ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਹਾੜਾ !!

ਜਦੋਂ ਇਹ ਨਿਲਾਇਕ ਮਾਇਆ ਹਥ ਵਿਕ ਜਾਂਦਾ, ਗੁਰੂ ਦਾ ਸ਼ਬਦ ਡੁਬ੍ਨੋ ਬਚਾਂਦਾ
ਜਦੋ ਇਹ ਕਾਮੀ ਕਾਮ ਕੋਲ ਵਿਕਾਂਦਾ , ਗੁਰਸਿਖੀ ਰੂਪ ਬਚਣ ਦੇ ਵਾਸਤੇ ਪਾਂਦਾ
ਜਦੋ ਇਹ ਕ੍ਰੋਧੀ ਕ੍ਰੋਧ ਦੇ ਹਥ ਚੜ ਜਾਂਦਾ,ਗੁਰੂ ਨੂੰ ਮਿਲਣ ਦਾ ਚੇਤਾ ਪਾਰਾ ਘਟਾਂਦਾ
ਜਦੋ ਇਹ ਲੋਭੀ ਜੀਅੜਾ ਮਾਇਆ ਲਈ ਤਰ੍ਸਾਂਦਾ, ਪ੍ਰੇਤ ਬਣਨ ਦਾ ਭੈ ਡਾਰਾਂਦਾ
ਜਦੋਂ ਇਹ ਮੋਹੀ ਮੋਹ ਵਿਚ ਹੈ ਫਸ ਜਾਂਦਾ, ਸੂਰ ਜੋਨ ਮਿਲਣ ਦਾ ਡਰ ਹੈ ਖਾਂਦਾ
ਜਦੋਂ ਇਹ ਹੰਕਾਰੀ ਨੂੰ ਮਾਇਆ ਦਾ ਹੰਕਾਰ ਹੈ ਆਂਦਾ,ਨਾਮ ਵਿਚ ਬਾਂਦਾ ਪਾਂਦਾ
ਜਦੋਂ ਨਾਚੀਜ਼ ਜੰਜਾਲ ਵਿਚ ਅਤ ਲ੍ਪ੍ਤਾਂਦਾ,ਸੰਗਤ ਬਿਨ ਨਾ ਰਾਹ ਹਥਿਆਂਦਾ

ਤੇਰੀ ਬਾਣੀ ਉਚੀ,ਨਾਮ ਅਮੋਲਕ,ਸੰਗਤ ਕੁੰਜੀ,ਇਹ ਮੂਰਖ ਨਾ ਇਹ ਰਾਹ ਜਾਂਦਾ
ਜਾਣ ਜਾਣ ਕੇ ਪੰਜਾ ਵਿਚ ਫਸਦਾ, ਮਾਇਆ ਅਪ੍ਨਾਂਦਾ ਤੇ ਪੈਰ ਪੈਰ ਠੇਡੇ ਖਾਂਦਾ
ਸਾਹਿਬ ਸਿੰਘ ਨੂੰ ਮਤ ਨਾ ਕੋਈ,ਚਜ਼ ਨਾ ਕੋਈ,ਸਮਰਥ ਪਿਤਾ ਦੇ ਤਰਲੇ ਪਾਂਦਾ
ਹਾੜਾ ਸਤਗੁਰੁ,ਆਪਣੇ ਚਰਨੀ ਲਾ-ਲਾ,ਗਿਣਤੀ ਦਾ ਹਰ ਸਾਹ ਮੁਕਦਾ ਜਾਂਦਾ


Vaheguru jee ka Khalsa Vaheguru jee kee fateh!
Reply Quote TweetFacebook
Re: ਹਾੜਾ !!
October 13, 2011 02:03PM
Vaah! Bahut Khoob!

Kulbir Singh
Reply Quote TweetFacebook
Sorry, only registered users may post in this forum.

Click here to login