ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰਮਤ ਤੇ ਸੰਸਾਰੀ ਕਾਨੂਨ

Posted by Balraj Singh 
ਗੁਰਮਤ ਤੇ ਸੰਸਾਰੀ ਕਾਨੂਨ


ਜੇ ਕਰ ਗੁਰਮਤ ਤੋਂ ਥੋੜਾ ਦੂਰ ਹੋ ਕੇ ਦੇਖੀਏ ਤਾਂ ਮਹਿਸੂਸ ਹੁੰਦਾ ਹੈ ਕਿ ਇਸ ਸ਼੍ਰਿਸਟੀ ਦੇ ਚਲਣ ਦੀ ਲਈ ਇਕ ਸਵਿਧਾਨ/ਕਾਨੂਨ ਦੀ ਸਖ਼ਤ ਲੋੜ ਹੈ | ਜੇ ਐਸਾ ਕਾਨੂਨ ਨਾ ਹੋਵੇ ਤੇ ਯਕੀਨਨ ਇਹ ਧਰਤੀ ਇਕ ਜੰਗਲ ਬਣ ਜਾਵੇ | ਏਸੇ ਸੰਸਾਰੀ ਕਾਨੂਨ ਦਾ ਹਿਸਾ ਹੀ ਹਨ ਇਹ ਪੁਲੀਸ, ਜਜ,ਕੋਰਟ ਆਦਿਕ ਕਮ ਕਰ ਰਹੀਆਂ ਸਰਕਾਰੀ ਏਜੇਂਸੀਆਂ || ਇਸ ਕਾਨੂਨ ਦੇ ਪਹਿਰੇ ਦਾ ਮੂਲ ਮਕਸਦ ਇਹੀ ਹੈ ਕਿ ਇਸ ਸੰਸਾਰ ਵਿਚ ਵਸਦੇ ਹਰੇਕ ਆਦਮੀ ਨੂੰ ਅਜਾਦੀ ਨਾਲ ਜੀਵਨ ਦਾ ਹਕ ਹੋਵੇ ਤੇ ਹਰ ਕੋਈ ਇਕ ਸੀਮਤ ਦਾਇਰੇ ਵਿਚ ਰਹ ਕਿ ਬਿਨਾ ਕਿਸੇ ਦੇ ਜੋਰ ਜ਼ੁਲਮ ਦੇ ਪ੍ਰਭਾਵ ਜੀਊ ਸਕੇ || ਐਸੇ ਕਾਨੂਨ ਦੀ ਲੋੜ ਇਸ ਲਈ ਹੈ ਕਿ ਇਸ ਪੰਚ ਭੂਤਕ ਸਰੀਰ ਦੇ ਸਮੂਹ ਤੋਂ ਸਿਰਜੇ ਸੋਹਣੇ ਪ੍ਰਾਣੀ ਦੇ ਮਨ ਤੇ ਪੰਚ ਚੋਰਾਂ ਦਾ ਵਾਸਾ ਹੈ ਜਿਨਾ ਦੇ ਅਸਰ/ਪ੍ਰਭਾਵ ਹੇਠ ਆ ਕੇ ਇਹ ਚੋਰੀ,ਕਤਲ ਆਦਿਕ ਹੋਰ ਸੰਗੀਨ ਜ਼ੁਲਮ ਕਰ ਬੈਠਦਾ ਹੈ ਜਿਸ ਨਾਲ ਸੰਸਾਰ ਦੀ ਚਾਲ ਰੁਕ ਜਾਂਦੀ ਹੈ || ਤੇ ਫੇਰ ਜ਼ਾਹਿਰ ਹੈ ਕੇ ਜਿਥੇ ਇਹ ਕਾਨੂਨ ਮਨੁਖ ਦੀ ਰਾਖੀ ਵਾਸਤੇ ਹੈ ਓਥੇ ਮਨੁਖ ਨੂੰ ਖਤਰਾ ਵੀ ਮਨੁਖ ਤੋਂ ਹੀ ਹੈ || ਤੇ ਫੇਰ ਇਹ ਵੀ ਗਲ ਸਿਧ ਹੈ ਕਿ ਅਗਰ ਮਨੁਖ ਏਨਾ ਪੰਜਾ ਦੁਸ਼ਮਣਾ ਦੇ ਸਕੰਜੇ ਚੋਂ ਨਿਕਲ ਜਾਵੇ ਤੇ ਫੇਰ ਇਸ ਕਾਨੂਨ ਦੀ ਲੋੜ ਨਹੀਂ ਪਵੇਗੀ ਕਿਓਂ ਕਿ ਮਨੁਖ ਦਾ ਮਨੁਖ ਤੋਂ ਖਤਰਾ ਖਤਮ ਹੋ ਜਾਵੇਗਾ || ਐਸੇ ਹਾਲਾਤਾਂ ਵਿਚ ਨਾ ਘਰ ਨੂੰ ਤਾਲੇ ਦੀ ਲੋੜ ਹੈ ਨਾ ਪਿੰਡ ਨੂੰ ਸਰਪੰਚ ਦੀ ਲੋੜ ਹੈ ਤੇ ਨਾ ਪ੍ਰਧਾਨ ਮੰਤਰੀ ਨੂੰ ਰਾਖਿਆਂ ਦੀ ਜਰੂਰਤ ਹੈ || ਸੈਇਦ ਐਸਾ ਹੀ ਇਕ ਮਾਹੌਲ ਦਸਵੇ ਪਾਤਸਾਹ ਨੇ ਖਾਲਸੇ ਦੀ ਬਣਤਰ ਵਿਚ ਸੋਚ ਕੇ ਰਖਿਆ ਹੈ || ਇਸ ਖਾਲਸੇ ਰਾਜ ਵਿਚ ਖਾਲਸ ਰਾਜ ਹੋਵੇਗਾ ਭਾਵ ਹਰ ਇਕ ਮਨੁਖ ਖਾਲਸੇ ਦੇ ਅਸੂਲਾਂ ਦਾ ਧਾਰਨੀ ਹੋਵੇਗਾ ਜਿਥੇ ਫੇਰ ਹੋਰ ਕਿਸੇ ਮਤ ਦੀ ਹੋਂਦ ਨਹੀ ਹੋਵੇਗੀ | ਇਥੇ ਸਿਰਫ ਤੇ ਸਿਰਫ ਇਕ ਹੀ ਸੋਚ/ਇਕ ਹੀ ਮਤ ਹਰ ਪ੍ਰਾਣੀ ਦੇ ਵਿਹਾਰ ਵਿਚ ਮਜ਼ੂਦ ਹੋਵੇਗੀ ਤੇ ਓਹ ਹੋਵੇਗੀ ਗੁਰੂ ਦੀ ਮਤ (ਗੁਰਮਤ) || ਤੇ ਜਾਕੀਨਨ ਗੁਰੂ ਦੀ ਮਤ (ਗੁਰਬਾਣੀ) ਸਾਨੂ ਹਰ ਉਸ ਦੋਸ਼ ਤੋਂ ਵਰਜਦੀ ਹੈ ਜਿਸ ਦੇ ਡਰ ਭੈ ਹੇਠ ਸਾਨੂੰ ਅਜ ਇਸ ਸਰਕਾਰੀ ਕਾਨੂਨ ਦੀ ਲੋੜ ਹੈ || ਇਸ ਖਾਲਸੇ ਰਾਜ ਵਿਚ ਹਰ ਇਕ ਇਨਸਾਨ ਦਾ ਆਪਣਾ ਮਨ ਇਕ ਅਦਾਲਤ ਹੋਵੇਗਾ ਜਿਥੋਂ ਕੇ ਕੇਵਲ ਓਹੀ ਕਾਰਾਂ-ਵਿਹਾਰਾਂ ਨੂੰ ਅੰਜਾਮ ਦਿਤਾ ਜਾਵੇਗਾ ਜੋ ਕਿ ਮਾਨਵਤਾ ਦੇ ਅਨਕੂਲ ਹੋਵੇ || ਗੁਰੂ ਸਾਹਿਬ ਜੀ ਬਾਣੀ ਸੰਪੂਰਨ ਤੋਰ ਤੇ ਇਕ ਐਸਾ ਹੀ ਮਨੁਖ ਸਿਰਜਦੀ ਹੈ ਜਿਸ ਦੇ ਮਨ ਵਿਚ ਨਾ ਕਾਮ , ਨਾ ਲੋਭ , ਨਾ ਮੋਹ,ਨਾ ਹੰਕਾਰ ਤੇ ਨਾ ਕਰੋਧ ਹੈ ਤੇ ਫੇਰ ਜੇ ਇਹਨਾ ਦਾ ਹੀ ਨਾਸ ਹੋ ਜਾਵੇ ਤੇ ਫੇਰ ਘਰ ਨੂੰ ਤਾਲੇ,ਸ਼ਹਿਰ ਨੂੰ ਪੋਲੀਸ ਤੇ ਕੈਨੇਡਾ ਲਈ ਵੀਜੇ ਦੀ ਕੀ ਲੋੜ ||
Reply Quote TweetFacebook
ਮਾਨੁਖ ਬੁਨਿਆਦੀ ਤੌਰ ਤੇ ਖੁਦਗਰਜ਼ ਹੈ ਤੇ ਕੇਵਲ ਆਪਣੇ ਵਾਸਤੇ ਹੀ ਸੋਚਦਾ ਹੈ। ਆਪਣੇ ਫਾਇਦੇ ਲਈ ਮਨੁਖ ਦੂਸਰੇ ਮਨੁਖ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਸੰਕੋਚ ਨਹੀਂ ਕਰਦਾ। ਇਸੇ ਲਈ ਸਮਾਜ ਨੇ ਮਨੁਖਾਂ ਦੀ ਰਖਿਆ ਲਈ ਤੇ ਦੁਨੀਆਂ ਵਿਚ ਤਹਿਜ਼ੀਬ ਕਾਇਮ ਰਖਣ ਲਈ ਕੁਝ ਸਮਾਜਿਕ ਕਾਨੂੰਨ ਬਣਾਏ ਹੋਏ ਹਨ। ਭਾਈ ਬਲਰਾਜ ਸਿੰਘ ਜੀਓ, ਤੁਹਾਡੀ ਗੱਲ ਸੱਚ ਹੈ ਕਿ ਗੁਰਮਤਿ ਵਿਚ ਪਰਬੀਣ ਗੁਰਸਿਖਾਂ ਨੂੰ ਜ਼ਾਬਤੇ ਵਿਚ ਰਖਣ ਲਈ ਕਿਸੇ ਦੁਨਿਆਵੀ ਕਾਨੂੰਨ ਦੀ ਲੋੜ ਨਹੀਂ ਹੈ ਪਰ ਇਸ ਆਦਰਸ਼ੀ ਮੁਕਾਮ ਤੇ ਪਹੁੰਚਣਾ ਇਸ ਕਲਿਜੁਗ ਵਿਚ ਤਾਂ ਨਾਮੁਮਕਿਨ ਲਗਦਾ ਹੈ। ਗੁਰਸਿਖਾਂ ਵਿਚ ਵੀ ਕਈ ਅਸਥਾਵਾਂ ਵਾਲੇ ਜਨ ਹਨ ਤੇ ਹੋਰ ਲੋਕਾਂ ਦਾ ਤਾਂ ਕਹਿਣਾ ਹੀ ਕੀ।

ਕੁਲਬੀਰ ਸਿੰਘ
Reply Quote TweetFacebook
Waheguru Ji ka Khalsa Waheguru Ji Ke Fateh

Bhai Balraj Singh Jeeo - Khalsa did rule for 39 - odd years and the only kaum to ever rule Afghanistan which hasn't been done in the past and present by forces from 49 different countries in Afghanistan. What kind of Raaj was it ? or what kind of Khalsa did this rule even though the leader was a non amrit dhari Sikh -- ?? now that is impressive -- today there is such a divison within amritdhari sikhs - non amritdhari's are considered as nothing -- Khalsa has changed dramtically..

You mention:

"ਐਸਾ ਹੀ ਮਨੁਖ ਸਿਰਜਦੀ ਹੈ ਜਿਸ ਦੇ ਮਨ ਵਿਚ ਨਾ ਕਾਮ , ਨਾ ਲੋਭ , ਨਾ ਮੋਹ,ਨਾ ਹੰਕਾਰ ਤੇ ਨਾ ਕਰੋਧ ਹੈ ਤੇ ਫੇਰ ਜੇ ਇਹਨਾ ਦਾ ਹੀ ਨਾਸ ਹੋ ਜਾਵੇ "ਤੇ ਫੇਰ ਘਰ ਨੂੰ ਤਾਲੇ,ਸ਼ਹਿਰ ਨੂੰ ਪੋਲੀਸ ਤੇ ਕੈਨੇਡਾ ਲਈ ਵੀਜੇ ਦੀ ਕੀ ਲੋੜ ||

Just to elaborate on naas of the five - -- as they will remain till death does us part- they are within this body - u may naas them but underneath the service till one is living they still will be there - no wonder the only soultion is for them to be pushed upstream with naam/ Gurbani consistently every itoa of time given to us so that we don't live with their influence in life. So they are naased everyday. However soon as you think you have naased and are doing right - u already under the force of ego?? -- the other is the measure of previous karams - everyone is different - and here for a different purpose - therefore their connection to religion, obedience will be different.

Rules and regulation in countries and in the world are necessary and will remain so - however Bhai Gurdaas Jee's vaars and Gurbani teaches us to learn from the rules of nature -- which is present right in front of us at everyday. This world/earth is in discipline - if it wasn't we wouldn't be around.-- further thoughts needed
Reply Quote TweetFacebook
The sad part of present status is that, we need police to stop us quarreling in the Gurdwaras. Women need protection to fight abuse from husbands. And so on.

We are unable to manage our homes/marriages, without the help of worldly laws.

------------------------------

But, just note it please. Balraj Singh Veer Ji. Gurbani does not makes us wish to wait for such times. Self correction and improvement is our aim.

When Bhagat Ji talks about "BEGAMPURA SHEHAR KO NAON" and "AB MOHE KHOOB WATAN GEH PAI" He has definitely reached there. He lives in that city practically.
Reply Quote TweetFacebook
Sorry, only registered users may post in this forum.

Click here to login