ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰੂ ਲਾਧੋ ਰੇ...... ਗੁਰੂ ਲਾਧੋ ਰੇ.......

Posted by kookarheerasingh 
ਚਰਨ ਧੂੜ ਗੁਰਸਿਖਾਂ ਦੀ,ਮਹਿਮਾ ਅਪਾਰ ਹੈ,
ਜੀਵਨ ਪਾਪੀਆ ਦਾ,ਦਿੰਦੀ ਲਿਸ਼ਕਾਰ ਹੈ,

ਪੂਰਬ ਜਨਮ ਦੇ ਵਿਛੜੇ,
ਮਿਲੇ ਸੰਜੋਗੀ,ਲਿਆ ਹੈ ਚਰਨੀ ਲਾ,

ਭੁਲਿਆ ਭਟਕਿਆ ਦਾਸ ਸੀ,
ਸ਼ਰਨ ਆਏ ਨੂੰ ਲਿਆ ਜੀ ਬਖ੍ਸ਼ਵਾ,

ਦਰ ਤੇਰੇ ਦੇ ਜੋ ਸੇਵਕ ਅਖਵੋੰਦੇ,
ਦਿਨ ਰਾਤ ਜੋ ਨਾਮ ਧਿਆਂਦੇ,

ਸ਼ਰਨੀ ਆਏਆ ਨੂੰ ਜੋ ਗਲ ਨਾਲ ਲੋਉਂਦੇ,
ਗੁਰਸਿਖ ਭਰਾ ਬਣ ਜੋ,ਦਿਲੇ ਸ੍ਮੋਉਂਦੇ,

ਮੈਂ ਭੁੱਲੇ ਭਟਕੇ ਨੋ ਘਰ ਲਿਓਨ੍ਦੇ,
ਸਚੇ ਗੁਰੂ ਦੇ ਸੰਗ ਮਿਲੋਨੁਦੇ,

ਸਚਾ ਸਤਗੁਰੁ ਕੋਣ,
ਵਿਚ ਸੰਗਤ ਹੈ ਭਰਮ ਚ੍ਕਾਉਂਦੇ,

............. ਦੀ ਧਰਤੀ ਤੇ,
ਵਾਪੇਰਿਆ ਹੈ ਬਡ ਕਾਜੋ ਰੇ,

੨੧ ਸਾਲ ਤੋਂ ਅਮ੍ਰਿਤਧਾਰੀ,
ਅਖਵੋਉਂਦਾ ਰਿਹਾ ਮੈਂ, ਸਾਧੋ ਰੇ,

'ਲੜੀਵਾਰ' ਤੇਰੇ ਸਰੂਪ ਦੇ ਤਾਂਈ,
ਨੀ ਸੀ ਸੀਸ ਝੁਕਾਏਆ ਕਦੇ, ਮੈਂ ਸਾਈ,

ਇਸ ਤੋਂ ਵੱਡਾ ਕਲਜੁਗ, ਹੋਰ ਕੀ ਹੋਊ,
ਮੇਰੀ ਕੁਚਜੀ ਦੀ, ਜਿੰਦਗੀ ਬੰਦਗੀ ਤਾਈ,

ਬਡਾ ਪਾਪੀ ਨਾ ਗੁਰੂ ਪਛਾਣੇ,
ਬਿਨਾ ਜੋਤ ਕੀਨੂੰ ਸੀਸ ਝੁਕੋਉਣੇ,

ਚਰਨ ਕੀਹਦੇ ਜੋ ਰਿਦੈ ਵਸੋਉਣੇ,
ਬਿਨਾ ਸਤਗੁਰੁ, ਕਿਸ ਬੇੜੇ ਲੰਘੋਨੇ,

ਬਿਨਾ ਸੰਗਤ ਗੁਰਸਿਖਾ ਕੇਰੀ,
ਕਿਵੇ ਚਾਅ, ਕੀ ਸ਼ਿੰਗਾਰ ਸਾਜੋਉਣੇ,

ਓਹ ਪਿਆਰੇ, ਪਿਆਰੇ ਸਤਗੁਰੁ ਜੀ,
ਤੇਰੀ ਕਿਰਪਾ ਬਿਨਾ ਕਿਸ ਦਰਸ਼ਨ ਪਾਉਣੇ.........

ਕੇਹੜਾ ਗੁਰੂ, ਕੀਹਦੇ ਮੈੰਨੂ ਲੜ ਲਾਇਆ?
ਕਿਸ ਰੂਪ ਵਿਚ ਵਰਤੇ,ਕੀ ਭੇਸ ਓਸ ਰਖਾਏਆ?


ਗੁਰੂ ਲਾਧੋ ਰੇ,
ਗੁਰੂ ਲਾਧੋ ਰੇ,

ਸਚਾ ਸਤਗੁਰ ਮੈਂਡਾ ਸਾਈ,
ਆਏ ਮਿਲਿਆ ਵਡਭਾਗੋ ਰੇ,

ਗੁਪਤ ਸਰੂਪ, ਵਿਚ ਜੋਤ ਸਮਾਈ,
ਗੁਪਤੋ ਵੇਰਤੇ,ਵਿਚ ਕੁਲ ਲੁਕਾਈ,

ਇਛਾ ਪੂਰਕ ਗੁਰਸਿਖਾ ਤਾਈ,
ਪੂਰੀ ਮਰਿਆਦਾ ਓਸ ਆਪ ਰਖਾਈ,

ਦਰਸ਼ਨ ਬਸ,ਕੁਝ ਕ ਪਿਆਰੇ ਦਾਸਾ ਤਾਈ,
ਬੱਸੇ ਇਕਾਂਤ,ਡਾਢਾ ਵੇਪਰਵਾਹ ਗੁਸਾਈ,

ਅਮ੍ਰਿਤ ਮਹਮਾ ਜੁਗ ਜੁਗ ਜੇਹੜੀ,
'ਲੜੀਵਾਰ' ਸਰੂਪ ਵਿਚ ਪਰੋਈ ਸੰਜੋਈ ਤੇਰੀ,

ਨਾ ਮਨਮੁਖਾ ਕੋਲ,ਨਾ ਬੇਕਦਰੇ ਅਭਾਗਿਆ ਤਾਈ,
ਸੇਵਾ ਮਿਲੀ ਸਿਰਫ ਬਡਭਾਗੇ ਗੁਰਸਿਖਾ ਤਾਈ,

ਰਾਜ ਕੀ ਏਹਦਾ ਖੋਲਾ ਇਥੇ,
ਨਾ ਉਲ੍ਝਾਵਾ ਅੱਗੇ ਹੀ ਬੋਹਤ ਭੁਲੇਖੇ,

ਜੋਤ ਸਰੂਪੀ, ਜਾਗਤ ਜੋਤ,ਗੁਰੂ,
ਵਿਚ ਸ੍ਰੀ ਗੁਰੂ ਗਰੰਥ ਸਮਾਏ,

'ਲੜੀਵਾਰ' ਸਰੂਪ,ਬਾਣੀ ਰੂਪ,
ਬਾਣੀ ਕੇ ਬੋਹਿਤ ਸਦਾਏ,

ਉਪਮਾ ੴ ਅਕਾਲ ਪੁਰਖ ਜੀ ਕੇਰੀ,
ਰਲ ਸੁਹਾਗਣ ਸਖੀਆ ਗਾਉਂਦੀਆ ਤੇਰੀ,

ਸੋਝੀ ਓਹਨਾ, ਜਿਨਾ ਕਿਰਪਾ ਤੇਰੀ,
ਕੀ ਕਰਾ ਮੈਂ,ਮੁਲ ਖਰੀਦੀ ਦਾਸੀ ਗੋਲੀ ਤੇਰੀ,

ਨਾ ਸਾਰ ਹੀ ਆਪਣੀ, ਨਾ ਸਮਝ ਹੈ ਤੇਰੀ,
ਇਕ ਬੂੰਦ ਨੂੰ ਜਿਵੇ,ਸਮੁੰਦਰ ਕੇਰੀ,

ਨਾ ਲਿਖਾ ਹੋਰ,ਨਹੀ ਲਿਖੀ ਜਾਣੀ ਜੇਹੜੀ,
ਹੋ ਸਕਦਾ ਪਾ ਲਵਾ ਹਦ,ਐ ਦੀਨਤਾ ਮੇਰੀ,

ਨਹੀ ਤੁਛ ਮਾਤਰ ਵੀ ਕਰ ਸਕਾ,
ਮੇਰੇ ਸਤਗੁਰੁ ਜੀ ਵਡਿਆਈ ਤੇਰੀ ਦਿਆਲਤਾ ਕੇਰੀ.....
Reply Quote TweetFacebook
Vaaheguru ji!!!

Guru Laadho ray!!!!!! Guru Laadho ray!!!!!!!!!!!!!!!!!!!!!!!!!!!!

Dhan Dhan Dhan Dhan Dhan Siri Guru Granth Sahib ji!!!
Reply Quote TweetFacebook
Subhaan! Subhaan! Subhaan!

Bahut Khoob! Kyaa Qalaam likhiya hai!

Kulbir Singh
Reply Quote TweetFacebook
ਗੁਰ ਲਾਧੋ ਰੇ! ਗੁਰ ਲਾਧੋ ਰੇ! ਮੇਰਾ ਗੁਰੂ ਗੁਸਾਈਂ ਮਾਧੋ ਰੇ।
ਲੁਕਿਆ ਬੈਠਾ ਸ਼ਬਦ ਰੂਪ ਹੋ, ਕੋ ਗੁਰਮਤਿ ਰਾਹੀਂ ਲਾਧੋ ਰੇ।
ਅਨਹਤ ਰੂਪ, ਅਨਾਹਦ ਨਾਦ, ਲੜੀਦਾਰ ਹੈ, ਸੁਣ ਸਾਧੋ ਰੇ।
ਗੁਰਾਂ ਲਿਖੀ ਬਾਣੀ ਅਰਸ਼ੀ ਜਦੋਂ, ਲੜੀਦਾਰ ਰੂਪ ਹੀ ਲਿਖਾਧੋ ਰੇ।
ਲੜੀਦਾਰ ਰੂਪ ਭੰਨਿਆ ਕਿਉ, ਕਿਉਂ ਪਦਛੇਦ ਕੀਤਾ ਸਾਧੋ ਰੇ।

ਟੁਕੜੇ ਟੁਕੜੇ ਬਾਣੀ ਦੇ ਕਰਕੇ, ਭਾਰੀ ਬੇਅਦਬੀ ਗੁਰਾਂ ਦੀ ਕੀਤੀ।
ਗੁਰਾਂ ਦੇ ਕੀਤੇ ਨੂੰ ਉਲਟਾ ਕੇ, ਅੰਮ੍ਰਿਤ ਤਜਕੇ ਜ਼ਹਿਰ ਹੈ ਪੀਤੀ।

ਹਉਮੈ ਦੇ ਵੱਸ ਭੁੱਲੜ ਗੁਰਸਿਖ, ਸਮਝਣ ਆਪ ਨੂੰ ਗੁਰਾਂ ਤੋ ਸਿਆਣੇ।
ਜਿਹੜੇ ਗੁਰਸਿਖ ਰੋਕਣ ਮਨਮਤਿ, ਉਹਨਾਂ ਨੁੰ ਕਹਿੰਦੇ ਨੇ ਇਹ ਨਿਆਣੇ।

ਪਦਛੇਦ ਹੈ ਮਨੁੱਖ ਦੀ ਕਿਰਤ, ਲੜੀਦਾਰ ਦਾ ਕਰਤਾ ਕਰਤਾਰ।
ਜੋ ਲੜੀਦਾਰ ਦੇ ਲੜ ਲਗ ਜਾਂਦਾ, ਉਤਰ ਜਾਂਦਾ ਉਹ ਜਗ ਤੋਂ ਪਾਰ।

ਪਦਛੇਦ ਨੂੰ ਮੰਨਣ ਦਾ ਮਤਲਬ, ਭਾਰੀ ਬੇਅਦਬੀ ਦੀ ਹਿਮਾਇਤ।
ਜੋ ਸਜ਼ਾ ਮਿਲੇਗੀ ਇਸ ਪਾਪ ਦੀ, ਨ ਉਸਦੀ ਕੋ ਹਿਕਮਤਿ ਹਿਕਾਇਤ।

ਜੇ ਕਸਾਈ ਕਹਿੰਦੇ ਪਾਪੀ ਹੈ, ਮਾਸਖੋਰੇ ਵੀ ਗੁਨਹਗਾਰ ਨੇ।
ਜੇ ਪਦਛੇਦ ਕਰਨਵਾਲੇ ਪਾਪੀ, ਪੜਨਵਾਲੇ ਵੀ ਭਾਗੀਦਾਰ ਨੇ।

ਜੇ ਪਦਛੇਦ ਨੂੰ ਸੰਗਤ ਨਾ ਮੰਨੇ, ਹੋਜੂ ਪਦਛੇਦ ਦੀ ਰੀਤ ਖਤਮ।
ਬਹੁਤ ਸਮੇਂ ਤੋਂ ਰਿਸਦੇ ਸਾਡੇ, ਭਰ ਜਾਣਗੇ ਨਾਸੂਰੀ ਜ਼ਖ਼ਮ।।

ਆਓ ਆਪਾਂ ਪ੍ਰਣ ਇਹ ਕਰੀਏ, ਲੜੀਦਾਰ ਦੀ ਸ਼ਰਣੀ ਪਈਏ।
ਪਦਛੇਦ ਦੀ ਕੁਰੀਤੀ ਰੋਕੀਏ, ਇਹ ਕਾਜ ਹਰ ਹੀਲੇ ਕਰੀਏ।

ਗੁਰਸਿਖਾਂ ਦੇ ਚਰਨ ਕਮਲਾਂ ਵਿਚ, ਕੁਲਬੀਰ ਸਿੰਘ ਇਕ ਅਰਜ਼ ਕਰੇ।
ਲੜੀਦਾਰ ਦਾ ਪਾਸ ਨ ਛਡਿਓ, ਭਾਂਵੇਂ ਲੱਖ ਜ਼ਮਾਨਾ ਕੰਨ ਭਰੇ।
Reply Quote TweetFacebook
ਵਾਹ! ਵਾਹ! ਵਾਹ!
ਕਿਆ ਸੋਹਣਾ ਲਿਖਿਆ ਪਿਆਰੇ ਵੀਰ ਕੁਲਬੀਰ ਸਿੰਘ ਜੀ
Reply Quote TweetFacebook

ਕੀਤੇ ਟੁੱਕੜੇ-ਟੁੱਕੜੇ ਜ਼ਾਲਮਾ ਨੇ ਗੁਰਬਾਣੀ ਦੇ
ਪੰਥ ਨੂੰ ਰੋੜ ਦਿੱਤਾ
ਹੁਣ ਕਿਥੋਂ ਸਾਨੂੰ ਗੁਰੂ ਲਾਧੋ?
ਜਦੋਂ ਸਾਚੋ ਗੁਰੂ ਹੋਗਿਆਂ ਏ ਗਵਾਚੋ!!!!!!
Reply Quote TweetFacebook
Beautiful writing heera singh jee

It pierced my heart with arrows of love
Reply Quote TweetFacebook
Sorry, only registered users may post in this forum.

Click here to login