ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਿਆਣਾ ਗਧਾ (ਇਕ ਵੀਚਾਰ)

ਕਿਸੇ ਪਿੰਡ ਵਿਚ ਇਕ ਕਿਰਸਾਨ ਕੋਲ ਇਕ ਘੋੜਾ ਤੇ ਇਕ ਗਧਾ ਸੀ || ਘੋੜੇ ਤੇ ਕਿਰਸਾਨ ਸਵਾਰੀ ਕਰਦਾ ਸੀ ਤੇ ਗਧਾ ਭਰ ਢੋਨ ਵਾਸਤੇ ਸੀ || ਇਕ ਵਾਰ ਇਹ ਗਧਾ ਕਿਸੇ ਕਾਰਨ ਕਰਕੇ ਬਹੁਤ ਬੀਮਾਰ ਹੋ ਗਿਆ || ਕਿਸਾਨ ਨੇ ਵੈਦ ਬੁਲਾਏ ਤੇ ਇਹ ਗਧਾ ਦਿਖਾਇਆ || ਵੈਦਾਂ ਨੇ ਕੁਝ ਜੜੀ-ਬੂਟੀ ਦੇ ਘੋਲ ਪਿਆਏ ਤੇ ਚਲੇ ਗਏ || ਕੁਝ ਦਿਨ ਇਸੇ ਤਰਾਂ ਵੈਦ ਆਉਂਦੇ ਰਹੇ ਤੇ ਦਵਾ-ਦਾਰੂ ਕਰਦੇ ਰਹੇ || ਘੋੜਾ ਇਸ ਦਾ ਏਨਾ ਗੂੜਾ ਮਿਤਰ ਸੀ ਕੀ ਓਹ ਇਸਦੇ ਕੋਲ ਬੈਠਾ ਰਿਹੰਦਾ || ਇਕ ਦਿਨ ਜਦ ਵੈਦ ਆਏ ਤੇ ਓਹਨਾ ਨੇ ਫੈਸਲਾ ਕੀਤਾ ਕੇ ਓਹ ੩ ਦਿਨ ਹੋਰ ਦੇਖਣ ਗੇ ਤੇ ਜੇ ਇਹ ਗਧਾ ਨਹੀਂ ਉਠਿਆ ਤੇ ਇਸਨੂੰ ਮਰਿਆ ਜਾਣ ਕੇ ਚੁਕਵਾ ਦੇਣ ਗੇ || ਇਹ ਗਲ ਘੋੜੇ ਨੇ ਵੀ ਸੁਨ ਲਈ | ਜਦੋਂ ਵੈਦ ਚਲੇ ਗਏ ਤਾਂ ਘੋੜੇ ਨੇ ਸਾਰੀ ਗਲ ਗਧੇ ਨੂੰ ਦਸੀ || ਗਧਾ ਫਿਰ ਵੀ ਓਵੇਂ ਦਾ ਓਵੇਂ ਹੀ ਸਿਰ ਸੁਟ ਕੇ ਪਿਆ ਰਿਹਾ || ਅਗਲੇ ਦਿਨ ਵੈਦ ਆਉਂਦੇ ਦੇਖ ਘੋੜੇ ਨੇ ਗਧੇ ਨੂੰ ਝਾੰਜੋਲਿਆ ਪਰ ਗਧੇ ਨੇ ਥੋੜਾ ਜੇਹਾ ਸਿਰ ਚੂਕ ਕੇ ਫਿਰ ਸਿਰ ਸੁਟ ਦਿਤਾ || ਘੋੜਾ ਦਰਅਸਲ ਗਧੇ ਦਾ ਏਨਾ ਗੂੜਾ ਮਿਤਰ ਸੀ ਕੇ ਉਸਦਾ ਭਲਾ ਲੋਚਦਾ ਸੀ || ਵੈਦ ਆਏ ਤੇ ਫੇਰ ਦੇਖ ਕੇ ਚਲੇ ਗਏ || ਦੂਸਰਾ ਦਿਨ ਆਇਆ ਘੋੜੇ ਨੇ ਫਿਰ ਗਧੇ ਨੂੰ ਆਗਾਹ ਕੀਤਾ ਪਰ ਗਧੇ ਨੇ ਫਿਰ ਸਿਰ ਚੁਕਿਆ ਤੇ ਉਸੇ ਤਰਾਂ ਜਮੀਨ ਤੇ ਪਟਕ ਦਿਤਾ || ਵੈਦਾਂ ਨੇ ਫਿਰ ਦੁਰਾਹਿਆ ਕੇ ਅਗਰ ਕਲ ਤਕ ਗਧਾ ਨਹੀਂ ਉਠਿਆ ਤਾਂ ਕਲ ਇਸਨੂੰ ਚੁਕਵਾ ਦਿਤਾ ਜਾਵੇਗਾ || ਘੋੜਾ ਨੇ ਉਸ ਦਿਨ ਗਧੇ ਨੂੰ ਬਹੁਤ ਸਮਝਾਇਆ ਕੇ ਓਹ ਉਠ ਜਾਵੇ ਪਰ ਗਧਾ ਦਾ ਕਹਨਾ ਸੀ ਕੀ ਓਹ ਕਿਰਸਾਨ ਦਾ ਭਾਰ ਢੋ-ਢੋ ਕੇ ਇਨਾ ਥਕ ਚੁਕਾ ਹੈ ਅਗਰ ਓਹ ਫੇਰ ਉਠ ਗਿਆ ਤੇ ਕਿਰਸਾਨ ਉਸਨੂੰ ਫਿਰ ਭਾਰ ਨਾਲ ਲਧ ਦੇਵੇਗਾ ਤੇ ਓਹ ਹੁਣ ਹੋਰ ਭਾਰ ਨਹੀਂ ਚੂਕਨਾ ਚਾਉਂਦਾ || ਘੋੜੇ ਨੇ ਕਿਹਾ ਹੇ ਮੇਰੇ ਮਿਤਰ ਜੇ ਤੂੰ ਬਣਿਆ ਹੀ ਭਾਰ ਢੋਨ ਵਾਸਤੇ ਹਾਂ ਤੇ ਫੇਰ ਭਾਰ ਤੇ ਢੋਣਾ ਹੀ ਪਵੇਗਾ || ਇਸੇ ਕਰਕੇ ਤੇ ਕਿਰਸਾਨ ਤੈਨੂ ਆਪਣੇ ਕੋਲ ਰਖਦਾ ਹੈ ਤੇ ਤੇਰੀ ਦੇਖ ਭਾਲ ਕਰਦਾ ਹੈ || ਇਸੇ ਤਰਾਂ ਦੋਨਾ ਦੀ ਗਲ ਬਾਤ ਹੁੰਦੇ ਹੁੰਦੇ ਅਗਲਾ ਦਿਨ ਆ ਗਿਆ || ੧੦ ਕੂ ਵਜੇ ਘੋੜਾ ਦੇਖਦਾ ਹੈ ਕੇ ਵੈਦਾਂ ਦੀ ਮੰਡਲੀ ਆ ਰਹੀ ਹੈ ਤੇ ਨਾਲ ਇਕ ਵਡਾ ਗੱਡਾ ਜਿਸ ਵਿਚ ਮਰੇ ਪਸ੍ਹੂ ਪਾ ਕੇ ਲੇਜਾਏ ਜਾਂਦੇ ਹਨ ਓਹ ਵੀ ਆ ਰਿਹਾ ਹੈ, ਹੁਣ ਤਾਂ ਬਸ ਘੋੜੇ ਤੋਂ ਬਰਦਾਸਤ ਨਾ ਹੋਇਆ ਤੇ ਓਹ ਗਧਾ ਨੂੰ ਉਠਾਉਣ ਲਗ ਪਿਆ || ਗਧਾ ਨੂੰ ਦਿਲਾਸੇ ਦਿੰਦਾ ਹੈ ਕੇ ਓਹ ਕਿਰਸਾਨ ਨੂੰ ਕਹੇ ਗਾ ਕੀ ਓਹ ਤੈਨੂ ਥੋੜਾ ਭਾਰ ਚੁਕਾਵੈ, ਓਹ ਆਪ ਵੀ ਗਧੇ ਦਾ ਕੁਛ ਭਾਰ ਚੁਕ ਕੇ ਉਸਦੀ ਮਦਦ ਕਰਿਆ ਕਰੇਗਾ || ਓਹ ਕਿਰਸਾਨ ਨੂੰ ਕਹੇਗਾ ਕੀ ਓਹ ਗਧੇ ਨੂੰ ਹੋਰ ਵਧੀਆ ਖੂਰਾਕ ਦੇਵੇ ਤਾਂ ਕੇ ਓਹ ਤਕੜਾ ਹੋ ਸਕੇ || ਪਰ ਇਹ ਗਧਾ ਅਜੇ ਵੀ ਸਿਰ ਛੁਟੀ ਪਿਆ ਰਿਹਾ || ਯਦ ਵੈਦਾਂ ਦਾ ਇਹ ਟੋਲਾ ਬਹੁਤ ਨਜਦੀਕ ਆ ਗਿਆ ਤਾਂ ਘੋੜੇ ਨੇ ਗਧੇ ਦੇ ਲਤਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਤਾਂ ਕੇ ਓਹ ਉਠ ਜਾਵੇ ਨਹੀਂ ਤੇ ਓਹ ਉਸ ਨੂੰ ਚੁਕ ਕੇ ਲਈ ਜਾਣਗੇ || ਹੁਣ ਇਸ ਗਧੇ ਦੇ ਮਨ ਵਿਚ ਮੌਤ ਦਾ ਦਰ ਆਇਆ ਤੇ ਉਸਨੂੰ ਭਾਰ ਚੁਕਣਾ ਮਰਨ ਤੋਂ ਬੇਹਤਰ ਲਗਾ ਤੇ ਓਹ ਉਠ ਕੇ ਭਜ ਗਿਆ || ਬਸ ਫਿਰ ਕਿਰਸਾਨ ਨੇ ਇਸ ਨੂੰ ਕਾਬੂ ਕਰਕੇ ਫੇਰ ਭਾਰ ਢੋਨ ਤੇ ਲਾ ਦਿਤਾ ਤੇ ਇਹ ਦੋਵੇਂ ਮੀਟਰ ਕਈ ਸਾਲਾਂ ਤਕ ਕਿਰਸਾਨ ਦੇ ਕੋਲ ਕਾਮ ਕਰਦੇ ਰਹੇ ||

---- ਕਾਸ਼ !! ਇਸ ਗਧੇ ਰੂਪੀ ਮਨ ਕੋਲ ਵੀ ਐਨਾ ਸਮਾਂ ਤੇ ਐਨੀ ਸਮਝ ਹੋਵੇ ਕੇ ਯਦ ਜੰਮ ਉਸਨੂੰ ਲੈਣ ਲਈ ਆਉਂਦੇ ਹਨ ਓਹ ਬਾਣੀ,ਨਾਮ ਦਾ ਸਚਾ ਆਸਰਾ ਲਈ ਕੇ ਇਹਨਾ ਜਮਾ ਦੇ ਸਿਕੰਜੇ ਚੋਣ ਭਜ ਸਕੇ || ਪਰ ਨਹੀਂ ਇਹ ਮਨੁਖ ਜਮਾ ਦੇ ਸਿਕੰਜੇ ਤੋਂ ਤਾਂ ਹੀ ਬਚੇਗਾ ਜੇ ਇਸਨੇ ਪਿਹਲਾਂ ਤੋਂ ਆਪਣੇ ਘੋੜੇ ਰੂਪੀ ਦੋਸਤ (ਗੁਰਮੁਖ) ਦੀ ਗਲ ਗੁਰ ਨਾਲ ਸੋਚ ਸਮਝ ਕੇ ਮੰਨੀ ਹੋਵੇਗੀ || ਕਰਦਾ ਤਾਂ ਮਨ ਵੀ ਉਸ ਗਧੇ ਦੀ ਤਰਾਂ ਹੈ , ਇਸਦਾ ਮੀਤਰ ਗੁਰਮੁਖ ਇਸਨੂੰ ਬਾਰ ਬਾਰ ਚੇਤਾਵਨੀ ਦਿੰਦਾ ਹੈ ਕੇ ਓਹ ਜਮਾ (ਵੈਦਾਂ) ਦਾ ਟੋਲਾ ਆ ਰਿਹਾ ਹੈ, ਪਰ ਇਹ ਮਨੁਖ ਉਸ ਮਿਤਰ ਦੀ ਸਲਾਹ ਦੀ ਕਦਰ ਨਹੀ ਕਰਦਾ ਤੇ ਸਿਰ ਸੁਟ ਕੇ ਪਿਆ ਰਿਹਂਦਾ ਹੈ || ਜੇ ਕਦੇ ਥੋੜਾ ਸਿਰ ਚੁਕਦਾ ਵੀ ਹੈ ਤੇ ਫਿਰ ਆਪਣੇ ਆਪ ਦੇ (ਆਪਣੀ ਸਮਝ ਦੇ ) ਪਿਛੇ ਲਗ ਕੇ ਮਚਲਾ ਹੋ ਜਾਂਦਾ ਹੈ ਕਿਓ ਕੀ ਇਸਨੂੰ ਉਸ ਅਕਾਲ ਪੁਰਖ ਦੇ ਹੁਕਮ (ਬਾਣੀ ਪੜਨਾ, ਸਿੰਘ ਸਜਣਾ , ਅਮ੍ਰਿਤ੍ਵੇਲਾ , ਸੰਗਤ ਕਰਨਾ, ਸੇਵਾ ਕਰਨਾ) ਆਦਿਕ ਸਭ ਭਾਰ ਤੇ ਬੋਜ ਲਗਦੇ ਹਨ, ਗੁਰੂ ਇਸਨੂੰ ਬਹੁਤ ਸਮਜਾਉਂਦਾ ਹੈ ਕੀ ਇਹ ਜਿਸਨੂੰ ਓਹ ਬੋਜ ਸਮ੍ਜ੍ਦਾ ਹੈ ਅਸਲ ਵਿਚ ਇਸ ਉਸਦਾ ਮਕਸਦ ਹੈ (ਕਿਰਸਾਨ ਰੂਪੀ ਵਾਹੇਗੁਰੁ ਨੂੰ ਖੁਸ਼ ਕਰਨਾ) ਪਰ ਇਹ ਮਨੁਖ ਇਨ ਬਿਨ ਉਸ ਤੀਜੇ ਦਿਨ ਦੀ ਉਡੀਕ ਕਰਦਾ ਹੈ ਜਦੋਂ ਜਮਾਂ ਦਾ ਟੋਲਾ ਆਪਣੇ ਸਾਜ ਵਾਜ ਲਈ ਕੇ ਆ ਜਾਂਦੇ ਨੇ || ਪਰ ਹੁਣ ਇਸ ਕੋਲ ਏਨਾ ਸਮਾਂ ਨਹੀਂ ਬਚਦਾ ਕੀ ਇਹ ਭਜ ਸਕੇ || ਪਰ ਹਾਂ ਇਸਦਾ ਮਿਤਰ ਅਜੇ ਵੀ ਇਸਦੇ ਨਾਲ ਖੜਾ ਹੁੰਦਾ ਹੈ ਓਹ ਉਸਦੀ ਦਰਗਾਹ ਵਿਚ ਉਸ ਦੀ ਪੂਰੀ ਹਾਮੀ ਭਰਦਾ ਹੈ ||

ਕਾਸ਼ ਕੀ ਇਹ ਮਨੁਖ ਆਪਣੇ ਗੁਰੂ ਦੀ ਸਿਖਿਆ ਨੂੰ ਸੁਣੇ,ਮੰਨੇ, ਅਮਲ ਕਰੇ ਤੇ ਉਸ ਤੀਜੇ ਦਿਨ ਦੀ ਉਡੀਕ ਨਾ ਕਰੇ ਯਦ ਕੇ --

"ਇਕਰਤੀਬਿਲਮਨਦੇਵਨੀਵਣਜਾਰਿਆਮਿਤ੍ਰਾਓਨੀਤਕੜੇਪਾਏਹਾਥ"॥


Vaheguru jee ka Khalsa Vaheguru jee kee fateh!
Reply Quote TweetFacebook
ਮਨ ਗਧਾ ਹੀ ਹੈ ਜੋ ਕਿ ਬੁਧੂਆਂ ਦੀ ਤਰਾਂ ਮਾਇਆ ਦੀ ਚਾਕਰੀ ਕਰਕੇ ਹੀ ਖੁਸ਼ ਹੈ ਤੇ ਸਚੀ ਸਰਕਾਰ ਵਾਹਿਗੁਰੂ ਦੀ ਚਾਕਰੀ ਕਰਨ ਤੋਂ ਭਜਦਾ ਹੈ। ਪਤਾ ਨਹੀਂ ਇਸ ਨੂੰ ਕਦੋਂ ਅਕਲ ਆਉਣੀ ਹੈ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਹੰਸਾਂ ਗੁਰਮੁਖਾਂ ਦੀ ਸੰਗਤ ਦੀ ਸ਼ਰਣ ਵਿਚ ਰੱਖਣ ਤੇ ਸਾਡਾ ਜਨਮ ਸਵਾਰਨ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login