ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Poem for Amrit Sanchaar

Posted by JaspreetSingh 
Poem for Amrit Sanchaar
August 07, 2011 11:36AM
This poem is dedicated to the Amrit Sanchaar Smaagam which took place last week at Gurmat Khalsa School, run by Professor Uday Singh jee.

ਆਹਾ, ਕਿਆ ਮਜ਼ਾ ਸੀ
ਉਥੇ ਅੰਮ੍ਰਿਤ ਨਾਮ ਚੋਇਆ ਸੀ।

ਵਾਹ! ਕਿਆ ਖ਼ੂਬ ਪੀਜ਼ਾ ਸੀ
ਨਾ ਉਹਦੇ ਵਿੱਚ ਬ੍ਹਾਲੀਆਂ ਮਿਰਚਾਂ ਸੀ

ਆਹ! ਕਿਆ ਖ਼ੂਬ ਪੇਸ਼ੀ ਸੀ
ਪੰਜ ਪਿਆਰਿਆਂ ਦਾ ਦਰਸ਼ਨ ਕਰਕੇ, ਦਿਲ ਮੇਰਾ ਦਗ਼-ਦਗ਼ ਕਰਦਾ ਸੀ

ਵਾਹ! ਕਿੰਨਾ ਸੁਨਿਹਰੀ ਮੌਕਾ ਸੀ
ਲੋਟ ਪੋਟ ਹੋਕੇ ਕਈ, ਚਿਹਰੇ ਉਹਨਾਂ ਦੇ ਲਾਲ ਹੋਗੇ ਸੀ

ਆਹ! ਕਿਆ ਖ਼ੂਬ ਗੁਰੂ-ਗੁਰੂ ਦੀਆਂ ਗੂੰਜਾਂ ਉੱਠੀਆਂ ਸੀ
ਪੰਜ ਚੋਰਾਂ ਦਾ ਉੱਥੇ ਕਿਥੋਂ ਵਾਸਾ, ਉਹ ਤਾਂ ਥਰ ਥਰ ਕੰਬਦੇ ਉੱਥੋਂ ਨਸ ਗਏ ਸੀ

ਆਹ! ਕਿਆ ਖ਼ੂਬ ਮਿੱਠਾ ਅੰਮ੍ਰਿਤਿ ਸੀ
ਉਹਨੂੰ ਪੀਕੇ ਖ਼ੂਬ, ਮਨ ਦੀ ਪਿਆਸ ਬੁਝਾਈ ਸੀ

ਜਨਮ ਜਨਮ ਦੀ ਮੈਲ ਕਟੀ ਗਈ, ਮਨ ਨੂੰ ਸ਼ਾਂਤੀ ਮਿਲੀ ਸੀ
ਪਿਆਸੀ ਚਾਤ੍ਰਿਕ ਸੱਜ ਕੇ ਕਈ, ਨਾਮ ਰਸ ਵਿੱਚ ਰੰਗ ਰਲੀਆਂ ਕਈ ਮਾਣ ਰਹੇ ਸੀ

ਵਾਹ! ਕਿਆ ਖ਼ੂਬ ਸੇਵਾ ਸੇਵਾਦਾਰਾਂ ਨੇ ਕੀਤੀ ਸੀ
ਕਿੱਸੇ ਦੇ ਕਿਰਪਾਨ ਪਵਾਕੇ, ਤੇ ਕਿੱਸੇ ਦੇ ਕੜਾ ਪਵਾਕੇ, ਅੰਦਰ ਗੁਰੂ ਦਰਬਾਰ ਵਿੱਚ ਭੇਜਿਆ ਸੀ

ਕਾਸ਼! ਕਈ ਵਿੱਛੜੇ ਵੀਰ ਜੇ ਵੀ ਨਾਲ ਹੁੰਦੇ ਸੇਵਾ ਕਰਦੇ
ਤੇ ਅੰਮ੍ਰਿਤ ਸਿੰਚਾਰ ਨੂੰ ਹੋਰ ਵੀ ਚਾਰ ਚੰਨ ਲੱਗਣੇ ਸੀ

ਪਰ ਸਤਿਗੁਰ ਦਾ ਭਾਣਾ ਹੈ ਮਿੱਠਾ
ਸਾਡੇ ਇਕ ਹੀ ਅਰਦਾਸਿ, ਕਿ ਅਸੀਂ ਰਹੀਏ ਵਿੱਚ ਰੰਜ ਮਜੀਠਾ

ਜਸਪ੍ਰੀਤ ਸਿੰਘ ਦੀ ਇਕੋ ਹੀ ਅਰਦਾਸਿ
ਮਿਹਰਾਂ ਵਾਲਿਆਂ ਸਾਂਈਆਂ, ਰੱਖੀ ਚਰਨਾਂ ਦੇ ਕੋਲ

ਤੇਰੇ ਦੁਆਰੇ ਨੂੰ ਨਾ ਛੱਡ ਸਕੀਏ
ਅਸੀਂ ਮੰਗਦੇ ਹਾਂ ਨਾਮ ਦਾਨ, ਹੋਰ ਹੋਰ
Reply Quote TweetFacebook
Re: Poem for Amrit Sanchaar
August 08, 2011 10:25AM
ਉਹਦੀ ਕਿਰਪਾ ਨਾਲ ਹੀ ਮਿਲਦੇ ਅਵਸਰ ਇਲਾਹੀ ਜੀ।
ਸਮਾਗਮ ਹਾਜ਼ਰੀ ਭਰ ਕੇ ਉਹਨਾਂ ਬਹੁਤੀ ਮਲ ਲਾਹੀ ਜੀ।

ਪੇਸ਼ ਹੋਣ ਵਾਲੇ ਤੇ ਪੇਸ਼ੀ ਲੈਣ ਵਾਲਾ ਵੀ ਉਹ ਖਸਮ ਹੀ ਹੈ।
ਦੁਹੀਂ ਪਾਸੀਂ ਆਪ ਪਿਆਰਾ, ਉਹਦੇ ਬਿਨਾਂ ਸਭ ਭਸਮ ਹੀ ਹੈ।

ਕਾਠ ਦੀਆਂ ਪੁਤਲੀਆਂ ਬਪੁਰੀਆਂ ਕੀ ਕਰ ਸਕਦੀਆਂ ਨੇ ਯਾਰੋ।
ਰੱਬੀ ਜੋਤਿ ਬਿਨਾਂ ਇਹ ਅਖੀਆਂ ਕੀ ਤੱਕ ਸਕਦੀਆਂ ਨੇ ਯਾਰੋ।

ਮੁਰਦਿਆਂ ਨੂੰ ਜੀਵਾਲੇ ਨਾਮ ਦੀ ਸੰਜੀਵਨੀ ਬੂਟੀ ਯਾਰੋ।
ਪਿਆਰਾ ਆਪਿ ਹੀ ਦਿੰਦਾ ਨਾਮ ਦੀ ਰੱਬੀ ਝੂਟੀ ਯਾਰੋ।

ਮਨੁੱਖ ਦੀ ਬੋਲਣ ਸੋਚਣ ਦੀ ਕੀ ਜੁਰਅਤ ਹੈ ਯਾਰੋ।
ਉਹ ਸਭ ਦਾ ਰਾਜਾ ਤੇ ਸਭ ਉਸਦੀ ਰਯਤਿ ਹੈ ਯਾਰੋ।

ਨਿਮਾਣਿਆਂ ਨੂੰ ਮਾਣ ਦੇਣਾ ਉਹਦਾ ਆਦਿ ਬਿਰਦ ਹੈ ਯਾਰੋ।
ਉਹ ਬਖਸ਼ਿਸ਼ ਅਵਸ਼ ਪਾ ਜਾਂਦਾ ਜੋ ਦਿਲੋਂ ਸੁਹਿਰਦ ਹੈ ਯਾਰੋ।

ਕੁਲਬੀਰ ਸਿੰਘਾ ਸਮਾਗਮ ਬਹੁਤ ਚੜਦੀ ਕਲਾ ਵਿਚ ਹੋਏ।
ਹੱਸ ਹੱਸ ਅਨੰਦ ਪਾਏ ਜੀਵਾਂ, ਜੀਓ ਪਏ ਜੋ ਸਨ ਮੋਏ।
Reply Quote TweetFacebook
Sorry, only registered users may post in this forum.

Click here to login