ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Akand Paaths

Posted by ns44 
Akand Paaths
October 14, 2011 12:55PM
No criticism - just a basic question - When did this maryada start in the panth? around Guru sahibans times or after?
Reply Quote TweetFacebook
Re: Akand Paats
October 14, 2011 01:58PM
ਨਹੀਂ ਜਾਣਦਾ ਕਦੋਂ ਸ਼ੁਰੂ ਹੋਈ, ਅਖੰਡ ਪਾਠ ਦੀ ਮਰਿਆਦਾ।
ਹੋਰ ਤਾਂ ਕੁਝ ਨਾ ਜਾਣਾਂ ਇਹਦਾ ਅਨੰਦ ਹੈ ਬਹੁਤ ਜ਼ਿਆਦਾ।

ਪਾਠ ਕਰਨਵਾਲੇ ਪਾਠੀ ਤਾਂ ਨਿਹਾਲ ਹੋ ਜਾਂਦੇ ਰੌਲ ਲਾਕੇ।
ਅਨੰਦ ਲੈਂਦੇ ਪਾਠ ਕਰਕੇ, ਅਨੰਦ ਦਿਵਾਉਂਦੇ ਪਾਠ ਸੁਣਾਕੇ।

ਹੋਰ ਕਿਸੇ ਕਾਰਜ ਵਿਚ ਇਨਾਂ ਅਨੁਸ਼ਾਸਨ ਨਹੀਂ ਦੇਖਿਆ।
ਬੱਝ ਕੇ ਬੈਠਣਾ ਪੈਂਦਾ ਯਾਰੋ ਹਿਲਣ ਦੀ ਵੀ ਨਹੀਂ ਆਗਿਆ।

ਨੰਬਰ ਬਹੁਤੇ ਮਿਲਦੇ ਯਾਰੋ ਅਖੰਡ ਪਾਠ ਸੁਨਣ ਦਾ ਸਦਕਾ ।
ਬਾਣੀ ਸੁਨਣ ਦੇ ਕਾਰਨ ਦੀਵਾ ਬਿਕਾਰਾਂ ਦਾ ਜਾਂਦਾ ਬੁਝਦਾ।

ਕੁਲਬੀਰ ਸਿੰਘਾ ਅਰਦਾਸ ਕਰ ਕਿ ਹੁੰਦੇ ਰਹਿਣ ਸਦਾ ਹੀ।
ਸ੍ਰੀ ਅਖੰਡ ਪਾਠ ਸਮਾਗਮ ਜੀਹਦਾ ਹੁੰਦਾ ਅਨੰਦਾ ਬੜਾ ਹੀ।
Reply Quote TweetFacebook
Re: Akand Paats
October 14, 2011 02:10PM
As for how this Maryada started, this is what is said:

ਕਈ ਕਹਿੰਦੇ ਮਰਿਆਦਾ ਸ਼ੁਰੂ ਹੋਈ ਸਤਿਗੁਰਾਂ ਦੇ ਵਕਤ।
ਆਪ ਗੁਰਾਂ ਨੇ ਮਰਿਆਦਾ ਬਣਾਈ ਸਖਤ ਤੋਂ ਵੀ ਸਖਤ।

ਕਈ ਕਹਿੰਦੇ ਪਾਠ ਦੀ ਮਰਿਆਦਾ ਬੁਢੇ ਦੱਲ ਨੇ ਬਣਾਈ।
ਉਦੋਂ ਸਰੂਪ ਗੁਰਾਂ ਦੇ ਆਮ ਨਾ ਮਿਲਦੇ ਸੀ ਕਿਤੇ ਲਭਾਈ।
ਜਦੋਂ ਗੁਰਾਂ ਦੇ ਦਰਸ਼ਨ ਹੋਣੇ, ਸਿੰਘਾਂ ਨੇ ਜਾਣਾ ਘੁਮ ਘੁਮਾਈ।
ਸਾਰਾ ਪਾਠ ਸੁਨਣਾ ਨੀਝ ਨਾਲ ਤੱਜਕੇ ਜੰਗ ਤੇ ਲੜਾਈ।
ਇਹ ਰੀਤ ਚਲੀ ਹੋਈ ਰਣਜੀਤ ਸਿੰਘ ਨੇ ਜਾਰੀ ਰਖਾਈ।
ਉਸਦੀ ਹਰ ਜੰਗ ਤੋਂ ਪਹਿਲਾਂ ਪਾਠ ਸੁਨਣ 'ਚ ਬਹੁ ਸ਼ਰਧਾਈ।
ਇਸ ਤਰਾਂ ਇਹ ਰੀਤਿ ਯਾਰੋ ਸਾਰੀ ਦੁਨੀਆ ਨੇ ਅਪਨਾਈ।
ਕੁਲਬੀਰ ਸਿੰਘ ਦੀ ਬਹੁਤ ਸ਼ਰਧਾ ਇਸ ਰੀਤ ਵਿਚ ਹੈ ਆਈ।
Reply Quote TweetFacebook
Re: Akand Paats
October 14, 2011 02:30PM
ਲਗਦਾ ਹੁਣ ਏਸ ਫੋਰਮ ਤੇ ਸਿੱਦੀ ਸਿੱਦੀ ਗਲ ਨਹੀਂ ਹੋਣੀ, ਤੇ ਨਾ ਹੀ ਅੰਗ੍ਰੇਜੀ ਫੋਂਟ 'ਚ ਹੋਣੀ | ਸਾਰਾ ਕੁਛ ਪੰਜਾਬੀ ਫੋਂਟ ਤੇ ਕਵਿਤਾ ਰੂਪ 'ਚ ਹੋਊ | ਚਲੋ ਕੋਈ ਨਾ, ਇੱਦਾਂ ਹੀ ਸਹੀ | grinning smiley
Reply Quote TweetFacebook
ਅਖੰਡ ਪਾਠ ਸਾਹਿਬ ਦਾਤ ਯਾਰੋ ਰਭੀ ਜੀ
ਗੁਰਸਿਖਾਂ ਨੂੰ ਕੇਵਲ ਗਲ ਇਹ ਫਬੀ ਜੀ

ਜੇ ਗੁਰੂ ਖ਼ਜ਼ਾਨਾ ਤੇ ਇਹ ਫਿਰ ਚਾਬੀ ਜੀ
੩ ਦਿਨ ਨਹੀਂ ੫ ਵੈਰੀ ਕਰਦੇ ਖ਼ਰਾਬੀ ਜੀ

ਮਿਲਦੇ ਨੰਬਰ ਬਹੁਤੇ ਨਾ ਗਲ ਲੁਕੀ ਜੀ
ਕਿਦਰੇ ਆਵਣ ਸਲੋਕ ਕਿਤੇ ਤਿਤੁਕੀ ਜੀ

ਕੋਈ ਲਾਵੇ ਰੌਲ ਰਾਤੀਂ ਕੋਈ ਪਾਵੇ ਭੋਗ ਜੀ
ਸਵਈਏ ਪੜਨ ਦੇ ਨਾ ਹਰ ਕੋਈ ਯੋਗ ਜੀ

ਆਸਾ ਦੀ ਵਾਰ ਤੋਂ ਆਰੰਭ ਕਾਰਜ ਹੁੰਦਾ ਜੀ
ਕੋਈ ਕਰੇ ਚੌਰ ਕੋਈ ਦੇਗ੍ਹ ਲਈ ਘੁਮਦਾ ਜੀ

ਜੇ ਕੋਈ ਪੂਰਾ ਪਾਠ ਸੁਣ ਲਏ, ਮੁਕਤ ਹੋ ਜਾਏਗਾ
ਬਹਿੰਦੇ ਹੀ ਜੋ ਮਾਰੇ ਉਬਾਸੀ, ਅੰਤ ਪਛਤਾਏਗਾ

ਸਾਹਿਬ ਸਿੰਘ ਵਾਰੀ,ਜਿਨਾ ਨਿਜਮ ਸ਼ਿਖਾਏ ਜੀ
ਪਦ ਛੇਦ ਤੋਂ ਬਚਾ ਕੇ ਪੂਰੇ ਗੁਰ ਦੇ ਲੜ ਲਾਏ ਜੀ

ਕੋਈ ਪਾਠ ਹੌਲੀ ਕਰਦਾ,ਕੋਈ ਹੇਕਾਂ ਲਾਉਂਦਾ ਜੀ
ਸਲੋਕ ਮਹੱਲੇ ੯ ਤੇ ਹਰ ਕੋਈ ਨੀਰ ਵਹਾਉਂਦਾ ਜੀ

ਨਾ ਸੀ ਕਰਦੇ ਇਸ਼ਨਾਨ,ਨਾ ਕਦੇ ਚੋਲਾ ਪਾਇਆ ਸੀ
ਵਾਰੇ ਵੀਰੇ ਦੇ ਜਿਨੇ ਗੁਰਸਿਖਾਂ ਮੇਲ ਮਿਲਾਇਆ ਜੀ

ਇਸ ਦੀ ਮਰਿਯਾਦਾ ਉਚੀ,ਗੁਰਸਿਖ ਖੂਬ ਨਿਬਾਉਂਦੇ ਜੀ
ਕਈ ਨਿਕ੍ਮੇ ੨ ਘੰਟੇ ਪੜ ਕੇ ਡਾਲਰ ਜੇਬ੍ਹ ਚ ਪਾਉਂਦੇ ਜੀ

ਸਤਗੁਰੁ ਮੇਰੇ ਤੂ ਕੀਤੀ ਕਿਰਪਾ ਬਾਣੀ ਸਿਖ ਨੂੰ ਦਿਤੀ ਜੀ
ਚਲਦੇ ਰਹਿਣ ਅਖੰਡ ਪਾਠ ਜੀਦੇ ਵਿਚ ਸਾਡੀ ਮੁਕਤੀ ਜੀ

ਨਾ ਕਰੋ ਖੋਜਾਂ ਕੇਵਲ ਪਾਠਾ ਦੇ ਅਖਾੜੇ ns44 ਜੀ ਤੁਸੀਂ ਲਾਓ ਜੀ
ਮਰਜਾਣਾ ਸਾਹਿਬ ਸਿੰਘ ਬਣਜੇ ਪਾਠੀ,ਸਿਫਾਰਿਸ ਸਾਡੀ ਪਾਓ ਜੀ


ਲਿਖਣਾ ਸੀ ਹੋਰ, ਅਲਾਰਮ ਦੀ ਘੰਟੀ ਵਜੀ ਜੀ
ਜੇ ਹੁਣ ਨਾ ਤੁਰਿਆ,ਲੰਗ ਜਾਣੀ ਮੇਰੀ ਗੱਡੀ ਜੀ


Vaheguru jee ka Khalsa Vaheguru jee kee fateh!
Reply Quote TweetFacebook
Re: Akand Paaths
October 14, 2011 02:58PM
Sant Gurbachan Singh Jee says, that the first Akhaand Paat Sahib was done by Guru Hargobind Sahib Jee, when Baba Budha Jee passed away.
Reply Quote TweetFacebook
Re: Akand Paaths
October 14, 2011 03:16PM
Sahib Singh jeeo hukham parvaan - will increase my akareee without a doubt
and everyone else:

kyiaaa baat heea

question has no doubt been answered

a final thought :

if every question on Sikhe was answered in such a way on every sikh forum i think it would be the most inpirational thing ever
Reply Quote TweetFacebook
Re: Akand Paats
October 14, 2011 03:58PM
ਬਹੁਤ ਅਛਾ ਕਲਾਮ ਲਿਖਿਆ ਸਾਹਿਬ ਸਿੰਘ ਜੀ। ਲਿਖਦੇ ਰਹਿਣਾ, ਸਭ ਨੂੰ ਖੁਸ਼ ਕਰਦੇ ਰਹਿਣਾ।

ਮਹਿਤਾਬ ਸਿੰਘ ਜੀ, ਕਵੀਤਾ ਦਾ ਹਿਸਾਬ ਤਾਂ ਸਾਵਨ ਦੀ ਬਰਖਾ ਵਾਂਗ ਹੁੰਦਾ ਹੈ ਜੋ ਹਰ ਮਹੀਨੇ ਨਹੀਂ ਹੁੰਦੀ। ਸੋ ਕਵੀਤਾ ਵੀ ਕਦੇ ਕਦੇ ਹੀ ਲਿਖ ਹੁੰਦੀ ਹੈ।
Reply Quote TweetFacebook
Re: Akand Paaths
October 14, 2011 11:22PM
ਅਖੰਡ ਪਾਠ ਦੀ ਮੁਕੱਦਸ ਰੀਤ ਦਿਤੀ ਦਾਤੇ ਨੇ ਹੈ ਜੀ।
ਇਸ ਦਾ ਪੂਰਾ ਲਾਹਾ ਲੈਣ ਦਾ ਫਰਜ਼ ਸਿਖਾਂ ਦਾ ਹੈ ਜੀ।

ਇਸ ਰੀਤ ਦੁਆਰਾ ਲਖ ਖੁਸ਼ੀਆਂ ਜੀਵਨ ਆਉਂਦੀਆਂ ਜੀ।
ਜੱਦ ਪੁਰਾਤਨ ਸਿੰਘ ਕਰਦੇ ਜੰਗ ਨਾਲ ਜਿਹਾਦੀਆਂ ਜੀ।

ਉਸ ਸਮੇ ਸਿੰਘਾਂ ਨੂੰ ਨਹੀ ਸੀ ਜ਼ਿੰਦਗੀ ਤੇ ਭਰੋਸਾ ਜੀ।
ਸੂਰਮੇ ਸੁਣਦੇ ਸਨ ਬੱਝ ਕੇ, ਪੂਰਨ ਅਖੰਡ ਪਾਠ ਜੀ।

ਪਾਠ ਸੁਣਕੇ, ਦੁਖ ਮਿੱਠਾ ਮੱਨਣ ਦੀ ਸ਼ਕਤੀ ਆਉਂਦੀ ਸੀ।
ਸਿੰਘਾਂ ਦੇ ਮੰਨ ਤੰਨ ਵੀ ਬਹਤ ਸ਼ਕਤੀਸ਼ਾਲੀ ਹੋ ਜਾਂਦੇ ਸੀ।

ਅਖੰਡ ਪਾਠ ਸੁਣਕੇ ਸਿੰਘ ਨਿਹਾਲ ਨਿਹਾਲ ਹੋ ਜਾਂਦੇ ਸੀ।
ਭੋਗ ਤੋਂ ਬਾਅਦ ਜੈਕਾਰੇ ਛੱਢਕੇ, ਪ੍ਰਸ਼ਾਦ ਛੱਕਦੇ ਸੀ।

ਯਾਰੋ! ਪੁਰਾਤਨ ਗੁਰਸਿਖਾਂ ਦਾ ਕੀ ਜ਼ਿਕਰ ਕਰਨਾ ਜੀ।
ਉਹ ਸਿਖ ਸਨ ਪੱਕੇ, ਅਸੀਂ ਤਾਂ ਹਾਂ ਕੱਚੇ ਤੋਂ ਕੱਚੇ ਜੀ।


Forgive das for mistakes as this is my first attempt at a kavita.
Reply Quote TweetFacebook
Re: Akand Paaths
October 15, 2011 04:46AM
rsingh jeeo, sachee bahut pyaari kavita likhi hai. Bahut Acchay!

Tavaazan bahut khoob hai, par thora Kaafiya sudhaaro.

Kulbir Singh
Reply Quote TweetFacebook
Re: Akand Paaths
October 15, 2011 12:37PM
ਇਹ ਤਾਂ ਪਤਾ ਨਹੀ ਅਖੰਡ ਪਾਠਾਂ ਦੀ ਮਰਿਆਦਾ ਕਿੰਨੇ ਟਾਈਮ ਤੋਂ ਬਣੀ ਆ ਰਹੀ,
ਪਰ ਏਸ ਹੀ ਦੇ ਆਸਰੇ ਗੁਰਸਿਖਾ ਦੀ ਬਿਰਤੀ ਚੜਦੀਕਲਾ ਵਿਚ ਚੜੀ ਆ ਰਹੀ,

ਗਲ ਤਾਂ ਇਹ ਹੈ ਕੀ ਗੁਰਬਾਣੀ ਦਾ ਲਾਹਾ ਲਿਆ ਜਾ ਸਕੇ ,
ਚਾਹੇ ਓਹ ਅਖੰਡ ਪਾਠ ਵਿਚ ਚਾਹੇ ਓਹ ਥੋੜਾ ਥੋੜਾ ਰੋਜ਼ ਪੜਿਆ ਜਾ ਸਕੇ,

ਬੂੰਦ ਬੂੰਦ ਇੱਕਠੀ ਕਰਨ ਨੂੰ ਲਗਦਾ ਟਾਈਮ ਹੈ ਜਿਆਦਾ,
ਇਕਠਾ ਮਿਲ ਜਾਵੇ ਸਮੁੰਦਰ ਨਹੀ ਓਸ ਨਾਲ ਦਾ ਲਾਹਾ,

ਭਾਈ ਰਣਧੀਰ ਸਿੰਘ ਜੀ ਕਰੰਦੇ ਹਨ ਇਹ ਅਰਦਾਸ ਗੁਰ ਸਤਿਗੁਰੁ ਅੱਗੇ,
ਗੁਫਾ ਇਹ ਅਖੰਡ ਕੀਰਤਨ ਤੇ ਅਖੰਡ ਪਾਠਾਂ, ਦੀ ਥੱਲੇ ਇਹ ਦਾਸਰਾ ਆ ਜੀਵਨ ਚੱਲੇ,

ਕੁਝ ਬਿਆਨ ਨੀ ਜਾ ਸਕਦਾ ਕੀਤਾ,ਪੁਛੋ ਜਾਕੇ ਓਹਨਾ ਗੁਰਸਿਖਾ,
ਜਿਨਾ ਇਹ ਸੁਭਾਗੀ ਘੜੀ ਅਖੰਡ ਪਾਠ ਦਾ ਹੈ ਸ੍ਵਾਦ ਚਖ ਡੀਠਾ,

ਬੈਠ ਜਾਵੇ ਆਸਰੇ ਗੁਰੂ ਦੇ ਜੇ ਕੋਈ ਅਰਦਾਸ ਕਰ,
ਸੁਣਨਾ ਹੈ ਅਖੰਡ ਪਾਠ ਪੂਰਾ ਨਾਲ ਮਨ ਬਚ ਕ੍ਰਮ,

ਹੁੰਦੀ ਕਿਰਪਾ ਅਪਾਰ ਮਿਲਦੀਆਂ ਖੁਸ਼ੀਆ ਗੁਰਾਂ ਦੀਆਂ,
ਛਡ ਨੀਦ ਤੇ ਆਲਸ ਬੇਹੰਦਾ ਕੋਈ ਕੋਈ ਸੰਗ ਮੁਰਾਰ,

ਆਓਂਦਾ ਜੋ ਚੇਹਰੇ ਤੇ ਜਲਾਲ, ਦਿਨ ਪ੍ਰਤੀ ਦਿਨ ਰੰਗ ਫੜਦੀ ਨੁਹਾਰ,
ਸਵਾਸ ਗਿਰਾਸ ਚੱਲੇ ਦਿਨ ਪੂਰੀ ਰਾਤ,

ਦੂਜੇ ਪਾਸੇ ਪਾਠੀ ਜਨ ਓਹਨਾ ਦੀ ਵੀ ਕਿਆ ਬਾਤ,
ਜਿੰਨਾ ਦੇ ਸਦਕਾ ਸਾਰੇ ਹੀ ਸੁਣਦੇ ਅਖੰਡ ਜਾਪ,

ਇੰਝ ਨਹੀ ਜਾਪਦਾ ਕੀ ਓਹ ਪੜਦੇ ਗੁਰਬਾਣੀ,
ਓਹ ਤਾਂ ਇੰਝ ਲਗਣ ਜਿਵੇ ਡੀਕ ਲਾ ਕੇ ਪੀਂਦੇ ਅਮ੍ਰਿਤ ਗਟਾਕ,

ਕਦੇ ਬੈਰਾਗ ਨਾਲ ਅੱਖਾ ਗਿੱਲੀਆਂ ਹੋ ਜਾਵਣ,
ਕਦੇ ਗੁਰਬਾਣੀ ਪੰਗਤੀਆਂ ਵਿਚ ਕੀਰਤਨ ਸੁਰਾਂ ਪ੍ਰੋ ਜਾਣ,

ਲੰਗਰ ਦੇ ਸੇਵਾਦਾਰ ਵਿਚ ਉਡੀਕ ਅਖੰਡ ਪਾਠ ਰਹੰਦੇ,
ਵਖੋ ਵਖਰੀ ਤਰਾਂ ਦੇ ਅਮ੍ਰਿਤ ਪਦਾਰਥ ਸੰਗਤ ਲਈ ਸਜੋੰਦੇ,

ਮੇਰੇ ਵਰਗੇ ਛਕਣ ਦੀ ਸੇਵਾ ਵੀ ਖੂਬ ਨਿਭੋੰਦੇ,smiling smiley
ਤਾਂਹੀ ਤਾਂ ਲੰਗਰ ਦੇ ਸੇਵਾਦਾਰ ਗੁਰੂ ਖੁਸ਼ੀਆ ਪੋੰਦੇ,

ਅਰਦਾਸ ਹੈ ਹੀਰਾ ਸਿੰਘ ਦੀ ਸਤਿਗੁਰੁ ਅੱਗੇ,
ਹੁੰਦੇ ਰਹਣ ਅਖੰਡ ਪਾਠ ਤੇ ਮਿਲਦੇ ਰਹਣ ਰੈਨ-ਸਬਾਈਆਂ ਦੇ ਸਬਬੇ,

ਵੇਖੀ ਸਤਿਗੁਰੁ ਜੀ ਕਿਤੇ ਇਹ ਘੋਰ ਕਲਜੁਗ,
ਨਾ ਕਿਸੇ ਸਿੰਘ ਨੂੰ ਆ ਠੱਗੇ..................................
Reply Quote TweetFacebook
Re: Akand Paaths
October 15, 2011 12:44PM
Kulbir Singh Wrote:
-------------------------------------------------------
> rsingh jeeo, sachee bahut pyaari kavita likhi hai.
> Bahut Acchay!
>
> Tavaazan bahut khoob hai, par thora Kaafiya
> sudhaaro.
>
> Kulbir Singh


ਇਸ ਟੋਪਿਕ ਤੋਂ ਪ੍ਰਭਾਵਤ ਹੋਕੇ, ਮੈ ਅਪਨੀ ਪਹਲੀ ਕਵਿਤਾ ਸੀ ਬਣਾਈ।
ਕੁਲਬੀਰ ਸਿੰਘ ਤੁਸੀਂ ਕਵਿਤਾ ਪੜ੍ਹੀ, ਇਹ ਗੱਲ ਚੰਗੀ ਲੱਗਣ ਨੂੰ ਆਈ।
ਥੋੜਾ ਇਲੈਬਰੇਟ ਕਰਕੇ ਦਸੋ, ਕੀ ਹੈ ਤਵਾਜ਼ਨ ਤੇ ਕੀ ਹੈ ਕਾਫੀਆਂ ਭਾਈ।
ਤੁਹਾਡੇ ਗਿਆਨ ਰੂਪੀ ਫੀਡਬੈਕ ਤੋਂ ਹੀ ਕਵਿਤਾ ਵਿਚ ਆਵੇਗੀ ਸੁਧਾਈ।
ਦੂਏ ਹਾਥ ਜੋੜ ਕਰ ਬਿਨਤੀ ਕਰੂੰ, ਦਾਸ ਨੇ ਤੁਹਾਡੇ ਤੇ ਅਰਜ਼ ਲਗਾਈ।
Reply Quote TweetFacebook
Re: Akand Paaths
October 15, 2011 06:43PM
Veer jeeos

I am most humbled beyond my imagination and acutally feel sorry for myself for asking the question smiling bouncing smiley
Reply Quote TweetFacebook
Re: Akand Paaths
October 16, 2011 02:12PM
ਅਖੰਡ ਪਾਠ ਰੀਤ ਹੈ ਪਿਆਰੀ।
ਖਾਲਸੇ ਵਾਂਗ ਹੈ ਬੜੀ ਨਿਆਰੀ।

ਭਾਵੇਂ ਬਹਿਣਾ ਲੱਗੇ ਬਹਤ ਔਖਾ।
ਅਭਿਆਸ ਨਾਲ ਹੋ ਜਾਂਦਾ ਸੋਖਾ।

ਗੁਰਮੁਖ ਸਿੰਘ ਗੁਰੂ ਕੇ ਪਿਆਰੇ।
ਸੁਣਦੇ ਅਖੰਡ ਪਾਠ ਪੂਰਾ ਸਾਰੇ।

ਰੀਸ ਅਸੀਂ ਕਰਨੀ ਉਹਨਾਂ ਦੀ।
ਨਾ ਕਿ ਦੁਨਿਆਵੀ ਮਨਮੁਖਾਂ ਦੀ।

ਕਿਰਪਾ ਕਰਨ ਗੁਰ ਕੇ ਪਿਆਰੇ।
ਦੂਆ ਦੋ ਇਸ ਮਨਮੁਖ ਨੂੰ ਸਾਰੇ।
Reply Quote TweetFacebook
Re: Akand Paaths
October 16, 2011 07:08PM
rsingh jeeo, very good job! Subhaan!

Indeed, you have caught the secret of poem. Tavaazan means to keep balance in metre of each line and Kaafiya means rhyming in the end. In your new poems, you have done good job on both of these fronts.

Now don't stop writing. Use the skill of poetry to express love for Guru Sahib and praise Guru Sahib.

Kulbir Singh
Reply Quote TweetFacebook
Re: Akand Paaths
October 16, 2011 07:15PM
All praise belongs to the Gurmukhs here on Gurmat Bibek whose poetry is teaching moorakhs like me to write poetry.
Reply Quote TweetFacebook
Excellent Poem rsingh ji.

Vaheguru jee ka Khalsa Vaheguru jee kee fateh!
Reply Quote TweetFacebook
Re: Akand Paaths
October 19, 2011 11:31AM
After heeding to Kulbir Singh Jee`s advice to improve my poem, here is the sudhaari hoi version of the original(and first) poem I wrote.

ਅਖੰਡ ਪਾਠ ਦੀ ਮੁਕੱਦਸ ਰੀਤ, ਦਿਤੀ ਦਾਤੇ ਨੇ ਜੀ। 29
ਇਸ ਦਾ ਪੂਰਾ ਲਾਹਾ ਲੈਣਾ ਹੈ, ਹੁਕਮੀ ਸਿਖਾਂ ਨੇ ਜੀ। 30

ਇਸ ਰੀਤ ਦੁਆਰਾ ਨਦਿਰ ਏ ਗੁਰ ਵਿਚ ਆਈ ਦਾ ਜੇ। 29
ਮਿਲ ਜਾਂਦੀਆਂ ਹਨ ਲੱਖ ਖੁਸ਼ੀਆਂ, ਨਦਿਰ ਆਈ ਦਾ ਜੇ। 30

ਸਿੰਘਾ! ਅਖੰਡ ਪਾਠ ਸੁਣਦਿਆਂ, ਗੋਡੇ ਕਰਨ ਪਰੇਸ਼ਾਨ। 30
ਯਾਦ ਕਰ ਪੁਰਾਤਨ ਸਿਖਾਂ ਦੀ ਰਹਿਣੀ, ਜੋ ਕਰੇ ਹੈਰਾਨ। 30

ਜੱਦ ਦੁਸ਼ਮਨ ਦੇ ਨਾਪਾਕ ਇਰਾਦੇ ਸਨ ਬਹੁਤ ਹੀ ਸਕਤ। 31
ਤੱਦ ਸਿਖਾਂ ਨੂੰ ਨਾ ਭਰੋਸਾ ਸੀ, ਜ਼ਿੰਦਗੀ ਤੇ ਉਸ ਵਕਤ। 29

ਸਿਰ ਇਨਾਮ ਕਾਰਣ ਉਮਰ ਏ ਆਯੂ ਸੀ ਹੁੰਦੀ ਛੋਟੀ। 30
ਰਹਿਤ ਰਖਣ ਬਾਣੀ ਨਾਮ ਜੱਪਣ ਜੀਵਨ ਸੀ ਉਚ ਕੋਟੀ। 30

ਯਾਰੋ ਇਹਨਾਂ ਪਿਆਰਿਆਂ ਵਿਚ ਗੁਰਸਿਖੀ ਗੁਣ ਸਮੁਚੇ। 30
ਉਹ ਗੁਰਸਿਖ ਸਨ ਪੱਕੇ, ਅਸੀਂ ਤ ਹਾਂ ਕੱਚੇ ਤੋਂ ਕੱਚੇ। 30
Reply Quote TweetFacebook
Sorry, only registered users may post in this forum.

Click here to login