ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

dastaar

Posted by amindernagpal 
dastaar
June 09, 2014 02:03PM
My wife would like to know any saakhi of guru gobind singh ji asking the bibia'n to tie dastaar/dumaalaa, since we dont come across any such saakhi generally.

Gurfateh
Reply Quote TweetFacebook
Re: dastaar
June 09, 2014 03:29PM
Bhai Sahib Randhir Singh jee has written a brief account of the time when Siri Guru Gobind Singh jee used to tie Dastaar on the heads of bhugangans daughters with his own lotus hands, and He used to derive great happiness doing so.

Rest, there is a very interesting account of Mata Bhaag Kaur jee, who went into such state of spirituality that she became oblivious of her surroundings and even was not aware that she did not have clothes on her body. Some Singhs complained to Guru Sahib who sent her that order that she had to keep two articles of clothing on her body for sure - Kachhera and Laghu Dastaara. Laghu Dastaara means small Dastaar which means Keski. Daas wrote this account in a small pamphlet on Keski as follows:

ਮਾਤਾ ਭਾਗ ਕੌਰ ਜੀ ਅਤੇ ਦਸਤਾਰ

ਇਹ ਤਾਂ ਸਭ ਭਲੀ ਭਾਂਤ ਜਾਣਦੇ ਹਨ ਕਿ ਮਾਤਾ ਭਾਗ ਕੌਰ ਜੀ ਜਿਨਾਂ ਨੂੰ ਪਿਆਰ ਨਾਲ ਮਾਈ ਭਾਗੋ ਵੀ ਕਿਹਾ ਜਾਂਦਾ ਹੈ, ਦਸਤਾਰ ਦੇ ਧਾਰਨੀ ਸਨ। ਉਹਨਾਂ ਦੀ ਦਸਤਾਰ ਵਾਲੀ ਪੁਰਾਤਨ ਤਸਵੀਰ ਸ੍ਰੀ ਹਜ਼ੂਰ ਸਾਹਿਬ ਵਿਖੇ ਤਖਤ ਸਾਹਿਬ ਦੇ ਨਾਲ ਲਗਦੇ ਮਾਤਾ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਸਸ਼ੋਬਿਤ ਹੈ। ਜਦੋਂ ਮਾਤਾ ਜੀ ਦੇ ਦਸਤਾਰਧਾਰੀ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਈ ਸੱਜਣ ਜਵਾਬ ਦਿੰਦੇ ਹਨ ਕਿ ਮਾਤਾ ਜੀ ਨੇ ਤਾਂ ਦਸਤਾਰ ਇਸ ਕਰਕੇ ਸਜਾਈ ਸੀ ਕਿ ਉਹ ਸਿੰਘਾਂ ਨਾਲ ਜੰਗਾਂ ਵਿਚ ਹਿੱਸਾ ਲੈਂਦੇ ਸਨ। ਇਸ ਦਾ ਜਵਾਬ ਇਹ ਹੈ ਕਿ ਜੇਕਰ ਆਪਾਂ ਇਹ ਦਲੀਲ ਮੰਨੀਏ ਤਾਂ ਫਿਰ ਆਪਾਂ ਨੂੰ ਕਈ ਹਿੰਦੂਆਂ ਦੀ ਇਹ ਦਲੀਲ ਵੀ ਮੰਨਣੀ ਪਵੇਗੀ ਕਿ ਖਾਲਸਾ ਪੰਥ ਤਾਂ ਗੁਰੂ ਸਾਹਿਬ ਨੇ ਸਿਰਫ ਮੁਗਲਾਂ ਤੇ ਜਰਵਾਣਿਆਂ ਨਾਲ ਮੁਕਾਬਲਾ ਕਰਨ ਲਈ ਕਾਇਮ ਕੀਤਾ ਸੀ ਤੇ ਅੱਜ ਇਸ ਦੀ ਕੋਈ ਲੋੜ ਨਹੀਂ ਹੈ। ਕੀ ਆਪਾਂ ਐਹੋ ਜਿਹੀ ਮਿਥਿਆ ਕਥਨੀ ਮੰਨ ਸਕਦੇ ਹਾਂ? ਕਦਾਚਿਤ ਨਹੀਂ!

ਇਤਿਹਾਸਕ ਗਵਾਹੀ ਹੈ ਕਿ ਮਾਤਾ ਜੀ ਦਸਤਾਰ ਦੇ ਧਾਰਨੀ ਇਸ ਕਰਕੇ ਸਨ ਕਿ ਇਹ ਸ੍ਰੀ ਦਸਮੇਸ਼ ਜੀ ਦਾ ਹੁਕਮ ਸੀ ਸਿਖ ਔਰਤਾਂ ਵਾਸਤੇ। ਸਤਿਗੁਰਾਂ ਨੇ ਖੁਦ ਆਪ ਸਿਖ ਭੁਜੰਗਣਾ ਦੇ ਸਿਰਾਂ ਤੇ ਦਸਤਾਰਾਂ ਸਜਾ ਕੇ ਬਹੁਤ ਖੁਸ਼ੀ ਪ੍ਰਾਪਤ ਕਰਦੇ ਸਨ। ਇਕ ਬਹੁਤ ਹੀ ਦਿਲਚਸਪ ਵਾਕਿਆ ਸੂਰਜ ਪ੍ਰਤਾਪ ਗ੍ਰੰਥ ਵਿਚ ਸ਼ਾਮਿਲ ਹੈ। ਕਹਿੰਦੇ ਹਨ ਕਿ ਮੁਕਤਸਰ ਦੀ ਜੰਗ ਤੋਂ ਬਾਅਦ ਮਾਤਾ ਜੀ ਭਗਤੀ ਵਿਚ ਲੀਨ ਹੋ ਗਏ ਤੇ ਪਰਮਹੰਸ ਜਾਂ ਬ੍ਰਹਮਗਿਆਨੀ ਦੀ ਅਵਸਥਾ ਨੂੰ ਪ੍ਰਾਪਤ ਹੋਏ ਸਨ। ਉਸ ਨਾਮ ਦੀ ਮਸਤਾਨੀ ਅਵਸਥਾ ਵਿਚ ਮਾਤਾ ਜੀ ਨੂੰ ਆਪਣੇ ਸਰੀਰ ਦੀ ਵੀ ਕੋਈ ਸੁਧ ਨਾ ਰਹੀ ਤੇ ਆਪ ਜੰਗਲ ਵਿਚ ਦਿਗੰਬਰ (ਨਗਨ) ਅਵਸਥਾ ਵਿਚ ਰਹਿਣ ਲੱਗ ਪਏ। ਇਸ ਤਰਾਂ ਕੁਝ ਸਮਾਂ ਗੁਜ਼ਰ ਗਿਆ। ਕੁਝ ਸਿੰਘਾਂ ਨੇ ਸ੍ਰੀ ਦਸਮੇਸ਼ ਜੀ ਪਾਸ ਬੇਨਤੀ ਕੀਤੀ ਤੇ ਮਾਤਾ ਜੀ ਦੀ ਹਾਲਤ ਬਾਰੇ ਸਤਿਗੁਰਾਂ ਨੂੰ ਸੂਚਿਤ ਕੀਤਾ। ਉਸ ਵੇਲੇ ਸਤਿਗੁਰਾਂ ਨੇ ਮਾਤਾ ਜੀ ਕੋਲ ਬੁਲਾ ਕੇ ਹੇਠ ਲਿਖੇ ਬਚਨ ਉਚਾਰੇ:

ਗੁਰਵੀ ਸਾਂਗ ਹਾਥ ਮਹਿ ਧਰੈ। ਸਦਾ ਅਨੰਦ ਏਕ ਰਸ ਥਿਰੈ।
ਕੇਤਕ ਮਾਸ ਨਗਨ ਜਬ ਰਹੀ। ਇਕ ਦਿਨ ਦੇਖ ਨਿਕਟ ਗੁਰ ਕਹੀ।
ਸੁਨ ਮਾਈ ਭਾਗ ਕੌਰ ਸਚਿਆਰੀ। ਕੁਲ ਨੈਨਹਿ ਸੁਸਰਾਰਿ ਉਬਾਰੀ।
ਪਰਮਹੰਸ ਅਵਸਥਾ ਪਾਈ। ਤੁਝ ਕੋ ਦੋਸ ਨ ਲਾਗੈ ਕਦਾਈ।
ਰਹਿਤ ਦਿਗੰਬਰ ਤੁਝੁ ਬਨਿਆਈ। ਇਕ ਰਸ ਬਿਰਤੀ ਭਈ ਲਿਵ ਲਾਈ।
ਤਨ ਹੰਤਾ ਸਭ ਰਿਦੈ ਬਿਨਾਸੀ। ਪਾਇਓ ਪਰਮ ਰੂਪ ਅਬਿਨਾਸੀ।
ਤਊ ਸੰਗ ਤ ਰਹਿਤ ਹਮਾਰੇ। ਪਹਿਰਿ ਕਾਛ ਲਘੁ ਸਿਰ ਦਸਤਾਰੇ।

ਸਤਿਗੁਰਾਂ ਨੇ ਮਾਤਾ ਜੀ ਨੂੰ ਉਪਦੇਸ਼ ਕੀਤਾ ਕਿ ਮਾਤਾ ਜੀ ਤਾਂ ਪਰਮਹੰਸ ਅਵਸਥਾ ਵਿਚ ਵਿਚਰਦੇ ਹਨ ਤੇ ਉਹਨਾਂ ਨੂੰ ਦੇਹ ਦਾ ਕੋਈ ਅਧਿਆਸ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਨਗਨ ਰਹਿਣ ਦਾ ਦੋਸ਼ ਨਹੀਂ ਲਗਦਾ ਪਰ ਫਿਰ ਵੀ ਸਤਿਗੁਰਾਂ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਰਹਿਤ ਰੱਖਣੀ ਹੈ ਤੇ ਘਟੋ ਘਟ ਤੇੜ ਕਛਹਿਰਾ ਤੇ ਸਿਰ ਪਰ ਦਸਤਾਰ ਧਾਰਨ ਕਰਨੀ ਹੈ। ਹੈਰਾਨੀ ਦੀ ਗੱਲ ਹੈ ਕਿ ਮਾਤਾ ਜੀ ਦਾ ਬਾਕੀ ਜਿਸਮ ਢਕਣਾ ਸਤਿਗੁਰਾਂ ਨੇ ਲਾਜ਼ਮੀ ਨਹੀਂ ਕੀਤਾ ਪਰ ਦੋ ਕਕਾਰ ਯਾਨੀ ਕਿ ਦਸਤਾਰ ਤੇ ਕਛਹਿਰਾ ਜ਼ਰੂਰ ਹੀ ਧਾਰਨ ਕਰਨ ਲਈ ਹੁਕਮ ਕੀਤਾ। ਸਰੀਰ ਦੇ ਮੱਧ ਭਾਗ ਨਾਲੋਂ ਜ਼ਰੂਰੀ ਕੇਸਾਂ ਦਾ ਢਕਨਾ ਕਰਾਰ ਦਿਤਾ। ਇਸਤ੍ਰੀ ਦੇ ਸਰੀਰ ਦਾ ਮਧ ਭਾਗ ਦਾ ਨੰਗਾ ਹੋਣਾ ਬਿਲਕੁਲ ਗ਼ਲਤ ਹੈ ਪਰ ਦੇਖੋ ਗੁਰੂ ਸਾਹਿਬ ਨੇ ਕੇਸਾਂ ਦਾ ਲਘੂ-ਦਸਤਾਰੇ ਭਾਂਵ ਕੇਸਕੀ ਨਾਲ ਢਕਨਾ ਲਾਜ਼ਮੀ ਮੰਨਿਆ ਹੈ। ਇਹ ਇਕ ਬਹੁਤ ਵੱਡਾ ਸਬੂਤ ਹੈ ਕਿ ਕੇਸਕੀ ਦੀ ਰਹਿਤ ਔਰਤਾਂ ਤੇ ਮਰਦਾਂ ਲਈ ਲਾਜ਼ਮੀ ਹੈ।
Reply Quote TweetFacebook
Re: dastaar
June 09, 2014 07:30PM
There is no Sakhi , rehatnama , or Gurbani pangti in which Sri Guru Ji gives different directions or orders to Gursikhs based on their gender. Sri Guru Ji says we cant eat or even sleep without a dastar This rehat applies equally to women as well. In Sikhi there is no difference of rehat between man and women. How can a Gursikh have a different rehat based on their gender. In the past people use to make different rehats between genders, and this is when women stopped wearing keski later they even stopped wearing kirpan and kashera .
Reply Quote TweetFacebook
Sorry, only registered users may post in this forum.

Click here to login