ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਬਹੁਤ ਬਹੁਤ ਸ਼ੁਕਰਾਨਾ ਜੀ

Posted by kookarheerasingh 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਕੋਟਾਨ ਕੋਟ ਸ਼ੁਕਰਾਨਾ ਓਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਆਪ ਸਬ ਗੁਰਸਿਖ ਵੀਰ ਤੇ ਭੈਣਾ ਦਾ ਜਿਨਾ ਏਸ ਦਾਸ ਤੇ ਕਿਰਪਾ ਕੀਤੀ ਤੇ ਕੀਮਤੀ ਜੀਵਨ ਨੂੰ ਦੁਬਾਰਾ ਮੇਰੀ ਝੋਲੀ ਵਿਚ ਕਿਰਪਾ ਦੇ ਰੂਪ ਵਿਚ ਪਾ ਦਿਤਾ। ਕੋਟਾਨ ਕੋਟ ਸ਼ੁਕਰਾਨਾ ਜਿਨਾ ਗੁਰਸਿਖਾ ਨੇ ਮੇਰੇ ਲਈ ਗੁਰਬਾਣੀ ਪੜੀ ਤੇ ਪਾਠ ਕੀਤੇ ਜੀ ।
ਗੁਰੂ ਸਾਹਿਬ ਤੇ ਆਪ ਗੁਰਸਿਖਾ ਦੀ ਕਿਰਪਾ ਨਾਲ ਦਾਸ ਹੁਣ ਘਰ ਆ ਗਿਆ ਹੈ। ਹੁਣ ਹਾਲਤ ਵਿਚ ਬਹੁਤ ਸੁਧਾਰ ਹੈ । ਆਪ ਸਬ ਦਾ ਸ਼ੁਕਰਾਨਾ ਕਿਸ ਤਰਾਂ ਕਰਾਂ ਕੁਝ ਸਮਝ ਨੀ ਆਓਂਦੀ। ਆਪ ਸਬ ਦੇ ਚਰਨਾ ਤੇ ਬੇਨਤੀ ਹੈ ਜੀ ਕਿ ਦਾਸ ਲਾਇਕ ਕੋਈ ਵ ਸੇਵਾ ਹੋਈ ਆਪ ਜੀ ਨੇ ਦਾਸ ਨੂੰ ਹੁਕਮ ਕੇਰ ਦੇਣਾ ਜੀ ਦਾਸ ਹਾਜਰ ਹੈ ਜੀ।

ਇਕ ਵਾਰ ਫੇਰ ਬਹੁਤ ਬਹੁਤ ਸ਼ੁਕਰਾਨਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
smiling bouncing smiley
Reply Quote TweetFacebook
ਵਾਪਿਸ ਆਉਣ ਤੇ ਆਪ ਜੀ ਨੂੰ "ਜੀ ਆਇਆਂ ਨੂੰ"।

ਕੁਲਬੀਰ ਸਿੰਘ
Reply Quote TweetFacebook
ਗੁਰੂ ਸਾਹਿਬ ਦਾ ਸ਼ੁਕਰ ਹੈ ਜੀ ||

Vaheguru jee ka Khalsa Vaheguru jee kee fateh!
Reply Quote TweetFacebook
I can't wait to see you again. Laadlay Veer!
Reply Quote TweetFacebook
ਭੈਰਉਮਹਲਾ ੫ !!
ਊਠਤਸੁਖੀਆਬੈਠਤਸੁਖੀਆ !!
ਭਓਨਹੀਲਾਗੈਜਾਂਐਸੇਬੁਝੀਆ !!੧!!
ਰਾਖਾਏਕੁਹਮਾਰਾਸੁਆਮੀ !!
ਸਗਲਘਟਾਕਾਅੰਤਰਜਾਮੀ !! ੧ !! ਰਹਾਉ !!
ਸੋਇਅਚਿੰਤਾਜਾਗਿਅਚਿੰਤਾ !!
ਜਹਾਕਹਾਂਪ੍ਰਭਤੂੰਵਰਤੰਤਾ !! ੨ !!
ਘਰਿਸੁਖਿਵਸਿਆਬਾਹਰਿਸੁਖੁਪਾਇਆ !!
ਕਹੁਨਾਨਕਗੁਰਿਮੰਤ੍ਰਦ੍ਰਿੜਾਇਆ !! ੩ !! ੨ !!
Reply Quote TweetFacebook
ੴਵਾਹਿਗੁਰੂਜੀਕੀਫ਼ਤਹ॥

ਗੁਰੂ ਸਵਾਰੇ ਭਾਈ ਹੀਰਾ ਸਿੰਘ ਜੀਉ,

ਗੁਰ ਫ਼ਤਹ ਪ੍ਰਵਾਨ ਹੋਵੇ।

ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥
ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥1॥
ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥
ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥
[

ਸਰਬ ਕਲਾ ਸਮਰੱਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਰਕੇ ਆਪਜੀ ਨੂੰ ਸੰਕਟਮਈ ਘੜੀਆ ਵਿਚ ਹੱਥ ਦੇ ਕੇ ਰੱਖ ਲੈਣ ਦਾ ਜੋ ਕੌਤਕ ਵਰਤਾਇਆ ਹੈ ਉਹ ਅੱਜ ਸਭ ਦੇ ਸਾਹਮਣੇ ਹੈ। ਜਿਵੇਂ ਗੁਰਸਿੱਖਾਂ ਨੇ ਇਥੇ ਜਾਣਕਾਰੀ ਲਿਖੀ ਹੈ ਉਸਤੋਂ ਪਤਾ ਲਗਦਾ ਸੀ ਕਿ ਆਪ ਜੀ ਜਿੰਦਗੀ ਅਤੇ ਮੌਤ ਨਾਲ ਜੂਝਣ ਵਾਲੀ ਸਥਿਤੀ ਵਿਚ ਆ ਗਏ ਸੀ ਪਰ ਦਾਤ ਦੇਣੀ ਬਣਦੀ ਹੈ ਉਹਨਾਂ ਸਮੂਹ ਰਹਿਤਵਾਨ ਗੁਰਸਿੱਖ ਵੀਰਾਂ ਭੈਣਾਂ ਦੀ ਜਿਹਨਾਂ ਔਕੜ ਵਖਤ ਰਾਤ ਦਿਨ ਇਕ ਕਰ ਸ੍ਰੀ ਅਖੰਡ ਪਾਠਾਂ ਦੇ ਪ੍ਰਵਾਹ ਅਤੇ ਅਰਦਾਸਾਂ ਬੇਨਤੀਆਂ ਜ਼ਾਹਰਾਂ ਜ਼ਹੂਰ ਜੀ ਅੱਗੇ ਕਰ ਆਪ ਦੀ ਸਿਹਤਯਾਬੀ ਲਈ ਤਤਪਰਤਾ ਵਿਖਲਾਈ। ਤਿਨ੍ਹਾਂ ਦੀ ਮਸ਼ੱਕਤ ਨੂੰ ਭਾਗ ਲੱਗੇ ਕਿ ਆਪ ਸੁਖੀ ਸਾਂਦੀ ਘਰ ਆ ਗਏ ਹੋ। ਆਪ ਜੀ ਬੜੇ ਹੀ ਵੱਡੇ ਭਾਗਾਂ ਵਾਲੇ ਹੋ ਜੋ ਇਸ ਸੰਕਟ ਸਮੇਂ ਵਿਚ ਗੁਰਸਿੱਖ ਸੰਤਾਂ ਦੀ ਸੰਗਤ ਆਪ ਜੀ ਨੂੰ ਮਿਲੀ। ਦਾਸ ਵਰਗੇ ਪਾਪੀ ਨੇ ਤਾਂ ਪਤਾ ਨਹੀਂ ਖਬਰੇ ਕਿੱਥੇ ਕਿੱਥੇ ਰੁਲਣਾ ਸੀ। ਗੁਰੂ ਸਾਹਿਬ ਜੀ ਮੇਹਰ ਕਰਨ ਇਸ ਨਵ ਜੀਵਨ ਵਿਚ ਗੁਰਮਤਿ ਗਾਡੀ ਰਾਹ ਤੇ ਚਲਣ ਲਈ ਆਪ ਜੀ ਦਾਸ ਵਰਗੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੋਗੇ।

ਦੁਬਾਰਾ ਫੇਰ ਆਪ ਜੀ ਨੂੰ ਗ੍ਰਹਿ ਵਿਖੇ ਵਾਪਸ ਆਉਣ ਦੀ ਵਧਾਈਆਂ। ਜੇ ਸਵਾਸ ਰਹੇ ਤਾਂ ਆਪ ਜੀ ਨਾਲ ਕਿਤੇ ਜਰੂਰ ਮੇਲੇ ਕਰ ਫ਼ਤਹ ਦੀ ਸਾਂਝ ਪਾਵਾਂਗੇ ਜੀ।

ਆਪਜੀ ਵਰਗੇ
ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Hanji, as Upkaar Singh has said, can't wait to see you again ladley veer!
Reply Quote TweetFacebook
Sorry, only registered users may post in this forum.

Click here to login