ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Importance Of Larivaar Saroops

Posted by Parvinder Singh 
ਵਾਹਿਗੁਰੂਜੀਕਾਖ਼ਾਲਸਾ
ਵਾਹਿਗੁਰੂਜੀਕੀਫ਼ਤਿਹ

ਗੁਰੂ ਪਿਆਰੇਓ...

ਮੇਰੇ ਕੁਛ ਸਵਾਲ ਨੇ ਲੜੀਵਾਰ ਸਰੂਪਾਂ ਤੋ ਗੁਰਬਾਣੀ ਪੜ੍ਹਨ ਤੋਂ ਸੰਬੰਧਿਤ.

ਮੈ ਜਾਣਦਾ ਹਾਂ ਕੀ ਲੜੀਵਾਰ ਸਰੂਪਾਂ ਤੋ ਹੀ ਗੁਰਬਾਣੀ ਪੜ੍ਹਨੀ ਚਾਹਿਦੀ ਹੈ....ਅਤੇ ਮੈ ਪੜ੍ਹਦਾ ਵੀ ਹਾਂ.
ਪਰ ਮੈ ਆਪਣੇ ਆਸ ਪਾਸ ਦੇ ਹੋਰ ਸਿੰਘਾਂ ਨੂਂ ਜਦੋਂ ਬੋਲਦਾਂ ਕੀ ਲੜੀਵਾਰ ਸਰੂਪਾਂ ਦੀ ਵਰਤੋਂ ਕਰਣੀ ਚਾਹਿਦੀ ਹੈ ਤੇ ਓਹੁ ਅੱਗੋਂ ਬੋਤ ਸੁਆਲ ਪੁਛਦੇ ਨੇ ਇਸ ਤੋਂ ਸੰਬੰਧਿਤ.

ਸੁਆਲ ੧) ਇਹ ਗਲ ਕਿਦਰੇ ਨਹੀ ਲਿਖੀ/ਕਹੀ ਗਈ ਕੀ ਪਾਠ ਸਿਰਫ ਲੜੀਵਾਰ ਸਰੂਪਾਂ ਤੋਂ ਹੀ ਕਰਣਾ ਠੀਕ ਹੈ.ਅਮ੍ਰਿਤ ਦੀ ਪਾਹੁਲ ਲੈਣ ਸਮੇ ਵੀ ਹੁਕਮ ਬਾਣੀ ਪੜ੍ਹਨ ਵੀਚਾਰਨ ਦਾ ਹੋਯਾ ਸੀ.ਉਸ ਸਮੇ ਲੜੀਵਾਰ ਸਰੂਪਾਂ/ਪੋਥਿਯਾਂ ਦਾ ਕੋਈ ਜ਼ਿਕਰ ਨਹੀ ਕੀਤਾ ਪੰਜਾਂ ਨੇ.ਜੇ ਏਨਾ ਹੀ ਜਰੂਰੀ ਹੁੰਦਾ ਤੇ ਪੰਜ ਪਿਆਰੇ ਜਰੂਰ ਕਹੰਦੇ?

ਸੁਆਲ ੨) ਲੜੀਵਾਰ ਸਰੂਪ ਤੋਂ ਪੜ੍ਹਨ ਅਤੇ ਪਦ ਛੇਦ ਸਰੂਪ ਤੋ ਬਾਣੀ ਪੜ੍ਹਨਾ ਇਕੋ ਗਲ ਹੈ.ਜਰੂਰੀ ਤੇ ਬਾਣੀ ਪੜ੍ਹਨਾ ਹੈ ਫੇਰ ਭਵੇ ਲੜੀਵਾਰ ਪੜੋ ਭਾਵੇ ਪਦ ਛੇਦ?

ਸੁਆਲ ੩) ਜੇ ਲੜੀਵਾਰ ਸਰੂਪ ਏਨੇ ਹੀ ਜਰੂਰੀ ਨੇ ਤੇ ਫੇਰ ਪੰਥ ਵਿਚ ਹਰ ਗੁਰਦੁਆਰਾ ਸਾਹਿਬ ਵਿਚ ਪਦ ਛੇਦ ਸਰੂਪ ਕਯੋਂ ਹਨ.ਲੜੀਵਾਰ ਸਰੂਪ ਕਯੋਂ ਨਹੀ ਹਨ.ਇਸ ਦਾ ਮਤਲਬ ਤਾਂ ਇਹ ਹੋਯਾ ਕੀ ਅਕਾਲ ਤਖ਼ਤ ਤੂੰ ਇਸ ਗਲ ਬਾਬਤ ਕੋਈ ਹੁਕਮ ਨਹੀ ਹੈ.ਜੇ ਏਨਾ ਜਰੂਰੀ ਹੁੰਦਾ ਤੇ ਸਿਖ ਪੰਥ ਲੈ ਅਕਾਲ ਤਖ਼ਤ ਦੇ ਜਥੇਦਾਰ ਇਹ ਹੁਕਮਨਾਮਾ ਜਾਰੀ ਕਰ ਦੇਂਦੇ?

ਸੁਆਲ ੪) ਜੇ ਕੋਈ ਹੁਕਮਨਾਮਾ ਜਾਰੀ ਹੋਯਾ ਹੈ ਤੇ ਦਸੋ/ਦਿਖਾਓ?

ਸੁਆਲ ੫) ਫੇਰ ਜੇਕਰ ਲੜੀਵਾਰ ਸਰੂਪਾਂ ਨੂਂ ਹੀ ਵਰਤਣਾ ਚਾਹਿਦਾ ਹੈ ਤੇ ਫੇਰ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਦ ਛੇਦ ਸਰੂਪਾਂ ਦੀ ਛਪਾਈ ਤੇ ਰੋਕ ਲਾ ਕ ਲੜੀਵਾਰ ਸਰੂਪ ਕਯੋਂ ਨੀ ਛਾਪੇ ਜਾ ਰਹੇ?

ਮੈ ਭਾਈ ਸੁਰਜੀਤ ਸਿੰਘ ਜੀ ਨੂਂ ਸੁਨੇਆ ਸੀ ਉਨਾ ਦੀ ਕਥਾ ਵਿਚ ਉਨ੍ਹਾਂ ਨੇ ਕਿਹਾ ਸੀ ਕੀ ਪਦ ਛੇਦ ਵਾਲੀ ਬੀੜਾਂ ਅਤੇ ਲੜੀਵਾਰ ਬੀੜਾਂ ਵਿਚ ਲਗਭਗ ੧੦੦੦ ਜਗਾਹ ਤੇ ਮਤ ਭੇਦ ਹਨ .
ਮੇਰੇ ਬੇਨਤੀ ਹੈ ਆਪ ਸਬ ਨੂ ਕੀ ਅਗਰ ਕੁਛ ਏਦਾਂ ਦੇ ਸਬੂਤ ਮਿਲ ਸਕਣ ਜਿਨਾ ਵਿਚ ਦੋਨਾਂ ਬੀੜਾਂ ਦਾ ਆਪਸ ਵਿਚ ਪੰਕਤਿਆ ਦਾ ਮੇਲ ਕਰਕ ਮਤ ਭੇਦ ਦਸਿਆ ਹੋਵੇ ਕੀ ਇਥੇ ਪਦ ਛੇਦ ਵਾਲੀ ਬੀੜਾਂ ਵਿਚ ਉਚਾਰਨ ਅਤੇ ਅਰਥਾਂ ਨੂਂ ਲੈ ਕੇ ਮਤ ਭੇਦ ਆਂਦਾ ਹੈ ਤੇ ਬੋਤ ਕਿਰਪਾ ਹੋਵੇਗੀ ...

ਭਾਈ ਕੁਲਬੀਰ ਸਿੰਘ ਜੀ
ਭਾਈ ਮਨਵੀਰ ਸਿੰਘ ਜੀ ਅਗਰ ਇਸ ਬਾਬਤ evidences provide ਕਰ ਸਕਣ, ਤਾਕੀ ਮੈ ਉਨ੍ਹਾਂ ਨੂਂ ਗਿਆਨ ਦੇ ਅਧਾਰ ਤੇ convince ਕਰ ਸਕਾਂ ....

ਭੁੱਲਾਂ ਬਖ਼ਸ਼ ਲੈਣਾ ਜੀਓ ...._/\_
Reply Quote TweetFacebook
Re: Importance Of Larivaar Saroops
February 13, 2015 11:25AM
An article by Jathedaar Bhai Sahib Raam Singh ji:
[akj.org]

"Saacho Guru Gavaacho Ray"by Master Jaswant Singh ji (Amritsar):
[www.gurmatbibek.com]

"Larreevaar is the best":
[gurmatbibek.com]

"Flawed Logic":
[gurmatbibek.com]
Reply Quote TweetFacebook
Bhai Parvinder Singh Jio,

See above links and read various literature to prepare answers. This small tract ਖ਼ਾਲਸੇ ਦਾ ਗੁਰੂ ਕੌਣ could advance your knowledge on this subject.

Daas made an tush attempt to answer in short.

ਸੁਆਲ ੧) ਇਹ ਗਲ ਕਿਦਰੇ ਨਹੀ ਲਿਖੀ/ਕਹੀ ਗਈ ਕੀ ਪਾਠ ਸਿਰਫ ਲੜੀਵਾਰ ਸਰੂਪਾਂ ਤੋਂ ਹੀ ਕਰਣਾ ਠੀਕ ਹੈ.ਅਮ੍ਰਿਤ ਦੀ ਪਾਹੁਲ ਲੈਣ ਸਮੇ ਵੀ ਹੁਕਮ ਬਾਣੀ ਪੜ੍ਹਨ ਵੀਚਾਰਨ ਦਾ ਹੋਯਾ ਸੀ.ਉਸ ਸਮੇ ਲੜੀਵਾਰ ਸਰੂਪਾਂ/ਪੋਥਿਯਾਂ ਦਾ ਕੋਈ ਜ਼ਿਕਰ ਨਹੀ ਕੀਤਾ ਪੰਜਾਂ ਨੇ.ਜੇ ਏਨਾ ਹੀ ਜਰੂਰੀ ਹੁੰਦਾ ਤੇ ਪੰਜ ਪਿਆਰੇ ਜਰੂਰ ਕਹੰਦੇ?
ਜੁਆਬ - ਇਸਦੇ ਜੁਆਬ ਵਿਚ ਅਰਜ਼ ਹੈ ਜੀ ਕਿ ਪਦ ਛੇਦ ਕਰਕੇ ਸੰਥਿਆ ਕਰਨ ਵਾਲੀਆ ਦੋ ਸੈਚੀਂਆਂ ਦੀ ਥਾਂ ਇਕੋ ਹੀ ਜਿਲਦ ਅੰਦਰ ਸੈਚੀਂ ਰੱਖਣ ਦੀ ਕਾਢ ਵੀਹਵੀਂ ਸਦੀ ਦੇ ਅੱਧ ਵਿਚ ਕਿਸੇ ਪ੍ਰੇਮੀ ਵਲੋਂ ਆਪਣੇ ਪਾਠ ਕਰਨ ਦੀ ਸਹੂਲਤ ਵਾਸਤੇ ਕੱਢੀ ਹੈ। ਇਸ ਕਾਢ ਨੂੰ ਸਰੂਪ ਕਦੇ ਵੀ ਆਖਿਆ ਨਹੀਂ ਜਾ ਸਕਦਾ ਕਿਉਂਕਿ ਜੋ ਬਾਣੀ ਦਾ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੇ ਕਰਕੇ ਪੰਥ ਨੂੰ ਅਗਵਾਈ ਲਈ ਬਖਸ਼ਿਆ ਅਤੇ ਆਪਣਾ ਸੀਸ ਜਿਸ ਅੱਗੇ ਨਿਵਾਇਆ ਓਸ ਬਾਣੀ ਦਾ ਸਰੂਪ ਜੁੜਤ ਹੀ ਸੀ। ਆਦਿ ਮੱਧ ਅੰਤ ਜੋਤ ਸਰੂਪੀ ਬਾਣੀ ਜੁੜਤ ਸੀ, ਜਿਸ ਅੱਗੇ ਸ੍ਰੀ ਦਸਮੇਸ਼ ਜੀ ਨੇ ਮੱਥਾ ਟੇਕਿਆ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਗੁਰਗੱਦੀ ਗ੍ਰੰਥ ਜੀ ਪਾਸ ਹੈ ਅਤੇ ਇਸੇ ਨੂੰ ਹੀ ਗੁਰੂ ਮੰਨਣਾ।

ਤਕਰੀਬਨ ੨੫੦ ਸਾਲ ਤੱਕ ਸਿੱਖਾ ਨੇ ਏਸ ਅਟੱਲ ਹੁਕਮਾਂ ਤੇ ਸ਼ਹੀਦੀਆਂ ਦੇ ਕੇ ਵੀ ਪਾਲਣਾ ਕੀਤਾ ਤੇ ਅੱਜ ਵੀ ਭੈ-ਭਾਵਨੀ ਵਾਲੇ ਸਿੱਖ ਕਰ ਰਹੇ ਹਨ। ਗੁਰੂ ਦਰਸਾਏ ਹੁਕਮਾਂ ਸਮੇਤ ਦਿੱਤੇ ਤਿੰਨ ਕਾਰਨਾਂ ਦੀ ਰੋਸ਼ਨੀ ਹੁੰਦੇ ਹੋਏ ਵੀ ਹੁਣ ਜੇਕਰ ਕੋਈ ਸਿੱਖ ਇਹ ਕਹੇ ਕਿ ਮੇਰੇ ਵਲੋਂ ਤਿਆਰ ਕੀਤੀ ਇਕ ਜਿਲਦ ਵਾਲੀ ਵੱਡ ਅਕਾਰੀ ਸੈਂਚੀ ਨੂੰ ਗੁਰ ਗੱਦੀ ਤੇ ਬਿਰਾਜਮਾਨ ਕਰੋ ਤਾਂ ਤੁਸੀ ਦੱਸੋ ਕਿ ਕੋਈ ਸੱਚਾ ਸਿੱਖ ਇਸ ਗੱਲ ਨੂੰ ਮੰਨ ਲਵੇਗਾ, ਬਿਲਕੁਲ ਹੀ ਨਹੀਂ। ਸਰੂਪ ਸ਼ਬਦ ਸਿਰਫ਼ ਤੇ ਸਿਰਫ਼ ਲੜੀਵਾਰ ਨਾਲ ਹੀ ਲਗਦਾ ਹੈ ਕਿਉਂਕਿ ਗੁਰੂ ਦਾ ਲਗਾਇਆ ਹੋਇਆ ਹੈ। ਇਸ ਕਰਕੇ ਹੋਰ ਕਿਸੇ ਲਿਖਤ ਦੀ ਜ਼ਰੂਰਤ ਹੀ ਨਹੀਂ।

ਸੁਆਲ ੨) ਲੜੀਵਾਰ ਸਰੂਪ ਤੋਂ ਪੜ੍ਹਨ ਅਤੇ ਪਦ ਛੇਦ ਸਰੂਪ ਤੋ ਬਾਣੀ ਪੜ੍ਹਨਾ ਇਕੋ ਗਲ ਹੈ.ਜਰੂਰੀ ਤੇ ਬਾਣੀ ਪੜ੍ਹਨਾ ਹੈ ਫੇਰ ਭਵੇ ਲੜੀਵਾਰ ਪੜੋ ਭਾਵੇ ਪਦ ਛੇਦ?
ਜੁਆਬ - ਜਿਵੇਂ ਉਪਰ ਬਿਆਨ ਕੀਤਾ ਹੈ ਕਿ ਸਰੂਪ ਸ਼ਬਦ ਸਿਰਫ਼ ਤੇ ਸਿਰਫ਼ ਲੜੀਵਾਰ ਲਈ ਹੈ ਪਦ ਛੇਦ ਕਿਸੇ ਮਨੁੱਖ ਦੀ ਵੀਹਵੀਂ ਸਦੀ ਦੀ ਕਾਢ ਹੈ। ਹੁਣ ਕਿਸੇ ਮਨੁੱਖ ਦੀ ਕਾਢ ਸਰੂਪ ਕਿਵੇ ਬਣ ਸਕਦੀ ਹੈ। ਹਾਂ ਆਪਣੀ ਮਤ ਅਨੁਸਾਰ ਪਾਠ ਕਰਨ ਦੀ ਸਹੂਲਤ ਲਈ ਕਿਸੇ ਨੇ ਸੈਂਚੀ ਤਿਆਰ ਕੀਤੀ ਹੈ ਤਾਂ ਇਹ ਉਸਨੂੰ ਹੀ ਮੁਬਾਰਿਕ ਹੋਵੇ ਜਿਵੇਂ ਵੱਖ ਵੱਖ ਸਿੱਖਾ ਵਲੋਂ ਸਟੀਕ ਜਾਂ ਟੀਕੇ ਤਿਆਰ ਕੀਤੇ ਹਨ। ਕੀ ਸਟੀਕ ਜਾਂ ਟੀਕੇ ਵੀ ਕਦੇ ਗੁਰ ਗੱਦੀ ਤੇ ਬਿਰਾਜਮਾਨ ਹੋ ਸਕਦੇ ਹਨ। ਕਿਉਂਕਿ ਕਿਸੇ ਮਨੁੱਖ ਨੇ ਆਪਣੀ ਮਤ ਅਨੁਸਾਰ ਕੀਤੇ ਹੋਏ ਪਦ ਛੇਦ ਗੁਰੂੁ ਸਾਹਿਬ ਜੀ ਦੇ ਨਹੀਂ ਹਨ ਇਸ ਕਰਕੇ ਲੜੀਵਾਰ ਬਾਣੀ ਦਾ ਪਾਠ ਹੀ ਸ਼ੁੱਧ ਹੈ।

ਸੁਆਲ ੩) ਜੇ ਲੜੀਵਾਰ ਸਰੂਪ ਏਨੇ ਹੀ ਜਰੂਰੀ ਨੇ ਤੇ ਫੇਰ ਪੰਥ ਵਿਚ ਹਰ ਗੁਰਦੁਆਰਾ ਸਾਹਿਬ ਵਿਚ ਪਦ ਛੇਦ ਸਰੂਪ ਕਯੋਂ ਹਨ.ਲੜੀਵਾਰ ਸਰੂਪ ਕਯੋਂ ਨਹੀ ਹਨ.ਇਸ ਦਾ ਮਤਲਬ ਤਾਂ ਇਹ ਹੋਯਾ ਕੀ ਅਕਾਲ ਤਖ਼ਤ ਤੂੰ ਇਸ ਗਲ ਬਾਬਤ ਕੋਈ ਹੁਕਮ ਨਹੀ ਹੈ.ਜੇ ਏਨਾ ਜਰੂਰੀ ਹੁੰਦਾ ਤੇ ਸਿਖ ਪੰਥ ਲੈ ਅਕਾਲ ਤਖ਼ਤ ਦੇ ਜਥੇਦਾਰ ਇਹ ਹੁਕਮਨਾਮਾ ਜਾਰੀ ਕਰ ਦੇਂਦੇ?
ਜੁਆਬ - ਹਾਂ ਜੀ, ਪੰਜੇ ਤਖਤਾਂ ਸਾਰੇ ਇਤਿਹਾਸਿਕ ਗੁਰਦੁਆਰਿਆਂ ਵਿਚ ਸਾਹਿਬ ਸ੍ਰੀ ਗੁਰੂ ਜੀ ਲੜੀਵਾਰ ਸਰੂਪ ਵਿਚ ਬਿਰਾਜਮਾਨ ਹਨ। ਸਮੇਂ ਸਮੇਂ ਤੇ ਸ਼ੋਮਣੀ ਕਮੇਟੀ ਨੇ ਸਰਕੂਲਰ ਜਾਰੀ ਕੀਤੇ ਹਨ। ਬਾਕੀ ਭੈ-ਭਾਵਨੀ ਵਾਲੇ ਸਿੱਖਾ ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਡੀਕ ਨਹੀਂ ਹੁੰਦੀ ਜਦ ਗੁਰੂ ਸਾਹਿਬ ਜੀ ਦਾ ਹੁਕਮ ਸਪੱਸ਼ਟ ਹੈ।
ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਲੜੀਵਾਰ ਹੱਥ ਲਿਖ਼ਤ ਸਰੂਪ ਤੋਂ ਆਂਉਦੇ ਹੁਕਮਾਂ ਨੂੰ ਹਰੇਕ ਸਿੱਖ ਰੋਜ਼ਾਨਾ ਸੀਸ ਨਿਵਾਉਦਾ ਹੈ। ਜਦ ਹਰਿਮੰਦਰ ਸਾਹਿਬ ਵਿਚ ਬਿਰਾਜਮਾਨ ਲੜੀਵਾਰ ਸਰੂਪ ਗੁਰ ਪਦਵੀ ਤੇ ਹਨ ਤਾਂ ਲੋਕਲ ਗੁਰਦੁਆਰੇ ਵਿਚ ਵੱਖਰੀ ਬਾਣੀ ਕਿਉਂ?

ਸੁਆਲ ੪) ਜੇ ਕੋਈ ਹੁਕਮਨਾਮਾ ਜਾਰੀ ਹੋਯਾ ਹੈ ਤੇ ਦਸੋ/ਦਿਖਾਓ?
ਜੁਆਬ - ਸ੍ਰੋਮਣੀ ਕਮੇਟੀ ਅਤੇ ਹੋਰ ਪ੍ਰਮੁੱਖ ਸੰਸਾਥਾਵਾਂ ਦੇ ਇਕਸੁਰ ਵਿਚਾਰ ਹੋਣ ਕਰਕੇ ਹੁਕਮਨਾਮੇ ਦੀ ਜ਼ਰੂਰਤ ਹੀ ਨਹੀਂ। ਅਲਬੱਤਾ ਤੁਸੀਂ ਪਦ ਛੇਦ ਕਰਕੇ ਗੁਰਿਆਈ ਦੇਣ ਦਾ ਕੋਈ ਹੁਕਮ ਜਾਰੀ ਹੋਇਆ ਹੋਏ ਤਾਂ ਪੇਸ਼ ਕਰੋ।

ਸੁਆਲ ੫) ਫੇਰ ਜੇਕਰ ਲੜੀਵਾਰ ਸਰੂਪਾਂ ਨੂਂ ਹੀ ਵਰਤਣਾ ਚਾਹਿਦਾ ਹੈ ਤੇ ਫੇਰ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਦ ਛੇਦ ਸਰੂਪਾਂ ਦੀ ਛਪਾਈ ਤੇ ਰੋਕ ਲਾ ਕ ਲੜੀਵਾਰ ਸਰੂਪ ਕਯੋਂ ਨੀ ਛਾਪੇ ਜਾ ਰਹੇ?
ਜੁਆਬ - ਇਸ ਗੱਲ ਦੇ ਜੁਆਬਦੇਹ ਤਾਂ ਓਹੀ ਹਨ ਜੀ ਜੋ ਮਨੁੱਖੀ ਕਾਢ ਦੀ ਸੰਥਿਆ ਪੋਥੀ ਨੂੰ ਗੁਰਿਆਈ ਦਾ ਦਰਜ਼ਾ ਦੇ ਕੇ ਵੇਚ ਰਹੇ ਹਨ।
Reply Quote TweetFacebook
Sorry, only registered users may post in this forum.

Click here to login