ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਕਰਮ ਖੰਡ ਕੀ ਬਾਣੀ ਜੋਰੁ

Posted by Vista 
Bentee Can someobody please give a brief translation on the following passage from Sachkhand Darshan book.

ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰ ਨ ਕੋਈ ਹੋਰੁ॥
ਤਿਥੈ ਜੋਧ ਮਹਾ ਬਲ ਸੂਰ॥ ਤਿਨ ਮਹਿ ਰਾਮੁ ਰਹਿਆ ਭਰਪੂਰ … ॥37॥


ਭਾਈ ਸਾਹਿਬ ਰਣਧੀਰ ਸਿੰਘ ਜੀ ਇਸ ਦੀ ਵਿਆਖਿਆ ‘ਸਚਖੰਡ ਦਰਸ਼ਨ’ ਪੁਸਤਕ ਵਿਚ
ਇਹਨਾਂ ਸ਼ਬਦਾਂ ਵਿਚ ਕਰਦੇ ਹਨ :-

“… ਕਰਮ ਖੰਡ ਨਦਰ ਬਖਸ਼ਸ਼ ਫ਼ਜ਼ਲ ਦਾ ਖੰਡ ਹੈ। ਤਿਥੈ ਤਿਨ੍ਹਾਂ ਬੇ-ਅੰਤ
ਬਖ਼ਸ਼ੀਆਂ ਗਈਆਂ ਰੂਹਾਂ ਦਾ ਵਾਸਾ ਹੈ ਜੋ ਅਕਾਲ ਪੁਰਖ ਦੇ ਖ਼ਾਸ ਨਦਰ ਮਿਹਰ ਦੇ
ਪਾਤਰ ਹੋਏ ਹਨ। ਇਹ ਨਦਰ ਮਿਹਰਾਂ ਨਾਲ ਨਿਹਾਲੋ ਨਿਹਾਲ ਹੋਏ ਕਰਮਵੰਤ,
ਖ਼ਾਸੁਲ ਖ਼ਾਸ, ਮਨਜ਼ੂਰੇ ਨਜ਼ਰ ਮਹਾਂਪੁਰਖ ਸਰਬ-ਸ਼ਕਤੀਮਾਨ ਅਕਾਲ ਪੁਰਖ ਦੀ
ਮਹਾਂ ਸ਼ਕਤੀ ਨਾਲ ਸਦਾ ਸ਼ਰਸ਼ਾਰ ਰਹਿੰਦੇ ਹਨ। ਮਹਾਂ ਤੇਜਵੰਤ, ਮਹਾਂ ਜੋਤਿਵੰਤ
ਤਿਨ੍ਹਾਂ ਦੀ ਕ੍ਰਾਂਤ ਹੈ। ਸੋ ਕਰਮ ਖੰਡ ਵਿਖੇ ਨਿਰਾ ਜੋਤਿ-ਜਤੰਨਾ, ਜੋਤਿ ਰਤੰਨਾ, ਜੋਤਿ
ਸ਼ਕਤੰਨਾ ਤੇਜੁ ਬਲੁ (ਜੋਰੁ) ਹੀ ਵਿਦਮਾਨ ਤੇ ਪ੍ਰਧਾਨ ਹੈ। ਤਿਥੇ (ਕਰਮ ਖੰਡ ਵਿਖੇ)
ਸ਼ਬਦ ਅਨਹਦਾਣੇ ਨੈਸਾਣ ਬਲ ਤੇਜ ਬਿਨਾਂ ਹੋਰ ਕਿਸੇ ਚੀਜ਼ ਦੀ ਸਮਾਈ ਨਹੀਂ।
ਤਿਥੈ ਜੋਧ ਮਹਾਂ ਬਲ ਸੂਰਿਆਂ, ਜੋਤਿ ਤੇਜ ਰੰਗ ਰਤੜੇ ਭਗਤ ਰਸਾਲਿਆਂ ਬਿਨਾਂ
ਹੋਰ ਕਿਸੇ ਦਾ ਵਾਸਾ ਨਹੀਂ ਹੋ ਸਕਦਾ। ਤਿਨ੍ਹਾਂ ਜੋਧ ਮਹਾਂ ਬਲ ਸੂਰਿਆਂ ਅੰਦਰ
ਸਰਬ-ਸ਼ਕਤੀਮਾਨ (ਅਲਮਗਿਹਟੇ) ਰਮਤ ਰਾਮ ਅਕਾਲ ਪੁਰਖ ਵਾਹਿਗੁਰੂ ਹੀ ਨਕਾ
ਨੱਕ ਭਰਪੂਰ ਹੈ। ਜੋਤਿ-ਤੇਜ-ਸ਼ਕਤੰਨਾ ਹੋ ਕੇ ਸਰਬ ਸ਼ਕਤ ਸੰਪੰਨਾ ਹੋ ਕੇ ਭਰਪੂਰ
ਹੈ। ਤਾਂ ਹੀ ਤੇ ਤਿਥੈ (ਕਰਮ ਖੰਡ) ਦੇ ਵਾਸੀ ਜੋਧ ਮਹਾਂ ਬਲ ਸੂਰ ਹਨ”
Reply Quote TweetFacebook
How refreshing! Thanks for posting it Vista jee.

It's so exciting to reading about Karam Khand in the words of Bhai Sahib jee.

Kulbir Singh
Reply Quote TweetFacebook
Sorry, only registered users may post in this forum.

Click here to login