ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

No Resting till Union

Posted by Kulbir Singh 
No Resting till Union
May 14, 2011 10:42AM
Sampooran Singh jee wrote an excellent poem in another thread and one of the lines in that poem really struck hard. The line was:ਵਸਲੋਂ ਉਰੇ ਮੁਕਾਮ ਨਾ ਕੋਈ. Vassal here means Milaap or Union and Mukaam means place of rest or place to stay. Sampooran Singh has stated in this line that for Bhagats, there is no resting place before Vassal i.e. Milaap with Vaheguru. Indeed, a Bhagat should never rest until he or she meets Beloved Vaheguru jee.

Smitten by this line, the following poem came spontaneously:

ਰਾਹੇ ਮੁਹੱਬਤ ਬਿਖੜਾ ਪੈਂਡਾ, ਵਸਲੋਂ ਉਰੇ ਮੁਕਾਮ ਨਾ ਕੋਈ।
ਦਰਦੇ-ਇਸ਼ਕ ਟਿਕਣ ਨਾ ਦੇਵੇ, ਭਗਤਾਂ ਨੂੰ ਆਰਾਮ ਨਾ ਕੋਈ।

ਕੋਈ ਨਿੰਦੇ ਚਾਹੇ ਸਾਲਾਹੇ, ਆਸ਼ਕ ਮਸਤ ਖੁਦਾਈ ਰੰਗ।
ਮੰਜ਼ਿਲ ਵਲ ਹੈ ਪੂਰਾ ਫੋਕਸ, ਬੰਦਗੀ ਬਾਝੋਂ ਕਾਮ ਨਾ ਕੋਈ।

ਕੰਚਨ ਮਿੱਟੀ ਇਕ ਬਰਾਬਰ, ਲੁਭਾ ਨਾ ਸਕੇ ਕੁਦਰਤਿ ਕੋਈ।
ਬੰਦਗੀ ਸਾਹਿਬ ਅੱਤ ਅਮੋਲਕ, ਪ੍ਰੇਮ ਦਾ ਯਾਰੋ ਦਾਮ ਨਾ ਕੋਈ।

ਆਸਾਂ ਤਜੇ ਸੋਈ ਆਸ਼ਕ, ਦੁਨੀਆ ਕੋਲੋਂ ਕੁਝ ਨਾ ਚਾਹੇ।
ਚਿੱਟੀ ਚਾਦਰ ਭਗਤਾਂ ਕੇਰੀ, ਲਾ ਸਕੇ ਇਲਜ਼ਾਮ ਨਾ ਕੋਈ।

ਬਹੁਤ ਨਸ਼ੇ ਤੇ ਬਹੁਤ ਨਸ਼ਈ, ਭਗਤਾਂ ਵਰਗਾ ਅਮਲੀ ਕੋ ਨਾ।
ਪਰੇ ਤੋਂ ਪਰੇ ਨਸ਼ਾ ਹੈ ਐਪਰ, ਨਾਮ ਤੋਂ ਮਸਤ ਜਾਮ ਨਾ ਕੋਈ।

ਕੁਲਬੀਰ ਸਿੰਘਾ ਬੇਅੰਤ ਦਵਾਈਆਂ, ਔਖਧਾਂ ਸਿਰ ਔਖਧ ਹੈ ਨਾਮ।
ਨਾਮ ਦਾ ਔਖਧ ਐਸਾ ਯਾਰੋ, ਰਹੇ ਰੋਗ, ਮਰਜ਼, ਜ਼ੁਕਾਮ ਨਾ ਕੋਈ।


Kulbir Singh
Reply Quote TweetFacebook
Oh, here is the poem of Veer Sampooran Singh jee, I was talking about in the previous post:

ਸੀਨੇ ਖਿਚ ਜਿਨਾ ਨੇ ਖਾਦੀ, ਉਹ ਕਰ ਆਰਾਮ ਨਾ ਬਹਿੰਦੇ !
ਨੇਹੋੰ ਵਾਲੇ ਨੈਨਾ ਕੀ ਨੀਂਦਰ ? ਉਹ ਦਿਨੇ ਰਾਤ ਪਏ ਵਹਿੰਦੇ !

ਇੱਕੋ ਲਗਨ ਲੱਗੀ ਲਈ ਜਾਂਦੀ, ਹੈ ਤੋਰ ਅਨੰਤ ਉਹਨਾਂ ਦੀ !
ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਲ ਪਏ ਨਿਤ ਰਹਿੰਦੇ !


Kulbir Singh
Reply Quote TweetFacebook
Re: No Resting till Union
May 15, 2011 03:42AM
That is beautiful piece of poetry, Veer Ji. Nice elaboration of the theme. -------------------------- ਵਸਲੋਂ ਉਰੇ ਮੁਕਾਮ ਨਾ ਕੋਈ।
Reply Quote TweetFacebook
Veer jeeo, hunn tussi vee Kirpa karo and write something using this beautiful line of Bhai Vir Singh jee - ਵਸਲੋਂ ਉਰੇ ਮੁਕਾਮ ਨਾ ਕੋਈ. The force, strength, and determination behind this line is breathtaking.

Second Benti, could you post the whole poem of Bhai Vir Singh jee that contains this line. I heard from another Gursikh yesterday that there is a story behind this poem of Bhai Vir Singh jee. Please write if you know about it.

Kulbir Singh
Reply Quote TweetFacebook
ਭਾਈ ਵੀਰ ਸਿੰਘ ਜੀ ਭਗਤੀ ਦੇ ਲੇਈ ਪਾਣੀ ਦਾ ਝਰਨਾ 'ਇਛਾਬਲ' ਜੋ ਕੀ ਕਸ਼ਮੀਰ ਵਿਚ ਹੈ ਦੇ ਕੰਡੇ ਬਹਿੰਦੇ ਹੁੰਦੇ ਸੀ। ਇਕ ਰਾਤ ੧ ਵਜੇ ਦੇ ਕਰੀਬ ਭਗਤੀ ਤੋਂ ਉਠੈ ਤੇ ੩ ਘੰਟੇ ਦੇ ਆਰਾਮ ਦੇ ਲਈ ਚਲੇ ਗਏ। ੪ ਵਜੇ ਜਦੋਂ ਆਏ ਤਾਂ ਕੁਝ ਸਮੇ ਬਾਅਦ ਮਨ ਚ ਖਿਆਲ ਆਇਆ ਕਿ ਇਹ ਇਛਾਬਲ ਸਦਾ ਤੋਂ ਚਲੀ ਜਾਂਦਾ ਤੇ ਰੁਕ ਕੇ ਕੁਝ ਆਰਾਮ ਵੀ ਨਹੀਂ ਕਰਦਾ। ਭਾਈ ਸਾਹਿਬ ਜੇ ਨੇ ਫੇਰ ਇਛਾਬਲ ਤੋਂ ਪੁਛਿਆ ਕਿ -


ਭਾਈ ਸਾਹਿਬ
ਪ੍ਰਸ਼ਨ:-
ਸਾਂਝ ਹੋਈ ਪਰਛਾਵੇਂ ਛਿਪ ਗਏ,
ਕਿਉਂ ਇਛਾਬਲ ਤੋਂ ਜਾਰੀ?
ਵੈਣ ਸਰੋਤ ਕਰ ਰਹੀ ਓਵੇ ਹੀ,
ਤੇ ਤੁਰਨੋਂ ਵੀ ਨਹੀਂ ਹਾਰੀ,
ਸੈਲਾਨੀ ਤੇ ਪੰਛੀ ਮਾਲੀ,
ਹੁਣ ਸਬ ਆਰਾਮ ਵਿਚ ਆਏ,
ਸਹਮ ਸਵਾਦਲਾ ਛਾ ਰਿਹਾ ਸਾਰੇ,
ਤੇ ਕੁਦਰਤ ਟਿਕ ਗਈ ਸਾਰੀ।

ਇਛਾਬਲ
ਉੱਤਰ:-
ਸੀਨੇ ਖਿਚ ਜਿਨਾਂ ਨੇ ਖਾਂਦੀ,
ਓਹ ਕਰ ਆਰਾਮ ਨਹੀਂ ਬਹਿੰਦੇ,
ਨੈਹੂੰ ਵਾਲੇ ਨੈਣੀ ਕੀ ਨੀਂਦਰ,
ਓਹ ਦਿਨੇ ਰਾਤ ਪਾਏ ਵਹਿੰਦੇ,
ਇੱਕੋ ਲਗਨ ਲੱਗੀ ਲਈ ਜਾਂਦੀ,
ਹੈ ਤੋਰ ਅਨੰਤ ਤੋਂ ਓਹਨਾ ਦੀ,
ਵਸਲੋੰ ਓਰੇ ਮੁਕਾਮ ਨਾ ਕੋਈ,
ਸੋ ਚਲੇ ਪਏ ਨਿਤ ਰਹਿੰਦੇ।




ਦਾਸ ਨੇ ਇਹ ਬਚਪਨ ਵਿਚ ਸੁਨੀ ਸੀ ਸੋ ਚੰਗੀ ਤਰਾਂ ਚੇਤੇ ਨਹੀ 'ਵੈਣ ਸਰੋਤ ਕਰ ਰਹੀ ਓਵੇ ਹੀ' ਪੰਗਤੀ ਦੀ ਤੇ ਬਾਕੀ ਵੀ ਹੋ ਸਕੇ ਤੇ correction ਕਰਨੀ ਜੀ।


-------------------------------------------------------------------------
ਸਜਣਾ ਖਲਕ ਰਹੀ ਇਕ ਪਾਸੇ,ਸਾਥੋਂ ਰੁਸ ਗਿਆ ਸਾਡਾ ਸਾਇਆ
Reply Quote TweetFacebook
bhai sahib jeoo sorry i forgot to mention the name of bhai vir singh.. this is my favourite poem and always remind me .ਵਸਲੋੰ ਓਰੇ ਮੁਕਾਮ ਨਾ ਕੋਈ,

and ਤੁਸੀਂ ਜੋ ਲਿਖਿਆ ਓਹ ਵੀ ਇਕ ਉਤਮ ਰਚਨਾ ਹੈ


ਰਾਹੇ ਮੁਹੱਬਤ ਬਿਖੜਾ ਪੈਂਡਾ, ਵਸਲੋਂ ਉਰੇ ਮੁਕਾਮ ਨਾ ਕੋਈ।
ਦਰਦੇ-ਇਸ਼ਕ ਟਿਕਣ ਨਾ ਦੇਵੇ, ਭਗਤਾਂ ਨੂੰ ਆਰਾਮ ਨਾ ਕੋਈ।



waaaaahhhh ਤੁਸੀਂ ਬਹਤ ਸੋਹਣੀ poem ਲਿਖੀ ਹੈ ਪੂਰੀ ਵਫ਼ਾ ਕੀਤੀ ਹੈ ਭਾਈ ਵੀਰ ਸਿੰਘ ਦੀ ਪੰਗਤੀ ਨਾਲ ....your are best...Please continue to write more poems to encourage all of us .now this is one of my favourite poem tooo ....

----------------------------------
ਪ੍ਰਭ ਕਾ ਸਿਮਰਨੁ ਸਭ ਤੇ ਊਚਾ ii
Reply Quote TweetFacebook
Shukriya Heera Singh jeeo, for writing the Saakhi behind this poem of Bhai Vir Singh jee. Bhai Vir Singh jee was indeed a wonderful poet who wrote poems drenched in ilaahi love of Vaheguru.

Kulbir Singh
Reply Quote TweetFacebook
Veer Sampooran Singh jeeo, Daas wrote this poem without knowing that the main line was from Bhai Vir Singh jee's poem. I have to say that the Shakti to write this poem must have come from Bhai Vir Singh jee. Bhai Vir Singh was a definite Mahapurakh, with a lot of Bhagti.

Kulbir Singh
Reply Quote TweetFacebook
Re: No Resting till Union
May 15, 2011 12:34PM
Thank u Veer Heera Singh Ji, for telling the context of Bhai Sahib Bhai Veer Singh Ji's poem

Dear Kulbir Singh Ji, at present, I lack creativity. Whenever it is possible, I will be presenting it to u. Please bear with me.
Reply Quote TweetFacebook
ਵਸਲੋੰ ਓਰੇ ਮੁਕਾਮ ਨਾ ਕੋਈ,'ਸਚਖੰਡ' ਵਾਹ ਜੀ, ਐਸੀ ਥਾਂਵ ਨਾ ਕੋਈ,
ਦਿਲ ਵਿਚ ਵਸੇ ਸਾਹਿਬ,ਬੇ ਦਾਗ ਜੀਵਨ,ਗੁਰਸਿਖਾ ਤੇ ਦਾਗ ਨਾ ਕੋਈ।

ਸਚੇ ਆਸ਼ਿਕ ਰਹਬਰ ਦੇ,ਗੁਣ ਬਥੇਰੇ ਗੁਮਾਨ ਨਾ ਕੋਈ।
ਜੀਓੰਦੇ ਵਿਚ ਸੰਗਤ,ਗੁਰਸਿਖਾ ਤੋਂ ਈਲਾਵਾ ਕੋਈ ਸ਼ਹਿਰ ਮੁਲਕ ਜਹਾਨ ਨਾ ਕੋਈ।

ਵਸਲ ਦੀ ਚਾਹਤ,ਬਫਾ ਵਾਸਿਲ ਦੀ,
ਨਾ ਟਿਕਾਓ,ਨਾ ਟਿਕਾਣਾ,ਨਾ ਹੀ ਆਰਾਮ ਹੈ ਕੋਈ।

ਦਰ-ਏ-ਜਾਰ ਸਦ ਸਿਜਦਾ, ਭਾਵੇ ਠੋਕਰ ਲਾਵੇ ਪਿਆਰਾ,
ਦਰ ਇੱਕੋ,ਇਕ ਸਾਹਿਬ,ਏਸ ਜਿੰਦ ਦੀ ਜਾਨ ਹੈ ਸੋਈ।

ਜਿੰਦਗੀ ਮੇਰੀ ਇਨਾਇਤ ਤੇਰੀ,ਰਹਮਤ ਮਿਹਰ ਬਖਸ਼ਿਸ਼ ਹੈ ਤੇਰੀ,
ਕਿਰਮ ਜੀਵ,ਤੁਛ ਬੁਧੀ,ਜੇ ਭੁੱਲੇ ਤਾਂ ਸੜ ਮੇਰੀਏ,ਸਚਾ ਸਿਦਕ ਕਲਾਮ ਹੈ ਸੋਈ।


-------------------------------------------------------------------------
ਸਜਣਾ ਖਲਕ ਰਹੀ ਇਕ ਪਾਸੇ,ਸਾਥੋਂ ਰੁਸ ਗਿਆ ਸਾਡਾ ਸਾਇਆ
Reply Quote TweetFacebook
Re: No Resting till Union
July 07, 2011 03:32PM
ਵਸਲੋਂ ਉਰੇ ਮੁਕਾਮ ਨਾ ਕੋਈ।
Vaheguru as Bhai Kulbir Singh ji said, The force and strength behind this line is breathtaking indeed. Dass got inspired by Bhai sahibs poem and try to write few words. Please pointe out my mistakes if theres any...

ਦੁਰ ਮੰਜਿਲ ਬਿਖੜਾ ਪੈਂਡਾ, ਵਸਲੋਂ ਉਰੇ ਮੁਕਾਮ ਨਾ ਕੋਈ ।
ਪ੍ਰੇਮ ਭਾਉ ਵਾਲੇ ਲਗ ਜਾਂਦੇ , ਜਿਹਨਾ ਲਾਵੇ ਆਪ ਕਰਤਾਰ ਸੋਈ ।
ਅਸਾ ਨਿਮਾਣਿਆਂ ਦਾ ਕਰਤਾਰ ਓਹੀ, ਜੋ ਕਰਾਉਂਦਾ ਸਬ ਕਰਦੇ ਸੋਈ ।

ਦੁਰ ਮੰਜਿਲ ਬਿਖੜਾ ਪੈਂਡਾ, ਵਸਲੋਂ ਉਰੇ ਮੁਕਾਮ ਨਾ ਕੋਈ ।
ਪ੍ਰੀਤਾਂ ਗੁਰੀਆਂ ਕੀ ਇਹ ਬਿਖੜੇ ਪੈਂਡੇ, ਝਲ ਜਾਂਦੇ ਹਰ ਦੁਖ ਸੋਈ ।
ਕੀਤੇ ਖੋਪਰ ਲਹਾਉਂਦੇ, ਕੀਤੇ ਬੰਦ-ਬੰਦ ਕਟਾਉਂਦੇ,
ਕਰ ਲੈਂਦੇ ਸੁਖਾਲੇ ਬਿਖੜੇ ਪੈਂਡੇ ਓਹੀ ।
ਪਿਆਰੇ ਦੇ ਰੰਗ ਵਿਚ ਰੰਗ ਜਾਂਦੇ, ਪਾ ਜਾਂਦੇ ਉਚ ਮੁਕਾਮ ਓਹੀ ।
ਪ੍ਰੀਤਾਂ ਗੁਰੀਆਂ ਕੀ ਇਹ ਬਿਖੜੇ ਪੈਂਡੇ, ਪਾ ਜਾਂਦੇ ਉਚ ਮੁਕਾਮ ਓਹੀ ।

ਰੰਗ ਜਾਂਦੇ ਸੋ ਵਡਭਾਗੀ, ਰੰਗਨ ਵਾਲਾ ਰਖਦਾ ਫੇਰ ਮਾਨ ਸੋਈ ।
ਅਭੈ ਪਦ ਅਪੜ ਜਾਂਦੇ, ਜੋ ਲਗੇ ਰਹਿੰਦੇ ਦਿਨ ਰਾਤ ਸੋਈ ।
ਨਾਮ ਵਿਚ ਜੁਟੇ ਰਹਿੰਦੇ, ਪਾ ਜਾਂਦੇ ਇਸ਼ਕ ਸਵੱਲਾ ਓਹੀ ।
ਪ੍ਰੀਤਾਂ ਗੁਰੀਆਂ ਕੀ ਇਹ ਬਿਖੜੇ ਪੈਂਡੇ, ਪਾ ਜਾਂਦੇ ਇਸ਼ਕ ਸਵੱਲਾ ਸੋਈ।

ਬੀਜ ਬੋਹਂਦੇ ਨਾਲ ਗੁਰਬਾਣੀ, ਪਾਣੀ ਲੋਂਦੇ ਨਾਮ ਦਾ ।
ਇਉਂ ਫਸਲ ਓਗਾਉਂਦੇ ਪ੍ਰੀਤ ਦੀ, ਖੁਦਾ ਹੁੰਦਾ ਮੇਹਰਵਾਨ ਤਾਂ ।
ਵਿਚ ਲੋਕਾਈ ਰਹੰਦੇ ਨਿਰਲੇਪ, ਪਾ ਲੈਂਦੇ ਪਿਆਰ ਯਾਰ ਦਾ ।
ਪ੍ਰੀਤਾਂ ਗੁਰੀਆਂ ਕੀ ਇਹ ਬਿਖੜੇ ਪੈਂਡੇ, ਪਾ ਲੈਂਦੇ ਪਿਆਰ ਯਾਰ ਦਾ ।
ਪ੍ਰੀਤਾਂ ਗੁਰੀਆਂ ਕੀ ਇਹ ਬਿਖੜੇ ਪੈਂਡੇ, ਪਾ ਲੈਂਦੇ ਪਿਆਰ ਯਾਰ ਦਾ ।


ਵਾਹਿਗੁਰੂ ਵਾਹਿਗੁਰੂ
ਲੱਗੇ ਰਹੋ ਮੇਰੇ ਵੀਰੋ ਤੇ ਭੈਣੋਂ, ਜਦ ਉਸ ਭਾਵੇ ਤੱਦ ਹੀ ਮਿਲਾਵੇ ।
ਨੋਕਰ ਦਾ ਹੈ ਕੰਮ ਚਾਕਰੀ ਕਰਨਾ , ਫੱਲ ਤਾਂ ਹੈ ਬਖਸ਼ਿਸ਼ ਧੁਰਾਂ ਦੀ.....
ਲੱਗੇ ਰਹੋ ਮੇਰੇ ਵੀਰੋ ਤੇ ਭੈਣੋ, ਲੱਗੇ ਰਹੋ ਮੇਰੇ ਵੀਰੋ ਤੇ ਭੈਣੋ ।
ਇਹ ਸਿਕ ਸੀਨੇ ਲਾਈ ਰਖੋ ।
ਦੁਨੀ ਚੋਣੀ ਵਧਾਈ ਰਖੋ ।
ਪ੍ਰੀਤਾਂ ਗੁਰੀਆਂ ਪਾਈ ਰਖੋ ।
ਆਸਾਂ ਮਨ ਵਿਚ ਲਾਈ ਰਖੋ ।
ਅਖਾਂ ਵਿਚੋਂ ਨੀਰ ਵਹਾਈ ਰਖੋ ।
ਪਿਆਸ ਬੂੰਦ ਦੀ ਲਾਈ ਰਖੋ ।
ਪੰਚਾਂ ਨੂ ਮੁਰੀਦ ਬਣਾਈ ਰਖੋ ।
ਵਾਂਗ ਸੱਸੀ ਪੁੰਨੂੰ ਦੋਸਤੀ ਪਾਈ ਰਖੋ ।
ਲੋਕਾਈ ਤੋ ਮੋਹ ਚੁਕਾਈ ਰਖੋ ।
ਇਹ ਸਿਕ ਸੀਨੇ ਲਾਈ ਰਖੋ ।
ਦੁਨੀ ਚੋਣੀ ਵਧਾਈ ਰਖੋ ।
ਪ੍ਰੀਤਾਂ ਗੁਰੀਆਂ ਪਾਈ ਰਖੋ ।
ਆਸਾਂ ਮਨ ਵਿਚ ਲਾਈ ਰਖੋ ।
ਆਸਾਂ ਮਨ ਵਿਚ ਲਾਈ ਰਖੋ ।


dhanvaad
Gurinder singh
Reply Quote TweetFacebook
Vaheguru!
Reply Quote TweetFacebook
Re: No Resting till Union
July 07, 2011 06:02PM
vah!
Reply Quote TweetFacebook
Re: No Resting till Union
July 21, 2011 09:13PM
In Bhai Veer Singh Jee's kavitaa I did not understand some of the words.

ਸਾਂਝ ਹੋਈ ਪਰਛਾਵੇਂ ਛਿਪ ਗਏ,
ਕਿਉਂ ਇਛਾਬਲ ਤੋਂ ਜਾਰੀ?
ਵੈਣ ਸਰੋਤ ਕਰ ਰਹੀ ਓਵੇ ਹੀ,
ਤੇ ਤੁਰਨੋਂ ਵੀ ਨਹੀਂ ਹਾਰੀ,
ਸੈਲਾਨੀ ਤੇ ਪੰਛੀ ਮਾਲੀ,
ਹੁਣ ਸਬ ਆਰਾਮ ਵਿਚ ਆਏ,
ਸਹਮ ਸਵਾਦਲਾ ਛਾ ਰਿਹਾ ਸਾਰੇ,
ਤੇ ਕੁਦਰਤ ਟਿਕ ਗਈ ਸਾਰੀ।

ਇਛਾਬਲ
ਉੱਤਰ:-
ਸੀਨੇ ਖਿਚ ਜਿਨਾਂ ਨੇ ਖਾਂਦੀ,
ਓਹ ਕਰ ਆਰਾਮ ਨਹੀਂ ਬਹਿੰਦੇ,
ਨੈਹੂੰ ਵਾਲੇ ਨੈਣੀ ਕੀ ਨੀਂਦਰ,
ਓਹ ਦਿਨੇ ਰਾਤ ਪਾਏ ਵਹਿੰਦੇ,
ਇੱਕੋ ਲਗਨ ਲੱਗੀ ਲਈ ਜਾਂਦੀ,
ਹੈ ਤੋਰ ਅਨੰਤ ਤੋਂ ਓਹਨਾ ਦੀ,
ਵਸਲੋੰ ਓਰੇ ਮੁਕਾਮ ਨਾ ਕੋਈ,
ਸੋ ਚਲੇ ਪਏ ਨਿਤ ਰਹਿੰਦੇ।

Please explain the meaning of letters in bold.

I really liked all the poems here. In Kulbir Singh Jee's poem he wrote:

ਰਾਹੇ ਮੁਹੱਬਤ ਬਿਖੜਾ ਪੈਂਡਾ, ਵਸਲੋਂ ਉਰੇ ਮੁਕਾਮ ਨਾ ਕੋਈ।
ਦਰਦੇ-ਇਸ਼ਕ ਟਿਕਣ ਨਾ ਦੇਵੇ, ਭਗਤਾਂ ਨੂੰ ਆਰਾਮ ਨਾ ਕੋਈ।

-What is the meaning of ਬਿਖੜਾ

ਕੰਚਨ ਮਿੱਟੀ ਇਕ ਬਰਾਬਰ, ਲੁਭਾ ਨਾ ਸਕੇ ਕੁਦਰਤਿ ਕੋਈ

-What does "ਲੁਭਾ ਨਾ ਸਕੇ ਕੁਦਰਤਿ ਕੋਈ" mean?
Reply Quote TweetFacebook
Quote

ਸਾਂਝ ਹੋਈ ਪਰਛਾਵੇਂ ਛਿਪ ਗਏ,
ਕਿਉਂ ਇਛਾਬਲ ਤੋਂ ਜਾਰੀ?
ਵੈਣ ਸਰੋਤ ਕਰ ਰਹੀ ਓਵੇ ਹੀ,
ਤੇ ਤੁਰਨੋਂ ਵੀ ਨਹੀਂ ਹਾਰੀ,
ਸੈਲਾਨੀ ਤੇ ਪੰਛੀ ਮਾਲੀ,

ਵੈਣ means to words or sentence; and it also means to cry. ਸੈਲਾਨੀ means ones who wander around or walk around. ਮਾਲੀ means gardener. Basically, Bhai Vir Singh jee addressing the flowing canal or creek is asking why it has not gone to sleep when all people, birds and gardeners all have gone to sleep. Why you have not stopped making sound (flowing sound) and have not stopped walking (flowing).

Quote

ਨੈਹੂੰ ਵਾਲੇ ਨੈਣੀ ਕੀ ਨੀਂਦਰ,
ਓਹ ਦਿਨੇ ਰਾਤ ਪਾਏ ਵਹਿੰਦੇ,

ਨੈਹੂੰ means love and ਵਹਿੰਦੇ means flowing. The response of the flowing creek is that the eyes of love or the eyes that have fallen in love never sleep and flow tears all day and night. The creek is said to be eager to meet its beloved, the ocean and in this eagerness, it flows day and night, non-stop. A Gursikh should learn from the flowing creek and should seek his Beloved Vaheguru, day and night.

Quote

ਰਾਹੇ ਮੁਹੱਬਤ ਬਿਖੜਾ ਪੈਂਡਾ, ਵਸਲੋਂ ਉਰੇ ਮੁਕਾਮ ਨਾ ਕੋਈ।
ਦਰਦੇ-ਇਸ਼ਕ ਟਿਕਣ ਨਾ ਦੇਵੇ, ਭਗਤਾਂ ਨੂੰ ਆਰਾਮ ਨਾ ਕੋਈ।

-What is the meaning of ਬਿਖੜਾ

ਬਿਖੜਾ means difficult. The first line means that the path of love is a very difficult path but still for true Aashiqs (lovers) there is no stop before union. The next line means, the pain of love (ਦਰਦੇ-ਇਸ਼ਕ) does not allow Bhagats to rest.

Quote

ਕੰਚਨ ਮਿੱਟੀ ਇਕ ਬਰਾਬਰ, ਲੁਭਾ ਨਾ ਸਕੇ ਕੁਦਰਤਿ ਕੋਈ।

-What does "ਲੁਭਾ ਨਾ ਸਕੇ ਕੁਦਰਤਿ ਕੋਈ" mean?

It means that none of the Kudrat (nature, world, Maya) can entice or enchant the Bhagats who consider gold and mud as equal.

Kulbir Singh
Reply Quote TweetFacebook
Re: No Resting till Union
July 22, 2011 02:20PM
"ਨਾਮ ਦਾ ਔਖਧ ਐਸਾ ਯਾਰੋ, ਰਹੇ ਰੋਗ, ਮਰਜ਼, ਜ਼ੁਕਾਮ ਨਾ ਕੋਈ।"

What does ਮਰਜ਼ and ਜ਼ੁਕਾਮ mean?
Reply Quote TweetFacebook
Re: No Resting till Union
July 22, 2011 02:44PM
Quote

ਵੈਣ means to words or sentence; and it also means to cry. ਸੈਲਾਨੀ means ones who wander around or walk around. ਮਾਲੀ means gardener. Basically, Bhai Vir Singh jee addressing the flowing canal or creek is asking why it has not gone to sleep when all people, birds and gardeners all have gone to sleep. Why you have not stopped making sound (flowing sound) and have not stopped walking (flowing).


ਨੈਹੂੰ means love and ਵਹਿੰਦੇ means flowing. The response of the flowing creek is that the eyes of love or the eyes that have fallen in love never sleep and flow tears all day and night. The creek is said to be eager to meet its beloved, the ocean and in this eagerness, it flows day and night, non-stop. A Gursikh should learn from the flowing creek and should seek his Beloved Vaheguru, day and night.

That is some very deep spiritual poetry written by Bhai Veer Singh Jee. It is really impressive and meaningful. So many Punjabi poets today write about frivolous subjects, the main topic usually being about women. But Bhai Veer Singh Jee has shown that Punjabi poetry can be very spiritual and deep.

Just the mere reading of this Kavitaa by Bhai Veer Singh jee makes one want to do more Bhagti. Under the influence of Kalyug, just when one feels momentarily lazy and not want to do Paath or Simran, but if the quote "ਵਸਲੋਂ ਉਰੇ ਮੁਕਾਮ ਨਾ ਕੋਈ" is remembered immediately the laziness disappears and one feels the urge to do more Paath or Simran. Has anyone else felt this?
Reply Quote TweetFacebook
Quote

"ਨਾਮ ਦਾ ਔਖਧ ਐਸਾ ਯਾਰੋ, ਰਹੇ ਰੋਗ, ਮਰਜ਼, ਜ਼ੁਕਾਮ ਨਾ ਕੋਈ।"

What does ਮਰਜ਼ and ਜ਼ੁਕਾਮ mean?

ਮਰਜ਼ means disease and ਜ਼ੁਕਾਮ means flu.

Kulbir Singh
Reply Quote TweetFacebook
Sorry, only registered users may post in this forum.

Click here to login