ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

WALLI -E-DO JAHAAN

Posted by harsh singh 
WALLI -E-DO JAHAAN
January 12, 2013 06:00AM
dass saw this post on facebook
by :Kulwinder Singh Pabian



ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..
ਗੱਲ ਕੋਈ 7-8 ਸਾਲ ਪੁਰਾਣੀ ਐ .. ਮੇਰਾ ਇੱਕ ਗੁਰਸਿੱਖ ਦੋਸਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਨ ਗਿਆ .. ਕਲਾਸ ਸ਼ੁਰੂ ਹੋਈ .. ਪ੍ਰੋਫੈਸਰ ਸਾਹਿਬ ਆਏ .. ਪਹਿਲਾ ਦਿਨ ਸੀ . . ਸੋ ਸਾਰੇ ਵਿਦਿਆਰਥੀ ਇੰਟਰੋਡਕਸ਼ਨ ਯਾਨੀ ਜਾਣ ਪਛਾਣ ਸ਼ੁਰੂ ਹੋਈ .. ਪਹਿਲੀ ਕਤਾਰ ਚ ਬੈਠੀ ਕੁੜੀ ਉੱਠੀ ਤੇ ਬੜੇ ਮਾਣ ਨਾਲ ਦੱਸਣ ਲੱਗੀ.. ਮਾਈ ਨੇਮ ਇਸ ਸ਼ਵਾਨੀ ਸ਼ਰਮਾ ਡਾਟਰ ਔਫ ਐਸ ਐਸ ਪੀ ਰਾਕੇਸ਼ ਸ਼ਰਮਾ, ਫਿਰ ਦੂਸਰੀ ਉੱਠੀ. ਕਹਿਣ ਲੱਗੀ .. ਮਾਈ ਨੇਮ ਇਜ ਸ਼ਰੁੱਤੀ ਠਾਕੁਰ ਡਾਟਰ ਔਫ ਪੀ ਸੀ ਐਸ ਔਫੀਸਰ ਵੀਰੇਂਦਰ ਠਾਕੁਰ, ਫਿਰ ਇੱਕ ਮੁੰਡਾ ਉੱਠਿਆ ਕਹਿਣ ਲੱਗਾ.. ਮਾਈ ਨੇਮ ਇਜ ਸੁਰਿੰਦਰ ਸਿੰਘ ਸਨ ਔਫ ਡੀ.ਐਸ.ਪੀ ਪਰਮਜੀਤ ਸਿੰਘ ..ਇਸੇ ਤਰਾਂ ਸਭ ਨੇ ਆਪਣੀ ਜਾਣ ਪਛਾਣ ਆਪਣੇ ਪਿਤਾ ਦੇ ਅਹੁਦੇ ਨੂੰ ਖਾਸ ਅੰਦਾਜ਼ ਵਿੱਚ ਦੱਸ ਕੇ ਮਾਣ ਮਹਿਸੂਸ ਕੀਤਾ .. ਤੇ ਪ੍ਰੋਫੈਸਰ ਨੇ ਵੀ ਸਿਰ ਹਾਂ ਵਿੱਚ ਹਿਲਾ ਕੇ ਮੁਸਕਰਾ ਕੇ ਜਵਾਬ ਦਿੱਤਾ.. ਮੇਰਾ ਦੋਸਤ ਬੈਠਾ ਸੋਚ ਰਿਹਾ ਸੀ ਕਿ ਉਹ ਕੀ ਦੱਸੇ? ਉਸਦਾ ਬਾਪੂ ਤਾਂ ਖੇਤੀ ਕਰਦਾ ਸੀ ...... ਪਰ ਜਦ ਉਸ ਦੀ ਵਾਰੀ ਆਈ ਤਾਂ ਉਹ ਖੜ੍ਹਾ ਹੋਇਆ ਤੇ ਹੱਥ ਜੋੜ ਕੇ ਪੰਜਾਬੀ ਵਿੱਚ ਬੜੇ ਮਾਣ ਨਾਲ ਬੋਲਿਆ ... ਸਰ ਮੇਰਾ ਨਾਮ ਸ. ਹਰਵਿੰਦਰ ਸਿੰਘ ਪਿਤਾ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘਜੀ ਵਾਲੀ-ਏ-ਦੋ ਜਹਾਨ... ਸਾਰੀ ਕਲਾਸ ਇੱਕਦਮ ਹੈਰਾਨ ਹੋ ਗਈ ਤੇ ਉਸਦੇ ਮੂੰਹ ਵੱਲ ਤੱਕਣ ਲੱਗੀ.. ਪ੍ਰੋਫੈਸਰ ਖੁਸ਼ ਹੋ ਕੇ ਆਪ ਚੱਲ ਕੇ ਉਸ ਕੋਲ ਆਇਆ ਤੇ ਜੱਫੀ ਪਾ ਕੇ ਥਾਪੜਾ ਦਿੱਤਾ .. ਕਹਿਣ ਲੱਗਾ .. ਵਾਹ ਉਏ ਗੁਰੂ ਦਿਆ ਪੁੱਤਾ.... ਸਦਕੇ ਜਾਵਾਂ... ਡੀ.ਐਸ.ਪੀ ਜਾਂ ਐਸ.ਐਸ.ਪੀ ਦਾ ਤਾਂ ਮੁਲਕ ਦੇ ਕਿਸੇ ਲਿਮਟਿਡ ਏਰੀਏ ਵਿੱਚ ਹੁਕਮ ਚੱਲਦਾ ਹੋਵੇਗਾ.. ਪਰ ਤੇਰੇ ਬਾਪੂ ਦਾ ਤਾਂ ਦੋਹਾਂ ਜਹਾਂਨਾਂ ਉੱਤੇ ਹੁਕਮ ਚੱਲਦਾ ਹੈ.. ਤੈਨੂੰ ਤੇ ਤੇਰੇ ਬਾਪੂ ਨੂੰ ਸਲਾਮ.... ਜਦੋਂ ਮੇਰੇ ਗੁਰਸਿੱਖ ਦੋਸਤ ਨੇ ਮੈਨੂੰਇਹ ਗੱਲ ਸੁਣਾਈ ਤਾਂ ਮੇਰੀਆਂ ਅੱਖਾਂ ਚ ਪਾਣੀ ਆ ਗਿਆ ਮੈਂ ਆਪਣੇ ਦੋਸਤ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਵੈਰਾਗ ਨਾਲ ਅੰਦਰੋਂ ਬਾਹਰੋਂ ਭਰ ਗਿਆ... ...........................................ਰਾਜਾ ਦਮਦਮਾ ਸਾਹਿਬ
Reply Quote TweetFacebook
Re: WALLI -E-DO JAHAAN
January 14, 2013 12:41PM
Beautiful story! Your friend Harvinder Singh displayed great self confidence by declaring Siri Guru Dasmesh jee as his Father in school.

Kulbir Singh
Reply Quote TweetFacebook
Vahiguru !!

Vaheguru jee ka Khalsa Vaheguru jee kee fateh!
Reply Quote TweetFacebook
Re: WALLI -E-DO JAHAAN
January 16, 2013 08:36AM
Dhan Guru, dhan Gursikhi, dhan Gursikh!
Reply Quote TweetFacebook
Sorry, only registered users may post in this forum.

Click here to login