ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਿਖ ਚਜ ਕੋਈ ਜਾਰ ਮਨਾਵਣ ਦਾ

Posted by kookarheerasingh 
ਸਿਖ ਚਜ ਕੋਈ ਜਾਰ ਮਨਾਵਣ ਦਾ,

ਕੋਈ ਚਜ ਸਿਖਲਾ ਮੈਨੂੰ ਜਾਰ ਮਨਾਵਣ ਦਾ,
ਕੂਕਰ ਬਣ ਕੇ ਖਸਮ ਦਾ ਹੁਕਮ ਬ੍ਜਾਵਣ ਦਾ,
ਨਚ ਖੰਡੇ ਤੇ ਇਸ਼ਕ਼ ਸਿਖੀ ਸਿਦਕ ਨਿਭਾਵਣ ਦਾ,

ਮੂਰਖ ਹਾਂ ਬਖਸ਼ ਦੋ,ਕਮਲ ਚਰਨ ਹਿਰਦੇ ਬਸਾ ਕੇ,
ਪਿਤਾ ਮੇਰੇ ਤਰਸ ਕਰ,ਸੁਹਾਗਣ ਮੈਨੂੰ ਅਜ ਬਣਾ ਦੇ,
ਅਕਾਲ ਜੋ ਪੁਰਖ,ਓਸ ਖਸਮ ਦਾ ਲੜ ਮੈਨੂੰ ਫੜਾ ਦੇ,

ਰਿਸਦੇ ਜਖ੍ਮ ਜੋ ਮੇਰੇ ਪਲ ਪਲ ਕਈ ਜਨਮਾ ਤੋਂ,
ਚਰਨਾ ਦੀ ਟੇਕ ਦੇ ਕਰ ਦਰਦ ਮੇਰਾ ਗਵਾ ਦੇ,
ਜਾਰ ਮਨ ਜਾਵੇ ਮੇਰਾ,ਖੈਰ ਅਜ ਝੋਲੀ ਮੇਰੀ ਪਾ ਦੇ,

ਤੇਰੇ ਪੈਰੀ ਪਾਏ ਹੋਏ ਜੋੜੇ ਬਣ ਕੇ ਸਦ ਨਿਵ ਚੱਲਾ,
ਚਰਨ ਚੁਮਾ ਤੇਰੇ ਸਦ ਸਦਾ,ਦਰ ਤੇਰੇ ਸਦ ਫ੍ਬ੍ਬਾ,
ਜਿਧਰ ਚੱਲੇ,ਇਹ ਕੂਕਰ ਤੇਰੇ ਚਰਨੀ ਨਾਲ ਚੱਲੇ,

ਰਹਮ ਕਰ ਜਗਤ ਗੁਰਾ ਆਸ ਤੇਰੇ ਦਰ ਦੀ ਜਾਰਾ,
ਰਹਮ ਕੀਤਾ ਲੜ ਜੇ ਲਾਇਆ,ਪਾਰ ਪੁਜਾ ਦੇ ਹੁਣ ਮੈਨੂੰ,
ਮਾਣ ਤੇਰਾ ਹੀ ਇਕ ਬਸ ਮੈਨੂੰ,ਮੇਰੀ ਇਹ ਰੀਝ ਪੁਗਾ ਦੇ,

ਕੋਈ ਚਜ ਸਿਖਲਾ ਮੈਨੂੰ ਜਾਰ ਮਨਾਵਣ ਦਾ,
ਕੀਤੇ ਹੋਏ ਜੋ ਗੁਨਾਹ ਸਬ ਬ੍ਖ੍ਸ਼ਾਵਣ ਦਾ,
ਬਣ ਇਕ ਦੀ ਸੁਹਾਗਣ,ਸੇਜ ਸਜਾਵਣ ਦਾ,

ਕੋਈ ਚਜ ਸਿਖਲਾ ਜਾਰ ਮਨਾਵਣ ਦਾ,
ਕੋਈ ਚਜ ਖਸਮ ਮਨ ਮਨਿ ਭਾਵਣ ਦਾ,
Reply Quote TweetFacebook
Sorry, only registered users may post in this forum.

Click here to login