ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਖਾਲਸੇ ਦਾ ਗੁਰੂ ਕੌਣ ??

Posted by Balraj Singh 
ਦਾਸ ਦੇ ਨਿਜੀ ਵਿਚਾਰ ਹਨ ਕਿ ਇਸ ਵਿਸ਼ੇ ਬਾਰੇ ਸੋਚਣਾ ਸਮੇ ਦੀ ਕਾਫੀ ਅਹਿਮ ਲੋੜ ਹੈ | ਹਰ ਇਕ ਸਿਖ-ਪੰਥੀ ਨੂੰ ਇਸ ਵਿਸ਼ੇ ਦੇ ਉਪਰ ਸੋਚਣਾ ਚਾਹੀਦਾ ਹੈ ਇਸ ਦੇ ਹਲ ਲਈ ਹਰ ਇਕ ਮੁਮਕਿਨ ਯਤਨ ਕਰਨਾ ਚਾਹੀਦਾ |

ਬਾਣੀਗੁਰੂਗੁਰੂਹੈਬਾਣੀ

ਇਸ ਵਿਚ ਕੋਈ ਦੋ ਵਿਚਾਰ ਨਹੀਂ ਹਨ ਕਿ ਗੁਰੂ ਸਾਹਿਬਾਨ ਦੁਆਰਾ ਤਿਆਰ ਕੀਤੀ ਮਹਾਰਾਜ ਸਚੇ-ਪਾਤ੍ਸਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੜੀਵਾਰ ਸਰੂਪ ਵਿਚ ਸੀ ||

ਫਿਰ ਇਹ ਪਦ-ਛੇਦ ਕਿਥੋਂ ਹੋਇਆ ?


ਗੁਰੂ ਗ੍ਰੰਥ ਸਾਹਿਬ ਜੀ ਸਿਖਾਂ ਦੇ ਗੁਰੂ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਵਲੋ ਰਚੀ ਹੋਈ ਗੁਰਬਾਣੀ ਹੈ ਜੋ ਕਿ ਗੁਰੂ ਸਾਹਿਬ ਜੀ ਨੇ ਲੜੀ-ਵਾਰ ਸਰੂਪ ਵਿਚ ਅੰਕਿਤ ਕੀਤੀ|| ਹੁਣ ਜੇ ਸੋਚਿਆ ਜਾਵੇ ਤੇ ਕਿ ਗੁਰੂ ਸਾਹਿਬ ਜੀ ਨਾਲੋਂ ਵਧੀਆ ਤੇ ਢੁਕਵੇਂ ਪਦ ਛੇਦ ਕੋਈ ਹੋਰ ਕਰ ਸਕਦਾ ਸੀ ?? ਤੇ ਜੇ ਨਹੀਂ ਤੇ ਫੇਰ ਗੁਰੂ ਸਾਹਿਬ ਦੇ ਐਸੇ ਨਾ ਕਰਨ ਵਿਚ ਕੋਈ ਕਾਰਨ ਰਿਹਾ ਹੋਵੇਗਾ|| ਕਿ ਅਜ ਦਾ ਸਿਖ ਗੁਰੂ ਸਾਹਿਬ ਜੀ ਦੀ ਲਿਖੀ ਪਵਿਤਰ ਬਾਣੀ ਨੂੰ ਇਹ ਰੂਪ ਦੇ ਕੇ ਇਹ ਸਾਬਿਤ ਕਰ ਰਿਹਾ ਹੈ ਕਿ ਓਹ ਬਹੁਤ ਸਿਆਣਾ ਹੈ ? ਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਪਦ ਛੇਦ ਤੇ ਸਿਹਮਤੀ ਜੁਟਾ ਸਕੇ ਹਾਂ ? ਨਹੀਂ, ਦੇਖਣ ਵਿਚ ਆਉਂਦਾ ਹੈ ਕੇ ਵਖ ਵਖ ਸੰਪਰਦਾਵਾਂ ਦੇ ਸ਼ਾਪੇ ਸਰੂਪਾਂ ਦੇ ਵਿਚ ਵਖ-ਵਖ ਪਦ ਛੇਦ ਹਨ || ਤੇ ਫੇਰ ਇਸ ਤੋਂ ਕੀ ਸਾਬਿਤ ਹੁੰਦਾ ਹੈ ? ਕਿ ਅਸੀਂ ਬਾਣੀ ਦੇ ਪਦ ਛੇਦ ਦੇ ਅਧਾਰ ਤੇ ਇਕ ਹੋਰ ਵੰਡੀ ਨਹੀਂ ਪਾ ਬੈਠੇ ? ਔਰ ਜੇ ਗੌਰ ਕੀਤਾ ਜਾਵੇ ਤੇ ਇਸ ਵੰਡੀ ਨੇ ਸਾਡਾ ਗੁਰੂ ਹੀ ਵੰਡ ਦਿਤਾ ਹੈ - ਮੁਆਫ ਕਰਨਾ ਅਸੀਂ ਗੁਰੂ ਦੇ ਹੀ ਕਈ ਵਖਰੇ ਸਰੂਪ ਬਣਾ ਬੈਠੇ ਹਾਂ ਭਾਵ ਇਕ-ਇਕ ਪਦ ਛੇਦ ਇਕ ਵਖਰਾ ਗੁਰੂ ਹੈ ||


ਤੇ ਫੇਰ ਸਾਨੂੰ ਇਹ ਪਦ ਛੇਦ ਕਰਨ ਦਾ ਫਿਆਦਾ ਕ਼ੀ ਹੋਇਆ ਹੈ ??

੧) ਜੇ ਦਾਸ ਨੂੰ ਪੁਛੋ ਤਾਂ ਇਸ ਦਾ ਇਕ ਇਹ ਫਿਆਦਾ ਹੈ ਕਿ ਜਣਾ-ਖਣਾ ਅੱਜ ਪਾਠੀ ਬਣ ਗਇਆ ਹੈ || ਕੋਈ ਵੀ ਜਿਸ ਨੂੰ ਕੋਈ ਕੰਮ ਨਹੀਂ ਲਭਦਾ ਓਹ ਪਾਠ ਦੀ ਰੌਲ ਲਾ ਕੇ ਰੋਟੀ ਖਾ ਸਕਦਾ ਹੈ,ਤੇ ਫੇਰ ਗੁਰੂ ਤੇ ਗੁਰੂ ਦੀ ਬਾਣੀ ਸਾਡੇ ਲਈ ਇਕ ਖੇਡ ਨਹੀਂ ਬਣ ਗਈ ? ਆਮ ਦੇਖਣ ਵਿਚ ਆਉਂਦਾ ਹੈ ਕੇ ਪਦ ਛੇਦ ਪਾਠੀ ਦੀਆਂ ਅਖਾਂ ਤਕਰੀਬਨ ਬਾਹਰ ਵਾਲੇ ਦਰਵਾਜੇ ਤੇ, ਤੇ ਜਾਂ ਘੜੀ ਤੇ ਹੁੰਦੀਆ ਹਨ || ਕਿ ਕਦੇ ਲੜੀਵਾਰ ਸਰੂਪ ਦਾ ਪਾਠੀ ਐਸਾ ਕਰਨ ਦੀ ਸੋਚ ਸਕਦਾ ਹੈ ? ਨਹੀਂ , ਕਿਓਂ ਕਿ ਇਹ ਮੁਮਕਿਨ ਹੀ ਨਹੀਂ || ਜੇ ਕਿਦਰੇ ਦੂਸਰੇ ਪਾਸੇ ਲੜੀਵਾਰ ਸਰੂਪ ਦਾ ਪਾਠੀ ਬਣਨਾ ਪੈਂਦਾ ਤਾਂ ਪੇਹ੍ਲਾਂ ਅਸੀਂ ੩-੪ ਸਾਲ ਸੰਥਿਆ ਕਰਦੇ ਤੇ ਫੇਰ ਅਸੀਂ ਬਾਣੀ ਪੜ੍ਹਨ ਦੇ ਸਮਰਥ ਹੁੰਦੇ ਤੇ ਫੇਰ ਅਸੀਂ ਦਰਅਸਲ ਇਸ ਦਾ ਅਸਲੀ ਮਤਲਬ ਤੇ ਮੁਲ ਜਾਣ ਸਕਦੇ || ਦਾਸ ਦਾ ਪੂਰਾ ਵਿਸ੍ਵਾਸ ਹੈ ਕਿ ਇਸ-ਤਰਾਂ ਬਣੇ ਪਾਠੀ ਅਜੋਕੇ ਪਦ-ਛੇਦ ਦੇ ਪਾਠੀਆਂ ਤੋਂ ਜਿਆਦਾ ਗੁਰੂ ਦੇ ਪਿਆਰੇ ਹੁੰਦੇ ਤੇ ਸਿਖ ਪੰਥ ਦੀ ਵਧੀਆ ਸੇਵਾ ਕਰਦੇ ਤੇ ਮਹਾਂ-ਸੇਵਾ ਇਕ ਅਜ ਦੇ ਵਾਂਗੂੰ ਕਿਤਾ ਬਣ ਕੇ ਨਾ ਰਹ ਜਾਂਦਾ|| ਅਸੀਂ ਬਾਣੀ ਦੇ ਵਧੀਆ ਵਿਚਾਰਕ ਤੇ ਰਸੀਏ ਹੁੰਦੇ ਤੇ ਸਾਡੇ ਹਾਲਤ ਅਜ ਦੇ ਵਾਂਗ ਤਰਸ ਯੋਗ ਨਾ ਹੁੰਦੀ ਕਿਓਂ ਕਿ ਸਚੇ ਗੁਰੂ ਦਾ ਸਾਡੇ ਸਿਰ ਦੇ ਉਪਰ ਹਥ ਹੁੰਦਾ ||

੨) ਇਕ ਇਸ ਦਾ ਹੋਰ ਕਾਰਨ ਇਹ ਸਮਝ ਆਉਂਦਾ ਹੈ ਕੇ ਇਹ ਇਕ ਗੁਰੂ ਸਾਹਿਬ ਦੀ ਨਿਰਾਲੀ ਖੇਡ ਹੀ ਹੈ || ਅਜੋਕੇ ਸਮੇ ਦੇ ਹਾਲਤ ਜਿਥੇ ਕਿ ਓਹਨਾ ਦੀ ਮਜੂਦਗੀ ਵਿਚ ਵਿਆਹਾਂ-ਸਾਦੀਆਂ ਦੇ ਸਮੇ ਸ਼ਰਾਬਾ ਪੀਤੀਆਂ ਜਾਂਦੀਆ ਹਨ,ਭੰਗੜੇ ਪੈਂਦੇ ਹਨ|| ਗੁਰੂ ਸਾਹਿਬ ਨੇ ਇਹ ਖੇਲ (ਪਦ-ਛੇਦ) ਵਰਤਾ ਕੇ ਆਪਣੇ ਆਪ ਨੂੰ ਐਸੀਆਂ ਥਾਵਾਂ ਤੋਂ ਦੂਰ ਕਰ ਲਿਆ ਹੈ ||



ਕੀ ਦੋ ਗੁਰੂ ਹੋ ਸਕਦੇ ਹਨ ??



ਅਸੀਂ ਇਸ ਚੀਜ਼ ਤੋਂ ਭਲੀ-ਭਾਂਤੀ ਜਾਣੂੰ ਹਾਂ ਕਿ ਇਕ ਸਮੇ ਦੇ ਉਪਰ ਸਿਖ ਧਰਮ ਵਿਚ ਇਕ ਗੁਰੂ ਸਾਹਿਬ ਹੀ ਗੁਰੂ ਤੇ ਬਿਰਾਜਮਾਨ ਰਹੇ ਹਨ || ਜਦੋਂ ਗੁਰੂ ਨਾਨਕ ਦੇਵ ਜੀ ਨੇ ਦੂਜੀ ਪਾਤਸਾਹੀ ਨੂੰ ਗੁਰਗਦੀ ਦਿਤੀ ਤਾਂ ਫਿਰ ਆਪ ਓਹਨਾ ਦੇ ਚਰਨਾ ਵਿਚ ਬਿਰਾਜਮਾਨ ਹੋ ਗਏ ਤੇ ਇਹ ਪ੍ਰਥਾ ਚਲਦੀ ਗਈ || ਹੁਣ ਅਸੀਂ ਵਖ-੨ ਗੁਰਬਾਣੀ ਦੇ ਪਦ ਛੇਦ ਕਰਕੇ ਕਿਨੇ ਗੁਰੂ ਬਣਾ ਬੈਠੇ ਹਾਂ ? ਕਿ ਦੋ ਗੁਰੂ ਹੋ ਸਕਦੇ ਹਨ ? ਦਾਸ ਨੂੰ ਇਹ ਵਿਚਾਰ ਬਿਲਕੁਲ ਹੀ ਉਚਿਤ ਨਹੀਂ ਲਗਦਾ || ਤੇ ਇਸ ਦਾ ਇਕ ਹੀ ਹਲ ਹੈ ਕਿ ਹਰ ਇਕ ਸਿਖ ਇਸ ਵਿਚਾਰ ਦਾ ਧਾਰਨੀ ਹੋ ਜਾਏ ਕੀ ਕੇਵਲ ਤੇ ਕੇਵਲ ਲੜੀਵਾਰ ਸਰੂਪ ਹੀ ਸਾਡਾ ਗੁਰੂ ਹੈ ਤੇ ਇਸ ਗਲ ਦੇ ਉਪਰ ਪਹਰਾ ਦੇਵੇ || ਜੇ ਕਿਸੇ ਵੀ ਪੁਰਾਤਨ ਬੀੜ ਵਾਲ ਧਿਆਨ ਮਾਰੀਏ ਤਾਂ ਗੁਰੂ ਸਾਹਿਬ ਦੇ ਦਰਸ਼ਨ ਲੜੀਵਾਰ ਸਰੂਪ ਵਿਚ ਹੀ ਹੁੰਦੇ ਹਨ ਭਾਵ ਪਦ ਛੇਦ ਸਾਡੇ ਅਜੋਕੇ ਸਮੇ ਦੇ ਵਿਦਵਾਂਨਾ ਤੇ ਤਰਕਸ਼ੀਲਾਂ ਦੀ ਉਤ੍ਪੰਨੀ ਹੈ ਜੋ ਕੇ ਭੋਲੇ ਭਾਲੇ ਲੋਕਾਂ ਨੂੰ ਵੀ ਗੁਮਰਾਹ ਕਰ ਰਹੀ ਹੈ ||


ਇਕ ਸਿਖ ਦਾ ਲੜੀਵਾਰ ਸਰੂਪ ਲਈ ਲਿਆ ਗਿਆ ਸਟੈੰਡ


ਮੈਂ ਆਪਣੇ ਤੌਰ ਤੇ ਉਸ ਸਿਖ ਨੂੰ ਹਜ਼ਾਰ ਵਾਰ ਸਲਾਮ ਕਰਦਾ ਹਾਂ ਜੋ ਕਿ ਗੁਰੂ ਸਾਹਿਬ ਜੀ ਦੇ ਲੜੀਵਾਰ ਸਰੂਪ ਨੂੰ ਤਰਜੀਹ ਦਿੰਦਾ ਹੈ ਤੇ ਉਸਨੂ ਆਪਣਾ ਗੁਰੂ ਮੰਨਦਾ ਹੈ | ਅਜੇਹਾ ਕਰਕੇ ਓਹ ਬ-ਖੂਭੀ ਗੁਰੂ ਸਾਹਿਬ ਜੀ ਦੀ ਪਵਿਤਰ ਰਚਨਾ ਨੂੰ ਮਾਨ-ਸਾਮਾਨ ਦੇ ਰਿਹਾ ਹੈ ਤੇ ਇਸ ਕਲਜੁਗ ਦੇ ਅਵਤਾਰ,ਬਾਣੀ ਦੇ ਬੋਹਿਥ ਨੂੰ ਆਉਣ ਵਾਲੇ ਦਿਨਾ ਵਿਚ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ || ਦਾਸ ਨੂੰ ਪਕਾ ਯਕੀਨ ਹੈ ਗੁਰੂ ਸਾਹਿਬ ਐਸੇ ਗੁਰਸਿਖ ਤੋਂ ਵਾਰੇ ਜਾਂਦੇ ਹੋਣਗੇ || ਜੇ ਆਪਾਂ ਸਾਰੇ ਡੂੰਗੀ ਸੋਚ ਨਾਲ ਸੋਚੀਏ ਤੇ ਕਿ ਅਜੇਹਾ ਕਰਕੇ ਓਹ ਕੋਈ ਆਪਣਾ ਭਲਾ ਲੋਚ ਰਿਹਾ ਹੈ ? ਨਹੀਂ, ਦਾਸ ਨੂੰ ਨਹੀਂ ਲਗਦਾ ਹੈ ਇਸ ਵਿਚ ਸਿਵਾਵੇ ਗੁਰੂ ਸਾਹਿਬ ਦੇ ਸਤਿਕਾਰ ਤੇ ਸ਼ਰਧਾ ਦੇ ਉਸ ਦੇ ਮਨ ਵਿਚ ਕੋਈ ਦੂਸਰੀ ਸੋਚ ਹੋਵੇਗੀ || ਸੋ ਵੀਰੋ ਸਾਨੂੰ ਚਾਹੀਦਾ ਹੈ ਕਿ ਅਸੀਂ ਐਸੇ ਗੁਰੂ ਸਿਖ ਦੇ ਵਾਰੇ ਜਾਈਏ ਤੇ ਇਸ ਕਸ਼-ਮ-ਕਸ਼ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੀਲੇ ਤਾਂ ਕਿ ਅਸੀਂ ਸਾਰੀ ਗੁਰੂ ਨਾਨਕ ਦੀ ਸੋਚ ਦੇ ਧਾਰਨੀ ਹੋ ਜਾਈਏ ਤੇ ਪੰਥ ਵਿਚ ਕਮ-ਸੇ-ਕਮ ਗੁਰੂ ਨੂੰ ਲੈ ਕੇ ਕੋਈ ਦੁਬਿਧਾ ਨਾ ਰਹ ਜਾਏ ||

ਦਾਸ ਦੀ ਹਰ ਇਕ ਸਿਖ ਪੰਥ ਨਾਲ ਜੁੜੇ ਵੀਰ,ਭੈਣ ਅਗੇ ਬੇਨਤੀ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਦਾ ਅਸਲੀ ਰੂਪ ਲੜੀ-ਵਾਰ ਸਰੂਪ ਹੀ ਹੈ ਤੇ ਫੇਰ ਅਸੀਂ ਇਸਦੇ ਨਾਲ ਤਨੋ-ਮਨੋ ਜੁੜੀਏ ਤੇ ਹਰ ਇਕ ਹੋਰ ਵੀਰ ਨੂੰ ਇਸ ਬਾਰੇ ਜਾਣੂੰ ਕਰਵਾਈਏ || ਕਿਤੇ ਐਸਾ ਨਾ ਹੋਵੇ ਇਹ ਧਰਮ ਦੇ ਸੌਦਾਗਰ ਸਾਡੇ ਸਚੇ ਗੁਰੂ ਨੂੰ ਆਪਣੇ ਸੁਆਰਥ ਦੇ ਲਈ ਸਾਡੇ ਤੋਂ ਏਨਾ ਦੂਰ ਲੈ ਜਾਣ ਕੇ ਸਾਡੀ ਆਉਣ ਵਾਲੀ ਪੀੜੀ ਲਈ ਇਹ ਸਿਰਫ ਇਕ ਅਜਾਇਬ ਘਰ ਵਿਚ ਪਈ ਇਕ ਕਿਤਾਬ ਬਣ ਕੇ ਰਹ ਜਾਵੇ ||
Reply Quote TweetFacebook
ìWAHEGURU JI KA KHALSA,WAHEGURU JI KI FATHE,KHALSA JIO,very big and main topic.If we left all other topic and concentrate only and only on this topic,dass think KHALSA'S many problams solve automatically.BHUT BHUT BHUT THANKS BHAI SAHIB BALRAJ SINGH JIO, dass put head on your feet. bhul chuk muaf dassin dass
Reply Quote TweetFacebook
ਸੋਰਠਿ ਮਹਲਾ ੩ ॥
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥
ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧ ॥
ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥
ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮ ਦੇਵਹੁ ਆਧਾਰੇ ॥ ਰਹਾਉ ॥
ਮਨਸਾ ਮਾਰਿ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ॥
ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥ ੨ ॥
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥
ਅਮ੍ਰਿਤ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥ ੩ ॥
ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ॥
ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ
॥ ੪ ॥



ਇਸ ਸਬਦ ਤੋਂ ਜੋ ਮੇਰੀ ਤੁਛ ਬੁਧਿ ਅਨੁਸਾਰ ਸਮਝ ਆਈ ਹੈ ਕਿ ਗੁਰੂ ਸਾਹਿਬ ਦੀ ਜੋ ਦਾਤ ਨਾਮ ਹੈ ਓਹ ਸਿਰਫ ਗੁਰੂ ਸਾਹਿਬ ਦੇ ਕੋਲ ਹੈ ਤੇ ਓਹਨਾ ਦੀ ਕ੍ਰਿਪਾ ਨਾਲ ਹੀ ਪਾਈ ਜਾ ਸਕਦੀ ਹੈ। ਕਿਓਂ ਕਿ ਨਾਮ ਤੇ ਗੁਰਬਾਣੀ ਓਤ ਪੋਤ ਹਨ ਤੇ ਗੁਰਬਾਣੀ ਗੁਰੂ ਸਾਹਿਬ ਦੁਆਰਾ ਦਰਗਹ ਤੋਂ ਜੀਵਾ ਦੇ ਕਲਿਆਨ ਆਈ ਹੈ ਫਿਰ ਜੋ ਲੋਕ ਜਾ ਗੁਰਸਿਖ ਇਹ ਆਖਦੇ ਹਨ ਕਿ ਚਾਹੇ ਲੜੀਵਾਰ ਸਰੂਪ ਹੋਣ ਚਾਹੇ ਪਦ-ਸ਼ੇਦ ਸਾਨੂੰ ਕੋਈ ਫ਼ਰਕ ਨੀ ਹੈ। ਉਹਨਾ ਨੂੰ ਇਹ ਚੇਤੇ ਰਖਣਾ ਚਾਹੀਦਾ ਹੈ ਕਿ ਅਸੀਂ ਸਤਿਕਾਰ ਤਾਂ ਗੁਰਬਾਣੀ ਦਾ ਪੂਰਾ ਕਰਨਾ ਹੈ ਸਦਾ ਸੀਸ ਨਿਵਦਾ ਹੈ ਪਰ ਗੁਰੂ ਜਿਸ ਨੇ ਇਹ ਗੁਰਬਾਣੀ ਨੋ ਸਾਡੀ ਝੋਲੀ ਪਾਇਆ ਓਸ ਦਾ ਤੇ ਗੁਰਬਾਣੀ ਦਾ ਆਪੋ ਆਪਣਾ ਅਲਗ ਅਸਥਾਨ ਤੇ ਓਹ ਓਤ ਪੋਤ ਵੀ ਹਨ। ਗੁਰੂ ਸਾਹਿਬ ਦਾਤੇ ਹਨ ਤੇ ਗੁਰਬਾਣੀ ਵੀ ਓਹਨਾ ਦੀ ਅਨਮੋਲ ਦਾਤਾ ਵਿਚੋ ਇਕ ਹੈ ਤੇ ਫਿਰ ਗੁਰਬਾਣੀ ਨੋ ਗੁਰੂ ਅਸਥਾਨ ਦੇਈਏ ਤਾਂ ਸਾਡੀ ਬਹੁਤ ਵੱਡੀ ਭੁੱਲ ਹੋਵੇਗੀ। ਗੁਰੂ ਸਾਹਿਬ ਨੇ ਜਿਵੇ ਕਿ ਆਪ ਜੀ ਜਾਣਦੇ ਹੋ ਲੜੀਵਾਰ ਸਰੂਪ ਨੂੰ ਗੁਰਤਾ ਗੱਦੀ ਦਿੱਤੀ ਸੀ ਤੇ ਜੋਤ ਧਰ ਕੇ ਪੰਥ ਦੇ ਲੜ ਲਾਇਆ ਸੀ। ਬਾਅਦ ਵਿਚ ਕੁਝ ਗੁਰਸਿਖ ਜੋ ਆਪਣੇ ਆਪ ਨੋ ਗਿਆਨੀ ਸਮਝਦੇ ਸਨ ਨੇ ਗੁਰੂ ਸਾਹਿਬ ਦੇ ਸਰੂਪ ਦੇ ਆਪਣੀ ਮਨਮਤ ਅਨੁਸਾਰ ਟੁਕੜੇ ਟੁਕੜੇ ਕਰ ਦਿੱਤੇ ਤੇ ਇਸ ਢਿੱਲ ਨੇ ਬਹੁਤ ਜਿਆਦਾ ਅਸਰ ਦਿਖਿਆ ਤੇ ਸਮਾ ਪਾ ਕੇ ਸਾਰੇ ਪੰਥ ਵਿਚ ਢਿਲ ਵਰਤ ਗਈ। ਤੇ ਪੰਥ ਵਿਚ ੨ ਸਰੂਪ ਸ੍ਰੀ ਗੁਰੂ ਗਰੰਥ ਸਾਹਿਬ ਦੇ ਹੋ ਗਏ। ਲੋੜ ਤਾਂ ਹੈ ਹੁਣ ਗੁਰੂ ਸਾਹਿਬ ਦੇ ਸਰੂਪ ਨੂੰ ਜਾਨਣ ਦੀ ਤਾਂ ਜੋ ਸਾਡੀ ਕੀਤੀ ਸੇਵਾ ਦਾ ਪੂਰਾ ਲਾਭ ਉਠਾ ਸਕੀਏ। ਗੁਰਬਾਣੀ ਵਿਚ ਸਦਾ ਆਉਂਦਾ ਹੈ ਕਿ ਕਿਰਪਾ ਸਤਿਗੁਰ ਨੇ ਕਰਨੀ ਹੈ, ਨ ਕਿ ਗੁਰਬਾਣੀ ਨੇ,ਗੁਰਬਾਣੀ ਦੇ ਅਭਿਆਸ ਦੇ ਦੁਆਰਾ ਗੁਰੂ ਨੇ ਕਿਰਪਾ ਕਰਨੀ ਹੈ।


ਬਾਕੀ ਗੁਰਸੇਵਕ ਵੀਰ ਜੀ ਪਹਿਲਾ ਹੀ ਵਿਸਥਾਰ ਵਿਚ ਦਸ ਚੁਕੇ ਹਨ । ਹੈ ਤਾਂ ਸਬ ਕੁਝ ਭਾਣੇ ਵਿਚ ਹੀ ਪਰ ਨਾਲ ਹੀ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਸਾਹਿਬ ਲਈ ਤੇ ਆਪਣੇ ਭਲੇ ਲਈ ਓਹਨਾ ਦੇ ਸਚੇ ਸਰੂਪ ਦੀ ਸੇਵਾ ਕਰੀਏ ਤੇ ਜੋ ਗਲਤੀ ਲੜੀਵਾਰ ਦੇ ਬਰਾਬਰ ਪਦ-ਸ਼ੇਦ ਵਿਚ ਗੁਰੂ ਜੋਤ ਸਮਝ ਕੇ ਦਰਜਾ ਦਿੰਦੇ ਕਰਦੇ ਹਾ ਉਸ ਤੋਂ ਸੰਕੋਚ ਕਰੀਏ।

ਭੁਲਾ ਚੁਕਾ ਦੀ ਖਿਮਾ ਜੀ

ਦਾਸ
ਹੀਰਾ ਸਿੰਘ


-------------------------------------------------------------------------
ਸਜਣਾ ਖਲਕ ਰਹੀ ਇਕ ਪਾਸੇ,ਸਾਥੋਂ ਰੁਸ ਗਿਆ ਸਾਡਾ ਸਾਇਆ
Reply Quote TweetFacebook
ੴਵਾਹਿਗੁਰੂਜੀਕੀਫ਼ਤਹ॥

Bhai Balraj Singh jio,

Thanks for bringing up this great Gurmati thought. I think for beginners to get use to with larrivaar reading they should start reading there nitnem from larrivaar Gutka even if they have the nitnem Kanth. Recently a Guru Piyara jee brought to my attention that now for handheld electronics devices such as iPhone/iTouch there is Sundar Gutka App available with Larrivaar option. I think this is a good start for larrivaar reading. Secondly, during kirtan smagams these days it seems like the use of Sikhitothemax screen is norm now then why not set it to larrivaar. While Kirtani Singh/Singhni sing the shabad from memory/pothi/elec gadget then sangat can read along from larrivaar screen to get use to with larrivaar reading. Daas attempted the later idea in recent years but failed due to overwhelmed reaction of not to use larrivaar on the screen. Guru Janay why there is an existence of allergy for seeing Gurbani in Larrivaar. May Guru Sahib give us bibek budh to attach to larrivaar reading sooner than later.

With Regards,
Daas
Reply Quote TweetFacebook
Great artile by Bhai Balraj Singh, may Guroo Sahib do more kirpa on all of us.

Bhai Jasjit Singh Jee, you have raised some very great points and it is true, there is a certain allergy towards Gurmat within sangat. Even some Jatha Singhs are against doing parchaar of the basic Sikhi Asools. Guroo Sahib kirpa karan atay sanu sareaa noo gurmat dee sojee bakhshan!
Reply Quote TweetFacebook
Thank you Bhai jasjit Singh jee for putting practical tips on how to start reading larrivaar. Please click link below for more guidance;

Tips for stating larrivaar

smiling smiley
Reply Quote TweetFacebook
>there is a certain allergy towards Gurmat within sangat.<

Making these strong accusations on a public msg board behind a computer screen is not the best way to deal with such issues. Creates more division and hatred.

And how can it be sangat if they are allergic to gurmat?
Reply Quote TweetFacebook
ਪਿਆਰੇ ਵੀਰ ਬਲਰਾਜ ਸਿੰਘ ਜੀਓ,

ਆਪਿ ਜੀ ਨੇ ਇਹ ਬਹੁਤ ਹੀ ਸੁੰਦਰ, ਜਾਣਕਾਰੀ ਭਰਪੂਰ ਤੇ ਢੁਕਵਾਂ ਲੇਖ ਸੱਚੇ ਗੁਰੂ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਦੀ ਹੋ ਰਹੀ ਬੇਅਦਬੀ ਨੂੰ ਮੁੱਖ ਰੱਖ ਕੇ ਲਿਖਿਆ ਹੈ। ਇਹ ਯਕੀਨਨ ਸਿਦਕ ਤੋਂ ਗਿਰੀ ਹੋਈ ਗੱਲ ਹੈ ਕਿ ਗੁਰੂ ਸਾਹਿਬਾਂ ਦੇ ਨਿਰੂਪਣ ਕੀਤੇ ਗਏ ਲੜੀਦਾਰ ਸਰੂਪ ਨੂੰ ਆਪਣੀ ਮਨਮਤਿ ਅਨੁਸਾਰ ਪਦਛੇਦ ਕਰ ਕੇ ਛਾਪਣਾ ਤੇ ਉਪਰੋਂ ਸਿਤਮ ਵਾਲੀ ਗੱਲ ਇਹ ਹੈ ਕਿ ਜੇਕਰ ਇਹਨਾਂ ਭਦਰ ਪੁਰਸ਼ਾਂ ਨੂੰ ਕੋਈ ਗੁਰੂ ਸਾਹਿਬ ਦੇ ਭੈ ਭਾਵਨੀ ਵਾਲਾ ਨਿਮਾਣਾ ਸਿਖ, ਇਸ ਕੁਰੀਤੀ ਤੋਂ ਹਟਾਉਣ ਦੀ ਸਾਲਾਹ ਦਿੰਦਾ ਹੈ ਤਾਂ ਇਹ ਸਖਤ ਨੁਕਤਾਚੀਨੀ ਤੇ ਉਤਰ ਆਉਂਦੇ ਹਨ ਤੇ ਗੁਰਮਤਿ ਤੋਂ ਹੀਣੇ ਖਿਤਾਬ ਦੇਣੇ ਸ਼ੁਰੂ ਕਰ ਦਿੰਦੇ ਹਨ। ਇਹ ਤਾਂ ਚੋਰੀ ਤੇ ਸੀਨਾਜ਼ੋਰੀ ਵਾਲੀ ਗੱਲ ਹੋਈ।

ਅੱਜ ਬਹੁਤ ਸਖਤ ਲੋੜ ਹੈ ਕਿ ਖਾਲਸਾ ਆਪਣੇ ਗੁਰੂ ਸਾਹਿਬ ਵਾਸਤੇ ਖੜਾ ਹੋਵੇ ਤੇ ਜਾਨ ਦੀ ਬਾਜ਼ੀ ਲਾ ਕੇ ਵੀ ਗੁਰਾਂ ਦੇ ਸਤਿਕਾਰ ਨੂੰ ਕਾਇਮ ਰੱਖੇ।

ਕੁਲਬੀਰ ਸਿੰਘ
Reply Quote TweetFacebook
A very much needed post Bhai Balraj Singh ji - many thanks.

"Sher" ji, you are also hiding behind a computer screen, perhaps you could stop hiding behind a computer screen and share your name ji.

H.S
Reply Quote TweetFacebook
ਪਿਆਰੀ ਸਾਧ ਸੰਗਤ ਜੀ,

ਬੜੀ ਖੁਸ਼ੀ ਦੀ ਗਲ ਹੈ ਕਿ ਟਾਰਾਂਟੋ ਜਥੇ ਦਾ ਸਾਲਾਨਾ ਸਮਾਗਮ ਇਸ ਸਾਲ ਸੰਪੂਰਨ ਤੌਰ ਤੇ ਗੁਰੂ ਸਾਹਿਬ ਦੇ ਲੜੀਵਾਰ ਸਰੂਪ ਤੋ ਕਰਵਾਇਆ ਜਾ ਰਿਹਾ ਹੈ || 7 ਦਿਨ ਦੇ ਇਸ ਸਮਾਗਮ ਦੇ ਹਰੇਕ ਦਿਨ ਦੇ ਦੋਵੇਂ ਮੌਕੇ (ਸਵੇਰੇ/ਸ਼ਾਮ) ਨੂੰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸਰੂਪ ਦਾ ਕੀਤਾ ਜਾ ਰਿਹਾ ਹੈ || ਇਸ ਉਪਰਾਲੇ ਲਈ ਦਾਸ ਓਹਨਾ ਵੀਰਾਂ ਦਾ ਤਹ ਦਿਲੋਂ ਧਨਵਾਦੀ ਹੈ ਜਿਨਾ ਨੇ ਕੁਝ ਦਿਨ ਪਿਹਲਾਂ ਇਹ ਮੁਦਾ ਛੇੜਿਆ ਸੀ || ਮੈਂ ਸਮਝਦਾ ਹਾਂ ਕਿ ਇਹ ਇਕ ਬਹੁਤ ਹੀ ਉਤਮ ਉਪਰਾਲਾ ਹੈ ਤੇ ਅਜੋਕੇ ਸਮੇ ਦੀ ਅਲੋਪ ਹੁੰਦੀ ਜਾ ਰਹੀ ਮਰਿਆਦਾ ਦੀ ਵਾਪਸੀ ਦਾ ਪ੍ਰਤੀਕ ਹੈ || ਜਾਣਕਾਰੀ ਵਜੋਂ ਇਹ ਦਸਣਾ ਜਰੂਰੀ ਹੈ ਕਿ ਕੁਝ ਗੁਰਦਵਾਰਾ ਸਾਹਿਬਾਨ ਜਿਥੇ ਕਿ ਲੜੀਵਾਰ ਸਰੂਪ ਨਹੀਂ ਸੀ ਓਥੇ ਸਿੰਘਾਂ ਨੇ ਰਲ ਮਿਲ ਕਿ ਇਸ ਦਾ ਪ੍ਰਬੰਧ ਆਪ ਕੀਤਾ ਹੈ ਜੋ ਕਿ ਯਕੀਨਨ ਬਹੁਤ ਕਾਬਲੇ ਤਾਰੀਫ਼ ਹੈ || ਇਸ ਉਪਰਾਲੇ ਸਦਕਾ ਦਾਸ ਕਈ ਐਸੇ ਚੇਹਰੇ ਸਮਾਗਮ ਦੀ ਹਾਜਰੀ ਭਰਦੇ ਦੇਖੇ ਜੋ ਪਹਿਲਾਂ ਬਹੁਤ ਘਟ ਨਜਰ ਆਉਂਦੇ ਸਨ || ਆਸ ਹੈ ਇਸ ਸਮਾਗਮ ਤੋਂ ਸਾਰੀ ਸੰਗਤ ਖੂਭ ਲਾਹਾ ਉਠਾਏਗੀ ਤੇ ਇਸ ਦੇ ਨਾਲ ਜਿਥੇ ਇਕ ਮਸਲਾ ਹਲ ਹੋਇਆ ਹੈ ਓਥੇ ਸੰਗਤ ਵਿਚ ਆਪਸੀ ਪ੍ਰੇਮ ਪਿਆਰ ਹੋਰ ਵਧੇਗਾ ||

ਸਿਰਫ ਏਨਾ ਹੀ ਨਹੀਂ, ਕਲ ਸਵੇਰ ਦੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਕੁਝ ਸਿੰਘਾਂ ਨੇ ਸੰਗਤ ਨੂੰ ਸੁਚੇਤ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ ਸਰੂਪ ਦੀ ਮਹਤਤਾ ਤੋਂ ਜਾਣੂ ਕਰਵਾਇਆ, ਜਿਥੇ ਵਿਚਾਰਾਂ ਦਰਿਮਆਨ ਪੁਰਾਤਨ ਸਿੰਘਾਂ ਨੇ ਗੁਰੂ ਸਾਹਿਬ ਜੀ ਦੇ ਪਦ ਛੇਦ ਸਰੂਪ ਨੂੰ ਮਨਮਤ ਦਸਿਆ ਤੇ ਇਸ ਦਾ ਪੰਥ ਵਿਚ ਆਉਣਾ ਹੀ ਪੰਥ ਦੀ ਅੱਜ ਦੀ ਤਰਸਯੋਗ ਹਾਲਤ ਦਾ ਕਾਰਨ ਦਸਿਆ || ਇਥੇ ਭਾਈ ਸਾਹਿਬ ਜੀ ਦੇ ਵੇਲੇ ਤੇ ਹੋਰ ਪੰਥ ਦੇ ਮੰਨੇ ਪ੍ਰਮੰਨੇ ਮਹਾ ਪੁਰਸ਼ਾਂ ਦੇ ਜੀਵਨ ਦੀਆਂ ਇਸ ਵਿਸ਼ੇ ਸੰਬੰਧੀ ਉਦਾਰਨਾਂ ਦਿਤੀਆਂ ||

ਗੁਰੂ ਸਾਹਿਬ ਕਿਰਪਾ ਕਰਨ ਇਸ ਸੇਵਾ ਵਿਚ ਲਗੇ ਹਰ ਇਕ ਸਿੰਘ ਸਿੰਘਣੀ ਨੂੰ ਇਸੇ ਤਰਾਂ ਆਪਣੇ ਚਰਨੀ ਲਾਈ ਰਖਣ ਤੇ ਆਪਣਾ ਪਿਆਰ ਬਖਸ਼ ਕੇ ਸੇਵਾ ਲੈਂਦੇ ਰਹਣ || ਸਾਨੂੰ ਸਭਨਾਂ ਨੂੰ ਵੀ ਚਾਹੀਦਾ ਹੈ ਕੇ ਅਸੀਂ ਆਪਣੇ ਤੌਰ ਤੇ ਆਪਣੇ ਘੇਰੇ ਦੇ ਲੋਕਾਂ-ਗੁਰਦਵਾਰਿਆਂ ਨੂੰ ਇਸ ਤੋਂ ਜਾਣੂ ਕਰਵਾ ਕੇ ਇਸ ਮੋਹਿਮ ਵਿਚ ਯੋਗਦਾਨ ਦਈਏ ||

ਭੁਲ ਚੁੱਕ ਦੀ ਮਾਫ਼ੀ ||
ਦਾਸ

Bhul Chuk Maaf !!
Reply Quote TweetFacebook
Bilkul!

Dhan So Gursikh, jinaa ne eh mudaa chukeyaa te uprala keetaa

unaa gurmukha de bachan sampooran taur te sach ne

"pad ched daa panth vich aunaa hee panth dee eh gambheer haalat daa kaaran hai"
Reply Quote TweetFacebook
Waheguru Ji Ka Khalsa Waheguru Ji Ke Fateh

like the Sundar Gutka App available with Larrivaar option, going further and forward we need this app presentation option with the larrivar of SGGS on line ASAP so it can be used in rehansbahi programs as a visual ? does anyone know if it is available?
Reply Quote TweetFacebook
Sorry, only registered users may post in this forum.

Click here to login