ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurbaksh Singh

Posted by Unjaan 
Gurbaksh Singh
December 02, 2014 04:17PM
Its great to see that Gurbaksh Singh who is again on Bhukh Hartal to permanently release prisoners this time is receiving support from Akhand Kirtani Jatha. Anyone wishing to speak to Bhai Sahib has to go via Bh Amritpal Singh of the Jatha from Amritsar.


YouTube
Reply Quote TweetFacebook
Re: Gurbaksh Singh
December 08, 2014 07:58AM
May Guru Sahib give him success this time.
Reply Quote TweetFacebook
Re: Gurbaksh Singh
December 10, 2014 02:57PM
By another side badal jundli like dhumma and jathedar are also will. Preparing themselfs how to sabotage again this morchai like last time.
Reply Quote TweetFacebook
Re: Gurbaksh Singh
December 11, 2014 05:52AM
JASJIT SINGH Wrote:
-------------------------------------------------------
> May Guru Sahib give him success this time.


Had there not been interference from the Jathedars last time round when they made false promises, this might have been the case. The truth about Badal and his puppets is now reaching wider audiences inside Punjab. The list of prisoners who have long served their sentences is greater than what Gurbaskh Singh is fighting for and needs to be published.
Reply Quote TweetFacebook
Re: Gurbaksh Singh
December 11, 2014 05:10PM
I have one question - why is sikh media to covering this as well as they did in the first place when Bhai sahib did his morcha? that goes for all uk sikh media all 3 channels seem very quiet on this issue at present.
Reply Quote TweetFacebook
Re: Gurbaksh Singh
December 11, 2014 08:06PM
ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਬਣੀ ਸੰਭਾਵਨਾ
2 ਲਈ ਕਾਗਜ਼ੀ ਪ੍ਰਕਿਰਿਆ ਸ਼ੁਰੂ, 3 ਨੂੰ ਮਿਲੀ ਪੈਰੋਲ

ਕੁਰੂਕਸ਼ੇਤਰ, 11 ਦਸੰਬਰ (ਜਸਬੀਰ ਸਿੰਘ ਦੁੱਗਲ)-ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਅਤੇ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਪੱਕੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੇ ਯਤਨ ਸਫ਼ਲ ਹੋਣ ਦੀ ਸੰਭਾਵਨਾ ਵਿਖਾਈ ਦੇਣ ਲੱਗੀ ਹੈੇ | ਜੇਲ੍ਹਾਂ ਵਿਚ ਬੰਦ 2 ਸਿੱਖ ਕੈਦੀਆਂ ਦੀ ਰਿਹਾਈ ਲਈ ਕਾਗਜ਼ੀ ਪ੍ਰਕਿਰਿਆ ਜਾਰੀ ਹੈ ਜਦਕਿ 3 ਸਿੱਖ ਕੈਦੀਆਂ ਨੂੰ ਪੈਰੋਲ ਦਾ ਲਾਭ ਦਿੱਤਾ ਗਿਆ ਹੈ | ਸਜ਼ਾ ਭੁਗਤ ਚੁੱਕੇ ਜਿਨ੍ਹਾਂ 7 ਬੰਦੀ ਸਿੱਖਾਂ ਦੀ ਪੱਕੀ ਰਿਹਾਈ ਦੀ ਉਹ ਮੰਗ ਕਰ ਰਹੇ ਹਨ, ਉਨ੍ਹਾਂ ਵਿਚ ਭਾਈ ਵਰਿਆਮ ਸਿੰਘ (ਬਰੇਲੀ ਜੇਲ੍ਹ, ਯੂ.ਪੀ. ਵਿਚ 1990 ਤੋਂ ਬੰਦ ਹੈ), ਭਾਈ ਲਾਲ ਸਿੰਘ (ਨਾਭਾ ਜੇਲ੍ਹ, ਪੰਜਾਬ ਵਿਚ 1992 ਤੋਂ ਬੰਦ ਹੈ), ਭਾਈ ਗੁਰਦੀਪ ਸਿੰਘ ਖੈਰਾ (ਗੁਰਬਰਗ ਜੇਲ੍ਹ, ਕਰਨਾਟਕ ਵਿਚ 1990 ਤੋਂ ਬੰਦ ਹੈ), ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ (ਬੁੜੈਲ ਜੇਲ੍ਹ, ਚੰਡੀਗੜ੍ਹ ਵਿਚ 1995 ਤੋਂ ਬੰਦ ਹਨ) ਅਤੇ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ (ਤਿਹਾੜ ਜੇਲ੍ਹ, ਦਿੱਲੀ ਵਿਚ 1995 ਤੋਂ ਬੰਦ) ਸ਼ਾਮਿਲ ਹਨ | ਇਨ੍ਹਾਂ ਸਾਰੇ 7 ਬੰਦੀ ਸਿੱਖਾਂ ਨੂੰ ਉਮਰ ਕੈਦ ਦੀ ਸਜਾ ਹੋਈ ਸੀ, ਜਦਕਿ ਉਹ 19-24 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ | ਬਰੇਲੀ ਜੇਲ੍ਹ ਯੂ.ਪੀ. ਵਿਚ ਬੰਦ ਭਾਈ ਵਰਿਆਮ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਭਾਈ ਵਰਿਆਮ ਸਿੰਘ ਨਾਲ ਸਬੰਧਿਤ ਦਸਤਾਵੇਜ ਮੰਗੇ ਹਨ, ਜਿਨ੍ਹਾਂ ਨੂੰ ਉਹ ਛੇਤੀ ਹੀ ਪੂਰਾ ਕਰਕੇ ਬਰੇਲੀ ਜੇਲ੍ਹ ਪ੍ਰਸ਼ਾਸਨ ਨੂੰ ਸੌਾਪ ਦੇਣਗੇ | ਉੱਧਰ, ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਵਿਚ ਮਿਲਣ ਲਈ ਪੁੱਜੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਵੀ ਪੁਸ਼ਟੀ ਕੀਤੀ ਕਿ ਬਰੇਲੀ ਜੇਲ੍ਹ ਯੂ.ਪੀ. ਵਿਚ ਬੰਦ ਭਾਈ ਵਰਿਆਮ ਸਿੰਘ ਅਤੇ ਨਾਭਾ ਜੇਲ੍ਹ ਵਿਚ ਬੰਦ ਭਾਈ ਲਾਲ ਸਿੰਘ ਦੀ ਰਿਹਾਈ ਛੇਤੀ ਹੀ ਸੰਭਵ ਹੋਵੇਗੀੇ |

Source: AjitJalandhar Dec12, 2014
Reply Quote TweetFacebook
Re: Gurbaksh Singh
December 11, 2014 09:20PM
chardee kala!!!
Reply Quote TweetFacebook
Re: Gurbaksh Singh
December 12, 2014 06:02AM
ns44 Wrote:
-------------------------------------------------------
> I have one question - why is sikh media to
> covering this as well as they did in the first
> place when Bhai sahib did his morcha? that goes
> for all uk sikh media all 3 channels seem very
> quiet on this issue at present.


Yes publicity & support through media and Sikh forums has not been as considerable as last year. That said you can search under Bhai Sahibs name on YouTube and you will see several interviews by Sikh Channel and a few with Surinder S (talking Punjab). Lets hope that all the Singhs are released permanently this time.
Reply Quote TweetFacebook
Re: Gurbaksh Singh
December 26, 2014 08:08AM
[youtu.be]

Must watch video in Punjabi by Bhai Gurbaksh Singh Khalsa, he asks us, "where is our conscience? The Singhs have been imprisoned for 26 years. We earn money for our families, we feed our kids, tomorrow if we die, our families will still survive. No one will go with you, I myself earned for 40 years for my family, but as Guruji teaches us, the only thing that goes with us is the Truth that we earn on earth. I look around and I see a sleeping community, people said that, :when he gets to 40 days then we'll go see him" but where are they. All of them seem to have given up. Why are we not working together to free our Singhs? Everyone should be sharing and getting involved."

E13 site
Reply Quote TweetFacebook
Re: Gurbaksh Singh
December 29, 2014 03:39PM
Guru Kirpa sehjog for Bhai Sahib is building, is there a reason why none of the main Panthic bodies have supported Gubaksh Singh this year? He has nothing to prove, has no relatives of his own in prison, is fighting for a Panthic masla, yet key jathey have not fulfilled duties or even issued statements to show they are standing shoulder to shoulder with this Gursikh - who is effectively dying daily. My heart is filled with so much sadness when I see their frail body. Gurpreet Singh Guri has again reiterated that he and other Singh's will go on hunger strike should Gurbaksh Singh pass away.

Gurbachan Singh cannot even show his face after what happened last year and is waiting for a meeting on the 2nd to take place and is blaming the very sarkar he works for!
Reply Quote TweetFacebook
Re: Gurbaksh Singh
December 30, 2014 11:13AM
I watched that video - Bhai sahib is so insipirational - please keep us posted for further developments unjaan jeeo. Yep sadness that our JAMEER is dead and buried . Its easier to focus on past history and boast about it rather than concentrate on the main current issues at hand.
Reply Quote TweetFacebook
Re: Gurbaksh Singh
December 31, 2014 05:19AM
[www.youtube.com]

Must Watch.
Reply Quote TweetFacebook
Re: Gurbaksh Singh
January 03, 2015 03:40AM
Youth and various groups in punjab and around the world have done programs such as one day hunger strikes in support of this morcha. I'm curious to know if there's been talk of this in Toronto. Gurudwaras and various groups seem to quiet on the issue. Another jatha oriented forum mentions a lack of support due to Bhai Gurbaksh Singh's alleged comments regarding his support for Modi & BJP.

What is the activity and/or perception at other camps such as Bhai Kulbir Singh? This forum hasn't received any comments or remarks from any of the prominent posters and has left me wondering on what stance the singhs are taking. My sincere interest revolves more so around getting involved than anything else so hope the answers will be according.
Reply Quote TweetFacebook
Re: Gurbaksh Singh
January 03, 2015 09:04AM
Quote

Youth and various groups in punjab and around the world have done programs such as one day hunger strikes in support of this morcha. I'm curious to know if there's been talk of this in Toronto. Gurudwaras and various groups seem to quiet on the issue. Another jatha oriented forum mentions a lack of support due to Bhai Gurbaksh Singh's alleged comments regarding his support for Modi & BJP.

Within the last 2 weeks support for Bhai Gurbaksh Singh has gone from strength to strength around the globe not just in Punjab. I've not seen any statements from the Jatha as such but am aware that Bhai Sahib has immense respect for the AKJ and has mentioned them a couple of times in his videos.

All Bhai Sahib wants is for everyone to stand on one platform to ensure as a minimum the 7 Singhs are released, they also want detainees of other faiths to be let out if they have served life sentences. Can you provide quotes or video links where they show support for Modi/BJP please?
Reply Quote TweetFacebook
Re: Gurbaksh Singh
January 03, 2015 09:49PM
I don't have links to a video or other media platform that I can provide. It was posted on a message board found on another jatha website (sadly theres 4 or so) by a user. Hence I called them alleged comments. Setting that aside, it would seem that Bhai Saab doesn't have any political agenda. He seems to be genuinely interested in his morcha and appears to be a strong character having reached 52 days without food consumption. This a scary thought in itself as the human body is known to survive upto only 60 days or so without food and 10 days without water.

If and again, If Bhai Saab or any other singh does have a political opinion that they express publicly, it doesn't seem appropriate for there to be a lack of support for their morcha. How many of us can go a day without food willingly? It is little things like this that bring the panth together once every few years and Akhand Keertanee Jatha's support or involvement has remained either on a very low profile or non-existent. And this goes for all the various units and camps. AKJ has been known to get together in sangat roop and perform keertan and ardaas. I remember AKJ's support and involvement during the Bhai Rajoana morcha that took place when he was given the death penalty. It would be nice to see that again. I'm sure there is sangat who wants to be involved and join such a program.
Reply Quote TweetFacebook
Re: Gurbaksh Singh
January 15, 2015 11:26AM
Bh. Gurbaksh Singh has ended their fast after worldwide pressure from the Sangat.
Reply Quote TweetFacebook
Re: Gurbaksh Singh
January 16, 2015 04:44AM
DSGPC and sarbat sangat gave bhai saaab a hukam of sorts to start taking parshada. This is the report as per Sikh Channel. (A big kudos to them for constant coverage and seva)

Bhai saab claims he could not ignore a hukam from sangat and 5 singhs. Regardless, his strike and appeal fell on deaf and shameless ears. I for one commend him for being so strong and causing such harm to his body for a panthic cause. People like to talk big talks, on cameras and on websites but it is nice to see a "Jigray Vala" sher who sat down and ignored the roaring pit in his stomach for 60+ days. Not everybody's cup of tea!

I'm sure when hukam comes from dargaah, he will do another morcha for whatever relevant panthic issue that arises at that time and panthic singhs will rally around him again. I again express my disappointment to see how little to no visibility AKJ showed to his cause, to OUR cause this time around. He'd been at it since november. This is not the AKJ I had heard of.

Chalo, Guru Saab saday saariyaan te daya karan.
Reply Quote TweetFacebook
Re: Gurbaksh Singh
January 16, 2015 02:31PM
ਭਾਈ ਗੁਰਬਖਸ਼ ਸਿੰਘ ਦੀ ਜੋ ਵੀ ਉਸਦੇ ਸੰਘਰਸ਼ ਵਿਚ ਸਾਥ ਦੇਣ ਆਇਆ ਉਸਦੀ ਹੀ ਬੇਜ਼ਤੀ ਕਰੀ ਗਿਆ ਤੇ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਦੇ ਸਿਫ਼ਤਾਂ ਦੇ ਪੁਲ ਬਨ੍ਹੀ ਗਿਆ ਸੋ ਖਰਾ ਹੋਇਆ ਜੋ ਜਥੇ ਦੀ ਸ਼ਮੂਲੀਅਤ ਨਾ ਮਾਤਰ ਰਹੀ। ਸਿੰਘ ਦੀ ਅਰਦਾਸ ਤਾਂ ਪੂਰੀ ਹੋਈ ਨਹੀ ਅਲਬਤਾ ਕੌਮ ਵਿਚ ਵੰਡੀ ਪੈਣ ਦੀ ਇਕ ਪੁਲਾਂਘ ਹੋਰ ਪੁੱਟੀ ਗਈ।
Reply Quote TweetFacebook
Re: Gurbaksh Singh
February 17, 2015 01:19PM
http://panthic.org/articles/1000068
Activist's Second Do-or-Die Prisoner Release Campaign Crumbles
January 13, 2015
Source: Khalsa Press



AMBALA, HARYANA (KP) - Gurbaksh Singh, the Sikh activist who had been holding a protest for the release of various Sikh prisoners, was admitted to Ambala's Civil Hospital per his family's request virtually bringing to end his second do-or-die supposed hunger-strike for freeing Sikh prisoners.

According to his son, Jujhar Singh, Gurbaksh Singh was moved to the hospital from the Gurdwara Lakhnaur Sahib complex for medical treatment upon request from his family. The family stated that he was not moved forcibly as being reported in various media outlets and social networking sites.

Jujhar Singh's statement was also published in the Hindustan Times which reported:

According to Khalsa's son, Jujhar Singh, they requested the administration yesterday to shift Khalsa immediately to a hospital "since his condition was not good". - HT (Jan 11, 2015)

In Jujhar Singh's interview, which was also aired by UK's Sangat TV, the son reiterates that the decision to move his father was taken by the family alone.



Being Fed Intravenously

Gurbaksh Singh is currently being administered glucose intravenously at the civil hospital where doctors have declared his condition as being "stable."

It needs to be noted that this is Gurbaksh Singh's second protest in which he had declared that he had performed Ardas and avowed to either free the Sikh prisoners or die if he he fails to do so. He was also fed intravenously several times at nearby hospitals during 2013.

Criticism by Observers

Punjabi Tribune's former editor Karamjeet Singh published a chiding op-ed on Gurbaksh Singh dubious behavior during his previous hunger-strike, and openly questioned it's legitimacy.



Critics of Gurbaksh Singh have pointed out that while his demand for having the Sikh prisoners released is appreciated, his method of performing Ardaas and not fulfilling his pledge only denigrates the sacred Sikh Ardaas and the tradition of upholding one's word.

Bhai Baljit Singh Bhau, an associate of Bhai Jagtar Singh Hawara recently criticized Gurbaksh Singh's second supposed "hunger-strike" and questioned:

"ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂਅ ਤੇ ਵਾਰ ਵਾਰ ਭੁੱਖ ਹੜਤਾਲ ਰਖ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਤੋਂ ਗੁਰਬਖਸ਼ ਸਿੰਘ ਗੁਰੇਜ ਕਰੇ ਅਤੇ ਦੂਜਿਆਂ ਤੇ ਦੋਸ਼ ਲਗਾਊਣ ਤੋਂ ਪਹਿਲਾਂ ਇਹ ਵੀ ਦੱਸੇ ਕਿ 14 ਨਵੰਬਰ 2013 ਨੂੰ ਗੁ. ਅੰਬ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਕੀਤੀ ਅਰਦਾਸ ਅੱਧਵੱਟੇ ਕਿਊਂ ਛੱਡੀ ਸੀ? "

During his first attempt in 2013 questions were raised about his hunger-strike when it was suspected that he was taking nutritional supplements via water during his supposed fast.

Interestingly, nearly all of the staunch supporters who stood shoulder-to-shoulder with Gurbaksh Singh in 2013 have been virtually absent from his latest campaign.

His steadfast supporters contend that even though Gurbaksh Singh was not able to fulfill the wishes of his Ardas, he has succeeded in raising global awareness regarding the plight of Sikh prisoners that are languishing in Indian prisons.

==========================

http://www.khalsanews.org/newspics/2014/01%20Jan%202014/04%20Jan%2014/04%20Jan%2014%20Karamjeet%20S%20reg%20Gurbaksh%20Singh%20-%20Excellent%20article.htm

ਪ੍ਰਸਿਧ ਪਤਰਕਾਰ, ਸਿੱਖ ਚਿੰਤਕ ਸ. ਕਰਮਜੀਤ ਸਿੰਘ ਜੀ ਨੇ ਬੰਦੀ ਸਿੰਘ ਰਿਹਾਈ ਮੋਰਚੇ ਬਾਰੇ ਬੜਾ ਹੀ ਖੂਬਸੂਰਤ ਲਿਖਿਆ ਹੈ, ਜੋ 03 ਦਸੰਬਰ 2014 ਦੇ "ਪਹਿਰੇਦਾਰ" ਵਿਚ ਛਪਿਆ ਹੈ।

ਅੰਬ ਸਾਹਿਬ ਸੰਘਰਸ਼ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਕਿਸ ਤਰ੍ਹਾਂ ਦੀ ਭੁੱਖ ਹੜਤਾਲ ਸੀ, ਭਾਈ ਗੁਰਬਖ਼ਸ਼ ਸਿੰਘ ਦੀ ?

-: ਕਰਮਜੀਤ ਸਿੰਘ, ਮੋਬਾਇਲ 99150 91063

ਚੰਡੀਗੜ, 2 ਜਨਵਰੀ: ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੇ ਅਸਰ ਨੂੰ ਦੋ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਸਕਦਾ ਹੈ।

ਇਕ ਦ੍ਰਿਸ਼ਟੀਕੋਣ ਨੂੰ ਆਪਾਂ ਦੁਨੀਆਂਦਾਰ-ਨਜ਼ਰੀਆ ਅਤੇ ਦੂਜੇ ਨੂੰ ਰੂਹਾਨੀ-ਨਜ਼ਰੀਆ ਕਹਿ ਸਕਦੇ ਹਾਂ।

ਪਹਿਲੀ ਕਿਸਮ ਦੇ ਦ੍ਰਿਸ਼ਟੀਕੋਣ ਵਿਚ ਜਿਹੜੇ ਲੱਛਣ ਤੇ ਨਿਸ਼ਾਨੀਆਂ ਹੁੰਦੀਆਂ ਹਨ, ਉਹਨਾਂ ਵਿਚ ਸਮਝੌਤਾ, ਲਾਭ-ਹਾਨੀ, ਲੈਣ-ਦੇਣ, ਰਾਜ਼ੀਨਾਮਾ, ਸਵਾਰਥ, ਲੋਭ-ਲਾਲਚ ਤੇ ਤਮਾ ਦੇ ਅੰਸ਼ ਹੁੰਦੇ ਹਨ ਜਦਕਿ ਦੂਜੇ ਵਿਚ ਜ਼ਿੰਦਗੀ ਨੂੰ ਦੂਰ ਤੱਕ ਦੇਖਣ ਵਾਲੀ ਪਾਕ ਨਿਗਾਹ, ਦਿਬ-ਦ੍ਰਿਸ਼ਟੀ ਅਤੇ ਨਿੱਜੀ ਸਵਾਰਥਾਂ ਤੇ ਲਾਲਚਾਂ ਤੋਂ ਪੂਰੀ ਤਰਾਂ ਅਜ਼ਾਦ ਨਿਰਮਲ ਮਾਸੂਮੀਅਤ ਵਰਗੇ ਗੁਣ ਤੇ ਬਰਕਤਾਂ ਸ਼ਾਮਲ ਹੁੰਦੀਆਂ ਹਨ।

ਦਿਲਚਸਪ ਹਕੀਕਤ ਇਹ ਹੈ ਕਿ ਦੋਵੇਂ ਦ੍ਰਿਸ਼ਟੀਕੋਣਾਂ ਨਾਲ ਜੁੜੇ ਲੋਕਾਂ ਦਾ ਇਕ-ਦੂਜੇ ਦੇ 'ਘਰ' ਵਿਚ ਆਉਣ-ਜਾਣ ਰਹਿੰਦਾ ਹੈ, ਪਰ ਵੱਡਾ ਤੇ ਡੂੰਘਾ ਫਰਕ ਇਹ ਹੁੰਦਾ ਹੈ, ਕਿ ਪਹਿਲੇ ਦ੍ਰਿਸ਼ਟੀਕੋਣ ਨਾਲ ਜੁੜੇ ਬੰਦ ਅਕਸਰ ਹੀ ਮੌਕਾਪ੍ਰਸਤ ਹੁੰਦੇ ਹਨ ਅਤੇ ਆਪਣੇ ਮਨੋਰਥ ਲਈ ਦੂਜੇ ਦ੍ਰਿਸ਼ਟੀਕੋਣ ਦਾ ਇਸਤੇਮਾਲ ਕਰਦੇ ਰਹਿੰਦੇ ਹਨ। ਜਦਕਿ ਦੂਜੇ ਦ੍ਰਿਸ਼ਟੀਕੋਣ ਨਾਲ ਜੁੜੇ ਵਿਅਕਤੀ ਪਹਿਲੇ ਦ੍ਰਿਸ਼ਟੀਕੋਣ ਨੂੰ ਸਿਰਫ਼ ਉਸ ਹੱਦ ਤੱਕ ਹੀ ਵਰਤਦੇ ਹਨ, ਜਿਸ ਹੱਦ ਤੱਕ ਖ਼ਲਕਤ ਦਾ ਕਲਿਆਣ ਜਾਂ ਭਲਾਈ ਜੁੜੀ ਹੁੰਦੀ ਹੈ। ਪਰ ਜਦੋਂ ਕਦੇ ਰੂਹਾਨੀ-ਨਜ਼ਰੀਏ ਵਿਚ ਅਰਦਾਸ ਵਿਚ ਕੀਤਾ ਕੋਈ ਇਕਰਾਰ ਜਾਂ ਪ੍ਰਣ ਸ਼ਾਮਲ ਹੋ ਜਾਵੇ, ਤਾਂ ਫਿਰ ਅਗਲੇ ਰਸਤੇ ਕੰਡਿਆਂ ਨਾਲ ਹੀ ਭਰੇ ਹੁੰਦੇ ਹਨ।

ਗੁਰਬਾਣੀ ਮੁਤਾਬਕ ਇਹ 'ਪੁਰਸਲਾਤ' ਦਾ ਮਾਰਗ ਹੁੰਦਾ ਹੈ, ਜੋ ਵਾਲ ਤੋਂ ਵੀ ਬਾਰੀਕ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਖੰਡੇ ਦੀ ਧਾਰ ਤੋਂ ਵੀ ਤਿੱਖਾ। ਖ਼ਾਲਸਈ ਨਜ਼ਰੀਏ ਤੋਂ ਵੇਖਿਆ ਤੇ ਪਰਖਿਆ ਜਾਵੇ ਤਾਂ ਭਾਈ ਗੁਰਬਖ਼ਸ਼ ਸਿੰਘ ਆਪਣੀ ਭੁੱਖ ਹੜਤਾਲ ਦੌਰਾਨ ਇਸ ਕਠਿਨ ਮਾਰਗ 'ਤੇ ਨਹੀਂ ਚੱਲ ਸਕੇ। ਦੁਨਿਆਵੀ-ਨਜ਼ਰੀਏ ਮੁਤਾਬਕ ਉਹਨਾਂ ਦੀ ਆਰਜ਼ੀ ਜਿੱਤ ਜ਼ਰੂਰ ਹੋਈ ਹੈ, ਪਰ ਜਿਸ ਤਰਾਂ ਭੁੱਖ ਹੜਤਾਲ ਦੌਰਾਨ ਉਹ ਵੱਖ ਵੱਖ ਪੜਾਵਾਂ ਵਿਚੋਂ ਵਿਚਰਦੇ ਰਹੇ, ਉਸ ਨਾਲ ਰੂਹਾਨੀ-ਨਜ਼ਰੀਏ ਵਾਲੇ ਲੋਕ ਉਹਨਾਂ ਨੂੰ ਆਪਣੀ ਮਹਿਫ਼ਲ ਵਿਚ ਸ਼ਾਮਲ ਨਹੀਂ ਕਰਨਗੇ।

ਅਸਲ ਵਿਚ ਕਿਰਪਾ ਤੇ ਮਿਹਰ ਦਾ ਮਰਤਬਾ, ਪਦਵੀ ਤੇ ਤਾਜ ਕਿਸੇ-ਕਿਸੇ ਨੂੰ ਹੀ ਨਸੀਬ ਹੁੰਦਾ ਹੈ।

ਗੁਰਬਾਣੀ ਨੇ ਇਹ ਮਰਤਬਾ ਰਾਖਵਾਂ ਰੱਖਿਆ ਹੋਇਆ ਹੈ - ''ਨਾਨਕ ਇਹ ਮਰਤਬਾ ਤਿਸ ਨੋ ਦੇਹ ਜਿਸ ਨੋ ਕਿਰਪਾ ਕਰਹਿ ਰਜਾਇ''। 20ਵੀਂ ਸਦੀ ਵਿਚ ਸੰਤ ਜਰਨੈਲ ਸਿੰਘ, ਭਾਈ ਰਣਧੀਰ ਸਿੰਘ ਤੇ ਸ। ਦਰਸ਼ਨ ਸਿੰਘ ਫੇਰੂਮਾਨ ਇਹ ਮਰਤਬਾ ਹਾਸਲ ਕਰਨ ਦਾ ਮਾਣ ਕਰ ਸਕਦੇ ਹਨ।

ਸਾਡੀ ਬੇਨਤੀ ਹੈ, ਕਿ ਭਾਈ ਗੁਰਬਖ਼ਸ਼ ਸਿੰਘ ਸਾਡੀਆਂ ਗੱਲਾਂ ਤੋਂ ਨਰਾਜ਼ ਨਾ ਹੋਣ, ਕਿਉਂਕਿ ਉਹਨਾਂ ਦੀ ਭੁੱਖ ਹੜਤਾਲ ਹੁਣ ਉਹਨਾਂ ਤੱਕ ਹੀ ਸੀਮਤ ਨਹੀਂ ਰਹਿ ਗਈ, ਸਗੋਂ ਭੁੱਖ ਹੜਤਾਲ ਦੌਰਾਨ ਪ੍ਰਗਟ ਹੋਈਆਂ ਕਮਜ਼ੋਰੀਆਂ ਖ਼ਾਲਸਾ ਪੰਥ ਦੀ ਵਰਤਮਾਨ ਰਾਜਨੀਤਕ ਗੁਫਤਾਰ ਤੇ ਰਫ਼ਤਾਰ ਵਿਚ ਵੀ ਮਿਲਦੀਆਂ ਹਨ, ਅਤੇ ਜੇ ਹੋਰ ਦੂਰ ਜਾਣਾ ਹੋਵੇ ਤਾਂ ਛੇਵੇਂ ਪਾਤਸ਼ਾਹ ਦੇ ਤਖ਼ਤ ਦੇ ਸੇਵਾਦਾਰਾਂ ਦੀਆਂ ਮਜਬੂਰੀਆਂ ਤੇ ਕਮਜ਼ੋਰੀਆਂ ਹੀ ਉਹਨਾਂ ਦੀ ਅਗਵਾਈ ਕਰ ਰਹੀਆਂ ਹਨ।

ਅਫ਼ਸੋਸਨਾਕ ਹਕੀਕਤ ਇਹ ਹੈ ਕਿ ਖ਼ਾਲਸਾ ਪੰਥ ਵਿਚ ਅੱਜਕੱਲ ਦੁਨੀਆਦਾਰ-ਨਜ਼ਰੀਏ ਦਾ ਹੀ ਬੋਲਬਾਲਾ ਹੈ। ਉਂਝ ਕੋਈ ਸਰਵੇਖਣ ਇਸ ਦਿਸ਼ਾ ਵਿਚ ਨਹੀਂ ਕੀਤਾ ਗਿਆ, ਪਰ ਸਦ-ਜਾਗਤ ਨਜ਼ਰੀਆ ਇਹ ਹੀ ਕਹਿੰਦਾ ਹੈ ਕਿ 99.9 ਫੀਸਦੀ ਵਾਲੇ ਲੋਕ ਇਸੇ ਨਜ਼ਰੀਏ ਨਾਲ ਜੁੜ ਚੁੱਕੇ ਹਨ ਅਤੇ 0.1 ਫੀਸਦੀ ਵਾਲੇ ਲੋਕ ਹੀ ਹੁਣ ਰੂਹਾਨੀ ਨਜ਼ਰੀਏ ਦੀ ਅਥਾਹ ਤਾਕਤ ਤੇ ਮਹਾਨਤਾ ਉਤੇ ਯਕੀਨ ਰੱਖਦੇ ਹਨ।

ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਛੱਡਣ ਤੋਂ ਤਿੰਨ-ਚਾਰ ਦਿਨ ਪਹਿਲਾਂ ਅੰਬ ਸਾਹਿਬ ਕੰਪਲੈਕਸ ਵਿਚ ਚੁੱਪ-ਚੁਪੀਤੇ ਵੀ ਅਤੇ ਜ਼ਾਹਿਰਾ ਤੌਰ 'ਤੇ ਵੀ ਜੋ ਹਲਚਲ ਹੁੰਦੀ ਰਹੀ, ਉਹਨਾਂ ਵਿਚ ਵੀ ਉਪਰੋਕਤ ਨਜ਼ਰੀਆ ਭਾਰੂ ਸੀ। ਭੁੱਖ ਹੜਤਾਲ ਛੱਡਣ ਤੋਂ ਪਿਛੋਂ ਜੋ ਵਿਚਾਰ ਤੇ ਰਾਵਾਂ ਸਾਹਮਣੇ ਆਈਆਂ, ਉਹ ਕੁਝ ਇਸ ਤਰਾਂ ਸਨ: ਦੇਖੋ ਜੀ, ਕੁਝ ਤਾਂ ਹੋਇਆ। ਚਾਰ ਵੀਰਾਂ ਦੀਆਂ ਰਿਹਾਈਆਂ ਹੋਈਆਂ। ਚਲੋ ਪੈਰੋਲ 'ਤੇ ਹੀ ਸਹੀ। ਬਾਕੀ ਦੋ ਵੀ ਆ ਜਾਣਗੇ। ਅਰਦਾਸ ਵਿਚ ਕੀਤੇ ਪ੍ਰਣ ਦੀ ਗੱਲ ਛੱਡੋ, ਹੁਣ ਬੰਦੇ ਨੂੰ ਮਾਰਨਾ ਥੋੜੀ ਏ। ਸ਼ੁਕਰ ਨਹੀਂ ਮਨਾਉਂਦੇ ਕਿ ਵਿਛੜੇ ਵੀਰ ਆਪਣੇ ਟੱਬਰਾਂ ਵਿਚ ਗਏ। ਬੰਦੇ ਨੂੰ ਇੰਨਾ ਕੱਟੜ ਵੀ ਨਹੀਂ ਹੋਣਾ ਚਾਹੀਦਾ। ਹਰ ਵੇਲੇ ਬੌਕਰ ਖੜੀ ਕਰਕੇ ਰੱਖਣੀ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ। ਘੜੀ ਪਲ ਸਾਹ ਤਾਂ ਲੈਣ ਦਿਓ ਆਦਿਕ ਆਦਿਕ।

ਭਾਈ ਸਾਹਿਬ ਦੀ ਭੁੱਖ ਹੜਤਾਲ ਬਾਰੇ ਵੇਖਣ ਵਾਲੀ ਗੱਲ ਇਹ ਸੀ ਕਿ ਸੰਘਰਸ਼ ਚਲਾ ਰਹੀ ਕਮੇਟੀ ਦੀ ਅੰਦਰਲੀ ਹਾਲਤ ਤੇ ਬਾਹਰਲੀ ਹਾਲਤ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਅੰਦਰੋਂ ਤਾਂ ਉਹ ਇਹ ਸਾਰੇ ਇਹ ਮੰਨਦੇ ਸਨ ਕਿ ਠੀਕ ਹੈ ਪਈ, ਅਰਦਾਸ ਤਾਂ ਪੂਰੀ ਨਹੀਂ ਹੋਈ, ਪਰ ਘੱਟੋ ਘੱਟ ਪੰਥ ਤਾਂ ਜਾਗਿਆ ਹੈ। ਦੂਜੇ ਸ਼ਬਦਾਂ ਵਿਚ ਪੰਥ ਦਾ ਜਾਗਣਾ ਹੁਣ ਅਰਦਾਸ ਵਿਚ ਕੀਤੇ ਇਕਰਾਰਨਾਮੇ ਵਿਚ ਕੋਈ ਰਿਸ਼ਤਾ ਨਹੀਂ ਰੱਖਦਾ। ਇਸਦਾ ਮਤਲਬ ਇਹ ਹੋਇਆ ਕਿ ਪੰਥ ਦੇ ਜਾਗਣ ਦੀ ਗੱਲ ਨੂੰ ਵੀ ਹੁਣ ਦੁਨੀਆਦਾਰ-ਨਜ਼ਰੀਏ ਦੇ ਮਾਪਦੰਡ ਤੋਂ ਹੀ ਦੇਖਿਆ ਜਾਵੇਗਾ। ਰੂਹਾਨੀ ਕੀਮਤਾਂ ਦਾ ਸਿਲਸਿਲਾ ਇਸ ਹੱਦ ਤੱਕ ਟੁੱਟਣ ਲੱਗਾ, ਕਿ ਹਾਲਤ ਇਸ ਹੱਦ ਤੱਕ ਨਿੱਘਰ ਗਈ ਸੀ ਕਿ ਅਰਦਾਸ ਵਿਚ ਕੀਤੇ ਇਕਰਾਰਨਾਮੇ ਦੀ ਵਿਆਖਿਆ ਵੀ ਭਾਈ ਗੁਰਬਖ਼ਸ਼ ਸਿੰਘ ਨੇ ਆਪਣੀ ਲੋੜ ਤੇ ਜ਼ਰੂਰਤ ਮੁਤਾਬਕ ਕਰਨੀ ਸ਼ੁਰੂ ਕਰ ਦਿੱਤੀ। ਕਦੇ ਤਾਂ ਵਾਰ ਵਾਰ ਇਹ ਕਿਹਾ ਕਿ ਜਦੋਂ ਤੱਕ ਛੇ ਸਿੰਘ ਮੇਰੇ ਸਾਹਮਣੇ ਖੜੇ ਨਹੀਂ ਕੀਤੇ ਜਾਂਦੇ, ਉਦੋਂ ਤੱਕ ਮੈਂ ਭੁੱਖ ਹੜਤਾਲ ਨਹੀਂ ਛੱਡਾਂਗਾ ਅਤੇ ਸੰਸਾਰ ਨੂੰ 'ਆਖ਼ਰੀ ਫਤਿਹ' ਬੁਲਾ ਦਿਆਂਗਾ। ਫਿਰ ਕਦੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਰਦਾਸ ਤਾਂ ਤਿੰਨ ਸਿੰਘਾਂ ਦੀ ਰਿਹਾਈ ਤੱਕ ਹੀ ਸੀਮਤ ਸੀ ਅਰਥਾਤ ਭਾਈ ਸਾਹਿਬ ਵਲੋਂ ਤਰਾਂ-ਤਰਾਂ ਦੇ ਬਿਆਨ ਜਾਰੀ ਹੋਣ ਲੱਗੇ। ਅਸੀਂ ਇਹ ਸਭ ਗੱਲਾਂ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਸਭ ਕੁਝ ਚੈਨਲਾਂ ਨੇ ਰਿਕਾਰਡ ਵਿਚ ਰੱਖਿਆ ਹੋਇਆ ਹੈ।

ਭਾਈ ਗੁਰਬਖ਼ਸ਼ ਸਿੰਘ ਨੇ ਭੁੱਖ ਹੜਤਾਲ ਦੇ ਆਰੰਭਕ ਦੌਰ ਵਿਚ ਬਗ਼ਾਵਤ ਦੀ ਸੁਰ ਤਿੱਖੀ ਰੱਖੀ, ਪਰ ਅੰਤਿਮ ਦੌਰ ਵਿਚ ਪਰਿਵਾਰ ਨਾਲ ਅਤੇ ਦੁਨੀਆ ਨਾਲ ਮੋਹ ਦੇ ਰਿਸ਼ਤੇ ਮੁੜ ਜਾਗ ਉੱਠੇ। ਭਾਸ਼ਣ ਕਰਨ ਦਾ ਸ਼ੌਕ ਵੀ ਉਹਨਾਂ ਅੰਦਰ ਜ਼ੋਰ ਫੜ ਗਿਆ ਅਤੇ ਇਹਨਾਂ ਤਕਰੀਰਾਂ ਵਿਚ ਆਪਾ-ਵਿਰੋਧੀ ਅਤੇ ਗ਼ੈਰ-ਸਿਧਾਂਤਕ ਗੱਲਾਂ ਹੋਣ ਲੱਗੀਆਂ। ਉਹਨਾਂ ਦੀ ਬੋਲ-ਬਾਣੀ ਅਤੇ ਬਾਡੀ-ਲੈਂਗੂਏਜ ਉਤੇ ਉਠਣ ਵਾਲੇ ਸਵਾਲ ਵੀ ਦੱਬੀ ਜ਼ੁਬਾਨ ਵਿਚ ਸਾਹਮਣੇ ਆਉਣ ਲੱਗੇ। ਉਹਨਾਂ ਵਲੋਂ ਵਾਰ ਵਾਰ ਇਹ ਟਿੱਪਣੀਆਂ ਦੁਹਰਾਉਣੀਆਂ ਸ਼ੁਰੂ ਹੋਈਆਂ ਕਿ ਅਕਾਲ ਤਖ਼ਤ ਸੁਪਰੀਮ ਹੈ, ਸਰਵਉੱਚ ਹੈ ਅਤੇ ਮੈਂ ਅਕਾਲ ਤਖ਼ਤ ਅੱਗੇ ਨਤਮਸਤਕ ਹਾਂ।

ਇਸ ਟਿੱਪਣੀ ਉਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਸੀ। ਅਕਾਲ ਤਖ਼ਤ ਸਾਹਿਬ ਦਾ ਨਾਮ ਆਉਣ ਨਾਲ ਹੀ ਖ਼ਾਲਸਾ ਪੰਥ ਦੇ ਸੁੱਚੇ ਹਿਰਦਿਆਂ ਵਿਚ ਰੂਹਾਨੀ ਕੰਬਣੀ ਛਿੜ ਜਾਂਦੀ ਹੈ ਅਤੇ ਖ਼ਾਲਸਾ ਪੰਥ ਦਾ ਸ਼ਾਨਾਮੱਤਾ ਇਤਿਹਾਸ ਉਜਾਗਰ ਹੋ ਜਾਂਦਾ ਹੈ। ਪਰ ਜਦੋਂ ਭਾਈ ਸਾਹਿਬ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਥੇਦਾਰ ਵੀ ਸੁਪਰੀਮ ਹੈ ਅਤੇ ਉਹ ਇਸ ਲਈ ਸੁਪਰੀਮ ਹੈ, ਕਿਉਂਕਿ ਉਸਨੂੰ ਛੇਵੇਂ ਪਾਤਸ਼ਾਹ ਨੇ ਥਾਪਿਆ ਹੁੰਦਾ ਹੈ, ਤਾਂ ਉਸ ਸਮੇਂ ਇਤਿਹਾਸ ਦੇ ਗੰਭੀਰ ਜਾਣਕਾਰਾਂ ਨੇ ਵੀ ਅਤੇ ਮੀਡੀਆ ਵਿਚ ਵੀ ਇਹ ਗੱਲਾਂ ਹੋਣ ਲੱਗੀਆਂ ਕਿ ਭਾਈ ਸਾਹਿਬ ਭੁੱਖ ਹੜਤਾਲ ਤੋਂ ਛੁਟਕਾਰੇ ਦਾ ਕੋਈ ਰਸਤਾ ਤਲਾਸ਼ ਕਰ ਰਹੇ ਹਨ, ਕੋਈ ਖ਼ੂਬਸੂਰਤ ਬਹਾਨਾ ਲੱਭ ਰਹੇ ਹਨ।

ਮੀਡੀਆ ਦੇ ਇਕ ਵੀਰ ਨੇ ਤਾਂ ਇਹ ਭਵਿੱਖਬਾਣੀ ਵੀ ਕਰ ਦਿੱਤੀ ਕਿ ਹੁਣ ਜਥੇਦਾਰ ਸਾਹਿਬ ਦੀ ਵਿਚੋਲਗਿਰੀ ਦਾ ਐਲਾਨ ਕਿਸੇ ਸਮੇਂ ਵੀ ਅਕਾਲ ਤਖ਼ਤ ਤੋਂ ਆਇਆ ਸਮਝੋ। ਇਹ ਭਵਿੱਖਬਾਣੀ ਸੱਚੀ ਸਾਬਤ ਹੋਈ। ਪੰਜ ਸਿੰਘ ਸਾਹਿਬਾਨ ਨੇ ਭਾਈ ਸਾਹਿਬ ਨੂੰ ਭੁੱਖ ਹੜਤਾਲ ਛੱਡਣ ਦਾ ਆਦੇਸ਼ ਜਾਰੀ ਕਰ ਦਿੱਤਾ। ਪਰ ਇਹ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਉਹ ਇਸ ਮਹਾਨ ਇਤਿਹਾਸਕ ਵਿਰਸੇ ਨੂੰ ਭੁੱਲ ਗਏ ਕਿ ਭੁੱਖ ਹੜਤਾਲ ਤੋੜਨ ਦਾ ਸਬੰਧ ਅਰਦਾਸ ਦੀ ਸ਼ਰਤ ਨਾਲ ਜੁੜਿਆ ਹੋਇਆ ਹੈ। ਇੰਝ ਗੁਰੂਆਂ ਵਲੋਂ ਅਤੇ ਉਹਨਾਂ ਦੇ ਪਿਛੋਂ ਖ਼ਾਲਸਾ ਜੀ ਵਲੋਂ ਸਥਾਪਤ ਕੀਤੇ ਜਗਦੇ-ਮਘਦੇ ਸਿਧਾਂਤਾਂ ਦਾ ਇਤਿਹਾਸ ਇਹਨਾਂ ਜਥੇਦਾਰਾਂ ਨੂੰ ਵੀ ਇਕ ਦਿਨ ਜਵਾਬਦੇਹ ਬਣਾਏਗਾ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਸ ਇਤਿਹਾਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਹੁਣ 'ਆਟੇ ਵਿਚ ਲੂਣ' ਦੇ ਬਰਾਬਰ ਹੈ। ਪਰ ਇਹ ਵੀ ਸੱਚ ਹੈ ਕਿ ਉਹ ਇਤਿਹਾਸ ਪੂਰੀ ਤਰਾਂ ਅਲੋਪ ਨਹੀਂ ਹੋਇਆ। 'ਹਰਿਓ ਬੂਟ' ਅਜੇ ਵੀ ਮੌਜੂਦ ਹਨ। ਇਹ ਸਵਾਲ ਵੀ ਖੜਾ ਹੋ ਗਿਆ ਕਿ ਜਥੇਦਾਰ ਸੁਪਰੀਮ ਕਿਵੇਂ ਹੋ ਸਕਦਾ ਹੈ? ਉਹ ਤਾਂ ਸਰਬੱਤ ਖ਼ਾਲਸੇ ਦੇ ਅਧੀਨ ਹੁੰਦਾ ਹੈ, ਤੇ ਮਹਿਜ਼ ਸਰਬੱਤ ਖ਼ਾਲਸੇ ਦਾ ਤਰਜਮਾਨ ਹੀ ਹੋ ਸਕਦਾ ਹੈ। ਅਕਾਲ ਤਖ਼ਤ ਦੇ ਖੰਡਰਾਂ ਉਤੇ ਖਲੋ ਕੇ, 'ਕੋਠਾ ਸਾਹਿਬ ਠੀਕ-ਠਾਕ ਹੈ' ਕਹਿਣ ਵਾਲਾ ਵੀ ਤਾਂ ਜਥੇਦਾਰ ਹੀ ਸੀ। ਜ਼ਲਿਆਂਵਾਲਾ ਬਾਗ਼ ਦੇ ਸਾਕੇ ਵਿਚ ਸੈਂਕੜੇ ਲੋਕਾਂ ਦੇ ਕਾਤਲ ਜਨਰਲ ਡਾਇਰ ਨੂੰ ਸਨਮਾਨਤ ਕਰਨ ਵਾਲਾ ਵੀ ਤਾਂ ਅਕਾਲ ਤਖ਼ਤ ਦਾ ਜਥੇਦਾਰ ਅਰੂੜ ਸਿੰਘ ਹੀ ਸੀ।

ਭੁੱਖ ਹੜਤਾਲ ਦੌਰਾਨ ਭਾਈ ਸਾਹਿਬ ਜੋ ਕੁਝ ਕਰਦੇ ਰਹੇ, ਉਹ ਵੀ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੇ ਅਣਗਿਣਤ ਸਵਾਲ ਖੜੇ ਕਰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਸਾਹਿਬ ਭੁੱਖ ਹੜਤਾਲ ਦੌਰਾਨ ਇਕ ਥਾਂ ਸਹਿਜ ਅਵਸਥਾ ਵਿਚ ਟਿਕ ਕੇ ਬੈਠ ਹੀ ਨਹੀਂ ਸਕੇ। ਆਪਣੀ ਮਰਜ਼ੀ ਨਾਲ ਆਨੰਦਪੁਰ ਸਾਹਿਬ ਵੱਲ ਚੱਲ ਪਏ, ਆਪਣੀ ਮਰਜ਼ੀ ਨਾਲ ਫਤਿਹਗੜ ਸਾਹਿਬ ਵੱਲ ਰਵਾਨਗੀ ਪਾ ਲਈ, ਆਪਣੀ ਮੌਜ ਵਿਚ ਆ ਕੇ ਇਕ ਰਾਤ ਅਚਾਨਕ ਫੋਰਟਿਸ ਹਸਪਤਾਲ ਵਿਚ ਜਾ ਦਾਖ਼ਲ ਹੋਏ ਅਤੇ ਇਕ ਵਾਰ ਸਿੰਘ ਸਾਹਿਬਾਨ ਦੇ ਕਹਿਣ 'ਤੇ ਉਸੇ ਹਸਪਤਾਲ ਫਿਰ ਜਾ ਬੈਠੇ, ਫਿਰ ਮੌਜ ਵਿਚ ਆਏ ਤਾਂ ਬੁੜੈਲ ਜੇਲ ਵੱਲ ਇਕ ਸਿੰਘ ਨੂੰ ਰਿਹਾਅ ਕਰਾਉਣ ਲਈ ਚਾਲੇ ਪਾ ਲਏ ਤੇ ਖਾਲੀ ਹੱਥੀਂ ਵਾਪਸ ਵੀ ਆਏ। ਫਿਰ ਓੜਕ ਨੂੰ ਅਕਾਲ ਤਖ਼ਤ ਸਾਹਿਬ ਵੱਲ ਚੱਲ ਪਏ ਤੇ ਉਥੇ ਫਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕਰਵਾਉਣ ਲੱਗੇ। ਪਰ ਦਿਲਚਸਪ ਗੱਲ ਇਹ ਸੀ ਕਿ ਕਾਗਜ਼ਾਂ ਵਿਚ ਭੁੱਖ ਹੜਤਾਲ ਅਜੇ ਵੀ ਜਾਰੀ ਸੀ।

ਕੀ ਭੁੱਖ ਹੜਤਾਲ ਸ਼ਬਦ ਦਾ ਮਜ਼ਾਕ ਤਾਂ ਨਹੀਂ ਉਡਾਇਆ ਗਿਆ? ਕੀ ਦਵਾਈਆਂ ਦਾ ਸੇਵਨ ਭੁੱਖ ਹੜਤਾਲ ਵਿਚ ਸ਼ਾਮਲ ਹੁੰਦਾ ਹੈ? ਕੀ ਭਾਈ ਸਾਹਿਬ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਥਾਂ 'ਤੇ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ, ਉਸ ਥਾਂ ਨੂੰ 7ਵੇਂ ਪਾਤਸ਼ਾਹ ਗੁਰੂ ਹਰਰਾਇ ਸਾਹਿਬ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ? ਕੀ ਉਹਨਾਂ ਚਰਨਾਂ ਵਿਚ ਬੈਠ ਕੇ ਭਾਈ ਸਾਹਿਬ ਉਹਨਾਂ ਸਾਰੇ ਰੂਹਾਨੀ ਦ੍ਰਿਸ਼ਾਂ ਦੀ ਫ਼ਿਲਮ ਦਾ ਨਜ਼ਾਰਾ ਨਹੀਂ ਸੀ ਮਾਣ ਸਕਦੇ, ਜਿਹੜੇ ਦ੍ਰਿਸ਼ ਉਹ ਆਨੰਦਪੁਰ ਸਾਹਿਬ ਜਾਂ ਫਤਿਹਗੜ ਸਾਹਿਬ ਵਿਚ ਦੇਖਣ ਦੀ ਤਾਂਘ ਰੱਖਦੇ ਸਨ?

ਤੇ ਉਸ ਰਾਤ ਉਹ ਲਮਹੇ ਉਹਨਾਂ ਵੀਰਾਂ ਨੂੰ ਉਮਰ ਭਰ ਰੁਆਉਂਦੇ ਰਹਿਣਗੇ, ਜਦੋਂ ਉਹਨਾਂ ਵੇਖਿਆ ਭਾਈ ਸਾਹਿਬ ਦੀ ਨੇੜਤਾ ਅਚਾਨਕ ਉਹਨਾਂ ਲੋਕਾਂ ਨਾਲ ਹੋ ਗਈ, ਜੋ ਸਰਕਾਰਾਂ ਦੀ ਮਨਜ਼ੂਰ-ਏੇ-ਨਜ਼ਰ ਹੁੰਦੇ ਹਨ। ਜਿਉਂ ਹੀ ਉਹਨਾਂ ਲੋਕਾਂ ਦੇ ਪੈਰ ਕੰਪਲੈਕਸ ਵਿਚ ਪਏ, ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਉਹਨਾਂ ਨੂੰ ਗਲਵਕੜੀਆਂ ਪਾਈਆਂ ਗਈਆਂ। ਭਾਈ ਅਮਰੀਕ ਸਿੰਘ ਅਜਨਾਲਾ, ਜਿਨਾਂ ਨੇ ਭੁੱਖ ਹੜਤਾਲ ਦੀ ਸਫ਼ਲਤਾ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ ਅਤੇ ਜਿਨਾਂ ਨੇ ਅੰਬ ਸਾਹਿਬ ਕੰਪਲੈਕਸ ਵਿਚ ਹੀ ਡੇਰੇ ਲਾ ਰੱਖੇ ਸਨ, ਉਹ ਇਸ ਦ੍ਰਿਸ਼ ਨੂੰ ਦੇਖ ਕੇ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ ਤੇ ਆਪਣੇ ਘਰਾਂ ਨੂੰ ਚਾਲੇ ਪਾ ਲਏ। ਇਕ ਹੋਰ ਵੀਰ ਧਾਹਾਂ ਮਾਰ ਕੇ ਰੋ ਰਿਹਾ ਸੀ ਜਦਕਿ ਸੰਘਰਸ਼ ਵਿਚ ਸਹਿਯੋਗ ਕਰ ਰਹੀ ਕਮੇਟੀ ਹੁਣ ਇਕ ਤਰਾਂ ਨਾਲ 'ਵਿਚਾਰੀ ਜਿਹੀ ਤੇ ਗਰੀਬੜੀ ਜਿਹੀ' ਬਣ ਕੇ ਰਹਿ ਗਈ ਸੀ। ਇਕ ਮਹੀਨੇ ਤੋਂ ਵੀ ਉਪਰ ਜਮਾਂ ਕੀਤੇ ਮਿਹਨਤ ਦੇ ਕੀਮਤੀ ਖ਼ਜ਼ਾਨੇ ਨੂੰ 'ਕੋਈ ਹੋਰ ਹੀ' ਲੁੱਟ ਕੇ ਲੈ ਗਏ ਸਨ। ਜਿਹੜੇ ਲੁੱਟੇ ਗਏ, ਉਹ ਉਰਦੂ ਦੇ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਇਸ ਸ਼ੇਅਰ ਵਿਚੋਂ ਤਸੱਲੀ ਲੱਭ ਸਕਦੇ ਹਨ:

ਸੁਰ ਕਰੋ ਸਾਜ਼ ਕੇ ਛੇੜੇਂ ਕੋਈ ਦਿਲ-ਸੋਜ਼ ਗ਼ਜ਼ਲ
ਢੂੰਡਤਾ ਹੈ ਦਿਲੇ-ਸ਼ੋਰੀਦਾ ਬਹਾਨੇ ਕਬ ਸੇ

ਖੁੱਲੇ ਅਰਥ: ਆਓ ਦਿਲਰੁਬਾ ਦੀਆਂ ਤਾਰਾਂ ਨੂੰ ਸੁਰ ਕਰੀਏ, ਕਿਉਂਕਿ ਕਮਲਾ ਮਨ ਅੱਜ ਦਰਦ ਭਰੀ ਦਾਸਤਾਨ ਸੁਣਾਉਣ ਲਈ ਉਤਾਵਲਾ ਹੈ।

...ਤੇ ਉਸ ਰਾਤ ਉਹ ਲਮਹੇ ਉਹਨਾਂ ਵੀਰਾਂ ਨੂੰ ਉਮਰ ਭਰ ਰੁਆਉਂਦੇ ਰਹਿਣਗੇ, ਜਦੋਂ ਉਹਨਾਂ ਵੇਖਿਆ ਭਾਈ ਸਾਹਿਬ ਦੀ ਨੇੜਤਾ ਅਚਾਨਕ ਉਹਨਾਂ ਲੋਕਾਂ ਨਾਲ ਹੋ ਗਈ, ਜੋ ਸਰਕਾਰਾਂ ਦੀ ਮਨਜ਼ੂਰ-ਏੇ-ਨਜ਼ਰ ਹੁੰਦੇ ਹਨ।
ਜਿਉਂ ਹੀ ਉਹਨਾਂ ਲੋਕਾਂ ਦੇ ਪੈਰ ਕੰਪਲੈਕਸ ਵਿਚ ਪਏ, ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਉਹਨਾਂ ਨੂੰ ਗਲਵਕੜੀਆਂ ਪਾਈਆਂ ਗਈਆਂ।



Reply Quote TweetFacebook
Sorry, only registered users may post in this forum.

Click here to login