ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇਕ ਮਾਇਆ ਦਾ ਪਰਵਾਨਾ, ਇਕ ਸਤਿਨਾਮ ਦਾ ਦੀਵਾਨਾ

Posted by Kulbir Singh 
ਇਕ ਮਾਇਆ ਦਾ ਪਰਵਾਨਾ, ਇਕ ਸਤਿਨਾਮ ਦਾ ਦੀਵਾਨਾ।

Dear poets, using the above Samasiya, please try to complete this poem...

Let's see what we all come up with.

Kulbir Singh
Reply Quote TweetFacebook
ਇਕ ਮਾਇਆ ਦਾ ਪਰਵਾਨਾ , ਇਕ ਸਤਿਨਾਮ ਦਾ ਦੀਵਾਨਾ।
ਇਕ ਗੁਰੂ ਦੇ ਚਰਨਾ ਚ ਰਹਿੰਦਾ, ਇਕ ਗੁਰੂ ਲਈ ਹੈ ਬੇਗਾਨਾ
ਇਕ ਪਾਉਂਦਾ ਉਲਟੇ ਪੁਲਟੇ ਲੀੜੇ,ਇਕ ਨੇ ਅਪਣਾਇਆ ਬਾਨਾ
ਇਕ ਨਾਮ ਜਪ ਕੇ ਲਾਲ ਗੁਲਾਲ,ਇਕ ਮਾਇਆ ਧਾਰੀ ਡਰਾਨਾ
ਇਕ ਸਤਗੁਰੁ ਪਿਆਰਾ ਹੈ ਬਬੇਕੀ,ਇਕ ਨੇ ਮਲ-ਭਖ ਹੈ ਖਾਨਾ
ਇਕ ਪਿਆਰਾ ਸੰਗਤਚ ਰਹਿੰਦਾ,ਇਕ ਸਿਰਜਿਆ ਝੂਠ ਘਰਾਨਾ
ਇਕ ਦੀ ਯਾਰੀ ਨਾਲ ਬਾਣੀ, ਇਕ ਬਣਾਇਆ ਸੰਸਾਰ ਯਾਰਾਨਾ
ਇਕ ਅਮ੍ਰਿਤ ਛੱਕ ਪਾਰ ਨੇ ਲੰਗੇ, ਇਕ ਚੜੇ ਜਮਰਾਜ ਹਥਾਨਾ
ਇਕ ਤਾਰਨਗੇ ਕੁਲ ਇਕੀ,ਇਕ ਨੇ ਸਾਰਾ ਪਰਿਵਾਰ ਮਰਵਾਨਾ
ਨਹੀਂ ਸਾਹਿਬ ਸਿੰਘ ਜੋਰ ਕਿਸੇ ਦਾ,ਗੁਰੂ ਲਿਖਿਆ ਅਗੇ ਆਨਾ

Vaheguru jee ka Khalsa Vaheguru jee kee fateh!
Reply Quote TweetFacebook
Sahib Singh Ji ne taan kamal hee kartee!
Reply Quote TweetFacebook
first humble attempt in gurmukhee

ਇੱਕ ਮਾਇਆ ਦਾ ਪਰਵਾਨਾ, ਇੱਕ ਸਤਿਨਾਮ ਦਾ ਦੀਵਾਨਾ
ਕਲਜੁਗੀ ਮੂਰਖ ਗਵਾਉਂਦੇ ਜਨਮ, ਹਰ ਜਨ ਜਪਣ ਸ਼ੀ੍ ਰਾਮ ਨਾਮਾ
ਇੱਕ ਇੱਕ ਘੜੀ ਕਰਦੇ ਗੁਰ ਗੁਰ, ਆਲਸ ਦਾ ਕੋਈ ਨਾ ਬਹਾਨਾ
ਗੁਰਮੁੱਖ ਰੰਗ ਵਿੱਚ ਮਸਤ ਹੋਇ, ਅੰਤ ਵਿੱਚ ਪਾਇਉ ਸ਼ੀ੍ ਭਗਵਾਨਾ

ਮਾਇਕੀ ਮੰਡਲ ਵਿੱਚ ਰੁਲਤੇ ਫਿਰਤੇ, ਜੰਮ ਦਾ ਡੰਡ ਸਿਰੇ ਹੈ ਪੈਣਾ
ਵਿਕਾਰਾਂ ਵਿੱਚ ਲੀਨ ਹੋਇ ਪ੍ਰਾਣੀਂਉ, ਧਰਮਰਾਇ ਨੇ ਪੂਰਾ ਲੇਖਾ ਲੈਣਾ
ਨਾ ਕੋਈ ਸ਼ਰਮ, ਨਾ ਭੈ-ਭਰਮ, ਰਾਮ ਨਾਮ ਸੱਤ ਕਰ ਨਹੀਂ ਮਾਨਾ
ਇੱਕ ਮੂਰਖ ਮਾਇਆ ਦਾ ਪਰਵਾਨਾ, ਇੱਕ ਮਿਤ੍ਰ ਅਸਾਡੜਾ ਸਤਿਨਾਮ ਦਾ ਦੀਵਾਨਾ

ਕਾਂਇਆ ਤੇ ਮੰਨ ਦੋਵੇਂ ਗੱੜ ਕੀਤੇ, ਗੁਰ-ਸ਼ਬਦ ਨੂੰ ਮੰਨਿਆ ਸੱਚਾ ਰਹਿਤਨਾਮਾ
ਦੀਨ-ਦੁੰਨੀਆ ਦੀ ਫਿੱਕਰ ਛੱਡ ਕੇ, ਬਣਿਆ ਅਸ਼ਿਕ ਅਮਲੀ ਮਸਤਾਨਾ
ਸੱਤ ਕਰਤਾਰ ਦੀ ਅਪਾਰ ਕਿਰਪਾ ਸਹਿਤ, ਬਖਸ਼ਿਆ ਗੁਰੂੁ ਨੇ ਅਨਮੋਲ ਖਜ਼ਾਨਾ
ਇੱਕ ਅੰਧਕੋਰ ਮਾਇਆ ਦਾ ਪਰਵਾਨਾ, ਇੱਕ ਰੰਗ-ਰਤੜਾ ਸਤਿਨਾਮ ਦਾ ਦੀਵਾਨਾ

ਮੂਰਖ ਅਲ-ਮਲ ਖਾਉਂਦੇ ਪੀਂਦੇ, ਗੁਰਮੁੱਖਾਂ ਬਿਬੇਕ ਦਾ ਪਹਿਨਣਾਂ-ਖਾਣਾਂ
ਪਾਖੰਡ-ਭੇਦ ਕਰ ਬਿਤਾਇਆ ਮੰਨਮੁੱਖ ਜਨੰਮ, ਸੰਨਮੁੱਖ ਸਿੱਖ ਹੋਇ ਸਾਵਧਾਨਾ
ਕੌਣ ਨਰਕਧਾਰੀ ਮੋਤ ਮੂਆ, ਕੌਣ ਰਜ਼ਾ ਵਿੱਚ ਹੋਇਆ ਪਰਵਾਨਾ ?
ਇੱਕ ਵੇਚਾਰਾ ਮਾਇਆ ਦਾ ਪਰਵਾਨਾ, ਇੱਕ ਖ਼ੁਸ਼ਨਸੀਬ ਸਤਿਨਾਮ ਦਾ ਦੀਵਾਨਾ
Reply Quote TweetFacebook
If this is your first attempt, you will go far in poetry, Upkaar Singh jeeo.

Good work.

I haven't completed my poem and now it looks daunting, in face of above poems.

Kulbir Singh
Reply Quote TweetFacebook
ਇਕ ਮਾਇਆ ਦਾ ਪਰਵਾਨਾ, ਇਕ ਸਤਿਨਾਮ ਦਾ ਦੀਵਾਨਾ।
ਇਕ ਉਦਿਆਨ ਵਿਚ ਭੁਲਾਨਾ, ਇਕ ਰਸ ਨਾਮ 'ਚ ਮਸਤਾਨਾ।
ਇਕ ਮਾਇਆ ਦਾ ਠਗਾਨਾ ਕਦੇ ਭੁਲਕੇ ਵੀ ਨਾਮ ਨਾ ਜਪਾਨਾ।
ਇਹ ਅਤਿ ਸੁਘੜ ਸੁਜਾਨਾ, ਸਭ ਅਵਗੁਨ ਸ਼ਬਦੀ ਜਾਲਾਨਾ।

ਪਹਿਰਣ ਦਾ ਫਰਕ

ਮਨਮੁਖ
ਇਕ ਫੈਸ਼ਨ ਦਾ ਮੁਠਿਆ ਪਾਉਂਦਾ ਨਵ ਕਪੜੇ ਬਹੁਤ ਫੈਸ਼ਨਾਨਾ।
ਇਹ ਕਪੜੇ ਪਹਿਨ ਬਹੁਤ ਫੁਲੇ, ਫਿਰਦਾ ਵਿਚ ਬਹੁਤ ਗੁਮਾਨਾ।
ਇਸਤ੍ਰੀਆਂ ਕਪੜੇ ਪਾਉਣ ਐਸੇ, ਕਲਿਜੁਗ ਵੀ ਦੇਖ ਸ਼ਰਮਾਨਾ।
ਨੰਗਾ ਸਰੀਰ ਦਿਖਾਵਨ ਤੇ ਸਮਝਣ ਆਪ ਨੂੰ ਬਹੁਤ ਬਿਊਟੀਆਨਾਂ।
ਬੇਸ਼ਰਮ ਹੋਏ ਸਭ ਨਰ ਨਾਰੀ, ਬਿਗੜ ਗਿਆ ਸਭ ਹੀ ਜ਼ਮਾਨਾ।
ਹੁਣ ਤਾਂ ਬਾਬਰ ਕੋਈ ਆਵੇ ਤੇ ਕਰੇ ਸੈਦਪੁਰ ਦੀ ਯਾਦ ਤਾਜ਼ਾਨਾ।

ਗੁਰਮੁਖਿ
ਇਕ ਰੱਖੇ ਗਰੀਬੀ ਦਾਅਵਾ ਤੇ ਸਦਾ ਨੀਲ ਬਾਣਾ ਪਹਿਨਾਨਾ।
ਇਸ ਨੀਲ ਬਾਣੇ ਦਾ ਸਦਕਾ ਉਹ ਲਗੇ ਸਭ ਸ਼ਾਹਾਂ ਤੋਂ ਸ਼ਾਹਾਨਾ।
ਸਿਖ ਭੈਣਾਂ ਬਹੁਤ ਸਤੋਗੁਣੀ ਪਹਿਨਣ ਸਦਾ ਸਿੰਪਲ ਕਪੜਾਨਾ।
ਖੁਲੇ ਵਸਤਰ ਤੇ ਸਿਖੀ ਰੰਗ ਹੀ, ਨਾ ਪਹਿਨਣ ਲਾਲ ਰੰਗਾਨਾ।
ਬਾਣਾ ਉਹਨਾਂ ਦਾ ਬਹੁਤ ਸ਼ਰੀਫ, ਨਾ ਦਿਸਣ ਤਨ ਦੇ ਅੰਗਾਨਾ।
ਜੋ ਦੇਖੇ ਨਰ ਨਾਰੀ ਉਹਨਾਂ ਨੂੰ, ਮੂਹੋਂ ਕਹੇ ਵਾਹ ਵਾਹ ਸੁਬਹਾਨਾ।
ਉਹਨਾਂ ਦੇ ਉਚੇ ਸੁਚੇ ਦੁਮਾਲੇ, ਨਾਲ ਖੰਡੇ ਚੱਕਰ ਸ਼ੀਗਾਰਾਨਾ।
ਉਹਨਾਂ ਦੇ ਕਮਰਕੱਸੇ ਲਕੀਂ ਤੇ ਹਥੀਂ ਸਫਾਜੰਗ ਜਾ ਤੇਗ਼ਾਨਾ।
ਨਜ਼ਰਾਂ ਵਿਚ ਸ਼ਰਮ ਸਦਾ ਝਲਕੇ, ਨਾ ਕਦੇ ਵੇਖਣ ਰੂਪ ਬੇਗਾਨਾ।
ਕੁਲਬੀਰ ਸਿੰਘ ਦੀ ਇਛਾ ਬਣਿਆ ਰਹੇ ਉਹਨਾਂ ਦਾ ਗੁਲਾਮਾਨਾ।

ਖਾਣ ਦਾ ਫਰਕ

ਮਨਮੁਖ
ਇਕ ਜੀਭ ਦੇ ਰਸ'ਚ ਫਸਕੇ, ਕੁਹਤ ਜੀਆਂ ਜ਼ਰਾ ਨਾ ਸ਼ਰਮਾਨਾ।
ਅਭਖ ਦੇ ਕੁਰੱਸ ਦਾ ਮਾਰਿਆ, ਜਾਏ ਬੈਠੇ ਵਿਚ ਸ਼ਰਾਬਖਾਨਾ।
ਕੀਮਤੀ ਸਾਹ ਨਾਮ ਜਪਨ ਲਈ, ਪੱਬ ਕਲੱਬ 'ਚ ਕਰੇ ਖਰਾਬਾਨਾ।
ਸ਼ਰਾਬ ਪੀਕੇ ਘਰ ਆਉਂਦੇ ਤੇ ਕਰਦੇ ਤੀਵੀਂ ਦਾ ਕੁੱਟ ਕੁੱਟਾਨਾ।
ਐਸੇ ਪਸ਼ੂਆਂ ਦਾ ਕੀ ਜੀਵਨ ਜੋ ਹੱਥ ਚੁਕਦੇ ਉਪਰ ਜ਼ਨਾਨਾ?
ਜੇ ਕੋਈ ਸਮਝਾਵਣ ਜਾਵੇ ਰਤਾ ਨਾ ਸਮਝਣ ਮੂਰਖ ਮੂਰਖਾਨਾ।
ਜੇ ਕੋਈ ਗੁਰੂ ਦੀ ਗੱਲ ਦਸੇ ਸਗੋਂ ਕਰਨ ਟਿੱਚਰ ਟਿੱਚਰਾਨਾ।
ਜਦੋਂ ਜਮਾਂ ਨੇ ਆਏ ਜਗਾਇਆ, ਫੇਰ ਬਹੁਤ ਪੈਣਾ ਪਛੁਤਾਨਾ।
ਉਦੋਂ ਕਿਸੇ ਨੇ ਬਾਤ ਨੀ ਪੁਛਣੀ, ਸੋ ਨਾ ਕਰ ਝਗੜ ਝਗੜਾਨਾ।

ਗੁਰਮੁਖਿ
ਇਕ ਗੁਰਸਿਖ ਗੁਰੂ ਸਵਾਰੇ, ਪਰਸ਼ਾਦਾ ਛਕਨ ਬਸ ਬਿਬੇਕਾਨਾ।
ਉਹਨਾਂ ਦਾ ਸਤੋਗੁਨੀ ਭੋਜਨ ਜਿਸ ਵਿਚ ਗੁਰਬਾਣੀ ਦਾ ਸਵਾਦਾਨਾ।
ਉਹ ਸੰਤੋਖੀ ਜੇ ਹੋਣ ਭੁਖੇ ਵੀ, ਤਾਂ ਵੀ ਜ਼ਰਾ ਨਾ ਜੀਅ ਲਲਚਾਨਾ।
ਉਹ ਕਈ ਦਿਨ ਰਹਿ ਲੈਣ ਭੁਖੇ, ਜੇ ਨਾ ਮਿਲੇ ਬਿਬੇਕ ਪਰਸ਼ਾਦਾਨਾ।
ਇਕ ਉਹਨਾਂ ਦੇ ਵਡੇ ਵਡੇਰੇ ਜਿਹਨਾਂ ਦਾ ਨਾਂ ਸੀ ਰਣਧੀਰ ਸਿੰਘਾਨਾ।
ਉਹ ਜੇਲ 'ਚ ਵੀ ਬਿਬੇਕ ਨਿਭਾ ਗਏ ਭੋਰਾ ਵੀ ਢਿਲ ਨਾ ਵਰਤਾਨਾ।
ੳਹ ਚਾਲੀ ਦਿਨ ਕੜਾਕੇ ਰਹੇ, ਜਲ ਤੱਕ ਵੀ ਨਾ ਉਹਨਾਂ ਛਕਾਨਾ।
ਐਸੇ ਪੂਰਨੇ ਉਹ ਪਾ ਗਏ ਸੂਰਮੇ, ਅਸੀਂ ਕਿਵੇਂ ਹੁਣ ਪਿਛੇ ਹਟਾਨਾ?
ਸਾਡੀ ਜਾਨ ਜਾਵੇ ਤਾਂ ਜਾਵੇ ਪਰ ਸਾਡਾ ਨਿਭ ਜਾਏ ਸਿਖੀ ਸਿਦਕਾਨਾ।
ਅਸੀਂ ਹੋਰ ਕੁਝ ਨਾ ਮੰਗਦੇ ਸਾਨੂੰ ਦੇਵੋ ਸਿਖੀ ਮਿਹਰ-ਮਿਹਰਵਾਨਾ।
ਸਾਡਾ ਸਰੀਰ ਬੇਸ਼ਕ ਬਿਨਸ਼ੇ ਪਰ ਨਾ ਛੁਟੇ ਬਿਬੇਕ ਸਰਬਲੋਹਾਨਾ।
ਕੁਲਬੀਰ ਸਿੰਘ ਅਤਿ ਨਿਮਾਣਾ, ਤੂਹੀਂ ਤਾਣ ਮੇਰਾ ਬੱਡ ਭੁਜਾਨਾ।

ਇਕ ਮਾਇਆ ਦਾ ਪਰਵਾਨਾ, ਇਕ ਸਤਿਨਾਮ ਦਾ ਦੀਵਾਨਾ।
ਇਕ ਉਦਿਆਨ ਵਿਚ ਭੁਲਾਨਾ, ਇਕ ਰਸ ਨਾਮ 'ਚ ਮਸਤਾਨਾ।
ਇਕ ਮਾਇਆ ਦਾ ਠਗਾਨਾ ਕਦੇ ਭੁਲਕੇ ਵੀ ਨਾਮ ਨਾ ਜਪਾਨਾ।
ਇਹ ਅਤਿ ਸੁਘੜ ਸੁਜਾਨਾ, ਸਭ ਅਵਗੁਨ ਸ਼ਬਦੀ ਜਾਲਾਨਾ।

To continue, if Guru Sahib permits...
Reply Quote TweetFacebook
ਰਾਤ ਕਟਣ ਦਾ ਫਰਕ

ਮਨਮੁਖ
ਇਕ ਘਰੇ ਸ਼ਾਮੀ ਆਉਂਦੇ, ਲਾਉਂਦੇ ਟੀਵੀ ਬੈਠ ਸੋਫਾਨਾ।
ਜੇ ਪਿਆਰ ਨਾਲ ਵੀ ਬੋਲਣ ਤਾਂ ਮਾਂ ਭੈਣ ਦੀ ਗਾਲ ਕਢਾਨਾ।
ਤੀਵੀਂ ਵੀ ਅਗੋਂ ਕਿਉਂ ਘਟ, ਬੋਲੇ ਸਦਾ ਕੌੜਾ ਬੋਲਾਨਾ।
ਮਾਪਿਆਂ ਨੂੰ ਦੇਖ ਲੜਦੇ, ਬਚਿਆਂ ਤੇ ਪੈਂਦਾ ਬੁਰਾ ਅਸਰਾਨਾ।
ਫੇਰ ਰਿੰਨ ਕੇ ਬਕਰਾ ਮੁਰਗਾ, ਲਾਉਂਦੇ ਪੈਗ ਭਾਰੀ ਪਟਿਆਲਾਨਾ।
ਸ਼ਰਾਬ ਦੇ ਡੱਕੇ ਹੋਏ ਫੇਰ, ਦੇਖਣ ਟੀਵੀ ਤੇ ਗੰਦੇ ਪਰੋਗਰਾਮਾ।
ਰਾਤੀਂ ਬਾਰਾਂ ਵਜੇ ਸਉਂਦੇ ਤੇ ਉਠਦੇ ਮਸਾਂ ਸਵੇਰੇ ਦਿਨ ਚੜਾਨਾ।
ਨ੍ਹਾਵਣ ਕਦੇ ਸਵੇਰ ਪਰ ਭੁਲਕੇ ਬਾਣੀ ਦਾ ਪਾਠ ਨਾ ਕਦੇ ਕਰਾਨਾ।
ਇਸ ਤਰ੍ਹਾ ਰਸਾਂ ਕਸਾਂ ਭੋਗਾਂ ਵਿਚ ਸਭ ਅਵਧ ਜਾਇ ਬੀਤਾਨਾ।
ਨਾਮ ਦੇ ਲਾਹੇ ਤੋਂ ਬਾਝੋਂ ਜਾਂਦਾ, ਉਹਨਾਂ ਦਾ ਜੀਵਨ ਸਭ ਬਿਰਥਾਨਾ।

ਗੁਰਮੁਖਿ
ਇਕ ਘਰੇ ਸ਼ਾਮੀਂ ਆਉਂਦੇ, ਜ਼ਰਾ ਨਾ ਟਾਈਮ ਖਰਾਬ ਕਰਾਨਾ।
ਪਿਆਰ ਕਰਕੇ ਸਭ ਜਨਾਂ ਨੂੰ, ਜਾਣ ਨ੍ਹਾਵਨ ਵਿਚ ਗੁਸਲਖਾਨਾ।
ਨ੍ਹਾਂ ਕੇ ਗੁਰਾਂ ਦੇ ਦਰਸ਼ਨ ਕਰਦੇ ਤੇ ਸੋਦਰ ਪਾਠ ਲਈ ਕਮਰਕਸਾਨਾ।
ਕਰਨ ਗੁਰਬਾਣੀ ਦਾ ਕੀਰਤਨ ਤੇ ਕਰਦੇ ਗੁਰਬਾਣੀ ਦੀ ਸੰਥਿਆਨਾ।
ਵਿਹਲੇ ਹੋਕੇ ਨਿਤਨੇਮ ਤੋਂ ਕਰਦੇ ਭੋਜਨ ਛਕਣ ਦਾ ਇੰਤਜ਼ਾਮਾਨਾ।
ਥੋੜੀ ਸੈਰ ਕਰਕੇ ਤੇ ਨਾਮ ਜਪਕੇ ਸਭ ਜਨਾਂ ਨੂੰ ਫਤਹਿ ਬੁਲਾਨਾ।
ਛੇਤੀਂ ਹੀ ਸਉਂ ਜਾਵਨ ਕਿਉਂਕਿ ਅੰਮ੍ਰਿਤ ਵੇਲੇ ਚਾਹੁਣ ਉਠਾਨਾ।
ਵੱਡੇ ਤੜਕੇ ਉਠਕੇ ਕਰਦੇ ਪਿਆਰੇ ਠੰਡੇ ਪਾਣੀ ਨਾਲ ਇਸ਼ਨਾਨਾ।
ਬੁਲਾਂ 'ਚ ਨਾਮ, ਮਨ 'ਚ ਨਾਮ, ਰਸਨਾ ਤੋਂ ਵੀ ਨਾਮ ਉਚਾਰਾਨਾ।
ਨਿਤਨੇਮ ਕਰਦੇ ਇਲਾਹੀਂ ਰੰਗੀਂ, ਫੇਰ ਕਰਦੇ ਗੁਰਾਂ ਦਾ ਦਰਸ਼ਾਨਾ।
ਸੰਗਤ ਵਿਚ ਫਿਰ ਜੁੜਕੇ ਜਪਦੇ ਨਾਮ ਗਰਾਂ ਦਾ ਬਿਗਸ ਬਿਗਸਾਨਾ।
ਨਾਮ ਜਪਕੇ ਕਰਦੇ ਰਸਿਕ ਰਸਿਕ ਗੁਰਬਾਣੀ ਦਾ ਅਨੰਦ ਕੀਰਤਾਨਾ।
ਅਰਦਾਸ ਕਰਕੇ ਭੋਗ ਪਾਉਂਦੇ ਤੇ ਛਕਦੇ ਦੇਗ ਦੇ ਗਫੇ ਗਹਿਰਾਨਾ।
ਦਰਸ਼ਨ ਕਰਕੇ ਸਾਧਸੰਗਤ ਦਾ ਹੋ ਜਾਂਦੇ ਨਿਹਾਲ ਤੋਂ ਵੀ ਨਿਹਾਲਾਨਾ।
ਕੁਲਬੀਰ ਸਿੰਘ ਦੇ ਨ ਸਕਦਾ ਦੇਣਾ, ਗਰਾਂ ਦੇ ਬਹੁਤ ਇਹਸਾਨਾ।
Reply Quote TweetFacebook
Quote
Kulbir Singh
ਇਕ ਮਾਇਆ ਦਾ ਪਰਵਾਨਾ, ਇਕ ਸਤਿਨਾਮ ਦਾ ਦੀਵਾਨਾ।
ਇਕ ਉਦਿਆਨ ਵਿਚ ਭੁਲਾਨਾ, ਇਕ ਰਸ ਨਾਮ 'ਚ ਮਸਤਾਨਾ।
ਇਕ ਮਾਇਆ ਦਾ ਠਗਾਨਾ ਕਦੇ ਭੁਲਕੇ ਵੀ ਨਾਮ ਨਾ ਜਪਾਨਾ।
ਇਹ ਅਤਿ ਸੁਘੜ ਸੁਜਾਨਾ, ਸਭ ਅਵਗੁਨ ਸ਼ਬਦੀ ਜਾਲਾਨਾ।

ਪਹਿਰਣ ਦਾ ਫਰਕ

ਮਨਮੁਖ
ਇਕ ਫੈਸ਼ਨ ਦਾ ਮੁਠਿਆ ਪਾਉਂਦਾ ਨਵ ਕਪੜੇ ਬਹੁਤ ਫੈਸ਼ਨਾਨਾ।
ਇਹ ਕਪੜੇ ਪਹਿਨ ਬਹੁਤ ਫੁਲੇ, ਫਿਰਦਾ ਵਿਚ ਬਹੁਤ ਗੁਮਾਨਾ।
ਇਸਤ੍ਰੀਆਂ ਕਪੜੇ ਪਾਉਣ ਐਸੇ, ਕਲਿਜੁਗ ਵੀ ਦੇਖ ਸ਼ਰਮਾਨਾ।
ਨੰਗਾ ਸਰੀਰ ਦਿਖਾਵਨ ਤੇ ਸਮਝਣ ਆਪ ਨੂੰ ਬਹੁਤ ਬਿਊਟੀਆਨਾਂ।
ਬੇਸ਼ਰਮ ਹੋਏ ਸਭ ਨਰ ਨਾਰੀ, ਬਿਗੜ ਗਿਆ ਸਭ ਹੀ ਜ਼ਮਾਨਾ।
ਹੁਣ ਤਾਂ ਬਾਬਰ ਕੋਈ ਆਵੇ ਤੇ ਕਰੇ ਸੈਦਪੁਰ ਦੀ ਯਾਦ ਤਾਜ਼ਾਨਾ।

ਗੁਰਮੁਖਿ
ਇਕ ਰੱਖੇ ਗਰੀਬੀ ਦਾਅਵਾ ਤੇ ਸਦਾ ਨੀਲ ਬਾਣਾ ਪਹਿਨਾਨਾ।
ਇਸ ਨੀਲ ਬਾਣੇ ਦਾ ਸਦਕਾ ਉਹ ਲਗੇ ਸਭ ਸ਼ਾਹਾਂ ਤੋਂ ਸ਼ਾਹਾਨਾ।
ਸਿਖ ਭੈਣਾਂ ਬਹੁਤ ਸਤੋਗੁਣੀ ਪਹਿਨਣ ਸਦਾ ਸਿੰਪਲ ਕਪੜਾਨਾ।
ਖੁਲੇ ਵਸਤਰ ਤੇ ਸਿਖੀ ਰੰਗ ਹੀ, ਨਾ ਪਹਿਨਣ ਲਾਲ ਰੰਗਾਨਾ।
ਬਾਣਾ ਉਹਨਾਂ ਦਾ ਬਹੁਤ ਸ਼ਰੀਫ, ਨਾ ਦਿਸਣ ਤਨ ਦੇ ਅੰਗਾਨਾ।
ਜੋ ਦੇਖੇ ਨਰ ਨਾਰੀ ਉਹਨਾਂ ਨੂੰ ਮੂਹੋਂ ਕਹੇ ਵਾਹਿਗੁਰੂ ਨਾਮਾਨਾ।
ਉਹਨਾਂ ਦੇ ਉਚੇ ਸੁਚੇ ਦੁਮਾਲੇ, ਨਾਲ ਖੰਡੇ ਚੱਕਰ ਸ਼ੀਗਾਰਾਨਾ।
ਉਹਨਾਂ ਦੇ ਕਮਰਕੱਸੇ ਲਕੀਂ ਤੇ ਹਥੀਂ ਸਫਾਜੰਗ ਜਾ ਤੇਗ਼ਾਨਾ।
ਨਜ਼ਰਾਂ ਵਿਚ ਸ਼ਰਮ ਸਦਾ ਝਲਕੇ, ਨਾ ਕਦੇ ਵੇਖਣ ਰੂਪ ਬੇਗਾਨਾ।
ਕੁਲਬੀਰ ਸਿੰਘ ਦੀ ਇਛਾ ਬਣਿਆ ਰਹੇ ਉਹਨਾਂ ਦਾ ਗੁਲਾਮਾਨਾ।

ਖਾਣ ਦਾ ਫਰਕ

ਮਨਮੁਖ
ਇਕ ਜੀਭ ਦੇ ਰਸ'ਚ ਫਸਕੇ, ਕੁਹਤ ਜੀਆਂ ਜ਼ਰਾ ਨਾ ਸ਼ਰਮਾਨਾ।
ਅਭਖ ਦੇ ਕੁਰੱਸ ਦਾ ਮਾਰਿਆ, ਜਾਏ ਬੈਠੇ ਵਿਚ ਸ਼ਰਾਬਖਾਨਾ।
ਕੀਮਤੀ ਸਾਹ ਨਾਮ ਜਪਨ ਲਈ, ਪੱਬ ਕਲੱਬ 'ਚ ਕਰੇ ਖਰਾਬਾਨਾ।
ਸ਼ਰਾਬ ਪੀਕੇ ਘਰ ਆਉਂਦੇ ਤੇ ਕਰਦੇ ਤੀਵੀਂ ਦਾ ਕੁੱਟ ਕੁੱਟਾਨਾ।
ਐਸੇ ਪਸ਼ੂਆਂ ਦਾ ਕੀ ਜੀਵਨ ਜੋ ਹੱਥ ਚੁਕਦੇ ਉਪਰ ਜ਼ਨਾਨਾ?
ਜੇ ਕੋਈ ਸਮਝਾਵਣ ਜਾਵੇ ਰਤਾ ਨਾ ਸਮਝਣ ਮੂਰਖ ਮੂਰਖਾਨਾ।
ਜੇ ਕੋਈ ਗੁਰੂ ਦੀ ਗੱਲ ਦਸੇ ਸਗੋਂ ਕਰਨ ਟਿੱਚਰ ਟਿੱਚਰਾਨਾ।
ਜਦੋਂ ਜਮਾਂ ਨੇ ਆਏ ਜਗਾਇਆ, ਫੇਰ ਬਹੁਤ ਪੈਣਾ ਪਛੁਤਾਨਾ।
ਉਦੋਂ ਕਿਸੇ ਨੇ ਬਾਤ ਨੀ ਪੁਛਣੀ, ਸੋ ਨਾ ਕਰ ਝਗੜ ਝਗੜਾਨਾ।

ਗੁਰਮੁਖਿ
ਇਕ ਗੁਰਸਿਖ ਗੁਰੂ ਸਵਾਰੇ, ਪਰਸ਼ਾਦਾ ਛਕਨ ਬਸ ਬਿਬੇਕਾਨਾ।
ਉਹਨਾਂ ਦਾ ਸਤੋਗੁਨੀ ਭੋਜਨ ਜਿਸ ਵਿਚ ਗੁਰਬਾਣੀ ਦਾ ਸਵਾਦਾਨਾ।
ਉਹ ਸੰਤੋਖੀ ਜੇ ਹੋਣ ਭੁਖੇ ਵੀ, ਤਾਂ ਵੀ ਜ਼ਰਾ ਨਾ ਜੀਅ ਲਲਚਾਨਾ।
ਉਹ ਕਈ ਦਿਨ ਰਹਿ ਲੈਣ ਭੁਖੇ, ਜੇ ਨਾ ਮਿਲੇ ਬਿਬੇਕ ਪਰਸ਼ਾਦਾਨਾ।
ਇਕ ਉਹਨਾਂ ਦੇ ਵਡੇ ਵਡੇਰੇ ਜਿਹਨਾਂ ਦਾ ਨਾਂ ਸੀ ਰਣਧੀਰ ਸਿੰਘਾਨਾ।
ਉਹ ਜੇਲ 'ਚ ਵੀ ਬਿਬੇਕ ਨਿਭਾ ਗਏ ਭੋਰਾ ਵੀ ਢਿਲ ਨਾ ਵਰਤਾਨਾ।
ੳਹ ਚਾਲੀ ਦਿਨ ਕੜਾਕੇ ਰਹੇ, ਜਲ ਤੱਕ ਵੀ ਨਾ ਉਹਨਾਂ ਛਕਾਨਾ।
ਐਸੇ ਪੂਰਨੇ ਉਹ ਪਾ ਗਏ ਸੂਰਮੇ, ਅਸੀਂ ਕਿਵੇਂ ਹੁਣ ਪਿਛੇ ਹਟਾਨਾ?
ਸਾਡੀ ਜਾਨ ਜਾਵੇ ਤਾਂ ਜਾਵੇ ਪਰ ਸਾਡਾ ਨਿਭ ਜਾਏ ਸਿਖੀ ਸਿਦਕਾਨਾ।
ਅਸੀਂ ਹੋਰ ਕੁਝ ਨਾ ਮੰਗਦੇ ਸਾਨੂੰ ਦੇਵੋ ਸਿਖੀ ਮਿਹਰ-ਮਿਹਰਵਾਨਾ।
ਸਾਡਾ ਸਰੀਰ ਬੇਸ਼ਕ ਬਿਨਸ਼ੇ ਪਰ ਨਾ ਛੁਟੇ ਬਿਬੇਕ ਸਰਬਲੋਹਾਨਾ।
ਕੁਲਬੀਰ ਸਿੰਘ ਅਤਿ ਨਿਮਾਣਾ, ਤੂਹੀਂ ਤਾਣ ਮੇਰਾ ਬੱਡ ਭੁਜਾਨਾ।

ਇਕ ਮਾਇਆ ਦਾ ਪਰਵਾਨਾ, ਇਕ ਸਤਿਨਾਮ ਦਾ ਦੀਵਾਨਾ।
ਇਕ ਉਦਿਆਨ ਵਿਚ ਭੁਲਾਨਾ, ਇਕ ਰਸ ਨਾਮ 'ਚ ਮਸਤਾਨਾ।
ਇਕ ਮਾਇਆ ਦਾ ਠਗਾਨਾ ਕਦੇ ਭੁਲਕੇ ਵੀ ਨਾਮ ਨਾ ਜਪਾਨਾ।
ਇਹ ਅਤਿ ਸੁਘੜ ਸੁਜਾਨਾ, ਸਭ ਅਵਗੁਨ ਸ਼ਬਦੀ ਜਾਲਾਨਾ।

Quote
Kulbir Singh

ਰਾਤ ਕਟਣ ਦਾ ਫਰਕ

ਮਨਮੁਖ
ਇਕ ਘਰੇ ਸ਼ਾਮੀ ਆਉਂਦੇ, ਲਾਉਂਦੇ ਟੀਵੀ ਬੈਠ ਸੋਫਾਨਾ।
ਜੇ ਪਿਆਰ ਨਾਲ ਵੀ ਬੋਲਣ ਤਾਂ ਮਾਂ ਭੈਣ ਦੀ ਗਾਲ ਕਢਾਨਾ।
ਤੀਵੀਂ ਵੀ ਅਗੋਂ ਕਿਉਂ ਘਟ, ਬੋਲੇ ਸਦਾ ਕੌੜਾ ਬੋਲਾਨਾ।
ਮਾਪਿਆਂ ਨੂੰ ਦੇਖ ਲੜਦੇ, ਬਚਿਆਂ ਤੇ ਪੈਂਦਾ ਬੁਰਾ ਅਸਰਾਨਾ।
ਫੇਰ ਰਿੰਨ ਕੇ ਬਕਰਾ ਮੁਰਗਾ, ਲਾਉਂਦੇ ਪੈਗ ਭਾਰੀ ਪਟਿਆਲਾਨਾ।
ਸ਼ਰਾਬ ਦੇ ਡੱਕੇ ਹੋਏ ਫੇਰ, ਦੇਖਣ ਟੀਵੀ ਤੇ ਗੰਦੇ ਪਰੋਗਰਾਮਾ।
ਰਾਤੀਂ ਬਾਰਾਂ ਵਜੇ ਸਉਂਦੇ ਤੇ ਉਠਦੇ ਮਸਾਂ ਸਵੇਰੇ ਦਿਨ ਚੜਾਨਾ।
ਨ੍ਹਾਵਣ ਕਦੇ ਸਵੇਰ ਪਰ ਭੁਲਕੇ ਬਾਣੀ ਦਾ ਪਾਠ ਨਾ ਕਦੇ ਕਰਾਨਾ।
ਇਸ ਤਰ੍ਹਾ ਰਸਾਂ ਕਸਾਂ ਭੋਗਾਂ ਵਿਚ ਸਭ ਅਵਧ ਜਾਇ ਬੀਤਾਨਾ।
ਨਾਮ ਦੇ ਲਾਹੇ ਤੋਂ ਬਾਝੋਂ ਜਾਂਦਾ, ਉਹਨਾਂ ਦਾ ਜੀਵਨ ਸਭ ਬਿਰਥਾਨਾ।

ਗੁਰਮੁਖਿ
ਇਕ ਘਰੇ ਸ਼ਾਮੀਂ ਆਉਂਦੇ, ਜ਼ਰਾ ਨਾ ਟਾਈਮ ਖਰਾਬ ਕਰਾਨਾ।
ਪਿਆਰ ਕਰਕੇ ਸਭ ਜਨਾਂ ਨੂੰ, ਜਾਣ ਨ੍ਹਾਵਨ ਵਿਚ ਗੁਸਲਖਾਨਾ।
ਨ੍ਹਾਂ ਕੇ ਗੁਰਾਂ ਦੇ ਦਰਸ਼ਨ ਕਰਦੇ ਤੇ ਸੋਦਰ ਪਾਠ ਲਈ ਕਮਰਕਸਾਨਾ।
ਕਰਨ ਗੁਰਬਾਣੀ ਦਾ ਕੀਰਤਨ ਤੇ ਕਰਦੇ ਗੁਰਬਾਣੀ ਦੀ ਸੰਥਿਆਨਾ।
ਵਿਹਲੇ ਹੋਕੇ ਨਿਤਨੇਮ ਤੋਂ ਕਰਦੇ ਭੋਜਨ ਛਕਣ ਦਾ ਇੰਤਜ਼ਾਮਾਨਾ।
ਥੋੜੀ ਸੈਰ ਕਰਕੇ ਤੇ ਨਾਮ ਜਪਕੇ ਸਭ ਜਨਾਂ ਨੂੰ ਫਤਹਿ ਬੁਲਾਨਾ।
ਛੇਤੀਂ ਹੀ ਸਉਂ ਜਾਵਨ ਕਿਉਂਕਿ ਅੰਮ੍ਰਿਤ ਵੇਲੇ ਚਾਹੁਣ ਉਠਾਨਾ।
ਵੱਡੇ ਤੜਕੇ ਉਠਕੇ ਕਰਦੇ ਪਿਆਰੇ ਠੰਡੇ ਪਾਣੀ ਨਾਲ ਇਸ਼ਨਾਨਾ।
ਬੁਲਾਂ 'ਚ ਨਾਮ, ਮਨ 'ਚ ਨਾਮ, ਰਸਨਾ ਤੋਂ ਵੀ ਨਾਮ ਉਚਾਰਾਨਾ।
ਨਿਤਨੇਮ ਕਰਦੇ ਇਲਾਹੀਂ ਰੰਗੀਂ, ਫੇਰ ਕਰਦੇ ਗੁਰਾਂ ਦਾ ਦਰਸ਼ਾਨਾ।
ਸੰਗਤ ਵਿਚ ਫਿਰ ਜੁੜਕੇ ਜਪਦੇ ਨਾਮ ਗਰਾਂ ਦਾ ਬਿਗਸ ਬਿਗਸਾਨਾ।
ਨਾਮ ਜਪਕੇ ਕਰਦੇ ਰਸਿਕ ਰਸਿਕ ਗੁਰਬਾਣੀ ਦਾ ਅਨੰਦ ਕੀਰਤਾਨਾ।
ਅਰਦਾਸ ਕਰਕੇ ਭੋਗ ਪਾਉਂਦੇ ਤੇ ਛਕਦੇ ਦੇਗ ਦੇ ਗਫੇ ਗਹਿਰਾਨਾ।
ਦਰਸ਼ਨ ਕਰਕੇ ਸਾਧਸੰਗਤ ਦਾ ਹੋ ਜਾਂਦੇ ਨਿਹਾਲ ਤੋਂ ਵੀ ਨਿਹਾਲਾਨਾ।
ਕੁਲਬੀਰ ਸਿੰਘ ਦੇ ਨਾ ਸਕਦਾ ਦੇਣਾ ਗਰਾਂ ਦੇ ਬਹੁਤ ਇਹਸਾਨਾ।

Vah ji vah!!!!!!

Tussi ta kamaalo kamaal kar dittee tussi Bhai Sahib jio!
Reply Quote TweetFacebook
Wow!
Reply Quote TweetFacebook
ਤੁਸੀਂ ਕਰਤੀ ਕਮਾਲ ਕਮਾਲ ਕਮਾਲਾਨਾ, ਬਹੁਤ ਖੂਬ ਖੂਬ ਖੂਬਾਨਾ।
ਐਸਾ ਸੁਘੜ ਪਤੀ ਬਖਸ਼ਿਆ ਸਤਿਗੁਰ, ਦੁਏ ਹਥ ਜੋੜ ਜੋੜ ਸ਼ੁਕਰਾਨਾ।
ਕਵੀਤਾ ਪੜ ਮਨ ਬਿਸਮਾਦ ਹੋਇਆ, ਕੂਕੇ ਬਲਿਹਾਰ ਬਲਿਹਾਰ ਬਲਿਹਾਰਾਨਾ।
ਆਲਸ ਛਡੇ ਉਠ ਹਰਿਕਿਰਨ ਕੁਰੇ, ਅਜ ਸਿੰਘ ਜੀ ਨੂੰ ਖੁਸ਼ੀ 'ਚ ਪੀਜ਼ਾ ਛਕਾਨਾ।
Reply Quote TweetFacebook
Quote
Harkiran Kaur

Hahahahaha!!!!

ਅਸੀਂ ਵੀ ਛਕਨਾ !!!

Jatinderpal Singh
Reply Quote TweetFacebook
ਸਭ ਵਡਿਆਈ ਸਤਿਗੁਰਾਂ ਦੀ, ਮੈਂ ਤਾਂ ਨੀਚ ਨੀਚ ਨੀਚਾਨਾ।
ਆਪੇ ਸਿਰ ਤੇ ਹੱਥ ਰਖਕੇ ਲਿਖਾਈ ਤੁਛ ਜੇਹੀ ਕਵੀਤਾਨਾ।
ਕਵੀਤਾ ਲਿਖਣ ਦਾ ਫਾਇਦਾ ਹੋਇਆ ਛਕਾਂਗੇ ਪੀਜ਼ੇ ਦਾ ਖਾਨਾ।
ਕੁਲਬੀਰ ਸਿੰਘ ਤੇ ਹਰਿਕਿਰਨ ਕੌਰ ਦਾ ਸਾਥ ਬਹੁਤ ਪੁਰਾਨਾ।
Reply Quote TweetFacebook
HAHAHAHAHAHAHAHAHAHAHAHA!!!! grinning smiley grinning smiley grinning smiley grinning smiley grinning smiley

ਵਾਹਿਗੁਰੂ ਤੁਹਾਡਾ ਸਾਥ ਬਰਕਰਾਰ ਰਖੇ ਰੋਜ਼ਾਨਾ
ਰਹਿਤਵਾਨ ਜੀਵਨ ਦਾ ਭੰਡਾਰ ਕਦੀ ਨਾ ਹੋਵੇ ਮਸਤਾਨਾ
ਗੁਰਮਤ ਬਿਬੇਕ ਤੇ ਅੱਜ ਮਹਿਤਾਬ ਨੇ ਫਰਮਾਨਾ
ਮੇ ਗੌਡ ਬ੍ਲੈਸ ਯੂ ਵਿਦ ਟੋਟਲ ਹੈਪੀਯਾਨਾ
Reply Quote TweetFacebook
Vahegurooo! If only I read this earlier! :O
Reply Quote TweetFacebook
Sorry, only registered users may post in this forum.

Click here to login