ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਿਹਰਾਂ ਦੇ ਸਾਂਈਆਂ ਜੀਓ...

Posted by Kulbir Singh 
ਮੇਰੇ ਮਿਹਰਾਂ ਦੇ ਸਾਂਈਆਂ ਜੀਓ, ਸੁਰਤਿ ਤੇਰੇ ਸਦਾ ਹਜ਼ੂਰ ਰਹੇ।

ਸਿਰ ਹੋਰ ਭਾਂਵੇਂ ਕੁਝ ਨਾ ਕਰੇ, ਤੇਰੇ ਦਰ ਤੇ ਝੁਕਿਆ ਜ਼ਰੂਰ ਰਹੇ।



ਜਾਂ ਨਾਮ ਰਿਦੇ 'ਚ ਵੱਸ ਜਾਵੇ, ਉਥੇ ਕਿਵੇਂ ਮੁਕਾਮੇ-ਗ਼ਰੂਰ ਰਹੇ। ਮੁਕਾਮੇ-ਗ਼ਰੂਰ = place of pride

ਜਾਂ ਰੱਬੀ ਅਨੁਭਵ ਉਦੇ ਹੋਵੇ, ਉਥੇ ਕਿਥੇ ਸੰਸਾਰੀ ਸ਼ਊਰ ਰਹੇ।ਰੱਬੀ ਅਨੁਭਵ=Godly experience;ਸੰਸਾਰੀ ਸ਼ਊਰ=worldly knowledge

ਜਾਂ ਦੁਨੀ ਦੇ ਰੱਸ ਬਿਨਸ਼ ਜਾਣ, ਤਾਂ ਹੀ ਜੀਭ ਤੇ ਨਾਮ ਸਰੂਰ ਰਹੇ। ਸਰੂਰ = Anand, bliss

ਉਹਨੂੰ ਕਿਵੇਂ ਬਿਕਾਰ ਸਤਾਉਣ ਜੋ ਨਾਮ ਬਾਣੀ ਦੇ ਰਸ 'ਚ ਚੂਰ ਰਹੇ।



ਜੋ ਨਾਮ ਬਾਣੀ ਤੋਂ ਸੱਖਣਾ ਹਿਰਦਾ ਉਹ ਕਾਮੀ, ਲੋਭੀ, ਕਰੂਰ ਰਹੇ। ਸੱਖਣਾ = without; ਕਰੂਰ = cruel

ਮੋਹਣੀ ਦੇ ਬੰਧੇ ਜੀਅ ਵਿਚਾਰੇ, ਨਰਕਾਂ ਵਿਚ ਪੂਰਾਂ ਦੇ ਪੂਰ ਰਹੇ।

ਉਹ ਜੰਮਦੇ ਮਰਦੇ ਅਉਖੇ ਰਹੇ, ਜੋ ਗੁਰਾਂ ਦੇ ਨਾਮ ਤੋਂ ਦੂਰ ਰਹੇ।



ਕੁਲਬੀਰ ਸਿੰਘਾ, ਵੇਪੀਰੇ ਜੰਤ, ਬਹੁਤ ਵਿਚਾਰੇ ਮਜਬੂਰ ਰਹੇ। ਵੇਪੀਰੇ ਜੰਤ = Nigure, Guru-less creatures

ਉਹ ਭਵਸਾਗਰ 'ਚ ਗੋਤੇ ਖਾਂਦੇ, ਬਣੇ ਕੁੱਤੇ ਕਦੇ ਉਹ ਸੂਰ ਰਹੇ।

ਸੱਚਾ ਸਤਿਗੁਰ ਜਦੋਂ ਤੁੱਠ ਪਿਆ, ਨੇੜੇ ਆਏ ਜੋ ਸਨ ਦੂਰ ਰਹੇ।

ਬੰਦਖਲਾਸੀ ਉਦੋਂ ਉਹ ਪਾ ਗਏ, ਗੋਤੇ ਨਰਕਾਂ 'ਚ ਖਾਣੋਂ ਜ਼ਰੂਰ ਰਹੇ।
Reply Quote TweetFacebook
ਭਾਈ ਸਾਹਿਬ ਜੀ ਬਹੁਤ ਖੂਬ ਲਿਖਿਆ ..... i add some line too


ਮਿਟੀ ਚ ਮਿਟੀ ਹੋ ਜਾਂਦਾ ਓ, ਜੋ ਹੌਓਮੇ ਵਿਚ ਮਗਰੂਰ ਰਹੇ,

ਮਾਇਆ ਨਗਰੀ ਦੁਖ ਘਣੋ , ਜੇ ਪੰਜ ਵਿਕਾਰੀ ਫਤੂਰ ਰਹੇ ,

ਮਨਮੁਖਾ ਨੂ ਫਿਰ ਜਨਮ ਹੈ ,ਜੇ ਹੋਂਦ ਖੁਦਾਈ ਬੇਮੰਜੂਰ ਰਹੇ ,


ਗੁਰਸਿਖਾ ਕੇ ਮੁਖ ਉਜਲੇ ,ਜਲਾਲੀ ਚੇਹਰੇ ਰਬੀ ਨੂਰ ਰਹੇ ,

ਸੋ ਨਾਰ ਕੰਤ ਨੂ ਭਾਵਦੀ,ਜੋ ਬਣ ਸੁਚਜੀ ਗੁਣਵੰਤੀ ਹੂਰ ਰਹੇ,

----------------------------------
ਪ੍ਰਭ ਕਾ ਸਿਮਰਨੁ ਸਭ ਤੇ ਊਚਾ ii
Reply Quote TweetFacebook
Bahut Achhay!
Reply Quote TweetFacebook
Sorry, only registered users may post in this forum.

Click here to login