ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇਕ ਪਰਮਹੰਸ ਗੁਰਮੁਖ

Posted by Kulbir Singh 
ਇਕ ਪਰਮਹੰਸ ਗੁਰਮੁਖ ਰੋਜ਼ ਸਵੇਰੇ ਉਠਦਾ ਸੀ।
ਹਿਰਦੇ ਉਸਦੇ ਪਾਰਬ੍ਰਹਮ ਰੋਜ਼ ਹੀ ਵੁਠਦਾ ਸੀ।
ਬਾਣੀ ਤੇ ਨਾਮ ਨੂੰ ਉਹ ਸੀਨੇ ਅੰਦਰ ਘੁਟਦਾ ਸੀ।
ਸਤਿਗੁਰ ਉਸਤੇ ਦਇਆਲ ਤੇ ਸਦਾ ਤੁਠਦਾ ਸੀ

ਬਾਣੀ ਦਾ ਅਭਿਆਸ ਉਹ ਵਿਗਸ ਕੇ ਕਰਦਾ ਸੀ।
ਉਹਦਾ ਪ੍ਰਤਾਪ ਦੇਖ ਜਮ ਵੀ ਉਸਤੋਂ ਡਰਦਾ ਸੀ।
ਨਾਲ ਹੀ ਕੁਝ ਸ਼ਰਾਰਤ ਕਰਨੋਂ ਉਹ ਨਾ ਹਟਦਾ ਸੀ।
ਕੁਝ ਕਮਾਈ ਖਰਾਬ ਇਸ ਤਰਾਂ ਉਹ ਕਰਦਾ ਸੀ।

ਕੋਈ ਥੋੜੀ ਸ਼ਰਾਰਤ ਕਰੇ ਤਾਂ ਕੋਈ ਗਲ ਨਹੀਂ ਹੁੰਦੀ।
ਪਰ ਗੁਰਮਤਿ ਦੀ ਉਲੰਘਣਾ ਕਰਨੀ ਝਲ ਨਹੀਂ ਹੁੰਦੀ।

ਮਨਮਤਿ ਕਰਨ ਦਾ ਫਲ ਹਰੇਕ ਨੂੰ ਭੋਗਣਾ ਪੈਂਦਾ ਹੈ।
ਕਿਰਪਾ ਦਾ ਅਭਾਵ ਹੋਣ ਤੇ ਪਛਤੋਗਨਾ ਪੈਂਦਾ ਹੈ।

ਸਿੰਘਾਂ ਨੂੰ ਕੁਬੋਲ ਬੋਲਣੇ ਗਲਤੀ ਬਹੁਤ ਭਾਰੀ ਹੈ।
ਇਸ ਗਲਤੀ ਨਾਲ ਸਮਝੋ ਨਰਕ ਦੀ ਤਿਆਰੀ ਹੈ।

ਸਜ਼ਾ ਤੋਂ ਪਹਿਲਾਂ ਰੱਬ ਗੁਣਾਂ ਦਾ ਅਭਾਵ ਹੈ ਕਰਦਾ।
ਅੰਮ੍ਰਿਤ ਵੇਲੇ ਬਾਣੀ ਤੇ ਨਾਮ ਤੋਂ ਜੀਵ ਹੈ ਹਟਦਾ।
ਢਿਲ ਤੋਂ ਮਗਰੋਂ ਮਨ ਪਾਪ ਲਈ ਉਪਾਵ ਹੈ ਕਰਦਾ।
ਪਾਪ ਕਰਨ ਨਾਲ ਸਜ਼ਾ ਦਾ ਇੰਤਜ਼ਾਮ ਹੈ ਕਰਦਾ।

ਪਰ ਸਤਿਗੁਰੂ ਸਦਾ ਦਇਆਲ ਹੈ ਵੈਰ ਕਦੇ ਨਾ ਕਰੇ।
ਅਪਰਾਧੀ ਨੂੰ ਬਖਸ਼ਣ ਵਿਚ ਉਹ ਦੇਰ ਕਦੇ ਨਾ ਕਰੇ॥

ਸਿੰਘ ਨੂੰ ਚਾਹੀਦਾ ਹੈ ਕਿ ਤੌਬਾ ਪਾਪ ਤੋਂ ਕਰੇ।
ਅੱਗੇ ਤੋਂ ਸ਼ਰਾਰਤ ਕਰਨ ਤੋਂ ਸਦਾ ਹੀ ਡਰੇ।
ਬਾਣੀ ਦੀ ਕੀਤੀ ਕਮਾਈ ਨੂੰ ਉਹ ਅੰਦਰ ਜਰੇ।
ਹੋਰਨਾਂ ਨੂੰ ਉਹ ਤਰਾਏ ਤੇ ਨਾਲੇ ਆਪ ਵੀ ਤਰੇ॥

ਕੁਲਬੀਰ ਸਿੰਘ ਦੀ ਬੇਨਤੀ ਸੁਣ ਮਿਤਰ ਪਿਆਰੇ।
ਨਾਮ ਜਪਣ ਦਾ ਸੁਆਦ ਬਹੁਤ ਹੈ ਸੰਗਿ ਤੁਮਾਰੇ।
ਸੰਗਤਿ ਬਖਸ਼ ਜੀ ਆਪਣੀ ਕਰੋ ਮਿਹਰ ਹਮਾਰੇ।
ਅਸੀਂ ਪੀਵੀਏ ਧੋ ਧੋ ਰੋਜ਼ ਤੁਮਰੇ ਕਮਲ ਚਰਨਾਰੇ।
Reply Quote TweetFacebook
ਉਹ ਪਰਮਹੰਸ ਸਜਣੋ ਸ਼ਾਇਦ ਈ ਬਖ਼ਸ਼ਿਆ ਜਾਵੇ
ਕੀਤੇ ਕਰਮ ਉਹਨੇ ਅਨੇਕ ਗੰਵਾਰ ਬਿਕਾਰ ਘਨ ਵਾਲੇ
ਪਤਾ ਨੀ ਬਾਈ ਕਿਹੜਾ ਕਰਮ ਜਾਗ ਪਿਆ ਉਸ ਸਿੰਘ ਦਾ
ਕਿਹੜੇ ਜਨਮਾਂ ਦਾ ਵੈਰ ਉਹਨੂੰ ਲੈ ਕਿ ਰੋੜ ਗਿਆ
ਆਂਦਾ ਸੀ ਬੜਾ ਸੱਜ ਫ਼ੱਬ ਰੋਜ਼ ਗੁਰਸਿਖਾਂ ਦੇ ਕੋਲ
ਨਾਲੇ ਲਾਂਦਾ ਸੀ ਉਹ ਅਖੰਡ ਪਾਠ ਸਾਹਿਬਾਂ ਤੇ ਰੋਲ
ਪਤਾ ਨੀ ਕੀ ਹੋਗਿਆ ਉਹਨੂੰ ਅੱਜ, ਵਿਚਾਰਾ
ਕੀਤਾ ਕੰਮ ਉਹਨੇ ਅੰਰੰਗਜ਼ਾਬ ਵਾਲਾ
ਲਈ ਟੱਕਰ ਉਹਨੇ ਐਸੇ ਗੁਰਮੁਖਾਂ ਨਾਲ
ਜਿਹੜੇ ਚੜ੍ਹੇ ਨੇ ਦਸਵੇਂ ਅਕਾਸ਼ 'ਚ,ਤੇ ਆਪ ਪਈ ਉਹਨੂੰ ਸਤਿਗੁਰੂ ਦੀ ਡਾਂਗ
ਕੋਈ ਗੱਲ ਨੀ, ਇਕ ਗੱਲ ਸੁਣ ਲਾ
ਜਦੋਂ ਜਮਦੂਤ ਨੇ ਸੰਗਲ ਗੱਲੇ 'ਚ ਪਾਣਾ
'ਤੇ ਤੈਨੂੰ ਖਿੱਛ ਧੂਹ ਕਿ ਲਜਾਉਣਾ
ਉੱਥੇ ਅੱਗੇ ਕਚਿਹਰੀ 'ਚ ਹੋਣਾ ਤੈਂ ਸ਼ਰਮ ਸਾਰ
ਜਦੋਂ ਪੁੱਛਿਆ ਜਾਊ ਤੈਂਥੋਂ ਇਸ ਕਰਮ ਦਾ ਹਿਸਾਬ ਕਤਾਬ
ਲੈਣੀ ਤਲਾਸ਼ੀ ਤੇਰੀ ਪੂਰੀ ਧਰਮ ਰਾਜ ਨੇ, ਨਾਲੇ ਭੇਜੂਗਾ ਤੈਨੂੰ ਨਰਕ ਹਜ਼ਾਰ
ਅੱਗੇ ਸਿੰਘਾਂ ਦੀ ਖ਼ੁਸ਼ੀ ਐ, ਕਿ ਕਿਂਵੇਂ ਨਿਪਟਾਉਣਾ ਹੈ ਇਹ ਮਸਲਾ
ਪਾਇਆ ਕਲੇਸ਼ ਇਸ ਸਿੰਘ ਨੇ, ਹੁਣ ਫ਼ਿਰਦਾ ਪਇਆ ਹੈ ਆਪ ਕਮਲਾ
Reply Quote TweetFacebook
Sorry, only registered users may post in this forum.

Click here to login