ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਦੇਗ

Posted by Balraj Singh 
Re: ਦੇਗ
July 10, 2011 07:23PM
Bahut Khoob Likhiya Amrit Kaur jee. Superb poem about Degh that reaffirms the importance of Degh.

Vaah Jaspreet Singh jee. Your second poem under this thread is better than the first one. This line of yours is quite funny:

ਡੰਗਰਾਂ ਨੂੰ ਤਾਂ ਘਾਹ ਹੀ ਚੰਗਾ
ਇਨਾਂ ਹਾਂ ਜੀ ਮੈਂ ਭੈੜਾ ਬੰਦਾ

I just wanted to mention that this Daas too is a ਭੈੜਾ ਬੰਦਾ but our Merciful Satguru jee is blessing us with Degh.

Good thoughts in your poem, Heera Singh jeeo. I liked this line because I experience it everyday:

ਰਸਨਾ ਲੱਗੀ ਫਿਰ ਸਬ ਜਗ ਭੁਲਾਓੰਦੀ,
ਗੱਫੇ ਦੂਜੇ ਲਈ ਫਿਰ ਤਾਂਘ ਵਧਾਉਂਦੀ,

One Gaffa is never enough. At least two are required.

And your Qalaam is so true Veer Sampooran Singh jeeo:

ਐਸੀ ਨਿਆਮਤ ਗੁਰੂ ਨੇ ਬਣਾਈ ,

ਦੇਗ ਦੇ ਹੋਏ ਸਬੋ ਦੀਵਾਨੇ ,

36 ਪ੍ਰਕਾਰਾ ਓ ਭੋਜਨ ਭੁੰਚਨ ਹਾਰਾ ,

ਏਕ ਗਫਾ ਜੋ ਲਾਵੇ ਪਿਆਰਾ ,


Indeed we are all Deevaane of Degh and yes 36 types of Bhojan don't even come close to Degh.

Excellent Qalaam with respect to Degh. Thanks to Bhai Balraj Singh for starting an excellent thread.,

Kulbir Singh
Reply Quote TweetFacebook
Re: ਦੇਗ
July 11, 2011 05:55AM
Bhai sahib jeo
I was studying in sri amritsar sahib
While going for darshan of sachkhand sri darbar sahib
While holding the deg thaali in hand, it woukd be hard to concentrate
On bani or controlling the senses of taste
While going back we would look at the hand of the sewdar to see ho is serving the most
Vadda gaffa

Guru sahib jeo aap ta jaan-de hi ho ji
Vahegurujikakhalsa
Vahegurujikifateh
Reply Quote TweetFacebook
Re: ਦੇਗ
July 11, 2011 12:27PM
Finally, presented below is an humble attempt to write a poem on Degh:

ਕੀ ਕਰੀਏ ਤੇਰੀ ਤਰੀਫ, ਓ ਸ਼ਹਿਦ ਨਾਲੋਂ ਮਿੱਠੀਏ।
ਹੋਸ਼ ਗੁੰਮ ਹੋ ਜਾਣ ਨੀ ਜਦੋਂ ਵੀ ਰੂਪ ਤੇਰਾ ਡਿੱਠੀਏ।

ਜਦੋਂ ਰਸਨਾ ਤੇ ਆ ਜਾਵੇਂ, ਸੁਆਦ ਇਲਾਹੀ ਦੇ ਜਾਵੇਂ।
ਤੂੰ ਹੀ ਦੱਸ ਫਿਰ ਤੈਨੂੰ ਅਸੀਂ ਕਿਉਂ ਕਰ ਛਕਣੋ ਹਟੀਏ।

ਘਿਓ ਖੰਡ ਆਟੇ ਨਾਲ ਪਲੀ ਤੇ ਪਾਣ ਤੈਨੂੰ ਬਾਣੀ ਦੀ।
ਸੌਦਾ ਨਾਮ ਦਾ ਹੋਰ ਵਧੇ ਜਦੋਂ ਤੈਨੂੰ ਰਸਨਾ ਨਾਲ ਚਖੀਏ।

ਜੋ ਤੈਥੋਂ ਮਹਿਰੂਮ ਨੇ ਉਹ ਅਭਾਗੇ ਦਸੋ ਜਨਮੇ ਹੀ ਕਿਉਂ।
ਇਹ ਸੁਗਾਤ ਉਹਨਾਂ ਨੂੰ ਮਿਲਦੀ ਜੋ ਆਉਂਦੇ ਗੁਰ ਹੱਟੀਏ।

ਐਸਾ ਵਿਲੱਖਣ ਭੋਜਨ ਇਹ, ਰੱਬੀ ਨੂਰ ਨਾਲ ਹੈ ਓਤ ਪੋਤ।
ਸਿਆਣਪ ਇਸੇ ਵਿਚ ਹੈ ਯਾਰੋ, ਇਹਨੂੰ ਬਾਰ ਬਾਰ ਲੁੱਟੀਏ।

ਕੁਲਬੀਰ ਸਿੰਘ ਤਕੜਾ ਹੋ ਕੇ ਦੇਗ ਦੇ ਗੱਫੇ ਛਕਿਆ ਕਰ।
ਜਦੋਂ ਤੱਕ ਸਾਹ ਨੇ ਚਲਦੇ, ਖੱਟੀਂ ਲਾਹਾ ਦਬੋ ਦਬੱਟੀਏ।
Reply Quote TweetFacebook
Re: ਦੇਗ
July 11, 2011 04:00PM
The mind was not satisfied with what was written. Here is another one on Degh:

ਇਕ ਦਿਨ ਮਨਮਤਿ ਦਾ ਜ਼ੋਰ ਬਹੁਤ ਸੀ ਪੈ ਗਿਆ।
ਸੰਗਤ ਵਿਚ ਜਾਣੋਂ ਮਨ ਦਾ ਹੌਸਲਾ ਸੀ ਢੈ ਗਿਆ।

ਮਨ ਨੇ ਹਾਰ ਮੰਨ ਕੇ ਸੌਣ ਦੀ ਤਿਆਰੀ ਕਰ ਲਈ।
ਕਲਿਜੁਗ ਦੇ ਅਸਰ ਨੇ ਸੀ ਬਿਬੇਕ ਬੁਧਿ ਹਰ ਲਈ।

ਨਾਮ ਜਪਣ ਦਾ ਬਹਾਨਾ ਮਾਰ ਅੱਖਾਂ ਬੰਦ ਕਰ ਲਈਆਂ।
ਢੋਹ ਸਿਰਹਾਣੇ ਲਾ ਸੌਣ ਦੀਆਂ ਤਿਆਰੀਆਂ ਕਰ ਲਈਆਂ।

ਅਚਾਨਕ ਕਿਤਿਓਂ ਖੁਸਬੋ ਯਾਰੋ ਦੇਗ਼ ਦੀ ਸੀ ਆ ਗਈ।
ਅੱਖਾਂ ਮੂਹਰੇ ਗਰਮਾ ਗਰਮ ਦੇਗ਼ ਦੀ ਛਵੀ ਛਾ ਗਈ।

ਸਭ ਭੁਲੀ ਸੀ ਥਕਾਵਟ ਮਨ ਨਰੋਆ ਸੀ ਹੋ ਗਿਆ।
ਮਨਮਤਿ ਦਾ ਜ਼ੋਰ ਦੇਗ਼ ਦੇ ਫੁਰਨੇ ਨਾਲ ਸੀ ਖੋ ਗਿਆ।

ਛਾਲ ਮਾਰ ਮੰਜੇ ਵਿਚੋਂ ਕੁਲਬੀਰ ਸਿੰਘ ਸੀ ਉਠਿਆ।
ਗੁਰ-ਹੱਟੀ ਜਾ ਦੇਗ਼ ਦਾ ਸੀ ਗਹਿਰਾ ਗੱਫਾ ਖਟਿਆ।

ਦੇਗ਼ ਦੇ ਬਹਾਨੇ ਯਾਰੋ ਨਾਮ ਦਾ ਲਾਹਾ ਖਟਿਆ।
ਬਿਕਾਰਾਂ ਨੂੰ ਸਬਦ ਰਾਹੀਂ ਰੀਝਾਂ ਨਾਲ ਕੁਟਿਆ।

ਕਮਾਲ ਦੀ ਸੌਗਾਤ ਯਾਰੋ ਗੁਰਾਂ ਨੇ ਬਣਾਈ ਹੈ।
ਦੇਗ਼ ਰਾਹੀਂ ਖਲਕਤ ਬੜੀ ਗੁਰਾਂ ਨੇ ਤਰਾਈ ਹੈ।

ਦੇਗ਼ ਨਾਲੋਂ ਕਾਰਾਗਰ ਕੋਈ ਪਰਚਾਰ ਨਹੀਂ।
ਦੇਗ਼ ਛਕਕੇ ਪੈਂਦੀ ਫੇਰ ਜਮਾਂ ਦੀ ਮਾਰ ਨਹੀਂ।

ਇਕ ਵਾਰੀ ਗੁਰਾਂ ਦੀ ਜੋ ਦੇਗ਼ ਛਕ ਲੈਂਦਾ ਹੈ।
ਸਿਖੀ ਦਾ ਗਿਫਟ ਫਿਰ ਉਹਦੇ ਪੱਲੇ ਪੈਂਦਾ ਹੈ।

ਕੁਲਬੀਰ ਸਿੰਘਾਂ ਤੂੰ ਵੀ ਰੋਜ਼ ਦੇਗ਼ ਖੁਲੀ ਛਕਿਆ ਕਰ।
ਦਿਨ ਦਾ ਆਗ਼ਾਜ਼ ਦੇਗ਼ ਛਕਕੇ ਹੀ ਕਰਿਆ ਕਰ।
Reply Quote TweetFacebook
Re: ਦੇਗ
July 11, 2011 07:32PM
The mind was still not satisfied and presented below is a third attempt to write something about Degh in poetic form:

ਦੇਗ਼ ਤੋਂ ਬਿਨਾ ਕਦੇ ਭੁਖ ਨਹੀਂ ਮਿਟਦੀ ਯਾਰੋ।
ਪਾਣੀ ਬਿਨਾਂ ਜਿਵੇਂ ਪਿਆਸ ਨਹੀਂ ਬੁਝਦੀ ਯਾਰੋ।

ਦੇਗ਼ ਬਿਨਾਂ ਭੁਖਾ ਮਰਾਂ ਮੈਂ ਛੱਤੀ ਭੋਜਨ ਹੋਂਦਿਆਂ।
ਸਾਗਰ ਹੁੰਦੇ ਪਿਆਸਾ ਜਿਵੇਂ ਸਾਰੰਗ ਮਰੇ ਰੋਂਦਿਆਂ।

ਕੋਈ ਜੀਵਨ ਨਹੀਂ ਦੇਗ਼ ਦੇ ਗੱਫੇ ਤੋਂ ਬਿਨਾਂ।
ਪੀਂਘ ਨਹੀਂ ਬਣਦੀ ਜਿਵੇਂ ਰੱਸੇ ਤੋਂ ਬਿਨਾਂ।

ਖੰਡੀਂ ਬ੍ਰਹਮੰਡੀਂ ਇਹ ਦੇਗ਼ ਹੈ ਫੈਲੀ ਹੋਈ।
ਉਹ ਭੱਜੇ ਦੇਗ਼ੋਂ ਜਿਹਦੀ ਬੁਧਿ ਹੈ ਮੈਲੀ ਹੋਈ।

ਨਵੀਨ ਸਿਖ ਦੇਗ਼ ਨੂੰ ਦੇਖ ਕੇ ਨੱਕ ਸਕੋੜਨ।
ਦੇਗ਼ ਆਉਦੀ ਦੇਖ ਕੇ ਦੂਜੇ ਪਾਸੇ ਮੂੰਹ ਮੋੜਨ।
ਕਹਿਣ ਸਾਡਾ ਕਲਿਸਟਰੋਲ ਬਹੁਤ ਵਧ ਜਾਊ।
ਅਖੇ ਘਿਓ ਖਾਣ ਨਾਲ ਸਾਡੀ ਉਮਰ ਘਟ ਜਾਊ।
ਓਇ ਭੋਲਿਓ ਗੁਰੂ ਦੀ ਦੇਗ਼ ਹੈ ਰੋਗ-ਖੰਡਨ।
ਦੁਖਾਂ ਦਾ ਨਾਸ ਕਰ ਦੇਵੇ ਇਹ ਸੁਖ-ਮੰਡਨ।
ਡਾਕਟਰਾਂ ਦਾ ਕਿਹਾ ਕੋਈ ਪੱਥਰ ਤੇ ਲਕੀਰ ਨਹੀਂ।
ਜੋ ਦੇਗ਼ ਤੇ ਸੰਕਾ ਕਰੇ ਉਹ ਗੁਰਸਿਖ ਫਕੀਰ ਨਹੀਂ।
ਜੋ ਦੇਗ਼ ਦਾ ਗੱਫਾ ਲੈਣ ਵੇਲੇ “ਸਬਾਇਆ” ਕਹੇ।
ਉਹ ਨਾਮ ਕਮਾਈ ਆਪਣੀ ਐਵੇਂ ਹੀ ਜ਼ਾਇਆ ਕਰੇ।
ਬੁਰੇ ਕੰਮ ਕਰਨ ਵੇਲੇ ਕਦੇ ਨਾ “ਸਬਾਇਆ” ਕਹਿੰਦੇ।
ਦੇਗ਼ ਛਕਣ ਵੇਲੇ ਪਤਾ ਨਹੀਂ ਕਿਉਂ ਰੋਂਦੇ ਰਹਿੰਦੇ।
ਦੁਸ਼ਟ ਆਤਮਾ ਹੁੰਦੀ ਜੋ ਦੇਗ਼ ਤੋਂ ਮੂੰਹ ਫੇਰੇ।
ਗੁਰਾਂ ਦੀ ਕਿਰਪਾ ਕਦੇ ਉਹਦੇ ਨਾ ਆਵੇ ਨੇਰੇ।
ਕੁਲਬੀਰ ਸਿੰਘ ਦੀ ਇਕ ਨੇਕ ਸਾਲਾਹ ਹੈ ਯਾਰੋ।
ਦੇਗ਼ ਛਕਣ ਤੋਂ ਕਦੇ ਨਾ ਪਾਸਾ ਯਾਰੋ ਮਾਰੋ।
Reply Quote TweetFacebook
Re: ਦੇਗ
July 12, 2011 02:10PM
ਦੇਗ ਦੇ ਗੁਫੇ ਸ਼ਕ ਕੇ ਜੀ, ਰੋਗ ਸੋਗ ਨਾ ਕਦੇ ਵਿਆਪੇ ਜੀ।
ਮਰਦਿਆਂ ਨੂੰ ਜੀਵਾਲਦੀ, ਮਿਟਾਉਂਦੀ ਪਾਪ ਸੰਤਾਪੇ ਜੀ।
ਚਿਹਰੇ ਤੇ ਲਿਆਉਂਦੀ ਲਾਲੀ ਜੀ, ਚਮੜੀ ਕਰਦੀ ਸੋਫਟ ਜੀ।
ਬੁਝਾਉਂਦੀ ਮਨ ਦੀ ਭੁੱਖ ਜੀ, ਕੋਈ ਕਹਿ ਨਾ ਸਕੇ ਇਹਦਾ ਕੌਸਟ ਜੀ।
ਦੁਸ਼ਟ ਆਤਮਾ ਦੇਖ ਕੇ ਡਰਦੀ ਆ, ਨਾ ਜਾਨਣ ਇਸ ਦੇ ਗੁਣ ਜੀ।
ਮਜਨੂੰ ਦੀ ਹੈ ਬੇਨਤੀ, ਦੇਗ ਸੇਵਾ ਦਾ ਮਿਲੇ ਫਿਰ ਪੁੰਨ ਜੀ।
Reply Quote TweetFacebook
Re: ਦੇਗ
July 12, 2011 04:29PM
Bahut Khoob Preetam Singh jee!
Reply Quote TweetFacebook
Re: ਦੇਗ
July 12, 2011 04:58PM
I like the combination of English words you have used in your poem Preetam Singh jeeo, very impressive and creative thinking you have applied!
Reply Quote TweetFacebook
Re: ਦੇਗ
July 12, 2011 07:52PM
ਭਾਈ ਸਾਹਿਬ ਜੀਓ ਬਹੁਤ ਸੋਹਣਾ ਲਿਖਆ... ਤੁਹਾਡੀ ਕਵਿਤਾ ਦੀ ਸ਼ੇਲੀ ਤੇ ਰਵਾਨਗੀ ਉਤਮ ਦਰਜੇ ਦੀ ਹੈ ...


all 3 are best ....

ਪ੍ਰੀਤਮ ਵੀਰ ਜੀ ਤੁਹਾਡਾ ਕਲਾਮ ਵੀ ਬਹੁਤ ਸੋਹਣਾ ਹੈ ...
english words impressive

----------------------------------
ਪ੍ਰਭ ਕਾ ਸਿਮਰਨੁ ਸਭ ਤੇ ਊਚਾ ii
Reply Quote TweetFacebook
Re: ਦੇਗ
July 15, 2011 10:23AM
ਦੇਖਿਆ ਫੋਰੁਮ ਤੇ ਤੈਨੂ ਤੇ ਫੇਰ ਲਿਖਣ ਦਾ ਦਿਲ ਕਰਿਆ
ਦੇਖਿਆ ਬਾਬਾ ਨਾਲ ਬਾਟੇ, ਮਿਠਾਸ ਨਾਲ ਮਨ ਭਰਿਆ
ਦੇਖਿਆ ਚੁਲੇ ਤੇ ਤੈਨੂ ਸਜਿਆ,ਨਾ ਜਾਵੇ ਨਜ਼ਾਰਾ ਜਰਿਆ
ਸ਼ਕ ਕੇ ਗਫਾ ਤੇਰਾ, ਖੜਾ ਹੋ ਜਾਵੇ ਜਨਮਾ ਦਾ ਮਰਿਆ
ਜੋ ਨਾ ਬਣਾਵੇ ਦੇਗ੍ਹ ਸਵਾਦ,ਉਸ ਬਾਬੇ ਦਾ ਕੀ ਜਾਏ ਕਰਿਆ
ਨਾ ਏਸ ਵਿਚ ਘਟ ਘੇਓ ਚੰਗਾ ਤੇ ਨਾ ਹੀ ਬਹੁਤਾ ਤਰਿਆ
ਸਜਦੀ ਤੂੰ ਵਿਚ ਸਰਬਲੋਹ,ਕਿਓਂ ਸਟੀਲਚ ਜਗ ਲੈ ਤੁਰਿਆ
ਕੜਾਹੀ 'ਚ ਪੇਸ਼ ਸੋਹਂਦੀ,ਨਾ ਬਦਲੋ ਬਾਟਾ ਸਿੰਘਾਂ ਪਰਣ ਕਰਿਆ
ਦੇਖਿਆ ਫੋਰੁਮ ਤੇ ਤੈਨੂ ਤੇ ਫੇਰ ਲਿਖਣ ਦਾ ਦਿਲ ਕਰਿਆ
Reply Quote TweetFacebook
Re: ਦੇਗ
July 18, 2011 04:25PM
Sangat ji, please accept my poor attempt...


ਦੇਗ਼ ਦੇ ਕੜਾਹੇ ਸਜਾਉਂਦੇ ਸਰਬਲੋਹੀਏ ਸਿੰਘ ਪਿਆਰੇ।
ਦੇਗ਼ ਦੇ ਕੜਾਹੇ ਸਜ ਕੇ ਆਉਂਦੇ ਸੱਚੇ ਗੁਰੂ ਦੇ ਦਰਬਾਰੇ।

ਦੇਗ਼ ਦੇ ਕੜਾਹੇ ਮਿਠੀ ਅੰਮ੍ਰਿਤ ਬਾਣੀ ਸੰਗਤਾਂ ਨੂੰ ਜਪਾਵੇ।
ਦੇਗ਼ ਦੇ ਕੜਾਹੇ ਸਿੰਘਾਂ ਦੇ ਨਾਮ ਖੰਡੇ ਨੂੰ ਖੜਕਾਵੇ।

ਦੇਗ਼ ਦੇ ਕੜਾਹੇ ਸੁਚੇ ਬਸਤਰਾਂ ਨੂੰ ਮਹਿਕਾਵੇ।
ਦੇਗ਼ ਦਾ ਕੜਾਹਾ ਘਿਓ, ਖੰਡ ਤੇ ਆਟੇ ਨੂੰ ਸ਼ਿੰਗਾਰੇ।

ਦੇਗ਼ ਦੇ ਕੜਾਹੇ ਨਿਗੁਰਿਆਂ ਦੇ ਕਰਮਾਂ ਨੂੰ ਬਦਲਾਵੇ।
ਦੇਗ਼ ਦੇ ਕੜਾਹੇ ਪਾਪੀਆਂ ਨੂੰ ਵੀ ਤਰਾਵੇ।

ਦੇਗ਼ ਦੇ ਕੜਾਹੇ ਦੇ ਗੱਫੇ ਸਭ ਨੂੰ ਮਿਲ ਜਾਂਦੇ।
ਦੇਗ਼ ਦੇ ਕੜਾਹੇ ਨੂੰ ਪੂਰੀ ਸੰਗਤ ਨਮਸਕਾਰੇ।

ਦੇਗ਼ ਦੇ ਕੜਾਹੇ ਦੂਖ ਦਰਦ ਨੂੰ ਭਜਾਵੇ।
ਦੇਗ਼ ਵਾਲੇ ਸਿੰਘਾਂ ਨੂੰ ਵੀ ਸੰਗਤ ਮਾਨ ਨਾਲ ਬੁਲਾਵੇ।
Reply Quote TweetFacebook
Re: ਦੇਗ
July 18, 2011 05:01PM
Late but great, Amritvela jeeo.

Kulbir Singh
Reply Quote TweetFacebook
Re: ਦੇਗ
August 02, 2011 10:33AM
A poem praising degh is a million times sweeter in punjabi, but please accept my meagre poem, inspired by a sudden longing for and awe of degh.


The restless, premee bhagats,
who travel from afar
to sing in hues of longing love
as beggars in your darbar
They sit with uplifted faces
tongues trembling in wait
as beggars waiting before their giver
for the thrill of the coming sweet taste
As the singing of the beggers
comes to a heartful close
the smell wafts into the air, to tell them
their reward is coming close
Patient trepidation, even salivation
- all set in
As the Giver gives His final word
and the blessings of a King
As the beggars lift their hands,
it becomes apparent that Guru Sahib is kind
as even the sleeping cynics
are rewarded one more time
Sweet nectar, pure food of all galaxies
grand guphas of quenching degh
are given to the bhagats of all the mandalies
In His darbaar, his kindness is never-ending
for the sweetness of his degh
is soulfully ever-mending
Guru Sahib's kindness,
is infused inside this food
Given to the pyaasi chatriks
who beg for amrit boondh
Sorrowful hearts, soar
bairagees becmoe chardikalaa
when parshaad comes around,
in the form of karaah
Reply Quote TweetFacebook
Re: ਦੇਗ
August 02, 2011 11:16AM
Wah bhenji Wah - I didnt know you can make Degh so tempting and Sweet in English.
Reply Quote TweetFacebook
Re: ਦੇਗ
August 02, 2011 03:52PM
Wonderful description of eager Bhagat waiting for Degh. Degh is the reward of sitting in Sangat. Degh is the tastiest and most refreshing divine food. Vaah! Subhaan Allah!

Degh te Kurbaan!!

Kulbir Singh
Reply Quote TweetFacebook
Re: ਦੇਗ
August 03, 2011 12:35PM
Vaheguroooo ji ka Khalsaaaa Vaheguroooo ji ki Fatehhhh!!!!
Having read these poems is full anand and desire of a gaffa right now smiling smiley Can admin jeeo add these motivational poems in some section where it could be easily accessible (e.g. Gurmat Bodh or any other location)?

Also veer jeeo, Daas had heard a story where Bhai Sahib Bhai Randhir Singh Ji or some other singh mentioned to other Singh who used to avoid degh because of his cholestrol that Degh will never increase his cholestrol in fact it will help get rid of it. Does anyone remember that story?
Reply Quote TweetFacebook
Re: ਦੇਗ
August 03, 2011 02:08PM
Also heard that incase Bhai Sahib used to see anyone in Sangat making Signs of smaller Gaffa to the Sewadar , Bhai Sahib used to scold such person.
Reply Quote TweetFacebook
Re: ਦੇਗ
August 04, 2011 07:47AM
kirpakaro Wrote:
-------------------------------------------------------
> Vaheguroooo ji ka Khalsaaaa Vaheguroooo ji ki
> Fatehhhh!!!!
> Having read these poems is full anand and desire
> of a gaffa right now smiling smiley Can admin jeeo add these
> motivational poems in some section where it could
> be easily accessible (e.g. Gurmat Bodh or any
> other location)?
>
> Also veer jeeo, Daas had heard a story where Bhai
> Sahib Bhai Randhir Singh Ji or some other singh
> mentioned to other Singh who used to avoid degh
> because of his cholestrol that Degh will never
> increase his cholestrol in fact it will help get
> rid of it. Does anyone remember that story?


The cholestrol will only improve if the degh is prepared and distributed according to proper gurmat maryada. Daas believes eating degh in the Gurdwaras from hands of non amritdhari sevadaars or being not prepared following correct maryada will end up acting as a halwa full of gheo which may increase cholestrol...
Reply Quote TweetFacebook
Re: ਦੇਗ
August 05, 2011 08:39AM


ਦੇਗ ਤੇਗ਼ ਫ਼ਤਿਹ

Degh - O - Tegh - O - Fateh - O - Nusrat Bedirang,
Zaafat Az Nanak - Guru Gobind Singh


Image from google.
Reply Quote TweetFacebook
Re: ਦੇਗ
August 05, 2011 08:46AM
Wah Vista ji. No poems written so far made such eagerness to the DEGH as did this Photograph.
Reply Quote TweetFacebook
Sorry, only registered users may post in this forum.

Click here to login