ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Baljit Singh Bhau

Posted by ns44 
Baljit Singh Bhau
May 17, 2012 12:54PM
ਬਲਜੀਤ ਸਿੰਘ ਭਾਊ ਵਲੋਂ ਖਾੜਕੂ ਸਿੰਘਾਂ ਬਾਰੇ ਊਲ-ਜਲੂਲ ਬਕਣ ਵਾਲੇ ਰਾਜੋਆਣੇ ਨੂੰ ਸਖਤ ਤਾੜਨਾ

ਦੇਗ ਤੇਗ ਫਤਿਹ-ਪੰਥ ਕੀ ਜੀਤ
੧ਓ ਸਤਿਗੁਰੂ ਪ੍ਰਸਾਦਿ
੧੫ ਅਪ੍ਰੈਲ ੨੦੧੨

ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀਉ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਵਿਸ਼ਾ :- ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈ ਸੀਅਤ ਵੇਖ ਲੈਣ । ਅੱਜ ਅਸੀਂ ਸਮੂਹ ਤਿਹਾੜ (ਦਿੱਲੀ) ਜੇਲ੍ਹ ਨੰ: ੪ ਦੇ ਸਾਰੇ ਸਿੰਘ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾ ਰਹੇ ਹਾਂ । ਪਹਿਲਾਂ ਮੈਂ ਦੇਸ਼ - ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਲੱਖ -ਲੱਖ ਵਧਾਈ ਦੇਂਦਾ ਹਾਂ । ਹੁਣ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੇਲ੍ਹ ਵਿੱਚ ਸਿੰਘਾਂ ਬਾਰੇ ਦੱਸਣਾ ਚਾਹੁੰਦਾ ਹੈ ਕਿ ਅਸੀਂ ਇੱਥੇ ਜੇਲ੍ਹ ਵਿੱਚ ਰਹਿਕੇ ਕਿਸ ਤਰ੍ਹਾਂ ਆਪਣੇ ਦਿਨ - ਤਿਉਹਾਰ ਮਨਾਉਂਦੇ ਹਾਂ । ਇੱਥੇ ਖਾਲਸਾ ਜੀ ਮੈਂ ਜੇਲ੍ਹ ਨੰ: ੪ ਦੀ ਗੱਲ ਕਰਨ ਲੱਗਾ ਹਾਂ । ਇੱਥੇ ਜੇਲ੍ਹ ਵਿੱਚ ੨੨੦੦ ਕੁ ਦੇ ਕਰੀਬ ਗਿਣਤੀ ਹੈ । ਸੋ ਬਾਕੀ ਜੇਲ੍ਹਾਂ ਨਾਲੋਂ ਸਾਡੀ ਜੇਲ੍ਹ ਨੰ: ੪ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਹੈ ਅਤੇ ਮੈਂ ਇਸੇ ਜੇਲ੍ਹ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਬੰਦ ਹਾਂ ਅਤੇ ਜਦੋਂ ਵੀ ਅਸੀਂ ਆਪਣਾ ਕੋਈ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਹਾਂ ਤਾਂ ਸਾਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਰਸਦ ਨਹੀਂ ਮਿਲਦੀ, ਅਸੀਂ ਉਨ੍ਹਾਂ ਕੋਲ ਕਈ ਸੁਨੇਹੇ ਵੀ ਭੇਜ ਚੁੱਕੇ ਹਾਂ ਪਰ ਕੋਈ ਗੱਲ ਨਹੀਂ ਬਣੀ, ਹਾਂ ਇਹ ਕਮੇਟੀ ਮੁਸਲਮਾਨਾਂ ਦੇ ਰੋਜ਼ੇ ਖੁਲਵਾਉਣ ਜ਼ਰੂਰ ਆਪਣੇ ਮੁਲਾਜ਼ਿਮ ਭੇਜਦੀ ਹੈ ਅਤੇ ਫਲ - ਫਰੂਟ ਵੀ ਦੇ ਕੇ ਜਾਂਦੇ ਹਨ । ਫਿਰ ਅਸੀਂ ਇੱਥੇ ਹੀ ਆਪਣੇ ਸਾਰੇ ਪੰਜਾਬੀਆਂ ਤੋਂ ਪੈਸੇ ਇਕੱਠੇ ਕਰਕੇ ਪੂਰੀ ਜੇਲ੍ਹ ਵਾਸਤੇ ਸ਼ਾਮ ਦਾ ਲੰਗਰ ਸਪੈਸ਼ਲ ਬਣਾਉਂਦੇ ਹਾਂ, ਜਿਹੜਾ ਕਿ ਸਾਰੇ ਪੰਜਾਬੀ ਰਲ - ਮਿਲਕੇ ਖੁੱਦ ਤਿਆਰ ਕਰਦੇ ਹਨ । ਪਹਿਲਾਂ ਸਾਨੂੰ ਲਾਇਬਰੇਰੀ ਵਾਰਡ ਵਿੱਚ ਪ੍ਰਸ਼ਾਸ਼ਨ ਨੇ ਸੁਖਮਣੀ ਸਾਹਿਬ ਦਾ ਪਾਠ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ ਹੈ । ਉਥੇ ਸਵੇਰੇ ਪਹਿਲਾ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੈ,ਫਿਰ ਜਿਹੜੇ ਸਿੰਘ ਕੀਰਤਨ ਕਰਨ ਜਾਣਦੇ ਹਨ, ਉਹ ਕੀਰਤਨ ਕਰਦੇ ਹਨ ਅਤੇ ਇਹ ਸਾਡਾ ੨ ਘੰਟੇ ਪ੍ਰੋਗਰਾਮ ਚੱਲਦਾ ਹੈ ਅਤੇ ਪ੍ਰਸ਼ਾਸ਼ਨ ਵਲੋਂ ਕਦੇ ਸੁਪਰਡੈਂਟ ਸਾਹਿਬ ਆਪ ਆ ਜਾਂਦੇ ਹਨ ।ਫਿਰ ਸਾਰੇ ਜਣੇ ਰਲਕੇ ਭੋਗ ਪਾ ਕੇ ਫਿਰ ਆਈਆਂ ਸੰਗਤਾਂ ਨੂੰ ਕੜਾਹ - ਪ੍ਰਸ਼ਾਦ ਵਰਤਦਾ ਹੈ।

ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਣ ਕਰਨ ਤੋਂ ਬਾਅਦ ਉਥੇ ਹੀ ਬੈਠਕੇ ਚਾਹ, ਬਿਸਕੁੱਟ ਵਗੈਰਾ ਸਭ ਮਿਲਕੇ ਖਾਂਦੇ ਹਾਂ ਅਤੇ ਨਾਲ ਗੱਲਾਂ - ਬਾਤਾਂ ਸ਼ੁਰੂ ਹੋ ਜਾਂਦੀਆਂ ਹਨ । ਕਿਉਂਕਿ ਇੱਥੇ ਤਿਹਾੜ ਜੇਲ੍ਹ ਦਿੱਲੀ ਤੇ ਪੰਜਾਬ ਦੀਆਂ ਜੇਲ੍ਹਾਂ ਦਾ ਬਹੁਤ ਫਰਕ ਹੈ । ਸੋ ਕੱਲ ਜਦੋਂ ਸੁਖਆਸਣ ਤੋਂ ਬਾਅਦ ਮੇਰੇ ਤਾਂ ਨਾਲ ਸਾਰੇ ਸਿੰਘ (ਪੰਜਾਬੀ) ਆਲੇ - ਦੁਆਲੇ ਇਕੱਠੇ ਹੋ ਗਏ ਅਤੇ ਸਾਰੇ ਹੀ ਇਹੀ ਗੱਲਾਂ ਪੁੱਛਣ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਕੀ ਹੋ ਗਿਆ, ਕੋਈ ਕਹੇ ਭਾਜੀ ਉਹ ਤਾਂ ਸਾਰਿਆਂ ਨੂੰ ਗਾਲ੍ਹਾਂ ਕੱਢੀ ਜਾਂਦਾ ਹੈ ਅਤੇ ਉਸ ਦੇ ਸੰਦੇਸ਼ ਅਸੀਂ ਸਾਰਿਆਂ ਨੇ ਬਹੁਤ ਰੀਝ ਨਾਲ ਪੜ੍ਹੇ ਹਨ ਪਰ ਉਸ ਦੇ ਉਹਨਾਂ ਸੰਦੇਸ਼ਾਂ ਤੋਂ ਤਾਂ ਇਹੀ ਪਤਾ ਚਲਦਾ ਹੈ ਕਿ ਇਹ (ਬਲਵੰਤ ਸਿੰਘ) ਅਕਾਲੀਆਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ । ਕੋਈ ਕਹੇ ਭਾਜੀ ਮੈਂ ਸੁਣਿਆ ਕਿ ਇਸ ਨੂੰ ਪੈਸੇ ਵੀ ਬਹੁਤ ਦਿੱਤੇ ਹਨ ਕਿ ਤੂੰ ਨੌਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਨਾਲੋਂ ਤੋੜਕੇ ਇੱਧਰ ਸ਼ਾਂਤੀ ਦੇ ਪੁਜਾਰੀ ਬਣਾ, ਜਿਵੇਂ ਅੱਜ ਕੱਲ ਇਹ ਸ਼ਾਂਤੀ ਦੇ ਪੁਜਾਰੀ ਬਣ ਰਿਹਾ ਹੈ ਅਤੇ ਨਾਲ ਤੂੰ ਬੱਬਰ ਖਾਲਸਾ ਵਾਲਿਆਂ ਨੂੰ ਬਦਨਾਮ ਕਰੀ ਚੱਲ ਤੇ ਅਸੀਂ ਤੇਰੇ ਨਾਲ ਹਾਂ । ਸੋ ਇਹ ਗੱਲਾਂ ਉਹਨਾਂ ਨੇ ਮੈਨੂੰ ਬਿਨਾ ਬੋਲਣ ਤੋਂ ਆਪ ਹੀ ਫਟਾ - ਫਟ ਕਰ ਦਿੱਤੀਆਂ, ਜਿਵੇਂ ਪਤਾ ਨਹੀਂ ਇਨ੍ਹਾਂ ਵਿੱਚ ਕਿੰਨੇ ਕੁ ਦਿਨਾਂ ਦਾ ਗੁਬਾਰ ਭਰਿਆ ਸੀ । ਫਿਰ ਮੈਨੂੰ ਪੁੱਛਣ ਲੱਗ ਪਏ ਕਿ ਇਹ ਭਾਈ ਰੇਸ਼ਮ ਸਿੰਘ ਜਰਮਨੀ ਕੌਣ ਹਨ । ਫਿਰ ਮੈਂ ਉਹਨਾਂ ਬਾਰੇ ਚਾਨਣਾ ਪਾਇਆ ਕਿ ਇਹ ਉਹ ਸਿੰਘ ਨੇ ਜਿਨ੍ਹਾਂ ਦੇ ਆਪਣੇ ਸਕੇ (ਘਰ ਦੇ) ਤਾਂ ਪੁਲਿਸ ਨੇ ਪ੍ਰਵਾਰਾਂ ਨੂੰ ਬਹੁਤ ਤੰਗ ਕੀਤਾ, ਅੱਗੇ ਰਿਸ਼ਤੇਦਾਰ ਵੀ ਨਹੀਂ ਛੱਡੇ ਸਭ ਦੇ ਪੁਲਿਸ ਦੇ ਮੁਕਾਬਲੇ ਬਣਾ ਦਿੱਤੇ ਸਨ ਅਤੇ ਇਹ ਸਿੰਘ ਸਾਡੀ ਜਥੇਬੰਦੀ ਦਾ ਸੀਨੀਅਰ ਸਿੰਘ ਹੈ ਅਤੇ ੧੨ - ੧੩ ਸਾਲ ਦੀ ਉਮਰ ਦਾ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਅਤੇ ਬਾਣੀ ਤੇ ਬਾਣੀ ਵਿੱਚ ਛੋਟੀ ਉਮਰ ਤੋਂ ਹੀ ਲੱਗਿਆ ਹੋਇਆ ਹੈ ਅਤੇ ਇਸ ਸਿੰਘ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਛੋਟੀ ਭੈਣ ਵਿਆਹੀ ਹੋਈ ਹੈ । ਜਿਸ ਨੂੰ ਸਵਰਨੇ ਘੋਟਣੇ (ਸ਼ਸ਼ਫ) ਨੇ ਦੇਗ ਵਿੱਚ ਭਾਈ ਦਿਆਲਾ ਜੀ ਵਾਂਗ ਉਬਾਲ - ਉਬਾਲਕੇ ੩ ਜੁਲਾਈ ੧੯੮੭ ਨੂੰ ਸ਼ਹੀਦ ਕੀਤਾ ਸੀ । ਇਹ ਸੁਣਕੇ ਸਾਰੇ ਸਿੰਘ ਇੱਕਦਮ ਚੁੱਪ ਕਰ ਗਏ । ਉਹ ਮੇਰੇ ਸਾਰੇ ਮੂੰਹ ਵੱਲ ਵੇਖ ਰਹੇ ਸਨ ਅਤੇ ਕੁੱਝ ਖੜ੍ਹੇ ਸੀ ਤੇ ਕੁੱਝ ਮੇਰੇ ਕੋਲ ਬੈਠੇ ਇਹ ਸਭ ਸੁਣ ਰਹੇ ਸੀ । ਤਾਂ ਇੱਕ ਸਿੰਘ ਨੇ ਕਿਹਾ ਕਿ ਭਾਈ ਅਸੀਂ ਹਵਾਰੇ ਬਾਰੇ ਵੀ ਬਹੁਤ ਸੁਣਿਆ ਕਿ ਉਹ ਸਵੇਰੇ ੧ - ੨ ਵਜੇ ਉਠਕੇ ਨਿੱਤਨੇਮ ਕਰਦਾ ਹੈ ਅਤੇ ਸਰੀਰ ਵੀ ਪੂਰਾ ਫਿੱਟ ਰੱਖਦਾ ਹੈ । ਸੋ ਇਹ ਸਾਰੇ ਸਿੰਘ ਭਾਈ ਰੇਸ਼ਮ ਸਿੰਘ ਤੇ ਭਾਈ ਹਵਾਰੇ ਬਾਰੇ ਬਲਵੰਤ ਸਿੰਘ ਦੀ ਕੀਤੀ ਬਿਆਨਬਾਜ਼ੀ ਅਤੇ ਹਵਾਰੇ ਉਤੇ ਸੁੱਟੇ ਚਿੱਕੜ ਦਾ ਸੁਣਕੇ ਇੱਕਦਮ ਗੁੰਸੇ ਵਿੱਚ ਆਏ ਹੋਏ ਸਨ । ਫਿਰ ਇਹ ਕਹਿੰਦੇ ਕਿ ਇਸ ਹਿਸਾਬ ਨਾਲ ਤਾਂ ਭਾਜੀ ਭਾਈ ਰਾਜੋਆਣਾ ਹੀ ਗਲਤ ਹੈ । ਜਿਹੜਾ ਇੰਨੀ ਕੁਰਬਾਨੀ ਵਾਲੇ ਸਿੰਘਾਂ ਦੇ ਖਿਲਾਫ ਚਿੱਕੜ ਸੁੱਟ ਰਿਹਾ ਹੈ । ਕੋਈ ਕਹੇ ਇਹ ਉਸ (ਬਲਵੰਤ ਸਿੰਘ) ਨੂੰ ਬਾਦਲ ਸ੍ਰਕਾਰ ਦੀ ਪੂਰੀ ਸ਼ਹਿ ਹੈ ਅਤੇ ਕੋਈ ਕਹੇ ਇਹ ਇਸ (ਬਲਵੰਤ ਸਿੰਘ) ਤੋਂ ਸ੍ਰਕਾਰੀ ਏਜੰਸੀਆਂ ਕਰਵਾ ਰਹੀਆਂ ਹਨ । ਸੋ ਇਨ੍ਹਾਂ ਦੀਆਂ ਇਹ ਗੱਲਾਂ ਸੁਣਕੇ ਮੈਂ ਆਪਣੇ ਸੈਲ ਵਿੱਚ ਆ ਗਿਆ ਅਤੇ ਸੋਚਣ ਲੱਗਾ ਕਿ ਵੇਖੋ ਚਾਹੇ ਇਹ ਸਿੰਘ ਹੋਰ ਕੇਸਾਂ ਵਾਲੇ ਹਨ ਪਰ ਸਿੰਘਾਂ ਦਾ ਇਨ੍ਹਾਂ ਦੇ ਮਨਾਂ ਵਿੱਚ ਕਿੰਨਾ ਸਤਿਕਾਰ ਤੇ ਪ੍ਰਭਾਵ ਹੈ ।

ਖਾਲਸਾ ਜੀਉ, ਬਲਵੰਤ ਸਿੰਘ ਰਾਜੋਆਣਾ ਬਾਦਲ ਸ੍ਰਕਾਰ ਦੀ ਸ਼ਹਿ ਤੇ ਇਹ ਸਿਆਸੀ ਡਰਾਮਾ ਕਰ ਰਿਹਾ ਹੈ । ਦੂਜਾ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । ਜਿਸ ਕਰਕੇ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਸਿੰਘਾਂ ਨੂੰ ਕੈਟ ਤੱਕ ਕਹਿ ਰਿਹਾ ਹੈ । ਇਸ ਦੇ ਵਿੱਚ ਇਸ ਦਾ ਕੋਈ ਕਸੂਰ ਨਹੀਂ ਹੈ ਸਗੋਂ ਭਾਰਤ ਦੀਆਂ ਖੁੱਫੀਆ ਏਜੰਸੀਆਂ ਨੂੰ ਹੁਣ ਇਹ ਇੱਕ ਹੋਰ ਨਵਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਵਾਰਸ ਮਿਲ ਹੀ ਗਿਆ, ਹੁਣ ਇਸ ਲੌਂਗੋਵਾਲ ਦੇ ਵਾਰਸ (ਬਲਵੰਤ ਸਿੰਘ) ਨੂੰ ਮੂਹਰੇ ਲਾ ਕੇ ਅਜੇ ਪਤਾ ਨਹੀਂ ਕੀ ਕੁੱਝ ਹੋਣਾ ਹੈ । ਸਭ ਤੋਂ ਪਹਿਲਾਂ ਤਾਂ ਇਸ ਤੋਂ ਭਾਈ ਰੇਸ਼ਮ ਸਿੰਘ ਜਰਮਨੀ ਨੂੰ ਬਦਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ । (ਦਰਅਸਲ ਜਿਹੜਾ ਆਪ ਕੈਟ ਹੁੰਦਾ ਹੈ । ਉਹ ਫੱਟ ਦੇਣੀ ਦੂਜੇ ਨੂੰ ਕੈਟ ਕਹਿਣ ਲੱਗੇ ਦੇਰ ਨਹੀਂ ਲਾਉਂਦਾ । ਕਿਉਂਕਿ ਸਾਨੂੰ ਪਹਿਲਾ ਸ੍ਰਕਾਰੀ ਏਜੰਸੀਆਂ ਬਾਰੇ ਕੁੱਝ ਨਹੀਂ ਪਤਾ ਸੀ ਕਿ ਇਹ ਕਿਵੇਂ ਕਰਦੇ ਹਨ । ਪਰ ਹੁਣ ਜਦ ਆਪ ਦਿੱਲੀ ਫੜ੍ਹੇ ਗਏ ਤਾਂ ਜਦੋਂ ਇਹ ਸਪੈਸ਼ਲ ਸੈਲ ਵਿੱਚ ਲਿਜਾਕੇ ਪੁੱਛ - ਗਿੱਛ ਕਰਦੇ ਹਨ । ਉਦੋਂ ਪਤਾ ਚਲਦਾ ਹੈ ਕਿ ਸਾਡਾ ਦੁਸ਼ਮਣ ਕਿੰਨੇ ਘਟੀਆ ਤੋਂ ਘਟੀਆ ਤਰੀਕੇ ਸਾਨੂੰ ਜਾਂ ਸਾਡੇ ਸੀਨੀਅਰ ਸਿੰਘਾਂ ਨੂੰ ਜਿਹੜੇ ਵਿਦੇਸ਼ਾਂ ਵਿੱਚ ਚਲੇ ਗਏ ਹਨ, ਉਹਨਾਂ ਨੂੰ ਕਿਵੇਂ ਬਦਨਾਮ ਕਰਦੇ ਹਨ । ਭਾਰਤ ਦੀ ਖੁਫੀਆ ਏਜੰਸੀਆਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਨ੍ਹਾਂ ਨੂੰ ਹੀ ਆਪਸ ਵਿੱਚ ਪਾੜ੍ਹ ਦੇਵੋ, ਇਹ ਆਪੇ ਹੀ ਲੜ - ਲੜ ਕੇ ਮਰ ਜਾਣਗੇ, ਖਾਲਸਾ ਜੀਉ ਤੁਹਾਨੂੰ ੧੯੮੪ ਦਾ ਬਲਿਊ ਸਟਾਰ ਅਪ੍ਰੇਸ਼ਨ ਜਿਹੜਾ ਭਾਰਤ ਦੀਆਂ ਫੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤਾ ਸੀ । ਉਸ ਤੋਂ ਪਹਿਲਾਂ ਦੇ ਹਾਲਾਤਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ । ਅਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿੰਘ ਹੁੰਦੇ ਸੀ ਅਤੇ ਨਾਲ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਟੌਹੜਾ ਵਗੈਰਾ ਪਰ ਹਰੇਕ ਸਿੰਘ ਇਨ੍ਹਾਂ ਸਾਰਿਆਂ ਦਾ ਸਤਿਕਾਰ ਕਰਿਆ ਕਰਦਾ ਸੀ ਪਰ ਇਹ ਲੌਂਗੋਵਾਲ, ਬਾਦਲ ਤੇ ਟੌਹੜਾ ਜਦੋਂ ਸੰਤਾਂ ਦੀ ਸਟੇਜ ਮੰਜੀ ਸਾਹਿਬ ਹਾਲ ਵਿੱਚ ਲੱਗਦੀ ਸੀ ਤਾਂ ਇਹ ਤਿਕੜੀ ਵੀ ਮੂਹਰੇ ਬੈਠੀ ਹੁੰਦੀ ਸੀ ਅਤੇ ਉਦੋਂ ਸੰਤਾਂ ਅਤੇ ਹੋਰ ਸਿੰਘਾਂ ਨਾਲ ਖਾਸਿਲਤਾਨ ਜ਼ਿੰਦਾਬਾਦ ਦੇ ਨਾਹਰੇ ਵੀ ਮਾਰਦੇ ਸੀ । ਜਿਸ ਕਰਕੇ ਭੋਲੇ - ਭਾਲੇ ਸਿੱਖਾਂ ਨੂੰ ਤਾਂ ਇਹੀ ਭਰਮ ਸੀ ਕਿ ਇਹ ਵੀ ਸੰਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਤੇ ਇਹ ਤਿੰਨੇ ਬਾਦਲ, ਟੌਹੜਾ ਤੇ ਲੌਂਗੋਵਾਲ ਇੰਦਰਾ ਗਾਂਧੀ ਦੇ ਦਰਬਾਰ ਵਿੱਚ ਜਾ ਕੇ ਸੰਤਾਂ ਦੇ ਖਿਲਾਫ ਗੱਲਾਂ ਵੀ ਕਰ ਆਉਂਦੇ ਸਨ ਅਤੇ ਜ਼ੋਰ ਦੇ ਕੇ ਕਹਿੰਦਾ ਕਿ ਉਹ (ਸੰਤ ਭਿੰਡਰਾਂਵਾਲੇ) ਸਾਡੀ ਨਹੀਂ ਮੰਨਦਾ, ਬਹੁਤ ਅੜਬ ਬੰਦਾ ਹੈ ਅਤੇ ਇੰਦਰਾ ਗਾਂਧੀ ਨੂੰ ਛੇਤੀ ਤੋਂ ਛੇਤੀ ਕਾਰਵਾਈ ਕਰਨ ਨੂੰ ਆਖ ਕੇ ਫਿਰ ਲੋਕਾਂ ਦੇ ਮੂਹਰੇ ਆਣ ਬੈਠਦੇ ਤੇ ਇਹ ਇਹਨਾਂ ਲੋਕਾਂ ਦਾ ਦੋਗਲਾ ਚਿਹਰਾ ਸੀ ਪਰ ਉਸ ਸਮੇਂ ਕਿਸੇ ਨੂੰ ਨਹੀਂ ਪਤਾ ਚੱਲਿਆ ਜਦੋਂ ਕਿ ਇਹਨਾਂ ਨੇ ਵੀ ਸੰਤ ਭਿੰਡਰਾਂਵਾਲਿਆਂ ਨਾਲ ਸੌਂਹ ਖਾਧੀ ਸੀ ਕਿ ਅਸੀਂ ਤੇਰੇ ਨਾਲ ਹੀ ਸ਼ਹੀਦੀ ਪਾਵਾਂਗੇ ਅਤੇ ਜਦੋਂ ਬਲਿਊ ਸਟਾਰ ਅਪ੍ਰੇਸ਼ਨ ਹੋਇਆ ਤਾਂ ਇਹ ਸਭ ਤੋਂ ਪਹਿਲਾਂ ਬਾਹਾਂ ਖੜ੍ਹੀਆਂ ਕਰਕੇ ਬਾਹਰ ਆ ਗਏ ਅਤੇ ਫੌਜ ਨੂੰ ਇਹਨਾਂ ਸਾਰਿਆਂ ਨੂੰ ਸੁਰੱਖਿਅਤ ਕੱਢਣ ਦਾ ਹੁੱਕਮ ਸੀ । ਜਿਹੜਾ ਉਨ੍ਹਾਂ ਨੇ ਨਿਭਾਇਆ, ਸੋ ਖਾਲਸਾ ਜੀਉ, ਇਹ ਇਨ੍ਹਾਂ ਲੋਕਾਂ ਦਾ ਕਿਰਦਾਰ ਇਸ ੧੯੮੪ ਵਿੱਚ ਜਦੋਂ ਅਪ੍ਰੇਸ਼ਨ ਬਲਿਊ ਸਟਾਰ ਹੋਇਆ ਸੀ, ਸੋ ਹੁਣ ਗੱਲ ਕਰਦੇ ਹਾਂ ਬਲਵੰਤ ਸਿੰਘ ਰਾਜੋਆਣਾ ਦੀ, ਇਸ ਨੂੰ ਵੀ ਬੜੀ ਸੋਚੀ - ਸਮਝੀ ਸਾਜ਼ਿਸ਼ ਦੇ ਅਧੀਨ ਪਹਿਲਾ ਤਾਂ ੧੩ ਮਾਰਚ ਦੀ ਤਰੀਕ ਨੂੰ ਫਾਂਸੀ ਲਾਉਣ ਦੇ ਵਰੰਟ ਆ ਗਏ ਅਤੇ ਉਸ ਤੋਂ ਅਗਲੇ ਦਿਨ ਅਕਾਲੀ ਸ੍ਰਕਾਰ ਨੂੰ ਸੌਂਹ ਚੁੱਕਣੀ ਸੀ, ਨਵੀਂ ਸ੍ਰਕਾਰ ਦੀ, ਸੋ ਲੋਕਾਂ ਦਾ ਧਿਆਨ ਇੱਕਦਮ ਆਪਣੇ ਵਲੋਂ ਹਟਾ ਕੇ ਬਲਵੰਤ ਸਿੰਘ ਵੱਲ ਕਰ ਦਿੱਤਾ, ਫਿਰ ਜਦੋਂ ਭਾਈ ਸਾਹਿਬ ਨੂੰ ਇਸ਼ਾਰਾ ਹੋਇਆ ਤਾਂ ਉਸਨੇ ਵੀ ਕੌਮ ਦੇ ਨਾਮ ਹਰ ਰੋਜ਼ ਸੰਦੇਸ਼ (ਕੌਮੀ ਸੰਦੇਸ਼) ਦੇਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਹਰ ਸਿੱਖ ਨੇ ਪੜ੍ਹੇ ਹੀ ਹੋਣੇ ਅਤੇ ਹੋਰ ਡਰਾਮੇਬਾਜ਼ੀ ਵੀ ਬਹੁਤ ਕੀਤੀ । ਇਹ ਸਿਰਫ ਤੇ ਸਿਰਫ ਸੀ ਕਿ ਬਲਵੰਤ ਸਿੰਘ ਨੂੰ ਹੀਰੋ ਬਣਾਣਾ ਅਤੇ ਜਗਤਾਰ ਸਿੰਘ ਹਵਾਰਾ ਦੇ ਅਕਾਲੀ ਦਲ ਮੁੱਢੋਂ ਹੀ ਖਿਲਾਫ ਹੈ । ਚਲੋ ਅਸੀਂ ਵੀ ਤਿਹਾੜ ਜੇਲਾਂ ਵਿੱਚ ਕੌਮ ਦੇ ਨਾਮ ਭੇਜੇ ਇਸਤਿਹਾਰ ਪੜ੍ਹੇ ਹੀ ਹਨ, ਸਭ ਵਿੱਚ ਇਸ ਬੰਦੇ ਨੇ ਕਿਸੇ ਪੁਰਾਣੇ ਖਾੜਕੂ ਸਿੰਘ ਨੂੰ ਨਹੀਂ ਬਖਸ਼ਿਆ, ਇੱਥੋਂ ਤੱਕ ਕਿ ਹਥਿਆਰਬੰਦ ਸੰਘਰਸ਼ ਨੂੰ ਵੀ ਗਲਤ ਕਹਿਣ ਲੱਗ ਪਿਆ, ਜਦੋਂ ਕਿ ਅਦਾਲਤ ਜਾਂ ਲੋਕਾਂ ਦੇ ਸਾਹਮਣੇ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਦਾ । ਸੋ ਇਸ ਦੇ ਇਹ ਦੋ ਰੂਪ ਸਾਨੂੰ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਭੁਲੇਖਾ ਪਾਉਂਦੇ ਹਨ । ਬਾਕੀ ਕੌਮ ਨੂੰ ਵੀ ਥੋੜਾ ਸੋਚ - ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਹੈ ।

ਅੱਗੇ ਖਾਲਸਾ ਜੀਉ ਮੈਂ ਤੁਹਾਨੂੰ ਇਸ ਦੇ ਬੁੜ੍ਹੈਲ ਜੇਲ ਦੇ ਸਮੇਂ ਦਾ ਚਾਨਣਾ ਪਾ ਰਿਹਾ ਹਾਂ । ਦਾਸ ਸਾਲ ੨੦੦੦ / ੨੦੦੧ ਦੇ ਸਮੇਂ ਦੌਰਾਨ ਬੁੜ੍ਹੈਲ ਜ਼ੇਲ ਵਿੱਚ ਇੱਕ ਪੁਰਾਣੇ ੧੯੮੪ ਦੇ ਪਰਚੇ ਵਿੱਚ ਭਗੌੜਾ (ਫ. ੌ.) ਹੋਣ ਕਰਕੇ ੧੦ ਮਹੀਨੇ ਰਹਿਕੇ ਆਇਆ ਸੀ । ਉਥੇ ਇਹਨਾਂ ਸਭ ਸਿੰਘਾਂ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ । ਉਥੇ ਇੱਕ ਗੁਰਦੁਆਰਾ ਬੈਰਕ ਸੀ, ਜਿਸ ਵਿੱਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਊਰਾ, ਨਵਜੋਤ ਸਿੰਘ, ਨਸੀਬ ਸਿੰਘ, ਸ਼ਮਸ਼ੇਰ ਸਿੰਘ ਇਹ ਸਾਰੇ ਗੁਰਦੁਆਰਾ ਬੈਰਕ ਵਿੱਚ ਸਨ । ਬੁੜ੍ਹੈਲ ਜੇਲ ਜਦੋਂ ਤੋਂ ਬਣੀ ਹੈ, ਉਸ ਵਿੱਚ ਉਸ ਸਮੇਂ ਤੋਂ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਛੱਤ ਉਤੇ ਅਲੱਗ - ਅਲੱਗ ਦਿਸ਼ਾ ਵੱਲ ਲਾਊਡ ਸਪੀਕਰ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਸੈਲਾਂ ਵਿੱਚ ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਰਹਿੰਦੇ ਸੀ । ਸੋ ਸ਼ਾਮ ਨੂੰ ਪਾਠ ਕਰਨ ਦੀ ਡਿਊਟੀ ਲਖਵਿੰਦਰ ਸਿੰਘ ਦੀ ਹੁੰਦੀ ਸੀ ਅਤੇ ਅਰਦਾਸ ਭਾਈ ਜਗਤਾਰ ਸਿੰਘ ਹਵਾਰਾ ਖੁੱਦ ਕਰਦੇ ਸੀ ਅਤੇ ਸਵੇਰੇ ੪ ਵਜੇ ਦਾ ਪਾਠ ਭਾਈ ਜਗਤਾਰ ਸਿੰਘ ਹਵਾਰਾ ਕਰਦੇ ਸੀ । ਕਿਉਂਕਿ ਉਨ੍ਹਾਂ ਦੀ ਗਿਣਤੀ ਗੁਰਦੁਆਰਾ ਸਾਹਿਬ ਵਿੱਚ ਹੀ ਸੀ ਅਤੇ ਇਹ ਤਕਰੀਬਨ ਜਦੋਂ ਤੋਂ ਇਹ ਸਿੰਘ (੧੯੯੫) ਵਿੱਚ ਜੇਲ੍ਹ ਵਿੱਚ ਆਏ ਸੀ ਉਦੋਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ ਅਤੇ ਇਹਨਾਂ ਵਿੱਚੋਂ ਕਈਆਂ (ਜਿਵੇਂ ਹਵਾਰਾ, ਤਾਰਾ, ਭਿਊਰਾ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਨਸੀਬ ਸਿੰਘ ਤੇ ਨਵਜੋਤ ਸਿੰਘ) ਅੰਮ੍ਰਿਤਪਾਨ ਕੀਤਾ ਹੋਇਆ ਸੀ । ਬਾਕੀ ਉਹਨਾਂ ਤੋਂ ਅਤੇ ਹੋਰ ਪੰਜਾਬੀ ਸਿੱਖ ਜਿਨ੍ਹਾਂ ਵਿੱਚੋਂ ਕਈਆਂ ਨੇ ਖੁੱਦ ਵੀ ਇਹਨਾਂ ਸਿੰਘਾਂ ਨਾਲ ਅੰਮ੍ਰਿਤਪਾਨ ਕਰ ਲਿਆ ਸੀ, ਇਹ ਬੰਦ ਹੋਰ ਅਲੱਗ - ਅਲੱਗ ਕੇਸਾਂ ਵਿੱਚ ਸਨ । ਬਾਕੀ ਇਹਨਾਂ ਸਭ ਸਿੰਘਾਂ ਤੋਂ ਪਤਾ ਚੱਲਿਆ ਕਿ ਇਹ ਮੰਗ ਪ੍ਰਸ਼ਾਸ਼ਨ ਤੋਂ ਮੰਗਵਾਉਣ ਲਈ ਸਾਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਦਿਨ ਭੁੱਖ ਹੜਤਾਲ ਰੱਖਣੀ ਪਈ, ਫਿਰ ਜਾ ਕੇ ਪ੍ਰਸ਼ਾਸ਼ਨ ਨੇ ਹਾਂ ਕਰ ਦਿੱਤੀ ਸੀ ਅਤੇ ਅੰਮ੍ਰਿਤਪਾਨ ਕਰਵਾਉਣ ਵਾਸਤੇ ਦਮਦਮੀ ਟਕਸਾਲ ਤੋਂ ਭਾਈ ਅਮਰੀਕ ਸਿੰਘ ਜਥੇ ਸਮੇਤ ਆਏ ਸਨ । ਸੋ ਇੱਥੇ ਬਲਵੰਤ ਸਿੰਘ ਜਿਹੜਾ ਉਸ ਸਮੇਂ ਸਿਰ ਤੇ ਉਸਤਰਾ ਫਰਾਕੇ ਗੰਜਾ ਘੁੰਮਦਾ ਹੁੰਦਾ ਸੀ, ਸੋ ਇਸ ਨੂੰ ਵੀ ਹਵਾਰੇ ਹੁਰਾਂ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਤੁਸੀਂ ਵੀ ਅੰਮ੍ਰਿਤ ਛਕ ਲਵੋ ਤਾਂ ਇਹ ਤਿਆਰ ਹੋ ਗਿਆ ਅਤੇ ਭਾਈ ਅਮਰੀਕ ਸਿੰਘ ਉਨ੍ਹਾਂ ਅੱਗੋਂ ਵਾਲ ਰੱਖਣ ਦਾ ਇਸ ਤੋਂ ਬਚਨ ਲੈ ਕੇ ਇਸ ਨੂੰ ਸਿਰੋਪਾਓ ਦੇ ਦਿੱਤਾ ਤੇ ਬਾਕੀ ਸਭ ਸਿੰਘਾਂ ਨੇ ਜੈਕਾਰੇ ਛੱਡੇ, ਨਾਲ ਸਭ ਨੇ ਖੁਸ਼ੀ - ਖੁਸ਼ੀ ਇਸ ਨੂੰ ਗਲ ਲਗਾਇਆ । ਸੋ ਉਹ ਇਹ ਕਾਰਵਾਈ ਕਰਕੇ ਚਲੇ ਗਏ ਅਤੇ ਇਹ ਮਹਾਂਪੁਰਸ਼ ਨੇ, ਜਿਹੜਾ ਅੱਜ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੱਟ ਗੱਲ ਨਹੀਂ ਕਰਦਾ । ਕੁੱਝ ਹੀ ਦਿਨਾਂ ਵਿੱਚ ਫਿਰ ਸਿਰ ਉਤੇ ਉਸਤਰਾ ਫਰਵਾ ਦਿੱਤਾ ਅਤੇ ਕਲੀਨ ਸ਼ੇਵ ਹੋ ਗਿਆ ਅਤੇ ਆਪਣੇ ਸਿਰ ਦੇ ਵਾਲ ਤੇ ਦਾੜ੍ਹੀ ਦੇ ਵਾਲ ਇਸ ਸਖਸ਼ ਨੇ ਪਹਿਲਾਂ ਨਾਲੀ ਦੇ ਚੀਕ (ਪਾਣੀ) ਵਿੱਚ ਚੰਗੀ ਤਰ੍ਹਾਂ ਰਗੜੇ ਅਤੇ ਫਿਰ ਇੱਕ ਪੋਲੀਥੀਨ ਲਫਾਫੇ ਵਿੱਚ ਪਾ ਕੇ ਨਾਈ ਨੂੰ ਕਹਿੰਦਾ (ਜਿਹੜਾ ਜੇਲ ਵਿੱਚ ਵਾਲ ਕੱਟਦਾ ਹੁੰਦਾ ਹੈ) ਕਿ ਇਹ ਜਾ ਕੇ ਹਵਾਰੇ ਨੂੰ ਦੇ ਆ ਅਤੇ ਨਾਲ ਕਹਿਣਾ ਕਿ ਇਹ ਫੜ੍ਹ ਆਪਣੀ ਸਿੱਖੀ, ਮੈਨੂੰ ਕੋਈ ਲੋੜ ਨਹੀਂ ਇਸ ਦੀ, ਖਾਲਸਾ ਜੀਓ, ਇਸ ਸਖਸ਼ ਵਿੱਚ ਉਸ ਸਮੇਂ ਇੰਨਾਂ ਘੁਮੰਡ ਭਰਿਆ ਪਿਆ ਹੋਇਆ ਸੀ । ਇਹ ਗੱਲ ਮੈਂ ੨੦੦੦ / ੨੦੦੧ ਦੀ ਕਰ ਰਿਹਾ ਹਾਂ । ਸੋ ਜਦੋਂ ਉਸ ਨਾਈ ਨੇ ਜਾ ਕੇ ਗੁਰਦੁਆਰੇ ਵਾਲੀ ਬੈਰਕ ਜਿੱਥੇ ਹੋਰ ਸਿੰਘ ਵੀ ਬੈਠੇ ਸੀ । ਉਹ ਸਾਰੀ ਗੱਲ ਦੱਸੀ ਕਿ ਬਲਵੰਤ ਸਿੰਘ ਨੇ ਇਹ ਵਾਲ ਦਿੱਤੇ ਹਨ ਤੇ ਨਾਲ ਕੁੱਝ ਕਹਿਣ ਲਈ ਵੀ ਕਿਹਾ ਸੀ ਪਰ ਉਹ ਵਿਚਾਰਾ ਦੱਸੇ ਨਾ ਕਿ ਕਿਤੇ ਮੇਰੇ ਨਾ ਕੁੱਟ ਪੈ ਜਾਵੇ । ਸੋ ਹਵਾਰੇ ਨੇ ਉਸ ਨਾਈ ਨੂੰ ਕਿਹਾ ਕਿ ਨਹੀਂ ਯਾਰ ਤੂੰ ਦੱਸ ਤਾਂ ਸਹੀ ਉਹ ਕੀ ਕਹਿੰਦਾ ਹੈ । ਤਾਂ ਜਦੋਂ ਨਾਈ ਨੇ ਬਲਵੰਤ ਸਿੰਘ ਦੀ ਆਖੀ ਗੱਲ ਸੁਣਾਈ ਤਾਂ ਸਭ ਹੈਰਾਨ ਰਹਿ ਗਏ ਕਿ ਇਹ ਇਸ ਨੇ ਬਹੁਤ ਵੱਡੀ ਬੱਜ਼ਰ ਗਲਤੀ ਕੀਤੀ ਹੈ । ਫਿਰ ਉਥੇ ਹੀ ਸਾਰੇ ਸਿੰਘਾਂ ਨੇ ਬਲਵੰਤ ਸਿੰਘ ਨਾਲ ਬਾਈਕਾਟ ਕਰਨ ਦਾ ਫੈਸਲਾ ਕੀਤਾ । ਇਸ ਫੈਸਲੇ ਤੇ ਅਖੀਰ ਤੱਕ ਹਵਾਰਾ, ਤਾਰਾ ਤੇ ਭਿਉਰਾ ਹੀ ਖੜ੍ਹੇ ਰਹੇ । ਬਾਕੀ ਤਾਂ ਹੌਲੀ - ਹੌਲੀ ਬਲਵੰਤ ਸਿੰਘ ਨਾਲ ਬੋਲਣ ਵੀ ਲੱਗ ਪਏ ਸੀ । ਸੋ ਇਹ ਤਾਂ ਇਹੋ ਜਿਹੀਆਂ ਹਰਕਤਾਂ ਕਰਦਾ ਰਿਹਾ ਹੈ ।

ਸੋ ਖਾਲਸਾ ਜੀਓ, ਇਸ ਸਖਸ਼ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਭਾਈ ਜਗਤਾਰ ਸਿੰਘ ਹਵਾਰਾ ਉਤੇ ਜਿਹੜੀ ਤੋਹਮਤ ਲਗਾਈ ਹੈ, ਉਸ ਵਿੱਚ ਕਿਤੇ ਕੋਈ ਦੋ ਰਾਵਾਂ ਨਹੀਂ ਹਨ ਅਤੇ ਮੈਂ ਤੁਹਾਨੂੰ ਦੱਸ ਦੇਂਦਾ ਹਾਂ ਕਿ ਇਹ ਬਲਵੰਤ ਸਿੰਘ ਅੱਜ ਇਹ ਗੱਲ ਭੁੱਲ ਰਿਹਾ ਹੈ ਕਿ ਇਹ ਅੱਜ ਜਿਸ ਮੁਕਾਮ ਉਤੇ ਪਹੁੰਚਿਆ ਹੈ, ਇਹ ਭਾਈ ਹਵਾਰੇ ਦੀ ਬਦੌਲਤ ਹੀ ਹੈ । ਨਹੀਂ ਤਾਂ ਇਹ ਸਿਰਫ ਪੁਲਿਸ ਲਾਇਨ ਪਟਿਆਲਾ ਤੋਂ ਸਟੈਡੀਅਮ (ਵਾਈ. ਪੀ. ਐਸ.) ਤੱਕ ਸਿਰਫ ਸਾਈਕਲ ਉਤੇ ਚੱਕਰ ਲਾਉਣ ਜੋਗਾ ਹੀ ਸੀ । ਅੱਜ ਜਿਸ ਦਾ ਮੈਂ ਤੁਹਾਨੂੰ ਪਿੱਛੇ ਦੱਸ ਚੁੱਕਿਆ ਹਾਂ ਕਿ ਇਸ ਕੇਸ ਵਿੱਚ ਸਾਰੇ ੮ ਸਿੰਘ ਵੀ ਇੰਨੇ ਹੀ ਸਤਿਕਾਰ ਦੇ ਬਰਾਬਰ ਪਾਤਰ ਹਨ । ਜਿਨ੍ਹਾਂ ਦਾ ਨਾਮ ਅੱਜ ਕੱਲ ਕੋਈ ਅਖਬਾਰ ਨੇ ਤਾਂ ਕੀ ਦੇਣਾ ਸੀ, ਬਲਕਿ ਇਸ ਘੁਮੰਡ ਨੂੰ ਤਾਂ ਜ਼ਰੂਰ ਲੈਣਾ ਚਾਹੀਦਾ ਸੀ । ਕਿਉਂਕਿ ਇਹ ਇਕੱਲਾ ਹੀ ਇਸ ਕੇਸ ਵਿੱਚ ੧੭ ਸਾਲ ਜੇਲ ਕੱਟਣ ਵਾਲਾ ਨਹੀਂ ਹੈ । ਬਾਕੀ ਦੇ ਸਿੰਘ ਵੀ ੧੭ - ੧੭ ਸਾਲ ਕੱਟ ਚੁੱਕੇ ਹਨ । ਪਰ ਬਦਕਿਸਮਤੀ ਕਿ ਉਨ੍ਹਾਂ ਨੂੰ ਵੀ ਕੋਈ ਪੰਥਕ ਸ੍ਰਕਾਰ ਦਾ ਥਾਪੜਾ ਨਹੀਂ ਹੈ ਅਤੇ ਹਵਾਰੇ ਦੇ ਬਾਰੇ ਗਲਤ ਕਹਿਣਾ ਚੰਦ ਉਤੇ ਥੁੱਕਣ ਬਰਾਬਰ ਹੈ । ਜਦੋਂ ਕਿ ਚੰਦ ਨੂੰ ਕੋਈ ਫਰਕ ਨਹੀਂ ਪੈਂਦਾ, ਉਸ ਦੀ ਰੋਸ਼ਨੀ ਉਸੇ ਹੀ ਤਰ੍ਹਾਂ ਰਹਿਣੀ ਹੈ ਪਰ ਥੁੱਕ ਇਸ ਦੇ ਮੂੰਹ ਉਤੇ ਹੀ ਪੈਣਾ ਹੈ ਅਤੇ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਅੱਜ ਜਗਤਾਰ ਸਿੰਘ ਹਵਾਰਾ ੧੦ ਇਹੋ ਜਿਹੇ ਬਲਵੰਤ ਸਿੰਘ ਪੈਦਾ ਕਰ ਸਕਦਾ ਹੈ ਪਰ ਬਲਵੰਤ ਸਿੰਘ ਇੱਕ ਹਵਾਰਾ ਨਹੀਂ ਬਣਾ ਸਕਦਾ । ਇਸ ਦਾ ਸਿਰਫ ਤੇ ਸਿਰਫ ਬੱਬਰ ਖਾਲਸਾ ਜਥੇਬੰਦੀ ਨੂੰ ਬਦਨਾਮ ਕਰਨ ਉਤੇ ਹੀ ਜ਼ੋਰ ਲੱਗਿਆ ਹੋਇਆ ਹੈ ਅਤੇ ਇਹ ਸਭ ਜਾਣਦੇ ਹਨ ਕਿ ਬੇਅੰਤ ਸਿੰਘ ਕਾਂਡ ਵੀ ਬੱਬਰ ਖਾਲਸਾ ਜਥੇਬੰਦੀ ਦਾ ਹੀ ਕਾਂਡ ਸੀ । ਅੱਜ ਭਾਵੇਂ ਇਹ ਪੈਸੇ ਲੈ ਕੇ 'ਖਾਲਿਸਤਾਨ ਲਿਬਰੇਸ਼ਨ ਫੋਰਸ' ਦੇ ਜਿੰਨੇ ਮਰਜ਼ੀ ਨਾਹਰੇ ਮਾਰੀ ਜਾਵੇ, ਇਸ ਵਿੱਚ ਕੋਈ ਸਚਾਈ ਨਹੀਂ ਅਤੇ ਪਿੱਛੇ ਜਿਹੇ ਇਸ ਨੇ ਇੱਕ ਹੋਰ ਬਿਆਨ ਦਿੱਤਾ ਕਿ ਜੇਲਾਂ ਵਿੱਚ ਬੰਦ ਸਿੰਘਾਂ ਦੀ ਆਰਥਿਕ ਮਦਦ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਕਰ ਰਹੇ ਹਨ । ਸੋ ਖਾਲਸਾ ਜੀਉ, ਇਹ ਆਰਥਿਕ ਮਦਦ (ਪੈਸਿਆਂ ਦੀ) ਸਿਰਫ ਤੇ ਸਿਰਫ ਇਸ ਦੀ ਤੇ ਇਸ ਦੇ ਘਰ ਦੀ ਜ਼ਰੂਰ ਕਰਦੇ ਹੋਣਗੇ ਅਤੇ ਮੈਂ ਅੱਜ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਅੱਜ ਤਿਹਾੜ ਜੇਲ ਵਿੱਚ ਚਾਰ ਸਾਲਾਂ ਤੋਂ ਵੱਧ ਸਮਾਂ ਹੋ ਚੱਲਿਆ ਹੈ ਅਤੇ ਪਹਿਲਾ ਨਾਭਾ ਜੇਲ ਵਿੱਚ ਵੀ ਬੰਦ ਰਿਹਾ ਹਾਂ ਅਤੇ ਮੈਂ ਤਾਂ ਇਸ ਸਮੇਂ ਦੌਰਾਨ ਕਦੇ ਸੰਤ ਬਲਜੀਤ ਸਿੰਘ ਦਾਦੂਵਾਲ ਵਾਲੇ ਵੇਖੇ ਨਹੀਂ ਅਤੇ ਸਾਡੀ ਤਿਹਾੜ ਦੇ ਸਿੰਘਾਂ ਤੇ ਨਾਭੇ ਦੇ ਸਿੰਘਾਂ ਦੀ ਪੈਸੇ ਵਲੋਂ ਮਦਦ ਤੇ ਵਕੀਲਾਂ ਦਾ ਖਰਚਾ ਯੌਰਪ ਦੀ ਸਿੱਖ ਸੰਗਤ ਹੀ ਕਰ ਰਹੀ ਹੈ । ਜਿਸ ਦਾ ਰਿਕਾਰਡ ਮੇਰੇ ਕੋਲ ਮੌਜੂਦ ਹੈ ਅਤੇ ਅੱਗੋਂ ਇਹ ਸੇਵਾ ਭਾਈ ਬਲਬੀਰ ਸਿੰਘ ਬੈਂਸ ਸਾਹਿਬ ਤੇ ਭਾਈ ਜੋਗਾ ਸਿੰਘ ਜੀ ਕਰਾ ਰਹੇ ਹਨ । ਜਿਨ੍ਹਾਂ ਨੂੰ ਇਹ ਸ੍ਰਕਾਰ ਦੇ ਬੰਦੇ ਦੱਸ ਰਿਹਾ ਹੈ ਅਤੇ ਹਥਿਆਰਬੰਦ ਸੰਘਰਸ਼ ਨੂੰ ਨਿੰਦ ਰਿਹਾ ਹੈ । ਜੋ ਕਿ ਸਿੱਖੀ ਸਿਧਾਂਤਾਂ ਤੋਂ ਉਲਟ ਹੈ । ਇਸ ਤੋਂ ਪੰਥ ਨੂੰ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਸ੍ਰਕਾਰ ਦੇ ਹੱਥਾਂ ਵਿੱਚ ਕੌਣ ਖੇਡ ਰਿਹਾ ਹੈ ਅਤੇ ਇਹੀ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਸਾਲ ੨੦੦੪ ਤੋਂ ਪਹਿਲਾ ਕਰਿਆ ਕਰਦਾ ਸੀ ਕਿ ਮੇਰਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਕੁੱਲ ਹੀ ਵਿਸ਼ਵਾਸ਼ ਨਹੀਂ ਹੈ । ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਜਿਸ ਤੇ ਫਿਰ ਸਾਰੇ ਸਿੰਘ ਹੈਰਾਨ ਹੋਏ ਪਰ ਉਨ੍ਹਾਂ ਨੇ ਫਿਰ ਪੱਕਾ ਇਰਾਦਾ ਕਰ ਲਿਆ ਸੀ ਕਿ ਇਸ ਨਾਲ ਲੜਣ ਦਾ ਕੋਈ ਫਾਇਦਾ ਨਹੀਂ ਅਤੇ ਜੇਲ ਪ੍ਰਸ਼ਾਸ਼ਨ ਤਾਂ ਖੁੱਦ ਚਾਹੁੰਦਾ ਹੁੰਦਾ ਹੈ ਕਿ ਇਹ ਆਪਸ ਵਿੱਚ ਲੜਯ ਅਤੇ ਅਸੀਂ ਤਮਾਸ਼ਾ ਵੇਖੀਏ ਤੇ ਬਾਕੀ ਸਾਰੀ ਜੇਲ ਨੇ ਤਾਂ ਵੇਖਣਾ ਹੀ ਹੁੰਦਾ ਹੈ । ਇਹ ਆਪ ਤਾਂ ਇਹੋ ਜਿਹਾ ਹੈ ਹੀ ਦੂਜਾ ਨਾਲ ਫਿਰ ਲੋਕਾਂ ਨੂੰ ਜੇਲ ਵਿੱਚ ਓਸ਼ੋ ਰਜਨੀਸ਼ ਦੀਆਂ ਕਿਤਾਬਾਂ ਪੜਣ ਬਾਰੇ ਆਖਿਆ ਕਰੇ ਕਿ ਇਹ ਕਿਤਾਬਾਂ ਪੜ੍ਹਕੇ ਮਨ ਨੂੰ ਸ਼ਾਤੀ ਮਿਲਦੀ ਹੈ ਅਤੇ ਨਾਲ ਆਖਿਆ ਕਰੇ ਕਿ ਮੈਂ ਤਾਂ ਓਸ਼ੋ ਦਾ ਬਹੁਤ ਵੱਡਾ ਫੈਨ ਸੀ ਅਤੇ ਭਾਈ ਦਿਲਾਵਰ ਸਿੰਘ ਅਤੇ ਮੈਂ ਇਸ ਦੇ ਵਿਚਾਰ ਸੁਣਦੇ ਹੁੰਦੇ ਸੀ । ਨਾਲ ਜੇਲ ਮੁਲਾਜ਼ਿਮਾਂ ਨੂੰ ਵੀ ਆਖਿਆ ਕਰੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਝ ਨਹੀਂ ਹੈ ਜੇ ਤੁਸੀਂ ਪ੍ਰਮਾਤਮਾਂ ਦੇ ਦਰਸ਼ਣ ਕਰਨੇ ਹਨ ਤਾਂ ਇਹ ਰਜਨੀਸ਼ ਓਸੋ ਦੀਆਂ ਕਿਤਾਬਾਂ ਪੜ੍ਹੋ, ਜਿਹੜੇ ਕਿ ਪਹਿਲਾਂ ਤਾਂ ਇਸ ਦੀ ਹਾਂ ਵਿੱਚ ਹਾਂ ਕਰ ਦਿਆ ਕਰਨ ਤੇ ਫਿਰ ਪਿੱਛੋਂ ਇਸ ਦਾ ਹੀ ਮਜ਼ਾਕ ਉਡਾਉਂਦੇ ਰਹੇ । ਸੋ ਖਾਲਸਾ ਜੀ, ਇਹ ਭਾਈ ਬਲਵੰਤ ਸਿੰਘ ਨੇ ਜਿਹੜੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੱਟ ਗੱਲ ਨਹੀਂ ਕਰ ਰਹੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਮਾਰਦੇ ਹਨ ਪਰ ਇਹ ਸਭ ਲੋਕ ਵਿਖਾਵਾ ਹੀ ਹੈ ।

ਖਾਲਿਸਤਾਨੀ ਲਹਿਰ ਦੇ ਆਗੂਆਂ ਪ੍ਰਤੀ ਘਟੀਆ ਕਿਸਮ ਦੀ ਸ਼ਬਦਾਵਲੀ ਵਰਤਣੀ ਕਿਹੜੀ ਸੋਚ ਦੀ ਪ੍ਰਤੀਕ ਹੈ । ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹੁਣ ਮਾਨਸਿਕ ਕਮਜ਼ੋਰ ਹੋ ਚੁੱਕਿਆ ਹੈ ਹੋਰ ਕੁੱਝ ਨਹੀਂ । ਇਸ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਆਪਣੇ ਕੌਮੀ ਸੰਦੇਸ਼ਾਂ ਵਿੱਚ ਖਾਲਿਸਤਾਨ ਲਹਿਰ ਬਾਰੇ ਬਹੁਤ ਕੁੱਝ ਉਲਟਾ ਸਿੱਧਾ ਬੋਲਿਆ ਅਤੇ ਇੱਥੋਂ ਤੱਕ ਕਿ ਜਿਹੜੇ ਸਿੰਘ ਨਿੱਕੀ ਉਮਰੇ ਇਸ ਸੰਘਰਸ਼ ਵਿੱਚ ਪਏ ਹਨ ਅਤੇ ਉਹਨਾਂ ਦੇ ਘਰ ਬਾਰ ਪੁਲਿਸ ਨੇ ਉਜਾੜ ਦਿੱਤੇ, ਉਹਨਾਂ ਬਾਰੇ ਇਸ ਨੇ ਕੈਟ ਤੱਕ ਆਖਿਆ ਅਤੇ ਇਸ ਦੀ ਆਪਣੇ ਆਪ ਉਤੇ ਇੰਨਾ ਘੁਮੰਡ ਆ ਗਿਆ ਕਿ ਮੈਂ ਪਤਾ ਨਹੀਂ ਕਿੰਨੀ ਵੱਡੀ ਸੇਵਾ ਕਰ ਬੈਠਿਆ, ਇੱਥੇ ਮੈਂ ਖਾਲਸਾ ਪੰਥ ਨੂੰ ਇਹ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਬੇਅੰਤ ਸਿੰਘ ਕੇਸ ਵਿੱਚ ੮ - ੯ ਸਿੰਘਾਂ ਬੱਬਰ ਖਾਲਸਾ ਨੇ ਇੱਕ ਗਰੁੱਪ ਬਣਾ ਕੇ ਇਸ ਕੇਸ ਲਈ ਤਿਆਰ ਕੀਤਾ ਅਤੇ ਸਭ ਨੇ ਆਪਣੀ - ਆਪਣੀ ਬਣਦੀ ਡਿਊਟੀ ਨਿਭਾ ਦਿੱਤੀ । ਜਿਸ ਕਰਕੇ ਇਹ ਕਾਂਡ ਸਿਰੇ ਚੜਿ੍ਹਆ ਸੀ । ਕਿਸੇ ਨੇ ਕਾਰ ਦਾ ਇੰਤਯਾਮ ਕੀਤਾ, ਕਿਸੇ ਨੇ ਕਮਰੇ ਦਾ, ਕਿਸੇ ਨੇ ਟਰੱਕਾਂ ਆਦਿ ਵਗੈਰਾ, ਸੋ ਇਹ ਹੁਣ ਜਿਹੜਾ ਰੌਲਾ ਪਾ ਰਿਹਾ ਹੈ ਕਿ ਮੈਂ ਤੇ ਦਿਲਾਵਰ ਸਿੰਘ ਦੀ ਆਪਸ ਵਿੱਚ ਮਨੁੱਖੀ ਬੰਬ ਵਾਲੀ ਬੈਲਟ ਨੂੰ ਲੈ ਕੇ ਲੜਾਈ ਹੋਈ ਸੀ ਕਿ ਸ਼ਹੀਦ ਹੋਣ ਮੈਂ ਜਾਣਾ ਹੈ ਅਤੇ ਫਿਰ ਟਾਸ ਕੀਤੀ ਤੇ ਭਾਈ ਦਿਲਾਵਰ ਸਿੰਘ ਦਾ ਨੰਬਰ ਆ ਗਿਆ । ਜਿਸ ਕਰਕੇ ਉਹ ਸ਼ਹੀਦ ਹੋ ਗਿਆ, ਖਾਲਸਾ ਜੀਉ, ਇਹ ਸਭ ਕੁੱਝ ਝੂਠ ਗੱਲਾਂ ਹਨ । ਇਸ ਬੰਦੇ ਨੂੰ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਮੈਂ ਹੀ ਇਸ ਕੇਸ ਵਿੱਚ ਮੁੱਖ ਰੋਲ (ਅਦਾਲਤ ਵਿੱਚ) ਬਣਾ । ਸੋ ਇੱਥੇ ਇਸ ਦਾ ਕਹਿਣਾ ਕਿ ਬੇਅੰਤ ਸਿੰਘ ਨੂੰ ਮੈਂ ਤੇ ਦਿਲਾਵਰ ਸਿੰਘ ਨੇ ਹੀ ਮਾਰਿਆ ਹੈ । ਇਹ ਸਭ ਝੂਠ ਹੈ ਹੀ ਹੈ ਪਰ ਜਿਹੜੇ ਹੋਰ ਸਿੰਘ ੧੭ ਸਾਲਾਂ ਤੋਂ ਜੇਲ੍ਹ ਕੱਟ ਰਹੇ ਹਨ । ਉਹਨਾਂ ਦਾ ਇਹ ਸਿੱਧਾ ਅਪਮਾਨ ਕਰ ਰਿਹਾ ਹੈ । ਹਾਂ ਇਹ ਜ਼ਰੂਰ ਮੰਨਦੇ ਹਾਂ ਕਿ ਇਸ ਨੂੰ ਅਕਾਲੀ ਸ੍ਰਕਾਰ ਨੇ ਪੰਜਾਬ ਲਿਆਕੇ ਅਤੇ ਅਖਬਾਰਾਂ ਵਿੱਚ ਵੀ ਇਸ ਦੇ ਬਿਆਨ ਲਗਾ ਕੇ ਜ਼ਰੂਰ ਜਥੇਬੰਦੀ (ਬੱਬਰ ਖਾਲਸਾ) ਅਤੇ ਜਥੇਬੰਦੀ ਦੇ ਪੁਰਾਣੇ ਸਿੰਘਾਂ ਖਿਲਾਫ ਵਰਤਣਾ ਸ਼ੁਰੂ ਕਰ ਦਿੱਤਾ ਹੈ । ਜਿਹੜਾ ਇਹ ਅੱਜ ਕੱਲ ਕਰ ਰਿਹਾ ਹੈ । ਜੇ ਕੋਈ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਲਿਖਦਾ ਹੈ ਤਾਂ ਇਹ ਉਹਨਾਂ ਨੂੰ ਟੁੱਕੜ - ਬੋਚ ਲਿਖਾਰੀ ਦਾ ਖਿਤਾਬ ਦੇਂਦਾ ਹੈ ਪਰ ਆਪ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦਾ ਕਿ ਸੰਨ ੨੦੦੪ ਤੋਂ ਪਹਿਲਾ ਕੀ ਸੀ । ਸੋ ਖਾਲਸਾ ਜੀਉ, ਇਹ ਮੈਂ ਇਕੱਲਾ ਨਹੀਂ ਆਖ ਰਿਹਾ ਬਲਕਿ ਸੰਨ ੨੦੦੪ ਤੋਂ ਪਹਿਲਾ ਜਿਹੜਾ ਵੀ ਕੋਈ ਕਿਸੇ ਕੇਸ ਦੇ ਸਿਲਸਿਲੇ ਵਿੱਚ ਬੁੜੈਲ ਜੇਲ ਗਿਆ ਹੋਵੇ ਤਾਂ ਉਹ ਇਸ ਬਾਰੇ ਤੁਹਾਨੂੰ ਸਭ ਕੁੱਝ ਦੱਸ ਦੇਵੇਗਾ । ਬਾਕੀ ਕਹਾਵਤ ਹੈ ਕਿ ਢੋਲ ਦੂਰੋਂ ਵੱਜਦੇ ਹੀ ਚੰਗੇ ਲਗਦੇ ਹਨ, ਕੋਲ ਆਉਣ ਤੇ ਤਾਂ ਰੌਲਾ ਹੀ ਪੈਂਦਾ ਹੈ ।

ਇਸ ਨੂੰ ਪਿੱਛੇ ਜਿਹੇ ਆਪਣੇ ਇੱਕ ਬਿਆਨ ਵਿੱਚ ਪ੍ਰੋਂ ਦਵਿੰਦਰਪਾਲ ਸਿੰਘ 'ਭੁੱਲਰ' ਬਾਰੇ ਵੀ ਬੜਾ ਉਲਟਾ ਸਿੱਧਾ ਬਿਆਨ ਦਿੱਤਾ ਸੀ ਅਤੇ ਉਨ੍ਹਾਂ ਬਾਰੇ ਲਿਖਦਾ ਹੈ ਕਿ ਕੌਮ ਭੁੱਲਰ ਪਿੱਛੇ ਲੱਗੀ ਫਿਰਦੀ ਹੈ ਜਿਹੜਾ ਜੇਲ ਦੀ ਕਾਲ ਕੋਠੜੀ ਵਿੱਚ ਮਾਨਸਿਕ ਰੋਗੀ ਹੋ ਗਿਆ ਹੈ । ਪਹਿਲੀ ਗੱਲ ਤਾਂ ਬਲਵੰਤ ਸਿੰਘ ਰਾਜੋਆਣਾ ਨੇ ਹੁਣ ਤੱਕ ਜਿਹੜੀ ਬੁੜੈਲ ਜੇਲ ਵਿੱਚ ਸਮਾਂ ਗੁਜ਼ਾਰਿਆ ਹੈ, ਉਹ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਹੀ ਕੱਟਿਆ ਹੈ । ਇਹ ਹਵਾਰੇ ਹੋਰਾਂ ਦੇ ਖਿਲਾਫ ਹਰ ਇੱਕ ਗੱਲ ਪ੍ਰਸ਼ਾਸ਼ਨ ਨੂੰ ਦੱਸਦਾ ਰਹਿੰਦਾ ਸੀ । ਉਹ ਵੀ ਸਿਰਫ ਆਪਣੀਆਂ ਸਹੂਲਤਾਂ ਲੈਣ ਲਈ ਅਤੇ ਬਾਕੀ ਹੁਣ ਪਟਿਆਲੇ (ਪੰਜਾਬ) ਦੀ ਜੇਲ ਵਿੱਚ ਆ ਕੇ ਤਾਂ ਵੀ. ਆਈ. ਪੀ. ਸਹੂਲਤਾਂ ਮਿਲਣੀਆਂ ਹੀ ਸਨ । ਕਿਉਂਕਿ ਪੰਥਕ ਸ੍ਰਕਾਰ ਦਾ ਮੋਹਰਾ ਜੂ ਬਣਿਆ ਹੋਇਆ ਹੈ ਅਤੇ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । (ਲੋਕਾਂ ਨੂੰ ਅਪੀਲਾਂ ਕਰ ਰਿਹਾ ਹੈ ਕਿ ਵੋਟਾਂ ਅਕਾਲੀ - ਭਾਜਪਾ ਸ੍ਰਕਾਰ ਨੂੰ ਪਾਉ) ਦਾਸ ਇਸ (ਬਲਵੰਤ ਸਿੰਘ) ਨੂੰ ਬੇਨਤੀ ਕਰਦਾ ਹੈ ਕਿ ਉਹ ਇੱਥੇ ਤਿਹਾੜ ਜੇਲ ਦੀ ਕਾਲ ਕੋਠੜੀ ਵਿੱਚ ਭੁੱਲਰ ਸਾਹਿਬ ਵਾਂਗ ੫ ਸਾਲ ਹੀ ਕੱਟਕੇ ਵਿਖਾਵੇ, ਜੇ ਨਾ ਇਹ ਖੁੱਦ ਵੀ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਵੇ, (ਪੰਜਾਬ ਦੀ ਜੇਲ ਦਾ ਤੇ ਦਿੱਲੀ ਦੀ ਤਿਹਾੜ ਜੇਲ ਦਾ ਜ਼ਮੀਨ ਅਸਮਾਨ ਦਾ ਫਰਕ ਹੈ) ਅੱਗੇ ਗੱਲ ਕਰਦੇ ਹਾਂ ਇਸ ਦਾ ਭੁੱਲਰ ਸਾਹਿਬ ਬਾਰੇ ਦਿੱਤਾ ਬਿਆਨ, ਇਹ ਸਖਸ਼ ਜਿਹੜਾ ਬੁੜੈਲ ਜੇਲ ਵਿੱਚ ਅਦਾਲਤੀ ਕਾਰਵਾਈ ਦੌਰਾਨ 'ਖਾਲਿਸਤਾਨ ਲਿਬਰੇਸ਼ਨ ਫੋਰਸ' ਜ਼ਿੰਦਾਬਾਦ ਦੇ ਨਾਹਰੇ ਮਾਰਦਾ ਹੁੰਦਾ ਸੀ । ਇਸ ਨੂੰ ਉਦੋਂ ਇਹੀ ਭੁੱਲਰ ਸਾਹਿਬ ਖਰਚਾ ਪਹੁੰਚਾਉਂਦੇ ਹੁੰਦੇ ਸੀ ਅਤੇ ਭੁੱਲਰ ਸਾਹਿਬ ਨੇ ਇਸ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਤੂੰ ਹੁਣ ਜਿਸ ਮੁਕਾਮ ਉਤੇ ਪਹੁੰਚਿਆ ਹੈ, ਉਥੇ ਜਥੇਬੰਦੀ ਤੋਂ ਉਪਰ ਉਠਕੇ ਗੱਲ ਕਰਿਆ ਕਰ ਅਤੇ ਇਹ ਜਥੇਬੰਦੀ ਦੇ ਚੱਕਰ ਵਿੱਚ ਨਾ ਪੈਣਾ ਪਰ ਇਸ ਦੇ ਇਸ ਘੁਮੰਡ ਨੇ ਕਿ ਨਹੀਂ ਮੈਂ ਤਾਂ ਚਾਹੇ ਕੁੱਝ ਵੀ ਹੋ ਜਾਵੇ ਬੱਬਰ ਖਾਲਸਾ ਦੇ ਖਿਲਾਫ ਹੀ ਗੱਲ ਕਰਨੀ ਹੈ । ਸੋ ਇਹ ਸਖਸ਼ ਜਿਹੜਾ ਅੱਜ ਉਨ੍ਹਾਂ ਨੂੰ ਮਾਨਸਿਕ ਰੋਗੀ ਹੋ ਗਿਆ ਆਖ ਰਿਹਾ ਹੈ, ਇਸ ਨੇ ਉਸ ਦਾ ਧੰਨਵਾਦ ਤਾਂ ਕੀ ਕਰਨਾ ਸੀ ।
ਇਸ ਘੁਮੰਡੀ ਨੂੰ ਇਹ ਨਹੀਂ ਪਤਾ ਕਿ ਤੂੰ ਸੰਘਰਸ਼ ਦੀ ਇਕੱਲਾ ਹੀ ਸੇਵਾ ਨਹੀਂ ਕਰ ਰਿਹਾ । ਪਿਛਲੇ ਸਮੇਂ ਦੌਰਾਨ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਨੌਜਵਾਨ ਸ਼ਹੀਦੀਆਂ ਪਾ ਚੁੱਕੇ ਹਨ । ਉਹ ਕੋਈ ਆਪਣੇ ਘਰ ਲਈ ਨਹੀਂ, ਸਗੋਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਮੁੱਖ ਰੱਖਕੇ ਸ਼ਹੀਦ ਹੋਏ ਹਨ ਅਤੇ ਸੰਘਰਸ਼ ਲਈ ਕੀਤੀ ਸੇਵਾ ਕੋਈ ਵੀ ਵੱਡੀ - ਛੋਟੀ ਨਹੀਂ ਹੁੰਦੀ, ਸਭ ਸਨਮਾਨ ਦੇ ਪਾਤਰ ਹੁੰਦੇ ਹਨ । ਦਾਸ ਪਿਛਲੇ ੬ - ੭ ਸਾਲਾਂ ਤੋਂ ਵੱਖ - ਵੱਖ ਜੇਲਾਂ ਵਿੱਚ ਬੰਦ ਰਹਿ ਚੁੱਕਿਆ ਹੈ ਅਤੇ ਮੇਰੇ ਨਾਲ ਇਸ ਸਮੇਂ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਲਾਲ ਸਿੰਘ ਅਕਾਲਗੜ੍ਹ ਸਨ । ਇਨ੍ਹਾਂ ਸਿੰਘਾਂ ਨਾਲ ਦਾਸ ਨੂੰ ਇੱਕ ਹੀ ਕਾਲ ਕੋਠੜੀ ਵਿੱਚ ਰਹਿਕੇ ਇਨ੍ਹਾਂ ਸਿੰਘਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਪਰ ਇਨ੍ਹਾਂ ਸਾਰੇ ਸਿੰਘਾਂ ਵਿੱਚ ਮੈਂ ਘੁਮੰਡ ਵਾਲੀ ਗੱਲ ਮੈਂ ਕਦੇ ਨਹੀਂ ਮੂੰਹੋਂ ਸੁਣੀ ਕਿ ਅਸੀਂ ਇਹ ਕਰ ਦਿੱਤਾ ਪਰ ਕੌਮ ਸਾਨੂੰ ਪੁੱਛ ਨਹੀਂ ਰਹੀ, ਸਗੋਂ ਜਦੋਂ ਵੀ ਇਨ੍ਹਾਂ ਨਾਲ ਗੱਲ ਕਰਨੀ ਤਾਂ ਸਾਰਿਆਂ ਨੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਆਖਣਾ ਅਤੇ ਇਹ ਸਾਰੇ ਹੀ ਸੰਘਰਸ਼ ਵਿੱਚ ਛੋਟੀ ਉਮਰ ਤੋਂ ਤੁਰੇ ਹੋਏ ਹਨ ਪਰ ਫਿਰ ਵੀ ਕੌਮੀ ਘਰ ਲਈ ਤਿਆਰ ਅਤੇ ਇਨ੍ਹਾਂ ਦੇ ਵਿਚਾਰ ਵੀ ਇਹੀ ਹਨ ਕਿ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ ਹਾਂ ਡਾਊਨ ਫਾਲ ਜ਼ਰੂਰ ਆ ਜਾਂਦਾ ਹੈ, ਕਿਉਂਕਿ ਸਾਡੀ ਲੜਾਈ ਇੱਕ ਵੱਡੀ ਤਾਕਤਵਰ ਪਾਵਰ ਨਾਲ ਹੈ । ਇਹ ਤਾਂ ਹਰ ਤਨਜ਼ੀਮ (ਮੂਵਮੈਂਟ) ਵਿੱਚ ਆਉਂਦੇ ਰਹਿੰਦੇ ਹਨ । ਕਦੇ ਤੁਹਾਡਾ ਪੱਲੜਾ ਭਾਰੀ ਹੋ ਜਾਂਦਾ ਹੈ ਤੇ ਕਦੇ ਸ੍ਰਕਾਰ ਦਾ । ਅਤੇ ਇਹ ਸਾਰੇ ਹੀ ਸਿੰਘ ਬਾਣੀ ਨਾਲ ਜੇਲ ਆਉਣ ਤੋਂ ਪਹਿਲਾ (ਚਾਹੇ ਲੜਾਈ ਦੇ ਮੈਦਾਨ ਵਿੱਚ ਹੋਣ) ਸ਼ੁਰੂ ਤੋਂ ਹੀ ਪ੍ਰਪੱਕ ਹਨ । ਇਹ ਭਾਈ ਸਾਹਿਬ ਨੇ ਅਜੇ ੨ - ੩ ਸਾਲਾਂ ਤੋਂ ਹੀ ਅੰਮ੍ਰਿਤਪਾਨ ਕੀਤਾ ਹੈ ਅਤੇ ਨਵਾਂ - ਨਵਾਂ ਸਿੰਘ ਸਜਿਆ ਹੈ ਅਤੇ ਇਨ੍ਹਾਂ ਸਿੰਘਾਂ ਨੂੰ ਮੱਤਾਂ ਦੇ ਰਿਹਾ ਹੈ । ਹੁਣ ਦਾਸ ਦੀ ਤਿਹਾੜ ਜੇਲ ਵਿੱਚ ਆ ਕੇ ਭੁੱਲਰ ਸਾਹਿਬ ਨਾਲ ਵੀ ਕਈ ਮੁਲਾਕਾਤਾਂ ਹੋਈਆਂ (ਇੱਥੇ ਦਿੱਲੀ 'ਚ ਜੇਲਾਂ ਅਲੱਗ - ਅਲੱਗ ਹਨ ਅਤੇ ਸਿੰਘ ਇੱਕ ਦੂਜੇ ਨੂੰ ਜਾਂ ਹਸਪਤਾਲ ਮਿਲ ਸਕਦੇ ਹਨ ਜਾਂ ਫਿਰ ਕੋਰਟ ਪੇਸ਼ੀ ਉਤੇ) ਅਤੇ ਉਨ੍ਹਾਂ ਨਾਲ ਵੀ ਵਿਚਾਰ ਸਾਂਝੇ ਹੋਏ, ਉਹ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ । ਬਿਮਾਰੀ ਇਨਸਾਨ ਨੂੰ ਕਦੇ ਦੱਸਕੇ ਨਹੀਂ ਆਉਂਦੀ, ਇਹ ਤਾਂ ਮਨੁੱਖੀ ਸਰੀਰ ਹੈ ਅਤੇ ਰਹੀ ਭੁੱਲਰ ਸਾਹਿਬ ਦੀ ਚੜ੍ਹਦੀ ਕਲਾ ਦੀ ਗੱਲ, ਉਹ ਸਵੇਰੇ ਢਾਈ ਵਜੇ ਉਠਕੇ ਨਿੱਤਨੇਮ ਕਰਦੇ ਹਨ ਅਤੇ ਇਹ ਉਨ੍ਹਾਂ ਦਾ ਪਿਛਲੇ ਜੇਲ ੧੭ ਸਾਲਾਂ ਤੋਂ ਹੀ ਰਟੀਨ ਨਾਲ ਚੱਲ ਰਿਹਾ ਹੈ ਅਤੇ ਦਿਨੇ ਵੀ ਬਾਣੀ ਪੜ੍ਹਦੇ ਰਹਿੰਦੇ ਹਨ । ਪ੍ਰੋ: ਭੁੱਲਰ ਉਹ ਇਨਸਾਨ ਹਨ, ਜਿਨ੍ਹਾਂ ਦਾ ਮੌਜੂਦਾ ਅਕਾਲੀ ਸ੍ਰਕਾਰ ਦੇ ਡੀ. ਜੀ. ਪੀ. ਸੁਮੇਧ ਸੈਣੀ ਨੇ ਖਾੜਕੂਵਾਦ ਦੌਰਾਨ ਘਰੋਂ ਚੁੱਕ ਕੇ ਪਿਤਾ ਜੀ, ਭੁੱਲਰ ਸਾਹਿਬ ਦੇ ਮਾਸੜ ਸਾਹਿਬ ਤੇ ਚਾਚੇ ਦੇ ਮੁੰਡੇ ਨੂੰ ਸ਼ਹੀਦ ਕਰ ਦਿੱਤਾ ਸੀ । ਅੱਜ ਇਹ ਸਖਸ਼ ਇਨ੍ਹਾਂ ਨੂੰ ਮਾਨਸਿਕ ਰੋਗੀ ਆਖਕੇ ਭੰਡ ਰਿਹਾ ਹੈ ਅਤੇ ਭੁੱਲਰ ਸਾਹਿਬ ਉਹ ਇਨਸਾਨ ਹਨ, ਜਿਨ੍ਹਾਂ ਨੇ ਇੱਕ ਜਥੇਬੰਦੀ ਦੀ ਅਗਵਾਈ ਕੀਤੀ । ਕੀ ਇਹ ਉਨ੍ਹਾਂ ਦੀ ਰੀਸ ਕਰ ਸਕਦਾ ਹੈ ? ਇਹ ਜਿਹੜੀ ਬਾਦਲ ਸ੍ਰਕਾਰ ਇਸ ਉਤੇ ਮਿਹਰਬਾਨ ਹੋਈ ਹੈ । ਇਸ ਹੀ ਸ੍ਰਕਾਰ ਨੇ ਪ੍ਰੋ: ਭੁੱਲਰ ਸਾਹਿਬ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਹਲਫਿਆ ਬਿਆਨ ਦੇ ਕੇ ਆਖਿਆ ਕਿ ਭੁੱਲਰ ਇੱਕ ਅੱਤਵਾਦੀ ਹੈ । ਇਸ ਤੇ ਕਿਸੇ ਕਿਸਮ ਦਾ ਰਹਿਮ ਨਾ ਕੀਤਾ ਜਾਵੇ ਅਤੇ ਇੱਕ ਪਾਸੇ ਇਹ ਸਖਸ਼ ਹੈ, ਜਿਸ ਦੀ ਫਾਂਸੀ ਲਈ ਬਾਦਲ ਆਪ ਚੱਲਕੇ ਦਿੱਲੀ ਪਹੁੰਚਿਆ । ਹਾਂ ਜੇ ਇਹੀ ਬਾਦਲ ਭੁੱਲਰ ਸਾਹਿਬ ਤੇ ਜਗਤਾਰ ਸਿੰਘ ਹਵਾਰੇ ਲਈ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰੇ ਤਾਂ ਇਹ ਸਿੰਘ ਵੀ ਰਿਹਾਅ ਹੋ ਸਕਦੇ ਹਨ । (ਹਵਾਰੇ ਲਈ ਪੰਜਾਬ ਸ੍ਰਕਾਰ ਤੇ ਸੀ. ਬੀ. ਆਈ.) ਸੁਪਰੀਮ ਕੋਰਟ ਜਾ ਚੁੱਕੀਆਂ ਹਨ ਕਿ ਇਸ ਨੂੰ ਫਾਂਸੀ ਦਿੱਤੀ ਜਾਵੇ) ਪਰ ਇਕੱਲੇ ਬਲਵੰਤ ਸਿੰਘ ਲਈ ਕਰਨਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ । ਜਿਸ ਤੋਂ ਆਮ ਸਿੱਖ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ । ਬਾਕੀ ਇਸ ਨੇ ਭਾਈ ਹਵਾਰੇ ਦੀ ਸੋਚ ਦੀ ਗੱਲ ਕੀਤੀ ਹੈ ਪਰ ਇਸ ਦੀ ਆਪਣੀ ਸੋਚ ਦਾ ਇਸ ਦੇ ਆਪਣੇ ਘਰ ਵਾਲਿਆਂ ਨੂੰ ਅੱਜ ਤੱਕ ਨਹੀਂ ਸਮਝ ਆਈ, ਬਾਕੀ ਨਾਲ ਦੇ ਸਿੰਘ ਤਾਂ ਕੀ ਚੀਜ਼ ਹਨ । ਕਦੇ ਇਹ ਬਾਦਲ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੈ ਅਤੇ ਜੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪੇਸ਼ੀ ਤੇ ਆਕੇ ਬਿਆਨ ਦੇ ਗਏ ਤਾਂ ਇਸ ਨੇ ਸਾਨੂੰ ਕਾਂਗਰਸ ਨਾਲ ਰਲਣ ਦਾ ਰੌਲਾ ਪਾਇਆ ਪਰ ਅਸੀਂ ਤਾਂ ਸਿਰਫ ਕੈਪਟਨ ਸਾਹਿਬ ਦੀ ਸਿੱਖੀ ਪ੍ਰਤੀ ਸੋਚ ਦੀ ਸ਼ਲਾਘਾ ਕਰਦੇ ਹਾਂ, ਨਾ ਕਿ ਕਾਂਗਰਸ ਦੀ, ਬਾਕੀ ਕੈਪਟਨ ਸਾਹਿਬ ਦੀ ਸਿੱਖੀ ਪ੍ਰਤੀ ਭਾਵਨਾ ਨੂੰ ਸਾਰਾ ਪੰਜਾਬ ਜਾਣਦਾ ਹੈ । ਪਰ ਇਸ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਬਾਦਲ ਐਂਡ ਕੰਪਨੀ ਦੀ ਤੂੰ ਹਮਾਇਤ ਕਰ ਰਿਹਾ ਹੈ, ਇਸ ਦੀ ਪਾਰਟੀ ਨੇ ਇਜ਼ਹਾਰ ਆਲਮ ਵਰਗਿਆਂ ਦੀ ਪਤਨੀ ਨੂੰ ਟਿਕਟ ਦਿੱਤਾ ਅਤੇ ਉਹ ਜਿੱਤ ਵੀ ਗਈ ਅਤੇ ਸ੍ਰਕਾਰ ਬਣਨ ਸਾਰ ਪੁਲਿਸ ਮੁਖੀ ਸੁਮੇਧ ਸੈਣੀ ਵਰਗਾ ਬਦਨਾਮ ਪੁਲਿਸ ਅਫਸਰ ਦਾ ਲਾਉਣਾ, ਜਿਨ੍ਹਾਂ ਨੇ ਹਜ਼ਾਰਾਂ ਹੀ ਸਿੱਖ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਅਤੇ ਇਹ ਉਸ ਸ੍ਰਕਾਰ ਨੂੰ ਵੋਟਾਂ ਪਾਉਣ ਲਈ ਅਪੀਲਾਂ ਕਰ ਰਿਹਾ ਹੈ ।

ਮੈਂ ਇਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਫਿਰ ਤਾਂ ਤੂੰ ਵੀ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਕਾਤਲਾਂ ਨੂੰ ਹੀ ਵੋਟਾਂ ਦੇਣ ਬਾਰੇ ਆਖ ਰਿਹਾ ਹੈ । ਇਨ੍ਹਾਂ ਬਾਦਲਾਂ ਤੋਂ ਤਾਂ ਕੈਪਟਨ ਸਾਹਿਬ ਸੌ ਦਰਜ਼ੇ (੧੦੦%) ਚੰਗਾ ਹੈ । ਸੋ ਖਾਲਸਾ ਜੀ ਇਹ ਇਸ ਬੰਦੇ ਦੀ ਸੋਚ ਹੈ । ਜਿਸ ਤੋਂ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ।

ਮੈਂ ਅਖੀਰ ਵਿੱਚ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੱਖ ਰੱਖ ਰਿਹਾ ਹਾਂ, ਜਿਹੜੇ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਰੌਲਾ ਪਾ ਰਹੇ ਹਨ । ਖਾਲਸਾ ਜੀਉ, ਇਹ ਸ਼ਖਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਦੇ ਬਿਲਕੁਲ ਕਾਬੁਲ ਨਹੀਂ ਹੈ । ਹੁਣ ਇਹ ਖਾਲਸਾ ਪੰਥ ਨੇ ਸੋਚਣਾ ਹੈ ਕਿ ਇਹ ਰਜਨੀਸ਼ ਓਸ਼ੋ ਦੇ ਚੇਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣਾ ਹੈ ਕਿ ਨਹੀਂ ? ਬਾਕੀ ਜ਼ਿਆਦਾ ਰੌਲਾ ਮਾਨ ਸਾਹਿਬ ਹੀ ਪਾ ਰਹੇ ਪਰ ਇਸ ਨੇ ਉਨ੍ਹਾਂ ਨੂੰ ਵੀ ਆਖ ਦਿੱਤਾ ਕਿ ਮਾਨ ਸਾਹਿਬ ਮੇਰੇ ਨਾਮ ਉਤੇ ਮਾਇਆ ਦੇ ਗੱਫੇ ਇਕੱਠੇ ਕਰ ਰਹੇ ਹਨ । ਸੋ ਮਾਨ ਸਾਹਿਬ ਜੀ ਢੋਲ ਦੂਰੋਂ ਵੱਜਦੇ ਹੀ ਚੰਗੇ ਲੱਗਦੇ ਹਨ । ਸੋ ਹੁਣ ਵੀ ਸਮਾਂ ਹੈ ਇਸ ਨੂੰ ਨੇੜੇ ਹੋ ਕੇ ਵੇਖਣ ਦਾ, ਬਾਕੀ ਗੁਰੂ ਭਲਾ ਕਰੇਗਾ ।

ਗੁਰੂ ਪੰਥ ਦਾ ਦਾਸ
ਬਲਜੀਤ ਸਿੰਘ ਭਾਊ
ਸੈਂਟਰਲ ਜੇਲ ਨੰ: ੪ (ਹਾਈ ਰਿਸਕ ਨੰ: ੩)
ਤਿਹਾੜ, ਨਵੀਂ ਦਿੱਲੀ ੧੧੦੦੬੪
Reply Quote TweetFacebook
Re: Baljit Singh Bhau
May 17, 2012 01:49PM
Waheguru Ji Ka Khalsa, Waheguru Ji Ki Fateh,
[www.srigranth.org]
Waheguru Ji Ka Khalsa, Waheguru Ji Ki Fateh
Reply Quote TweetFacebook
Re: Baljit Singh Bhau
May 17, 2012 04:09PM
It is sad that Bhai Rajoana's irresponsible statements slandering other militants especially Bhai Hawara jee has started a cycle of back and forth allegations. It is high time for them to stop making public statements against each other.

Kulbir Singh
Reply Quote TweetFacebook
Re: Baljit Singh Bhau
May 18, 2012 01:19AM
GUR KA SHABAD RAKHWARE CHOWKI CHOWGIRAD HAMARE

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Re: Baljit Singh Bhau
May 18, 2012 01:23PM
Who do we believe? Is it possible that letters on both sides are being written by GOI to cause further splits and confusion between Sikhs?

ਸਤਿਕਾਰਯੋਗ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ, ਪਿਛਲੇ ਦਿਨੀਂ ਮੇਰੀ ਫਾਂਸੀ ਦੇ ਮਾਮਲੇ ਵਿੱਚ ਖਾਲਸਾ ਪੰਥ ਦੀ ਹੋਈ ਸ਼ਾਨਦਾਰ ਜਿੱਤ ੳਤੇ ਦਿੱਲੀ ਦੀ ਹੋਈ ਸ਼ਰਮਨਾਕ ਹਾਰ ਤੋਂ ਬੌਖਲਾਈ ਹੋਈ ਦਿੱਲੀ ਨੇ ਭੁਲੇਖਾ ਪਾਉ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਲਈ ਆਪਣੀਆਂ ਏਜੰਸੀਆਂ ਨੂੰ ਅਤੇ ਸਿੱਖੀ ਭੇਸ ਵਿੱਚ ਪਾਲੇ ਹੋਏ ਆਪਣੇ ਏਜੰਟਾਂ ਨੂੰ ਸਰਗਰਮ ਕਰ ਦਿੱਤਾ ਹੈ । ਖਾਲਸਾ ਜੀ, ਮੈਂ ਤਾਂ ਸੰਘਰਸ਼ ਦਾ ਦਾਅਵਾ ਕਰਨ ਵਾਲੇ ਇੰਨਾਂ ਲੋਕਾਂ ਤੋਂ ਇੰਨਾਂ ਦੇ ਵਿਚਾਰ ਪੁੱਛੇ ਸਨ। ਇਸ ਦੇ ਜੁਆਬ ਵਿੱਚ ਇੰਨਾਂ ਵੱਲੋਂ ਮੇਰੇ ਤੇ ਲਾਏ ਗਏ ਇਲਜ਼ਾਮਾਂ ਅਤੇ ਜਾਅਲੀ ਨਾਮਾ ਤੇ ਲਿਖੀਆਂ ਗਈਆਂ ਲੈਟਰਾਂ ਹੀ ਅਸਲ ਵਿੱਚ ਇੰਨਾਂ ਦੇ ਵਿਚਾਰ ਹਨ। ਇੰਨਾਂ ਲੋਕਾ ਦੇ ਵਿਚਾਰ 28-30 ਸਾਲ ਪੁਰਾਣੇ ਹਨ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਵੀ ਇਨਾਂ ਦੇ ਅਜਿਹੇ ਹੀ ਵਿਚਾਰ ਸਨ, ਬੱਸ ਪਾਤਰ ਹੀ ਬਦਲੇ ਹਨ। ਉਸ ਸਮੇਂ ਵੀ ਸੰਤਾਂ ਤੇ ਇਲਜ਼ਾਮ ਲਾਉਣ ਅਤੇ ਵੱਡੇ -2 ਦਾਅਵੇ ਕਰਨ ਵਾਲੇ ਇਨਾਂ ਦੇ ਕਰਤਾ-ਧਰਤਾ ਜੂਨ 1984 ਨੂੰ ਸ਼ਹਾਦਤ ਦੇਣ ਦੇ ਸਮੇਂ ਸੰਤਾਂ ਨੂੰ ਇੱਕਲੇ ਛੱਡ ਕੇ ਉੱਥੋਂ ਭੱਜ ਨਿਕਲੇ ਸਨ।

ਖਾਲਸਾ ਜੀ, ਹੁਣ ਮੈਨੂੰ ਇੱਕ ਲੈਟਰ ਪਰਮਜੀਤ ਸਿੰਘ ਭਿਉਰਾ ਵੱਲੋਂ ਮਿਲੀ ਹੈ। ਚੰਗਾ ਹੁੰਦਾ ਜੇਕਰ ਹਵਾਰਾ ਆਪਣੇ ਚੇਲਿਆਂ ਤੋਂ ਲੈਟਰਾਂ ਲਿਖਵਾਉਣ ਦੇ ਬਜਾਏ ਖੁਦ ਹੀ ਮੇਰੇ ਨਾਲ ਸੁਆਲ-ਜੁਆਬ ਕਰਦਾ ਤਾਂ ਮੈਨੂੰ ਇਨਾਂ ਦੇ ਇੱਕਲੇ -2 ਵਾਰੇ ਜਾਣਕਾਰੀ ਨਾ ਦੇਣੀ ਪੈਂਦੀ। ਖਾਲਸਾ ਜੀ, ਇਸ ਲੈਟਰ ਦਾ ਜੁਆਬ ਦੇਣ ਤੋਂ ਪਹਿਲਾਂ ਇਨਾਂ ਇਲਜ਼ਾਮ ਲਾਉਣ ਵਾਲੇ ਲੋਕਾਂ ਵਾਰੇ ਅਤੇ ਇੰਨਾਂ ਵੱਲੋਂ ਮੇਰੇ ਤੇ ਇਲਜ਼ਾਮ ਲਾਉਣ ਦੇ ਅਸਲ ਕਾਰਣਾਂ ਨੂੰ ਜਾਨਣ ਦੀ ਕੋਸ਼ਿਸ ਕਰੀਏ । ਆਉ ਇਹ ਜਾਣੀਏ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੀ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਅਤੇ ਕਾਤਲਾਂ ਨੂੰ ਪਾਲਣ ਵਾਲੀ ਦਿੱਲੀ ਦੀ ਕਾਂਗਰਸ ਸਰਕਾਰ ਨੇ ਆਪਣੀ ਪਿਛਲੇ ਦਿਨੀਂ ਹੋਈ ਹਾਰ ਦਾ ਬਦਲਾ ਲੈਣ ਲਈ ਕਿਸ ਤਰ੍ਹਾਂ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹਨ। ਪੰਜਾਬ ਵਿੱਚ ਇੰਨਾਂ ਕਾਂਗਰਸੀ ਕਾਤਲਾਂ ਦਾ ਜਰਨੈਲ ਹੈ ਕੈਪਟਨ ਅਮਰਿੰਦਰ ਸਿੰਘ , ਜਿਹੜਾ ਜਗਦੀਸ ਟਾਈਟਲਰ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਕਲੀਨ ਚਿੱਟ ਦਿੰਦਾ ਹੈ । ਹਵਾਰਾ ਅਤੇ ਭਿਉਰਾ ਇਸੇ ਕੈਪਟਨ ਨੂੰ (ਮੀਟ ,ਸਰਾਬ ਅੱਯਾਸੀ ਜਿਸਦੇ ਮੁੱਖ ਸੌਕ ਹਨ)100 ਗੁਣਾਂ ਨਾਲ ਭਰਪੂਰ ਸਿੱਖ ਕਹਿ ਕੇ ਕਲੀਨ ਚਿੱਟ ਦਿੰਦੇ ਹਨ ਅਤੇ ਚੋਣਾਂ ਵਿੱਚ ਕਾਂਗਰਸ ਦੀ ਮੱਦਦ ਕਰਨ ਲਈ ਲੋਕਾਂ ਨੂੰ ਅਪੀਲ ਵੀ ਕਰਦੇ ਹਨ। ਸਿਆਣੇ ਲੋਕ ਜਾਣਦੇ ਹਨ ਇੰਨਾਂ ਦਾ ਇਹ ਗੱਠਜੋੜ 34 ਸਾਲ ਪੁਰਾਣਾ ਹੈ। ਪਾਤਰ ਬਦਲ ਜਾਂਦੇ ਹਨ, ਪਰ ਵਿਦੇਸ਼ਾ ਵਿੱਚ ਬੈਠੇ ਇੰਨਾਂ ਦੇ ਕਰਤਾ-ਧਰਤਾ ਉਹੀ ਹਨ। ਮਾਰਚ ਮਹੀਨੇ ਹੋਏ ਸੰਘਰਸ਼ ਦੌਰਾਨ ਕੇਸਰੀ ਕਾਫ਼ਲੇ ਵਿੱਚ ਬੜੀ ਬੇਸ਼ਰਮੀ ਨਾਲ ਉਹ ਲੋਕ ਵੀ ਸਾਮਿਲ ਹੋਏ ਜਿੰਨਾਂ ਦੇ ਖਿਲਾਫ਼ ਮੈਂ ਕਈ ਬਿਆਨ ਦਿੱਤੇ ਸਨ। ਮਾਰਚ ਦੇ ਮਹੀਨੇ ਇਹੀ ਭਿਉਰਾ ਮੇਰੇ ਹੱਕ ਵਿੱਚ ਇਸ ਤਰਾਂ ਬਿਆਨ ਦੇ ਰਿਹਾ ਸੀ ਜਿਵੇਂ ਇਹ ਮੇਰਾ ਸੱਭ ਤੋਂ ਨੇੜਲਾ ਸਾਥੀ ਹੋਵੇ। ਭਿਉਰੇ ਵਾਂਗ ਹੋਰ ਵੀ ਬਹੁਤ ਸਾਰੇ ਸਿੱਖੀ ਵਿੱਚ ਵਿਚਰਦੇ ਦੁਸ਼ਮਣੀ ਲੋਕਾਂ ਨੇ ਮੇਰੇ ਤੇ ਆਪਣਾ ਪੂੰਜੀ ਨਿਵੇਸ਼ ਵੀ ਕੀਤਾ, ਤਾਂ ਕਿ 31 ਤਰੀਕ ਨੂੰ ਮੇਰੀ ਫਾਂਸੀ ਤੋਂ ਬਾਅਦ ਇਹ ਲੋਕ ਮੇਰੀ ਲਾਸ਼ ਤੇ ਕੁਰਸੀ ਡਾਹ ਕੇ ਖਾਲਸਾ ਪੰਥ ਨੂੰ ਗੁੰਮਰਾਹ ਕਰ ਸਕਣ ਅਤੇ ਵੱਧ ਤੋਂ ਵੱਧ ਧੰਨ ਦੌਲਤ ਇੱਕਠੀ ਕਰ ਸਕਣ । ਪਰ ਇਹ ਉਸ ਅਕਾਲ-ਪੁਰਖ ਵਾਹਿਗੁਰੂ ਦੀ ਰਜ਼ਾ ਸੀ ਕਿ ਮੇਰੀ ਫਾਂਸੀ ਤੇ ਰੋਕ ਲੱਗ ਗਈ ਅਤੇ ਇੰਨਾਂ ਨੂੰ ਆਪਣਾ ਆਪ ਲੁੱਟਿਆ ,ਪੁੱਟਿਆ ਨਜ਼ਰ ਆਉਣ ਲੱਗਾ। ਮੇਰੇ ਹੱਕ ਵਿੱਚ ਨਾਹਰੇ ਲਾਉਣ ਵਾਲੇ ਇਹੀ ਲੋਕ ਮੇਰੇ ਖਿਲਾਫ਼ ਇਲਜ਼ਾਮ ਬਾਜੀ ਕਰ ਰਹੇ ਹਨ। ਅਵਤਾਰ ਸਿੰਘ ਭਿਉਰਾ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਦਾ ਹਮਾਇਤੀ ਹੈ। ਇਹ ਇਲਜ਼ਾਮਾਂ ਦੀ ਖੇਡ ਕਾਂਗਰਸ ਵੱਲੋਂ ੳਤੇ ਉਨਾਂ ਦੇ ਪਾਲੇ ਹੋਏ ਪੰਥਕ ਅਤੇ ਸੰਘਰਸ਼ੀ ਮਾਖੌਟੇ ਵਿੱਚ ਵਿਚਰਦੇ ਲੋਕਾਂ ਵੱਲੋਂ ਖੇਡੀ ਜਾ ਰਹੀ ਹੈ।

ਭਿਉਰਾ ਸਿੰਘ ਜੀ, ਤੁਸੀ ਇਹ ਕਿਹਾ ਹੈ ਕਿ ਤੁਸੀਂ ਸਾਰਿਆ ਨੇ ਕੇਸ ਲੜਨ ਦਾ ਫੈਸਲਾ ਇਸ ਲਈ ਕੀਤਾ ਤਾਂ ਕਿ ਛੋਟੇ ਮੋਟੇ ਕਾਰਣਾਂ ਕਰਕੇ ਫੜੇ ਗਏ ਸਾਥੀਆਂ ਦਾ ਬਚਾਅ ਹੋ ਸਕੇ, ਤੁਹਾਡੀ ਇਹ ਗੱਲ ਬਿਲਕੁਲ ਹੀ ਝੂਠ ਅਤੇ ਗੁੰਮਰਾਹ ਕੁੰਨ ਹੈ । ਤੂੰ ਅਤੇ ਹਵਾਰਾ, ਕੇਸ ਕਿਸੇ ਸਾਥੀ ਨੂੰ ਬਚਾਉਣ ਲਈ ਨਹੀਂ, ਸਗੋਂ ਆਪਣੇ ਆਪ ਨੂੰ ਬਚਾਉਣ ਲਈ ਲੜ ਰਹੇ ਹੋ । ਵੈਸੇ ਵੀ ਤੇਰੀ ਗ੍ਰਿਫਤਾਰੀ ਦੋ ਸਾਲ ਬਾਅਦ ਦੀ ਹੈ । ਤੇਰੇ ਜੇਲ੍ਹ ਵਿੱਚ ਆਉਣ ਤੋਂ ਪਹਿਲਾਂ ਹੀ ਕੇਸ ਸ਼ੁਰੂ ਹੋ ਚੁੱਕਾ ਸੀ ਅਤੇ 60-70 ਦੇ ਕਰੀਬ ਗਵਾਹਾਂ ਦੀਆਂ ਗਵਾਹੀਆਂ ਵੀ ਹੋ ਚੁੱਕੀਆਂ ਸਨ । ਇਸੇ ਲਈ ਤੁਹਾਡਾ ਕੇਸ ਅਲੱਗ ਕਰਕੇ ਹੀ ਚਲਾੲਆਿ ਗਿਆ ਅਤੇ ਹੁਣ ਤੱਕ ਅਲੱਗ ਹੀ ਹੈ । ਤੁਸੀ ਆਪਣੀ ਅਦਾਲਤ ਵਿੱਚ ਜੋ ਮਰਜੀ ਬਿਆਨ ਦੇਵੋ ਕਿਸੇ ਸਾਥੀ ਦੇ ਕੇਸ ਤੇ ਕੋਈ ਫ਼ਰਕ ਨਹੀਂ ਪਵੇਗਾ ਹੁਣ ਵੀ ਹਾਈਕੋਰਟ ਵਿੱਚ ਤੇਰੀ ਇੱਕਲੇ ਦੀ ਹੀ ਅਪੀਲ ਲੱਗੀ ਹੋਈ ਹੈ ਅਤੇ ਹਵਾਰੇ ਨੂੰ ਵੀ ਇੱਕਲੇ ਨੂੰ ਹੀ ਸੁਪਰੀਮ ਕੋਰਟ ਨੇ ਇਹ ਪੁੱਛਿਆ ਹੈ ਕਿ ਕਿਉਂ ਨਾ ਤੈਨੂੰ ਫਾਂਸੀ ਕਰ ਦਿੱਤੀ ਜਾਵੇ। ਇਸ ਲਈ ਦੂਜਿਆ ਦਾ ਸਹਾਰਾ ਨਾ ਲਵੋ। ਬਾਕੀ ਰਹੀ ਗੱਲ ਮੇਰੇ ਕਬੂਲਨਾਮੇ ਦੀ ਇਹ ਕਿਸੇ ਸਾਥੀ ਲਈ ਖਤਰਾ ਸਹੇੜਨ ਵਾਲੀ ਗੱਲ ਨਹੀਂ ਸੀ, ਸਗੋਂ ਸਾਥੀਆ ਦਾ ਬਚਾਅ ਕਰਨ ਲਈ ਸੀ , ਤੁਹਾਡੇ ਵੱਲੋਂ ਕੀਤੇ ਜਾ ਰਹੇ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਅਪਮਾਨ ਨੂੰ ਰੋਕਣ ਲਈ ਸੀ । ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਦੁਸ਼ਮਣ ਦੀ ਹਿੱਕ ਤੇ ਲਿਖਣ ਲਈ ਸੀ । ਜਿੱਥੋਂ ਤੱਕ ਇਹ ਬੰਬ ਬੱਬਰਾਂ ਦੇ ਬਣਾਉਣ ਦੀ ਗੱਲ ਹੈ ਤਾਂ ਮੈਂ ਤੈਨੂੰ ਦੱਸ ਦੇਵਾਂ ਕਿ ਇਸ ਬੰਬ ਦੀ ਬੈਲਟ ਟੇਲਰ ਮਾਸਟਰ ਤੋਂ ਬਣਾਉਣ ਤੋਂ ਲੈ ਕੇ ਬੰਬ ਦੇ ਫਟ ਜਾਣ ਤੱਕ ਦਾ ਸਫ਼ਰ ਮੇਰੇ ਹੱਥਾਂ ਦੇ ਵਿੱਚੋਂ ਹੋ ਕੇ ਗੁਜਰਿਆ ਹੈ, ਕੇਸ ਚਲਦਾ ਹੋਣ ਕਰਕੇ ਵਿਸਥਾਰ ਨਾਲ ਨਹੀਂ ਲਿਖ ਸਕਦਾ । ਜੇਕਰ ਤੇਰੇ ਕਹਿਣ ਅਨੁਸਾਰ ਤਾਰੇ ਨੇ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਸਵੀਕਾਰ ਕੀਤਾ ਸੀ ,ਪਰ ਤੁਸੀ ਸਾਰੇ ਮੁਨਕਰ ਹੋ ਗਏ , ਹੁਣ ਤੁਸੀਂ ਹੀ ਦੱਸੋ ਕਿ ਖਾਲਸਾ ਪੰਥ ਕਿਸ ਦੀ ਗੱਲ ਤੇ ਯਕੀਨ ਕਰੇ ।ਬਾਕੀ ਟੀਮਵਰਕ ਤੋਂ ਮੈਂ ਕਦੇ ਵੀ ਮੁਨਕਰ ਨਹੀਂ ਹੋਇਆ ,ਸਗੋਂ ਤੁਸੀ ਆਪਣੇ ਕੀਤੇ ਹੋਏ ਕੰਮ ਤੋਂ ਮੁਨਕਰ ਹੋਏ ਹੋ ਅਤੇ ਮਾਫ਼ੀ ਮੰਗ ਰਹੇ ਹੋ । ਜਿੱਥੋਂ ਤੱਕ ਤੁਸੀ ਇਹ ਕਿਹਾ ਹੈ ਕਿ ਅਸੀਂ ਰਾਸਟਰਪਤੀ ਕੋਲ ਨਹੀਂ ਜਾਵਾਂਗੇ , ਤੁਹਾਡੀ ਇਹ ਗੱਲ ਵੀ ਗੁੰਮਰਾਹਕੁੰਨ ਹੈ ਜਿਹੜਾ ਬੰਦਾ ਮਜਿਸਟਰੇਟ ਅੱਗੇ ਕੇਸ ਲੜਦਾ ਹੈ , ਸ਼ੈਸਨ ਕੋਰਟ ਵਿੱਚ ਕੇਸ ਲੜ੍ਹਦਾ ਹੈ , ਹਾਈਕੋਰਟ ਕੇਸ ਲੜ੍ਹਦਾ ਹੈ , ਸੁਪਰੀਮ ਕੋਰਟ ਕੇਸ ਲੜ੍ਹਦਾ ਹੈ ਉਸ ਨੂੰ ਤਾਂ ਰਾਸਟਰਪਤੀ ਕੋਲ ਕੇਸ ਲੜਨ ਤੇ ਮਾਣ ਹੀ ਕਰਨਾ ਚਾਹੀਦਾ ਹੈ । ਕਿਉਂਕਿ ਰਾਸਟਰਪਤੀ ਤਾਂ ਮਜ਼ਿਸਟਰੇਟ ਨਾਲੋਂ ਸੁਪਰੀਮ ਹੈ । ਬਾਕੀ ਅਦਾਲਤਾਂ ਵਿੱਚ ਕਿਹੜਾ ਇਮਾਰਤਾਂ ਫੈਸਲੇ ਸੁਣਾਉਂਦੀਆਂ ਹਨ, ਉਥੋ ਵੀ ਤਾਂ ਜੱਜ ਦੇ ਰੂਪ ਵਿੱਚ ਇੱਕ ਇਨਸਾਨ ਹੀ ਬੈਠਾ ਹੈ, ਜਿਸ ਦੇ ਅੱਗੇ ਬੰਦਾ ਆਪਣੇ ਬੇਕਸੂਰ ਅਤੇ ਨਿਰਦੋਸ਼ ਹੋਣ ਦੀ ਬੇਨਤੀ ਕਰਦਾ ਹੈ , ਸਬੂਤ ਪੇਸ ਕਰਦਾ ਹੈ। ਇਨਸਾਨ ਦੇ ਰੂਪ ਵਿੱਚ ਜੱਜ ਦੀ ਕੁਰਸੀ ਤੇ ਬੈਠਾ ਵਿਆਕਤੀ ਹੀ ਤੁਹਾਡੀ ਅਪੀਲ ਨੂੰ ਸਵੀਕਾਰ ਜਾਂ ਰੱਦ ਕਰਦਾ ਹੈ । ਇਸ ਲਈ ਤੁਹਾਡੀ ਇਹ ਗੱਲ ਗੁੰਮਰਾਹਕੁੰਨ ਹੈ । ਇਥੇ ਮੈਂ ਇਹ ਕਹਾਂਗਾ ਕਿ “ਹੱਥ ਨਾ ਅੱਪੜੇ ਥੂ ਕੌੜੀ”।

ਭਿਉਰਾ ਸਿੰਘ ਜੀ , ਜਿਥੋਂ ਤੱਕ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਅਤੇ ਹੋਰ ਹਜ਼ਾਰਾਂ ਸਿੰਘਾਂ ਵੱਲੋਂ ਲੜੇ ਗਏ ਕੇਸਾਂ ਦੀ ਗੱਲ ਕਹਿ ਕੇ ਆਪਣੇ ਆਪ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ ਕੀਤੀ ਹੈ ਤਾਂ ਇੱਕ ਗੱਲ ਮੈਂ ਸਪੱਸਟ ਕਰ ਦੇਵਾਂ ਕਿ ਮੈਨੂੰ ਕਿਸੇ ਦੇ ਕੇਸ ਲੜ੍ਹਨ ਤੇ ਕੋਈ ਇਤਰਾਜ਼ ਨਹੀਂ ਹੈ ਪਰ ਤੁਹਾਡੇ ਵੱਲੋਂ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਹੋਣ ਤੇ ਸਖ਼ਤ ਇਤਰਾਜ਼ ਹੈ । ਜੇਕਰ ਤੁਸੀਂ ਕੇਸ ਹੀ ਲੜ੍ਹਨਾ ਸੀ ਤਾਂ ਫਿਰ ਇਹ ਕਹਿ ਕੇ ਲੜ੍ਹਦੇ ਕਿ ਅਸੀਂ ਬੇਕਸੂਰ ਹਾਂ, ਨਿਰਦੋਸ਼ ਹਾਂ । ਬਾਕੀ ਰਹੀ ਗੱਲ ਸੰਤਾਂ ਦੇ ਕੇਸ ਲੜਨ ਦੀ । ਵੈਸੇ ਮੈਨੂੰ ਇਸ ਵਾਰੇ ਜਿਆਦਾ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਸੰਤ ਜਰਨੈਲ ਸਿੰਘ ਖਾਲਸਾ ਕਿਸੇ ਰੂਪੋਸ ਜੱਥੇਬੰਦੀ ਦੇ ਮੈਂਬਰ ਨਹੀਂ ਸਨ ਉਹ ਤਾਂ ਦਮਦਮੀ ਟਕਸਾਨ ਦੇ ਮੁਖੀ ਸਨ। ਬਾਕੀ ਹੋਰ ਹਜ਼ਾਰਾਂ ਸਿੰਘਾਂ ਦੇ ਕੇਸ ਲੜ੍ਹਨ ਤੇ ਮੈਂ ਵਿਚਾਰਕ ਤੌਰ ਤੇ ਇਹ ਕਹਾਂਗਾ ਕਿ ਜੇਕਰ ਹਜ਼ਾਰਾਂ ਸਿੰਘਾਂ ਨੇ ਕੇਸ ਲੜ੍ਹੇ ਸਨ ਤਾਂ ਹੀ ਤਾਂ ਇਹ ਸੰਘਰਸ਼ ਖ਼ਤਮ ਹੋ ਗਿਆ । ਅਜ਼ਾਦੀ ਦੀ ਮੰਗ ਤੋਂ ਸ਼ੁਰੂ ਹੋਇਆ ਸੰਘਰਸ਼ ਰਹਿਮ ਦੀ ਮੰਗ ਤੱਕ ਪਹੁੰਚ ਗਿਆ ਹੈ । ਅੱਜ ਸਾਨੂੰ ਰਹਿਮ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ । ਜਿਹੜੀਆਂ ਕੌਮਾਂ ਨੂੰ ਰਹਿਮ ਲਈ ਵੀ ਸੰਘਰਸ਼ ਕਰਨਾ ਪਵੇ ਉਹ ਕੌਮਾਂ ਗੁਲਾਮ ਹੁੰਦੀਆਂ ਹਨ , ਤੁਹਾਨੂੰ ਇਸ ਸੱਚ ਨੂੰ ਸਵੀਕਾਰ ਕਰਨਾ ਹੀ ਪਵੇਗਾ । ਜੇਕਰ ਭਿਉਰਾ ਸਿੰਘ, 100 ਸਿੰਘਾਂ ਨੇ ਇਸ ਅਦਾਲਤੀ ਸਿਸਟਿਮ ਨੂੰ ਰੱਦ ਕੀਤਾ ਹੁੰਦਾ ਅਤੇ ਅਦਾਲਤ ਨੂੰ ਇਹ ਦੱਸਿਆ ਹੁੰਦਾ ਕਿ ਅਸੀਂ ਹਥਿਆਰ ਕਿਉਂ ਚੁੱਕੇ ਹਨ, ਤਾਂ ਅੱਜ ਸੰਘਰਸ਼ ਦੀ ਰੂਪਰੇਖਾ ਹੀ ਹੋਰ ਹੁੰਦੀ । ਜੇਕਰ ਕਿਸੇ ਸੰਘਰਸ਼ ਦੇ ਵਿਚਾਰ ਮਰ ਜਾਣ ਅਤੇ ਬੰਦੇ ਬਚ ਜਾਣ ਜਾਂ ਵਿਚਾਰਾਂ ਦੀ ਕੀਮਤ ਤੇ ਬੰਦਿਆਂ ਨੂੰ ਬਚਾਇਆ ਜਾਵੇ ਤਾਂ ਸੰਘਰਸ਼ ਖ਼ਤਮ ਹੋ ਜਾਇਆ ਕਰਦੇ ਹਨ, ਹਾਂ, ਜੇਕਰ ਵਿਚਾਰ ਜਿਉਂਦੇ ਰਹਿਣ ਜਾਂ ਕਿਸੇ ਸੰਘਰਸ਼ ਦੇ ਵਿਚਾਰਾਂ ਤੋਂ ਬੰਦੇ ਕੁਰਬਾਨ ਹੁੰਦੇ ਰਹਿਣ, ਤਾਂ ਅਜਿਹੇ ਸੰਘਰਸ਼ ਆਪਣੀ ਮੰਜਿਲ ਨੂੰ ਪ੍ਰਾਪਤ ਹੋ ਜਾਇਆ ਕਰਦੇ ਹਨ। ਪਰ ਇਹ ਗੱਲਾਂ ਸ਼ਾਇਦ ਤਾਰੋ ਅਤੇ ਛਿੰਦੋ ਨੂੰ ਮਾਰਨ ਵਾਲਿਆਂ ਦੀ ਸਮਝ ਤੋਂ ਪਰੇ ਦੀਆਂ ਹਨ।

ਭਿਉਰਾ ਸਿੰਘ ਜੀ, ਜਿਥੋਂ ਤੱਕ ਤੁਸੀਂ ਇਹ ਕਿਹਾ ਹੈ ਕਿ ਮੇਰੇ ਵਾਲ ਕੱਟਣੇ ਏਕਤਾ ਦੇ ਰਾਹ ਦਾ ਰੋੜਾਂ ਸਨ ਅਤੇ ਬਹੁਤ ਹੀ ਗੁਰਮਤਿ ਵਿਰੋਧੀ ਕਾਰਵਾਈਆਂ ਸਨ । ਪਰ ਵਾਲ ਤਾਂ ਮੇਰੇ ਅਤੇ ਭਾਈ ਦਿਲਾਵਰ ਸਿੰਘ ਦੇ 31 ਅਗਸਤ 1995 ਨੂੰ ਵੀ ਕੱਟੇ ਹੋਏ ਸਨ। ਤੁਸੀਂ ਤਿੰਨਾ ਨੇ(ਹਵਾਰਾ, ਭਿਉਰਾ, ਤਾਰਾ) ਅੰਮ੍ਰਿਤ ਛਕਿਆ ਹੋਇਆ ਸੀ । ਉਸ ਸਮੇਂ ਤੁਸੀਂ ਇਹ ਕਿਉਂ ਨਹੀਂ ਕਿਹਾ ਕਿ ਪਹਿਲਾਂ ਤੁਸੀਂ ਵਾਲ ਰੱਖ ਕੇ ਸਿੰਘ ਸਜ ਜਾਵੋ, ਫਿਰ ਹੀ ਤੁਸੀਂ ਬੰਬ ਬੰਨਣਾ, ਹੁਣ ਇਹ ਬੰਬ ਅਸੀਂ ਆਪਣੇ ਨਾਲ ਬੰਨ ਕੇ ਐਕਸ਼ਨ ਕਰਾਂਗੇ , ਕਿਉਂਕਿ ਅਸੀਂ ਅੰਮ੍ਰਿਤ ਛਕਿਆ ਹੋਇਆ ਹੈ । ਪਰ ਜਿਹੜੇ ਬਾਕੀ ਸਾਥੀਆਂ ਨੇ ਵਾਲ ਵੀ ਰੱਖੇ ਹੋਏ ਸਨ, ਅੰਮ੍ਰਿਤ ਵੀ ਛਕਿਆ ਹੋਇਆ ਸੀ ਜਿਵੇਂ ਨਵਜੋਤ ਸਿੰਘ , ਨਸੀਬ ਸਿੰਘ , ਅੰਬਾਲੇ ਵਾਲੇ ਸਾਰੇ ਸਿੰਘ ਉਨ੍ਹਾਂ ਨਾਲ ਤੁਹਾਡੀ ਕਿਉਂ ਨਹੀਂ ਬਣੀ । ਉਨ੍ਹਾਂ ਨੇ ਤਾਂ ਆਪਣਾ ਗੁਰੂ ਘਰ ਹੀ ਅਲੱਗ ਬਣਾ ਲਿਆ ਸੀ । ਬਾਕੀ ਤੂੰ ਇੱਕ ਗੱਲ ਹੋਰ ਸੰਗਤਾਂ ਨੂੰ ਸਪੱਸਟ ਕਰ ਦੇਣਾ ਕਿ ਜਦੋਂ ਤੂੰ ਗੁਆਂਢੀ ਦੇਸ ਵਿੱਚ ਬੈਠਾ ਸੀ ਇਸ ਕਾਂਡ ਤੋਂ ਬਾਅਦ ਤਾਂ ਉਸ ਰਾਤ ਤੂੰ ਐਸਾ ਕਿਹੜਾ ਗੁਰਮਤਾ ਅਤੇ ਕੀਰਤਨ ਕਰ ਰਿਹਾ ਸੀ ਕਿ ਤੇਰਾ ਤਾਇਆ ਅਤੇ ਤੇਰਾ ਚਾਚਾ ਤੈਨੂੰ ਗੋਲੀ ਮਾਰਨ ਲੱਗੇ ਸੀ ਅਤੇ ਤੂੰ ਕੰਧ ਟੱਪ ਕੇ ਭੱਜ ਕੇ ਜਾਨ ਬਚਾਈ ਸੀ । ਉਨ੍ਹਾਂ ਨੇ ਤਾਂ ਵਾਲ ਨਹੀਂ ਸਨ ਕੱਟੇ ਉਨ੍ਹਾਂ ਨਾਲ ਤੇਰੀ ਕਿਉਂ ਨਹੀਂ ਬਣੀ ।

ਭਿਉਰਾ ਸਿੰਘ, ਜਿਥੋਂ ਤੱਕ ਤੁਸੀਂ ਦਲੇਰੀ ਦੀ ਗੱਲ ਕੀਤੀ ਹੈ ਤਾਂ ਮੈਂ ਤੈਨੂੰ ਦੱਸ ਦੇਵਾਂ ਕਿ ਇਥੇ ਗੱਲ ਦਲੇਰੀ ਜਾਂ ਡਰ ਦੀ ਨਹੀਂ ਹੋ ਰਹੀ , ਗੱਲ ਵਿਚਾਰਾਂ ਦੀ ਹੋ ਰਹੀ ਹੈ । ਦਲੇਰ ਤਾਂ ਚੋਰ ਲੁਟੇਰੇ ਵੀ ਬਥੇਰੇ ਹੁੰਦੇ ਹਨ, ਦਲੇਰ ਤਾਂ ਕਾਲੇ ਕੱਛਿਆ ਵਾਲੇ ਵੀ ਬਹੁਤ ਹੁੰਦੇ ਹਨ, ਜਿਹੜੇ ਦੂਸਰੇ ਦੇ ਘਰ ਵੜ ਕੇ ਲੁੱਟ-ਖੋਹ ਅਤੇ ਕਤਲ ਕਰਦੇ ਹਨ। ਤੁਹਾਡੀ ਦਲੇਰੀ ਵਾਰੇ ਚੰਡੀਗੜ੍ਹ ਜੇਲ੍ਹ ਵਾਲੇ ਜਾਣਦੇ ਹੀ ਹਨ। ਇਕ ਵਾਰ ਜਦ ਤੁਹਾਡੇ ਪੇਟ ਵਿੱਚ ਜਿਆਦਾ ਉਫਾਰਾ ਹੋ ਗਿਆ ਸੀ ਅਤੇ ਤੁਸੀਂ ਡਿਪਟੀ ਸੁਪਰਡੈਂਟ ਦੇ ਥੱਪੜ ਮਾਰਨ ਲੱਗੇ ਸੀ । ਉਸ ਤੋਂ 10 ਮਿੰਟ ਬਾਅਦ ਹੀ ਤੈਨੂੰ ਬੈੱਡ ਦੇ ਥੱਲਿਓ ਕੱਢਿਆ ਸੀ ਅਤੇ ਤੇਰੇ ਇਕ ਡਾਂਗ ਵੱਜਣ ਤੋਂ ਬਾਅਦ ਹੀ ਤੂੰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਹੋਰ ਨਾ ਮਾਰਨਾ , ਹੋਰ ਨਾ ਮਾਰਨਾ , ਸਿਰ ਵਿੱਚ ਵੱਜ ਗਈ ਹੈ । ਹਾਂ, ਤਾਰੇ ਨੇ ਜ਼ਰੂਰ ਵਿਰੋਧ ਕੀਤਾ ਸੀ ਅਤੇ ਖਾਲਿਸਤਾਨ ਦੇ ਨਾਹਰੇ ਲਾਏ ਸਨ, ਪਰ ਤੂੰ ਤਾਂ 20 ਚੱਕੀਆਂ ਤੱਕ ਮੂੰਹ ਵੀ ਨਹੀਂ ਸੀ ਖੋਲਿਆ।

ਭਿਉਰਾ ਸਿੰਘ, ਮੇਰੀ ਨਾ ਤਾਂ ਤੁਹਾਡੇ ਵਿੱਚ ਅਤੇ ਨਾ ਹੀ ਤੁਹਾਡੀ ਸੁਰੰਗ ਵਿੱਚ ਕਦੇ ਕੋਈ ਦਿਲਚਸਪੀ ਰਹੀ ਹੈ । ਮੈਂ ਨਾ ਕਦੇ ਇਹ ਜਾਨਣ ਦੀ ਕੋਸਿਸ ਹੀ ਕੀਤੀ ਕਿ ਤੁਸੀਂ ਆਪਣੀ ਬੈਰਕ ਵਿੱਚ ਕੀ ਕਰ ਹਰੇ ਹੋ । ਨਾ ਹੀ ਮੇਰੀ ਤੁਹਾਡੇ ਨਾਲ ਕਦੇ ਕੋਈ ਬੋਲਚਾਲ ਹੀ ਸੀ , ਨਾ ਹੀ ਮੈਂ ਤੁਹਾਡੀ ਬੈਰਕ ਵਿੱਚ 8 ਸਾਲ ਕਦੇ ਪੈਰ ਹੀ ਪਾਇਆ । ਤੁਸੀ ਸੁਰੰਗ ਪੱਟ ਕੇ ਭੱਜ ਗਏ ਮੈਨੂੰ ਕੋਈ ਫ਼ਰਕ ਨਹੀਂ ਪਿਆ, ਤੁਸੀਂ ਮਹਾਨ ਕਾਰਨਾਮੇ ਕਰਕੇ ਵਾਪਸ ਆਪਣੀ ਅਸਲ ਜਗ੍ਹਾਂ ਆ ਗਏ ਮੈਨੂੰ ਕੋਈ ਫ਼ਰਕ ਨਹੀਂ ਪਿਆ। ਮੇਰਾ ਮਾਰਗ ਤੁਹਾਡੇ ਨਾਲੋਂ ਬਹੁਤ ਵੱਖਰਾ ਹੈ ।

ਭਿਉਰਾ ਸਿੰਘ , ਜਿੱਥੋਂ ਤੱਕ ਤੂੰ ਰੇਸ਼ਮ ਸਿੰਘ ਦੀ ਗੱਲ ਕੀਤੀ ਹੈ । ਮੈਂ ਤੈਨੂੰ ਦੱਸ ਦੇਵਾਂ ਕਿ ਰੇਸਮ ਨੇ ਆਪਣੀ ਲੈਟਰ ਵਿੱਚ ਰਵੀ ਕੈਟ ਨਾਲ ਆਪਣੇ ਸਬੰਧਾਂ ਨੂੰ ਸਵੀਕਾਰ ਕਰ ਲਿਆ ਹੈ । ਤੁਹਾਡੇ ਵਰਗੇ ਲੋਕਾਂ ਦੇ ਮਸਲੇ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਨਹੀਂ ਲਿਜਾਏ ਜਾਂਦੇ । ਧਰਮ ਤੇ ਹਮਲਾ ਕਰਨ ਵਾਲਿਆ ਦੀ ਮੱਦਦ ਕਰਨ ਵਾਲਿਆਂ ਨੂੰ ਅਜਿਹੀ ਮੰਗ ਕਰਨਾ ਸੋਭਾ ਨਹੀਂ ਦਿੰਦਾ ।

ਭਿਉਰਾ ਸਿੰਘ ਜੀ , ਜਿੱਥੋਂ ਤੱਕ ਤੁਸੀਂ ਮੇਰੇ ਵਾਲ ਕੱਟਣ ਨੂੰ ਬਹੁਤ ਹੀ ਜਿਆਦਾ ਗੁਰਮਤਿ ਵਿਰੋਧੀ ਕਾਰਵਾਈਆ ਕਿਹਾ ਹੈ । ਪਰ ਤੂੰ ਦੇਖ ਮੈਂ ਜਦ ਵੀ ਸਿੱਖੀ ਸਰੂਪ ਵਿੱਚ ਆ ਕੇ ਆਪਣੇ ਅਕਾਲ-ਪੁਰਖ ਵਾਹਿਗੁਰੂ ਨੂੰ ਸਮਰਪਿਤ ਹੋਇਆ ਤਾਂ ਉਸ ਅਕਾਲ-ਪੁਰਖ ਵਾਹਿਗੁਰੂ ਨੇ ਮੈਨੂੰ ਅਤੇ ਮੇਰੇ ਸੰਘਰਸ਼ ਨੂੰ ਆਪਣੇ ਦਰ ਤੇ ਕਬੂਲ ਕੀਤਾ ਅਤੇ ਮੇਰੀ ਝੋਲੀ ਆਪਣੀਆਂ ਰਹਿਮਤਾਂ ਦੀ ਬਖ਼ਸ਼ਿਸ ਨਾਲ ਭਰ ਦਿੱਤੀ । ਕੀ ਤੂੰ ਅਕਾਲ-ਪੁਰਖ ਨਾਲੋਂ ਵੀ ਵੱਡਾ ਹੈ ਜਿਹੜਾ ਇਹ ਦੱਸੇ ਕਿ ਇਹ ਭਾਂਡਾ ਛੋਟਾ ਸੀ , ਉੱਛਲ ਗਿਆ। ਕੀ ਉਸ ਅਕਾਲ ‐ਪੁਰਖ ਨੂੰ ਨਹੀਂ ਪਤਾਂ ਕਿ ਇਹ ਭਾਂਡਾ ਦਾ ਕਿਹੋ ਜਿਹਾ ਹੈ । ਤੂੰ ਵਾਹਿਗੁਰੂ ਨਾਲੋਂ ਵੱਡਾ ਬਣਨ ਦੀ ਕੋਸ਼ਿਸ ਨਾ ਕਰ, ਸਗੋਂ ਆਪਣੇ ਭਾਡੇ ਦਾ ਖਿਆਲ ਰੱਖ ਜਿਸ ਵਿੱਚ ਸਾਰੇ ਪੰਜਾਬ ਦੇ , ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਰਾਸ਼ਨ ਪਾ ਦਿੱਤਾ ਗਿਆ, ਟੀਨਾ ਦੇ ਟੀਨ ਦੇਸੀ ਘਿਉ ਦੇ ਪਾ ਦਿੱਤੇ ਗਏ, ਕਵਿੰਟਲਾਂ ਦੇ ਹਿਸਾਬ ਨਾਲ ਪਨੀਰ ਪਾ ਦਿੱਤਾ ਗਿਆ, ਹਜ਼ਾਰਾਂ ਲੀਟਰ ਕੋਕਾ ਕੋਲਾ ਪਾ ਦਿੱਤਾ ਗਿਆ ਪਰ ਫਿਰ ਵੀ ਇਹ ਖਾਲੀ ਦਾ ਖਾਲੀ ਹੀ ਹੈ । ਤੁਸੀਂ ਕਦੇ ਆਪਣੇ ਲਈ ਵੀ ਪਾਠ ਕਰਿਆ ਕਰੋ।

ਭਿਉਰਾ ਸਿੰਘ ਜੀ , ਤੁਸੀਂ ਕਦੇ ਇਹ ਜ਼ਰੂਰ ਸੋਚਣਾ ਕਿ ਤੁਹਾਡੀ ਸਿੱਖੀ ਮੈਨੂੰ ਪ੍ਰਭਾਵਤ ਨਹੀਂ ਕਰ ਸਕੀ, ਪਰ ਮੇਰੀ ਸਿੱਖੀ ਨੇ ਤਾਂ ਸਾਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ । ਹਜ਼ਾਰਾਂ ਸਿੱਖ ਨੌਜਵਾਨ ਸਿੱਖੀ ਸਰੂਪ ਵੱਲ ਵਾਪਸ ਮੁੜ ਆਏ ਹਨ ।ਭਿਉਰਾ ਸਿੰਘ ਸਿੱਖੀ ਸਿਰਫ ਬਾਹਰੀ ਪਹਿਚਾਣ ਦਾ ਨਾਮ ਨਹੀਂ ਹੈ , ਸਿੱਖੀ ਇੱਕ ਮਾਰਗ ਹੈ । ਸਿੱਖੀ ਗੁਰੂ ਘਰਾਂ ਤੋਂ ਰਸ਼ਨ ਇੱਕਠਾ ਕਰਨ ਦਾ ਨਾਮ ਨਹੀਂ ਹੈ , ਸਗੋਂ ਆਪਣਾ ਸੱਭ ਕੁਝ ਕੁਰਬਾਨ ਕਰ ਦੇਣ ਦਾ ਨਾਮ ਹੈ । ਪਰ ਇਹ ਗੱਲਾਂ ਦੁਨੀਚੰਦਾਂ ਦੀ ਸਮਝ ਤੋਂ ਪਰੇ ਦੀਆਂ ਹਨ। ਮੈਂ ਵਾਲ ਕੱਟ ਕੇ ਵੀ ਕਦੇ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਤੋਂ ਮੁਨਕਰ ਨਹੀਂ ਹੋਇਆ, ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਨਹੀਂ ਹੋਇਆ ਸਗੋਂ ਹਮੇਸਾਂ ਅਦਾਲਤ ਵਿੱਚ ਖੜ੍ਹ ਕੇ ਅਜ਼ਾਦੀ ਦੀ ਮੰਗ ਕੀਤੀ । ਦੂਜੇ ਪਾਸੇ ਤੁਸੀਂ ਕੇਸਰੀ ਪੱਗਾਂ ਬੰਨ ਕੇ ਉਸੇ ਅਦਾਲਤ ਵਿੱਚ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਹੋ ਕੇ ,ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਤੋਂ ਮੁਨਕਰ ਹੋ ਕੇ ਉਸੇ ਸਿਸਟਿਮ ਅੱਗੇ ਜਿਸ ਦੇ ਖਿਲਾਫ਼ ਤੁਸੀ ਹਥਿਆਰ ਚੁੱਕਣ ਦਾ ਦਾਅਵਾ ਕਰਦੇ ਹੋ ਆਪਣੇ ਆਪ ਨੂੰ ਨਿਰਦੋਸ਼ ਅਤੇ ਬੇਕਸੂਰ ਸਾਬਤ ਕਰਨ ਤੇ ਹੀ ਲੱਗੇ ਰਹੇ। ਕੀ ਇਹੀ ਹੈ ਤੁਹਾਡੀ ਸਿੱਖੀ?
ਭਿਉਰਾ ਸਿੰਘ ਕੀ ਤੈਨੂੰ ਮਾਰਚ ਦੇ ਮਹੀਨੇ ਨਹੀਂ ਸੀ ਪਤਾ ਕਿ ਮੈਂ ਵਾਲ ਕੱਟ ਕੇ ਬਹੁਤ ਹੀ ਗੁਰਮਤਿ ਵਿਰੋਧੀ ਕਾਰਵਾਈਆਂ ਕਰਦਾ ਰਿਹਾ ਹਾਂ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ
1. ਕੀ ਆਪਣੇ ਹੀ ਰਿਸਤੇਦਾਰਾਂ ਨੂੰ ਲੁੱਟਣਾ ਗੁਰਸਿੱਖੀ ਹੈ?( ਜਿਵੇ ਤੂੰ ਅਤੇ ਤਾਰੇ ਨੇ 50,000 ਲੁੱਟੇ ਸਨ ਆਪਣੇ ਰਿਸਤੇਦਾਰ ਤੋਂ)
2. ਕੀ ਜਿਸ ਥਾਲੀ ਖਾਣਾ ਉਸੇ ਵਿੱਚ ਛੇਦ ਕਰਨਾ ਗੁਰਸਿੱਖੀ ਹੈ ?(ਜਿਵੇਂ ਪਾਕਿਸਤਾਨ ਜੋ ਕੀਤਾ)
3. ਕੀ ਧੋਖੇ ਨਾਲ ਦੋ ਦੋ ਵਿਆਹ ਕਰਵਾਉਣੇ ਗੁਰਸਿੱਖੀ ਹੈ ?(ਜਿਵੇਂ ਹਵਾਰੇ ਨੇ ਕਰਵਾਏ )
4. ਕੀ ਲੁੱਟਾ ਖੋਹਾ ਕਰਨੀਆਂ ਜਾਂ ਕਰਵਾਉਣੀਆਂ ਗੁਰਸਿੱਖੀ ਹੈ? (ਪਟਿਆਲੇ ਲੁੱਟ ਵਿਚੋਂ 5 ਲੱਖ ਹਵਾਰੇ ਦੇ ਹਿੱਸੇ ਆਇਆ)
5. ਕੀ ਆਪਣੀ ਜਾਨ ਬਚਾਉਣ ਲਈ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਹੋਣਾ ਗੁਰਸਿੱਖੀ ਹੈ?(ਇਹ ਕੇਸ ਮਨੁੱਖੀ ਬੰਬ ਦਾ ਕੇਸ ਨਹੀਂ ਹੈ )
6. ਕੀ ਸਿਰਫ ਆਪਣੀ ਜਾਨ ਬਚਾਉਣ ਲਈ ਹੀ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਤੋਂ ਮੁਨਕਰ ਹੋ ਜਾਣਾ , ਗੁਰਸਿੱਖੀ ਹੈ? ( ਤੁਹਾਡੇ ਵੱਲੋਂ ਕਾਂਗਰਸ ਦੀ ਮੱਦਦ ਕਰਨਾ) ਖ਼ਬਰਾਂ ਨਾਲ ਨੱਥੀ ਹਨ।
7. ਕੀ ਸਿੱਖ ਧਰਮ ਤੇ ਹਮਲਾ ਕਰਨ ਵਾਲਿਆਂ ਦੀ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਮੱਦਦ ਕਰਨਾ , ਗੁਰਸਿੱਖੀ ਹੈ?(ਤੁਹਾਡੇ ਵੱਲੋਂ ਕਾਂਗਰਸ ਦੀ ਮੱਦਦ ਕਰਨਾ)ਖ਼ਬਰਾਂ ਨਾਲ ਨੱਥੀ ਹਨ।
8. ਕੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ , ਜਿਸ ਨੂੰ ਐਮ. ਪੀ. ਦੀ ਟਿਕਟ ਹੀ ਆਪਣੇ ਦਾਦੇ ਬੇਅੰਤ ਸਿੰਘ ਵੱਲੋਂ ਕੀਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲਾਂ ਦੇ ਇਨਾਮ ਵਜੋਂ ਮਿਲੀ ਦੀ ਮੱਦਦ ਕਰਨਾ , ਗੁਰਸਿੱਖੀ ਹੈ?(ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਤੁਹਾਡੇ ਵੱਲੋ ਂਬਿੱਟੂ ਦੀ ਮੱਦਦ ਕਰਨਾ)ਖ਼ਬਰਾਂ ਨਾਲ ਨੱਥੀ ਹਨ।
9. ਕੀ ਦਿੱਲੀ ਦੇ ਕਾਂਗਰਸ ਦੇ ਪੰਜਾਬ ਦੇ ਜਰਨੈਲ ਅਤੇ ਕਾਤਲਾਂ ਦੇ ਸਾਥੀ ਕੈਪਟਨ ਅਮਰਿੰਦਰ ਸਿੰਘ (ਸ਼ਰਾਬੀ) ਨੂੰ 100 ਗੁਣੀ ਭਰਪੂਰ ਸਿੱਖ ਕਹਿਣਾ , ਗੁਰਸਿੱਖੀ ਹੈ?(ਜਿਵੇਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ) ਖ਼ਬਰ ਨਾਲ ਨੱਥੀ ਹੈ
10. ਫੰਡ ਖਾਲਸਾ ਪੰਥ ਦੇ, ਮੱਦਦ ਕਾਤਲਾਂ ਦੀ , ਕੀ ਇਹ ਗੁਰਸਿੱਖੀ ਹੈ ?
ਭਿਉਰਾ ਸਿੰਘ ਜੀ, ਮੈਨੂੰ ਵਾਲ ਕੱਟਦਾ ਹੋਣ ਕਰਕੇ ਹੀ ਗੁਰਮਤਿ ਵਿਰੋਧੀ ਕਹਿਣ ਤੋਂ ਪਹਿਲਾਂ ਆਪਣੀ ਗੁਰਸਿੱਖੀ ਤੇ ਇੱਕ ਝਾਤ ਜ਼ਰੂਰ ਮਾਰ ਲਿਆ ਕਰੋ । ਬਾਕੀ ਮੇਰੀ ਮਾਨਸਿਕਤਾ ਨੂੰ ਤਾ ਖਾਲਸਾ ਪੰਥ ਨੇ ਅਤੇ ਦਿੱਲੀ ਦੇ ਕਾਤਲ ਤਖ਼ਤ ਨੇ ਪਰਖ ਲਿਆ ਹੈ । ਪਰ ਮੈਨੂੰ ਤੇਰੀ ਮਾਨਸਿਕਤਾ ਦੀ ਸਮਝ ਨਹੀਂ ਲੱਗੀ , ਇਹ ਕਦੇ ਮੇਰੇ ਹੱਕ ਵਿੱਚ ਬਿਆਨ ਦਿੰਦੀ ਹੈ ਅਤੇ ਕਦੇ ਮੇਰੇ ਤੇ ਇਲਜ਼ਾਮ ਲਾਉਂਦੀ ਹੈ । ਇਹ ਕਦੇ ਬੇਅੰਤ ਸਿੰਘ ਦੇ ਜੁਲਮਾਂ ਦੀ ਗੱਲ ਕਰਦੀ ਹੈ ਅਤੇ ਕਦੇ ਆਪਣੇ ਦਾਦੇ ਦੀ ਸੋਚ ਤੇ ਮਾਣ ਕਰਨ ਵਾਲੇ ਉਸ ਦੇ ਪੋਤੇ ਦੀ ਮੱਦਦ ਕਰਦੀ ਹੈ। ਇਹ ਕਦੇ ਸੰਘਰਸ਼ੀ ਹੋਣ ਦਾ ਦਾਅਵਾ ਕਰਦੀ ਹੈ ਅਤੇ ਕਾਤਲਾਂ ਦੀ ਮੱਦਦ ਦੇ ਬਿਆਨ ਦਿੰਦੀ ਹੈ। ਭਿਉਰਾ ਸਿੰਘ ਮੈਨੂੰ ਲੱਗਦਾ ਤੈਨੂੰ ਆਪਣੀ ਬੇਚੈਨ ਅਤੇ ਧੋਖੇਬਾਜ ਮਾਨਸਿਕਤਾ ਨੂੰ ਠੀਕ ਕਰਨ ਲਈ ਪਾਠ ਪੂਜਾ ਕਰਨ ਦੀ ਨਹੀਂ , ਸਗੋਂ ਕਿਸੇ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ ।

ਖਾਲਸਾ ਜੀ , ਇੱਕ ਪਾਸੇ ਕੋਈ ਵਾਲ ਕੱਟਣ ਵਾਲਾ ਨੌਜਵਾਨ ਹੋਵੇ ਜਿਹੜਾ ਸਿੱਖ ਧਰਮ ਤੇ ਹਮਲਾ ਕਰਨ ਅਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਈਨ ਮੰਨਣ ਤੋਂ ਇਹਕਾਰ ਕਰੇ ਅਤੇ ਉਨ੍ਹਾਂ ਅੱਗੇ ਝੁਕਣ ਤੋਂ ਇਨਕਾਰ ਕਰਦਾ ਹੋਵੇ ਦੂਜੇ ਇੱਕ ਪਾਸੇ ਪੂਰਨ ਬਾਣੇ ਵਿੱਚ ਸਜਿਆ ਧਜਿਆ ਸਿੱਖ ਹੋਵੇ , ਉਹ ਕਾਤਲਾਂ ਦੀ ਮੱਦਦ ਕਰਦਾ ਹੋਵੇ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਆਪਣਾ ਸਿਰ ਝੁਕਾਉਦਾ ਹੋਵੇ, ਇੰਨ੍ਹਾਂ ਦੋਨਾਂ ਵਿੱਚੋਂ ਤੁਹਾਨੂੰ ਕਿਹੜਾ ਠੀਕ ਲੱਗਦਾ ਹੈ ਜ਼ਰੂਰ ਸੋਚਣਾ।

ਖਾਲਸਾ ਜੀ , ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਜੋ ਮੇਰੇ ਵਿਚਾਰ ਸਨ ਉਹ ਸਾਰੇ ਰੱਖ ਦਿੱਤੇ ਹਨ । ਮੇਰੇ ਤੇ ਇਲਜ਼ਾਮ ਲਾਉਣ ਵਾਲੇ ਲੋਕਾਂ ਦੇ ਵਿਚਾਰ ਕੀ ਹਨ ਅਤੇ ਇੰਨ੍ਹਾਂ ਦੀ ਅਸਲੀਅਤ ਕੀ ਹੈ ਇਸ ਨੂੰ ਜਾਨਣ ਲਈ ਮੈਂ ਇੰਨ੍ਹਾ ਵੱਲੋਂ ਹੀ ਦਿੱਤੇ ਗਏ ਬਿਆਨਾਂ ਦੀਆਂ ਖ਼ਬਰਾਂ ਜੋ ਅਖਬਾਰਾਂ ਵਿੱਚ ਛਪੀਆਂ ਸਨ , ਖਾਲਸਾ ਪੰਥ ਦੀ ਜਾਣਕਾਰੀ ਲਈ ਭੇਜ ਰਿਹਾ ਹਾਂ ਤਾਂ ਕਿ ਕਾਤਲਾਂ ਦੀ ਮੱਦਦ ਕਰਨ ਵਾਲੇ ਇਨ੍ਹ ਲੋਕਾਂ ਦਾ ਸੱਚ ਤੁਹਾਨੂੰ ਪਤਾ ਲੱਗ ਸਕੇ।ਮਾਰਚ ਦੇ ਮਹੀਨੇ ਇਹੀ ਭਿਉਰੇ ਦਾ ਭਰਾ ਮੇਰੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਦੀ ਪਰ ਮੇਰੇ ਵੱਲੋਂ ਇਨਕਾਰ ਕਰਨ ਤੇ ਹੁਣ ਇਲਜ਼ਾਮ ਲਾਉਣ ਲੱਗ ਪਿਆ । । ਇਨ੍ਹਾਂ ਲੋਕਾਂ ਦੀ ਇਲਜ਼ਾਮ ਬਾਜੀ ਦਾ ਮਕਸਦ ਖਾਲਸਾ ਪੰਥ ਵੱਲੋਂ ਮੇਰੀ ਸੋਚ ਨੂੰ ਦਿੱਤੇ ਗਏ ਸਮਰਥਨ ਨੂੰ ਰੋਕਣਾ ਹੈ । ਇਹੀ ਇੰਨ੍ਹਾਂ ਦਾ ਸੰਘਰਸ਼ ਹੈ । ਖੁਦ ਪਹਿਲਾਂ ਮੇਰੇ ਤੇ ਇਲਜ਼ਾਮ ਲਾਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇ ਦਾਰ ਸਾਹਿਬ ਨੂੰ ਇਲਜ਼ਾਮਬਾਜੀ ਬੰਦ ਕਰਨ ਦੀ ਬੇਨਤੀ ਕਰ ਰਹੇ ਹਨ , ਇਹੀ ਇੰਨ੍ਹਾਂ ਲੋਕਾਂ ਦਾ ਸੱਚ ਹੈ ।

ਮਿਤੀ 12.-5-2012
ਵੱਲੋਂ

ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
Reply Quote TweetFacebook
Quote

Is it possible that letters on both sides are being written by GOI to cause further splits and confusion between Sikhs?

Good assumption! I think a leading figure in the Panth should tell the Sikh masses to boycott such attacking letters. I didnt bother reading the second letter. Even if the did have a problem with each other, I think its no one's business. This must be entertaining for anti-Panthic people in India.
Reply Quote TweetFacebook
Re: Baljit Singh Bhau
May 18, 2012 03:25PM
Waheguru Ji Ka Khalsa, Waheguru Ji Ki Fateh,
i would like to humbly remind Bhai Gursimran Singhjio, we already have a Panth Leader, and He is none other than Shri Guru Granth Sahib Ji, reminding us to take only Sat and Sat only as our leader, King, guide, and confidante, and no mortal is to be trusted?
Bhul chuk muaf
Waheguru Ji Ka Khalsa, Waheguru Ji Ki Fateh
Reply Quote TweetFacebook
Re: Baljit Singh Bhau
May 19, 2012 02:55AM
Between all these letters, What answer do we all and Panth has for the family members of Saheed Jaspal Singh and many other Saheeds, in past few months.

[gurmatbibek.com]
[gurmatbibek.com]
[gurmatbibek.com]

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Re: Baljit Singh Bhau
May 19, 2012 03:00AM
Unjaan jeeo thanks for posting the letter in response from Bhai Balwant Singh Rajoana

To summarize my views are:

Saddened to see that our veers who are in Jail cannot agree on much - if it is them and writing these letters and not the GOI agencies doing damage here to find blame and make a mockery of the sikhs yet again.

We know fully well - Gursikhs who are fully into Gursikhe - get on quitely with the task at hand - don't look for much media attention they indeed keep calm and carry on.
Reply Quote TweetFacebook
Re: Baljit Singh Bhau
May 19, 2012 09:04AM
Waheguru Ji Ka Khalsa, Waheguru Ji Ki Fateh

I agree with Bhai Kulbir Singh, being a sincere Sikh Bhai Rajoana should stop slandering others even what he thinks is true because it won't achieve anything rather than frictions. Now he is Amritdhari Singh and got fame from Sikh Kaum he should reserve his thoughts on this issue and strictly stay in Guru Sahib's Hukam:

ਬਹੁਤਾ ਬੋਲਣੁ ਝਖਣੁ ਹੋਇ ॥
ਵਿਣੁ ਬੋਲੇ ਜਾਣੈ ਸਭੁ ਸੋਇ ॥੧॥


ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥


Same goes to followers of Bhai Hawara.Why unnecessarily entertaining general public. Guru Sahib took the seva in whatever way and we should stay humble.

With Regards,
Daas
Jasjit Singh
Reply Quote TweetFacebook
Re: Baljit Singh Bhau
May 19, 2012 09:23AM
Well said by Bhai Kulbir Singh and Bhai Jasjit Singh.
Reply Quote TweetFacebook
Re: Baljit Singh Bhau
March 06, 2013 08:56AM
VaheGuru Ji Ka Khalsa VAheGuru Ji Ki Fateh

Sadh Sangat Jeo

I just want to tell everyone that what I said above was just a politically correct thing to say. I was just trying to look siyaana (wise). I think whatever happened between the Bhai Rajoana and Bhai Hawara was done by the Indian Government so Sikhs would stop their support for Bhai Rajoana. They have already decided they are going to hang Bhai Rajoana between a day or two. This is what they had done with Bhai Satwant Singh. If there's any time to do something its's now.

[www.punjabspectrum.com]

ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਅੱਜ ਕਲ੍ਹ ਚ????
Amrit | Mar 06, 2013 |

ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ, ਭਾਈ ਰਾਜੋਆਣਾ ਅਤੇ ਭਾਈ ਭੁੱਲਰ ਦੀਆਂ ਫ਼ਾਂਸੀਆਂ ਬਾਰੇ ਆਪਣੀ ਸਥਿਤੀ ਸਪੱਸਟ ਕਰਨ : ਮਾਨ

ਫਤਹਿਗੜ੍ਹ ਸਾਹਿਬ, 6 ਮਾਰਚ :- “ਸਾਨੂੰ ਆਪਣੇ ਖੂਫੀਆਂ ਵਿੰਗ ਤੋ ਇਹ ਇਤਲਾਹ ਮਿਲੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਤੌਰ ਤੇ ਐਲਾਨੇ ਗਏ “ਜਿ਼ੰਦਾਂ ਸ਼ਹੀਦ” ਭਾਈ ਬਲਵੰਤ ਸਿੰਘ ਰਾਜੋਆਣਾ ਜੋਕਿ ਪਟਿਆਲਾ ਦੀ ਜੇ਼ਲ੍ਹ ਵਿਚ ਬੰਦੀ ਹਨ, ਉਹਨਾਂ ਨੂੰ ਆਉਣ ਵਾਲੀ ਕੱਲ੍ਹ ਦੀ ਸਵੇਰ ਜਾਂ ਹਨੇਰੇ ਸਵੇਰੇ ਹਿੰਦ ਅਤੇ ਪੰਜਾਬ ਹਕੂਮਤ ਵੱਲੋਂ ਫ਼ਾਂਸੀ ਲਗਾਉਣ ਦੀ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀਆਂ ਯੋਜ਼ਨਾਵਾਂ ਤੇ ਅਮਲ ਹੋਣ ਜਾ ਰਿਹਾ ਹੈ । ਜੇਕਰ ਹਿੰਦੂਤਵ ਹਕੂਮਤ ਅਤੇ ਬਾਦਲ ਦਲੀਆਂ ਨੇ ਕਿਸੇ ਸਾਜਿ਼ਸ ਅਧੀਨ ਭਾਈ ਰਾਜੋਆਣੇ ਨੂੰ ਫ਼ਾਂਸੀ ਲਗਾਉਣ ਦੀ ਗੁਸਤਾਖ਼ੀ ਕੀਤੀ ਤਾਂ ਕਸ਼ਮੀਰ, ਹੈਦਰਾਬਾਦ ਅਤੇ ਹੋਰ ਸਥਾਨਾਂ ਤੇ ਸ੍ਰੀ ਅਫ਼ਜ਼ਲ ਗੁਰੂ ਨੂੰ ਜ਼ਬਰੀ ਗੁਪਤ ਰੂਪ ਵਿਚ ਫ਼ਾਂਸੀ ਲਗਾਉਣ ਦੀ ਬਦੌਲਤ ਹਾਲਾਤ ਬਦਤਰ ਬਣੇ ਹੋਏ ਹਨ ਤਾਂ ਇਸੇ ਤਰ੍ਹਾਂ ਪੰਜਾਬ ਅਤੇ ਹਿੰਦੂਤਵ ਸਟੇਟ ਵਿਚ ਵਿਸਫੋਟਕ ਸਥਿਤੀ ਬਣਾਉਣ ਲਈ ਹਿੰਦੂਤਵ ਤੇ ਬਾਦਲ ਹਕੂਮਤਾਂ ਜਿੰਮੇਵਾਰ ਹੋਣਗੀਆਂ ਅਤੇ ਸਿੱਖ ਕੌਮ ਦੇ ਉੱਠਣ ਵਾਲੇ ਰੋਹ ਨੂੰ ਇਹ ਹਕੂਮਤਾਂ ਬਿਲਕੁਲ ਵੀ ਦਬਾਅ ਨਹੀ ਸਕਣਗੀਆਂ ।”

ਇਹ ਚਿਤਾਵਨੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਤੇ ਬਾਦਲ ਹਕੂਮਤਾਂ ਨੂੰ ਇਕ ਪ੍ਰੈਸ ਬਿਆਨ ਰਾਹੀ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਫਤਹਿਗੜ੍ਹ ਸਾਹਿਬ, ਪਟਿਆਲਾ, ਰਾਜਪੁਰਾ, ਰੋਪੜ, ਲੁਧਿਆਣਾ, ਸੰਗਰੂਰ ਆਦਿ ਜੋ ਪਟਿਆਲਾ ਜੇ਼ਲ੍ਹ ਦੇ ਨਜ਼ਦੀਕ ਇਲਾਕਾ ਪੈਦਾ ਹੈ, ਵਿਚ ਬੀਤੇ ਦਿਨ ਤੋ ਜਨਤਕ ਸਥਾਨਾਂ ਉਤੇ ਪੁਲਿਸ ਸੁਰੱਖਿਆ ਗਾਰਡਾਂ ਦੀ ਗਿਣਤੀ ਕਈ ਗੁਣਾ ਵਧਾਉਣ ਅਤੇ ਪਟਿਆਲਾ ਜੇ਼ਲ੍ਹ ਦੇ ਦੁਆਲੇ ਵੱਡੀ ਗਿਣਤੀ ਵਿਚ ਪੁਲਿਸ ਫੋਰਸਾ ਲਗਾਉਣ ਦੇ ਹੋਏ ਅਮਲ ਇਸ ਦੁੱਖਦਾਂਇਕ ਹੋਣ ਵਾਲੇ ਵਰਤਾਰੇ ਦੀ ਸੱਚਾਈ ਨੂੰ ਪ੍ਰਤੱਖ ਕਰਦੇ ਹਨ । ਸ. ਮਾਨ ਨੇ ਪੰਜਾਬ ਦੀ ਜਨਤਾ ਨਾਲ ਜ਼ਬਰ-ਜੁਲਮ ਕਰਨ ਵਾਲੇ ਮੌਜੂਦਾ ਹਕੂਮਤਾ ਉਤੇ ਬੈਠੇ ਸਿਆਸਤਦਾਨਾਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਇਨ੍ਹਾਂ ਤੋ ਜੁਆਬ ਮੰਗਦੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀਆਂ ਫ਼ਾਂਸੀਆਂ ਬਾਰੇ ਉਨ੍ਹਾਂ ਦਾ ਸਟੈਂਡ ਕੀ ਹੈ, ਉਸ ਤੋ ਉਸ ਸਿੱਖ ਸੰਗਤ ਨੂੰ ਜਾਣਕਾਰੀ ਦੇਣ ਕਿ ਉਹ ਹਿੰਦੂਤਵ ਹਕੂਮਤ ਵੱਲੋਂ ਸਿੱਖਾਂ ਨੂੰ ਲਗਾਈਆਂ ਜਾ ਰਹੀਆਂ ਫ਼ਾਂਸੀਆਂ ਨੂੰ ਖ਼ਤਮ ਕਰਵਾਉਣ ਲਈ ਅਤੇ ਇਥੋ ਫ਼ਾਂਸੀ ਦੀ ਅਣਮਨੁੱਖੀ ਸਜ਼ਾ ਨੂੰ ਸਦਾ ਲਈ ਖ਼ਤਮ ਕਰਵਾਉਣ ਲਈ ਕੀ ਉੱਦਮ ਕਰ ਰਹੇ ਹਨ ? ਕਿਉਕਿ ਇਹ ਤਿੰਨੇ ਸਿੱਖ ਕੌਮ ਨੂੰ ਜੁਆਬ ਦੇਹ ਹਨ ।



ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਅਤਿ ਸੰਜ਼ੀਦਾਂ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਪਹਿਲੇ ਦੀ ਤਰ੍ਹਾਂ ਹਿੰਦੂਤਵ ਹਕੂਮਤ ਦੇ ਮਿਸਨੇਪਣੇ ਅਤੇ ਬਾਦਲ ਹਕੂਮਤ ਵੱਲੋਂ ਉਹਨਾਂ ਦੀਆਂ ਸਿੱਖ ਮਾਰੂ ਯੋਜਨਾਵਾਂ ਨੂੰ ਸਿਰੇ ਚੜਾਉਣ ਵਾਲਿਆਂ ਤੋ ਸੁਚੇਤ ਰਹਿੰਦੇ ਹੋਏ ਤਿਆਰ ਬਰ ਤਿਆਰ ਰਹਿਣ ਕਿ ਜਿਵੇ ਸਿੱਖ ਸੰਗਤ ਨੇ ਪਹਿਲੇ ਵੀ ਭਾਈ ਰਾਜੋਆਣੇ ਦੀ ਫ਼ਾਂਸੀ ਨੂੰ ਰੁਕਵਾਉਣ ਲਈ ਸੜਕਾਂ ਤੇ ਆਕੇ “ਖ਼ਾਲਿਸਤਾਨ” ਦੇ ਕੇਸਰੀ ਨਿਸ਼ਾਨ ਹੱਥ ਵਿਚ ਫੜਕੇ ਹਿੰਦੂਤਵ ਹਕੂਮਤ ਦੇ ਫੈਸਲੇ ਵਿਰੁੱਧ ਰੋਹ ਪ੍ਰਗਟਾਵਾਂ ਕਰਦੇ ਹੋਏ ਆਪਣੀਆਂ ਕੌਮੀ ਜਿੰਮੇਵਾਰੀਆਂ ਨਿਭਾਈਆਂ ਸਨ । ਉਸੇ ਤਰ੍ਹਾਂ ਫਿਰ ਆਪਣੇ ਕੌਮੀ ਫਰਜ਼ਾਂ ਉਤੇ ਪਹਿਰਾ ਦੇਣ ਅਤੇ ਆਪਣੇ ਕੌਮੀ ਹਿਰਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਨਿਭਾਈਆਂ ਗਈਆਂ ਕੌਮੀ ਜਿੰਮੇਵਾਰੀਆਂ ਦੀ ਬਦੌਲਤ ਜੋ ਹਿੰਦੂਤਵ ਹਕੂਮਤ ਅਤੇ ਹਿੰਦੂ ਕਾਨੂੰਨ ਅਤੇ ਅਦਾਲਤਾਂ ਅਗਲਾਂ ਭਾਣਾ ਵਰਤਾਓਣ ਲਈ ਬਜਿਦ ਹੋਈਆਂ ਪਈਆਂ ਹਨ, ਇਨ੍ਹਾਂ ਨੂੰ ਅਸਫ਼ਲ ਬਣਾਉਣ ਲਈ ਕਾਲ ਆਉਣ ਤੇ ਫਿਰ ਕੇਸਰੀ ਖ਼ਾਲਿਸਤਾਨੀ ਝੰਡਿਆਂ, ਕੇਸਰੀ ਦਸਤਾਰਾਂ ਅਤੇ ਦੁਪੱਟੇ ਬੰਨ੍ਹਕੇ ਹਿੰਦ ਹਕੂਮਤ ਅਤੇ ਬਾਦਲ ਦਲੀਆਂ ਨੂੰ ਚੁਣੌਤੀ ਦੇਣ ਲਈ ਤਿਆਰ ਰਹਿਣ ।
Reply Quote TweetFacebook
Re: Baljit Singh Bhau
March 06, 2013 05:19PM
Gursimran Singh Wrote:
-------------------------------------------------------
> VaheGuru Ji Ka Khalsa VAheGuru Ji Ki Fateh
>
> Sadh Sangat Jeo
>
> I just want to tell everyone that what I said
> above was just a politically correct thing to say.
> I was just trying to look siyaana (wise). I think
> whatever happened between the Bhai Rajoana and
> Bhai Hawara was done by the Indian Government so
> Sikhs would stop their support for Bhai Rajoana.
> They have already decided they are going to hang
> Bhai Rajoana between a day or two. This is what
> they had done with Bhai Satwant Singh. If there's
> any time to do something its's now.
>
> [www.punjabspectrum.com]
>

I agree 100% with Gursimran Singh Jeeo - however I am of the opinion Bhai Rajoana will not be hanged - Guru Sahib Kirpa kangee - so many ardass world wide - there is no way to measure the power of ardas of Khalsa
Reply Quote TweetFacebook
Re: Baljit Singh Bhau
March 09, 2013 01:50PM
( dunia da sab to mehanga babbar soorma bhai jagtar singh hawara jis nu dekhan laee nojabana ne 5,000rupe police de havaldar nu dite ) ---------------------------- jdo veer haware nu burail jail ch band kita se kise restedar nu we milan nai dita janda se, te veer haware nal baki nal de singha nal we gal karan te we pabandi se, etho tak ke police de mulajam nal gal karan te we pabandi se, veer hawar sirf ekala hi rehnda se bas kuj time laee garound vich volliball khedan laee bahar kad de se, veer baljit singh khalsa ne dasea ke chandigar univresity de munde apas ch lar pae te 4-5 mundea nu police ne far ke burail ch bhej dita , te munde bilkul anjan te kes we sarea ne katal kite se, par munde veer haware to bahut parbahat se, mundea nu pta se ke veer hawara sarung putt ke rafuchakkar ho gea se, te mundea ne burail jail vich police de havaldar nu kiha ke hawara we ethe a, oh hawaldar kehanda han daso, oh mundea ne kiha plz sanu bhai haware de darshan karwa deo, police da havaldar kehnda asha balle oe tuade tuanu free vich darshan karwa deva pese lagane a, kehnde ona mundea ne apas vich slah karke havaldar nu pushea kine pese lagan ge ta havaldar ne kiha 5,000rupe lagange me sirf tuanu door to dikha sakda bas, mundea ne kiha ji koi gal ne sanu door to he bhai haware de darshan karva deo, kehande havaldar ne bahut door veer hawara ekala hi volliball kheda se garound vich , bas una mundea nu sirf 2-3 secend laee dikhea te una mundea ne sirf 2-3 secend laee veer haware nu dekhan da havaldar nu 5,000 rupea dita munde veer de darshan karke bahut khush hoe ke mundea dea akhan vicho hanju a rahe se----------------hun sochan te herani karan wali gal eh hai ke dunia vich aj tak koi we ena mehnga banda nai hai jis nu sirf 2-3 secend dekhan da 5,000rupea lagda hove, es laee kehnde han nojabana de dila de dharkan bhai sahib bhai jagtar singh hawara------------------------
Reply Quote TweetFacebook
Re: Baljit Singh Bhau
March 09, 2013 03:25PM
Wah! Vaheguru...

Thanks for sharing that account Bhai Harsh Singh ji. I urgently await the release of Bhai Sahib Bhai Jagtaar Singh Ji Hawara. Let's hope one day he no longer has to stand even a second in that hell(indian prisons).
So fortunate were those boys to have Darshan of such a great Gurmukh.
Reply Quote TweetFacebook
Re: Baljit Singh Bhau
March 10, 2013 01:49PM
ਭਾਈ ਜਗਤਾਰ ਸਿੰਘ ਹਵਾਰਾ ਨੂੰ ਅਫ਼ਜ਼ਲ ਗੁਰੂ ਵਾਲ਼ੀ ਚੱਕੀ 'ਚ ਬੰਦ ਕੀਤਾ
ਭਾਈ ਹਵਾਰਾ ਜੈਕਾਰੇ ਛੱਡ ਕੇ ਚੱਕੀ 'ਚ ਦਾਖ਼ਲ ਹੋਏ

ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਦੇ ਹਾਈ ਰਿਸਕ ਵਾਰਡ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਵਿੱਚ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਭਾਵੇਂ ਅਖ਼ਬਾਰਾਂ, ਮੈਗਜ਼ੀਨਾਂ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਮੁੱਚੇ ਸਿੱਖ ਸੰਸਾਰ ਤਕ ਪਹੁੰਚ ਰਹੀਆਂ ਹਨ ਅਤੇ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਇਸ ਬਾਰੇ ਤਿੱਖਾ ਪ੍ਰਤੀਕਰਮ ਵੀ ਵੇਖਣ ਵਿੱਚ ਮਿਲ਼ ਰਿਹਾ ਹੈ, ਪਰ ਜੇਲ੍ਹ ਅਧਿਕਾਰੀਆਂ ਦਾ ਭਾਈ ਹਵਾਰੇ ਪ੍ਰਤੀ ਵਤੀਰੇ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ।
ਪਹਿਲਾਂ ਤਕਰੀਬਨ ਦੋ ਮਹੀਨੇ ਤੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਨੰਬਰ 8 ਵਿਚਲੀ ਇੱਕ 8×10 ਦੀ ਚੱਕੀ ਵਿੱਚ ਬੰਦ ਕਰ ਕੇ ਰੱਖਿਆ ਗਿਆ ਸੀ, ਜਿੱਥੇ ਕਿ ਸਰੀਰਿਕ ਵਰਜ਼ਿਸ਼ ਵੀ ਨਹੀਂ ਸੀ ਹੋ ਸਕਦੀ ਅਤੇ ਉਹ ਚੱਕੀ ਏਨੀ ਤੰਗ ਸੀ ਕਿ ਸੌਣ ਸਮੇਂ ਬਿਸਤਰਾ ਓਥੇ ਬਣੇ ਹੋਏ ਟਾਇਲਟ ਤਕ ਵਿਛਾਉਣਾ ਪੈਂਦਾ ਸੀ। ਇਹ ਯਾਦ ਰਹੇ ਕਿ ਇਸ ਜੇਲ੍ਹ ਵਿੱਚ ਉਹਨਾਂ ਕੈਦੀਆਂ ਨੂੰ ਹੀ ਭੇਜਿਆ ਜਾਂਦਾ ਹੈ, ਜਿਸ ਨੇ ਜੇਲ੍ਹ ਵਿੱਚ ਕੋਈ ਜੁਰਮ ਕੀਤਾ ਹੋਵੇ, ਪਰ ਭਾਈ ਜਗਤਾਰ ਸਿੰਘ ਹਵਾਰਾ ਦੀ ਤਿਹਾੜ ਜੇਲ੍ਹ ਅੰਦਰ ਕਦੇ ਕਿਸੇ ਅਫ਼ਸਰ ਨਾਲ਼ ਤਾਂ ਕੀ, ਕਿਸੇ ਕੈਦੀ ਨਾਲ਼ ਵੀ ਕਦੇ ਤਕਰਾਰ ਨਹੀਂ ਹੋਈ। ਇਸ ਦੇ ਬਾਵਜੂਦ ਭਾਈ ਹਵਾਰਾ ਨੂੰ ਇਸ ਚੱਕੀ 'ਚ ਬੰਦ ਰੱਖਿਆ ਗਿਆ ਸੀ। ਇਹ ਗੱਲ ਧਿਆਨ ਵਿੱਚ ਰੱਖਣ ਵਾਲ਼ੀ ਹੈ ਕਿ ਬਾਕੀ ਚੱਕੀਆਂ ਵਿੱਚ ਦਿਨ ਅੰਦਰ ਦੋ ਵਾਰ ਬੰਦੀ ਖੁੱਲ੍ਹਦੀ ਹੈ, ਪਰ ਜੇਲ੍ਹ ਨੰ. 8 ਦੀ ਇਸ ਚੱਕੀ ਵਿੱਚ ਭਾਈ ਹਵਾਰਾ ਨੂੰ ਲਗਾਤਾਰ 24 ਘੰਟੇ ਬੰਦ ਰੱਖਿਆ ਜਾਂਦਾ ਸੀ। ਜੇਲ੍ਹ ਅਧਿਕਾਰੀਆਂ ਦੇ ਇਸ ਵਤੀਰੇ ਨੂੰ ਵੇਖ ਕੇ ਕਈ ਪੰਥ ਦਰਦੀ ਅੰਦਾਜ਼ਾ ਲਾਉਂਦੇ ਹਨ ਕਿ ਜੇਲ੍ਹ ਅਧਿਕਾਰੀ ਉੱਪਰਲੇ ਹੁਕਮਾਂ ਅਨੁਸਾਰ ਇਸ ਨੀਤੀ ਤੇ ਕੰਮ ਕਰ ਰਹੇ ਹਨ ਕਿ ਜਿਵੇਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ, ਹੁਣ ਉਸੇ ਹੀ ਤਰ੍ਹਾਂ ਭਾਈ ਹਵਾਰਾ ਨੂੰ ਵੀ ਪ੍ਰੇਸ਼ਾਨ ਕੀਤਾ ਜਾਵੇ। ਇਹ ਗੱਲ ਵੱਖਰੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਅੰਦਰੋਂ ਸਿੱਖ ਕੌਮ ਨੂੰ ਅਪੀਲ ਕੀਤੀ ਸੀ ਕਿ ਮੇਰਾ ਫ਼ਿਕਰ ਨਾ ਕੀਤਾ ਜਾਵੇ, ਮੈਂ ਚੜ੍ਹਦੀ ਕਲਾ ਵਿੱਚ ਹਾਂ। ਭਾਈ ਹਵਾਰਾ ਦਾ ਕਹਿਣਾ ਸੀ ਕਿ ਕੌਮ ਲਈ ਵੱਡੇ ਖਿੱਤੇ ਹਾਸਲ ਕਰਨ ਲਈ ਇਹਨਾਂ ਨਿੱਕਿਆਂ ਖਿੱਤਿਆਂ 'ਚ ਕੈਦ ਹੋਣਾ ਹੀ ਪੈਂਦਾ ਹੈ।
ਇਹ ਖ਼ਬਰਾਂ ਅਜੇ ਚੱਲ ਹੀ ਰਹੀਆਂ ਸਨ ਕਿ ਮਿਤੀ 7 ਮਾਰਚ 2013 ਨੂੰ ਜੇਲ੍ਹ ਅਧਿਕਾਰੀਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ 8 ਨੰਬਰ ਜੇਲ੍ਹ ਵਿੱਚੋਂ ਬਦਲ ਕੇ ਜੇਲ੍ਹ ਨੰਬਰ 3 ਵਿੱਚ ਭੇਜ ਦਿੱਤਾ। ਖ਼ਾਸ ਧਿਆਨ ਦੇਣ ਵਾਲ਼ੀ ਗੱਲ ਇਹ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਫ਼ਜ਼ਲ ਗੁਰੂ ਵਾਲ਼ੀ ਚੱਕੀ 'ਚ ਬੰਦ ਕੀਤਾ ਗਿਆ ਹੈ, ਜਿਸ ਨੂੰ ਓਥੋਂ ਕੱਢ ਕੇ ਮਿਤੀ 9 ਫ਼ਰਵਰੀ ਨੂੰ ਫਾਂਸੀ ਦਿੱਤੀ ਗਈ ਸੀ। ਵਿਸ਼ੇਸ਼ ਗੱਲ ਇਹ ਹੈ ਕਿ ਇਹ ਪੂਰਾ ਅਹਾਤਾ ਖ਼ਾਲੀ ਹੈ ਤੇ ਪੂਰੇ ਅਹਾਤੇ ਵਿੱਚ ਸਿਰਫ਼ ਭਾਈ ਹਵਾਰੇ ਨੂੰ ਹੀ ਅਫ਼ਜ਼ਲ ਗੁਰੂ ਵਾਲ਼ੀ ਚੱਕੀ 'ਚ ਬੰਦ ਕੀਤਾ ਗਿਆ ਹੈ, ਜਿੱਥੇ ਕਿ ਸਾਮ੍ਹਣੇ ਬਿਲਕੁਲ ਮਕਬੂਲ ਬੱਟ ਤੇ ਅਫ਼ਜ਼ਲ ਗੁਰੂ ਦੀਆਂ ਕਬਰਾਂ ਹਨ। ਕਿਸੇ ਅਨਜਾਣੇ ਖ਼ੌਫ਼ ਵਿੱਚ ਜੇਲ੍ਹ ਅੰਦਰਲੇ ਸਿਪਾਹੀ ਉਸ ਅਹਾਤੇ ਵਿੱਚ ਡਿਊਟੀ ਕਰਨ ਤੋਂ ਵੀ ਡਰਦੇ ਹਨ। ਭਾਈ ਜਗਤਾਰ ਸਿੰਘ ਹਵਾਰਾ ਜੈਕਾਰੇ ਛੱਡ ਕੇ ਅਫ਼ਜ਼ਲ ਗੁਰੂ ਵਾਲ਼ੀ ਚੱਕੀ ਵਿੱਚ ਦਾਖ਼ਲ ਹੋਏ।
ਮਿਤੀ 8 ਮਾਰਚ ਨੂੰ ਤਿਹਾੜ ਜੇਲ੍ਹ ਨੰਬਰ 3 ਵਿੱਚ ਇੱਕ ਮੁਲਾਕਾਤ ਦੌਰਾਨ ਭਾਈ ਹਵਾਰਾ ਨੇ ਹੱਸਦੇ ਹੋਏ ਦੱਸਿਆ ਕਿ ਮੇਰਾ ਸਮਾਨ ਚੁੱਕ ਕੇ ਲਿਆਉਣ ਵਾਲ਼ਾ ਜੇਲ੍ਹ ਦਾ ਸੇਵਾਦਾਰ (ਕੈਦੀ) ਡਰਦਾ ਮਾਰਾ ਚੱਕੀ ਦੇ ਅੰਦਰ ਨਾ ਵੜੇ। ਭਾਈ ਹਵਾਰਾ ਨੇ ਦੱਸਿਆ ਕਿ ਮੈਂ ਮਖ਼ੌਲ ਨਾਲ਼ ਉਸ ਨੂੰ ਅੰਦਰ ਦਾਖ਼ਲ ਹੋਣ ਲਈ ਬਥੇਰਾ ਕਿਹਾ, ਪਰ ਉਹ ਡਰਦਾ ਹੋਇਆ ਕਹੇ ਕਿ ਹਮ ਅੰਦਰ ਨਹੀਂ ਆਏਂਗੇ। ਉਸ ਨੇ ਚੱਕੀ ਦੇ ਬਾਹਰੋਂ ਹੀ ਸਾਰਾ ਸਮਾਨ ਅੰਦਰ ਭਾਈ ਹਵਾਰੇ ਨੂੰ ਫੜਾਇਆ। ਭਾਈ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਅਧਿਕਾਰੀਆਂ ਤੇ ਵਿਅੰਗ ਕਰਦਿਆਂ ਕਿਹਾ ਕਿ ਸ਼ਾਇਦ ਇਹ ਸੋਚਦੇ ਹੋਣਗੇ ਕਿ ਮੈਨੂੰ ਇਕੱਲੇ ਨੂੰ ਇਸ ਅਹਾਤੇ 'ਚ ਬੰਦ ਰੱਖ ਕੇ ਮੈਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਲੈਣਗੇ, ਪਰ ਇਹਨਾਂ ਨੂੰ ਕੀ ਪਤਾ ਕਿ ਸਿੰਘ ਤਾਂ ਪਹਿਲਾਂ ਹੀ ਰੂਪੋਸ਼ੀ ਵਿੱਚ ਕਬਰਾਂ-ਮੜ੍ਹੀਆਂ ਵਿੱਚ ਰਾਤਾਂ ਕੱਟਦੇ ਰਹੇ ਹਨ। ਭਾਈ ਹਵਾਰਾ ਦਾ ਕਹਿਣਾ ਹੈ ਕਿ ਮੈਨੂੰ ਵੀਰ ਅਫ਼ਜ਼ਲ ਗੁਰੂ ਦੀ ਚੱਕੀ 'ਚ ਬੰਦ ਹੋਣ ਦਾ ਫ਼ਖ਼ਰ ਹੈ ਤੇ ਮੈਂ ਉਸ ਸ਼ਹੀਦ ਨੂੰ ਕੈਦ ਰੱਖਣ ਵਾਲ਼ੀ ਇਸ ਚੱਕੀ ਨੂੰ ਇੱਕ ਇਤਿਹਾਸਕ ਚੱਕੀ ਮੰਨਦਾ ਹਾਂ। ਭਾਈ ਹਵਾਰਾ ਨੂੰ ਇਸ ਅਹਾਤੇ ਵਿੱਚ ਇਕੱਲੇ ਨੂੰ ਬੰਦ ਕੀਤੇ ਜਾਣ ਤੇ ਕਈ ਜੇਲ੍ਹ ਮੁਲਾਜ਼ਮਾਂ ਨੂੰ ਇਹ ਖ਼ਦਸ਼ਾ ਪੈਦਾ ਹੋ ਗਿਆ ਕਿ ਕਿਤੇ ਹੁਣ ਭਾਈ ਹਵਾਰਾ ਨੂੰ ਫਾਂਸੀ ਦਿੱਤੀ ਜਾਣੀ ਹੈ। ਇਹ ਵੀ ਯਾਦ ਰੱਖਿਆ ਜਾਵੇ ਕਿ ਸੀ.ਬੀ.ਆਈ. ਤੇ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਹ ਅਪੀਲ ਦਾਇਰ ਕੀਤੀ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਇਸ ਮੁਲਾਕਾਤ ਦੌਰਾਨ ਬਹੁਤ ਹੀ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਪੰਥ ਨੂੰ ਕੌਮੀ ਅਜ਼ਾਦੀ ਦੇ ਨਿਸ਼ਾਨੇ ਪ੍ਰਤੀ ਇਕਮੁੱਠ ਹੋਣ ਦਾ ਸੱਦਾ ਦਿੱਤਾ। ਉਹਨਾਂ ਨੇ ਸ੍ਰ. ਸਿਮਰਨਜੀਤ ਸਿੰਘ ਮਾਨ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤਯਾਬੀ ਦੀ ਕਾਮਨਾ ਕੀਤੀ।
ਜਾਰੀ ਕਰਤਾ
ਬਲਜੀਤ ਸਿੰਘ ਖ਼ਾਲਸਾ (ਵੰਗਾਰ)
Reply Quote TweetFacebook
Sorry, only registered users may post in this forum.

Click here to login