ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Sri Dasam Granth on Havan and Jag

Posted by sikh.learner 
Taken from Facebook Page--Sri Dasam Granth The Granth of Khalsa

ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਹਵਨ ਤੇ ਜਗ ਕਰਨ ਲਈ ਪੁਕਾਰਦਾ ਹੈ ??

ਉੱਤਰ - ਜਿੰਨਾ ਖੰਡਣ ਜਗਾਂ ਤੇ ਹਵਨਾ ਦਾ ਸ੍ਰੀ ਦਸਮ ਗ੍ਰੰਥ ਵਿਚ ਕੀਤਾ ਗਿਆ ਹੈ , ਸ਼ਾਯਦ ਹੀ ਕੀਤੇ ਹੋਰ ਕੀਤਾ ਗਿਆ ਹੋਵੇ । ਇਕ ਵੀ ਜਗਹ ਤੇ ਇਹ ਨਹੀਂ ਕਿਹਾ ਕੇ ਤੁਸੀਂ ਇਹ ਪਖੰਡ ਕਰੋ, ਸਗੋਂ ਪਖੰਡਾ ਦੇ ਖਿਲਾਫ਼ ਇਨਾ ਖੁਲ ਕੇ ਤੇ ਇਨਾ ਬੇਬਾਕ ਲਿਖਿਆ ਹੈ ਜਿਸ ਨੂੰ ਪੜ ਕੇ ਕਈ ਵਾਰ ਮੈਂ ਸੋਚਦਾ ਹਾਂ ਕੇ ਲੋਕਾਂ ਨੂੰ ਇਨੇ ਹੋਂਸਲੇ ਨਾਲ ਸ੍ਸ੍ਚ ਸੁਨਾਣ ਵਾਲਾ ਮੇਰੇ ਗੁਰੂ ਤੋਂ ਬਿਨਾ ਹੋਰ ਕੋੰ ਹੋ ਸਕਦਾ ਹੈ ??

ਮੰਤ੍ਰ ਮੈ ਨ ਆਵੈ ਸੋ ਅਮੰਤ੍ਰ ਕੈ ਕੈ ਮਾਨੁ ਮਨ ਜੰਤ੍ਰ ਮੈ ਨ ਆਵੈ ਸੋ ਅਜੰਤ ਕੈ ਕੈ ਜਾਨੀਐ ॥੧॥੪੦॥( ਗਿਆਨ ਪ੍ਰੋਬੋਧ)

ਓਹ ਮੰਤਰਾਂ, ਜੰਤਰਾਂ ਨਾਲ ਵਸ ਆਉਣ ਵਾਲਾ ਨਹੀਂ, ਓਹ ਇਹਨਾ ਚੀਜ਼ਾਂ ਨਾਲ ਨਹੀਂ ਜਿਤਿਆ ਜਾਂਦਾ ।

ਸੁ ਪੰਚ ਅਗਨ ਸਾਧੀਯੰ ॥ ਨ ਤਾਮ ਪਾਰ ਲਾਧੀਯੰ ॥੧੦॥੮੮॥
ਨਿਵਲ ਆਦਿ ਕਰਮਣੰ ॥ ਅਨੰਤ ਦਾਨ ਧਰਮਣੰ ॥
ਅਨੰਤ ਤੀਰਥ ਬਾਸਨੰ ॥ ਨ ਏਕ ਨਾਮ ਕੇ ਸਮੰ ॥੧੧॥੮੯॥
ਅਨੰਤ ਜੱਗਯ ਕਰਮਣੰ ॥ ਗਜਾਦਿ ਆਦਿ ਧਰਮਣੰ ॥
ਅਨੇਕ ਦੇਸ ਭਰਮਣੰ ॥ ਨ ਏਕ ਨਾਮ ਕੇ ਸਮੰ ॥੧੨॥੯੦॥( ਗਿਆਨ ਪ੍ਰੋਬੋਧ )

ਅਗਨੀਆ ਸਾਧਣੀਆ, ਨਿਵਲੀ ਕ੍ਰਮ ਕਰਨੇ ਜੋਗੀਆਂ ਵਾਲੇ , ਦਾਨ ਪੁਨ ਕਰਨੇ , ਤੀਰਥਾਂ ਤੇ ਜਾਣਾ , ਜੱਗ ਕਰਨੇ .... ਇਹਨਾ ਵਿਚੋਂ ਕੋਈ ਵੀ ਇਕ ਵਾਹੇਗੁਰੁ ਦੇ ਨਾਮ ਦੇ ਬਰਨਰ ਨਹੀਂ ਹੈ । ਕੀ ਇਹ ਗੁਰਮਤ ਦਾ ਉਪਦੇਸ਼ ਨਹੀਂ ?

ਕਰੋਰ ਕੋਟ ਦਾਨਕੰ ॥ ਅਨੇਕ ਜਗਯ ਕ੍ਰਤਬਿਯੰ ॥
ਸਨਿਆਸ ਆਦਿ ਧਰਮਣੰ ॥ ਉਦਾਸ ਨਾਮ ਕਰਮਣੰ ॥੧੫॥੯੩॥
ਅਨੇਕ ਪਾਠ ਪਾਠਨੰ ॥ ਅਨੰਤ ਠਾਟ ਠਾਟਨੰ ॥
ਨ ਏਕ ਨਾਮ ਕੇ ਸਮੰ ਸਮੱਸਤ ਸ੍ਰਿਸਟ ਕੇ ਭ੍ਰਮੰ ॥੧੬॥੯੪॥( ਗਿਆਨ ਪ੍ਰੋਬੋਧ )
ਅਨੇਕਾਂ ਜੱਗ ਕਰਨੇ , ਦਾਨ ਕਰਨੇ , ਸਨਿਆਸ ਰਖ ਲੈਣੇ , ਅਨੇਕਾਂ ਪਾਠ ਕਰੀ ਜਾਣੇ, ਇਹ ਸਭ ਭਰਮ ਨੇ , ਕੋਈ ਵੀ ਇਕ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ।

ਜਗਾਦਿ ਆਦਿ ਧਰਮਣੰ ॥ ਬੈਰਾਗ ਆਦਿ ਕਰਮਣੰ ॥
ਦਯਾਦਿ ਆਦਿ ਕਾਮਣੰ ॥ ਅਨਾਦਿ ਸੰਜਮੰ ਬ੍ਰਿਦੰ ॥੧੭॥੯੫॥
ਅਨੇਕ ਦੇਸ ਭਰਮਣੰ ॥ ਕਰੋਰ ਦਾਨ ਸੰਜਮੰ ॥
ਅਨੇਕ ਗੀਤ ਗਿਆਨਨੰ ॥ ਅਨੰਤ ਗਿਆਨ ਧਿਆਨਨੰ ॥੧੮॥੯੬॥
ਅਨੰਤ ਗਿਆਨ ਸੁਤਮੰ ॥ ਅਨੇਕ ਕ੍ਰਿਤ ਸੁ ਬ੍ਰਿਤੰ ॥
ਬਿਆਸ ਨਾਰਦ ਆਦਕੰ ॥ ਸੁ ਬ੍ਰਹਮੁ ਮਰਮ ਨਹਿ ਲਹੰ ॥੧੯॥੯੭॥( ਗਿਆਨ ਪ੍ਰੋਬੋਧ )

ਜਗ ਕਰਨੇ , ਬੈਰਾਗੀ ਬਣ ਜਾਣਾ , ਦਯਾ ਪੁੰਨ, ਸੰਜਮ ਨੇਮ ਰਖਣੇ , ਘਰ ਬਾਰ ਤਿਆਗ ਦੇਣਾ, ਗਿਆਨੀ ਬਣ ਜਾਣਾ , ਇਹਨਾ ਸਭ ਨਾਲ ਬ੍ਰਹਮ ਦਾ ਭੇਦ ਨਹੀ ਮਿਲਦਾ ।

ਅਲੇਖ ਅਭੇਖ ਅਦ੍ਵੈਖ ਅਰੇਖ ਅਸੇਖ ਕੋ ਪਛਾਨੀਐ ॥
ਨ ਭੂਲ ਜੰਤ੍ਰ ਤੰਤ੍ਰ ਮੰਤ੍ਰ ਭਰਮ ਭੇਖ ਠਾਨੀਐ ॥੧॥੧੦੪॥( ਗਿਆਨ ਪ੍ਰੋਬੋਧ )

ਇਸ ਤੋਂ ਜਿਆਦਾ ਸਪਸ਼ਟ ਹੋਰ ਕੀ ਹੋਵੇਗਾ ਕੇ ਵਾਹਿਗੁਰੂ ਨੂੰ ਪਹਿਚਾਨੋ, ਇਹਨਾ ਜੰਤਰਾਂ , ਮੰਤਰਾਂ , ਤੰਤਰਾਂ ਦੇ ਚਕਰਾਂ ਵਿਚ ਭੁਲ ਕੇ ਵੀ ਨਾ ਪਵੋ।

ਇਹ ਤਾਂ ਸਿਰਫ ਕੁਛ ਕੁ ਪ੍ਰਮਾਣ ਨੇ ਜੋ ਦਿਤੇ ਗਏ ਨੇ , ਇਸ ਤਰਹ ਹੇ ਬਹੁਤ ਪ੍ਰਮਾਣ ਨੇ ਸ੍ਰੀ ਦਸਮ ਗ੍ਰੰਥ ਵਿਚ ਜੋ ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ ਕਰਦੇ ਨੇ । ਜੇ ਇਹ ਦਸਿਆ ਜਾਵੇ ਕੇ ਆਨਮਤੀਆਂ ਵੱਲੋਂ ਕੀਤੇ ਜਾਂਦੇ ਪਖੰਡਾ ਦਾ ਵਰਣਨ ਗੁਰੂ ਸਾਹਿਬ ਨੇ ਕੀਤਾ ਤਾਂ ਕੀ ਇਸ ਦਾ ਮਤਲਬ ਇਹ ਹੋ ਗਿਆ ਕੇ ਜੀ ਇਹ ਗ੍ਰੰਥ ਸਾਨੂੰ ਜੱਗ ਕਰਨ ਨੂੰ ਕਹਿੰਦਾ ? ਜੋ ਤੁਕਾਂ ਉੱਪਰ ਦਿਤੀਆਂ ਨੇ ਜੇ ਕਿਸੇ ਆਨ ਮਤੀ ਨੇ ਪੜ ਲਈਆਂ ਤਾਂ ਜਾਂ ਤੇ ਓਹ ਸਿਖ ਬਣ ਜਾਵੇਗਾ , ਤੇ ਜਾਂ ਸਿਖਾਂ ਦਾ ਦੁਸ਼ਮਨ । ਕਿਰਪਾ ਕਰਕੇ ਬਾਣੀ ਨੂ ਖੁਦ ਪੜੋ ਤੇ ਵਿਚਾਰੋ ।
Reply Quote TweetFacebook
Sorry, only registered users may post in this forum.

Click here to login