ਵੀਰ ਮੇਰੇ ਆਖਣ ਵੰਗਾਰ,
ਸ਼ਰਮ ਨੀ ਆਉਂਦੀ ਤੈਨੂੰ ਜਾਰ,
ਭੁਲਕੇ ਸਾਹਿਬ ਸਤਗੁਰੁ ਪਿਆਰਾ,
ਸੁਤਾ ਪਿਆ ਸੇਜ ਸਵਾਰ,
ਹੈਂ ਨੀ ਚੇਤੇ ਬਚਨ ਜੋ ਕੀਤਾ ਸਤਗੁਰੁ ਨਾਲ,
ਕੀ ਮੈਂ ਆਖਾ ਨਾਹੀ ਮੈਂ ਆਖਣ ਜ਼ੋਰ,
ਹੱਸਾ ਮੈਂ ਆਪਣੇ ਆਪ ਤੇ ਹੋਕੇ ਸ਼ਰਮ ਸ਼ੋਰ,
ਸਚ ਦੱਸਾ ਕੋਈ ਵਸ ਨੀ ਨਿਮਾਣੀ ਜਿੰਦ ਦਾ,
ਓਹਦੀ ਆਸ ਅੰਦਰ ਮ਼ਰ ਕੇ ਵੀ ਜੀਉਂਦਿਆ,
ਜਿੰਦਗੀ ਮੇਰੀ ਹੀ ਬਣੀ ਹੈ ਸਜ਼ਾ ਮੇਰੀ,
ਮਾਰਨਾ ਰਖਣਾ ਹੈ ਹਥ ਓਹਦੇ,
ਕੀ ਜਾਗਾ ਮੈਂ ਉਠ ਸਵੇਰੇ,
ਪੰਜ ਦੂਤਾ ਰਲ, ਹੈ ਢਾਹਿਆ ਜੁਲਮ,
ਮੈਂ ਬਣੀ ਦੁਹਾਗਣ, ਨਿਤ ਕਰਦੇ ਭੋਗ ਵਿਲਾਸਾ,
ਅਜਰ ਦੁਖ ਤੋਂ ਬਾਅਦ ਜੋ ਗਾਫਲਤਾ ਆਉਂਦੀ,
ਹੈ ਹਾਲਤ ਕੁਝ ਐਸੀ ਹੋਈ,
ਕੀ ...ਕਰ ਸਕਾ ਕੁਝ ਦਸੋ ਜੀ?
ਹੈ ਬਸ ਏਹੋ ਅਰਜ਼ ਅਰਜੋਈ......