ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurbani Vichaar in Punjabi

Posted by Kulbir Singh 
Gurbani Vichaar in Punjabi
August 29, 2011 02:13PM
As per request from many Gursikhs around the world, In this thread, Vichaar on selected Gurbani Pankitis will be done in Punjabi.

Pesh-e-Khidmat is the first post:

ਕਬੀਰ ਸਾਧੂ ਕੀ ਸੰਗਤਿ ਰਹਉ, ਜਉ ਕੀ ਭੂਸੀ ਖਾਉ॥
ਹੋਨਹਾਰੁ ਸੋ ਹੋਇ ਹੈ, ਸਾਕਤ ਸੰਗਿ ਨ ਜਾਉ॥99॥


Gurbani Vichaar: ਹਜ਼ੂਰ ਦਾ ਹੁਕਮ ਹੈ ਕਿ, ਮੈਂ ਸਦਾ ਸਾਧੂ ਦੀ ਸੰਗਤਿ ਰਹਾਂ ਭਾਂਵੇਂ ਜੌਂ ਦੀ ਬੇਹੀ ਰੋਟੀ ਹੀ ਖਾਣੀ ਪਵੇ ਭਾਵ ਕਿਤਨੇ ਭੀ ਕਸ਼ਟ ਸਹਿਣੇ ਪੈਣ, ਪਰ ਮੈਂ ਦੁਰਮਤਿ ਵੱਲ ਨਾ ਜਾਵਾਂ। ਸਾਧੂ ਦੀ ਸੰਗਤਿ ਰਹਿਣ ਤੋਂ ਭਾਵ ਗੁਰਮਤਿ ਤੇ ਚਲਣ ਦਾ ਹੈ। ਅਗਲੀ ਪੰਕਤੀ ਵਿਚ ਹਜ਼ੂਰ ਫੁਰਮਾਉਂਦੇ ਹਨ ਕਿ ਜੋ ਮਰਜ਼ੀ ਭਾਂਵੇਂ ਹੋ ਜਾਵੇ, ਮੈਂ ਕਦੇ ਵੀ ਸਾਕਤ ਸੰਗਿ ਭਾਵ ਗੁਰਮਤਿ ਤੋਂ ਉਲਟ ਨਾ ਜਾਵਾਂ।

ਕਿਤਨੇ ਐਸੇ ਮੌਕੇ ਆਉਂਦੇ ਹਨ ਜਦੋਂ ਅਸੀਂ ਐਸੇ ਦੁਰਾਹੇ ਤੇ ਖੜੇ ਹੁੰਦੇ ਹਾਂ ਜਿਥੇ ਇਕ ਰਸਤਾ ਗੁਰਮਤਿ ਵੱਲ ਜਾਂਦਾ ਹੁੰਦਾ ਹੈ ਤੇ ਇਕ ਰਸਤਾ ਦੁਰਮਤਿ ਵੱਲ ਅਤੇ ਕਿਤਨੀ ਵਾਰ ਆਪਾਂ ਕਮਜ਼ੋਰੀ ਦਿਖਾ ਕੇ ਦੁਰਮਤਿ ਵੱਲ ਤੁਰ ਪੈਂਦੇ ਹਾਂ। ਇਸ ਉਪਰਲੇ ਸਲੋਕ ਵਿਚ ਭਗਤ ਜੀ ਵਲੋਂ ਕਿਤਨੀ ਫੋਰਸ ਨਾਲ ਕਿਹਾ ਹੈ ਕਿ ਭਾਂਵ ਜੋ ਮਰਜ਼ੀ ਹੋ ਜਾਵੇ, ਦੁਰਮਤਿ ਵੱਲ ਕਦਮ ਨਹੀਂ ਰਖਣਾ। ਭਾਂਵੇ ਜੌਂ ਦੀ ਬੇਹੀ ਰੋਟੀ ਹੀ ਖਾਣੀ ਪਵੇ ਪਰ ਗੁਰੂ ਤੋਂ, ਗੁਰਮੰਤ੍ਰ ਨਾਮ ਤੋਂ ਮੂੰਹ ਨਹੀਂ ਮੋੜਨਾ ਪਰ ਅਸੀਂ ਕਲਿਜੁਗੀ ਜੀਵ ਐਸੇ ਕਮਜ਼ੋਰ ਹਾਂ ਕਿ ਥੋੜੀ ਜੇਹੀ ਹੀ ਕਸੌਟੀ ਲਗਣ ਤੇ ਈਮਾਨ ਗਵਾ ਲੈਂਦੇ ਹਾਂ॥ ਕੰਮ ਤੇ ਲੋਕ ਕੀ ਕਹਿਣਗੇ ਜੇ ਮੈ ਬਾਣਾ ਪਾਇਆ, ਜੇ ਮੈਂ ਟੂਟੀ ਸੋਧੀ ਤਾਂ ਲੋਕ ਕੀ ਕਹਿਣਗੇ, ਵਗੈਰਾ ਵਗੈਰਾ।


Baani is Agam Agaadh Bodh.

Daas,
Kulbir Singh
Reply Quote TweetFacebook
ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥
ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥
(Ang: 1306)

Gurbani Vichaar: ਹਜ਼ੂਰ ਫੁਰਮਾਉਂਦੇ ਹਨ ਕਿ ਜੇਕਰ ਕੋਲ ਅਨੇਕ ਮੋਤੀ (ਮੁਕਤ ਦਾ ਭਾਵ ਮੋਤੀ ਹੈ) ਲਾਲ ਆਦਿ ਕੀਮਤੀ ਹੀਰੇ ਹੋਣ ਅਤੇ ਹੋਰ ਵੀ ਨਾਨਾ ਪ੍ਰਕਾਰੀ ਭੋਗ ਬਿਲਾਸ ਹੋਣ ਪਰ ਨਾਮ ਤੋਂ ਬਗੈਰ ਯਕੀਨਨ ਹਾਤ ਭਾਵ ਮੌਤ ਜਾਂ ਹਾਨੀ ਹੁੰਦੀ ਹੈ। ਦੂਸਰੇ ਸ਼ਬਦਾਂ ਵਿਚ, ਨਾਮ ਤੋਂ ਬਗੈਰ ਕੀਤੇ ਭੋਗ ਬਿਲਾਸ ਦੁਖਦਾਈ ਹਨ। ਦੂਸਰੇ ਪਾਸੇ ਜੇਕਰ ਪਿਰ ਪਰਮਾਤਮਾ ਦਾ ਸਾਥ ਹੋਵੇ ਤਾਂ ਰੁੱਖਾ ਭੋਜਨ ਤੇ ਧਰਤੀ ਤੇ ਸੌਣਾ ਵੀ ਸੁਖਦਾਈ ਹੈ ਤੇ ਜ਼ਿੰਦਗੀ ਬਹੁਤ ਅੱਛੀ ਬਤੀਤ ਹੁੰਦੀ ਹੈ।

ਪਾਠ ਕਰਦਿਆਂ ਜਦੋਂ ਵੀ ਇਹ ਪੰਕਤੀ ਦ੍ਰਿਸ਼ਟੀ ਗੋਚਰ ਹੁੰਦੀ ਹੈ ਤਾਂ ਇਕ ਅਜੀਬ ਖਿੱਚ ਪੈਂਦੀ ਹੈ। ਹਜ਼ੂਰ ਨੇ ਕਿਆ ਖੂਬ ਫੁਰਮਾਇਆ ਹੈ। ਇਕ ਪੁਰਾਣੇ ਪੰਜਾਬੀ ਲੋਕ ਗੀਤ ਦੀ ਸਤਰ ਹੈ – ਕੁੱਲੀ ਯਾਰ ਦੀ ਸਵਰਗ ਦਾ ਝੂਟਾ। ਜੇਕਰ ਵਾਹਿਗੁਰੂ ਦਾ ਸਾਥ ਹੋਵੇ ਤਾਂ ਸੌ ਦੁਖ ਵੀ ਮਹਿਸੂਸ ਨਹੀਂ ਹੁੰਦੇ ਤੇ ਜੇਕਰ ਵਾਹਿਗੁਰੂ ਨਾਲ ਸੰਬੰਧ ਨਾ ਜੁੜਿਆ ਹੋਵੇ ਤਾਂ ਦੁਨੀਆ ਦੇ ਸਾਰੇ ਸੁਖ ਵੀ ਹੋਣ ਤਾਂ ਝੂਠੇ ਮਹਿਸੂਸ ਹੁੰਦੇ ਹਨ ਤੇ ਹਮੇਸ਼ਾ ਅੰਤ ਦੁਖਦਾਈ ਹੁੰਦੇ ਹਨ। ਵਾਹਿਗੁਰੂ ਤੋਂ ਬਗੈਰ ਸੁਖ ਕਿਤੇ ਨਹੀਂ ਭਾਂਵੇਂ ਸੌ ਬੈਕੁੰਠਾਂ ਦਾ ਸੁਖ ਮਿਲ ਜਾਵੇ। ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਤੋਂ ਬਗੈਰ ਨਹੀਂ ਹੋ ਸਕਦੀ ਕਿਉਂਕਿ ਵਾਹਿਗੁਰੂ "ਗੁਰਪ੍ਰਸਾਦਿ" ਹੈ। ਤਾਂ ਤੇ ਸੁਖ ਦੀ ਪ੍ਰਾਪਤੀ ਉਦੋਂ ਹੋ ਸਕਦੀ ਹੈ ਜਦੋਂ ਜੀਵ ਗੁਰੂ ਦੇ ਦੁਆਰੇ ਤੇ ਜਾ ਕੇ ਗੁਰਦੀਖਿਅਤ ਹੋ ਕੇ ਗੁਰਮਤਿ ਧਾਰਨ ਕਰੇ।

ਗੁਰਬਾਣੀ ਅਗੰਮ ਅਗਾਧ ਬੋਧ ਹੈ ਜੀ।

ਕੁਲਬੀਰ ਸਿੰਘ
Reply Quote TweetFacebook
ੴ ਸਤਿਗੁਰ ਪ੍ਰਸਾਦਿ ॥ ਮਹਲਾ ੫ ਗਾਥਾ

ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ਯ੍ਯ ਦੇਹੰ ਮਲੀਣੰ ॥
ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗ੍ਯ੍ਯਾਨਣੋ ॥੧॥



Gurbani Vichaar: ਹਜ਼ੂਰ ਫਰਮਾਉਂਦੇ ਹਨ ਕਿ ਜਿਸ ਦੇਹੀ ਤੇ ਇਹ ਮੂਰਖ ਮਨੁਖ ਫੋਕਾ ਮਾਣ ਕਰਦਾ ਹੈ ਉਸ ਦੀ ਛੂਹ ਨਾਲ ਮੁਸ਼ਕ ਕਪੂਰ,ਫੁਲ ਤੇ ਹੋਰ ਸੁਗੰਧੀ ਵਾਲੇ ਪਦਾਰਥ ਵੀ ਗੰਦੇ ਹੋ ਜਾਂਦੇ ਹਨ ਕਿਓਂਕੇ ਇਸ ਸੁੰਦਰ ਦਿਖਣ ਵਾਲੀ ਦੇਹੀ ਦੇ ਅੰਦਰ ਅਸਲ ਵਿਚ ਮਿਝ, ਲਹੂ ਆਦਿਕ ਹੋਰ ਦੁਰ੍ਗੰਦੀਆਂ ਹਨ ਜੋ ਕਿ ਛੁਪੀਆਂ ਹੋਈਆਂ ਹਨ ||


ਏਨਾ ਦੋ ਪੰਕਤੀਆਂ ਵਿਚ ਮਿਲਦੀ ਸਚਾਈ ਨੂੰ ਮਨੁਖ ਕਦੇ ਮੰਨਣ ਲਈ ਤਿਆਰ ਨਹੀਂ ਕਿਓਕੇ ਸਾਡੀ ਦ੍ਰਿਸ਼ਟੀ ਸਿਰਫ ਸਰੀਰ ਦੀ ਉਪਰਲੀ ਦਿਖਦੀ ਸੋਹਣੀ ਚਮੜੀ ਤਕ ਹੀ ਹੈ || ਜੇਕਰ ਗੌਰ ਕੀਤਾ ਜਾਵੇ ਤੇ ਇਹ ਸਰੀਰ ਸਹੀ ਵਿਚ ਗੰਦ ਦਾ ਪੁਤਲਾ ਹੀ ਹੈ || ਅਖਾਂ ਵਿਚ ਗਿਡ, ਨਕ ਵਿਚ ਨਜਲਾ, ਕਨਾਂ ਵਿਚ ਮੈਲ, ਮੂਹ ਵਿਚ ਥੁਕ, ਸਰੀਰ ਤੇ ਪਸੀਨਾ, ਟਟੀ,ਪਿਸ਼ਾਬ ਆਦਿਕ || ਪਰ ਹੈਰਾਨੀ ਦੀ ਗਲ ਹੈ ਕਿ ਇਸ ਸਚਾਈ ਨੂੰ ਜਾਣਦਾ ਹੋਇਆ ਵੀ ਮਨੁਖ ਇਸ ਦੇਹੀ ਉਪਰ ਝੂਠੇ ਦਿਖਣ ਵਾਲੇ ਸ਼ਿੰਗਾਰ ਕਰਦਾ ਹੈ , ਖੁਸ਼ਬੂ ਵਾਲੇ ਅਨੇਕਾ ਪਦਾਰਥਾਂ ਦੀ ਵਰਤੋਂ ਕਰਦਾ ਹੈ ਜੋ ਕਿ ਕੁਝ ਘੰਟਿਆ ਵਿਚ ਹੀ ਬਿਨਸ ਜਾਂਦੇ ਹਨ || ਨਾਰੀ ਜਗਤ ਵਿਚ ਤਾਂ ਇਹ ਬਹੁਤ ਖੂਭ ਨਜ਼ਰ ਆਉਂਦਾ ਜਿਨਾ ਦਾ ਬਹੁਤਾ ਸਮਾਂ ਇਸ ਚਮੜੀ ਨੂੰ ਸਵਾਰਨ ਵਿਚ ਹੀ ਲਾਗ ਜਾਂਦਾ ਹੈ || ਇਓਂ ਪ੍ਰਤੀਤ ਹੁੰਦਾ ਹੈ ਕਿ ਇਸ ਸਰੀਰ ਨੂੰ ਕਿਸੇ ਐਸੇ ਸ਼ਿੰਗਾਰ ਦੀ ਜ਼ਰੂਰਤ ਹੈ ਜਿਸ ਦੀ ਮਜੂਦਗੀ ਵਿਚ ਕਿਸੇ ਐਸੇ ਸੰਸਾਰੀ ਪਦਾਰਥ ਦੇ ਇਸਤੇਮਾਲ ਦੀ ਜ਼ਰੂਰਤ ਨਾ ਪਵੇ ਕੇ ਇਹ ਚਮੜੀ ਹਮੇਸ਼ਾ ਸੁਗੰਦੀ ਦੇਂਦੀ ਰਹੇ || ਯਕੀਨਨ ਇਹ ਸਰੀਰ ਕੇਵਲ ਨਾਮ/ਬਾਣੀ ਦੇ ਲਾਹੇ ਲਈ ਹੀ ਸਿਰਜਿਆ ਗਿਆ ਹੈ ਤੇ ਗੁਰੂ ਦੀ ਇਸ ਦਾਤ ਦੀ ਮਜੂਦਗੀ ਤੋਂ ਬਿਨਾ ਇਹ ਸਰੀਰ ਇਕ ਸੋਹਣਾ ਦਿਖਣ ਵਾਲਾ ਬਦਬੂ-ਦਾਰ ਕੂੜੇ ਦਾ ਢੇਰ ਹੈ ਜੋ ਅੰਤ ਬਿਨਾ ਕਿਸੇ ਪ੍ਰਜੋਜਨ ਬਿਨਸ ਜਾਇਗਾ ||


ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ ॥
ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ ॥੨॥




ਗੁਰਬਾਣੀ ਅਗੰਮ ਅਗਾਧ ਬੋਧ ਹੈ ਜੀ।


Vaheguru jee ka Khalsa Vaheguru jee kee fateh!
Reply Quote TweetFacebook
Sorry, only registered users may post in this forum.

Click here to login