ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇਹ ਤਰਾਸਦੀ ਹਾਲਤ 'ਚੋਂ ਕੱਢ ਮੈਨੂੰ!

Posted by JaspreetSingh 
ਇਹ ਤਰਾਸਦੀ ਹਾਲਤ 'ਚੋਂ ਕੱਢ ਮੈਨੂੰ!
ਬਾਂਹ ਪੱਕੜ ਕੇ ਗਲ ਲਾ ਮੈਨੂੰ
ਸੀਨੇ ਨਾਲ ਲਾਕੇ, ਘੁੱਟ ਕੇ ਜੱਫੀ ਪਾ ਮੈਨੂੰ
ਉਹ ਸਤਿਗੁਰ ਦੀਨ ਦਿਆਲਾ, ਮੈਨੂੰ ਬਚਾ ਗਿਰਨੋਂ

ਇਹ ਤਰਾਸਦੀ ਹਾਲਤ 'ਚੋਂ ਕੱਢ ਮੈਨੂੰ!
ਬਾਂਹ ਪੱਕੜ ਕੇ ਗਲ ਲਾ ਮੈਨੂੰ
ਸੀਨੇ ਨਾਲ ਲਾਕੇ, ਘੁੱਟ ਕੇ ਜੱਫੀ ਪਾ ਮੈਨੂੰ
ਉਹ ਸਤਿਗੁਰ ਦੀਨ ਦਿਆਲਾ, ਮੈਨੂੰ ਬਚਾ ਗਿਰਨੋਂ

ਤੇਰੀ ਮਹਿਮਾ ਅਪਰ ਅਪਾਰ, ਮੈਂ ਕਿਂਵੇਂ ਜਾਣ ਸਕਾਂ?
ਤੇਰੇ ਦਰ ਦੀਆਂ ਸੁਣੀਆ ਨੇ ਬਾਤਾਂ, ਦੱਸ ਮੈਂ ਕਿਂਵੈਂ ਉੱਥੇ ਪੁੱਜ ਸਕਾਂ?
ਕੋਈ ਜ਼ਰੀਆ ਬਣਾਕੇ ਭੇਜ ਉੱਥੇ, ਚਾਹੇ ਘੋੜਿਆਂ ਤੇ ਚਾਹੇ ਗਾਂਵਾਂ
ਬੂੰਦ ਚਾਤ੍ਰਿਕ ਨੂੰ ਪਿਲਾਦੇ, ਤੇ ਸਾਰੀਆਂ ਇੱਛਾਂ ਪੂਰੀਆਂ ਕਰਾਂਵਾਂ

ਅੱਖਾਂ ਤੋਂ ਹਝੂੰ ਡਿੱਗ ਡਿੱਗ ਨਦੀ ਵਾਂਗ ਵੱਗਦੇ ਨੇ
ਤੇਰੇ ਦਰ ਤੇ ਵੱਲ ਕਈ ਮੁਸਾਫ਼ਰ ਚਲਦੇ ਵੇਖੇ ਨੇ
ਤੇਰੇ ਪਿਆਰੇ ਭਗਤਾਂ ਦੇ ਲਾਲ ਚੇਹਰੇ ਖੂਬ ਵੇਖੇ ਨੇ
ਹੁਣ ਆਪਣਾ ਦਰਸ਼ ਵੀ ਬਖ਼ਸ਼, ਇਹ ਦੋਹ ਨੈਣ ਰੋਜ਼ ਤਰਸਦੇ ਨੇ

ਅੱਜ ਪੀਲਾਦੇ ਸਾਨੂੰ ਨਾਮ ਭਰੀ ਸ਼ਰਬੱਤ
ਅੱਜ ਚੜ੍ਹਾਦੇ ਮੈਨੂੰ ਉਪਰ ਪਰਬਤ
ਅੱਜ ਬਿਠਾ ਮੈਨੂੰ ਵਿੱਚ ਖ਼ਾਲਸੇ ਸਰਬਤ
ਅੱਜ ਕਰਦੇ ਮਨ ਦੀ ਚੰਗੀ ਤਰਾਂ ਮੁਰੰਮਤ

ਇਹੈ ਅਰਜ਼ੋਈ ਸੁਣ ਮਿਤਰ ਪਿਆਰੇ
ਦਾਸ ਤੇਰਾ ਕਮਲਾ, ਕਿਂਵੇਂ ਪਾਂਵਾਂ ਦਰਸਾਰੇ
ਇਹੈ ਅਰਦਾਸ ਪੁਕਾਰਾਂ, ਉਪਰ ਚੜ੍ਹ ਮਿਨਾਰੇ
ਅਨਿਕ ਭੋਗ ਮਿਲਾਸ, ਬਹੁਤ ਕੀਏ ਹੰਢਾਰੇ
ਵੇਖ ਇਹ ਹਾਲਤ, ਕਿੰਨਾ ਹੋਇਆ ਖ਼ੁਆਰੇ
ਦੂਰ ਨਾ ਕਰੀਂ, ਚਾਹੇ ਮਾਰ ਥੱਪੜ ਕਰਾਰੇ
Reply Quote TweetFacebook
Subhaan Allah!

Bahut Khoob, Jaspreet Singh jeeo.
Reply Quote TweetFacebook
YOU ...

ਇਹ ਤਰਾਸਦੀ ਹਾਲਤ 'ਚੋਂ ਕੱਢ ਮੈਨੂੰ!
ਬਾਂਹ ਪੱਕੜ ਕੇ ਗਲ ਲਾ ਮੈਨੂੰ
ਸੀਨੇ ਨਾਲ ਲਾਕੇ, ਘੁੱਟ ਕੇ ਜੱਫੀ ਪਾ ਮੈਨੂੰ
ਉਹ ਸਤਿਗੁਰ ਦੀਨ ਦਿਆਲਾ, ਮੈਨੂੰ ਬਚਾ ਗਿਰਨੋਂ



WE ...

ਕੌਣ ਬਚਾਵੇ, ਜੇ ਖੂਹ ਵਿਚ ਕੋਈ ਮਾਰੇ ਛਾਲ ਆਪੇ
ਕੌਣ ਜੱਫੀ ਪਾਵੇ ਜੇ ਫਸਣ ਦਾ ਬੁਨਿਆ ਜਾਲ ਆਪੇ
ਕੌਣ ਸੀਨੇ ਲਾਵੇ ਜੇ ਢਾਹ ਦਿਤੀ ਸਾਰੀ ਢਾਲ ਆਪੇ
ਸਤਗੁਰੁ, ਵੀਰਾ ਗੁਰਸਿਖਾਂ ਤੇ ਸਦਾ ਦਿਆਲ ਆਪੇ



YOU ....

ਇਹ ਤਰਾਸਦੀ ਹਾਲਤ 'ਚੋਂ ਕੱਢ ਮੈਨੂੰ!
ਬਾਂਹ ਪੱਕੜ ਕੇ ਗਲ ਲਾ ਮੈਨੂੰ
ਸੀਨੇ ਨਾਲ ਲਾਕੇ, ਘੁੱਟ ਕੇ ਜੱਫੀ ਪਾ ਮੈਨੂੰ
ਉਹ ਸਤਿਗੁਰ ਦੀਨ ਦਿਆਲਾ, ਮੈਨੂੰ ਬਚਾ ਗਿਰਨੋਂ



WE ....

ਸਤਗੁਰੁ ਨੇ ਦਿਤਾ ਅਮ੍ਰਿਤ ਤੈਨੂ ਜਾਫੀ ਪਾਈ ਸੀ
ਸਤਗੁਰੁ ਦਿਤਾ ਨਾਮ ਬਚਣ ਦੀ ਬਿਧ ਬਣਾਈ ਸੀ
ਸਤਗੁਰੁ ਦਿਤੀ ਬਾਣੀ ਆਪਣੀ ਯਾਰੀ ਜਾਣਾਈ ਸੀ
ਸਤਗੁਰੁ ਨੇ ਦੇ ਸਤਸੰਗਤ ਤੈਨੂ ਬਾਹਂ ਫੜਾਈ ਸੀ



YOU ...

ਤੇਰੀ ਮਹਿਮਾ ਅਪਰ ਅਪਾਰ, ਮੈਂ ਕਿਂਵੇਂ ਜਾਣ ਸਕਾਂ?
ਤੇਰੇ ਦਰ ਦੀਆਂ ਸੁਣੀਆ ਨੇ ਬਾਤਾਂ, ਦੱਸ ਮੈਂ ਕਿਂਵੈਂ ਉੱਥੇ ਪੁੱਜ ਸਕਾਂ?
ਕੋਈ ਜ਼ਰੀਆ ਬਣਾਕੇ ਭੇਜ ਉੱਥੇ, ਚਾਹੇ ਘੋੜਿਆਂ ਤੇ ਚਾਹੇ ਗਾਂਵਾਂ
ਬੂੰਦ ਚਾਤ੍ਰਿਕ ਨੂੰ ਪਿਲਾਦੇ, ਤੇ ਸਾਰੀਆਂ ਇੱਛਾਂ ਪੂਰੀਆਂ ਕਰਾਂਵਾਂ



WE ..

ਮਹਿਮਾ ਨਹੀਂ ਜਾਣੀ ਜਾਂਦੀ ੮ ਵਜੇ ਉਠ ਕੇ ਓਏ
ਓਦੇ ਦਰ ਤੇ ਨਹੀਂ ਪਹੁੰਚ ਹੋਣਾ ਸੰਗਤ ਛੱਡ ਓਏ
ਜਰੀਏ ਰੋਜ਼ ਬਣਾਉਂਦਾ, ਮੰਗ ਹਥ ਟੱਡ ਕੇ ਓਏ
ਬੂੰਦ ਛਡ ਪੀ ਪਿਆਲੀ ਕਰ ਸੰਗਤ ਡਟ ਕੇ ਓਏ


YOU ....


ਅੱਖਾਂ ਤੋਂ ਹਝੂੰ ਡਿੱਗ ਡਿੱਗ ਨਦੀ ਵਾਂਗ ਵੱਗਦੇ ਨੇ
ਤੇਰੇ ਦਰ ਤੇ ਵੱਲ ਕਈ ਮੁਸਾਫ਼ਰ ਚਲਦੇ ਵੇਖੇ ਨੇ
ਤੇਰੇ ਪਿਆਰੇ ਭਗਤਾਂ ਦੇ ਲਾਲ ਚੇਹਰੇ ਖੂਬ ਵੇਖੇ ਨੇ
ਹੁਣ ਆਪਣਾ ਦਰਸ਼ ਵੀ ਬਖ਼ਸ਼, ਇਹ ਦੋਹ ਨੈਣ ਰੋਜ਼ ਤਰਸਦੇ ਨੇ



WE ...

ਹੰਜੂ ਡਿਗੇ ਤੇ ਕਦਮ ਨਹੀਂ ਚਲ ਵਿਚ ਸੰਗਤ ਆਏ,ਰੋਗ ਇਹ ਅਖਾਂ ਦਾ ਹੈ ਹੋ ਸਕਦਾ
ਮੁਸਾਫ਼ਿਰ ਵੇਖੇ ਓਦੇ ਦਰ ਜਾਂਦੇ,ਦਿਲ ਨੇ ਨਹੀਂ ਹਾਕ ਮਾਰੀ,ਕਰਮਾ ਦਾ ਚੱਕਰ ਹੋ ਸਕਦਾ
ਲਾਲ ਚੇਹਰੇ ਦੇਖ ਪਿਆਰਾਂ ਦੇ ਨਹੀਂ ਚਾਉ ਆਇਆ,ਨਹੀਂ ਗੁਰ ਤੇਰੇ ਵਾਲ ਹੁਣ ਤਕਦਾ
ਅਸੀਂ ਹੋਈਏ ਓਹਦੇ ਦਰਸ਼ਨ ਲਾਇਕ ਤੇ ਓਹ ਨਾ ਆਵੇ, ਓਹ ਪਿਆਰਿਆ ਨਹੀਂ ਫਬਦਾ



YOU ..

ਅੱਜ ਪੀਲਾਦੇ ਸਾਨੂੰ ਨਾਮ ਭਰੀ ਸ਼ਰਬੱਤ
ਅੱਜ ਚੜ੍ਹਾਦੇ ਮੈਨੂੰ ਉਪਰ ਪਰਬਤ
ਅੱਜ ਬਿਠਾ ਮੈਨੂੰ ਵਿੱਚ ਖ਼ਾਲਸੇ ਸਰਬਤ
ਅੱਜ ਕਰਦੇ ਮਨ ਦੀ ਚੰਗੀ ਤਰਾਂ ਮੁਰੰਮਤ


WE ...


ਨਾਮ ਸ਼ਰਬਤ ਸਿੰਘ ਰੋਜ਼ ਰਜ-੨ ਸਕਦੇ
ਪਰਬਤ ਤੇ ਬੈਠੇ ਪਿਆਰੇ ਬਹੁਤ ਫ਼ਬ੍ਦੇ
ਸ਼ਰਬਤ ਖਾਲਸੇ ਵੀ ਤੈਨੂ ਨੇ ਲਬ੍ਦੇ
ਵਿਚ ਆ ਸੰਗਤ ਦੇਖੀ ਸਿੰਘ ਮੁਰਮੰਤ ਕਰਦੇ




YOU ...

ਇਹੈ ਅਰਜ਼ੋਈ ਸੁਣ ਮਿਤਰ ਪਿਆਰੇ
ਦਾਸ ਤੇਰਾ ਕਮਲਾ, ਕਿਂਵੇਂ ਪਾਂਵਾਂ ਦਰਸਾਰੇ
ਇਹੈ ਅਰਦਾਸ ਪੁਕਾਰਾਂ, ਉਪਰ ਚੜ੍ਹ ਮਿਨਾਰੇ
ਅਨਿਕ ਭੋਗ ਮਿਲਾਸ, ਬਹੁਤ ਕੀਏ ਹੰਢਾਰੇ
ਵੇਖ ਇਹ ਹਾਲਤ, ਕਿੰਨਾ ਹੋਇਆ ਖ਼ੁਆਰੇ

ਦੂਰ ਨਾ ਕਰੀਂ, ਚਾਹੇ ਮਾਰ ਥੱਪੜ ਕਰਾਰੇ


WE ..


ਅਰਜੋਈ ਤੇ ਸੁਣੀ ਜਦੋਂ ਉਸ ਨਾਮ ਦਿਤਾ
ਦਰਸ਼ਨ ਲੈ ਦਸ ਅਜੇ ਅਸੀਂ ਕੀ ਕੀਤਾ
ਨਾ ਚੜ ਮੁਨਾਰੀ,ਡਿਗ ਗੁਰ ਚਰਨੀ
ਭੋਗ ਜੇ ਹੰਡ ਗਏ,ਸੁਧਾਰ ਆਪਣੀ ਕਰਨੀ
ਦੇਖ ਤੇਰੀ ਹਾਲਤ ਹੀ ਓਹ ਭੇਜੇ ਰੋਜ਼ ਸਿੰਘ ਪਿਆਰੇ
ਦੂਰ ਓਹ ਨਹੀਂ ਕਰਦਾ ਤੇ ਨਾ ਹੀ ਓਹ ਥਪੜ ਮਾਰੇ
ਇਹ ਸਾਰਾ ਸਾਡੇ ਕਰਮਾ ਦਾ ਫਲ ਪਿਆਰੇ
ਨਾ ਕਰ ਦੇਰ, ਪਹੁੰਚ ਸਵੇਰੇ ਓਹਦੇ ਦਰ ਨਿਆਰੇ
ਇਕ ਇਕ ਸਿੰਘ ਚਾਹੇ ਤੇਰੇ ਸੋਹਣੇ ਦਰ੍ਸ਼ਾਰੇ
ਏਹੇ ਜਹੇ ਨਹੀਂ ਲਭਦੇ ਵੀਰ ਪਿਆਰੇ
ਜੋ ਸੋਹਂਦੇ ਅਨਦਿਨ ਉਸਦੇ ਪਵਿਤਰ ਦਰਬਾਰੇ
ਜੇ ਲਿਖਣ ਚ ਹੋ ਗਈ ਗਲਤੀ,ਦਾਸ ਤੇਰੇ ਚਰਨਾਰੇ
ਨਹੀਂ ਸੀ ਲਿਖਣਾ ਪਰ ਤੂੰ ਪਾਏ ਅਜ ਬਹੁਤ ਤਰ੍ਲਾਰੇ
ਏਕ ਵਾਰੀ ਫੇਰ ਦਸਦੇ ਸੰਗਤ ਪਰਮਹੰਸ ਜੀ ਤੈਨੂ ਪੁਕਾਰੇ
ਗੁਰਮਨ ਸਿੰਘ ਵਿਚਾਰਾ ਰੋਜ਼ ਸਵੇਰੇ ਤੇਰੇ ਘਰ ਹਾਰਨ ਮਾਰੇ
ਕਰ ਕਿਰਪਾ ਵੀਕੇੰਡ ਅਖੰਡਪਾਠ ਭੋਗ ਤੇ ਸਮੋਸੇ ਮੁਕਾ ਦੇ ਸਾਰੇ


Vaheguru jee ka Khalsa Vaheguru jee kee fateh!
Reply Quote TweetFacebook
vah ji vah Jaspreet Singh Jee!

bahut khoob kissaa likhiyaa Sahib Singh Jeo!!
Reply Quote TweetFacebook
Vaheguru!
Reply Quote TweetFacebook
ਕੋਈ ਜਾਣਕੇ ਨਾ ਭੁਲੇ ਤੇ ਕੋਈ ਆਪੋਂ ਨ ਸੁਧਰ ਸਕਦਾ।
ਜਿਸ ਤੇ ਨਦਰਿ ਹੋਵੇ ਉਹ ਕਦੇ ਨਾ ਸੰਗਤ ਕਰਨੋਂ ਜਕਦਾ।

ਗੁਰੂ ਦੇ ਪਰਚੇ ਬਹੁਤ ਬਿਖਮ ਭਾਈ ਗੁਰਦਾਸ ਵੀ ਨ ਝਲ ਸਕੇ।
ਉਹ ਪਾੜ ਕੇ ਤੰਬੂ ਪਿਛੋਂ ਦੀ ਸਨ ਬੜੀ ਫੁਰਤੀ ਨਾਲ ਭਜ ਗਏ।

ਬਾਬਾ ਬੁਢਾ ਜੀ ਬ੍ਰਹਮਗਿਆਨੀ, ਚੋਜੀ ਪਾਸੋਂ ਸਨ ਠਗੇ ਗਏ।
ਮੁਰਦਾ ਖਾਣ ਦੀ ਵਾਰੀ ਆਈ ਤਾਂ ਪਾਸੇ ਉਹਨਾਂ ਸਨ ਫੇਰ ਲਏ।

ਪੰਜ ਪਿਆਰਿਆਂ ਤੋਂ ਛੁੱਟ ਸਾਰੀ ਸੰਗਤਿ ਸੀ ਉਦੋਂ ਘਬਰਾ ਗਈ।
ਜਦੋਂ ਕਲਗੀਆਂ ਵਾਲੇ ਸਤਿਗੁਰ ਨੇ ਸੀ ਕੱਢ ਮਿਆਨੋਂ ਤੇਗ਼ ਲਈ।

ਅਸੀਂ ਤੁਸੀਂ ਕੀ ਚੀਜ਼ ਹਾਂ ਯਾਰੋ, ਵਡੇ ਵਡੇ ਇਥੇ ਰੁਲ ਗਏ।
ਮਾਇਆ ਦੀ ਇਸ ਮੰਡੀ ਵਿਚ ਵਿੱਕ ਕੌਡੀ ਬਦਲੇ ਮੁੱਲ ਗਏ।

ਪਰਮਹੰਸ ਹੈ ਸਾਡਾ ਪਿਆਰਾ, ਸਾਡਾ ਪੁਰਾਣਾ ਸਜਣ ਮੀਤ ਹੈ।
ਕਰਮਾਂ ਦੀ ਅਟਕ ਦਾ ਸਦਕਾ, ਵਿਛੋੜੇ ਦੀ ਜ਼ਹਿਰ ਪੀਤ ਹੈ।

ਸਦਾ ਜਿਵੇਂ ਰਜਨੀ ਨ ਰਹੇ, ਦਿਨਸ ਵੀ ਆਵਤ ਜਾਤ ਹੈ।
ਤਿਵੇਂ ਸਿਖ ਦਾ ਮਾੜਾ ਸਮਾਂ, ਗੁਰੂ ਦੀ ਸ਼ਕਤੀ ਖਾਤ ਹੈ।

ਘਾਹ ਇਸਨੇ ਸਦਾ ਨ ਖਾਣਾ, ਦੇਗ਼ ਦੇ ਗਫੇ ਲਾਇਆ ਕਰੂ।
ਨਾਮ ਬਾਣੀ ਦਾ ਸਦਕਾ ਸਗਲ ਅਘਾਂ ਦਾ ਸਫਾਇਆ ਕਰੂ।

ਫਿਕਰ ਨਾ ਕਰ ਪਰਮਹੰਸਾ, ਸਤਿਗੁਰ ਤੇਰੀ ਰਖੂਗਾ ਲਾਜ।
ਬੈਰਾਗ ਤੇਰਾ ਫਲੀਭੂਤ ਹੋਣਾ, ਉਘੜੂ ਸਗਲ ਮਾਇਆ ਪਾਜ।

ਗੁਰਾਂ ਅਗੇ ਅਰਦਾਸ ਕਰੀ ਜਾ, ਨਾਮ ਸ਼ਰਧਾ ਨਾਲ ਜਪੀ ਚਲ।
ਮਨਮਤਿ ਦਾ ਨਾਸ ਅਵਸ਼ ਹੋਣਾ, ਗੁਰਮਤਿ ਹੈ ਪਰ ਸਦਾ ਅਚਲ।

ਕੁਲਬੀਰ ਸਿੰਘ ਨੂੰ ਵਿਸ਼ਵਾਸ ਹੈ ਕਿ ਚੜਦੀ ਕਲਾ ਤੂੰ ਜਾਣਾ ਹੈ।
ਉਪਰੋਂ ਉਪਰੋਂ ਭੋਲਾ ਲਗਦੈਂ, ਅੰਦਰੋਂ ਤੂੰ ਬਹੁਤ ਸਿਆਣਾ ਹੈ।


Oct. 18, 2011
Reply Quote TweetFacebook
Sorry, only registered users may post in this forum.

Click here to login