ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਕਿਆ ਖੂਬਸੂਰਤ ਰਾਤ ਸੀ...

Posted by Kulbir Singh 

ਵਾਹ ਵਾਹ ਪਿਆਰੇ ਜੀਓ, ਕਿਆ ਖੂਬਸੂਰਤ ਰਾਤ ਸੀ।
ਗੁਰਬਾਣੀ ਦਾ ਅਨੰਦ ਸੀ ਤੇ ਗੁਰਸਿਖਾਂ ਦੀ ਬਾਰਾਤ ਸੀ।
ਹਰਿਜਸ ਗਾਉਂਦੇ ਹੰਸਲੇ, ਬਹੁਤ ਅਨੋਖੀ ਬਨੀ ਬਾਤ ਸੀ।
ਮਾਇਆ ਦੇ ਏਜੰਟ ਭਜੇ, ਹੋਈ ਅਚਰਜ ਕਰਾਮਾਤ ਸੀ।

ਰੈਣਿ ਸਬਾਈ ਕੀਰਤਨ ਦੇ ਯਾਰੋ ਅਦਭੁਤ ਹੀ ਨਜ਼ਾਰੇ ਸੀ।
ਸਿਖਾਂ ਦੇ ਤਾਂ ਕਹਿਣੇ ਕੀ, ਸਭਨਾਂ ਦੇ ਮੁਖ ਉਜਲਾਰੇ ਸੀ।
ਕੀਰਤਨ ਦੀਆਂ ਗੂੰਜਾਂ ਦੇ ਕੁਝ ਰੰਗ ਅਜਬ ਨਿਆਰੇ ਸੀ।
ਕੋਈ ਨਹੀਂ ਸੀ ਬੇਗਾਨਾ ਸਭ ਲਗਦੇ ਆਪਣੇ ਪਿਆਰੇ ਸੀ।

ਕੁਲਬੀਰ ਸਿੰਘ ਅਰਜ਼ ਗੁਰਾਂ ਦੇ ਚਰਨਾਂ ਵਿਚ ਪੇਸ਼ ਕਰੇ।
ਸਾਧ ਸੰਗਤਿ ਦੇ ਆਸਰੇ ਨਾਲ ਭਵਸਾਗਰ ਤੋਂ ਪਾਰ ਪਰੇ।
ਅਜਰ ਜਰਾਇਆ ਸਦਾ ਜਰੇ ਅਚਰ ਚਰਾਇਆ ਵੀ ਚਰੇ।
ਸਚੇ ਪਾਤਿਸ਼ਾਹ ਤੁਹਾਥੋਂ ਬਿਨਾ ਸਾਡਾ ਕਿਵੇਂ ਵੀ ਨਾ ਸਰੇ।
Reply Quote TweetFacebook
ਵਾਹ ਵਾਹ ਪਿਆਰੇਓ ਜੀ ਕਿਆ ਰਾਤ ਨਿਆਰੀ ਸੀ
ਕਰ ਅਰਦਾਸ ਜੁੜ ਬੈਠੇ ਗੁਰਮੁਖ ਜਨ, ਸਜ ਗੁਰ ਦਰਬਾਰੀ ਸੀ

ਕੋਈ ਮੰਗਦਾ ਜੋਤ ਵਿਗਾਸ ਕੋਈ ਦਰਸ਼ਨ ਝ੍ਲ੍ਕਾਰੀ ਸੀ
ਕੋਈ 'ਰਸਕ ਰਸਕ', ਵਿਚ ਕੀਰਤਨ, ਪੀਂਦਾ ਅਮ੍ਰਿਤ ਖਿਨ ਪਲ ਜਾਰੀ ਸੀ

ਕੀਰਤਨ ਅਖਾੜੇ ਵਿਚ ਲੋਟ ਪੋਟ, ਕੁਝ ਉਚ ਅਵ੍ਸ੍ਥੇ ਗੁਰਮੁਖ ਪਿਆਰੇ ਸੀ
ਕੁਝ ਨਵ ਗੁਰਸਿਖੜੇ ਆਣ ਬੈਠੇ ਵਿਚ ਗੁਰ ਦਰਬਾਰੇ ਸੀ

ਕਿਸੇ ਹਥ ਸਫਾ ਜੰਗ ਕੋਈ ਸ਼ਮਸ਼ੀਰ ਧਾਰੀ ਸੀ
ਕੋਈ ਖੰਡੇ ਬਾਟੇ ਨਾਲ ਸਜਿਆ ਤਿਆਰ ਬਰ ਤਿਆਰੀ ਸੀ

ਖੁਸ਼ੀਆਂ ਲੈਂਦੇ ਗੁਰੂ ਦੀਆਂ ਧਰ ਮਸਤਕ ਗੁਰ ਚਰਨਾਰੀ ਸੀ
ਗੁਰ ਤੁਠਾ ਭਰ ਦਿੰਦਾ ਝੋਲੀਆਂ, ਨਾ ਮੁੜਿਆ ਖਾਲੀ ਕੋਈ ਵਿਚਹੁ ਗੁਰ ਦਰਬਾਰੀ ਸੀ

ਗੁਰੂ ਪਿਤਾ ਤਰਸ ਕਰੇ, ਹੀਰਾ ਸਿੰਘ ਇਹ ਅਖਾੜੇ ਚਲਦੇ ਰਹਣ ਜਗ ਸਾਰੇ ਜੀ
ਮਿਲ ਜਾਵੇ ਪੁਰਖ ਅਬਿਨਾਸ਼ੀ ਅੰਗੀਕਾਰ ਕਰ ਲੈਵੇ ਨਾ ਲਾਵੇ ਵਿਲੰਭ ਏਸ ਵਾਰੀ ਜੀ ।
Reply Quote TweetFacebook
Vahegurooo

Ek devho raath muraari...
Reply Quote TweetFacebook
ਵਾਹ ਵਾਹ ਜੀ ਕਿਆ ਸੋਹਣੀ ਰਾਤ ਲੰਗੀ
ਇਹ ਸੀ ਸਾਰੀ ਪਿਆਰੇ ਦੇ ਰੰਗ'ਚ ਰੰਗੀ

ਨੀਲੇ ਸੀ ਬਾਣੇ, ਗੁਰਸਿਖ ਲਗਦੇ ਰਾਣੇ
ਕੀ ਹੋਏ ਅਨੁਭਵ ਸਚੇ ਪਾਤਸਾਹ ਜਾਣੇ
ਗਾਈ ਜਾਂਦੇ ਬਾਣੀ, ਗੁਰੁਸਿਖ ਨਿਮਾਣੇ
ਕੋਈ ਵਿਰਲਾ ਮਿਤਰੋ ਇਹ ਰੰਗ ਮਾਣੇ

ਸ਼ਬਦ ਦੀ ਵਜੀ ਗੂੰਝ,ਗਈ ਹੰਝੂ ਪੂੰਝ
ਦਰਸ਼ਨ ਸ਼ਬਦ ਹਿਰਦੇ ਦਿੰਦੇ ਵਾਲੂੰਝ

ਵਾਹ ਵਾਹ ਜੀ ਕਿਆ ਸੋਹਣੀ ਰਾਤ ਲੰਗੀ
ਇਹ ਸੀ ਸਾਰੀ ਪਿਆਰੇ ਦੇ ਰੰਗ'ਚ ਰੰਗੀ


Vaheguru jee ka Khalsa Vaheguru jee kee fateh!
Reply Quote TweetFacebook
Sorry, only registered users may post in this forum.

Click here to login