ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰਮਤਿ ਬਿਬੇਕ ਜੈਸਾ ਫੋਰੁਮ ਨਾ ਹੋਰ

Posted by rsingh 
ਕਿਰਪਾ ਗੁਰ ਕੇ ਪਿਆਰਿਆਂ ਦੀ, ਸਿਖ ਰਹੇ ਹਾਂ ਲਿਖਣੀ ਕਾਵ।
ਗੁਰਮਤਿ ਬਿਬੇਕ ਜਗਾ ਐਸੀ, ਜਹਾਂ ਸਿਖੋ ਗੁਰਮਤਿ ਦੇ ਭਾਵ।

ਏ ਊਤਮ ਜਗਾ ਹੈ ਮਰਕਜ਼, ਆਸ਼ਕ ਗੁਰਸਿਖ ਨਗੀਨਿਆਂ ਦਾ।
ਲੀਜੈ ਵਿਆਕ੍ਰਨ ਬਿਬੇਕ ਕਾਵ ਗੁਰਮਤਿ ਰੂਪੀ ਗੰਜੀਨਿਆਂ ਦਾ।

ਨਾ ਹਾਂ ਚਤੁਰ ਔਰ ਗਿਆਨੀ, ਕਿਥੋਂ ਗੁਰਸਿਖੀ ਦੀ ਸੋਝੀ ਹੁੰਦੀ।
ਸੰਗਤ ਹੈ ਇਹ ਕਮਾਲ ਦੀ, ਜਿਥੇ ਮੇਰੇ ਵਰਗੇ ਤੇ ਕਿਰਪਾ ਹੁੰਦੀ।

ਵਿਚ ਇਸ ਗੁਰਸਿਖ ਮਿਹਫਿਲ, ਖ਼ੂਬ ਬਹਸ ਮੁਬਾਹਿਸਾ ਹੁੰਦਾ ਏ।
ਪਰ ਬਹਸਾਂ ਚ ਵੀ ਤੱਤ, ਗੁਰਮਤਿ ਦਾ ਹੀ ਸਿਖਣ ਨੂੰ ਮਿਲਦਾ ਏ।

ਨੈਟ ਸਾਰਾ ਢੂਂਢਲਿਆ, ਗੁਰਮਤਿ ਬਿਬੇਕ ਜੈਸਾ ਫੋਰੁਮ ਨਾ ਹੋਰ।
ਭਾਈ ਜਿਥੇ ਬੀ ਦੇਖੋ ਨੈਟ ਤੇ, ਬਾਕੀ ਦੇ ਫੋਰੁਮ ਹਨ ਸ਼ੋਰ ਹੀ ਸ਼ੋਰ।
Reply Quote TweetFacebook
Vaheguru !!

Vaheguru jee ka Khalsa Vaheguru jee kee fateh!
Reply Quote TweetFacebook
Vaheguru!
Vah! Vah!
Reply Quote TweetFacebook
ਬਹੁਤ ਖੂਬ ਕਵੀਤਾ ਬਣਾਈ ਹੈ ਜੀ। ਲਗੇ ਰਹੋ, ਦਿਲ ਖੁਸ਼ ਕਰਦੇ ਰਹੋ...

ਵਾਕਏ ਹੀ ਇਹ ਫੋਰਮ ਵਿਲੱਖਣ ਹੈ ਤੇ ਮਹਾਰਾਜ ਕਰਨ, ਇਹ ਵਿਲੱਖਣ ਹੀ ਰਹੇ ਤੇ ਆਮ ਝਗੜਿਆਂ ਝੇੜਿਆਂ ਤੋਂ ਮੁਕਤ ਰਹਿੰਦੀ ਹੋਈ ਚੜਦੀ ਕਲਾ ਵਿਚ ਜਾਵੇ।

ਰੱਬ ਕਰੇ, ਇਥੋਂ ਸਿਖੀ ਪਰਚਾਰ ਹੁੰਦਾ ਰਹੇ, ਸਿੰਘ ਸਜਦੇ ਰਹਿਣ, ਰਹਿਤ ਦ੍ਰਿੜ ਕਰਦੇ ਰਹਿਣ, ਸਿਖੀ ਦੇ ਬੋਲ ਬਾਲੇ ਕਰਨ ਵਿਚ ਇਹ ਫੋਰਮ ਵੀ ਆਪਣੀ ਹਿੱਸਾ ਪਾਉਂਦੀ ਰਹੇ।


ਗੁਰਮਤਿ ਬਿਬੇਕ ਫੋਰਮ, ਬਹੁਤ ਵਿਲੱਖਣ ਫੋਰਮ ਹੈ।
ਸ਼ਾਂਤੀ ਇਹ ਬੜੀ ਦਿੰਦਾ, ਰੂਹਾਨੀਅਤ ਦਾ ਸਟੌਰਮ ਹੈ।
ਸਿਖੀ ਦੇ ਮਸਲਿਆਂ ਬਾਰੇ ਕਰਦਾ ਸਭ ਨੂੰ ਇਨਫੌਰਮ ਹੈ।
ਦਿਖ ਇਸਦੀ ਬੜੀ ਸਾਦੀ ਪਰ ਸੀਰਤ ਬਹੁਤ ਮਨੋਰਮ ਹੈ।

ਮੈਂਬਰ ਇਸਦੇ ਬੀਰ ਬੜੇ, ਬੜਾ ਉਹਨਾਂ ਦਾ ਤਾਣੋ ਜ਼ੋਰ ਹੈ।
ਪਿਆਰ ਨਾਲ ਉਹ ਬੋਲਦੇ, ਚਾਹੇ ਸਾਧ ਹੋਵ ਜਾਂ ਚੋਰ ਹੈ।
ਮਾਇਆ ਬਿਆਪਤ ਸਭ ਪਰ, ਇਥੇ ਕਮ ਉਸਦਾ ਸ਼ੋਰ ਹੈ।
ਇਹ ਵੀ ਯਾਰੋ ਸੰਗਤ ਹੈ, ਇਥੋਂ ਟੁਟਦੀ ਮਾਇਆ ਤੋਰ ਹੈ।
ਬਹੁਤ ਦਿਲਚਸਪ ਫੋਰਮ ਇਹ, ਹੋਣ ਨਾ ਦੇਵੇ ਕਦੇ ਬੋਰ ਹੈ।
ਕੁਲਬੀਰ ਸਿੰਘ ਖੁਸ਼ ਹੁੰਦਾ, ਜਦੋਂ ਪੋਸਟ ਆਉਂਦੀ ਹੋਰ ਹੈ।
Reply Quote TweetFacebook
ਨਾ ਲਗੇ ਨਜ਼ਰ ਗੁਰ੍ਮਤਬਿਬੇਕ ਨੂੰ ਸਾਡੀ ਇਹ ਜਾਨ ਜੀ
ਐਨੀ ਪਿਆਰੀ ਸੰਗਤ ਇਥੇ,ਅਸੀਂ ਇਸਤੋਂ ਬਲਿਦਾਨ ਜੀ


ਵਾਰੇ ਜਾਈਏ ਪੋਸਟ ਦੇ ਜੀ ਜੋ ਜਪੁਜੀ ਪੜਨ ਲਾ ਦੇਵੇ
ਗੁਰਦਵਾਰਿਆਂ ਦੀ ਹਾਲਤ ਨੇਮੀ ਨੂੰ ਪਟਰੀ ਤੋਂ ਲਾ ਦੇਵੇ
ਦੇਖ ਇਸਨੂੰ ਖੁਲਦੀ ਯਾਰੋ ਕੰਪਿਊਟਰ ਹੀ ਮੁਸਕਰਾ ਦੇਵੇ
ਜੇ ਨਾ ਕਿਦਰੇ ਖੋਲੀਏ ੨ ਘੰਟੇ, ਦਿਨ ਖਰਾਬ ਕਰਾ ਦੇਵੇ
ਜਿਸਨੇ ਨਾ ਕਦੇ ਸੁਣੀ ਰਹਤ,ਉਸਨੂੰ ਬਿਬੇਕੀ ਬਣਾ ਦੇਵੇ
ਸੁਟਾ ਸਾਰੇ ਸਟੀਲ ਭਾਂਡੇ,ਸਰਬਲੋਹ ਦੇ ਢੇਰ ਲਵਾ ਦੇਵੇ
ਪਦ-ਛੇਦ ਪੜਦੇ ਗੁਰਸਿਖ ਨੂੰ ਸਚੇ ਗੁਰੂ ਦੇ ਲੜ ਲਾ ਦੇਵੇ
ਵਡੇ ਆਲਸੀ ਨੂੰ ੨ ਵਜੇ ਉਠਾ ਕੇ ਠੰਡੇ ਪਾਣੀ ਹੇਠਾਂ ਡਾ ਦੇਵੇ
ਪਿਆਰੇ-੨ ਗੁਰਸਿਖ ਆਉਂਦੇ,ਰਭ ਧੂੜ੍ਹ ਏਨਾ ਦੀ ਬਣਾ ਦੇਵੇ
ਪੜ੍ਹ ਕੇ ਯਾਰੋ ਪੋਸਟ ਇਕੋ,ਮੁਰਝਿਆ ਦਿਲ ਵੀ ਬੇਹਿਕਾ ਦੇਵੇ
ਸਾਰੇ ਦਿਨ ਦੀ ਥਕਾਨ ਯਾਰੋ,ਕਵਿਤਾ ਇਕੋ ਇਸਦੀ ਲਾ ਦੇਵੇ
ਆਵੇ ਸੋਣੀ ਨੀਂਦ ਤੇ ਅਮ੍ਰਿਤ ਵੇਲੇ ਗੁਰੂ ਦੀ ਯਾਦ ਦਿਲਾ ਦੇਵੇ
ਜੋ ਕੋਈ ਹੈ ਸਵਾਲ ਕਿਸੀ ਦਾ, ਗੁਰ੍ਮੁਤ੍ਬਿਬੇਕ ਸੁਲਝਾ ਦੇਵੇ
ਇਹ ਨਹੀਂ ਕੋਈ ਚਲਾਉਂਦਾ,ਗੁਰੂ ਆਪ ਇਸਨੂ ਨਿਗਾਹ ਦੇਵੇ
ਦੁਨਿਆ ਦਾ ਹਰ ਕੋਨਾ,GB ਪੜ੍ਹਨ ਦੀ ਯਾਰੋ ਸਲਾਹ ਦੇਵੇ
ਜੇ ਚਾਹੀਦੀ ਬੇਲਜਿਯਮ'ਚ ਸੰਗਤ,ਇਹ ਓਹ ਵੀ ਮਿਲਾ ਦੇਵੇ
ਇੰਗਲਿਸ਼ ਲਿਖਦੇ ਨੂੰ ਪੰਜਾਬੀ ਦੀ ਪੇੰਸਲ ਇਹ ਫੜਾ ਦੇਵੇ
ਜੀਨੇ ਕਦੇ ਨਾ ਪੜੀ ਗ੍ਰਾਮਰ,ਓਹ੍ਨੋ ਇਹ ਪੜਨੇ ਪਾ ਦੇਵੇ
ਏਨਾ ਪਿਆਰ ਗੁਰਸਿਖ ਕਰਦੇ,ਬਿਨ ਮਿਲੇ ਮਿਲਾ ਦੇਵੇ
ਹੀਰਾ ਸਿੰਘ ਪਿਆਰੇ ਦੀ ਹਰ ਮੁਖੋਂ ਅਰਦਾਸ ਕਰਵਾ ਦੇਵੇ
ਗੁਰ੍ਮਤਬਿਬੇਕ ਹੈ ਐਸੀ ਯਾਰੋ ਜੋ ਆਪਸੀ ਫੁਟ ਮਿਟਾ ਦੇਵੇ
ਜੇ ਕਿਦਰੇ ਦੋਰਾਇ ਹੋਵੇ,ਗੁਰਮਤ ਅਨੁਸਾਰ ਹਲ ਕਰਵਾ ਦੇਵੇ
ਹਰ ਏਕ ਨੇਮੀ, ਗੁਰਸਿਖ ਨੂੰ ਮੰਨਣ ਦੀ ਇਹ ਸਲਾਹ ਦੇਵੇ
ਮਾੜੇ ਤੋਂ ਮਾੜੇ ਜੀਵਨ ਨੂੰ ਇਹ ਸਹੀ ਰਸਤੇ ਤੇ ਲਿਆ ਦੇਵੇ
ਜੇ ਕੋਈ ੨-੩ ਦਿਨ ਲਈ ਹੈ ਜਾਂਦਾ,ਸਭਨੂੰ ਓਹ ਤਲਾਹ ਦੇਵੇ
ਏਨਾ ਯਾਰ ਮਾਣ ਹੈ ਆਪਸੀ,ਪੋਏਮ ਲਿਖ ਉਸਨੂ ਵਿਦਾ ਦੇਵੇ
ਕੀਦ੍ਹਾ-ਕੀਦ੍ਹਾ ਨਾਮ ਲਿਖੀਏ,ਹਰ ਲਿਖਾਰੀ ਇਸਨੂ ਸਾਹ ਦੇਵੇ
ਜੇ ਕਿਦਰੇ ੧ ਘੰਟਾ ਬੰਦ ਹੋ ਜਾਏ,ਚੰਡੀਗੜ੍ਹ ਸਾਰਾ ਹਿਲਾ ਦੇਵੇ
ਅਨਪੜ ਨੂੰ ਲਿਖਾਰੀ,ਸਾਹਿਬ ਸਿੰਘ ਨੂ ਇਹ ਕਵੀ ਬਣਾ ਦੇਵੇ
ਮੰਨੋ ਨਾ ਮੰਨੋਂ,ਵਾਹਿਗੁਰੂ ਖੁਦ ਇਸ ਕਿਸਤੀ ਨੂੰ ਮਲਾਹ ਦੇਵੇ
ਗੁਰੂ ਕਰੇ ਰਹਿਮ ਸਾਡੇ ਤੇ,ਏਦੇ ਪ੍ਰਬੰਧਕਾਂ ਨੂੰ ਦੂਣੇ ਸਾਹ ਦੇਵੇ
ਸਾਹਿਬ ਸ ਸਚ ਜਾਣੀ,ਗੁਰੂ GB ਹਥੋਂ ਪਹੁਚਣ ਦਾ ਰਾਹ ਦੇਵੇ


ਨਾ ਲਗੇ ਨਜ਼ਰ ਗੁਰ੍ਮਤਬਿਬੇਕ ਨੂੰ ਸਾਡੀ ਇਹ ਜਾਨ ਜੀ
ਐਨੀ ਪਿਆਰੀ ਸੰਗਤ ਇਥੇ,ਅਸੀਂ ਇਸਤੋਂ ਬਲਿਦਾਨ ਜੀ


Vaheguru jee ka Khalsa Vaheguru jee kee fateh!
Reply Quote TweetFacebook
Vah Ji Vah Sahib Singh Jee. Really Good!!!

Kulbir singh Jee the following line:
ਦਿਖ ਇਸਦੀ ਬੜੀ ਸਾਦੀ ਪਰ ਸੀਰਤ ਬਹੁਤ ਮਨੋਰਮ ਹੈ। is so true
Reply Quote TweetFacebook
really true.
Reply Quote TweetFacebook
Sorry, only registered users may post in this forum.

Click here to login