ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਜਨੂਆਂ ਦੀ ਗਿਣਤੀ ਯਾਰੋ ਦੁਨੀਆ ਵਿਚ ਹੈ ਭਾਰੀ ਜੀ।

Posted by Kulbir Singh 
ਮਜਨੂਆਂ ਦੀ ਗਿਣਤੀ ਯਾਰੋ ਦੁਨੀਆ ਵਿਚ ਹੈ ਭਾਰੀ ਜੀ।
ਹੁਣ ਤਾਂ ਠਗੀ ਗਈ ਹੈ ਯਾਰੋ, ਸਿਖਾਂ ਦੀ ਵੀ ਫੁਲਵਾੜੀ ਜੀ।
ਕੋਈ ਨਹੀਂ ਬਚਿਆ ਯਾਰੋ, ਰੁੜ ਗਈ ਦੁਨੀਆ ਸਾਰੀ ਜੀ।
ਹੁਣ ਤਾਂ ਕਈ ਗੁਰਸਿਖ ਯਾਰੋ, ਝੂਠੀ ਲਾਉਂਦੇ ਯਾਰੀ ਜੀ।
ਬਿਕਾਰਾਂ ਨੇ ਕੀਤੇ ਕਮਲੇ, ਨਹੀਂ ਸਿਖੀ ਲਗਦੀ ਪਿਆਰੀ ਜੀ।
ਸਚਖੰਡ ਦੀ ਛੱਡਕੇ ਆਸ, ਨਰਕਾਂ ਦੀ ਕਰ ਲਈ ਤਿਆਰੀ ਜੀ।
ਕੁਲਬੀਰ ਸਿੰਘ ਦੀ ਬੇਨਤੀ ਸੱਚੇ ਸਤਿਗੁਰ ਅਲੱਖ ਮੁਰਾਰੀ ਜੀ।
ਰੱਖ ਲੈ ਕਲਿ ਦੀ ਅੱਗ ਤੋਂ ਸਾਨੂੰ, ਜਾਵੇ ਸਾਡੀ ਅਗਨਿ ਨਿਵਾਰੀ ਜੀ।
Reply Quote TweetFacebook
ਡਗਮਗ ਛਾਡਿ ਰੇ ਮਨ ਬਉਰਾ॥
Stop your wavering, O crazy people!
Reply Quote TweetFacebook
ਤੁਰਦਾ ਫਿਰਦਾ ਮੈਂ ਹਾਂ ਜਾਂਦਾ
ਰੱਸਤੇ ਵਿੱਚ ਬਹੁਤ ਕੰਢੇ ਹੈ ਚੁੱਬਦੇ
ਪਾਪਾਂ ਦੀ ਪੰਡ ਸਿਰ ਤੇ ਚੱਕੀ ਫਿਰਦਾ
ਇਹ ਤਨ ਤੈਨੂੰ ਸੋਂਪਾਂ, ਚੂਰ ਚੂਰ ਕੇ


ਦੇਸ ਦਿਸੰਤਰ ਮੈਂ ਫਿਰਾਂ, ਉਸ ਨੂਰ ਦੇ ਦਰਸ਼ਨ ਮੈਨੂੰ ਦੇਦੇ
ਕਿਂਵੇਂ ਭਾਲਾਂ ਉਸ ਸੱਜਣ ਨੂੰ, ਉਸ ਤੋ ਬਗ਼ੈਰ ਹੋਰ ਨੀ ਮੇਰੇ ਕੋਈ ਹੈਗੇ


ਬਖ਼ੱਸ਼ਣਜੋਗ ਕਿਰਪਾਲੂ ਸੁਖਦਾਤਾ,
ਜੁਗਾਂ ਜੁਗੰਤਰਾਂ ਲਈ ਦੇਂਦੈ ਫਿਰਦੈ
ਹੁਣ ਦੇਦੇ ਸਾਨੂੰ ਨਾਮਿ ਉਏ
ਪਾ ਦੇ ਝੋਲੀ 'ਚ ਸਾਡੇ, ਤੇ ਸਾਨੂੰ ਗੱਲੇ ਨਾਲ ਲਾਲੈ


ਢੂੰਢਤ ਢੂੰਢਤ ਆਏ ਤੇਰੈ ਦਰਬਾਰਿ
ਚਰਨ ਮੈਨੂੰ ਆਪਣੇ ਧੋਹ ਧੋਹ ਪਿਲਾਲੈ
ਸੁੱਖਾਂ ਸ਼ਾਂਤੀ ਵਾਲੀ ਦਸ਼ਾ ਕਰ ਸਾਡੀ
ਪੰਜਾਂ ਚੋਰਾਂ ਨੂੰ ਸਾਡੇ ਵਿਚੋਂ ਕੱਢਲੈ
Reply Quote TweetFacebook
Sorry, only registered users may post in this forum.

Click here to login