ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ,ਦਾਸ ਆਪ ਸਭ ਜੀ ਨਾਲ ਇਕ ਘਟਨਾ ਸਾਂਝੀ ਕਰਨਾ ਚਾਹੁੰਦਾ ਹੈ ਜੋ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਵੇਲੇ ਘਟੀ |ਅੰਮ੍ਰਿਤ ਸੰਚਾਰ ਤੋਂ ਪਹਿਲਾਂ ਦਾਸ ਨੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਕਿਹਾ ਕੀ ਆਪ ਜੀ ਲੜੀਵਾਰ ਸਰੂਪ ਦਾ ਪ੍ਰਕਾਸ਼ ਕਰ ਦੇਓ ,ਗ੍ਰੰਥੀ ਸਿੰਘ ਨੇ ਪਦਸ਼ੇਦ ਸਰੂਪ ਸੁਖਆਸਨ ਕਰ ਕੇ ਜਦੋਂ ਲੜੀਵਾਰ ਸਰੂਪ ਪ੍ਰਕਾਸ਼ ਕਰਨ ਲਗੇ ਤਾਂ ਉਨ੍ਹਾ ਨੂੰ ਲੜੀਵਾਰ ਸਰੂਪ ਨਹੀਂ ਪਤਾ ਸੀ ਕੀ ਕਿਥੇ ਹੈ ਕਿਉਂਕਿ ਉਥੇ ੫੦ ਦੇ ਕਰੀਬ ਸਰੂਪ ਸਨ ਤੇ ਲੜੀਵਾਰ ਸਰੂਪ ਕੇਵਲ ਇਕ ਹੀ ਸੀ ਤੇ ਉਹ ਸਰੂਪ ਉਨ੍ਹਾ ਸਰੂਪਾਂ ਦੇ ਵਿਚ ਕਿਸੇ ਨਿਸ਼ਾਨੀ ਨਾ ਹੋਣ ਕਰਕੇ ਰਲ ਗਿਆ ਸੀ ,ਗ੍ਰੰਥੀ ਸਿੰਘ ਸਾਰੇ ਸਰੂਪ ਚੈਕ ਕਰਨ ਲਗਾ ਤੇ ਕਾਹਲੀ ਕਾਹਲੀ ਚ ਲੜੀਵਾਰ ਸਰੂਪ ਨੂੰ ਵੀ ਪਦ ਸ਼ੇਦ ਸਮਝ ਕੇ ਅਗੇ ਲੰਘ ਗਿਆ ,ਜਦੋਂ ਉਸਨੂੰ ਨਾ ਮਿਲਿਆ ਤਾਂ ਘਬਰਾਹਟ ਵਿਚ ਆ ਕੇ ਫੇਰ ਤੋਂ ਚੈਕ ਕਰਨ ਲਗਾ ਜਿਸ ਕਾਰਣ ਘਬਰਾਹਟ ਵਿਚ ਗੁਰੂ ਸਾਹਿਬ ਦਾ ਸਤਿਕਾਰ ਵਿਚ ਵੀ ਵਿਘਨ ਪਿਆ |
ਉਥੇ ਖੜੇ ਇਕ ਸਿੰਘ ਨੇ ਕਿਹਾ ਕੀ ਅਰਦਾਸ ਕਰੋ ਗੁਰੂ ਸਾਹਿਬ ਆਪ ਦਰਸ਼ਨ ਦੇਣਗੇ ਤੇ ਉਸ ਸਿੰਘ ਨੇ ਅਰਦਾਸ ਬੇਨਤੀ ਕਰਕੇ ਇਕ ਸਤਿਗੁਰਾਂ ਦੇ ਸਰੂਪ ਵਲ ਇਸ਼ਾਰਾ ਕਰਕੇ ਕੀ ਇਹ ਸਰੂਪ ਦੇਖੋ ,ਜੋ ਕੀ ਪਹਿਲਾਂ ਹੀ ਗ੍ਰੰਥੀ ਸਿੰਘ ਵਲੋਂ ਚੈਕ ਕੀਤਾ ਗਿਆ ਸੀ ,ਜਦੋਂ ਮੁੜ ਗ੍ਰੰਥੀ ਸਿੰਘ ਨੇ ਚੈਕ ਕੀਤਾ ਤਾਂ ਗੁਰੂ ਸਾਹਿਬ ਦਾ ਲੜੀਵਾਰ ਸਰੂਪ ਉਹੀ ਸੀ |ਸੋ ਇਸ ਤਰਾਂ ਗੁਰੂ ਸਾਹਿਬ ਨੇ ਇਹ ਜਾਹਰਾ ਕਲਾ ਵਰਤਾਈ |