ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Maryada of taabe, parkash and sukhasan

Posted by Theguptone 
Could Bhai Kulbir Singh Ji and others please share the proper maryada of sitting at taabe, and doing parkash, sukhasan, swaaree etc? Myself and all the sangat would very much appreciate it.

Dhanvaad jio
Reply Quote TweetFacebook
ਪ੍ਰਕਾਸ਼ ਦੀ ਸੇਵਾ
=========


ਧੰਨ-੨ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਦੀ ਸੇਵਾ ਦੀ ਵਿਧੀ ਇਸ ਤਰਾਂ ਦਾਸ ਨੂੰ ਸਿੰਘਾਂ ਕੋਲੋਂ ਸਿਖਣ ਨੂੰ ਮਿਲੀ

੧) ਅਮ੍ਰਿਤ ਵੇਲੇ ਜਾਂ ਕਿਸੇ ਵੀ ਹੋਰ ਵੇਲੇ ਪ੍ਰਕਾਸ਼ ਤੋਂ ਪਹਿਲਾਂ ਸਿੰਘ ਜਾਂ ਸਿੰਘਣੀ ਕੇਸ਼ੀਂ ਇਸ਼ਨਾਨ ਕਰਕੇ ਸੁਚੇ ਵਸਤਰ ਪਹਿਨੇ | ਸਿੰਘ ਚੋਲਾ ਤੇ ਕਛਹਿਰਾ ਪਹਿਨੇ ਤੇ ਸਿੰਘਣੀ ਚੋਲਾ-ਪਜਾਮੀ|| ਦੋਹਰਾ ਦਸਤਾਰ ਸਜਾ ਕੇ ਸਿਰੀ ਸਾਹਿਬ ਉਤੋਂ ਦੀ ਪਹਿਨੀ ਜਾਣੀ ਚਾਹੀਦੀ ਹੈ ||

੨) ਸਭ ਤੋਂ ਪਹਿਲਾਂ ਸੇਵਾਦਾਰ ਪ੍ਰਕਾਸ਼ ਵਾਲੀ ਅਸਥਾਨ ਦੀ ਤਿਆਰੀ ਕਰਦੇ ਹਨ || ਪ੍ਰਕਾਸ਼ ਰੁਮਾਲੇ ਪੀੜਾ ਸਾਹਿਬ ਦੇ ਥਲੇ ਰਖ ਲਏ ਜਾਂਦੇ ਹਨ ||

੩) ਸੁਖ ਅਸਥਾਨ ਦੇ ਕਮਰੇ ਵਿਚ ਜਾਣ ਤੇ ਗੁਰੂ ਸਾਹਿਬ ਨੂੰ ਫ਼ਤਹਿ ਬੁਲਾ ਕੇ ਮਥਾ ਟੇਕੋ | ਇਸ ਤੋ ਉਪਰੰਤ ਪ੍ਰਕਾਸ਼ ਵਾਸਤੇ ਗੁਰੂ ਸਾਹਿਬ ਜੀ ਦੀ ਅਨੁਮਤੀ ਲੈਣ ਦੇ ਲਈ ਅਰਦਾਸ ਕਰਨਾ ਜਰੂਰੀ ਹੈ | ਬਹੁਤੇ ਸਿੰਘ ਇਸ ਸਮੇ ਪੌੜੀ ਪੜਨ ਉਪਰੰਤ ਪ੍ਰਕਾਸ਼ ਦੀ ਬੇਨਤੀ ਕਰਕੇ ਆਗਿਆ ਲੈਂਦੇ ਹਨ || ਮਥਾ ਟੇਕਣ ਉਪਰੰਤ,ਗੁਰੂ ਸਾਹਿਬ ਜੀ ਦੀ ਸਵਾਰੀ ਸਿਰ ਤੇ ਸਜਾਉਣ ਤੋਂ ਪਹਿਲੇ ਸੇਵਾ ਕਰਨ ਵਾਲੇ ਸਿੰਘ/ਸਿੰਘਣੀ ਦੇ ਸਿਰ ਤੇ ਸੁਚਾ ਕਪੜਾ (ਜੇਵੇਂ ਤੌਲੀਆ ਜਾਂ ਕੋਈ ਰੁਮਾਲਾ) ਸਜਾਇਆ ਜਾਵੇ || ਹੁਣ ਗੁਰੂ ਸਾਹਿਬ ਜੀ ਦੀ ਸਵਾਰੀ ਨੀਵਾਂ ਹੋ ਕੇ ਸੇਵਾਦਾਰ ਸਹਿਜ ਨਾਲ ਆਪਣੇ ਸਿਰ ਤੇ ਰਖੇ ਤੇ ਇਕ ਹਥ ਗੁਰੂ ਸਾਹਿਬ ਜੀ ਦੀ ਬੀੜ ਨਾਲ ਲਗਾ ਕੇ ਦੂਸਰੇ ਹਥ ਨਾਲ ਚੌਰ ਸਾਹਿਬ ਫੜੇ (ਅਗਰ ਚੌਰ ਸਾਹਿਬ ਜੀ ਦੀ ਸੇਵਾ ਲਈ ਹੋਰ ਕੋਈ ਮੌਜੂਦ ਨਾ ਹੋਵੇ) || ਹੁਣ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੇ ਚਲੇ ਪਾਏ ਜਾਣ ਤੇ ਰਸਤੇ ਵਿਚ ਬਾਣੀ ਦਾ ਪਾਠ ਹੋਵੇ (ਆਮ ਤੌਰ ਤੇ ਗੁਰਸਿਖ ਦਰਸ਼ਨ ਦੇ ਸ਼ਬਦ ਜਾਂ ਭੱਟਾਂ ਦੇ ਸਵਈਏ ਪੜਦੇ ਹਨ) || ਪ੍ਰਕਾਸ਼ ਅਸਥਾਨ ਤੇ ਪਹੁੰਚਣ ਉਪਰੰਤ ਗੁਰੂ ਸਾਹਿਬ ਦਾ ਪ੍ਰਕਾਸ਼ ਪੀੜਾ ਸਾਹਿਬ ਤੇ ਰਖ ਕੇ ਗ੍ਰੰਥੀ ਸਿੰਘ ਤਾਬਿਆ ਬੈਠ ਕੇ ਬਾਕੀ ਸੇਵਾ ਕਰਦਾ ਹੈ ਤੇ ਇਸ ਸਮੇ ਮੌਜੂਦ ਹੋਰ ਸਾਰੀ ਸੰਗਤ ਖੜੀ ਰਹ ਕੇ ਸ਼ਬਦਾਂ ਦਾ ਗਾਇਨ ਜਾਰੀ ਰਖਦੀ ਹੈ || ਪ੍ਰਕਾਸ਼ ਹੋਣ ਤਕ ਇਸੇ ਤਰਾਂ ਸ਼ਬਦਾਂ ਦਾ ਪਾਠ ਗਾ ਕੇ ਸਾਰੀ ਸੰਗਤ ਕਰਦੀ ਹੈ || ਗੁਰੂ ਸਾਹਿਬ ਦੇ ਪ੍ਰਕਾਸ਼-ਮਾਨ ਹੋਣ ਤੇ ਸਾਰੀ ਸੰਗਤ ਬੈਠ ਕੇ ਹੁਕਨਾਮਾ ਸਰਵਣ ਕਰਦੀ ਹੈ || ਇਸ ਤੋਂ ਉਪਰੰਤ ਅਗਲਾ ਪ੍ਰੋਗਰਾਮ ਸ਼ੁਰੂ ਹੁੰਦਾ ਹੈ ||
Reply Quote TweetFacebook
Sorry, only registered users may post in this forum.

Click here to login