ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Sant Daduwal refuses to eat food prepared by Patits in jail

Posted by Kulbir Singh 
A big Shabash to Sant Daduwal for maintaining Gurmat Bibek Rehit in jail. He's hungry for two days because he refused to eat food prepared by Patit and tobacco consuming people.

[www.punjabspectrum.com]

ਸੰਤ ਦਾਦੂਵਾਲ੍ਹ ਨਾਲ ਜੇਲ੍ਹ ਵਿੱਚ ਕਿਸੇ ਨੂੰ ਮਿਲਣ ਨਹੀ ਦਿੱਤਾ ਗਿਆ

ਜੇਲ੍ਹ ਅਧਿਕਾਰੀਆਂ ਤੇ ਮਾੜਾ ਵਤੀਰਾ ਅਪਨਾਉਣ ਦੇ ਦੋਸ਼।

ਜੇਲ੍ਹ ਵਿੱਚ ਪਤਿਤ ਵਿਅਕਤੀਆਂ ਵੱਲੋਂ ਰੋਟੀ ਤਿਆਰ ਕਰਨ ਕਰਕੇ ਸੰਤ ਦਾਦੂਵਾਲ੍ਹ ਨੇ ਦੋ ਦਿਨਾਂ ਤੋਂ ਨਹੀ ਛਕਿਆ ਲੰਗਰ-ਬਾਬਾ ਪ੍ਰਦੀਪ ਸਿੰਘ ਚਾਂਦਪੁਰਾ।

(ਪੰਥਕ ਸੇਵਾ ਲਹਿਰ ਨੇ ਬੁਲਾਈ ਸਿੱਖ ਜਥੇਬੰਦੀਆਂ ਦੀ ਮੀਟਿੰਗ)

ਤਲਵੰਡੀ ਸਾਬੋ 27 ਦਸੰਬਰ (ਰਣਜੀਤ ਸਿੰਘ ਰਾਜੂ) ਬੀਤੇ ਦਿਨੀ ਅੰਮ੍ਰਿਤਸਰ ਦੇ ਸ਼੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ੋਂ ਪਰਤਦਿਆਂ ਗ੍ਰਿਫਤਾਰ ਕੀਤੇ ਅਤੇ ਹੁਣ ਹਰਿਆਣਾ ਦੀ ਹਿਸਾਰ ਜੇਲ੍ਹ ਵਿੱਚ ਨਜਰਬੰਦ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਨਾਲ ਅੱਜ ਹਿਸਾਰ ਜੇਲ੍ਹ ਵਿੱਚ ਮਿਲਣ ਗਏ ਪੰਥਕ ਸੇਵਾ ਲਹਿਰ ਅਤੇ ਸਿੱਖ ਸੰਗਤਾਂ ਦੇ ਜਥੇ ਨੂੰ ਮਿਲਣ ਨਾਂ ਦਿੱਤਾ ਗਿਆ।ਇਸ ਸਬੰਧੀ ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਥਕ ਸੇਵਾ ਲਹਿਰ ਦੇ ਸੀਨੀਅਰ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੇ ਦੱਸਿਆ ਕਿ ਸਿੱਖ ਸੰਗਤਾਂ ਅਤੇ ਜਥੇਬੰਦੀ ਦੇ ਆਗੂਆਂ ਦਾ ਇੱਕ ਜਥਾ ਸੰਘਰਸ਼ ਦੀ ਰੂਪਰੇਖਾ ਉਲੀਕਣ ਅਤੇ ਸੰਤ ਦਾਦੂਵਾਲ੍ਹ ਨੂੰ ਮਿਲਣ ਲਈ ਅੱਜ ਹਿਸਾਰ ਜੇਲ੍ਹ ਪੁੱਜਾ ਸੀ ਪ੍ਰੰਤੂ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੰਤ ਦਾਦੂਵਾਲ੍ਹ ਨਾਲ ਮਿਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਿਰਫ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਮਿਲਣ ਦਿੱਤਾ ਜਾਵੇਗਾ।

ਬਾਬਾ ਚਾਂਦਪੁਰਾ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪ੍ਰੰਤੂ ਕਿਸੇ ਨੂੰ ਵੀ ਉਨ੍ਹਾਂ ਨਾਲ ਨਾਂ ਮਿਲਣ ਦਿੱਤਾ ਗਿਆ ਤੇ ਆਖਿਰ ਸੰਤ ਦਾਦੂਵਾਲ੍ਹ ਦੇ ਪਿਤਾ ਜੀ ਬਾਪੂ ਪ੍ਰੀਤਮ ਸਿੰਘ ਅਤੇ ਹਿਸਾਰ ਦੇ ਇੱਕ ਸਿੱਖ ਆਗੂ ਨੂੰ ਹੀ ਮਿਲਣ ਦੀ ਇਜਾਜਤ ਦਿੱਤੀ ਗਈ।ਬਾਬਾ ਚਾਂਦਪੁਰਾ ਅਨੁਸਾਰ ਬਾਪੂ ਪ੍ਰੀਤਮ ਸਿੰਘ ਜੀ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਬਾਬਾ ਦਾਦੂਵਾਲ੍ਹ ਲਈ ਸਿੱਖ ਸੰਗਤਾਂ ਵੱਲੋਂ ਬਾਹਰੋਂ ਲੰਗਰ ਲੈ ਜਾਣ ਦੀ ਇਜਾਜਤ ਨਾਂ ਦੇਣ ਕਾਰਣ ਉਨ੍ਹਾਂ ਦੋ ਦਿਨਾ ਤੋਂ ਲੰਗਰ ਨਹੀ ਛਕਿਆ ਕਿਉਂਕਿ ਜੇਲ੍ਹ ਵਿੱਚ ਜਿਨ੍ਹਾਂ ਵਿਅਕਤੀਆਂ ਵੱਲੋਂ ਰੋਟੀ ਤਿਆਰ ਕੀਤੀ ਜਾਂਦੀ ਹੈ ਉਹ ਪਤਿਤ ਹਨ ਅਤੇ ਤੰਬਾਕੂ ਆਦਿ ਦਾ ਇਸਤੇਮਾਲ ਕਰਦੇ ਹਨ ਇਸਲਈ ਉਨ੍ਹਾਂ ਜੇਲ੍ਹ ਅੰਦਰ ਤਿਆਰ ਹੋਣ ਵਾਲੀ ਰੋਟੀ ਨੂੰ ਛਕਣ ਤੋਂ ਇਨਕਾਰ ਕਰ ਦਿੱਤਾ।ਬਾਬਾ ਚਾਂਦਪੁਰਾ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਸਿੱਖ ਧਰਮ ਦੀ ਮਰਿਯਾਦਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰੋਂ ਲੰਗਰ ਲੈ ਜਾਣ ਦੀ ਇਜਾਜਤ ਦੇਣ ਦੀ ਬੇਨਤੀ ਕੀਤੀ ਸੀ ਪ੍ਰੰਤੂ ਜੇਲ੍ਹ ਅਧਿਕਾਰੀਆਂ ਨੇ ਸੁਰੱਖਿਆ ਦੇ ਬਹਾਨੇ ਉਨ੍ਹਾਂ ਦੀ ਅਪੀਲ ਠੁਕਰਾ ਦਿੱਤੀ।

ਬਾਬਾ ਚਾਂਦਪੁਰਾ ਨੇ ਇਸ ਮਾਮਲੇ ਵਿੱਚ ਸਿੱਖ ਧਾਰਮਿਕ ਆਗੂਆਂ ਨੂੰ ਦਖਲਅੰਦਾਜੀ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਪੰਥਕ ਸੇਵਾ ਲਹਿਰ ਵੱਲੋਂ ਸੰਤ ਦਾਦੂਵਾਲ੍ਹ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਅਗਲਾ ਪ੍ਰੋਗਰਾਮ ਉਲੀਕਣ ਲਈ ਸਮੂਹ ਸਿੱਖ ਜਥੇਬੰਦੀਆਂ,ਸੰਤ ਸਮਾਜ ਦੇ ਆਗੂਆਂ ਅਤੇ ਸਿੱਖ ਸੰਗਤਾਂ ਦੀ ਇੱਕ ਮੀਟਿੰਗ ਕੱਲ੍ਹ 28 ਦਸੰਬਰ ਨੂੰ ਹਰਿਆਣਾ ਦੇ ਕਸਬਾ ਡੱਬਵਾਲੀ ਦੇ ਵਿਸ਼ਵਕਰਮਾ ਗੁਰੂਦੁਆਰਾ ਸਾਹਿਬ ਵਿਖੇ ਦੁਪਹਿਰ ਇੱਕ ਵਜੇ ਰੱਖੀ ਹੈ।ਉਨ੍ਹਾਂ ਤਖਤ ਸਾਹਿਬਾਨਾਂ ਦੇ ਜਥੇਦਾਰਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਕਿਉਕਿ ਸੰਤ ਦਾਦੁਵਾਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਵਿਰੁੱਧ ਜਾਰੀ ਹੁਕਮਨਾਮੇ ਦੇ ਪਾਲਣਾ ਤਹਿਤ ਹੀ ਡੇਰੇ ਵਿਰੁੱਧ ਸੰਘਰਸ਼ ਲੜ ਰਹੇ ਸਨ ਸੋ ਉਨ੍ਹਾਂ ਨੂੰ ਵੀ ਆਪਣਾ ਧਾਰਮਿਕ ਫਰਜ ਪਛਾਣਦਿਆਂ ਉਕਤ ਮੀਟਿੰਗ ਵਿੱਚ ਸ਼ਿਰਕਤ ਕਰਨੀ ਚਾਹਿਦੀ ਹੈ।ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਆਗੂਆਂ ਨੂੰ ਉਕਤ ਮੀਟਿੰਗ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।
Reply Quote TweetFacebook
Vaaheguru!
Reply Quote TweetFacebook
this is not the first time indian authorities imprisoned Sant Daaduwaal. they have arrested him in the past too.
Sant Daaduwaal is a great personality nonetheless.
Reply Quote TweetFacebook
Sorry, only registered users may post in this forum.

Click here to login