ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਹੋਵੇ ਖਤਮ ਵਿਛੋੜਾ ...........................

Posted by kookarheerasingh 
ਇਹ ਕਮਜ਼ੋਰ ਨਿਮਾਣਾ ਜਿਹਾ ਸੇਵਕ,
ਮਾਣ ਕਰੇਂਦਾ ਇਕ ਰਹਬਰ ਤੇ,

ਆਸਰੇ ਓਸਦੇ ਇਹ ਜੀਵੰਦਾ,
ਛਡ ਆਸ ਓਹ ਜਗ ਸਾਰੇ ਦੀ,

ਕੁਝ ਲੈ ਕੇ ਮੋਹਲਤ ਆਇਆ ,
ਆਸ ਏਸ ਤੇ ਨਿਭ ਜਾਵੇ ਪ੍ਰੀਤ ਸ਼ਾਇਦ ਏਸ ਵਾਰੀ,

ਪਰ ਇਹ ਨਿਰਬਲ ਨਿਮਾਣਾ ,
ਕੀ ਜਾਣੇ ਭਾਣਾ ਓਸ ਸਾਂਈ ਦਾ,

ਲਗਦਾ ਨਹੀ ਭੋਉਂਦਾ ਓਸ ਨੂੰ,
ਇਹ ਕੂਕਰ ਅਜੇ ਅਭਾਗਾ ਕੁੱਤਾ,

ਓਹ ਉੱਚਾ ਅਗਮ ਗੁਸਾਂਈ,
ਕਿੰਜ ਕਰ ਪਹੁੰਚਾ ਮੈਂ ਮੂਰਖ ਅੰਧਾ,

ਜਲ ਜਾਵਾਂ ਮੈਂ ਜਾ ਡੁੱਬ ਜਾਵਾਂ,
ਜੇ ਤੂੰ ਨਹੀ ਮਿਲਣਾ ਸਜਣਾ,ਕਿਓ ਕਰ ਮੈਂ ਜੀਵਾਵਾਂ,

ਮਰ ਜਾਵਾਂ ਖਿਨ ਵਿਚ ਹੀ,
ਜੇ ਮਿਲ ਜਾਵੇ ਮਰਨ ਤੇ,

ਤੇਰੇ ਬਿਨ ਨਾ ਜੀਣਾ ਭਾਵੇ,
ਨਾ ਤੂੰ ਮਿਲਦਾ ਮਰਨ ਤੇ, ਫਿਰ ਕਿਥੇ ਜਾਵਾਂ, ਓਏ ਸਜਣਾ

ਜੇ ਮੈਂ ਭੁੱਲ ਬੈਠਾ ਹਾਂ ਤੇਨੂੰ ਸਜਣਾ,
ਤੂੰ ਤਾਂ ਨਾ ਭੁੱਲ ਏਸ ਨਿਮਾਣੇ ਨੂੰ,

ਜੇ ਪੁਤ ਨੇ ਪਿਤਾ ਤੋਂ ਮੋੜ ਮੁਖ ਲਿਆ,
ਪਰ ਹੁਣ ਪਿਤਾ ਤਾਂ ਨਾ ਮੋੜੇ ਮੁਖ ਆਪਣਾ,

ਹੋਵੇ ਸਾਹਮਣੇ ਫੜ ਚਰਨ ਮੰਗ ਮਾਫ਼ੀ ਲਵਾਂ,
ਮੁੜ ਕਦੇ ਨਾ ਵਿਛੋੜਾ ਹੋਵੇ

ਇਕ ਦਰਸ਼ਨ ਦੇਹੋ ਕਲਗੀਧਰ ਪਿਤਾ,
ਹੋਵੇ ਖਤਮ ਵਿਛੋੜਾ ...............................
Reply Quote TweetFacebook
ਬਹੁਤ ਦਰਦੀ ਹੈ ਪਿਆਰਾ, ਜਾਣਦਾ ਦਰਦ ਨਿਮਾਣਿਆਂ ਦਾ।
ਭੀਹਾਵਲ ਹੈ ਪਰ ਤਾਣ ਹੈ ਉਹ ਸਿਖਾਂ ਨਿਤਾਣਿਆਂ ਦਾ।

ਨਿਰਾਸ਼ ਕਦੇ ਹੋਣਾ ਨਾ ਗੁਰੂ ਨਾਨਕ ਦੇ ਉਚੇ ਦਰ ਤੋਂ ਮਿਤਰਾ।
ਉਚੇਰੇ ਰਹਿਣਾ ਸਦਾ ਮਾਇਆ ਦੇ ਡਰਾਉਣੇ ਡਰ ਤੋਂ ਮਿਤਰਾ।

ਭਾਣਾ ਡਾਹਢਾ ਕਰਤਾਰ ਦਾ, ਪਰ ਸਿਰ ਮੰਨਣਾ ਸੰਤੋਖੀਆਂ ਨੇ।
ਬਿਆਧਿ ਦੇ ਮਾਰਿਆਂ ਨੂੰ ਸੁਖ ਦੇਣਾ ਬਸ ਬਾਣੀ ਪੋਥੀਆਂ ਨੇ।

ਵਿਛੋੜਾ ਪਿਆਰੇ ਦਾ ਕਹਿਰ ਹੈ, ਸਿਰ ਤੇ ਸਮਝੋ ਕਰਵਤ ਹੈ।
ਪਰ ਰੱਬੀ ਭਾਣੇ ਤੇ ਉਜ਼ਰ ਕਰਨੋਂ, ਸਿਖ ਸਦਾ ਹੀ ਡਰਪਤ ਹੈ।

ਹੋਸ਼ਿਆਰ ਰਹੋ ਬਾ-ਹੋਸ਼ ਰਹੋ, ਬੇਹੋਸ਼ ਕਦੇ ਵੀ ਹੋਣਾ ਨਾ।
ਨਾਮ ਜਪਣੋਂ ਤੇ ਬਾਣੀ ਪੜਨੋਂ, ਬੇਜੋਸ਼ ਕਦੇ ਵੀ ਹੋਣਾ ਨਾ।

ਪਤਝੜ ਸਦਾ ਨਹੀਂ ਰਹਿੰਦੀ, ਅਵਸ਼ ਆਉਂਦੀ ਹੈ ਬਹਾਰ ਵੀ ਸਿੰਘਾ,
ਕੁਲਬੀਰ ਸਿੰਘ ਨੇ ਦੇਖੀ ਖਿੜਦੀ ਸੁਕੇ ਬੂਟਿਆਂ ਦੀ ਨੁਹਾਰ ਵੀ ਸਿੰਘਾ।
Reply Quote TweetFacebook
Sorry, only registered users may post in this forum.

Click here to login