ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇੱਕ ਦੂਆ

Posted by JaspreetSingh 
ਇੱਕ ਦੂਆ
September 16, 2012 07:56PM
ੳੱਚ ਸੱਚੇ ਸਾਂਈਂ
ਸੱਚਾ ਇੱਸ਼ਕ ਕਰਾਂਈਂ
ਵਹਿਮਾਂ 'ਚ ਨਾ ਪਾਂਈਂ
ਵਿਕਾਰਾਂ ਤੋਂ ਬਚਾਈਂ

ਦੁਸ਼ਟਾਂ ਨੂੰ ਹਰਾਈਂ
ਨਾਮ-ਬਾਣੀ ਫ਼ੁਰਮਾਈਂ
ਹੱਥ 'ਚ ਤੇਗ਼ ਫ਼ੜਾਈਂ
ਰਣਭੂਮੀ 'ਚ ਯੁੱਧ ਕਰਵਾਈਂ

ਦੇਗ਼ ਦੇ ਗ਼ੁਫ਼ੇ ਛਕਾਈਂ
ਅਪਣਿਆਂ ਭੱਗਤਾਂ ਦੀ ਸੇਵਾ ਕਰਾਈਂ
ਅੱਪਣੇ ਬਾਣੇ ਦੀ ਲਾਜ ਰਖਾਈਂ
ਭਉ-ਭੈਅ ਦੀ ਪਛਾਣ ਕਰਵਾਈਂ

ਸਦਾ ਲਈ ਅਪਣਿਆਂ ਚਰਨਾਂ 'ਚ ਗੁਜ਼ਰਾਈਂ
ਵਾਲ ਵੀ ਵਿੰਗਾ ਨਾ ਕਰਵਾਈਂ
ਸਤਿਸੰਗਤਿ ਵਿੱਚ ਲਜਾਈਂ
ਭਵਜਲ ਤੋਂ ਪਾਰ ਲੰਘਾਈ

ਬਿਖਮ ਥਾਨਹੁ ਰਖਾਈਂ
ਝਿਮ-ਝਿਮ ਅੰਮ੍ਰਿਤਿ ਵਰਸਾਈਂ
ਦੁੱਖਾਂ ਪਾਪਾਂ ਦਾ ਨਾਸ਼ ਕਰਾਈਂ
ਪੰਜ ਦੂਤਾਂ ਨੂੰ ਨਾਮ ਦੇ ਨਾਲ ਹਰਾਈਂ
Reply Quote TweetFacebook
Re: ਇੱਕ ਦੂਆ
September 17, 2012 07:16AM
Bahut Khoob Kalaam-e-Aarifa Furmaaiya hai, Jaspreet Singh jeeo.

Kulbir Singh
Reply Quote TweetFacebook
Re: ਇੱਕ ਦੂਆ
September 17, 2012 03:16PM
Subhaan!Subhaan!Subhaan!

Bhai Kulbir Singh jeo...please atleast 1 poem...been long time you write one!
Reply Quote TweetFacebook
Re: ਇੱਕ ਦੂਆ
September 17, 2012 03:48PM
It's been a while for you too, since you posted a poem. I too will try something soon.

Kulbir Singh
Reply Quote TweetFacebook
Re: ਇੱਕ ਦੂਆ
September 17, 2012 09:04PM
ਬਾ ਸਿਦਕ ਇਸ਼ਕ਼ ਕਰਾ ਸਾਈ,
ਖਾਕੁ ਸੰਗਤ ਦੀ ਝੋਲੀ ਪਾ ਸਾਈ,
ਕਰਮਿ ਵਿਛੜੇ ਨੂੰ ਸੰਗਤ ਮਿਲਾ ਸਾਈ,
ਰੁੱਸੇ ਯਾਰਾ ਨੂੰ ਗਲ ਮਿਲਾ ਸਾਈ,

ਅਮ੍ਰਿਤਵੇਲੇ ਮਧਮ ਜੋਤ ਰੁਸ਼ਨਾ ਸਾਈ,
ਮੋੜ ਸ਼ਰਨ ਗੁਰਸਿਖਾ ਲਿਆ ਸਾਈ,
ਕੁਰਬਾਨ ਹਾਂ ਜਿਨਾ ਦੇ ਚਰਨਾ ਤੋਂ,
ਯਾਰਾ ਤਾਈ ਇਕ ਵਾਰ ਤਾਂ ਜਤਲਾ ਸਾਈ,

ਚੰਦ ਸਤਰਾ ਨਹੀ ਹੈ ਫਰਿਆਦੁ ਸਾਈ,
ਮਤਾ ਕਿ ਮੁਕ ਜਾਵਾ ਹੈ ਮਿਆਦੁ ਸਾਈ,
Reply Quote TweetFacebook
ਓਹ ਸਚਾ ਓਹਦਾ ਇਸ਼ਕ਼ ਸਚਾ
ਮੈਂ ਕਚਾ ਮੇਰਾ ਵਾਦਾ ਵੀ ਕਚਾ
ਸੰਗਤ ਹੀ ਵਹਿਮ ਤੋਂ ਬਚਾਵੇਗੀ
ਸੰਗਤ ਹੀ ਵਹਿਮਾ ਤੋਂ ਨਿਕਲ੍ਵਾਏਗੀ
ਸੰਗਤ ਹੀ ਦੁਸ਼ਟਾਂ ਨੂੰ ਮਾਰਾਏਗੀ
ਸੰਗਤ ਹੀਂ ਨਾਮ ਬਾਣੀ ਸੁਨਾਏਗੀ
ਸੰਗਤ ਹੀ ਦੇਗ੍ਹ ਖਾਵਾਵੇਗੀ
ਸੰਗਤ ਚ ਹੀ ਭਗਤ ਤੂੰ ਪਾਏਂਗੀ
ਸੰਗਤ ਹੀ ਭਵਜਲ ਲਾੰਗਾਵੇਗੀ

ਸੰਗਤ ਚ ਹੀ ਅਮ੍ਰਿਤ ਵਰਸਦਾ
ਸੰਗਤ ਚ ਹੀ ਸੁਖ ਪਾਪ ਬਖ੍ਸਦਾ
ਸੰਗਤ ਚ ਹੀ ਪੰਜ ਦੂਤ ਗਰਕਦੇ
ਦੇਓ ਦਰਸ਼ਨ ਰਾਮਾ ਮੰਡੀ ਦੇ ਸੰਤੋ,ਸੰਗਤ ਦੇ ਨੈਨ ਤਰਸਦੇ !!


Vaheguru jee ka Khalsa Vaheguru jee kee fateh!
Reply Quote TweetFacebook
Re: ਇੱਕ ਦੂਆ
September 18, 2012 08:13AM
Excellent poems Heera Singh jeeo and Sahib Singh jeeo. Looks like, I have no choice but to attempt to write something soon.

Kulbir Singh
Reply Quote TweetFacebook
Re: ਇੱਕ ਦੂਆ
September 18, 2012 08:42AM
Benti to Saayeen Satguru jee:

ਅਮ੍ਰਿਤ ਦੇ ਭਰੇ ਭੰਡਾਰ ਤੇਰੇ, ਇਕ ਬੂੰਦ ਸਾਨੂੰ ਵੀ ਪਿਲਾ ਸਾਂਈਂ।
ਜਨਮਾਂ ਦਾ ਹਨੇਰਾ ਅੰਦਰ ਹੈ, ਨਾਮ ਲਾਟੂ ਭੀਤਰ ਜਗਾ ਸਾਂਈਂ।
ਦੁਬਿਧਾ ਹੈ ਜੜ੍ਹ ਪੁਆੜੇ ਦੀ, ਸਾਡੀ ਦੁਬਿਧਾ ਹੁਣੇ ਮਿਟਾ ਸਾਂਈਂ।
ਭਗਤੀ ਵਿਚ ਕਈ ਬਿਘਨ ਨੇ, ਇਹ ਸਾਰੇ ਬਿਘਣ ਹਟਾ ਸਾਂਈਂ।
ਨਾਮ ਬਿਨਾਂ ਛੁਟਕਾਰਾ ਨਹੀਂ, ਇਹੋ ਸਚੀ ਕਾਰ ਤੂੰ ਕਰਾ ਸਾਂਈਂ।
ਰਸ ਬਿਨਾਂ ਅਨਰਸ ਨ ਜਾਵੇ, ਤਾਂਹੀ ਹਰਿਰਸ ਸਾਨੂੰ ਦਿਵਾ ਸਾਂਈਂ।
ਬਾਹਰਲੇ ਤੀਰਥ ਬੜੇ ਦੇਖੇ, ਹੁਣ ਅੰਤਰਗਤਿ ਤੀਰਥ ਨਵ੍ਹਾ ਸਾਂਈਂ।
ਕੁਲਬੀਰ ਸਿੰਘ ਤੇਰੀ ਸਰਣ ਰਹੇ, ਇਹੋ ਸਾਡੀ ਬਸ ਦੁਆ ਸਾਂਈਂ।


Ardaas Benti for some Naraaz Sangi Saathi:

ਸਾਡੇ ਸਭ ਮਿਤਰਾਂ ਨੂੰ ਸੁਮੱਤ ਆਵੇ, ਉਹ ਤੇਰੀ ਗੁਰਮਤਿ ਧਾਰਨ ਕਰਨ।
ਜੋ ਭਰਮ ਭੁਲੇਖੇ ਵਿਚ ਫਸ ਗਏ ਨੇ, ਉਹ ਵੈਰ ਵਿਰੋਧ ਨੂੰ ਮਾਰਨ ਕਰਨ।
ਸਭ ਨਾਲ ਪ੍ਰੇਮ ਭਾਵਨੀ ਰੱਖਣ ਤੇ ਨਾ ਉਹ ਡਰਨ ਤੇ ਨਾ ਡਾਰਨ ਕਰਨ।
ਹਮਸਫਰਾਂ ਯਾਰਾਂ ਨੂੰ ਜਿਤਣ ਨਾਲੋਂ, ਉਹ ਸਗੋਂ ਸਵੀਕਾਰ ਹਾਰਨ ਕਰਨ।
ਹਉਮੈ ਨਹੀਂ ਮਿਲਣ ਦਿੰਦੀ ਯਾਰਾਂ, ਇਸ ਹਉਮੈ ਨੂੰ ਅੱਗ'ਚ ਡਾਰਨ ਕਰਨ।
ਯਾਰਾਂ ਨੂੰ ਕੁਬੋਲ ਬੋਲਣੇ ਲਿਖਣੇ, ਇਸ ਤਰਾਂ ਨਾ ਜੀਵਨ ਗੁਜ਼ਾਰਨ ਕਰਨ।
ਜਿਨ੍ਹਾਂ ਯਾਰਾਂ ਨੇ ਨੇਹ ਘਣਾ ਕੀਤਾ, ਵੈਰ ਉਹਨਾਂ ਸੰਗ ਕਿਸ ਕਾਰਨ ਕਰਨ?
ਗੁਰਮਤਿ ਦਾ ਤਕਾਜ਼ਾ ਇਹੋ ਯਾਰੋ, ਸਾਰੇ ਗੁਰਸਿਖ ਨਿਮ੍ਰਤਾ ਧਾਰਨ ਕਰਨ।
ਜੋ ਯਾਰਾਂ ਦੇ ਮੂੰਹ ਤੇ ਮੁੱਕੇ ਮਾਰੇ, ਉਹ ਜੀਵਨ ਆਪਣਾ ਬਿਦਾਰਨ ਕਰਨ।
ਜੋ ਯਾਰਾਂ ਨੂੰ ਧਮਕੀਆਂ ਲਿਖ ਭੇਜਣ, ਐਵੇਂ ਉਹ ਝਖ ਹੀ ਮਾਰਨ ਕਰਨ।
ਯਾਰਾਂ ਨੂੰ ਤਾਂ ਕੈੜੀ ਅੱਖ ਹੀ ਬਹੁਤ, ਧਮਕੀਆਂ ਦਸੋ ਕਿਸ ਕਾਰਨ ਕਰਨ?
ਰਾਹੇ ਰਾਸ ਤੇ ਆਵਣ ਸੰਗੀ ਸਾਥੀ, ਗੁਰਮਤਿ ਦਾ ਲਾਹਾ ਕਮਾਵਨ ਕਰਨ।
ਕੁਲਬੀਰ ਸਿੰਘ ਤੇ ਸਭ ਸੰਗੀ ਸਾਥੀ, ਨ੍ਹਾਵਣ ਵਿਚ ਤਰਨ ਤਾਰਨ ਕਰਨ।


Kulbir Singh
Reply Quote TweetFacebook
Re: ਇੱਕ ਦੂਆ
September 18, 2012 04:05PM
ਸਾਂਈ ਵੇ ਸਾਂਈ ਮੇਰੇ
ਮੇਰੀ ਸੰਤਾਂ ਨਾਲ ਮਿਤਰਾਈ ਰਖੀਂ
ਸੰਗੀਂ ਸਾਥੀਆਂ ਵਿਚ ਨਾਮ ਜਪਾਈਂ


ਸੱਜਣ ਵੇ ਸੱਜਣ ਮੇਰੇ
ਮਾਥੇ ਪਰ ਸੰਤਾਂ ਦੀ ਧੂਰਾ ਲਾਈਂ
ਆਗਿਆਕਾਰ ਮੈਨੂੰ ਬਣਾਕੇ ਵੇ
ਮਾਇਆ ਤੋਂ ਮੈਨੂੰ ਬਚਾਕੇ ਰਖੀਂ

ਠਾਕੁਰ ਜੀ ਠਾਕੁਰ ਮੇਰੇ
ਏਹੇ ਸਹਜ ਗੁਫਾ ਵਿਚ ਰਖੀਂ ਮੈਨੂੰ
ਅਖੰਡ ਪਾਠ ਅਖੰਡ ਕੀਰਤਨ ਦੇ
ਖੁਲੇ ਲਾਹੇ ਵੇ ਬਖਸ਼ੀਂ ਮੈਨੂੰ

ਮਜਨੂੰ ਵੇ ਮੈ ਮਜਨੂੰ ਤੇਰਾ
ਪ੍ਰੀਤਮ ਸਿੰਘ ਹੈ ਰੁਲਦਾ ਫਿਰਦਾ
ਕਲਾ ਬੰਦਾ ਕੋਈ ਨਹੀ ਤਰਿਆ
ਤਾਂ ਸੰਗਤ ਵਿਚ ਜਨਮ ਵਿਹਾਵੀਂ ਮੇਰਾ


Preetam Singh
Reply Quote TweetFacebook
Re: ਇੱਕ ਦੂਆ
September 19, 2012 05:27PM
Your poem reminds me of this song, "Sai" by Sartinder Sartaj

[www.youtube.com]
Reply Quote TweetFacebook
Re: ਇੱਕ ਦੂਆ
September 19, 2012 06:21PM
GurmanSingh Wrote:
-------------------------------------------------------
> Your poem reminds me of this song, "Sai" by
> Sartinder Sartaj
>
> [www.youtube.com]


haha u finally guessed on what style I based the poem on =P
Reply Quote Sartinder ...&url=http%3A%2F%2Fgurmatbibek.com%2Fforum%2Fread.php%3F3%2C24619%2C24684%23msg-24684" target="_blank">TweetFacebook
Re: ਇੱਕ ਦੂਆ
September 19, 2012 09:04PM
This kid is a con
Reply Quote TweetFacebook
Sorry, only registered users may post in this forum.

Click here to login