ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਿਖ,ਗੁਰੂ ਤੇ ਵਿਚੋਲਾ

Posted by Balraj Singh 
ਸਿਖ,ਗੁਰੂ ਤੇ ਵਿਚੋਲਾ


ਦਾਸ ਦੇ ਮਨ ਵਿਚ ਕਲ ਤੋਂ ਇਕ ਬਹੁਤ ਪ੍ਰਬਲ ਵਿਚਾਰ ਉਠ ਰਹੀ ਹੈ ਕਿ ਪੰਥ ਦੀ ਅਜ ਦੀ ਇਹ ਹਾਲਤ/ਪੰਥ ਵਿਚ ਪਈਆਂ ਇਹ ਸਾਰੀਆਂ ਦੁਬ੍ਦਾਂ ਦਾ ਵਡਾ ਕਾਰਨ, ਸਿਖ ਤੇ ਗੁਰੂ ਵਿਚ ਬਣ ਬੇਠੇ ਵਿਚੋਲੇ - ਵਿਚਾਰਕ ਗ੍ਰੰਥੀ,ਬਾਬੇ, ਆਪੋਂ ਬਣੇ ਬ੍ਰਹਮ ਗਿਆਨੀ/ਸੰਤ,ਕਥਾ ਵਾਚਿਕ ਆਦਿਕ ਲੋਕਾਂ ਕਰਕੇ ਹੈ || ਮੈਂ ਇਸ ਨੂੰ ਸਿਖ ਕੌਮ ਦਾ ਦੁਰਭਾਗ ਸਮ੍ਜ੍ਦਾਂ ਹਾਂ ਕੇ ਜਿਸ ਸਿਖ ਦਾ ਗੁਰੂ ਏਨਾ ਸਮਰਥ ਤੇ ਏਨਾ ਪੂਰਨ ਹੈ ਉਸ ਸਿਖ ਨੂੰ ਏਨਾ ਲੋਕਾਂ ਤੇ ਗੁਰੂ ਦਾ ਹੁਕਮ ਸੁਨਣ/ਜਾਨਣ ਲੈ ਨਿਰ੍ਬਰ ਕਰਨਾ ਪਿਆ | ਸ਼ਾਇਦ ਇਸ ਦਾ ਵਡਾ ਕਰਨ ਕੌਮ ਵਿਚ ਵਡੀ ਸ਼੍ਰੇਣੀ ਦੀ ਅਨਪੜਤਾ ਤੇ ਜਾਂ ਇਕ ਆਮ ਭੋਲੇ-ਭਾਲੇ ਸਿਖ ਦਾ ਏਨਾ ਲੋਕਾਂ ਤੇ ਬੇ-ਇਨ੍ਤਹਾ ਵਿਸ਼ਵਾਸ ਹੈ ||

ਦਾਸ ਕਲ ਕਿਸੇ ਕਾਰਨ ਕਰਕੇ ਕਿਤੇ ਪਹੁੰਚਾ ਹੋਇਆ ਸੀ ਤੇ ਦਰਵਾਜੇ ਤੇ ਹੀ ਇਹ ਬੋਲ ਕੰਨੀ ਪਏ || "ਗੁਰੂ ਨੂੰ ਹਰ ਕਮ ਕਰਨ ਵੇਲੇ ਯਾਦ ਰਖਣਾ ਹੀ ਗੁਰੂ ਦਾ ਸਿਮਰਨ ਹੈ,ਗੁਰੂ ਸਾਨੂੰ ਭੋਰਿਆਂ ਵਿਚ ਬੈਠ ਕੇ ਅਖਰ ਦੀ ਰਟ ਲਗਾਉਣ ਨੂੰ ਨਹੀਂ ਕਹਿੰਦਾ,....................." || ਦਾਸ, ਪਰਿਵਾਰ ਕੋਲ ਜਾ ਕੇ ਬੈਠਾ ਤੇ ਦੇਖਿਆ ਕਿ ਇਹ TV ਤੇ ਚਲ ਰਹੀ ਇਕ ਪ੍ਰਸਿਧ ਕਥਾ-ਵਾਚਿਕ ਦੇ ਬੋਲ ਸਨ|| ਦੇਖਦਾ ਹਾਂ ਕੇ ਪਰਿਵਾਰ ਹੀ ਨਹੀਂ ਸਗੋਂ ਇਸ ਕਥਾ ਵਾਲੀ ਜਗਾ ਤੇ ਬੈਠੇ ਹਜ਼ਾਰਾਂ ਲੋਕਾਂ ਦੀਆਂ ਇਸ ਵਿਚਾਰ ਨੂੰ ਸੁਣਦਿਆਂ ਅਖਾਂ ਬੰਦ ਸਨ || ਕਥਾ ਵਾਚਿਕ ਐਸੀਆਂ ਅਨੇਕਾਂ ਗਲਾਂ ਏਨੇ ਪ੍ਰਭਾਵ ਪੂਰਵਕ ਤਰੀਕੇ ਨਾਲ ਕਹ ਰਿਹਾ ਸੀ ਕਿ ਸੁਨਣ ਵਾਲੇ ਹਰੇਕ ਪਰਾਣੀ ਦੇ ਚੇਹਰੇ ਤੇ ਇਸ ਦੇ ਲਈ ਵਾਹ-੨ ਲਿਖਿਆ ਹੋਇਆ ਸੀ || ਸਾਰਾ ਦਿਨ ਦਾਸ ਸੋਚਦਾ ਰਿਹਾ ਤੇ ਕੁਝ ਸਿੰਘਾਂ ਨਾਲ ਵਿਚਾਰ ਵੀ ਕੀਤੀ || ਕੁਝ ਕੂ ਸਾਲ ਪਹਲਾ ਇਕ ਹੋਰ ਪ੍ਰਸਿਧ ਵਿਚਾਰਕ ਨੇ ਵੀ ਨਾਮ ਸਿਮਰਨ ਨੂੰ ਤੋਤਾ ਰਟਨ ਆਦਿਕ ਨਾਮ ਨਾਲ ਸੰਬੋਧਨ ਕੀਤਾ ਸੀ, ਨਾ ਜਾਣੇ ਹੋਰ ਇੰਨਾ ਜਹੀ ਮੰਡਲੀ ਵਿਚ ਕਿਨੇ ਐਸੇ ਕਹੰਦੇ-ਕਹਾਉਂਦੇ ਕਥਾ ਵਾਚਿਕ ਹੋਣਗੇ ਜੋ ਇਹ ਸੰਦੇਸ਼ ਨਿਤ ਕਿਨੇ ਲੋਕਾਂ ਨੂੰ ਦੇਂਦੇ ਹੋਣਗੇ || ਹੁਣ ਸੋਚੋ ਜੋ ਸਿਖ ਇਸ ਕਥਾ ਕਾਰ ਨੂੰ ਇਨ-ਬਿਨ ਸਚ ਮਨ ਲਏ ਤੇ ਇਸ ਦੇ ਪਿਛੇ ਲਗ ਤੁਰੇ (ਜੈਸਾ ਕੇ ਹੋ ਰਿਹਾ ਹੈ) ਕਿ ਓਹ ਕਦੇ ਇਸ ਅਮ੍ਰਿਤ ਰੂਪੀ,ਜਨਮ-ਮਰਨ ਦੇ ਬੰਦਨ ਚੋਂ ਮੁਕਤੀ ਦਿਲਾਨ ਵਾਲੇ ਤੇ ਹੋਰ ਅਨੇਕਾ ਬਰਕਤਾਂ ਭਰੇ ਇਸ ਨਾਮ ਨੂੰ ਕਦੇ ਜਪਣ ਦੀ ਕਦੇ ਸੋਚ ਵੀ ਸੋਚੇਗਾ || ਇਸ ਕਥਾ ਕਾਰ ਦੇ ਪਿਛੇ ਲਗੇ ਦੀ ਭਗਤੀ ਬਸ ਕੁਝ ਹੇਠ ਲਿਖੇ ਵਿਚਾਰਾਂ ਤਕ ਹੀ ਸੀਮਤ ਰਹ ਜਾਇਗੀ

-- ਓਹ ਕਾਰ ਨੂੰ ਵੇਖ ਕੇ ਵੇਖ ਕੇ ਬੋਲੇਗਾ "ਵਾਹ ਵਾਹੇਗੁਰੁ ਤੂੰ ਕਿਡਾ ਵਡਾ ਮੇਕੈਨਿਕ ਹੈਂ
-- ਇਕ ਸੁੰਦਰ ਕੁਰਸੀ ਨੂੰ ਵੇਖ ਕੇ ਉਸ ਦਾ ਮਨ ਵਾਹਿਗੁਰੂ ਨੂੰ ਸਿਆਣਾ ਤਰਖਾਣ ਕਹਕੇ ਵਾਹ-ਵਾਹ ਕਰ ਉਠੇਗਾ
-- ਆਦਿਕ

ਇਹ ਸਭ ਸੋਚਦਾ ਜਦ ਦਾਸ ਨੇ ਸ਼ਾਮ ਨੂੰ ਭਾਈ ਸਾਹਿਬ ਦੀ ਕਿਤਾਬ "ਨਾਮ ਅਭਿਆਸ ਕਮਾਈ" ਫੜੀ ਤੇ ਮਨ ਹੈਰਾਨ ਪਰੇਸ਼ਾਨ ਤੇ ਗਦ-ਗਦ ਕਰ ਉਠਿਆ ਜਦ ਕਿਤਾਬ ਚੈਪਟਰ ਨੰਬਰ ੨ ਤੇ ਖੁਲੀ ਜਿਥੇ ਸਾਰਾ ਇਸੇ ਚੀਜ਼ ਦਾ ਖੁਲਾਸਾ ਹੈ|| ਇਥੇ ਭਾਈ ਸਾਹਿਬ ਨੇ ਨਾਮ ਨੂੰ ਗ੍ਹੋਰਖ ਧੰਦਾ ਦਸਣ ਵਾਲਿਆਂ ਨੂੰ ਲੰਮੇ ਹਥੀਂ ਲਿਆ ਹੈ ਤੇ ਇਕ-ਇਕ ਲਾਇਨ ਨੂੰ ਗੁਰਬਾਣੀ ਦੀ ਇਕ ਇਕ ਪੰਕਤੀ ਨਾਲ ਫੁਰ੍ਮਾਨਿਤ ਕੀਤਾ ਹੈ || ਕੁਝ ਪਲ ਇੰਜ ਲਗਿਆ ਕੇ ਭਾਈ ਸਾਹਿਬ ਜੀ ਨੇ ਮਨ ਦੀ ਸਾਰੀ ਦਿਸ਼ਾ ਬੁਝ ਲਈ ਹੋਵੇ ਤੇ ਇਹਨਾ ਕੁਝ ਸਫਿਆਂ ਤੇ ਮੇਰੇ ਮਨ ਦੇ ਉਸ ਵੇਲੇ ਦੇ ਸਵਾਲਾਂ ਦਾ ਜਵਾਬ ਦੇ ਰਹੇ ਹੋਣ || ਦੋ ਕੋ ਘੰਟੇ ਪੇਹ੍ਲਾਂ ਹੀ ਭਾਈ ਸਾਹਿਬ ਜੀ ਦੇ ਇਕ ਪਰਾਣੇ ਸੰਗੀ ਸਾਥੀ ਜੀ ਨਾਲ ਕੁਝ ਕੂ ਮਿੰਟ ਮੁਲਾਕਾਤ ਹੋਈ ਸੀ, ਜਿਨਾ ਨੇ ਭਿਜੀਆਂ ਅਖਾਂ ਨਾਲ ਭਾਈ ਸਭ ਜੀ ਦੀਆਂ ਤਾਰੀਫਾਂ ਦੇ ਪੁਲ ਬਨਦੇ ਓਹਨਾ ਨੂੰ ਹਾਜਰ-ਨਾਜ਼ਰ, ਸੰਤ,ਪੂਰਨ ਬਰਮ-ਗਿਆਨੀ ਆਦਿਕ ਸਬਦਾਂ ਸੰਬੋਦਨ ਕੀਤਾ ਸੀ || ਬਸ ਜੀ ਮਨ ਗਜ-ਗਜ ਕਰ ਉਠਿਆ ਤੇ ਹੰਜੂ ਭਰੀਆਂ ਅਖਾਂ ਤੇ ਭੁਬੀ ਰੋਂਦੇ ਮਨ ਦੀ ਇਹ ਹੀ ਆਵਾਜ਼ ਤੇ ਪੁਕਾਰ ਸੀ

-- ਹੇ ਸਚੇ-ਪਾਤਸਾਹ ਜੇ ਆਪਣੇ ਤੋਂ ਇਲਾਵਾ ਕਿਸੇ ਹੋਰ ਦਾ ਸੰਗ ਕਰਵਾਉਣਾ ਹੈ ਤਾਂ ਓਹ ਕੇਵਲ ਆਪ ਦਾ ਲਾਡਲਾ ਸੰਤ ਹੋਵੇ ਜਿਸ ਨੂੰ ਮਿਲ ਕੇ ਮਨ ਦੇ ਸਾਰੇ ਫੁਰਨੇ ਮੁਕ ਜਾਣ, ਨਾਮ ਦੀ ਫੁਹਾਰ ਛੁਟੇ, ਤੈਨੂ ਮਿਲਣ ਦੀ ਕੂਕ ਨਿਕਲੇ, ਤੈਨੂ ਮਿਲਣ ਦਾ ਰਾਹ ਦਿੱਸੇ, ਇਹ ਲੋਭੀ ਦਾ ਲੋਭ ਮੁਕੇ,ਕਾਮੀ ਦਾ ਕਾਮ ਸੁਕੇ,ਕ੍ਰੋਧੀ ਦਾ ਕਰੋਧ ਫੁਕੇ, ਹੰਕਾਰੀ ਦਾ ਹੰਕਾਰ ਰੁਕੇ ||



ਦਾਸ ਕੋਸ਼ਿਸ ਕਰੇਗਾ ਕੇ ਭਾਈ ਸਾਹਿਬ ਦੀ ਨਾਮ ਦੀ ਅਨ੍ਮੋਲਿਕ ਲਿਖਤ SITE ਤੇ ਪਾਈ ਜਾਵੇ
Reply Quote TweetFacebook
ਭਾਈ ਸਾਹਿਬ ਬਲਰਾਜ ਸਿੰਘ ਜੀਉ ਮਰਜ਼-ਏ-ਕੌਮ ਖੂਬ ਬਿਆਨ ਕੀਤਾ ਹੈ। ਅਜੋਕੇ ਸਰਟੀਫਾਈਡ ਗਿਆਨੀਆਂ, ਕਥੋਗੜਾਂ ਤੇ ਕਚ ਘਰੜ ਸੰਤਾਂ/ਬ੍ਰਹਮਗਿਆਨੀਆਂ ਨੇ ਚੰਗੀ ਭਲੀ ਗੁਰੂ ਦੇ ਗੁਰਮਤ ਗਾਡੀ ਰਾਹ ਚੱਲ ਰਹੀ ਕੌਮ ਨੂੰ ਮਨ ਘੜਤ ਕਥੋਲੀਆਂ ਅਤੇ ਮਸ਼ਕੂਲੇ ਸੁਣਾ ਸੁਣਾ ਕੇ ਖੱਤਿਆਂ ਦੇ ਰਾਹ ਪਾ ਦਿੱਤਾ ਹੈ। ਕੰਨ ਰਸੀ ‘ਚ ਪਏ ਬਹੁਤਿਆਂ ਨੂੰ ਇਹੋ ਹੀ ਸਿੱਖ ਮਾਰਗ ਜਾਪਣ ਲੱਗ ਪਿਆ ਹੈ। ਨਾਮ-ਬਾਣੀ ਦਾ ਆਹਰ ਉਹਨਾਂ ਨੂੰ ਝੂਠ ਹੀ ਜਾਪਦਾ ਹੈ। ਪਰ ਕੋਟਾਨ ਕੋਟ ਵਾਰੇ ਬਲਿਹਾਰੇ ਜਾਈਏ ਸ੍ਰੀ ਸੱਚੇ ਗੁਰਦੇਵ ਜੀ ਨੇ ਜਿਨ੍ਹਾਂ ਕਿਰਪਾ ਦ੍ਰਿਸ਼ਟੀ ਕਰ ਐਸੇ ਸੰਤ ਵੀ ਕੌਮ ਲਈ ਪੈਦਾ ਕੀਤੇ ਜਿਨ੍ਹਾਂ ਬਾਬਤ ਗੁਰੂ ਸਾਹਿਬ ਫੁਰਮਾ ਰਹੇ ਹਨ ਕਿ:

ਸਲੋਕ ਡਖਣੇ ਮ: 5 ॥
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥1॥ (ਪੰਨਾ 1102)


ਬਸ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਲੇਖਣੀਆਂ ਇਹੀ ਹੀ ਗੁਰੂ ਸਾਹਿਬ ਜੀ ਦੀਆਂ ਸੇਵਾ ਕਰ ਰਹੀਆਂ ਹਨ ਅਤੇ ਭਾਈ ਰਣਧੀਰ ਸਿੰਘ ਜੀ ਅੱਜ ਵੀ ਨਾਸਤਕਾਂ ਅਤੇ ਚੁੰਚ ਗਿਆਨੀਆਂ ਨੂੰ ਆੜੇ ਹੱਥੀ ਲੈਣ ਲਈ ਉਵੇਂ ਹੀ ਪੰਥ ਵਿਚ ਜਿਉਂਦਾ ਹਨ ਜਿਵੇਂ 70-80 ਸਾਲ ਪਹਿਲਾਂ।
Reply Quote TweetFacebook
Excellent thoughts, Bhai Balraj Singh jeeo. There is an Urdu saying:

ਨੀਮ ਹਕੀਮ ਖਤਰਾ-ਏ-ਜਾਨ।
ਅਹਿਮਕ ਮੁਲਾਂ ਖਤਰਾ-ਏ-ਈਮਾਨ।

It means that consulting a novice doctor can result in danger to one's life and consulting a novice Mullah can result in danger to one's Dharma. Same way, listening to pseudo Gyanis can result in getting misunderstandings about Gurmat and this can result in Dubidha in Mind. Bhai Gurdaas jee has written that by holding the tail of a sheep, one cannot swim across a river. Same way by following such person who has unripe spiritual state, we cannot swim across this terrible ocean of Sansar-Samundar.

Bhai Balraj Singh jee, please do enlighten the Sangat by posting Bhai Sahib Randhir Singh jee's thoughts on Gurmat Naam.

Kulbir Singh
Reply Quote TweetFacebook
ਗੁਰਮਤ ਨਾਮ ਅਭਿਆਸ ਕਮਾਈ - ਪੰਨਾ ੨੯ ||

ਨਾਨਕ ਨਾਮ ਪਵਿਤ ਹਰ ਮੁਖ ਬੋਲੀ ਸਭ ਦੁਖ ਪਰਹਰੀ

ਹੁਣ ਕੋਈ ਕਸਰ ਬਾਕੀ ਹੈ ਮਨਤਕੀ ਦਲੀਲ ਬਾਜਾਂ ਦੀ ਤਸਲੀ ਕਰਨ ਦੀ, ਜੋ ਕਹੰਦੇ ਹਨ ਕਿ ਮੂਹ ਨਾਲ ਵਾਹਿਗੁਰੂ-ਵਾਹਿਗੁਰੂ ਬੋਲੀ ਜਾਂ ਨਾਲ ਕਿ ਬਣਦਾ ਹੈ || ਇਹ ਹੈ ਗੁਰਮਤ ਨਾਮ ਦੀ ਮੁਖ ਬੋਲੀ ਪਾਰਸ ਕਲਾ
Reply Quote TweetFacebook
Waheguru Ji Ka Khalsa Wahegur Ji Ke Fateh!!

Agreed - but the issue remains as there is no insitution that checks/verify's these babe- kathavachecks, granthi's before they speak on stage in India or abroad-- don;t mean to be negative but till Khalsa makes such an institution and bans these incorret parcharks- they will keep springinup from every unturned stone.
Reply Quote TweetFacebook
Sorry, only registered users may post in this forum.

Click here to login