ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Toronto Pheri!!

Posted by Balraj Singh 
Toronto Pheri!!
June 23, 2011 01:43PM
ਜੂਨ ਦੇ ਇਸ ਹਫਤੇ ਜਿਥੇ ਭਾਰਤ ਦੇ ਫਿਲਮੀ ਸਿਤਾਰੇ ਹਵਾਈ ਅੱਡੇ ਤੇ ਉੱਤਰ ਰਹੇ ਹਨ ਓਥੇ ਗੁਰੂ ਸਾਹਿਬ ਦੇ ਪਿਆਰੇ ਸਾਲਾਨਾ ਕੀਰਤਨ ਟਾਰਾਂਟੋ ਸਮਾਗਮ ਦੇ ਲਾਹੇ ਲੈਣ ਦੇ ਲਈ ਵੀ ਆ ਰਹੇ ਹਨ | ਦਾਸ, ਮਹਾਰਾਜ ਦੇ ਚੋਜ਼ ਤਮਾਸ਼ਿਆਂ ਦੇ ਬਾਰੇ ਸੋਚ ਰਿਹਾ ਸੀ ਤੇ ਵਿਚਾਰ ਕਰਦਾ ਸੀ ਕਿ ਇਹਨਾ ਦੋ ਤਰਾਂ ਦੇ ਲੋਕਾਂ ਵਿਚ ਕਿ ਮੁਖ ਅੰਤਰ ਕਿ ਹਨ ||

੧) ਫਿਲਮੀ ਸਿਤਾਰੇ ਜਹਾਜ ਤੋਂ ਉਤਰ ਕੇ ਸ਼ੀਸ਼ਾ ਲਭਦੇ ਨੇ, ਗੁਰੂ ਪਿਆਰੇ ਗੁਰੂ ਸਾਹਿਬ ਦੀ ਬਖਸ਼ੀ ਸਿਰੀ ਸਾਹਿਬ ਵਾਲ ਭਜਦੇ ਨੇ
੨) ਸਿਤਾਰਿਆਂ ਨੇ ਕਪੜੇ ਦੀ ਖਰੀਦ ਸਮੇ ਕਾਫੀ ਕੰਜੂਸੀ ਕੀਤੀ ਹੁੰਦੀ ਹੈ, ਗੁਰਸਿਖ ਸੋਹਣੀ ਪੋਸ਼ਾਕ ਤੋਂ ਬਹੁਤ ਅਮੀਰ ਭਾਪਦੇ ਨੇ
੩) ਸਿਤਾਰੇ ਆਪਣੇ ਨਿਕਟ ਵਰਤੀਆਂ ਨੂੰ ਮਿਲ ਕੇ ਕੁਝ ਕਲਜੁਗੀ ਦ੍ਰਿਸ਼ ਸਿਰਜਦੇ ਹਨ, ਗੁਰਸਿਖ ਜਫੀਆਂ ਪਾ ਕੇ ਖੰਡੇ ਖੜਕਾਉਂਦੇ ਨੇ
੪) ਸਿਤਾਰੇ ਮਿਲਣ ਆਏ ਇਜ੍ਡ ਤੋਂ ਬਚਨ ਲਈ SECURITY ਦੀ ਲੋੜ ਪੈਂਦੀ ਹੈ, ਗੁਰਸਿਖ ਨੂੰ ਆਪਣੀ ਇਕਲੌਤੀ RIDE ਲਭਣ ਲਈ ਫੋਨ ਦੀ ਲੋੜ ਹੁੰਦੀ ਹੈ
੫) ਸਿਤਾਰੇ FLIGHT ਤੋਂ ਥਕੇ ਮੰਜੇ ਦੀ ਉਡੀਕ ਕਰਦੇ ਹਨ, ਗੁਰਸਿਖ ਪਿਆਰੇ ਢਿਡ ਚ ਚੂਹੇ ਨਚਣ ਕਾਰਨ ਨਿਤਨੇਮ ਕਰਕੇ ਭਾਰੀ ਥਾਲੀ ਦੀ ਉਡੀਕ ਕਰਦੇ ਹਨ
੬) ਕਲਜੁਗ ਚ ਲਤ-ਪਤ ਸਿਤਾਰੇ ਅਗਲੀ ਸਵੇਰੇ ਥਕਾਨ ਦਾ ਬਹਾਨਾ ਕਰਦੇ ੯-੧੦ ਵਜੇ ਉਠਦੇ ਨੇ, ਗੁਰਸਿਖ ੨-੩ ਵਜੇ ਗੁਰੂ ਸਾਹਿਬ ਦੇ ਦਰਬਾਰ ਚ ਜਾ ਢੁਕਦੇ ਨੇ
੭) ਆਪਣੇ ਇਸ ਕੁਝ ਦਿਨਾ ਦੀ ਫੇਰੀ ਮਗਰੋਂ, ਸਿਤਾਰੇ ਜਮਦੂਤਾਂ ਦਾ ਕੈਮ ਸੌਖਾ ਕਰਦੇ ਨੇ,ਗੁਰਸਿਖ ਉਸ ਨਰਕਾਂ ਦੇ ਰਾਜੇ ਨੂੰ ਫਿਕਰਾਂ ਚ ਪਾਉਂਦੇ ਨੇ

ਇਸ ਦਾ ਸੁੰਦਰ ਨਿਚੋੜ ਗੁਰੂ ਸਾਹਿਬ ਨੇ ਇਸ ਤਰਾਂ ਬੰਦ ਕੀਤਾ ਹੈ ਜਿਸ ਤੋਂ ਇਸ ਜੀਵਨ ਦੀ ਫੇਰੀ ਦਾ ਅਸਲੀ ਜੇਤੂ ਸਮਝ ਆਉਂਦਾ ਹੈ ||


ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥
ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥
Reply Quote TweetFacebook
Re: Toronto Pheri!!
June 23, 2011 05:57PM
Wah bhai sahib - beautiful.
Reply Quote TweetFacebook
Re: Toronto Pheri!!
June 23, 2011 07:33PM
ਬਹੁਤ ਹੀ ਖੂਬ moody smiley
Reply Quote TweetFacebook
Re: Toronto Pheri!!
June 24, 2011 07:02AM
ਭਾਈ ਬਲਰਾਜ ਸਿੰਘ ਜੀ ਵਲੋਂ ਲਿਖਿਆ ਇਹ ਲੇਖ ਸਮੇਂ ਅਨੁਸਾਰ ਬਹੁਤ ਹੀ ਢੁਕਵਾਂ ਹੈ। ਸਚੀਂ ਇਕ ਪਾਸੇ ਉਸੇ ਏਅਰਪੋਰਟ ਤੇ ਫਿਲਮੀ ਹੀਰੋ ਆ ਰਹੇ ਹਨ ਤੇ ਉਹਨਾਂ ਦੇ ਸਵਾਗਤ ਲਈ ਉਹਨਾਂ ਦੇ ਫੈਨਾਂ ਨੇ ਅਸਮਾਨ ਸਿਰ ਤੇ ਚੁਕਿਆ ਹੋਇਆ ਹੈ ਤੇ ਦੂਜੇ ਪਾਸੇ ਸਚੇ ਹੀਰੋ, ਸਚੇ ਆਸ਼ਕ, ਗੁਰੂ ਦੇ ਲਾਲ, ਮੁਖ਼ਤਲਿਫ਼ ਦੇਸ਼ਾਂ ਤੋਂ ਟਰਾਂਟੋ ਦੀ ਧਰਤੀ ਨੂੰ ਭਾਗ ਲਾਉਣ ਲਈ ਤਸ਼ਰੀਫ਼ ਲਿਆ ਰਹੇ ਹਨ ਤੇ ਉਹਨਾਂ ਦੇ ਇਸਤਕਬਾਲ ਲਈ ਜੋ ਇਕ ਦੋ ਗੁਰਸਿਖ ਜਾਂਦੇ ਹਨ, ਉਹ ਨਾਮ ਜਫੀਆਂ ਰਾਹੀਂ ਉਹਨਾਂ ਦਾ ਸਵਾਗਤ ਕਰਦੇ ਹਨ।

ਜਦੋਂ ਆਪਾਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਵੇਲੇ ਦੀਆਂ ਸੋਆਂ ਸੁਣਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਸ ਵੇਲੇ ਭਾਈ ਸਾਹਿਬ ਅਤੇ ਉਹਨਾਂ ਦੇ ਸਾਥੀ ਬਾਹਰੋਂ ਆ ਰਹੇ ਗੁਰਸਿਖਾਂ ਦੇ ਇਸਤਕਬਾਲ ਲਈ ਅੱਡੇ ਤੇ ਖੜ ਕੇ ਕੀਰਤਨ ਕਰਿਆ ਕਰਦੇ ਸਨ। ਪਹਿਲਾਂ ਦੋਹਾਂ ਪਾਸਿਆਂ ਦੀ ਸੰਗਤ (ਆਉਣ ਵਾਲੀ ਤੇ ਲੋਕਲ ਸੰਗਤ) ਆਹਮੋ-ਸਾਹਮਣੇ ਖੜ ਕੇ ਸ਼ਬਦ ਗਾਇਣ ਕਰਿਆ ਕਰਦੀ ਸੀ। ਤੇ ਫੇਰ ਪਰਸਪਰ ਮਿਲਣੀਆਂ ਨਾਮ-ਜਫੀਆਂ ਦੇ ਰੂਪ ਵਿਚ ਹੋਇਆ ਕਰਦੀਆਂ ਸਨ। ਉਹਨਾਂ ਜ਼ਮਾਨਿਆਂ ਵਿਚ ਗੁਰਸਿਖਾਂ ਵਿਚ ਆਪਸੀ ਇਤਫਾਕ ਤੇ ਪਿਆਰ ਅਤਿਅੰਤ ਘਣਾ ਸੀ। ਮਹਾਰਾਜ ਸਾਨੂੰ ਵੀ ਇਸ ਇਲਾਹੀ ਇਸ਼ਕੇ-ਹਕੀਕੀ ਵਾਲੀ ਸੱਚੀ ਉਲਫਤ ਨਾਲ ਸਰਸ਼ਾਰ ਕਰਨ।

ਕੁਲਬੀਰ ਸਿੰਘ
Reply Quote TweetFacebook
Re: Toronto Pheri!!
June 24, 2011 07:54AM
ਦਾਸ ਵਲੋਂ ਸਭ ਵੀਰਾਂ ਨੂੰ ਬੇਨਤੀ ਹੈ ਕੇ ਜਦੋਂ ਆਪਾਂ ਇਰ੍ਪੋਰਟ ਤੇ ਜਾਈਏ ਤਾਂ, ਨਾ ਕੇ ਆਪਾਂ ਆਪਣੇ ਖਾਸ ਮਿਤਰ, ਬਲਕੇ ਹਰ ਇਕ ਉਸ ਗੁਰਸਿਖ ਵੀਰ ਦਾ ਸਵਾਗਤ ਕਰੀਏ ਜੋ ਸਾਡੇ ਸਹਿਰ ਪਾਰੋਹ੍ਣਾ ਆ ਰਿਹਾ ਹੈ ਤੇ ਉਸ ਸਮੇ ਹਰ ਏਕ ਲੋਰੀਂਦੀ ਮਦਦ ਕਰੀਏ ਜੀ, ਤਾਂ ਕਿ ਸਾਡਾ ਪਰਿਵਾਰ ਵੱਡਾ ਹੋ ਸਕੇ, ਗੁਰੂ ਸਾਹਿਬ ਦੀਆਂ ਖੁਸੀਆਂ ਮਿਲ ਸਕਣ ਤੇ ਐਸੇ ਸੋਭਾਗੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਇਕਠ ਹੋਰ ਵਧ ਚੜ ਕੇ ਹੋ ਸਕਣ ||
Reply Quote TweetFacebook
Re: Toronto Pheri!!
June 29, 2011 11:14AM
Daas and another Singh went to the airport last wednesday to pick up a veer jee coming from LOS ANGELES

From far away of the terminal exit

we saw, a Dumalla, sky blue gurmukhee bana and a shree sahib in one hand.

We waved at him, he waved at us.

As soon as he crossed the railing, he came running dropped his bag,

grabbed my dirty legs with one hand, and grabbed the other singhs leg with one hand.

we both picked him up, and did a naam japhee,

Daas of course, due to his small size, was the sandwiched between them both =)

The whole terminal stared us down, but were amused at what was going on.

As soon as we were done, a goree came by and asked who we were.

Before we could answer, this singh jee proclaims.

"they are my brothers, I have been seperated from them for a very very long time, it feels nice to feel the warmth of their arms"

Funnily enough, the Singh I went with had never met the LA Singh, and I had met him only on one occassion during the california samagam.

Such is the pyaar of gursikhs.

DHAN!
Reply Quote TweetFacebook
Re: Toronto Pheri!!
June 29, 2011 11:28AM
Vaheguru!
Reply Quote TweetFacebook
Sorry, only registered users may post in this forum.

Click here to login