ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਭਗਤ ਤ੍ਰਿਲੋਚਨ ਜੀ !!

Posted by Balraj Singh 
ਭਗਤ ਤ੍ਰਿਲੋਚਨ ਜੀ ਦੇ ਗੁਰੂ ਗਰੰਥ ਸਾਹਿਬ ਜੀ ਦੇ ਵਿਚ ੪ ਸ਼ਬਦ ਦਰਜ ਹਨ ! ਗੁਰੂ ਸਾਹਿਬ ਜੀ ਬਾਕੀ ਰਚੀ ਬਾਣੀ ਵਾਂਗ ਭਗਤ ਜੀ ਦੇ ਸ਼ਬਦਾਂ ਵਿਚ ਵੀ ਗੁਰੂ ਸਾਹਿਬ ਜੀ ਕਿਰਪਾ ਨਾਲ ਅਨਮੋਲ ਖ਼ਜ਼ਾਨੇ ਪਰੋਏ ਹੋਏ ਹਨ ! ਜਿਥੇ ਕੇ ਭਗਤ ਜੀ ਨੇ ਆਪਣੇ ਅਨੁਭਵ ਪਰਗਟ ਕੀਤੇ ਹਨ ਓਥੇ ਨਾਲ ਨਾਲ ਸੰਸਾਰ ਦੇ ਭਲੇ ਲਈ ਜੀਵਨ ਦੀਆਂ ਕਸੌਟੀਆਂ ਵੀ ਕਲਮ ਬੰਦ ਕਰ ਦਿਤੀਆਂ ! ਜਿਵੇਂ ਕਿ ਬਾਕੀ ਸਾਰੀ ਬਾਣੀ ਦਾ ਸ਼ੁਦ ਪਾਠ ਕਰਨ ਦੇ ਲਈ ਸ਼ਬਦ ਦੇ ਅਰਥਾਂ ਦੀ ਵਿਚਾਰ ਕਰਨ ਦੀ ਸ਼ਖਤ ਲੋੜ ਹੈ ਓਥੇ ਭਗਤਾਂ ਦੀ ਬਾਣੀ ਦਾ ਠੀਕ ਪਾਠ ਕਰਨ ਦੇ ਲਈ ਇਹ ਬਹੁਤ ਜਰੂਰੀ ਹੈ ਕੇ ਇਹਨਾ ਸ਼ਬਦਾ ਦੀ ਡੂੰਗੀ ਵਿਚਾਰ ਕੀਤੀ ਜਾਵੇ ਤਾਂ ਕੇ ਵਧ-੨ ਇਸ ਅਗਮ-ਅਗਾਧ-ਬੋਧ ਬਾਣੀ ਦਾ ਭਾਵ ਸਾਡੇ ਮਨਾਂ ਵਿਚ ਵਸ ਸਕੇ !


੧) ਪਹਲਾ ਸ਼ਬਦ ਸ੍ਰੀ ਰਾਗ ਵਿਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਅੰਗ # ੯੨ ਉਤੇ ਦਰਜ ਹੈ ਜਿਸ ਵਿਚ ਕੇ ਭਗਤ ਜੀ ਨੇ ਜੀਵ ਮਾਇਆ ਦੇ ਮੋਹ ਵਿਚ ਨਕਾ-ਨਕ ਫਸੇ ਹੋਣ ਦਾ ਜਿਕਰ ਕੀਤਾ ਹੈ ਜਿਸ ਨੂੰ ਕੇ ਮੌਤ/ਪਰਮਾਤਮਾ ਦਾ ਚੇਤਾ ਨਹੀਂ ਹੈ ! ਭਗਤ ਜੀ ਦਸਦੇ ਹਨ ਕੇ ਕੋਈ ਵਿਰਲੇ ਭਾਗਾਂ ਵਾਲੇ ਹਨ ਜੋ ਇਸ ਅੰਤ ਸਮੇ ਨੂੰ ਚੇਤੇ ਰਖ ਕੇ ਪ੍ਰਭੁ ਦੇ ਦਰ ਤੇ ਅਰਜੋਈ ਕਰਦੇ ਹਨ ਤੇ ਉਸ ਨੂੰ ਮਿਲਣ ਲਈ ਤਾਂਗਦੇ ਹਨ ! (ਟੀਕਾ ਪ੍ਰੋਫ਼ ਸਾਹਿਬ ਸਿੰਘ)



ਸਿਰੀਰਾਗੁ ਤ੍ਰਿਲੋਚਨ ਕਾ ॥


ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ, ਜਰਾ ਮਰਣੁ ਭਉ ਵਿਸਰਿ ਗਇਆ ॥ ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ, ਪਰ ਘਰਿ ਜੋਹਹਿ ਕਪਟ ਨਰਾ ॥੧॥
ਦੂੜਾ ਆਇਓਹਿ, ਜਮਹਿ ਤਣਾ ॥ ਤਿਨ ਆਗਲੜੈ, ਮੈ ਰਹਣੁ ਨ ਜਾਇ ॥ ਕੋਈ ਕੋਈ ਸਾਜਣੁ ਆਇ ਕਹੈ ॥ ਮਿਲੁ ਮੇਰੇ ਬੀਠੁਲਾ, ਲੈ ਬਾਹੜੀ ਵਲਾਇ ॥
ਮਿਲੁ ਮੇਰੇ ਰਮਈਆ, ਮੈ ਲੇਹਿ ਛਡਾਇ ॥੧॥ ਰਹਾਉ ॥
ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰੁ ਭਇਆ ॥ ਮਾਇਆ ਮੂਠਾ ਚੇਤਸਿ ਨਾਹੀ, ਜਨਮੁ ਗਵਾਇਓ ਆਲਸੀਆ ॥੨॥
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ, ਰਵਿ ਸਸਿ ਤਹ ਨ ਪ੍ਰਵੇਸੰ ॥ ਮਾਇਆ ਮੋਹੁ ਤਬ ਬਿਸਰਿ ਗਇਆ, ਜਾਂ ਤਜੀਅਲੇ ਸੰਸਾਰੰ ॥੩॥
ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ, ਪੇਖੀਅਲੇ ਧਰਮਰਾਓ ॥ ਤਹ ਕਰ ਦਲ ਕਰਨਿ ਮਹਾਬਲੀ, ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥
ਜੇ ਕੋ ਮੂੰ ਉਪਦੇਸੁ ਕਰਤੁ ਹੈ, ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ ਐ ਜੀ, ਤੂੰ ਆਪੇ ਸਭ ਕਿਛੁ ਜਾਣਦਾ, ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥




ਕਿਨੇ ਅਸਚਰਜ ਦੀ ਗਲ ਹੈ ਕੇ ਅਸੀਂ ਇਹ ਸਾਰਾ ਚਿਤਰ ਪੜਦੇ ਹੋਏ ਵੀ ਇਸ ਦੁਨੀਆ ਵਿਚ ਅਨਜਾਣ ਬਣ ਕੇ ਵਿਚਰਦੇ ਹਾਂ ! ਭਗਤ ਜੀ ਨੇ ਕਿਸ ਤਰਾਂ ਮੌਤ ਦਾ ਨਕਸ਼ਾ ਦਰਸਾਉਂਦੇ ਹੋਏ ਬਿਆਨ ਕੀਤਾ ਹੈ ਕੇ ਜਮ ਦੇ ਪੁਤਰ ਦੌੜੇ ਆ ਰਹੇ ਹਨ (ਭਾਵ ਮੌਤ ਦਿਨ-ਬ੦ਦਿਨ ਕੋਲ ਆ ਰਹੀ ਹੈ ) ! ਇਹ ਵੀ ਦਸਦੇ ਹਨ ਕਿ ਇਸ ਜੀਵ ਇਸਤਰੀ ਦੀ ਮਾੜੇ ਕਰਮਾ ਕਾਰਨ ਪੇਸ਼ ਨਹੀ ਜਾਂਦੀ (ਭਾਵ ਇਸਦੇ ਇਕ ਇਕ ਕਰਮ ਦਾ ਹਿਸਾਬ ਹੁੰਦਾ ਹੈ) ! ਅਗੇ ਵਰਣਨ ਹੈ ਕੇ ਇਹ ਸਭ ਕੁਝ ਜਾਂਦੇ ਵੀ ਬਹੁਤ ਵਿਰਲੇ ਹਨ ਜੀ ਗੁਰੂ ਸਾਹਿਬ ਨੂੰ ਮਿਲਣ ਦੀ ਅਰਜੋਈ ਕਰਦੇ ਹਨ !


NEXT shabads to follow .......


Sangat ji is requested to pls correct the VISRAAMs if needed and add/edit the ARTHs.
Reply Quote TweetFacebook
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧

ੴ ਸਤਿਗੁਰ ਪ੍ਰਸਾਦਿ ॥
ਅੰਤਰੁ ਮਲਿ, ਨਿਰਮਲੁ ਨਹੀ ਕੀਨਾ, ਬਾਹਰਿ ਭੇਖ ਉਦਾਸੀ ॥ ਹਿਰਦੈ ਕਮਲੁ, ਘਟਿ ਬ੍ਰਹਮੁ ਨ ਚੀਨ੍ਹ੍ਹਾ, ਕਾਹੇ ਭਇਆ ਸੰਨਿਆਸੀ ॥੧॥
ਭਰਮੇ ਭੂਲੀ ਰੇ ਜੈ ਚੰਦਾ ॥ ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ ॥
ਘਰਿ ਘਰਿ ਖਾਇਆ, ਪਿੰਡੁ ਬਧਾਇਆ, ਖਿੰਥਾ ਮੁੰਦਾ ਮਾਇਆ ॥ ਭੂਮਿ ਮਸਾਣ ਕੀ ਭਸਮ ਲਗਾਈ, ਗੁਰ ਬਿਨੁ ਤਤੁ ਨ ਪਾਇਆ ॥੨॥
ਕਾਇ ਜਪਹੁ ਰੇ, ਕਾਇ ਤਪਹੁ ਰੇ, ਕਾਇ ਬਿਲੋਵਹੁ ਪਾਣੀ ॥ ਲਖ ਚਉਰਾਸੀਹ ਜਿਨ੍ਹ੍ਹਿ ਉਪਾਈ, ਸੋ ਸਿਮਰਹੁ ਨਿਰਬਾਣੀ ॥੩॥
ਕਾਇ ਕਮੰਡਲੁ ਕਾਪੜੀਆ ਰੇ, ਅਠਸਠਿ ਕਾਇ ਫਿਰਾਹੀ ॥ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ, ਕਣ ਬਿਨੁ ਗਾਹੁ ਕਿ ਪਾਹੀ ॥੪॥੧॥


ਚੀਨ੍ਹ੍ਹਿਆ = ਪਛਾਣਿਆ। ਕਾਇ = ਕਾਹਦੇ ਲਈ? ਜਪਹੁ = ਜਪ ਕਰਦੇ ਹੋ। ਰੇ = ਹੇ ਭਾਈ! ਬਿਲੋਵਹੁ = ਰਿੜਕਦੇ ਹੋ। ਜਿਨਿ = ਜਿਸ (ਪ੍ਰਭੂ) ਨੇ। ਨਿਰਬਾਣੀ = ਵਾਸ਼ਨਾ-ਰਹਿਤ ਪ੍ਰਭੂ।੩।
ਕਮੰਡਲੁ = {ਸੰ: कमण्डल} ਮਿੱਟੀ ਜਾਂ ਲੱਕੜ ਦਾ ਪਿਆਲਾ ਆਦਿਕ ਜੋ ਸਾਧੂ ਲੋਕ ਪਾਣੀ ਪੀਣ ਲਈ ਪਾਸ ਰੱਖਦੇ ਹਨ, ਖੱਪਰ। ਕਾਪੜੀਆ = ਟਾਕੀਆਂ ਦੀ ਬਣੀ ਹੋਈ ਗੋਦੜੀ ਪਹਿਨਣ ਵਾਲਾ। ਕਣ = ਅੰਨ ਦੇ ਦਾਣੇ। ਰੇ = ਹੇ ਭਾਈ! ਹੇ ਜੈ ਚੰਦ! ਅਠਸਠਿ = ਅਠਾਹਠ ਤੀਰਥ। ਬਦਤਿ = ਆਖਦਾ ਹੈ। ਕਣ = ਦਾਣੇ। ਕਿ = ਕਾਹਦੇ ਲਈ?




ਤ੍ਰਿਲੋਚਨ ਜੀ ਦੇ ਇਸ ਪਦੇ ਦਾ ਮੁਖ ਸੰਦੇਸ਼ ਇਹ ਹੈ ਕੇ ਫ਼ਕੀਰੀ ਭੇਸ਼ (ਸਾਧੂਆਂ ਵਾਲੇ ਬਾਣੇ ਪਾਉਣ,ਸਨਿਆਸ ਧਾਰਨ ਨਾਲ,ਘਰ-੨ ਟੁਕਰ ਮੰਗਣ,ਮੁੰਦਰਾਂ ਆਦਿਕ ਪਾਉਣ,ਧਰਤੀ ਦੀ ਸੁਆਹ ਪਿੰਡੇ ਤੇ ਮਲਣ,ਤੀਰਥਾਂ ਤੇ ਭਟਕਣ ,ਖਪਰ ਫੜਨ ) ਨਾਲ ਤਤ (ਪਰਮਾਤਮਾ) ਦੀ ਪ੍ਰਾਪਤੀ ਨਹੀਂ ਹੁੰਦੀ ||ਉਸ ਅਕਾਲ ਪੁਰਖ ਦੀ ਪ੍ਰਾਪਤੀ ਉਸ ਦੇ ਸਿਮਰਨ ਨਾਲ ਹੀ ਸੰਭਵ ਹੈ |
Reply Quote TweetFacebook
੩)

ਗੂਜਰੀ ॥

ਅੰਤਿ ਕਾਲਿ, ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ,ਗੋਬਿਦ ਨਾਮੁ,ਮਤਿ ਬੀਸਰੈ॥ਰਹਾਉ॥ਅੰਤਿ ਕਾਲਿ,ਜੋ ਇਸਤ੍ਰੀ ਸਿਮਰੈ,ਐਸੀ ਚਿੰਤਾ ਮਹਿ ਜੇ ਮਰੈ ॥ਬੇਸਵਾ ਜੋਨਿ ਵਲਿ ਵਲਿ ਅਉਤਰੈ॥੨॥
ਅੰਤਿ ਕਾਲਿ, ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ, ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ, ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ, ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ, ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ, ਤੇ ਨਰ ਮੁਕਤਾ, ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥


ਅਰੀ ਬਾਈ = ਹੇ ਭੈਣ! ਮਤਿ = ਮਤਾਂ, ਨਾਹ ਸੂਕਰ = ਸੂਰ ਬਦਤਿ = ਆਖਦਾ ਹੈ। ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਪੀਤੰਬਰੁ = (ਪੀਤ-ਅੰਬਰ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪਰਮਾਤਮਾ। ਵਾ ਕੇ = ਉਸ ਦੇ।੫।



ਤ੍ਰਿਲੋਚਨ ਜੀ ਇਸ ਸ਼ਬਦ ਵਿਚ ਮੌਤ ਦੇ ਸਮੇ ਦੀ ਯਾਦ ਦਾ ਦ੍ਰਿਸ਼ ਬਿਆਨ ਕਰਦੇ ਹੋਏ ਨਿਰਣਾਂ ਕਰਦੇ ਹਨ ਕੇ

ਅੰਤ ਸਮੇ

੧) ਧਨ ਪਦਾਰਥ ਚੇਤੇ ਕਰਨ ਵਾਲਾ ਮਨੁਖ ਸਪ ਦੀ ਜੂਨੀ ਪੈਂਦਾ ਹੈ ||

੨) ਇਸਤਰੀ ਨੂੰ ਯਾਦ ਕਰਨ ਵਾਲਾ ਮਨੁਖ ਵੇਸ਼ਵਾ ਦੀ ਜੂਨੀ ਪੈਂਦਾ ਹੈ ||

੩) ਪੁਤਰਾਂ ਨੂੰ ਯਾਦ ਕਰਨ ਵਾਲਾ ਮਨੁਖ ਸੂਰ ਦੀ ਜੂਨੀ ਪੈਂਦਾ ਹੈ ||

੪) ਮਹਿਲ ਮਾੜੀਆਂ ਨੂੰ ਤਰਸਦਾ ਮਨੁਖ ਪ੍ਰੇਤ ਦੀ ਜੂਨੀ ਪੈਂਦਾ ਹੈ ||

ਤ੍ਰਿਲੋਚਨ ਜੀ ਆਖਦੇ ਹਨ ਕੇ ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ।੫।੨।

Reply Quote TweetFacebook
ANG # 695


ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ੴ ਸਤਿਗੁਰ ਪ੍ਰਸਾਦਿ ॥


ਨਾਰਾਇਣ ਨਿੰਦਸਿ ਕਾਇ,ਭੂਲੀ ਗਵਾਰੀ ॥ਦੁਕ੍ਰਿਤੁ ਸੁਕ੍ਰਿਤੁ, ਥਾਰੋ ਕਰਮੁ ਰੀ ॥੧॥ ਰਹਾਉ ॥
ਸੰਕਰਾ ਮਸਤਕਿ ਬਸਤਾ, ਸੁਰਸਰੀ ਇਸਨਾਨ ਰੇ ॥ ਕੁਲ ਜਨ ਮਧੇ, ਮਿਲ੍ਯ੍ਯਿ​‍ੋ ਸਾਰਗ ਪਾਨ ਰੇ ॥ ਕਰਮ ਕਰਿ, ਕਲੰਕੁ ਮਫੀਟਸਿ ਰੀ ॥੧॥
ਬਿਸ੍ਵ ਕਾ ਦੀਪਕੁ ਸ੍ਵਾਮੀ, ਤਾ ਚੇ ਰੇ ਸੁਆਰਥੀ, ਪੰਖੀ ਰਾਇ ਗਰੁੜ, ਤਾ ਚੇ ਬਾਧਵਾ ॥ ਕਰਮ ਕਰਿ, ਅਰੁਣ ਪਿੰਗੁਲਾ ਰੀ ॥੨॥
ਅਨਿਕ ਪਾਤਿਕ ਹਰਤਾ, ਤ੍ਰਿਭਵਣ ਨਾਥੁ ਰੀ, ਤੀਰਥਿ ਤੀਰਥਿ ਭ੍ਰਮਤਾ, ਲਹੈ ਨ ਪਾਰੁ ਰੀ ॥ ਕਰਮ ਕਰਿ, ਕਪਾਲੁ ਮਫੀਟਸਿ ਰੀ ॥੩॥
ਅੰਮ੍ਰਿਤ ਸਸੀਅ, ਧੇਨ, ਲਛਿਮੀ, ਕਲਪਤਰ, ਸਿਖਰਿ ਸੁਨਾਗਰ, ਨਦੀ ਚੇ ਨਾਥੰ ॥ ਕਰਮ ਕਰਿ, ਖਾਰੁ ਮਫੀਟਸਿ ਰੀ ॥੪॥
ਦਾਧੀਲੇ ਲੰਕਾਗੜੁ, ਉਪਾੜੀਲੇ ਰਾਵਣ ਬਣੁ, ਸਲਿ ਬਿਸਲਿ ਆਣਿ, ਤੋਖੀਲੇ ਹਰੀ ॥ ਕਰਮ ਕਰਿ, ਕਛਉਟੀ ਮਫੀਟਸਿ ਰੀ ॥੫॥
ਪੂਰਬਲੋ ਕ੍ਰਿਤ ਕਰਮੁ, ਨ ਮਿਟੈ, ਰੀ ਘਰ ਗੇਹਣਿ, ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥ ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥



ਨਿੰਦਸਿ ਕਾਇ = ਤੂੰ ਕਿਉਂ ਨਿੰਦਦੀ ਹੈਂ? ਭੂਲੀ ਗਵਾਰੀ = ਹੇ ਭੁੱਲੀ ਹੋਈ ਮੂਰਖ ਜੀਵ-ਇਸਤ੍ਰੀ! ਦੁਕ੍ਰਿਤੁ = ਪਾਪ। ਸੁਕ੍ਰਿਤੁ = ਕੀਤਾ ਹੋਇਆ ਭਲਾ ਕੰਮ। ਥਾਰੋ = ਤੇਰਾ (ਆਪਣਾ)। ਰੀ = ਹੇ (ਜੀਵ-ਇਸਤ੍ਰੀ)! ਸੰਕਰਾ ਮਸਤਕਿ = ਸ਼ਿਵ ਦੇ ਮੱਥੇ ਉਤੇ। ਸੁਰਸਰੀ = ਗੰਗਾ। ਰੇ = ਹੇ ਭਾਈ! ਮਧੇ = ਵਿਚ। ਮਿਲ੍ਯ੍ਯਿੋ = ਆ ਕੇ ਮਿਲਿਆ, ਜੰਮਿਆ। ਸਾਰਗਪਾਨ = ਵਿਸ਼ਨੂੰ। ਕਰਮ ਕਰਿ = ਕੀਤੇ ਕਰਮਾਂ ਦੇ ਕਾਰਨ। ਮਫੀਟਸਿ = ਨਾਹ ਫਿੱਟਿਆ, ਨਾਹ ਹਟਿਆ।੧। ਬਿਸ੍ਵ = ਸਾਰਾ ਜਗਤ। ਦੀਪਕੁ = ਦੀਵਾ, ਚਾਨਣ ਦੇਣ ਵਾਲਾ। ਰੇ = ਹੇ ਭਾਈ! ਸੁਆਰਥੀ = ਸਾਰਥੀ, ਰਥਵਾਹੀ, ਰਥ ਚਲਾਣ ਵਾਲਾ। ਪੰਖੀ ਰਾਇ = ਪੰਛੀਆਂ ਦਾ ਰਾਜਾ। ਚੇ = ਦੇ। ਬਾਧਵਾ = ਰਿਸ਼ਤੇਦਾਰ। ਅਰੁਣ = ਪ੍ਰਭਾਤ, ਪਹੁ-ਫੁਟਾਲਾ, ਪ੍ਰਭਾਤ ਦੀ ਲਾਲੀ। ਪੁਰਾਣਕ ਕਥਾ ਅਨੁਸਾਰ 'ਅਰੁਣ' ਗਰੁੜ ਦਾ ਵੱਡਾ ਭਰਾ ਸੀ, ਸੂਰਜ ਦਾ ਰਥਵਾਹੀ ਮਿਥਿਆ ਗਿਆ ਹੈ। ਇਹ ਜਮਾਂਦਰੂ ਹੀ ਪਿੰਗਲਾ ਸੀ।੨।ਪਾਤਿਕ = ਪਾਪ। ਹਰਤਾ = ਨਾਸ ਕਰਨ ਵਾਲਾ। ਨਾਥੁ = ਖਸਮ। ਤੀਰਥਿ ਤੀਰਥਿ = ਹਰੇਕ ਤੀਰਥ ਉੱਤੇ। ਪਾਰੁ = ਪਾਰਲਾ ਬੰਨਾ, ਖ਼ਲਾਸੀ। ਕਪਾਲੁ = ਖੋਪਰੀ {ਨੋਟ: ਪੁਰਾਣਕ ਕਥਾ-ਅਨੁਸਾਰ ਬ੍ਰਹਮਾ ਆਪਣੀ ਲੜਕੀ ਸਰਸ੍ਵਤੀ ਉਤੇ ਮੋਹਿਤ ਹੋ ਗਿਆ, ਸ਼ਿਵ ਜੀ ਨੇ ਉਸ ਦਾ ਪੰਜਵਾਂ ਸਿਰ ਕੱਟ ਦਿੱਤਾ; ਸ਼ਿਵ ਜੀ ਤੋਂ ਇਹ ਬ੍ਰਹਮ-ਹੱਤਿਆ ਹੋ ਗਈ, ਉਹ ਖੋਪਰੀ ਹੱਥ ਦੇ ਨਾਲ ਚੰਬੜ ਗਈ; ਕਈ ਤੀਰਥਾਂ ਤੇ ਗਏ, ਆਖ਼ਰ ਕਪਾਲ, ਮੋਚਨ ਤੀਰਥ ਉਤੇ ਜਾ ਕੇ ਲੱਥੀ}।੩।ਸਸੀਅ = ਚੰਦ੍ਰਮਾ। ਧੇਨ = ਗਾਂ। ਕਲਪ ਤਰ = ਕਲਪ ਰੁੱਖ, ਮਨੋ-ਕਾਮਨਾ ਪੂਰੀ ਕਰਨ ਵਾਲਾ ਰੁੱਖ। ਸਿਖਰਿ = {शिखरिन् ਭਾਵ, ਲੰਮੇ ਕੰਨਾਂ ਵਾਲਾ उच्चै: श्रवस् Long = eared} ਲੰਮੇ ਕੰਨਾਂ ਵਾਲਾ ਸਤ-ਮੂੰਹਾ ਘੋੜਾ, ਜੋ ਸਮੁੰਦਰ ਵਿਚੋਂ ਨਿਕਲਿਆ, ਜਦੋਂ ਸਮੁੰਦਰ ਨੂੰ ਦੇਵਤਿਆਂ ਨੇ ਰਿੜਕਿਆ। ਸੁਨਾਗਰ = ਬੜਾ ਸਿਆਣਾ ਧਨੰਤਰ ਵੈਦ {Skt. धल्वव्तरि}। ਨਦੀ ਚੇ = ਨਦੀਆਂ ਦੇ। ਖਾਰੁ = ਖਾਰਾ-ਪਨ।੪।ਦਾਧੀਲੇ = ਸਾੜ ਦਿੱਤਾ। ਉਪਾੜੀਲੇ = ਪੁੱਟ ਦਿੱਤਾ। ਬਣੁ = ਬਾਗ਼। ਸਲਿ ਬਿਸਲਿ = ਸੱਲ ਬਿਸੱਲ {Skt. शल्य विशल्या}। ਸਲਿ = ਸੱਲ, ਪੀੜ। ਬਿਸਲਿ = ਵਿਸ਼ੱਲ, ਦੂਰ ਕਰਨ ਵਾਲੀ। ਆਣਿ = ਲਿਆ ਕੇ। ਤੋਖੀਲੇ = ਖ਼ੁਸ਼ ਕੀਤਾ।੫।ਕ੍ਰਿਤ = ਕੀਤਾ ਹੋਇਆ। ਪੂਰਬਲੇ = ਪਹਿਲਾ, ਪਹਿਲੇ ਜਨਮ ਦਾ। ਘਰ ਗੇਹਣਿ = ਹੇ (ਸਰੀਰ-) ਘਰ ਦੀ ਮਾਲਕ! ਹੇ ਮੇਰੀ ਜਿੰਦੇ! ਤਾ ਚੇ = ਤਾਂ ਤੇ। ਮੋਹਿ = ਮੈ।੬।



ਭਗਤ ਤ੍ਰਿਲੋਚਨ ਜੀ ਭੁਲੜ ਮੂਰਖ ਜਿੰਦ ਨੂੰ ਉਪਦੇਸ਼ ਕਰਦੇ ਹਨ ਕੇ ਪਰਮਾਤਮਾ ਨੂੰ ਦੋਸ਼ ਦੇਣ ਦਾ ਲਾਭ ਨਹੀਂ ਕਿਓਂ ਕੀ ਉਸ ਦੇ ਦੁਖ ਉਸਦੇ ਪੂਰਬਲੇ ਕਰਮਾ ਦੇ ਕਰਨ ਹਨ || ਬਾਕੀ ਸ਼ਬਦਾਂ ਵਿਚ ਭਗਤ ਜੀ ਸਮੇ ਦੀਆਂ ਅਨੇਕਾ ਉਦਾਰਨਾ(ਜਿਨਾ ਨੂੰ ਸਮੇ ਦੇ ਲੋਕ ਸੁਖਾਂ ਦੀ ਪ੍ਰਾਪਤੀ ਦਾ ਸਾਧਨ ਸਮਝਦੇ ਸਨ) ਲੈ ਕੇ ਸਮਝਾਉਂਦੇ ਹਨ ਕਿ ਇਹਨਾ ਕਰਮ ਕਾਂਡਾ ਦਾ ਕੋਈ ਲਾਭ ਨਹੀਂ ਹੋਵੇਗਾ ਤੇ ਅਖੀਰ ਆਪਣੇ ਆਪ ਨੂੰ ਸੰਬੋਧਨ ਕਰਕੇ ਦਸਦੇ ਹਨ ਕੇ ਪਰਮਾਤਮਾ ਦੀ ਭਗਤੀ ਹੀ ਪਿਛਲੇ ਕੁਕਰਮਾ ਮਿਟਾਣ ਦੇ ਸਮਰਥ ਹੈ ||
Reply Quote TweetFacebook
Sorry, only registered users may post in this forum.

Click here to login