ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਜ਼ੋਰ ਨੀ ਚਲਦਾ ਦਿਲ ਮਰਜਾਣੇ ਦਾ,

Posted by kookarheerasingh 
ਜ਼ੋਰ ਨੀ ਚਲਦਾ ਦਿਲ ਮਰਜਾਣੇ ਦਾ,
ਨਹੀ ਤਾਂ ਰਲ ਜਾਵਾਂ ਜਿਵੇ ਬੂੰਦ ਵਿਚ ਸਮੁੰਦਰ ਦੇ।

ਹਕ ਨੀ ਕੋਈ ਮੇਰਾ ਦਿਲਬਰ ਤੇ,
ਕਰਮਾ ਦੋਸ਼ੀ ਮੈਂ ਬਣੀ ਭੁੱਲੀ ਦਰ ਤੇਰਿਆ।

ਭਰਮ ਕੂੜ ਕਪਟ ਦਾ ਮਤ ਤੇ ਪੜਦਾ,
ਤੇਰਾ ਸਰੂਪ ਭੁੱਲੀ ਖਰੀ ਨਿਮਾਣੀ।

ਹਥੋ ਵੇਲਾ ਜਾਂਦਾ ਲੰਘਦਾ,
ਖੜੀ ਬਣ ਬੁੱਤ ਜਿਵੇ ਵਿਚ ਰਾਹਾਂ ਚਲਦੀਆਂ।

ਖ਼ਤ ਲਿਖ ਪਾਵਾਂ ਗੁਰ ਸੂਰੇ ਤਾਂਈ,
ਕੌਣ ਹੈ ਜੋ ਸੁਣਾ ਆਵੇ ਹਾਲ-ਏ-ਦਿਲ ਰਹਬਰ ਜਾਈ.........
Reply Quote TweetFacebook
Good poem Heera Singh jeeo. I started off with your first line but ended up totally different from your poem.

Kulbir Singh

ਜ਼ੋਰ ਨਹੀਂ ਚਲਦਾ ਰਤਾ, ਦਿਲ ਮਰਜਾਣੇ ਦਾ।
ਰਜ਼ਾ ਬੇਅੰਤ, ਪਤਾ ਲਗੇ ਨਾ, ਉਸਦੇ ਭਾਣੇ ਦਾ।

ਛੈਲ ਤਰਦਿਆਂ ਦੇਖ ਚਾਓ ਮਨ ਉਠਦਾ ਹੈ।
ਇਹ ਗੋਰੀ ਵੀ ਚਾਹੇ ਰੱਸ ਤਾਰੀ ਲਾਣੇ ਦਾ।

ਛੈਲ ਕਹਿਣ ਸੁਣ ਲੈ ਬਾਂਕੀਏ ਨਾਰੀਏ ਨੀ,
ਸਾਗਰ ਲੰਘਣਾ ਕੰਮ ਨਹੀਂ ਹੈ ਨਿਆਣੇ ਦਾ।

ਨਾਮ ਬਿਨਾ ਕੋਈ ਤਾਰੀਆਂ ਲਾ ਸਕਦਾ ਨਹੀਂ।
ਇਹ ਬਚਨ ਹੈ ਸੱਚਾ, ਗੁਰੂ ਸਭ ਤੋਂ ਸਿਆਣੇ ਦਾ।

ਨਾਮ ਦਾ ਰੱਸ ਕੀ ਤੇ ਉਹ ਦੁਨੀਆ ਕੈਸੀ ਹੈ।
ਗੋਰੀ ਕਹੇ ਦਸੋ ਛੈਲੋ, ਰੱਸ ਪਿਰਮ ਦੇ ਮਾਣੇ ਦਾ।

ਛੈਲ ਕਹਿਣ ਸੁਣ ਲੈ ਨੀ ਨਾਰੇ ਸਲੋਨੜੀਏ।
ਕੋਈ ਦੱਸ ਸਕੇ ਨਾ ਰੱਸ ਨਾਮ ਧਿਆਣੇ ਦਾ।

ਨਾਮ ਮਿੱਠਾ ਤੇ ਬੜਾ ਹੀ ਅਨੰਦ ਬਿਨੋਦੀ ਹੈ।
ਮਾਣੇ ਬਿਨਾ ਪਤਾ ਲਗੇ ਨਾ ਸੁਆਦ ਮਾਣੇ ਦਾ।

ਸੋਹਣੀ ਬਹੁਤ ਹੈ ਅਣਡਿਠੀ ਅਗੰਮੀ ਦੁਨੀਆ ਨੀ।
ਜਾਏ ਬਿਨਾ ਪਤਾ ਲਗੇ ਨਾ, ਰੱਸ ਉਥੇ ਜਾਣੇ ਦਾ।

ਸਭ ਰਸਾਂ ਦਾ ਸਾਗਰ ਠਾਠਾਂ ਮਾਰੇ ਭੀਤਰੇ ਨੀ,
ਆਏ ਬਿਨਾਂ ਪਤਾ ਲੱਗੇ ਨਾ, ਰੱਸ ਅੰਦਰ ਆਣੇ ਦਾ।

ਰਸਾਂ ਦੋਂ ਅਫਜ਼ਲ ਰੱਸ ਹੈ, ਗੁਰਮਤਿ ਨਾਮ ਦਾ।
ਖਾਏ ਬਿਨਾਂ ਪਤਾ ਲਗੇ ਨਾ, ਮਿੱਠ ਰੱਸ ਖਾਣੇ ਦਾ।

ਕਰਤੇ ਪੁਰਖ ਦਾ ਅੰਤ ਕੀ ਕੋਈ ਪਾ ਸਕਦਾ ਹੈ।
ਅੰਤ ਪਾ ਸਕੇ ਨਾ ਕੋਈ ਉਸਦੇ ਇਕ ਦਾਣੇ ਦਾ।

ਕੁਲਬੀਰ ਸਿੰਘ ਵੀ ਮੁਸ਼ਤਾਕ ਹੈ ਨਾਮ ਦੇ ਰੱਸ ਦਾ.
ਮਾਣ ਰਖੀਂ ਹੇ ਗੁਰੂ ਇਸ ਮਰਜਾਣੇ ਇਆਣੇ ਦਾ।
Reply Quote TweetFacebook
Subhaan !!
Reply Quote TweetFacebook
Sorry, only registered users may post in this forum.

Click here to login