ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਿੱਖਾਂ ਨੂੰ ਅਕਲ ਨਹੀਂ ਆਈ !!

Posted by Sarb_10 
ਦਾਸ ਭਾਈ ਕੰਵਰ ਅਜੀਤ ਸਿੰਘ ਜੀ ਦੀ ਨਾਸਤਕ ਕਾਮਰੇਡੀ ਟੋਲੇ ਨੂੰ ਇੱਕ ਨਵੀਂ ਚਿੱਠੀ ਗੁਰਮਤਿ ਬਿਬੇਕ ਸਾਈਟ ਦੇ ਪਾਠਕਾਂ ਦੇ ਰੁਬਰੂ ਕਰ ਰਿਹਾ ਹੈ ...

ਸਿੱਖਾਂ ਨੂੰ ਅਕਲ ਨਹੀਂ ਆਈ


ਗੁਰਬਖ੍ਹ ਸਿੰਘ ਕਾਲਾ ਅਫਗਾਨਾ ਦੇ ਨਾਉਂ ਹੇਠ ਛਪੀਆਂ ਕਿਤਬਾਂ “ਬਿਪ੍ਰਨ ਕੀ ਰੀਤ
ਤੋਂ ਸੱਚ ਦਾ ਮਾਰਗ" ਦਸ ਭਾਗ, ਇੰਦਰ ਸਿੰਘ ਘੱਗਾ ਦੀਆਂ ਲਿਖੀਆਂ ਕਿਤਾਬਾਂ, ਸੁਖਵਿੰਦਰ
ਸਿੰਘ ਸਭਰਾਂ ਦੀਆਂ ਕਿਤਾਬਾਂ “ਸੰਤਾਂ ਦੇ ਕੌਤਕ" ਛੇ ਭਾਗ ਅਤੇ “ਵਿਰਲੈ ਕਿਨੈ

ਵੀਚਾਰਿਆ", ਲੇਖਕ ਪ੍ਰੋ ਗੁਰਬਚਨ ਸਿੰਘ(ਥਾਇਲੈਡ), ਨੂੰ ਧਿਆਨ ਨਾਲ ਪੜ੍ਹੀਏ, ਤਾਂ
ਇਹਨਾਂ ਦੇ ਕੱਢੇ ਤੱਤ ਹੇਠ ਲਿਖੇ ਅਨੁਸਾਰ ਮਿਲਦੇ ਹਨ:

(1) ਸਾਰਾ ਸਿੱਖ ਜਗਤ ਬ੍ਰਾਹਮਣਵਾਦੀ ਕਰਮ ਕਾਂਡ ਵਿਚ ਫਸਿਆ ਹੋਇਆ ਨ੦ਰ
ਆਉਂਦਾ ਹੈ|
(2) ਸਿੱਖ ਮ੍ਹਿਨਰੀ ਕਾਲਜਾਂ ਦੇ ਹੌਂਦ ਵਿਚ ਆਉਣ ਤੋਂ ਪਹਿਲਾਂ ਦਾ ਲਿਖਿਆ ਸਾਰਾ
ਸਿੱਖ ਇਹਤਹਾਸ ਅਤੇ ਗੁਰਬਾਣੀ ਵਿਆਖਿਆ ਬ੍ਰਾਹਮਣਵਾਦੀ ਰੰਗ ਵਿਚ ਰੰਗੀ
ਹੋਈ ਹੈ|
(3) ਸਾਰਾ ਸਿੱਖ ਜਗਤ ਅੱਜ ਕਰਮ ਕਾਡਾਂ ਵਿਚ ਫਸ ਕੇ ਰਹਿ ਗਿਆ,ਗੁਰਬਾਣੀ ਦੀ
ਵਿਚਾਰ ਨ੦ਰ ਨਹੀ ਆਉਂਦੀ|
(4) ਬ੍ਰਾਹਮਣਾਂ ਵਾਂਗ ਸਿੱਖ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹਨ ਪਰ ਵੀਚਾਰਕੇ
ਬਾਣੀ ਨਹੀਂ ਪੜ੍ਹਦੇ|
(5) ਹਰ ਧਰਮ ਦੇ ਪੁਜਾਰੀ ਵਰਗ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾਕੇ ਸਵਰਗ
ਦੇ ਲਾਰੇ ਦੇ ਕੇ ਅਤੇ ਨਰਕ ਦੇ ਡਰਾਵੇ ਦੇ ਕੇ ਲੁਟਿਆ ਹੈ|
ਇਹਨਾਂ ਤੱਥਾਂ ਤੇ ਵੀਚਾਰ ਕਰਦਿਆਂ ਮੈਨੂੰ ਇਕ ਘਟਨਾ ਯਾਦ ਆ ਗਈ| ਭਾਈ ਕਾਨ੍ਹ
ਸਿੰਘ ਜੀ ਨਾਭਾ ਦੇ ਸਪੁੱਤਰ ਭਾ. ਭਗਵੰਤ ਸਿੰਘ ਉਰਫ “ਹਰਿ ਜੀ" ਬਾਪੂ ਜੀ ਦੇ ਹਮ
ਜਮਾਤੀ ਸਨ| ਇਕ ਦਿਨ ਪਟਿਆਲੇ ੂ ੂੰ

, ਮਾਡਲ ਟਾਊਨ , ਸਾਡੇ ਘਰ ਬਾਪੂ ਜੀ ਨੂੰ ਮਿਲਣ ਆਏ
ਅਤੇ ਕਹਿਣ ਲੱਗੇ, ਬਾਈ ਜੀ੍ ਤੁਹਨੂੰ ਇੱਕ ਮਜ਼ੇਦਾਰ ਗੱਲ ਸੁਣਾਵਾਂ|

“ਇੱਕ ਦਿਨ ਨਾਭੇ ਦੇ ਪੰਜ^ਸੱਤ ਬਾਣੀਏ ਕੱਛ ਵਿਚ ਇਕ ਅਖਬਾਰ ਲੈ ਕੇ ਸਵੇਰੇ
ਸਵੇਰੇ ਮੈਨੂੰ ਮਿਲਣ ਆਏ| ਆ ਕੇ ਮੈਨੂੰ ਕਹਿਣ ਲੱਗੇ, ਸਰਦਾਰ ਜੀ ਦੁਨਿਆਂ ਨੂੰ ਅਕਲ ਆ
ਜਾਵੇਗੀ ਪਰ ਸਿੱਖਾਂ ਨੂੰ ਅਕਲ ਨਹੀਂ ਆਉਣੀ| ਮੈਂ ਪੁੱਛਿਆ ਤੁਹਾਨੂੰ ਤਕਲੀਫ ਕੀ ਹੋ ਗਈ?
ਉਹਨਾਂ ਨੇ ਅਖਬਾਰ ਮੇਰੇ ਅੱਗੇ ਰੱਖਿਆ ਅਤੇ ਕਹਿਣ ਲੱਗੇ, ਆਹ ਦੇਖੋ ੍ਵ ਜਿਸ ਨੂੰ ਤੁਸੀਂ
ਪਰਗਟ ਗੁਰਾਂ ਕੀ ਦੇਹ ਆਖਦੇ ਹੋ ਉਸ ਦੀ ਹਜ਼ੂਰੀ ਅੰਦਰ ਹੀ, ਅਕਾਲੀਆਂ ਦੀਆਂ ਪੱਗਾ ਲੱਥ
ਗਈਆਂ ਅਤੇ ਘਸੁੰਨ^ਮੁੱਕੀ ਹੋ ਗਏ|


ਮੈਂ ਕਿਹਾ ਬੱਸ੍ਵ ਇਸੇ ਗੱਲ ਨੇ ਤੁਹਾਨੂੰ ਪ੍ਰ੍ਹੇਾਨ ਕਰ ਦਿੱਤਾ? ਉਹ ਭਲਿਓ^ਮਾਣਸੋਂ ਗੁਰੂ
ਸਾਹਿਬ ਆਨੰਦ ਪੁਰ ਸਾਹਿਬ ਤੋਂ ਬਾਹਰ ਚਰਨ ਗੰਗਾ ਵਿਚ ਜਾ ਕੇ ਹੋਲਾ ਖੇਡਦੇ ਰਹੇ ਅਤੇ
ਇਹਨਾਂ ਨੇ ਅੰਮ੍ਰਿਤਸਰ ਹੀ ਗੁਰੂ ਦੀ ਹਜੂਰੀ ਵਿਚ ਹੋਲਾ ਖੇਲ੍ਹ ਲਿਆ, ਇਸ ਵਿਚ ਕੀ ਆਖਿ.ਰ
ਆ ਗਈ|

ਫਿਰ ਮੈਂ ਕਿਹਾ ਕਿ ਮੇਰੀ ਨੇਕ ਸਲਾਹ ਮੰਨੋ ਤਸੀਂ ਦੋਨੋਂ ਵੇਲੇ, ਸੁਬਾਹ ਅਤੇ ੍ਹਾਮ
ਪਰਮ੍ਹੇਰ ਅਗੇ ਅਰਦਾਸ ਕਰੋ ਕਿ ਸਿੱਖਾ ਨੂੰ ਅਕਲ ਨਾ ਆਵੇ, ਤੁਹਾਡੀ ਭਲਾਈ ਇਸੇ ਵਿਚ
ਹੈ| ਹੈਰਾਨ ਹੋ ਕੇ ਉਹ ਪੁੱਛਣ ਲੱਗੇ ਇਹ ਕਿਉ?

ਮੈਂ ਉਤੱਰ ਦਿੱਤਾ ਕਿ ਸਾਡੇ ਇਕੋ ਬੰਦੇ (ਗਿਆਨੀ ਕਰਤਾਰ ਸਿੰਘ) ਨੂੰ ਅਕਲ ਆਈ ਹੈ
ਅਤੇ ਉਸਨੇ ਤੁਹਾਡੀ ਚਕਰੀ ਭੁਆ ਰੱਖੀ ਹੈ| ਜੇ ਸਾਰਿਆਂ ਨੂੰ ਅਕਲ ਆ ਗਈ ਫਿਰ ਤੁਸੀਂ
ਪੰਜਾਬੋਂ ਬਾਹਰ ਹੋ ਜਾਵੋਗੇ| ਇਸ ਲਈ ਤੁਹਾਡੀ ਭਲਾਈ ਇਸੇ ਵਿਚ ਹੈ ਕਿ ਸਿੱਖਾਂ ਨੂੰ ਅਕਲ
ਨਾ ਆਵੇ

|"

ਮੇਰੀ ਵੀ ਇਹਨਾਂ ਵੀਰਾਂ ਨੂੰ ਏਹੀ ਸਲਾਹ ਹੈ ਕਿ ਇਹ ਭੀ ਇਹੀ ਅਰਦਾਸ ਕਰਨ ਕਿ
ਸਿਖ ਕਰਮ ਕਾਂਡ ਵਿਚ ਫਸੇ ਰਹਿਣ| ਇਸੇ ਵਿਚ ਇਹਨਾਂ ਦੀ ਭਲਾਈ ਹੈ| ਕਿਉਂ ਕਿ ਪੰਥ
ਵਿਚੋਂ ਮੇਰੇ ਵਰਗੇ ਕੁਛ ਕੁ ਸਿੱਖਾਂ ਨੂੰ ਹੀ ਗੁਰੂ ਮਹਾਰਾਜ ਨੇ ਬਾਣੀ ਦੀ ਵੀਚਾਰ ਬਖ੍ਹੀ ਹੈ, ਤੇ
ਗੁਰਬਖ੍ਹ ਸਿੰਘ ਕਾਲਾ ਅਫਗਾਨਾ ਨੂੰ ਸਿੱਖੀ ਅਕਾ੍ਹ ਗੰਗਾ ਦੇ ਧਰੂ ਤਾਰੇ ਤੋਂ ਬੋਦੀ ਵਾਲਾ ਤਾਰਾ
ਬਣਾ ਦਿੱਤਾ, ਘੱਗੇ ਨੂੰ ਘੁੱਗੂ ਸਾਬਤ ਕਰ ਦਿੱਤਾ ਅਤੇ ਸੁਖਵਿੰਦਰ ਸਿੰਘ ਸਭਰਾ ਦੇ ਘੱਗਰਾ
ਪੁਆ ਦਿੱਤਾ| ਸੋਚ੍ਵੋ ਜੇ ਬਾਕੀ ਭੀ ਬਾਣੀ ਵੀਚਾਰ ਕੇ ਪੜ੍ਹਨ ਲੱਗ ਪਏ ਫਿਰ ਤੁਹਾਡਾ ਤੋਰੀ
ਫੁਲਕਾ ਕਿਵੇ ਚੱਲੂ? ਸਿੱਖੀ ਪਰਚਾਰ ਦੇ ਨਾਉ ’ਤੇ ਜਿਹੜਾ ਪੈਸਾ ਤੁਹਾਨੂੰ ਵਿਦ੍ਹੇਾ ਤੋਂ ਆਉਦਾ
ਹੈ, ਕੌਣ ਭੇਜੂ? ਇਸੇ ਲਈ ਇਹ ਸਾਰੇ ਬਾਹਰੋਂ ਤਾਂ ਬਲਿT ਸਟਾਰ ਉਪਰ੍ਹੇਨ ਦੇ ਹੇਜ ਵਿਚ
ਕੀਰਨੇ ਪਾਉਂਦੇ ਹਨ, ਪਰ ਅੰਦਰੋ ਖ੍ਹੁ ਹਨ ਅਤੇ ਆਪਸ ਵਿਚ ਗੱਲਾਂ ਕਰਦੇ ਹਨ, “ਚੰਗਾ
ਹੋਇਆ ਭਿੰਡਰਾਂ ਵਾਲਾ ਮਰ ਗਿਆ: ਨਹੀਂ ਤਾਂ ਪਤਾ ਨਹੀਂ ਘੜੇ ਵਿਚੋ ਪਰਚੀ ਕਦ ਸਾਡੇ ਨਾTੁਂ
ਦੀ ਨਿਕਲ ਆਉਂਦੀ|

ਜਦ ਤੱਕ ਗੁਰੂ ਦਾ ਉਹ ਬੱਗਾ ਸ਼ੇਰ ਜਿਉਦਾ ਰਿਹਾ, ਤਦ ਤਕੱ ਇਹ ਵਿਗਿਆਨਕ ਧਰਮ
ਦੇ ਠੇਕੇਦਾਰ ਅਤੇ ਤੱਤ ਗੁਰਤਤਿ ਪਰਵਾਰ, ਕਦੇ ਕੰਨ ਵਿਚ ਪਾਇਆਂ ਰੜਕਿਆ ਨਹੀਂ ਸੀ,
ਘੱਗਾ, ਸੱਭਰਾ ਕਦੇ ਕੁਸਕੇ ਨਹੀਂ ਸਨ| ਬੱਸ੍ਵ ਉਸ ਦੇ ਅੱਖਾਂ ਮੀਚਦਿਆਂ ਹੀ ਇਹ ਚੂਹੇ ਖੁੱਡਾਂ
ਵਿਚੋਂ ਨਿਕਲ ਕੇ ਕਲੋਲਾਂ ਕਰਨ ਲੱਗ ਪਏ ਅਤੇ ਪੰਥ ਪਰਵਾਣਿਤ ਮਹਾਂ ਪੁਰ੍ਹਾਂ ਨੂੰ ਭੰਡਣ ਲੱਗ
ਪਏ, ਸਿੱਖੀ ਸਿਧਾਂਤ ਨਾਲ ਖਿਲਵਾੜ ਕਰਨ ਲੱਗ ਪਏ ਅਤੇ ਸਿੱਖ ਇਤਿਹਾਸ ਨੂੰ ਵਿਗਿਆਨ
ਦੀ ਐਨਕ ਨਾਲ ਦੇਖਣ ਲੱਗ ਪਏ|


ਇੱਕ ਪਾਸੇ ਆਪਣੀਆਂ ਲਿਖਤਾਂ ਨੂੰ ਸ਼ਿਗਾਰਨ ਲਈ ਅਠਾਰਵੀਂ ਸੱਦੀ ਦੇ ਸਿੱਖ
ਇਤਿਹਾਸ ਦੇ ਹਵਾਲੇ ਦਿੰਦੇ ਹਨ ਦੂਸਰੇ ਪਾਸੇ, ਭਾਈ ਮਨੀ ਸਿੰਘ ਜੀ ਵਰਗੇ ਮਹਾਂ ਪੁਰ੍ਹ ਨੂੰ
ਸ੍ਰੀ ਦਸਮ ਗੰ੍ਰਥ ਦੀਆਂ ਬਾਣੀਆਂ ਦਾ ਸੰਕਲਨ ਕਰਨ ਲਈ ਉਹਨਾ ਨੂੰ ਮੂਰਖ, ਅੰਧ^ਵ੍ਹਿਵਾ੍ਹੀ
ਅਤੇ ਜਾਹਲ (ਪਰਚੀਆਂ ਪਾਕੇ ਫੈਸਲਾ ਕਰਨ ਨੂੰ) ਸਾਬਤ ਕਰਦੇ ਹਨ| ਫਿਰ ਜਿਸ ਧਾਰਮਕ
ਪਰਚਾਰ ਨੇ ਮਾਣ^ਮੱਤੇ ਇਤਿਹਾਸਿਕ ਨਾਇਕ ਪੈਦਾ ਕੀਤੇ, ਉਸ ਪਰਚਾਰ ਨੂੰ ਬ੍ਰਾਹਮਣਵਾਦੀ
ਆਖਦੇ ਹਨ|

ਹੁਣ ਆਪਾਂ ਇਹਨਾ ਦੇ ਧਰਮ ਦੇ ਪੁਜਾਰੀ ਵਰਗ ਦੀ ਲੁੱਟ ਦੀ ਗੱਲ ਕਰ ਲਈਏ|

ਈਸਾਈ ਧਰਮ ਦਾ ਕੋਈ ਚਰਚ ਕਿਸੇ ਪਾਦਰੀ ਦੀ ਨਿ੦ੀ ੦ਾਇਦਾਦ ਨਹੀਂ ਹੈ|
ਇਹਨਾਂ ਦੀ ਧਾਰਮਕ ਪੁਸਤਕ ਬਾਈਬਲ ਪੜ੍ਹਨ ਦੀ ਸਭ ਨੂੰ ਖੁਲ੍ਹ ਹੈ| ਚਰਚ ਵਿਚ ਸਭ ਦੇ
ਸਾਹਮਣੇ ਬਾਈਬਲ ਵਿਚੋਂ ਕੋਈ ਲਾਈਨ ਜਾਂ ਪੈਰਾ, ਪੜਕੇ ਉਸ ਦਾ ਭਾਵ ਬੈਠੇ ਸਰੋਤਿਆਂ ਨੂੰ
ਦੱਸਦਾ ਹੈ| ਚਰਚ ਵਿਚ ਗੁਰਦੁਆਰਾਂ ਮੰਦਰਾਂ ਵਾਂਗ ਕੋਈ ਚੜ੍ਹਾਵਾ ਨਹੀਂ ਚੜ੍ਹਦਾ| ਫਿਰ ਇਥੇ
ਪੁਜਾਰੀ ਦੀ ਲੁਟ ਦਾ ਕੀ ਸਵਾਲ ਹੈ?

ਇਸਲਾਮ ਅੰਦਰ, ਮਸਜਿਦ ਦਾ ਇਮਾਮ ਬਣਨ ਲਈ ਬਾਕਾਇਦਾ ਪੰਜ ਸਾਲ ਦਾ
ਕੋਰਸ ਕਰਨਾ ਪੈਂਦਾ ਹੈ| ਇੰਦੁਸਤਾਨ ਵਿਚ ਏ੍ਹੀਆ ਦਾ ਸਭ ਤੋਂ ਵਡਾ ਇਸਲਾਮਿਕ ਸਕੂਲ

ਦੇTਬੰਦ, ਮੇਰਠ ਕੋਲ ਉਤੱਰ ਪ੍ਰਦ੍ਹੇ ਵਿਚ ਹੈ| ਕੋਈ ਮਸਜਿਦ ਕਿਸੇ ਦੀ ਨਿਜੀ ਜਇਦਾਦ ਨਹੀਂ


ਅਤੇ ਨਾ ਹੀ ਇਥੇ ਕੋਈ ਚੜ੍ਹਾਵਾ ਚੜ੍ਹਦਾ ਹੈ| ਹਰ ਵੱਡੀ ਮਸਜਿਦ ਲਈ ਟ੍ਰਸਟ ਬਣੇ ਹੋਏ ਹਨ
ਅਤੇ ਕਾਲੋਨੀਆਂ ਵਿਚ ਬਣੀਆਂ ਕਮੇਟੀਆਂ ਮਸਜਿਦ ਦੇ ਇਮਾਮ ਨੂੰ ਤਨਖਾਹ ਦਿੱਦੀਆਂ ਹਨ|

ਬੋਧੀਆਂ ਦੇ ਬੋਧ ਮੱਠ ਵਿਚਲੇ ਧਾਰਮਕ ਆਗੂਆਂ ਦਾ ਨਾਉ ਹੀ ਭਿਖ੍ਹੂ ਹੈ| ਪਿਛਲੇ

੦ਮਾਨੇ ਵਿਚ ਇਹ ਬਧ ਭਿਖ੍ਹੂ ਕੇਵਲ ਇਕ ਘਰ ਅੱਗੇ ਜਾ ਕੇ ਆਵਾਜ ਦਿੰਦੇ ਸੀ ਅਤੇ ਜੋ
ਮਿਲ ਗਿਆ ਉਹ ਲੈ ਕੇ ਗੁ੦ਾਰਾ ਕਰਦੇ ਸਨ, ਬਾਕੀ ਸਾਰਾ ਦਿਨ ਸਾਧਨਾ ਕਰਦੇ ਸਨ|

ਜੈਨ ਧਰਮ ਦੇ ਧਾਰਮਕ ਆਗੂਆਂ ਦਾ ਤਾਂ ਜੀਵਨ ਹੀ ਅਤਿ ਦਰਜੇ ਦੇ ਤਿਆਗ ਵਾਲਾ
ਹੈ| ਇਹਨਾ ਦੇ ਇਕ ਵਰਗ ਦੇ ਘਾਰਮਕ ਜੈਨ ਮੁਨੀ ਤਾਂ ਕਪੜੇ ਭੀ ਨਹੀਂ ਪਾਉਂਦੇ ਅਲਫ ਨੰਗੇ
ਰਹਿੰਦੇ ਹਨ, ਜੋ ਕਿ ਟੀ. ਵੀ. ਦੇ ਆਸਥਾ ਚੈਨਲ ’ਤੇ ਦੇਖੇ ਜਾ ਸਕਦੇ ਹਨ| ਇਸ ਲਈ ਇਨਾਂ
ਦੀ ਲੁੱਟ ਦਾ ਸੁਆਲ ਹੀ ਪੈਦਾ ਨਹੀ ਹੁੰਦਾ |


ਸਿਖ ਜਗਤ ਦੇ ਇਤਿਹਾਸਕ ਗੁਰਦੁਆਰਿਆਂ ਦੇ ਧਰਮ ਪਰਚਾਰਕ, ਗ੍ਰੰਥੀ, ਕਥਾ


ਵਾਚਕ,ਕੀਰਤਨੀਏ ਭੀ ੍ਹ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ੦ਾ ਪੰਜਾਬ ਤੋਂ ਬਾਹਰ ਬਣੇ ਟਰਸਟਾਂ
ਦੇ ਤਨਖਾਹਦਾਰ ਨੌਕਰ ਹਨ| ਲੋਕਲ ਕਾਲੋਨੀਆਂ ਵਿਚ ਬਣੇ ਗੁਰਦੁਆਰੇ ਭੀ ਲੋਕਲ ਕਮੇਟੀਆਂ
ਦੇ ਅਧੀਨ ਹਨ| ਇਥੇ ਜੋ ਚੜ੍ਹਾਵਾ ਚੜ੍ਹਦਾ ਹੈ ਕਮੇਟੀ ਕੋਲ ਜਾਦਾਂ ਹੈ ਨਾ ਕਿ ਗ੍ਰੰਥੀ ਕੋਲ|

ਕੇਵਲ ਸਨਾਤਨ ਧਰਮ ਦੇ ਮੰਦਰ (ਪੁਰਾਣੇ) ਹੀ ਪੁਜਾਰੀ ਵਰਗ ਦੀ ਨਿਜੀ ਜਾਇਦਾਦ
ਹਨ ਅਤੇ ਧਾਰਮਕ ਗ੍ਰੰਥ ਭੀ ਬ੍ਰਾਰਮਣ ਦੀ ਨਿਜੀ ਜਾਇਦਾਦ ਵਾਂਗ ਹਨ| ਸੋ ਕਿਤਾਬ ਦੇ ਲੇਖਕ
ਦਾ ਇਹ ਇਲ੦ਾਮ ਸਿਖ ਜਗਤ ਲਈ ਕੋਰੇ ਝੂਠ ਦੇ ਪੁਲੰਦੇ ਤੋਂ ਸਿਵਾ ਕੁਛ ਭੀ ਨਹੀਂ|

ਪਰ ਲੇਖਕ ਨੇ ਚਲਾਕੀ ਨਾਲ ਸਨਾਤਨ ਧਰਮ ਦੇ ਵ੍ਹਿਵਾ੍ਹ ਅਤੇ ਪਰੰਮਪਰਾਵਾਂ ਨੂੰ
ਸਿੱਖੀ ਨਾਲ ਰਲ^ਗੱਡ ਕਰ ਕੇ ਇਸਤਰਾਂ ਪੇਸ਼ ਕੀਤਾ ਹੈ ਕਿ ਪਾਠਕ ਨੂਂ ਜਾਪੇ ਕਿ ਸਭ ਸਿਖੀ

੍ਹ ਕੀਤਾ ਹਕਿ ਪਾਠਕ ਨਪਰੰਪਰਾਵਾਂ ਹਨ| ਦੂਸਰੀ ਵੱਡੀ ਗੱਲ ਇਹ ਹੈ ਕਿ ਇਹਨਾ ਦੀਆਂ ਕਿਤਾਬਾਂ ਤੋ ਪਰਗਟ ਹੁੰਦਾ

ਹੈ ਕਿ ਇਹਨਾ ਦਾ ਕਿਸੇ ਧਰਮ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀ ਹੈ, ਇਹ ਵਿਗਿਆਨ
ਦੇ ਸਿੱਖ ਹਨ ਅਤੇ ਪੂਰੇ ਨਾਸਤਕਤਾ ਮੱਤ ਦੇ ਪਰਚਾਰਕ ਹਨ ਪਰ ਬਾਹਰੋਂ ਭੇਸ ਸਿੱਖੀ ਵਾਲਾ
ਧਾਰਨ ਕੀਤਾ ਹੋਇਆ ਹੈ ਜੋ ਕੇਵਲ ਇਕ ਛਲਾਵਾ ਹੈ ਅਤੇ ਇਹਨਾਂ ਦੀਆਂ ਕਿਤਬਾਂ ਵਿਚ
ਗੁਰਬਾਣੀ ਦੀ ਕੀਤੀ ਵਿਆਖਿਆ ਤੋ ਪਰਗਟ ਹੋ ਜਾਦਾਂ ਹੈ| ਅਸੀਂ ਆਪਣੀਆਂ ਕਿਤਾਬਾਂ ਵਿਚ
ਥਾਂ^ਪਰ^ਥਾਂ ਇਹ੍ਵ੍ਵ੍ਵ੍ਵ ਸਾਬਤ ਕਰ ਦਿੱਤਾ ਹੈ|

ਦਾਸ,
ਕੰਵਰ ਅਜੀਤ ਸਿੰਘ
20/77 ਰਣਜੀਤ ਨਗਰ
ਬਲਾਕ^^ਜੀ
ਸੀਯੋਨਾ ਰੋਡ
ਪਟੀਆਲਾ
E-mail -- sdkajitsingh@yahoo.co.in
Web Site -- www.gurmatvichar.org
Reply Quote TweetFacebook
Welcome to this site Bhai Ajit Singh jeeo. We appreciate your excellent Seva in writing books to refute the anti-Gurmat assertions expressed by the Kala-Afghana lobby writers.

Kulbir Singh
Reply Quote TweetFacebook
One thing I don't understand is that why these kind of people (like Kala-Afghana, Radha-Swami, Nirankari) who does not wish to get an inch closer to Sikhi Panth then why they dress up like Sikh and do Prachar of personal ideas/thoughts. Why don't they just clean shave and leave us alone. Why they have to mess around with Gurbani and Our Guru Jees. Why don't they just become Salman Khan of their own Panth which they wish to create and go to direction of their interest. Why this mudslinging to Sikhism when Gursikhs do not do this to any other Religion.

Probably because in India mass majority think that if person is with Beard and Turban then he is treated as Big Sadhu/Sant/Baba. That is why these false people wish to adorn the attire of Sikhi and fool the people. These false people know that if they can't convince then better confuse people. For people like these following paudi comes into my mind

ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥



I really liked these lines.
ਮੈਂ ਉਤੱਰ ਦਿੱਤਾ ਕਿ ਸਾਡੇ ਇਕੋ ਬੰਦੇ (ਗਿਆਨੀ ਕਰਤਾਰ ਸਿੰਘ) ਨੂੰ ਅਕਲ ਆਈ ਹੈ ਅਤੇ ਉਸਨੇ ਤੁਹਾਡੀ ਚਕਰੀ ਭੁਆ ਰੱਖੀ ਹੈ | ਜੇ ਸਾਰਿਆਂ ਨੂੰ ਅਕਲ ਆ ਗਈ ਫਿਰ ਤੁਸੀਂ ਪੰਜਾਬੋਂ ਬਾਹਰ ਹੋ ਜਾਵੋਗੇ |


It would be great if someone can get the full story.

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Sorry, only registered users may post in this forum.

Click here to login