ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ - Brochure

Posted by JASJIT SINGH 
ੴਵਾਹਿਗੁਰੂਜੀਕੀਫ਼ਤਹ॥

ਖ਼ਾਲਸਾ ਜੀਉ,

ਪ੍ਰਚੱਲਤ ਫ਼ਿਲਮੀ ਗੀਤਾਂ ਅਤੇ ਲੋਕ ਗਾਣਿਆਂ ਦੀਆਂ ਧੁਨਾਂ ਤੇ ਗੁਰਬਾਣੀ ਗਾਉਣਹਾਰਿਆਂ ਨੂੰ ਸੁਚੇਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਲੇਖ Brochure ਦੇ ਰੂਪ ਵਿਚ ਛਾਪ ਕੇ ਕੀਰਤਨ ਸਮਾਗਮਾਂ ਵਿਚ ਰੱਖਿਆ ਜਾਵੇ ਤਾਂ ਕਿ ਅਖੰਡ ਕੀਰਤਨੀ ਜੱਥੇ ਅੰਦਰ ਵੀ ਪ੍ਰਚੰਡ ਹੋ ਰਹੀ ਇਸ ਨਵੀਨ ਪ੍ਰਥਾ ਨੂੰ ਸੰਗਤਾਂ ਦੇ ਧਿਆਨ ਗੋਚਰੇ ਲਿਆਂਦਾ ਜਾ ਸਕੇ। ਭਾਈ ਸਾਹਿਬ ਜੀ ਦਾ ਇਹ ਲੇਖ ਇਸ ਵਧ ਰਹੀ ਕੁਰੀਤੀ ਨੂੰ ਖ਼ਾਸ ਕਰ ਜੱਥੇ ਵਿਚ ਕਾਫੀ ਹੱਦ ਤੱਕ ਠੱਲ ਪਾ ਸਕਦਾ ਹੈ। ਅਜੇ ਇਸ ਲੇਖ ਦਾ ਅੰਗ੍ਰੇਜ਼ੀ ਅਨੁਵਾਦ ਤਿਆਰ ਨਹੀਂ ਹੋ ਸਕਿਆ, ਜਲਦ ਹੀ ਤਿਆਰ ਕਰਕੇ ਉਹ ਵੀ ਸੰਗਤ ਦੀ ਖਿਦਮਤ ਵਿਚ ਪੇਸ਼ ਕੀਤਾ ਜਾਵੇਗਾ ਜੀ। ਫਿਲਹਾਲ ਸੰਗਤਾਂ ਨੂੰ ਅਗਰ ਇਹ Brochure ਚਾਹੀਦਾ ਹੋਵੇ ਤਾਂ ਦਾਸ ਇਸਨੂੰ ਹੋਰ ਪ੍ਰਿੰਟ ਕਰਵਾ ਕੇ ਭੇਜਣ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰੇਗਾ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ



***** ਪੂਰਾ ਲੇਖ *****

ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥

ਲਿਖਤ: ਭਾਈ ਸਾਹਿਬ ਰਣਧੀਰ ਸਿੰਘ ਜੀ
(‘ਸੂਰਾ’ ਜੂਨ 1989)


ਸਚਾ ਅਲਖ ਅਭੇਉ ਹਠਿ ਨ ਪਤੀਜਈ ॥
ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥… (ਪੰਨਾ 1285)

ਅਲੱਖ ਅਭੇਉ ਸੱਚਾ ਸਾਹਿਬ ਵਾਹਿਗੁਰੂ ਨਿਰੰਕਾਰ ਭਲਾ ਨਿਰੇ ਹਠ-ਕਰਮਾਂ ਨਾਲ ਕਿਵੇਂ ਪਤੀਜਦਾ, ਕਿਵੇ ਰਾਜ਼ੀ ਹੋ ਸਕਦਾ ਹੈ। ਪਤੀਜਦਾ ਹੈ ਤਾਂ ਪ੍ਰੇਮ ਨਾਲ ਕੀਤੇ ਸਿਫਤ ਸਾਲਾਹੀ ਸਚੇ ਕਰਮ ਨਾਮ ਅਭਿਆਸ ਕਮਾਈ ਦੁਆਰਾ ਹੀ ਪਤੀਜਦਾ ਹੈ। ਪ੍ਰੇਮ ਨਾਲ ਗਾਈ ਕੀਰਤਨਾਈ ਬਾਣੀ ਦੁਆਰਾ, ਜੋ ਗੁਰਮੁਖ ਗਾਂਵਦੇ ਹਨ, ਉਹ ਸੱਚਾ, ਸਭ ਤੋਂ ਵੱਧ ਅਤੇ ਛੇਤੀ ਤੋਂ ਛੇਤੀ ਪਤੀਜਦਾ ਰੀਝਦਾ ਹੈ। ਹੋਰ ਕੱਚੀ ਬਾਣੀ ਦੀਆਂ ਰਾਗਣੀਆਂ ਭਾਵੇਂ ਅਨਿਕ ਤਰੰਗੀ ਰਾਗਾਂ ਨਾਲ ਇੰਦਰ-ਅਖਾੜੇ ਦੀਆਂ ਪਰੀਆਂ ਭੀ ਜ਼ੋਰ ਲਾ ਲਾ ਕੇ ਗਾਵਣ, ਇਹਨਾਂ ਰਾਗਾਂ ਨਾਲ ਵਾਹਿਗੁਰੂ ਕਦੇ ਨਹੀਂ ਪਤੀਜਦਾ, ਕਿਉਂਕਿ ਇਹ ਰਾਗ ਮਨ-ਉਕਤ ਕਚ-ਮਿਲੇ ਗੀਤਾਂ ਵਾਲੇ ਹੁੰਦੇ ਹਨ। ਇਹਨਾਂ ਵਿਚ ਪ੍ਰੇਮ ਦੀ ਅੰਸ ਨਹੀਂ ਹੁੰਦੀ, ਨਾ ਹੀ ਰੱਬ ਨਾਲ ਜੋੜਨ ਵਾਲੀ ਰੱਬੀ ਖਿਚ ਮਨ-ਹਠੀ ਰਾਗਾਂ ਵਿਚ ਹੁੰਦੀ ਹੈ। ਇਹ ਰਾਗ ਤਾਂ ਮਨ ਦੀ ਚੰਚਲਤਾ ਨੂੰ ਹੀ ਵਧਾਉਂਦੇ ਹਨ। ਚੰਚਲਤਾ ਕਰਿ ਉਚਾਰੇ ਹੋਏ ਹੱਠ-ਗੀਤਾਰੇ ਰਾਗ ਹੀ ਹੁੰਦੇ ਹਨ। ਇਹਨਾਂ ਰਾਗਾਂ ਦੇ ਗਾਉਣ ਸੁਨਣ ਕਰਿ ਸਗੋਂ ਬਿਰਤੀਆਂ ਗਾਉਣ ਸੁਨਣ-ਹਾਰਿਆਂ ਦੀਆਂ ਹੋਰ ਉਚਾਟ ਅਤੇ ਚੰਚਲ ਹੁੰਦੀਆਂ ਹਨ। ਵਾਹਿਗੁਰੂ ਅਤੇ ਵਾਹਿਗੁਰੂ ਦੇ ਪ੍ਰੇਮ ਤੋਂ ਬੇਮੁਖ ਕਰਾਉਂਦੀਆਂ ਹਨ।

ਅੱਜ ਕਲ੍ਹ ਦੇ ਰਾਗ-ਰੀਤੀ ਅਖਾੜਿਆਂ ਵਿਚ ਇਹੀ ਕਚ-ਰਾਗ ਦਾ ਧੰਦਾ ਪਿਟਿਆ ਜਾਂਦਾ ਹੈ। ਸਾਰੀ ਦੁਨੀਆ ਏਹਨਾਂ ਰਾਗਾਂ ਨੇ ਪਟ ਕੇ ਵਗਾਹ ਦਿਤੀ ਹੈ, ਕੁਸੰਗ ਦੇ ਨਰਕ ਘੋਰ ਵਿਚ ਪਾ ਛੱਡੀ ਹੈ। ਪਰਵਾਰਾਂ ਦੇ ਪਰਵਾਰ ਇਸ ਰਾਗ ਦੇ ਚਸਕੇ ਵਿਚ ਰੁੜ੍ਹੇ ਹੋਏ ਰਸਾਤਲ ਨੂੰ ਚਲੇ ਜਾ ਰਹੇ ਹਨ। ਪਰ ਨਹੀਂ ਬਾਜ਼ ਆਉਂਦੇ। ਏਨ੍ਹਾਂ ਨੂੰ ਦੇਖਿ ਦੇਖਿ ਬੀਮਾਰੀ ਹੋਰ ਭੀ ਦਿਨੋ ਦਿਨ ਵਧਦੀ ਤੁਰੀ ਜਾ ਰਹੀ ਹੈ। ਕੋਈ ਠੱਲ੍ਹ ਨਹੀਂ, ਕੋਈ ਬਚਾਉ ਨਹੀਂ। ਰੁੜ੍ਹਾਉ ਹੀ ਰੁੜ੍ਹਾਉ ਹੈ। ਚਟਪਟੇ ਰਾਗਾਂ ਦੇ ਕੁਚਸਕੇ ਨੇ, ਜੋ ਅੱਜ ਕਲ੍ਹ ਦੇ ਸਿਨਮਿਆਂ ਅਤੇ ਥੀਏਟਰਾਂ ਵਿਚ ਗਾਏ ਸੁਣੇ ਜਾਂਦੇ ਹਨ, ਦੁਨੀਆ ਦੀ ਹਰ ਇਕ ਕੌਮ ਦੀ ਯੁਵਕ ਪਨੀਰੀ ਨੂੰ ਖੁਆਰ ਅਤੇ ਪਾਗਲ ਕਰ ਛਡਿਆ ਹੈ। ਨੌਜਵਾਨਾਂ ਦੇ ਆਚਾਰ ਗੰਦੇ ਕੀਤੇ ਹਨ। ਇਹਨਾਂ ਸਿਨਮਿਆਂ ਥੀਏਟਰੀਕਲ ਰਾਗਾਂ ਨੇ ਗਰੀਬ ਤੋਂ ਗਰੀਬ, ਮਾਇਆ ਕਰਕੇ ਕੰਗਾਲ ਤਬਕੇ ਦੇ ਬੁੱਢੇ ਬਾਲ ਅਤੇ ਜਵਾਨ ਇਸਤ੍ਰੀ ਮਰਦ ਪਰਵਾਰ ਉਜਾੜ ਕੇ ਫ਼ਨਾਹ ਕਰ ਦਿੱਤੇ ਹਨ।

ਫ਼ੀ-ਜ਼ਮਾਨੇ ਵਿਚ ਜੋ ਆਚਾਰ-ਹੀਨਤਾ ਤੇ ਨਿਰਧਨਤਾ ਅਤੇ ਹੋਰ ਪ੍ਰਕਾਰ ਦੀ ਕੁਚਿਲ ਕੁਚੀਲਤਾ ਸਾਰੀ ਦੁਨੀਆ ਵਿਚ ਵਰਤ ਰਹੀ ਹੈ, ਸੋ ਇਸ ਨਵ-ਫ਼ੈਸ਼ਨੀ ਰਾਗ ਦੀ ਪਟਮੇਲੀ ਕਰਕੇ ਹੀ ਵਰਤ ਰਹੀ ਹੈ, ਜਿਥੋਂ ਉਭਰਨਾ ਰੁੜ੍ਹੀ ਜਾਂਦੀ ਜਨਤਾ ਲਈ ਅਤੀਅੰਤ ਕਠਨ ਹੋ ਗਿਆ ਹੈ। ਇਸ ਰਾਗ ਦੀ ਪਟਮੇਲੀ ਨੇ ਇਨਸਾਨ ਮਾਤਰ ਨੂੰ ਹੈਵਾਨ ਬਣਾ ਛਡਿਆ ਹੈ ਅਤੇ ਸਦ-ਸਦੀਵੀ ਪਸ਼ੇਮਾਨਤਾ ਦੀ ਗਹਿਰ ਵਿਚ ਪਾ ਛਡਿਆ ਹੈ। ਸਭਸ ਦਾ, ਬੰਦੇ ਬਸ਼ਰ ਮਾਤਰ ਦਾ ਸੁਆਰਥ-ਪ੍ਰਮਾਰਥ ਖਾਨ-ਪਾਨ ਧਨ-ਧਾਮ ਸਭ ਕੁਛ ਵਿਗਾੜ ਛਡਿਆ ਹੈ। ਗੰਦੇ ਮੰਦੇ ਇਸ਼ਕੀਆ ਰਾਗਾਂ ਦੀਆਂ ਟੇਡੀਆਂ ਰੀਤਾਂ ਨੇ ਇਨਸਾਨੀ ਦਿਲੋ-ਦਿਮਾਗ ਨੂੰ ਗੰਦਾ ਪਰਾਗੰਦਾ ਕਰ ਦਿੱਤਾ ਹੋਇਆ ਹੈ। ਇਹਨਾਂ ਰਾਗਾਂ ਨਾਲ ਛਿਨ-ਭੰਗਰੀ ਕੁਚਸਕਤਾ ਭਰੀ ਖੀਨ-ਖਰਾਬੜੀ ਖੁਮਾਰੀ ਕੁਪੁਠੜੇ ਦਿਮਾਗਾਂ ਤੇ ਦਿਲਾਂ ਨੂੰ ਚੜ੍ਹ ਜਾਂਦੀ ਹੈ, ਪਰ ਛਿਨ ਮਾਤਰ ਵਿਚ ਉਤਰ ਜਾਂਦੀ ਹੈ। ਅਸਲ ਅਹਿਲਾਦ, ਸਦੀਵੀ ਖ਼ੁਸ਼ੀ ਵਾਲਾ ਅਹਿਲਾਦ ਇਹਨਾਂ ਕਚ-ਪਿਚੇ ਰਾਗਾਂ ਦੁਆਰਾ ਕਦਾਚਿਤ ਹਾਸਿਲ ਨਹੀਂ ਹੋ ਸਕਦਾ। ਪ੍ਰਮਾਰਥ ਵਲ ਰੁਚੀ ਹੀ ਨਹੀਂ ਦਉੜ ਸਕਦੀ। ਇਹ ਰਾਗ ਪਰਮਾਤਮ-ਪ੍ਰਾਪਤੀ ਦੇ ਪ੍ਰਮਾਰਥੀ ਪਾਸੇ ਵਲੋਂ ਸਗੋਂ ਬੇਮੁਖਤਾਈ ਕਰਾਉਣ ਦਾ ਕਾਰਨ ਬਣਦੇ ਹਨ। ਪਰਮਾਤਮਾ ਕਦੇ ਭਿਜਦਾ-ਪਸੀਜਦਾ ਹੈ ਇਹਨਾਂ ਰਾਗਾਂ ਰਾਗਣੀਆਂ ਦੁਆਰਾ? ਕਦੇ ਨਹੀਂ ਪਤੀਜਦਾ।

ਗੁਰਬਾਣੀ ਗਾਉਣ ਦੇ ਪ੍ਰਮਾਰਥੀ ਵੇਗ ਵਿਚ ਹੀ ਅਸਾਡੇ ਚੁਟਕੀਲੇ ਫੁਟਕੀਲੇ ਰਾਗੀਆਂ ਨੇ ਸਿਨਮਿਆਂ ਥੀਏਟਰਾਂ ਦੀਆਂ ਤਰਜ਼ਾਂ ਲਿਆਇ ਘਸੋੜੀਆਂ ਹਨ, ਜੋ ਗਾਵਨ ਸੁਨਣਹਾਰਿਆਂ ਦੀਆਂ ਮਾਨਸਕ ਤ੍ਰਿਸ਼ਨਾਵਾਂ ਹੀ ਵਧਾਉਂਦੀਆਂ ਹਨ। ਸਾਰੇ ਚਟਪਟੀਲੇ ਰਾਗੀ, ਚਟਪਟੀਲੇ ਰਾਗਾਂ ਦੀਆਂ ਤਰਜ਼ਾਂ ਦੇ ਕੁੱਠੇ ਹੋਏ ਤੇ ਉਨ੍ਹਾਂ ਦੇ ਸਰੋਤੇ ਨਿਰੀਆਂ ਰਾਗਾਂ ਦੀਆਂ ਚਟਪਟੀਲੀਆਂ ਦੇ ਹੀ ਮੁੱਠੇ ਹੋਏ ਹਨ। ਗੁਰਸ਼ਬਦ ਦੇ ਭਾਵ ਵਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ; ਕਿਸੇ ਦੀ ਸੁਰਤੀ ਹੀ ਨਹੀਂ ਜੁੜਦੀ। ਪਰਮਾਤਮਾ ਨਾਲ ਲਿਵ ਜੁੜਨ ਜੋੜਨ ਦਾ ਸਭ ਤੋਂ ਵਧੀਕ ਵਸੀਲਾ ਗੁਰਮਤਿ ਅਨੁਸਾਰ ਗੁਰੂ ਘਰ ਅੰਦਰ ਕੀਰਤਨ-ਰਸ-ਤਰੰਗ ਹੀ ਸੀ, ਸੋ ਉਸ ਦਾ ਅਭਾਵ ਹੋ ਰਿਹਾ ਹੈ। ਸੋ ਇਹਨਾਂ ਕੁਰਾਗਾਂ ਕੁਰੰਗਾਂ ਦੇ ਕੁਚਸਕੇ ਦੂਆਰਾ ਹੋ ਰਿਹਾ ਹੈ।

ਨਾਨਾ ਪ੍ਰਕਾਰ ਦੇ ਸੁਆਂਗ ਬਣਾ ਕੇ ਜੋ ਅਜ ਕਲ੍ਹ ਦੇ ਸਿਨਮਿਆਂ ਥੀਏਟਰਾਂ ਵਿਚ ਨਾਚ ਰੰਗ ਹੁੰਦੇ ਹਨ ਅਤੇ ਤਾਲ ਪੂਰੇ ਜਾਂਦੇ ਹਨ, ਇਹ ਸਭ ਨੌਜਵਾਨਾਂ ਨੂੰ ਕੀ, ਹਰ ਪ੍ਰਾਣੀ ਮਾਤਰ ਨੂੰ ਰਸਾਤਲ ਵਿਚ ਡੁਬੋਣ ਦਾ ਸਉਦਾ ਹੈ। ਪ੍ਰਮਾਰਥ ਵਲ ਤਾਂ ਕਿਸੇ ਨੇ ਕੀ ਮੁੜਨਾ ਸੀ, ਬਸ ਰੁੜ੍ਹਨ ਹੀ ਰੁੜ੍ਹਨ ਹੈ।

ਗੁਰਮਤਿ ਇਸ਼ਕ ਹਕੀਕੜੇ ਉਚ ਪ੍ਰਮਾਰਥੀ ਗੁਰਬਾਣੀ-ਕੀਰਤਨ ਦੇ ਰਸੀਅੜੇ ਗੁਰਮੁਖ ਜਨਾਂ ਨੂੰ ਇਹ ਕਚ-ਪਿਚੇ ਰਾਗ ਹਰਗਿਜ਼ ਨਹੀਂ ਭਾਉਦੇਂ। ਤਾਂ ਗੁਰੂ ਕਰਤਾਰ ਨੂੰ ਕਦੋਂ ਭਾ ਸਕਦੇ ਹਨ। ਉਹ ਪੁਰਖ ਅਗੰਮੜਾ ਕਦੋਂ ਪਤੀਜ ਸਕਦਾ ਹੈ ਇਹਨਾਂ ਰਾਗ ਰੰਗ ਅਖਾੜੇ ਵਾਲੀਆਂ ਰੀਝਾਂ ਤੇ।

ਬੜੇ ਹਨੇਰ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕਚ-ਪਿਚੇ ਰਾਗਾਂ ਦੇ ਕਚ ਦੇ ਢੇਰ ਵਿਚ ਕੰਚਨ ਨੂੰ ਰੁਲਾਇਆ ਜਾ ਰਿਹਾ ਹੈ। ਕੱਚੋਂ ਕੰਚਨ ਕਰਨਹਾਰੀ ਪਾਰਸ ਰੂਪੀ ਗੁਰਬਾਣੀ ਦੇ ਕੀਰਤਨ ਨੂੰ ਆਨਮਤੀਆਂ ਦੀ ਰੀਸੇ ਕੁਰੀਸੇ ਗੰਦੇ ਰਾਗਾਂ ਦੇ ਨਾਲ ਹੀ ਰੇਡਿਉ ਉਤੇ ਬ੍ਰਾਡਕਾਸਟ ਕਰ ਕੇ ਗਾਇਆ ਜਾ ਰਿਹਾ ਹੈ। ਜਿਸ ਰੇਡਿਉ ਉਤੇ ਗੰਦੇ ਰਾਗ ਬ੍ਰਾਡਕਾਸਟ ਕੀਤੇ ਜਾਂਦੇ ਹਨ ਉਸੇ ਰੇਡਿਉ-ਸੈਟ ਉਤੇ ਲੋਭ-ਲਾਲਚੀ ਸਿਖ ਰਾਗੀ ਗੁਰ-ਸ਼ਬਦ ਦੇ ਕੀਰਤਨ ਨੂੰ ਬ੍ਰਾਡਕਾਸਟ ਕਰ ਕੇ ਵੇਚ ਰਹੇ ਹਨ। ਬੜੀ ਹੀ ਸ਼ਰਮ ਵਾਲੀ ਗੱਲ ਹੈ। ਕੀ ਇਹ ਗੁਰਬਾਣੀ ਦਾ ਪਰਚਾਰ ਹੈ ਕਿ ਪਰਹਾਰ? ਏਸ ਨੂੰ ਇਕ-ਦਮ ਰੋਕਿਆ ਜਾਣਾ ਚਾਹੀਦਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਜੋਤਿ-ਅਵਤਾਰਾਂ ਸਮੇਂ ਕੇਵਲ ਆਨਮਤੀਆਂ ਅੰਦਰ ਹੀ ਇਹ ਕੁਚਸਕੇ ਭਰੀ ਰੀਤੀ ਸੀ। ਗੁਰਸਿਖਾਂ ਨੂੰ ਏਸ ਕੁਚਸਕੇ ਤੋਂ ਬਿਵਰਜਤ ਕਰਨ ਲਈ ਹੀ ਸੱਚੇ ਪਾਤਸ਼ਾਹ ਨੇ ਪਾਖੰਡ ਰਾਗ ਦੇ ਗਾਵਣ ਦੀ ਨਿਖੇਧੀ ਕੀਤੀ ਹੈ ਅਤੇ ਦੱਸਿਆ ਹੈ, “ ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ॥” ਇਸ ਗੁਰ-ਵਾਕ ਦੁਪੰਗਤੀ ਦੁਆਰਾ ਨਾ ਸਿਰਫ਼ ਕਚ-ਪਿਚੇ ਰਾਗਾਂ ਦੀ ਹੀ ਨਿਖੇਧੀ ਕੀਤੀ ਗਈ ਹੈ, ਬਲਕਿ ਤਾਲ-ਪੂਰਨੇ ਨਾਦਾਂ ਨੂੰ ਭੀ ਨਿਖੇਧਿਆ ਗਿਆ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ, ਇਸ ਤਰ੍ਹਾਂ ਨਚਣ ਟਪਣ ਨਾਲ ਭਗਤੀ ਨਹੀਂ ਹੁੰਦੀ, ਜੈਸਾ ਕਿ ਭਗਤੀਏ ਫ਼ਿਰਕੇ ਭਗਤੀਆਂ ਨੂੰ ਭਗਤਿ ਪਾਉਣ (ਰਾਸ ਪਾਉਣ) ਦਾ ਮਾਣ ਸੀ।


(ਪੁਸਤਕ “ਗੁਰਮਤਿ ਅਧਿਆਤਮ ਕਰਮ ਫ਼ਿਲਾਸਫ਼ੀ” ‘ਚੋਂ)
Reply Quote TweetFacebook
Wonderful post, Bhai Jasjit Singh jeeo! I recently re-read this article of Bhai Sahib and it was so refreshing.

Please note that the pamphlet is not showing fully in the post above.

Kulbir Singh
Reply Quote TweetFacebook
Is from Vaheguroo Simran book?
Reply Quote TweetFacebook
Bhai Kulbir Singh Jio, it's adjusted for screen resolution but above image is not of print quality.
Vista jio, this article is originally from Gurmat Karam Philosophy book.
Reply Quote TweetFacebook
Waheguru !!
Reply Quote TweetFacebook
Sorry, only registered users may post in this forum.

Click here to login