Tera roop sohna kinna sohna hai, mai bas sochaan vichaaro jee

aao jee padhaaro jee, mere Patshah dayalu udaaro jee
charan paavo daas neech ke, mai penda Tere duaaro jee

aao jee padhaaro jee, mai tadfaan baaram-baaro jee
es birha nu an'dekha kar, imtihaan na lao hamaaro jee

aao jee padhaaro jee, bhavsagar ton karo paaro jee
Tusi baanh pakad ajj tak taare, hazaar vaari hazaaro jee

aao jee padhaaro jee, hunn aa vi jaao Muraaro jee
sachee Mehtab te saakat hai, par ehvi te nah visaaro jee

- Mehtab Singh
Monday, Oct. 31st, 2011
Reply Quote TweetFacebook
Bhai Kulbir Singh Jeeo

One slight off-topic question:

When you say 16 mantra in each line, how would you do a count?
ਲੁਕਾਈ ਨੇ ਜਬ ਕੀ ਪੁਕਾਰਾ।
For example in the above pankati, I am correctly counting the maatra as 8?
I am just trying to learn how to count the maatra for each line.
Thanks
Reply Quote TweetFacebook
Tejasv jeeo,

A Mukta alphabet or alphabet with an Aunkad or Sihaari have one Maatra. The alphabets with Deeragh Maatra like Bihaari, Hoda, Kanoda, kanna, laam, dulaava have two maatra.

ਲੁਕਾਈ ਨੇ ਜਬ ਕੀ ਪੁਕਾਰਾ।
ਲੁਕਾਈ has 5 Maatra, ਨੇ has 2, ਜਬ has 2, ਕੀ has 2 and ਪੁਕਾਰਾ has 5; the total is 16 Maatra. Although most lines have 16 Maatra, some may have one Maatra more or less.

Hope this helps. Feel free to ask if you still don't understand.

Kulbir Singh
Reply Quote TweetFacebook
Mehtab Singh jeeo, Bahut Zabardast! Maza aa Giya!

Do more Kirpa as the big day comes near.

Kulbir Singh
Reply Quote TweetFacebook
ਬਿਨਉ ਸੁਨੋ ਨਾਨਕ ਨਿਰੰਕਾਰੀ
ਕਰੋ ਮਿੲਆ ਬਸੋ ਮਨ ਮਾਹਂੀ

ਜਪ ਦੀ ਬਾਣੀ ਜਦ ਤੁਸੀ ਉਚਾਰੀ
ਸ਼ੁਰੂ ਕੀਤੀ ਹੈ ਏਹੇ ਕਹਾਨੀ

ਜਗਤ ਲੇਈ ਕੀਤੀ ਤੁਸੀ ਉਦਾਸੀ
ਫੇਰ ਪਾਈ ਤੁਸੀ ਮਿਹਰਵਾਨੀ

ਵਾਰ ਆਸਾ ਜਦ ਤੁਸੀ ਗਾਵਾਨੀ
ਤਦ ਉਤਰੀ ਮੇਰੀ ਪਰਿਸ਼ਾਨੀ

ਸਿਧਾਂ ਨਾਲ ਕੀਤੀ ਤੁਸੀ ਗੋਸ਼ਟਾਨੀ
ਸੁਣ ਕੇ ਹੋਈ ਮੈਨੂੰ ਹੈਰਾਨੀ

ਕਮਾਲ ਕੀਤੀ ਤੁਸੀ ਸੁਬਹਾਨੀ
ਪਾਪੀ ਨੂੰ ਦਿਤੀ ਤੁਸੀ ਭਗਤਾਨੀ

ਕਿਆ ਕਹਾਂ ਤੁਹਾਡੀ ਉਸਤਤਾਨੀ
ਮਜਨੂ ਹੈ ਸਦਾ ਕੁਰਬਾਨੀ
Reply Quote TweetFacebook
Trying with a few Arabic and Urdu words (meaning provided at the end).

jee aya nu! khushaamdeed! mere Maalik, mai Tera mureed
jee aya nu! khushaamdeed! mere Aakaa, mai tera valeed
jee aya nu! khushaamdeed! Tu neet navaa, Tu sada jadeed
jee aya nu! khushaamdeed! akhaan nu kad hovega deed
jee aya nu! khushaamdeed! Teri shaan hee hai meri tauheed
jee aya nu! khushaamdeed! Tere auna Divali, Tera auna hee Eid
jee aya nu! khushaamdeed! deevaane hoye Naamdev Fareed
jee aya nu! khushaamdeed! eh dard hoi janda shadeed
jee aya nu! khushaamdeed! mai vikan nu taiyaar, Tu hun te khareed
jee aya nu! khushaamdeed! aajaa sheyti, mai hovaan saeed
jee aya nu! khushaamdeed! Tere Panth lei ikk vaar hona shaheed

khushaamdeed = jee aya nu = welcome
mureed = fan/disciple
Aakaa = master/owner
Valeed = newly born, just as Vaalid = father
Jadeed = brand new
Saeed = happy
Tauheed = Islamic concept implying oneness of God
Deed = deedaar = darshan
Shadeed = intense
Reply Quote TweetFacebook
Bhai Kulbir Singh Jee

Thank you very much for the explanation. It was very helpful. I understood it very clearly.

With this in mind, could you please list some more Bandish which have been used in Gurbani and the number of maatra for each of them.
It would be very helpful.
Reply Quote TweetFacebook
Good poems Preetam Singh jeeo and Mehtab Singh jeeo!

Excellent use of the Kaafia Mehtab Singh jeeo. I liked the words you used. I heard these words after long time. It was very refreshing.

And Tejasv jeeo, as for Bandish used in Gurbani, there are Beant Bandish used in there. Which ones should one list and which ones not? A whole book is required and I think there is a book published by SGPC on this subject. Sometime ago, Pandit Kartar Singh Dakha too published a book on the subject of Pingal.

Kulbir Singh
Reply Quote TweetFacebook
Tomorrow is Kattak-Poornmaashi - Siri Guru Nanak Dev jee's Gurpurab. Let the poems that you are holding up until now, flow. More poems please...

ਸਭ ਤੋਂ ਅਜ਼ੀਮ ਰਹਿਬਰ, ਗੁਰ ਨਾਨਕ ਹੈ ਗੁਰੂ ਪਰਮ।



ਸਭ ਤੋਂ ਅਫਜ਼ਲ ਇਹ ਪੰਥ, ਗੁਰਮਤਿ ਹੈ ਪਰਮ ਧਰਮ।
ਸਭ ਤੋਂ ਅਜ਼ੀਮ ਰਹਿਬਰ, ਗੁਰ ਨਾਨਕ ਹੈ ਗੁਰੂ ਪਰਮ।
ਜੋ ਨਾ ਆਇਆ ਸ਼ਰਣ ਗੁਰੂ, ਉਹਦੇ ਲੋਕੋ ਮੰਦੇ ਕਰਮ।
ਜੋ ਸੁਫਨੇ ਵਿਚ ਵੀ ਸਿਖ, ਉਹਦੇ ਮਿਟਣ ਸਭੋ ਭਰਮ।
ਨਿਮਾਣੇ ਜੰਤ ਲਈ ਗੁਰੂ, ਨਰਮ ਤੋਂ ਵੀ ਵਧਕੇ ਨਰਮ।
ਹੰਕਾਰੀ ਦਾ ਗਰਬ ਪ੍ਰਹਾਰਣ, ਗੁਰੂ ਸਾਡਾ ਬਹੁਤ ਗਰਮ।
ਜੋ ਸਿਖ ਬਣਕੇ ਪਿਆਸਾ, ਉਹਨੂੰ ਲੋੜੀਂਦੀ ਥੋੜੀ ਸ਼ਰਮ।
ਗੁਰਮੰਤਰ ਵਿਚ ਬਹੁਤ ਬਲ, ਜ਼ਾਹਰ ਜ਼ਹੂਰ ਕਰੇ ਬ੍ਰਹਮ।
ਕੁਲਬੀਰ ਸਿੰਘ ਹੈ ਯਾਰੋ, ਗੁਰਾਂ ਦਾ ਨਿੱਕਾ ਜਿਹਾ ਜਰਮ।
Reply Quote TweetFacebook
Sorry people I'm in awe of the Panjabi poems - here is an English one -


A gentle word like a spark of light,
Illuminates my soul
And as each sound goes deeper,
It's Guru Nanak ultimate message that makes me whole

There is no corner, no dark place,
YOUR LOVE cannot fill
And if the world starts causing waves,
It's your devotion that makes them still

And yes you always speak to me,
In sweet honesty and truth
Your caring heart keeps out the rain,
YOUR LOVE, the ultimate roof

So thank you Guru Jee for being there,
For supporting me, my life
I'll do my best I can for you, you know,
That would be the ultimate Goal in Life..
Reply Quote TweetFacebook
Khoob Furmaaiya hai, NS44 jeeo.


ਭੇਡੋਂ ਕੀ ਖਾਲ ਪੇ ਰੋਮ ਗਣੇ ਜਾਤ ਹੈਂ,
ਗਣੇ ਨਾ ਜਾਹਿਂ ਜੇਤੇ ਜਨ ਤੈਂ ਤਾਰੇ ਹੈਂ।

ਅੰਬਰ ਪੇ ਤਾਰੇ ਬਹੁਤ ਪਰ ਹੱਦ ਮੇਂ ਹੈਂ,
ਪਰ ਬੇਹਦ ਗੁਰ ਤੇਰੇ ਪਰਉਪਕਾਰੇ ਹੈਂ।

ਸਾਗਰ ਤਟ ਪਰ ਰੇਤ ਕਣ ਬਿਸੀਆਰ,
ਗੁਣ ਤੇਰੇ ਓ ਗੁਰੂ ਨਾਨਕ ਬੇਸ਼ੁਮਾਰੇ ਹੈਂ।

ਮਾਨਾ ਕਿ ਤੇਰੇ ਅਨਿਕ ਪਿਆਰੇ ਹੈਂ,
ਕੁਲਬੀਰ ਸਿੰਘ ਭੀ ਤੇਰੇ ਲੋਚਨਹਾਰੇ ਹੈਂ।
Reply Quote TweetFacebook
ਕੀ ਤਾਰੀਫ਼ ਕਰੀਏ ਮੇਰੇ ਮੁਰਸ਼ਦਾ ਤੇਰੀ,
ਖਸਮ ਜੋ ਕਹੋਂਦਾ ਖੂਬਸੂਰਤ ਹੈ ਰਬ ਤੇਰੀ,

ਕੁਲ ਜਹਾਨ ਦਾ ਜੋ ਰਚਨਹਾਰ ਆਖਵੋੰਦਾ,
੧ ਪਾ ਗਰੀਬੀ ਵਿਚੋ ਵਰਤਾ ਟਾਈਮ ਲ੍ਘੋੰਦਾ,

ਵਿਚੋ ੧ ਪਾ ਗਰੀਬੀ ਓਹ ਸਬ ਨੂੰ ਵਰਤੋਉਂਦਾ,
ਜੇ ਲੋੜੇ ਕੋਈ ਜਿਆਦਾ,ਮੁਸਕਰਾ ਇਹ ਕਹੋਂਦਾ,
ਸਿਰਫ ਗੁਰੂ ਨਾਨਕ ਹੈ ਜੋ ਇਹ ਸਮਰਥਾ ਰਖਵੋੰਦਾ,

੧ ਝੋਲੀ ਸੀ ਐਸੀ ਕੋਈ,ਰਬ ਤੋਂ ਜੋ ਨਾ ਭਰ ਹੋਈ,
੧ ਫੱਕਰ ਨੇ ਝੋਲੀ ਅੱਡ,੧ ਪਾ ਗਰੀਬੀ ਜੋ ਮੰਗੋਈ,

ਮੁਸਕਰਾ,੧ ਪਾ ਤਾਂ ਮੈਂ ਕੁਲ ਕਾਯਨਾਤ ਲਈ ਜੜੋਈ ,
ਸੁਣ ਕੇ ਫਕੀਰ ਹੋਇਆ ਹੈਰਾਨ,ਹੁਣ ਮੈਂ ਕਿਥੇ ਜਾਵਾਂ,ਕਰੋ ਫੁਰਮਾਨ,

ਗੁਰੂ ਨਾਨਕ ਹੀ ਹੈ ਜੋ ਦਿੰਦਾ, ਇਦਾ ਦੇ ਵਰਦਾਨ,
ਪਰਸੋ ਚਰਨ ਗੁਰੂ ਦੇ, ਪਾਵੋ ਸਿਖੀ ਦਾਨ,
ਫਿਰ ਸ਼ਾਇਦ ਮਿਲ ਜੇ ੧ ਪਾ ਗਰੀਬੀ ਦਾਨ,

੧੦ ਜਾਮੇ ਧਾਰ ਕੇ ਤੁਸਾ ਐਸੀ ਖੇਡ ਰਚਾਈ,
੩ ਪਾ ਗਰੀਬੀ ਭਗਤਾਂ ਵਿਚ ਆਪ ਵਰਤਾਈ,

ਇੰਜ ਹੈ ਸਿੰਘੋ ਕੁਝ ਇਹ ਦਾਸਤਾਨ,ਰਬ ਤੋਂ ਖਾਲੀ ਮੁੜੀ ਝੋਲੀ ਵੀ ਭਰ ਗਈ ਪਾ ਕੇ ਸਿਖੀ ਦਾਨ ......... subhaan subhaan subhaan spinning smiley sticking its tongue out



[/color][/color][/b]
Reply Quote TweetFacebook
Your sweet words are like divine music for the deaf . Grace of Sri Guru Nanak.
Your divine vision is 20/20 vision for the blind. Grace of Sri Guru Nanak.
Your teachings are like "Einstein Intelligence" for the dimwitted.Grace of Sri Guru Nanak.
Your hand is the hand that feeds the world. Grace of Sri Guru Nanak.

You are the groom, you give your gifts to the bride.
In their hearts you secretly hide.
You are the absolute truth you know no lies.

Your love is more intoxicating then the most potent vodka
SOme call you Raam other call you Allah .

I call out to you WaaheGuru WaaheGuru WaaheGuru....
Reply Quote TweetFacebook
Following poem was written by Daas's 9 yr old son. Poets on the forum please help refine it as daas is not very good at english grammer.

-------------------------------------------------------------
Guru Nanak is our holy Guru
He shall never die
He is the king of all who live
and shall live on and on
He is in our heart and shall never go
He destroys the evil and protects the good
because He is our holy Guru
------------------------------------------------------------------
Reply Quote TweetFacebook
That is perfect grammar, especially for a 9 year old!

Except it could say "hearts" instead of heart

How would you like it to be refined?
Reply Quote TweetFacebook
Here is a poem from a very dear Gursikh who wrote this poem in praise of Siri Guru Nanak Dev jee, for the first time:

ਧੰਨ ਗੁਰੂ ਨਾਨਕ!

ਜੀਵਨ-ਜੋਤ, ਅੰਮ੍ਰਿਤ ਧਾਰ
ਰੱਬੀ-ਰੂਪ, ਨੂਰ ਅਗੰਮੀ, ਧੰਨ ਤੇਰਾ ਦਰਸਾਰ ਗੁਰੂ ਨਾਨਕ

ਬੇਅੰਤ ਅਥਾਹ, ਊਚ ਅਪਾਰ
ਦੀਨ ਦੁਨੀ ਤੋਂ ਅਵੱਲਾ, ਵੱਡਾ ਤੂੰ ਰਹਿਮਤਦਾਰ ਗੁਰੂ ਨਾਨਕ

ਅਕਥ ਕਥਾ, ਮਹਿਮਾ ਅਪਰੰਪਾਰ
ਜੀਵਨ-ਕਣੀ ਤੋਰਾ ਨਾਮ, ਤੂੰ ਵਰਖਾ ਮੋਹਲੇਧਾਰ ਗੁਰੂ ਨਾਨਕ

ਗਰੀਬ ਨਿਵਾਜ, ਨਿਧਰਿਆਂ ਆਧਾਰ
ਦੀਨ ਦੁਨੀ ਦਾ ਪਾਤਸ਼ਾਹ, ਊਚ ਤੇਰਾ ਦਰਬਾਰ ਗੁਰੂ ਨਾਨਕ

ਤੇਜਸਵ ਮਸਤਕ, ਰੋਸ਼ਨ ਰੁਖਸ਼ਾਰ
ਮੁਜੱਸਮਾ-ਏ-ਹੁਸਨ ਅਨੰਤ ਮੂਰਤ, ਅਨੂਪ ਤੇਰਾ ਝਲ਼ਕਾਰ ਗੁਰੂ ਨਾਨਕ

ਅਨਹਦ ਧੁਨ, ਰਸਿਕ ਰਸਨਾਰ
ਇਲਾਹੀ ਤੇਰੀ ਬਾਣੀ, ਤੇ ਤੂੰ ਚਸ਼ਮਾ-ਏ-ਅੰਮ੍ਰਿਤ ਛਰ-ਛਾਰ ਗੁਰੂ ਨਾਨਕ

ਨਿਰਭਉ ਨਿਰੰਜਨ,ਨਿਰਵੈਰ ਨਿਰੰਕਾਰ
ਅਕਲ ਕਲਾ ਭਰਪੂਰ, ਅਜਬ ਚੋਜ ਤੇਰੇ ਖੇਲ ਚਮਤਕਾਰ ਗੁਰੂ ਨਾਨਕ

ਰਿਦਾ ਸੁਹੇਲਾ, ਚਰਨ ਕਮਲਾਰ
ਸਹਿਜ ਗੁਫਾ ਵਿਚ ਆਸਣ-ਬੈਸਣ, ਸੰਤ ਸਭਾ ਜੈ-ਜੈਕਾਰ ਗੁਰੂ ਨਾਨਕ

ਜਸ ਜਿਹਬਾ, ਮੁੱਖ ਚਰਨਾਰ
ਧੰਨ ਜੀਵਨ ਜੇ ਮਲ-ਮਲ ਪੀਵਾਂ, ਤੇਰੇ ਚਰਨਹੁ ਖਾਕਸ਼ਾਰ ਗੁਰੂ ਨਾਨਕ

ਮੈਂ ਵਾਰ-ਵਾਰ ਤੇ ਵਾਰ-ਵਾਰ, ਜਾਵਾਂ ਬਲਿਹਾਰ ਬਾਰੰਬਾਰ ਗੁਰੂ ਨਾਨਕ
Reply Quote TweetFacebook
aao jee!
aao jee!
ikk vaar mai fer bulaavo jee!
aake apne sohne darshan!
SatGuru Patshah karaavo jee!
Reply Quote TweetFacebook
ਹਉ ਵਾਰੀ ਵੰਞਾ ਮਿਲ ਮੇਰੇ ਪ੍ਰੀਤਮ ਪਿਆਰੇ
ਇਕੁ ਆਸ ਰਸਾਇ ਵਸਾਇ ਅਨੰਦ ਦਰਸਾਰੇ
ਉਸਤਤ ਤੇਰੀ ਕਰਤਾ ਤੂਹੀ ਤੂਹੀ ਜਾਣੇ
ਕਿਆ ਜਾਣੇ ਉਸਤਤ ਕਰਮਹੀਨ ਨੀਚ ਕੂੜਿਆਰੇ

ਅਵਗਨ ਅਸੰਖ ਚਿਤ ਨਾ ਚਿਤਾਰੇ
ਕਰੋ ਕਿਰਪਾ ਕਰੁਣਾਪਤਿ ਰਖਵਾਰੇ
ਰਾਖਿ ਲਿਓ ਨਿਮਖੁ ਮਹਿ ਇਹ ਬਾਰੇ
ਦਰਸੁਨ ਪਿਆਸੀ ਦਿਨਸ ਰੇਣਾਰੇ

ਅਪਨੀ ਸੇਵਾ ਆਪਿ ਕਰਾਵੋ
ਨਿਗੁਣਿਆਰੀ ਕੋ ਗੁਣਿ ਧਾਰੁ
ਸੰਗ ਤਰੇ ਪ੍ਰੀਤਮ ਜਨ ਤੁਮਾਰੋ
ਨਾਮੁ ਰੰਗਿ ਰੰਗੀ ਰੰਗਾਰੋ


humbly
Reply Quote TweetFacebook
A whole year has passed since this thread was started. It seems like yesterday. This morning naturally, new poems were spontaneously coming out. Here is one of them:

ਗੁਰ ਨਾਨਕ ਨਿਰੰਕਾਰੀ, ਸਰੂਪ ਖਾਸ ਹੈ ਕਰਤਾਰੀ।
ਗੁਰ ਨਾਨਕ ਨਿਰੰਕਾਰੀ, ਸਿਰ ਵੱਡੀ ਜਿਸ ਜ਼ਿਮੇਵਾਰੀ।
ਗੁਰ ਨਾਨਕ ਨਿਰੰਕਾਰੀ, ਸ੍ਰਿਸ਼ਟਿ ਕਰਨੀ ਹੈ ਉਧਾਰੀ।
ਗੁਰ ਨਾਨਕ ਨਿਰੰਕਾਰੀ, ਚਰਨ ਕਲਿਆਣਕਾਰੀ।
ਗੁਰ ਨਾਨਕ ਨਿਰੰਕਾਰੀ, ਮੰਤ੍ਰ ਨਿਰੋਧਰ ਤੇ ਗਰੁੜਾਰੀ।
ਗੁਰ ਨਾਨਕ ਨਿਰੰਕਾਰੀ, ਗਰੁੜ ਮੰਤ੍ਰ ਖਾਵੇ ਸਰਪਾਰੀ।
ਗੁਰ ਨਾਨਕ ਨਿਰੰਕਾਰੀ, ਬਾਣੀ ਭੇਜੀ ਧੁਰੋਂ ਪਿਆਰੀ।
ਗੁਰ ਨਾਨਕ ਨਿਰੰਕਾਰੀ, ਬਾਣੀ ਰਾਹੀਂ ਘਣੀ ਉਧਾਰੀ।
ਗੁਰ ਨਾਨਕ ਨਿਰੰਕਾਰੀ, ਸਭ ਅਪਦਾ ਹਰਨਹਾਰੀ।
ਗੁਰ ਨਾਨਕ ਨਿਰੰਕਾਰੀ, ਹਉਮੈ ਜੀਵਾਂ ਦੀ ਮਾਰੀ।
ਗੁਰ ਨਾਨਕ ਨਿਰੰਕਾਰੀ, ਜਪਤ ਸਦ ਹਰਿ ਮੁਰਾਰੀ।
ਗੁਰ ਨਾਨਕ ਨਿਰੰਕਾਰੀ, ਕਿਲਵਿਖ ਸਭ ਕਾਟਨਹਾਰੀ।
ਗੁਰ ਨਾਨਕ ਨਿਰੰਕਾਰੀ, ਗੁਰਮਤਿ ਗੁਣ ਦੇਵਣਹਾਰੀ।
ਗੁਰ ਨਾਨਕ ਨਿਰੰਕਾਰੀ, ਦਾਤਾ ਨਾਮ ਮੁਰਾਰੀ।
ਗੁਰ ਨਾਨਕ ਨਿਰੰਕਾਰੀ, ਤੁੱਠਾ ਸਿਮਰਨ ਕਰੇ ਜਾਰੀ।
ਗੁਰ ਨਾਨਕ ਨਿਰੰਕਾਰੀ, ਸਿਖਾਂ ਨਾਮ ਜਪਾਵਣਹਾਰੀ।
ਗੁਰ ਨਾਨਕ ਨਿਰੰਕਾਰੀ, ਦੁਨੀ ਸਭ ਜੀਹਨੇ ਤਾਰੀ।
ਗੁਰ ਨਾਨਕ ਨਿਰੰਕਾਰੀ, ਪੈਰੀਂ ਪਈ ਸਭ ਲੁਕਾਰੀ।
ਗੁਰ ਨਾਨਕ ਨਿਰੰਕਾਰੀ, ਰਸ ਕਸ ਨਾ ਕੋਈ ਲੁਭਾਰੀ।
ਗੁਰ ਨਾਨਕ ਨਿਰੰਕਾਰੀ, ਭਾਜੜ ਪਾਈ ਪੰਜ ਬਿਕਾਰੀਂ।
ਗੁਰ ਨਾਨਕ ਨਿਰੰਕਾਰੀ, ਮੁਕਤ ਕਰੇ ਸਰਪ ਅਰਜਾਰੀ।
ਗੁਰ ਨਾਨਕ ਨਿਰੰਕਾਰੀ, ਸ਼ਰਨ ਆਏ ਨੂੰ ਸੰਭਾਰੀ।
ਗੁਰ ਨਾਨਕ ਨਿਰੰਕਾਰੀ, ਸਿਖਾਂ ਕੰਠ ਲਾਏ ਸਵਾਰੀ।
ਗੁਰ ਨਾਨਕ ਨਿਰੰਕਾਰੀ, ਲਾਗੇ ਆਵੇ ਨਾ ਮਾਇਆਧਾਰੀ।
ਗੁਰ ਨਾਨਕ ਨਿਰੰਕਾਰੀ, ਦੂਰ ਰਹਿਣ ਚੋਰ ਜੂਆਰੀ।
ਗੁਰ ਨਾਨਕ ਨਿਰੰਕਾਰੀ, ਤਰੇ ਆਵੇ ਜੋ ਨਿਕਟਾਰੀ।
ਗੁਰ ਨਾਨਕ ਨਿਰੰਕਾਰੀ, ਠਾਕੁਰ ਕੋਟਿ ਬ੍ਰਹਮੰਡਾਰੀ।
ਗੁਰ ਨਾਨਕ ਨਿਰੰਕਾਰੀ, ਰਿਧਿ ਸਿਧਿ ਜਿਸ ਦਾਸਾਰੀ।
ਗੁਰ ਨਾਨਕ ਨਿਰੰਕਾਰੀ, ਨਵਨਿਧਿ ਸਦਾ ਝਸੇ ਚਰਨਾਰੀ।
ਗੁਰ ਨਾਨਕ ਨਿਰੰਕਾਰੀ, ਛਲੀ ਕਉਲਾਂ ਸਣੇ ਬਿਕਾਰੀਂ।
ਗੁਰ ਨਾਨਕ ਨਿਰੰਕਾਰੀ, ਰੂਪ ਹੈ ਬਹੁਤ ਅਨੂਪਾਰੀ।
ਗੁਰ ਨਾਨਕ ਨਿਰੰਕਾਰੀ, ਉਸਤਤ ਕਹੀ ਜਾਈ ਮੁਖਾਰੀ।

ਗੁਰ ਨਾਨਕ ਨਿਰੰਕਾਰੀ, ਖਾਲਸਾ ਕਰੋ ਅਤਿ ਨਿਆਰੀ।
ਗੁਰ ਨਾਨਕ ਨਿਰੰਕਾਰੀ, ਖਾਲਸੇ ਦੀ ਪੈਜ ਸਦਾ ਸਵਾਰੀਂ।
ਗੁਰ ਨਾਨਕ ਨਿਰੰਕਾਰੀ, ਖਾਲਸੇ ਨੂੰ ਭੀੜੋਂ ਕਰ ਮੁਕਲਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸੇ ਦੀ ਬੇੜੀ ਪਾਰ ਉਤਾਰੀਂ।
ਗੁਰ ਨਾਨਕ ਨਿਰੰਕਾਰੀ, ਖਾਲਸੇ ਦੇ ਬੋਲ ਬਾਲੇ ਬੁਲਾਰੀਂ।
ਗੁਰ ਨਾਨਕ ਨਿਰੰਕਾਰੀ, ਖਾਲਸਾ ਅੰਗੁਸ਼ਟ ਲੇਹੁ ਉਧਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਗ਼ਾਲਿਬ ਹੋਏ ਦੁਨਿਆਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਛਾ ਜਾਏ ਵਿਚ ਸੰਸਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸੇ ਦੀ ਕਾਇਮ ਰਹੇ ਸਰਦਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਰਾਜ ਦੀ ਕਰ ਤਿਆਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਕਰੇ ਨਾਸ਼ ਮਲੇਛਾਰੀਂ।
ਗੁਰ ਨਾਨਕ ਨਿਰੰਕਾਰੀ, ਖਾਲਸਾ ਰਾਜ ਭਾਗ ਸੰਭਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਰਹਿਤ ਰੱਖੇ ਦਸਮੇਸ਼ਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਨਾਮ ਜਪੇ ਦਿਨ ਰੈਣਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਰੈਣ ਸਬਾਈਆਂ 'ਚ ਜਾਗਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਪਾਪ ਕਰੇ ਨਸ਼ਟਾਰੀ।
ਗੁਰ ਨਾਨਕ ਨਿਰੰਕਾਰੀ, ਖਾਲਸਾ ਸਭ ਦੀ ਕਰੇ ਰਖਵਾਰੀ।
ਗੁਰ ਨਾਨਕ ਨਿਰੰਕਾਰੀ, ਸਭ ਜੀਆਂ ਕਰੋ ਉਧਾਰੀ।
ਗੁਰ ਨਾਨਕ ਨਿਰੰਕਾਰੀ, ਤਾਰੋ ਮੂੜ ਸਭ ਮੁਗਧਾਰੀ।
ਗੁਰ ਨਾਨਕ ਨਿਰੰਕਾਰੀ, ਕੁਲਬੀਰ ਸਿੰਘ ਦਾਸਾਰੀ।
Reply Quote TweetFacebook
Sorry, only registered users may post in this forum.

Click here to login