ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Ardaas Extended - Request

Posted by Vista 
Ardaas Extended - Request
November 01, 2011 03:14PM
Can Sangat please put the extended part of this standardised part of the Ardaas. Many Gursikhs add a lot more in this part of the Ardaas. It would be grateful if somebody could put up a Punjabi version.

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀ ਹਾਰਿਆਂ, ਸਿ¤ਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
Reply Quote TweetFacebook
Re: Ardaas Extended - Request
November 01, 2011 03:48PM
ੴਵਾਹਿਗੁਰੂਜੀਕੀਫਤਹ॥

ਸ਼ਹੀਦਾਂ-ਮੁਰੀਦਾਂ ਨੂੰ ਜਿੰਨਾ ਯਾਦ ਕੀਤਾ ਜਾਏ ਓਨਾ ਹੀ ਥੋੜਾ ਹੈ। ਦਾਸ ਦੀ ਯਾਦ ਮਤਾਬਿਕ ਪੇਸ਼ ਹੈ ਹੱਥਲਾ ਪੈਰਾ:

ਜਿਨ੍ਹਾਂ ਸਿੰਘਾ ਸਿੰਘਣੀਆ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਰੰਬੀਆ ਨਾਲ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਤਨ ਚਿਰਵਾਏ, ਉਬਲ ਦੀਆਂ ਦੇਗਾਂ ਵਿਚ ਉਬਾਲੇ ਗਏ, ਰੂੰ ‘ਚ ਲਪੇਟ ਕੇ ਸਾੜੇ ਗਏ, ਗੋਲੀਆਂ ਦੇ ਨਿਸ਼ਾਨੇ ਬਣੇ, ਟੈਂਕਾਂ ਤੋਪਾਂ ਨਾਲ ਉਡਾਏ ਗਏ, ਫਾਂਸੀਆਂ ਤੇ ਲਟਕਾਏ ਗਏ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਮਤਾਵਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਝੋਲੀਆਂ ਵਿਚ ਪਵਾਏ, ਗਲਾਂ ਵਿਚ ਆਂਦਰਾਂ ਦੇ ਹਾਰ ਪਵਾਏ, ਮਾਸੂਮ ਬੱਚਿਆਂ ਨੂੰ ਨੇਜਿਆਂ ਤੇ ਟੰਗਦੇ ਹੋਏ ਵੇਖਿਆ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਅੰਦਰ ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ, ਗੁਰਦੁਆਰਿਆਂ ਦੀ ਸੇਵਾ ਸੰਭਾਲ ਖਾਤਰ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਦਿਆਂ ਸ਼ਹਾਦਤਾਂ ਦੇ ਜਾਮ ਪੀਤੇ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਬਾਹਿਆ, ਤਿਨ੍ਹਾਂ ਸਮੂਹ ਸਿੰਘਾਂ ਸਿੰਘਣੀਆਂ ਮਾਤਾਵਾਂ ਭੁਜੰਗੀਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਖ਼ਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ...
Reply Quote TweetFacebook
Re: Ardaas Extended - Request
November 01, 2011 04:41PM
Many Thanks
Reply Quote TweetFacebook
Thanks when you have a chance can you put up the panthic version of Ardas.
Reply Quote TweetFacebook
Re: Ardaas Extended - Request
November 02, 2011 06:44AM
ਮੌਜਦਾ ਸਿਖ ਸੰਘਰਸ਼ ਦੌਰਾਨ ਗੁਰਧਾਮਾਂ ਦੀ ਮਰਯਾਦਾ ਬਹਾਲੀ ਲਈ ਤੇ ਕੌਮ ਦੀ ਅਜਾਦੀ ਵਾਸਤੇ ਸੀਨੇਂ ਤੇ ਗੋਲੀਆਂ ਖਾਦੀਆਂ ,ਟੈਂਕਾਂ ਹੇਠ ਲਤਾੜੇ ਗਏ ,ਜਾਲਮਾਂ ਨੂੰ ਸੋਧਣ ਲਈ ਬੰਬ ਸਰੀਰਾਂ ਨਾਲ ਬੰਨ ਫੀਤਾ ਫੀਤਾ ਹੋ ਗਏ ,ਜੀਪਾਂ ਨਾਲ ਬਨ੍ਹ ਦੋ ਫਾੜ ਕੀਤੇ ਗਏ ,ਜੇਲਾਂ ਵਿਚ ਤਸੀਹੇ ਦੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਗਏ ,ਅਜ ਵੀ ਜੇਲਾਂ ਅੰਦਰ ਅਸਹਿ ਤੇ ਅਸਹਿ ਕਸ਼ਟ ਸਹਾਰ ਰਹੇ ਹਨ ਤਿਨਾਂ ਵਰਤਮਾਨ ਤੇ ਪੁਰਾਤਨ ਮਰਜੀਵੜੇਆਂ ਦੀ ਕਮਾਈ ਦਾ ਧੀਆਨ ਧਰ ਕੇ ਖਾਲਸਾ ਜੀਓ ਬੋਲੋ ਜੀ ਵਾਹਿਗੁਰੂ ||
Reply Quote TweetFacebook
Sorry, only registered users may post in this forum.

Click here to login