ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਜੇ ਸਿਖ ਨੂੰ ਗੁਰੂ ਨਾ ਦਿਖੇ ਬੈਠਾ ......

ਜੇ ਸਿਖ ਨੂੰ ਗੁਰੂ ਨਾ ਦਿਖੇ ਬੈਠਾ ਤਾਂ ਗੁਰਸਿਖ ਕਹਾਉਂਦਾ ਇਹ ਸਰੀਰ ਕੀ ਕਰੇ ?
ਕਰੇ ਅਰਜੋਈ ਸਤੁਗੁਰੁ ਅਗੇ? ਮਨੇ ਭਾਣਾ ? ਜਾ ਫਿਰ ਬੰਦ ਬੰਦ ਕਟ ਓਹ ਮਰੇ ?
ਬੈਠਾ ਤਖ਼ਤ ਤੇ ਗੁਰੂ ਜਦ ਨਾ ਨਜ਼ਰ ਆਵੇ ਤਾਂ ਗੁਰਸਿਖ ਇਹ ਦੂਰੀ ਕਿੰਝ ਜਰੇ ?
ਜਦ ਜੁਗੋ ਜੁਗੋ ਅਟਲ ਹੀ ਯਾਰੋ ਮੂਹ ਮੋੜੇ, ਇਹ ਮਿਟੀ ਦਾ ਪੁਤਲਾ ਕਿੰਝ ਤਰੇ ?
ਹੈ ਸਦਾ ਹੀ ਦਿਆਲੂ ਸਾਧ ਸਾਡਾ, ਇਹ ਮਨ ਪਤਾ ਨਹੀਂ ਕਿਓਂ ਕਦੇ ਸ਼ਿਕਵੇ ਕਰੇ
ਜੇ ਕਿਤੇ ਦਿਲੋਂ ਦੇਈਏ ਪਿਆਰੀ ਆਵਾਜ਼ ਉਸਨੂ,ਓਹ ਫੁਨ ਵਿਚ ਖੜਾ ਹੁੰਦਾ ਦਰੇ
ਅਸੀਂ ਨਹੀਂ ਆਵਾਜ਼ ਵੀ ਦੇਣ ਲਾਇਕ,ਗੁਰੂ ਪਿਆਰਾ ਸਾਡੇ ਤੇ ਕਿਦਾਂ ਨਦਰ ਕਰੇ ?
ਅਰਜੁਨ ਤੋਂ ਵਾਰੀ ਜਾਵੇ ਇਹ ਨੀਚ ਪਾਗਲ ਜਿਸਦੇ ਦਰਸ਼ਨ ਨਾਲ ਦੁਬਿਧਾ ਮਰੇ
ਕਰੀਂ ਕਿਰਪਾ ਮਤ ਦੇਵੀਂ,ਜਪੁਜੀ,ਸੁਖਮਨੀ,ਨਾਮ ਦੇਵੀਂ,ਪਰ ਹੋਰ ਨਾ ਰਹ ਹੋਰ ਪਰੇ
ਤੇਰੇ ਦਰਸ਼ਨ ਤੋਂ ਬਿਨਾ,ਪੰਜ ਭੂਤਕ ਸਰੀਰ ਮੇਰਾ, ਵਿਕਾਰਾਂ ਨਾਲ ਅਨਦਿਨ ਲਰੇ
ਜੇ ਸਿਖ ਨੂੰ ਗੁਰੂ ਨਾ ਦਿਖੇ ਬੈਠਾ ਤਾਂ ਗੁਰਸਿਖ ਕਹਾਉਂਦਾ ਇਹ ਸਰੀਰ ਕੀ ਕਰੇ ?
ਕਰੇ ਅਰਜੋਈ ਸਤੁਗੁਰੁ ਅਗੇ? ਮਨੇ ਭਾਣਾ ? ਜਾ ਦੇਵੇ ਬੰਦ ਬੰਦ ਕਟ ਓਹ ਮਰੇ ?


Vaheguru jee ka Khalsa Vaheguru jee kee fateh!
Reply Quote TweetFacebook
ਭਾਈ ਸਾਹਿਬ ਸਿੰਘ ਜੀਉ, ਪਤਾ ਨਹੀਂ ਕਿਸ ਗਹਿਰਾਈ ਤੋਂ ਆਪਜੀ ਦੀ ਕਾਵਿ ਰਚਨਾ ਉਤਪਨ ਹੋਈ ਹੈ ਇਸਨੂੰ ਸਮਝਣ ਵਾਸਤੇ ਓਸ ਡੂੰਘਾਈ ਜਾ ਸਕਣਾ ਦਾਸ ਤੇ ਵਸ ਦੀ ਗੱਲ ਨਹੀਂ ਪਰ ਫਿਰ ਵੀ ਵਿਜੋਗਨਾਤਮਿਕ ਕਾਵਿ ਪੇਸ਼ ਕਰਨ ਦਾ ਸ਼ੁਕਰੀਆ ਜੀਉ।
Reply Quote TweetFacebook
ਜੇ ਉਹ ਨੈਨ ਗੋਚਰ ਨਾ ਹੋਏ ਤਾਂ ਕੀ,
ਤੂੰ ਗੁਰਾਂ ਦੀ ਯਾਰਾ ਨਿਗਾਹ ਵਿਚ ਤਾਂ ਸੀ।

ਜੇ ਨੈਨ ਕਿਰਤਾਰਥ ਨਹੀਂ ਹੋਏ ਤਾਂ ਕੀ,
ਤੂੰ ਗੁਰਾਂ ਦੀ ਯਾਰਾ ਪਨਾਹ ਵਿਚ ਤਾਂ ਸੀ।

ਤੇਰੇ ਬੁਲਾਂ ਨੇ ਬੇਸ਼ਕ ਨਾ ਚਰਨ ਚੁੰਮੇ ਪਰ
ਉਹਦਾ ਨਾਮ ਤੇਰੇ ਹਰ ਸਾਹ ਵਿਚ ਤਾਂ ਸੀ।

ਜੇ ਜ਼ਾਹਰ ਜ਼ਹੂਰ ਨਾ ਹੋਇਆ ਤਾਂ ਕੀ,
ਤੂੰ ਮਖਮੂਰ ਉਹਦੀ ਵਾਹ ਵਾਹ ਵਿਚ ਤਾਂ ਸੀ।

ਤੇਰੇ ਕਰਾਂ ਨੇ ਬੇਸ਼ਕ ਨਾ ਚਰਨ ਪਰਸੇ,
ਇਹ ਸਹਾਈ ਸਿਫਤਿ ਸਾਲਾਹ ਵਿਚ ਤਾਂ ਸੀ।

ਕੁਲਬੀਰ ਸਿੰਘ ਸ਼ੁਕਰ ਮੰਨ ਓਇ ਯਾਰਾ,
ਤੇਰਾ ਹਰ ਕਦਮ ਉਹਦੀ ਰਾਹ ਵਿਚ ਤਾਂ ਸੀ।
Reply Quote TweetFacebook
Vah vah !
Reply Quote TweetFacebook
ਦਾਸ ਵਾਰੇ ਲਖ ਲਖ ਵਾਰ ਗੁਰੂ ਦੀ ਨਿਗਾਹ ਉਤੇ ਜੋ ਇਸ ਮੂਰਖ ਤੇ ਆ ਵਜੀ
ਪਰ ਦਸੋ ਕਰੇ ਕੀ ਓਹ ਲਾਲ ਚੂੜੇ ਵਾਲੀ ਜਿਹੜੀ ਡੋਲੀ ਨਾ ਚੜ ਸਕੀ ਕੁਚੱਜੀ


ਮਨ ਨਹੀਂ ਯਾਰਾ ਅਜੇ ਏਨਾ ਸੁੰਦਰ, ਕਿ ਦੇਖੇ ਬਿਨ ਗੁਰੂ ਦੀ ਗੋਦੀ ਮਾਣ ਸਕੇ
ਦਿਲ ਕਹਿੰਦਾ ਦੁਹਾਈ ਦੇ ਦੇ ਕੇ,ਗੁਰੂ ਬੈਠੇ ਸਾਮਣੇ ਤੇ ਇਹ ਨੇਤਰ ਓਹਨੂ ਤਕੇ

ਬੁਲ ਤਾਂ ਬੜੇ ਹੀ ਅਭਾਗੇ ਨਿਕਲੇ ਜੋ ਨਾ ਕੋਮਲ ਚਰਨਾ ਦਾ ਸ੍ਵਾਦ ਛੱਕ ਪਾਏ
ਸਾਹ ਤਾਂ ਲੈਂਦੇ ਸੀ ਬਾਰ ਬਾਰ ਨਾਮ ਓਹਦਾ ਪਰ ਇਹ ਨੇਤਰ ਨਾ ਤ੍ਰਿਪਤਾਏ

ਬੜਾ ਯਾਰਾ ਦਰਦਨਾਕ ਹੈ ਕਿਸਾ ਓਹਦਾ ਜਿਸ ਲਾੜੀ ਨੂ ਬਾਰਾਤ ਛੱਡ ਜਾਏ
ਦਿਲ'ਚ ਵਸਦੇ ਨੂ ਦੇਰ ਹੋ ਗਈ,ਜਾਹਰ ਜਹੂਰ ਕਰਨ ਲਈ ਸੀ ਲਗਨ ਕਢਾਏ

ਸਿਫਤ ਸਲਾਹ ਸੀ ਰੋਮ ਰੋਮ ਕਰਦਾ,ਵੇਲਾ ਤਕਦੇ ਸੀ ਜਦੋਂ ਮਿਲ ਜਾਣ ਦਰਸੇ
ਦਸੋ ਕੀ ਕਰਨੇ ਓਹ ਕਰ ਨਿਕੰਮੇ ਜਿਨਾ ਕਦੇ ਨਾ ਸੋਹਣੇ ਗੁਰੂ ਦੇ ਚਰਨ ਪਰਸੇ

ਵੀਰਾ ਰਾਹ ਤਕਦੇ ਓਹਦਾ ਜਨਮਾ ਜਨਮਾ ਤੋਂ,ਪਤਾ ਨਹੀਂ ਕਿਦ੍ਰੋੰ ਦੀ ਲੰਗ ਜਾਂਦਾ
ਜੇ ਦਸੇ ਕਿਹੜੇ ਸਿਲ ਤੇ ਮੁਬਾਰਕ ਪੈਰ ਧਰਨਾ,ਦਾਸ ਓਥੇ ਪੂਰਾ ਹੀ ਵਿਛ ਜਾਂਦਾ


Vaheguru jee ka Khalsa Vaheguru jee kee fateh!
Reply Quote TweetFacebook
ਉਹੀ ਪਿਰਮ ਨੂੰ ਭਾਉਂਦੀ ਨਾਰ ਕੁੜੇ,
ਜੋ ਪਿਰ ਦੀ ਰਜ਼ਾ 'ਚ ਰਾਜ਼ੀ ਰਹੇ।

ਸੇਵਾ ਪਿਰਮ ਦੀ ਉਹ ਨਿਵ ਕੇ ਕਰੇ,
ਬੋਲ ਸਖਤ ਵੀ ਹੋਣ ਸਿਰ ਮੱਥੇ ਸਹੇ।

ਮਾਇਆ ਰੂਪੀ ਪਰ-ਪੁਰਖ ਨੂੰ ਤਜੇ,
ਇਕ ਪਤੀ ਦੇ ਪ੍ਰੇਮ ਨੂੰ ਨਿਸਦਿਨ ਚਹੇ।

ਜੇ ਉਹ ਕੋਲ ਬਹਾਲੇ ਤਾਂ ਖੁਸ਼ੀ ਮੰਨੇ,
ਜੇ ਤੱਕਣੋਂ ਵੀ ਰਹੇ ਤਾਂ ਵੀ ਮਨ ਨਾ ਢਹੇ।

ਉਹ ਨਿਜਪਤਿ ਅਨਿਕ ਨਾਰਾਂ ਵਾਲਾ,
ਉਹਦੀ ਰਜ਼ਾ ਹੋਵੇ ਤਾਂ ਹੀ ਉਹ ਭੋਗ ਕਰੇ।

ਨਿਮਾਣੀ ਨਿਤਾਣੀ ਉਸ ਸੋਹਣੀ ਲਗੇ,
ਉਹਨੂੰ ਚੁੱਕ ਕੇ ਉਹ ਆਪਣੀ ਸੇਜੇ ਧਰੇ।

ਜ਼ਿਦੀ ਇਸਤ੍ਰੀ ਨਾ ਆਵੇ ਨਿਗਾਹੀਂ,
ਕੋਮਲ ਨਿਤਾਣੀ ਨਿਮਾਣੀ ਸੋਹਣੀ ਲਗੇ।

ਕੁਲਬੀਰ ਸਿੰਘ ਦੀ ਮਸਲਤਿ ਨਾਰੇ,
ਰਹਿ ਰਜ਼ਾ 'ਚ ਰਾਜ਼ੀ ਤਾਂ ਪਿਰਮ ਮਿਲੇ।
Reply Quote TweetFacebook
All I can say is your words (both Kulbir Singh & Sahib Singh jis) have pierced my soul and all I can do is just cry. Lovely way to present your inner feelings. Sahib Singh ji many gursikh are going through this pain that you have described. This pain is very very important and neccessary in order to realize the true value of darshan, keep this prem and bairag alive in yourself. This bairag will take you to his doorsteps but difficult thing is this bairag does not stay same somedays it is like I will die if I do not see my lord and some other days well just compomise with kismat that when ever he will wish I will become his(lord) there is no use of crying. Beautiful poetry.
Reply Quote TweetFacebook
Vaaheguru!!!!

Amazing poems between by Bhai Sahib Singh ji and Bhai Kulbir Singh ji!

Bhai Kulbir Singh ji - Your poems in this thread made my hair stand on end.
Reply Quote TweetFacebook
Thanks Amritvela ji. Pls add some English format Bairagg to the thread.

Vaheguru jee ka Khalsa Vaheguru jee kee fateh!
Reply Quote TweetFacebook
ਹਿਰਦੇ ਵਿਚ ਕਮਲ ਦਾ ਫੁੱਲ ਕਿਵੇ ਖਿਲਦਾ ਮੈ ਕੀ ਜਾਣਾ,
ਦਾਤਾ ਦਾਤਾਰ ਦਿਆਲੂ ਕਿਥੇ ਵਸਦਾ ਮੈਂ ਕੀ ਜਾਣਾ?


ਡਾਡਾ ਸਤਿਗੁਰ ਅਗਮ ਗੁਸਾਂਈ,
ਕਿਵੇ ਇਕ ਝਾਕੀ ਪਾਉਣੀ ਮੈਂ ਕੀ ਜਾਣਾ?

ਆਤਮਾ ਦਾ ਦੀਵਾ ਕਿਵੇ ਬਲਦਾ ਮੈਂ ਕੀ ਜਾਣਾ?
ਕੀ ਸ਼ੀਂਗਾਰ,ਕਾਹਦੀ ਸੇਜ ਸਜੋਣੀ ਮੈਂ ਕੀ ਜਾਣਾ?


ਜਨਮਾ ਜਨਮਾ ਦਾ ਵਿਛੜੇਆ ਕਿਰਮ ਜੀਵ,
ਬ੍ਰਹਮ ਦਾ ਗਿਆਨੀ ਕਿਵੇ ਬਣਦਾ ਮੈਂ ਕੀ ਜਾਣਾ?

ਸਚੇ ਸਿਦਕੋਲੇਆ ਦੀ, ਆਸ਼ਿਕ਼ ਆਸ਼੍ਕੋਲਿਆ ਦੀ,
ਚਰਣ ਧੂੜ ਕਿਵੇ ਬਣਨੀ ਮੈਂ ਕੀ ਜਾਣਾ?

ਤੇਰੇ ਸੰਗ,ਤੇਰੀ ਸੰਗਤ ਵਿਚ ਰਹ ਕੇ,
ਕੋਈ ਬੂਟਾ ਕਿਵੇ ਫਲਦਾ ਮੈਂ ਕੀ ਜਾਣਾ?



ਪਿਆਰ ਕਰਨਾ ਤੇ ਓਸ ਨੋ ਤੋੜ ਨਿਭੋਉਣਾ,
ਦੋ ਅਲਗ ਅਲਗ ਗੱਲਾ ਨੇ,

ਸਾਜਨ ਨੂੰ ਧਿਆਣਾ ਤੇ ਓਸ ਦੀ ਦਰਸ਼ਨ ਝਲਕ ਨੂੰ ਪਾਉਣਾ,
ਸਬਰ ਸੰਤੋਖ ਤੇ ਰਜ਼ਾ ਰੰਗ ਵਿਚ ਚਲਣ ਦੀਆਂ ਢੰਗਾ ਨੇ,

ਜਿਸ ਦਾ ਰੱਤਾ ਬੀ ਅਨੋਮਾਨ ਨੀ,
ਭਾਣੇ ਓਸਦੇ ਚਲਣ ਵਾਲਿਆਂ ਦਾ ਸੰਗ ਓਸ ਤੋਂ ਅਜ ਮੰਗਾ ਮੈਂ .......
Reply Quote TweetFacebook
Sorry, only registered users may post in this forum.

Click here to login