ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

‘ਮਹਲਾ’ ਜਾਂ ‘ਮਹੱਲਾ’ ਉਚਾਰਨ ਬਾਰੇ

Posted by JASJIT SINGH 
‘ਮਹਲਾ’ ਜਾਂ ‘ਮਹੱਲਾ’ ਉਚਾਰਨ ਬਾਰੇ

ਸ਼ਾਇਦ ਪਹਿਲਾਂ ਵੀ ਇਹ ਇਸ ਫੋਰਮ ‘ਤੇ ਇਹ ਵਿਚਾਰਿਆ ਗਿਆ ਹੋਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀਆਂ ਦੇ ਸਿਰਲੇਖਾਂ ‘ਚ ਆਏ ਸ਼ਬਦ ‘ਮਹਲਾ’ ਦਾ ਉਚਾਰਨ ਕੀ ਹੈ, ਮਹਲਾ ਜਾਂ ਮਹੱਲਾ? ਬਹੁਤੇ ਪਾਠੀ ਸਿੰਘ ਤਾਂ ਠੀਕ ਉਚਾਰਨ ਮਹੱਲਾ ਹੀ ਕਰਦੇ ਹਨ ਪਰ ਜੋ ਨਵੇਂ ਪਾਠੀ ਹਨ ਉਹਨ੍ਹਾਂ ਵਾਸਤੇ ਸੰਖੇਪ ਜਾਣਕਾਰੀ ਪੇਸ਼ ਹੈ ਜੀ।

ਸਮੱਗਰ ਗੁਰਬਾਣੀ ਅੰਦਰ ਦੁੱਤ ਉਚਾਰਨ ਵਾਸਤੇ ਅਜੋਕੀ ਪੰਜਾਬੀ ਲਿੱਪੀ ਅਨੁਸਾਰ ਲਗਦਾ ਅੱਧਕ ਲਿਖਤ ਵਿਚ ਨਹੀ ਹੈ। ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸਰੀਰਕ ਗੁਰੂ ਕਾਲ ਸਮਿਆਂ ਵੇਲੇ ਅੱਧਕ ਲਿਪੀ ਅੰਦਰ ਨਹੀਂ ਸੀ ਪਰ ਉਚਾਰਨ ਦਾ ਹਿੱਸਾ ਸੀ। ਜੋ ਕਿ ਹੋਰਨਾਂ ਲਗ-ਮਾਤਰਾਵਾਂ ਵਾਂਗ ਭਾਵੇਂ ਗੁਰਬਾਣੀ ਅੰਦਰ ਲਿਖਤ ਵਿਚ ਨਹੀਂ ਪਰ ਸ਼ੁੱਧ ਉਚਾਰਨ ਦਾ ਹਿੱਸਾ ਜਰੂਰ ਹੈ॥ ਮਗਰੋਂ ਲਿੱਪੀ ਦੇ ਵਿਸਥਾਰ ਨਾਲ ਵਿਦਿਵਾਨਾਂ ਨੇ ਦੁੱਤ ਉਚਾਰਨਾ ਵਾਸਤੇ ਅੱਧਕ ਨੂੰ ਲਿਖ਼ਤ ਵਿਚ ਲੈ ਆਂਦਾ ਹੈ ਜੋ ਕਿ ਗੁਰਮੁਖੀ ਦੀ ਪੈਂਤੀ ਅੱਖਰੀ ਵਰਣਮਾਲਾ ਦੇ ਉਚਾਰਨਾਂ ਨਾਲ ਲਗਦੀਆਂ ਲਗ-ਮਾਤ੍ਰਾ ਦੇ ਲਿਖਤ ਰੂਪ ਦਾ ਹਿੱਸਾ ਬਣ ਗਿਆ ਹੈ। ਆਮ ਪੰਜਾਬੀ ਲੇਖਣੀ ਦਾ ਹੁਣ ਇੱਕ ਹਿੱਸਾ ਬਣ ਚੁੱਕਾ ਹੈ।

ਬਾਣੀ ਸਿਰਲੇਖਾਂ ਅੰਦਰ ਆਏ ‘ਮਹਲਾ’ ਸ਼ਬਦਾ ਦਾ ਸ਼ੁੱਧ ਉਚਾਰਨ ਮਹੱਲਾ ਹੈ। ਇਸ ਉਚਾਰਨ ਬਾਬਤ ਕਈ ਵਾਰ ਪੰਥ ਅੰਦਰ ਕੁਝ ਇਕ ਸੱਜਣ ਵਿਵਾਦ ਕਰਦੇ ਵੀ ਵੇਖੇ ਜਾ ਸਕਦੇ ਹਨ ਜੋ ਕਿ ਠੀਕ ਨਹੀਂ ਹੈ। ਗੁਰਮਤ ਦੀ ਰੋਸ਼ਨੀ ਅੰਦਰ ਵਿਚਾਰ ਕਰਨੀ ਤਾਂ ਠੀਕ ਹੈ ਪਰ ਵਾਦ-ਵਿਵਾਦ ਸ਼ੋਭਦਾ ਨਹੀਂ।

ਪੰਥ ਦੀ ਸੋਨ ਚਿੜੀ ਭਾਈ ਸਾਹਿਬ ਰਣਧੀਰ ਸਿੰਘ ਅਤੇ ਸਮੇਤ ਜੱਥੇ ਦੇ ਸਿੰਘ ਇਸਦਾ ਉਚਾਰਨ ‘ਮਹੱਲਾ’ ਕਰਕੇ ਹੀ ਕਰਦੇ ਰਹੇ ਨੇ। ਇਸਦਾ ਉਚਾਰਨ ‘ਮਹੱਲਾ’ ਕਰਕੇ ਕਿਉਂ ਹੈ ਇਸ ਬਾਰੇ ਫ਼ੀ-ਜਮਾਨਾ ਪੰਥ ਦੇ ਗੁਰਬਾਣੀ-ਵਿਆਕਰਣ ਅਤੇ ਪਾਠ ਭੇਦਾਂ ਨੂੰ ਉਚਾਗਰ ਕਰਨ ਵਾਲੇ ਅਸੀਮ ਅਤੇ ਧੁਰੰਤਰ ਵਿਦਿਵਾਨ ਭਾਈ ਸਾਹਿਬ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਜੋ ਵਿਚਾਰ ਪੇਸ਼ ਕੀਤੇ ਹਨ ਉਹ ਵਧੇਰੇ ਢੁਕਵੇਂ ਹਨ। ਤਲਵਾੜਾ ਜੀੇ ਗੁਰਬਾਣੀ ਵਿਆਕਰਣ ਤੇ ਦੋ ਭਾਗ ਵਿਚ ਛਪੀ ਪੁਸਤਕ ਦੇ ਭਾਗ ਪਹਿਲਾਂ ਵਿਚ ਪੰਨਾ ੩੯੩ ਉਤੇ ਅਰਬੀ/ਫ਼ਾਰਸੀ ਦੇ ਸ਼ਬਦਾਂ ਦੀ ਸਾਰਣੀ ਹੇਠ ਬਿਆਨਦੇ ਹਨ:
---------------------------------------------------------------------------
ਸ਼ਬਦ-ਰੂਪ: ਮਹਲਾ
ਉਚਾਰਨ ਸ਼ਬਦ-ਰੂਪ: ਮਹੱਲਾ
ਅਰਬੀ/ਫ਼ਾਰਸੀ ਵਿਚਲਾ ਅਰਥ: ਜਾਏ ਹਲੂਲ (ਹਲੂਲ ਹੋਣ ਦਾ ਮੁਕਾਮ), ਉਤਰਨ ਦਾ ਮੁਕਾਮ।
ਗੁਰਬਾਣੀ ਵਿਚਲੇ ਸ਼ਬਦ ਦਾ ਪ੍ਰੰਸਗਕ/ਇਸਤਲਾਹੀ ਅਰਥ: ਗੁਰੂ-ਜੋਤਿ ਦਾ ਇਕ ਜਾਮੇ ਤੋਂ ਦੂਜੇ ਜਾਮੇ ਵਿਚ ਹਲੂਲ (ਇਕ-ਮਿਕ) ਹੋਣ ਦਾ ਥਾਂ। (ਨੋਟ: ‘ਮਹਲਾ’ ਸ਼ਬਦ ‘ਹੱਲ’ ਧਾਤੂ ਤੋਂ ਬਣਿਆ ਹੈ, ਜਿਸਦਾ ਅਰਥ ਹੈ ਘੁਲਣਾ-ਮਿਲਣਾ)। ਇਸ ਤੋਂ ਸਿੱਧ ਹੁੰਦਾ ਹੈ ਕਿ ਸ਼ਬਦਾਂ ਦੇ ਸਿਰਲੇਖ ਵਿਚ ਇਸ ਸ਼ਬਦ ਦਾ ਉਚਾਰਨ ਮਹੱਲਾ ਹੈ।
---------------------------------------------------------------------------------

ਤਲਵਾੜਾ ਜੀ ਵਲੋਂ ਪੇਸ਼ ਉਪਰਲੀ ਖੋਜ ਜੋ ਕਿ ਗਾਗਰ ਮੈ ਸਾਗਰ ਭਰਪੂਰ ਜਾਣਕਾਰੀ ਹੈ ਇਸ ਉਚਾਰਨ ਬਾਬਤ ਬਿਲਕੁੱਲ ਸਹੀ ਤੱਥ ਪੇਸ਼ ਕਰਦੀ ਹੈ। ਇਸ ਦੀ ਰੋਸ਼ਨੀ ਵਿਚ ਵਿਵਾਦ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ।

ਇਕ ਗੱਲ ਜੋ ਨਿਰੂਪਣ ਹੋਈ ਉਹ ਇਹ ਕਿ ਗੁਰਬਾਣੀ ਵਿਚ ਜਿਵੇ ਲਿਖਤ ਹੈ ਤਾਂ ਓਥੇ ਖ਼ਾਸ ਸ਼ਬਦਾਂ ਦਾ ਸ਼ੁੱਧ ਉਚਾਰਨ ਓਸ ਸ਼ਬਦ ਦੇ ਮੂਲ (ਜੜ੍ਹ) ਸਰੋਤ ਅਨੁਸਾਰ ਹੀ ਹੋਵੇਗਾ। ਇਵੇ ਬਿਲਕੁਲ ਨਹੀਂ ਹੀ ਕਿ ਜਿਵੇ ਲਿਖਿਆ ਹੈ ਉਵੇਂ ਹੀ ਉਚਾਰਨ ਕਰਨਾ ਚਾਹੀਦਾ ਹੈ।

ਇੱਕ ਹੋਰ ਵਿਚਾਰ - ਜੱਥੇ ਵਿਚ ਸਿੰਘ ਸਿੰਘਣੀਆ ਆਮ ਤੌਰ ਤੇ ਬਸੰਤ ਕੀ ਵਾਰ ਦਾ ਪਾਠ ਵੀ ਨਿਤਾਪ੍ਰਤਿ ਕਰਦੇ ਹਨ। ਇਸ ਬਾਣੀ ਦੇ ਸਿਰਲੇਖ ਵਿਚ ‘ਮਹਲਾ’ ਦੀ ਥਾਂਉ ‘ਮਹਲੁ’ ਸ਼ਬਦ ਲਿਖਤ ਵਿਚ ਹੈ। ਇਸਦਾ ਉਚਾਰਨ ਭੀ ‘ਮਹੱਲ’ ਕਰਨਾ ਹੀ ਸ਼ੁੱਧ ਹੈ। ਵਿਦਿਤ ਰਹੇ ਕਿ ‘ਹੱਲ’ ਸ਼ਬਦ ਦੀ ਵਿਚਾਰ ਤਲਵਾੜਾ ਜੀ ਉੱਪਰ ਦਿੱਤੀ ਹੈ।

ਬੇਨਤੀ - ਵੇਖਣ ਸੁਨਣ ਵਿਚ ਆਇਆ ਹੈ ਕਿ ਕਈ ਵੀਰ ਬਸੰਤ ਕੀ ਵਾਰ ਦਾ ਪਾਠ ਕਰਨ ਸਮੇਂ ਮੰਗਲ ਦਾ ਉਚਾਰਨ ਛੱਡ ਜਾਂਦੇ ਹਨ ਜੋ ਕਿ ਉੱਚਿਤ ਨਹੀਂ। ਬਾਕੀ ਨਿਤਨੇਮ ਦੀ ਬਾਣੀਆਂ ਵਾਂਗ ਇਸ ਬਾਣੀ ਦਾ ਮੰਗਲ ਉਚਾਰਨਾਂ ਵੀ ਜ਼ਰੂਰੀ ਹੈ। ਆਸ ਹੈ ਕਿ ਭੈ-ਭਾਵਨੀ ਰੱਖਣ ਵਾਲੀ ਸੰਗਤ ਇਸ ਗੱਲ ਵੱਲ ਵੀ ਧਿਆਨ ਦੇਵੇਗੀ ਜੀ।

ਗੁਰਸਿੱਖਾਂ ਦੀ ਸੰਗਤ ਤੋਂ ਸੇਧ ਲੈ ਇਹ ਤੁੱਛ ਵਿਚਾਰ ਕਰਨ ਦਾ ਯਤਨ ਕੀਤਾ ਹੈ ਜੀ, ਭੁੱਲ ਚੁੱਕ ਮੁਆਫ਼।

ਦਾਸਿਨ ਦਾਸ,
ਜਸਜੀਤ ਸਿੰਘ
Reply Quote TweetFacebook
Excellent article Bhai Jasjit Singh jeeo. It was much needed. Many Gursikhs under the influence of Missionary Parchaar, do the uchaaran of ਮਹੱਲਾ as ਮਹਲਾ which is wrong. The correct and the traditional pronunciation is ਮਹੱਲਾ.

Kulbir Singh
Reply Quote TweetFacebook
VAHEGURU JI KA KHALSA, VAHEGURU JI KI FATEH

[www.gurugranthdarpan.com] - Professor Sahib Singh may be main proponent of the counter point and probably the main resource of Missionaries on pronunciation. His argument is presented in the link at the bottom.
Reply Quote TweetFacebook
Sorry, only registered users may post in this forum.

Click here to login