ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਰਦਾਸ

Posted by Harmeet Singh 
ਅਰਦਾਸ
January 13, 2016 11:27PM
ਗੁਰੂ ਨੇ ਕੀਤਾ ਉਪਕਾਰ, ਬਣਾ ਕੇ ਸਰਦਾਰ
ਬਖਸ਼ੀ ਦਸਤਾਰ ਵੇ ਮਿਤਰੋ

ਦਿੱਤਾ ਨਿਆਰਾ ਕਿਰਦਾਰ, ਗਵਾ ਕੇ ਪਰਿਵਾਰ
ਰੱਖੀ ਬੜੀ ਆਸ ਓ ਮਿਤਰੋ

ਅਸੀਂ ਫਸੇ ਵਿਚ ਸ਼ਿੰਗਾਰ, ਭੁਲ ਗਏ ਸਤਿਕਾਰ
ਗੁਰੂ ਦੀ ਦਾਤ ਦਾ ਮਿਤਰੋ

ਸਿਰ ਤੋਂ ਲਾ ਕੇ ਤਾਜ, ਬਣੇ ਫੈਸ਼ਨ ਦੇ ਮੁਹਤਾਜ
ਤਾਹੀਓਂ ਖਾਂਦੇ ਮਾਰ ਓਏ ਮਿਤਰੋ

ਲੈ ਕੇ ਖੰਡੇ ਬਾਟੇ ਦੀ ਦਾਤ, ਉਤੋਂ ਨਾਮ ਦੀ ਸੌਗਾਤ
ਬਣੋ ਸਰਤਾਜ ਵੇ ਮਿਤਰੋ

ਰਖੀਂ ਦਾਤਿਆ ਲਾਜ, ਸਵਾਰੀਂ ਕੌਮ ਦੇ ਸਭ ਕਾਜ
ਹਰਮੀਤ ਦੀ ਅਰਦਾਸ ਏ ਮਿਤਰੋ
Reply Quote TweetFacebook
Sorry, only registered users may post in this forum.

Click here to login