ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ku-istri de gun

Posted by bhagatgovindka 
ku-istri de gun
November 03, 2012 02:09PM
ਮੈਂ ਮੂਰਖਾਂ ਮੂਰਖ ਇਸਤ੍ਰੀ, ਨਾਂ ਜਾਣਾਂ ਅਪਣਾ ਸਵਾਓ।
ਅਪਣੇ ਪਿਰੌਂ ਵਿਛੁਨੀ, ਨਿਤ ਝੁਰ ਝੁਰ ਮੈਂ ਮਰਾਂਓ।
ਬਾਹਰੋਂ ਖਿੜ ਖਿੜ ਹੱਸਾਂ, ਅੰਦਰੋਂ ਰੋਵਾਂ, ਪਿੱਟਾਂ, ਬਿਰਲਾਓਂ।
ਦਿਨੇ ਸਾਰਿਆਂ ਘੁਲ ਮਿਲਾਂ, ਰਾਤੀਂ ਇਕੱਲੜੀ ਚੀਕਾਂਓ।
ਮੈਂ ਮੂਰਖਾਂ ਮੂਰਖ ਇਸਤ੍ਰੀ, ਨਾਂ ਜਾਣਾਂ ਅਪਣਾ ਸਵਾਓ।

ਮੈਂ ਭੇਖੀਆਂ ਭੇਖਾਣੀ ਇਸਤ੍ਰੀ, ਨਿਤ ਭੇਖੀ ਭੇਸ ਰਹਾਂਓ।
ਨਹੀਂ ਜਾਣਦੀ ਕੰਤ ਕੈਸਾ, ਕੰਤ ਬਾਤਾਂ ਹੋਰਾਂ ਸੁਣਾਓਂ।
ਦੇਹ ਸਵਾਰਾਂ, ਲਾਵਾਂ ਸੁਗੰਧ, ਅੱਤ ਸੋਹਾਵਣੇ ਕਪੜ ਪਹਰਾਓਂ।
ਗੱਲਾਂ ਕਰਾਂ ਫੋਕਟਾਣੀਆਂ, ਪਿਰ ਕਦੇ ਨਾਂ ਮਿਲਾ ਪਾਓਂ।
ਮੈਂ ਭੇਖੀਆਂ ਭੇਖਾਣੀ ਇਸਤ੍ਰੀ, ਨਿਤ ਭੇਖੀ ਭੇਸ ਰਹਾਂਓ।

ਮੈਂ ਕੁਸੋਹਣੀਆਂ ਕੁਸੋਹਣੀ ਇਸਤ੍ਰੀ, ਕਿਥੇ ਆਪਣਾ ਮੂੰ ਲੁਕਾਓਂ।
ਲੋਕੀਂ, ਮੋਹਰੇ ਕਰਨ ਗੱਲਾਂ ਮਿਠੀਆਂ, ਪਿਛੇ ਮੇਰੇ ਤੇ ਹਸਾਓ।
ਨਾਂ ਰੂਪ, ਨਾਂ ਸੋਹਣੇ ਨੈਣ, ਬੈਣ, ਕਿਵ ਪਿਰ ਮੈਂ ਮਿਲਾਂਓ।
ਮੈਂ ਜੇਹੀ ਕੁਚੱਜੀ, ਪਿਰ ਕਦੇ ਨਾਂ ਮਿਲਣ ਮੈਂ ਆਓ।
ਮੈਂ ਕੁਸੋਹਣੀਆਂ ਕੁਸੋਹਣੀ ਇਸਤ੍ਰੀ, ਕਿਥੇ ਆਪਣਾ ਮੂੰ ਲੁਕਾਓਂ

ਮੈਂ ਕੁਇਸਤ੍ਰੀਆਂ ਕੁਇਸਤ੍ਰੀ, ਆਪ ਨੂੰ ਇਸਤ੍ਰੀ ਕਿਵ ਕਹਾਂਓ।
ਨਾਂ ਮੈਂ ਕੋਈ ਜਾਤ, ਪਾਤ, ਕੋਈ ਨਾਂ ਜਾਣੈ ਮੇਰਾ ਨਾਂਓ।
ਨਾਂ ਮੈਂ ਕੋਈ ਸੋਹਣਾ ਗੁਣ, ਕਿਵ ਪਿਰ ਮੈਂ ਮਿਲਣ ਜਾਓਂ।
ਅਵਗਣਿਆਰੀ, ਮੰਦਭਾਗਣੀ, ਨਿਤ ਇੱਕਲੜੀ ਕੁਰਲਾਓਂ।
ਮੈਂ ਕੁਇਸਤ੍ਰੀਆਂ ਕੁਇਸਤ੍ਰੀ, ਆਪ ਨੂੰ ਇਸਤ੍ਰੀ ਕਿਵ ਕਹਾਂਓ।
Reply Quote TweetFacebook
Re: ku-istri de gun
November 03, 2012 02:51PM
Vah Vah!

Amazing kavita!

Preetam Singh
Reply Quote TweetFacebook
Re: ku-istri de gun
November 03, 2012 03:54PM
Vaah! Vaah! Kamaal kartee!

Kulbir Singh
Reply Quote TweetFacebook
Re: ku-istri de gun
November 06, 2012 12:38PM
ਅਵਗਣਿਆਰੀ, ਮੰਦਭਾਗਣੀ, ਨਿਤ ਇੱਕਲੜੀ ਕੁਰਲਾਓਂ।
Vaheguroo..
Reply Quote TweetFacebook
Sorry, only registered users may post in this forum.

Click here to login