ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਦੇਖੀ ਸੱਜਣਾ ਇੰਜ ਨਾ ਕਰਾਵੀਂ.........

Posted by kookarheerasingh 
ਦੇਖੀ ਸੱਜਣਾ ਇੰਜ ਨਾ ਕਰਾਵੀਂ,
ਲੜ ਲੱਗੀ ਤੋਂ ਨਾ ਮੁਖ ਫ਼ਿਰਾਵੀ......

ਆਸ ਪਿਆਸੀ, ਨਾ ਹੋਰ ਰੁਲਾਵੀਂ,
ਹੋਵੇ ਧੂੜ ਗੁਰਸਿਖਾਂ ਦੀ, ਬਕਸ਼ ਕਰਾਵੀਂ,

ਕੋੜਾ ਬੋਲ ਨਾ ਬੋਲੇ ਕਿਸੇ ਨੂੰ,ਮੁਖੋ ਸਦਾ ਜੀ ਅਖ੍ਵਾਵੀ,
ਅਵਗੁਣਾ ਸਾੜ,ਗੁਣਾ ਦੀ ਸਾਂਝ ਰ੍ਲਾਵੀਂ,

ਸਬ ਵਿਚ ਦਿਸੇ ਤੂੰ, ਮੈਂ ਕੋਝੀ,ਇਹ ਸੋਝੀ ਪਾਵੀਂ,
ਰਾਹੇ ਅਪ੍ੜੀ ਜੀ, ਪ੍ਰੀਤਮ ਘਰ ਸ਼ੁਭਾਵੀਂ,

ਮੈਂ ਦਾਸੀ,
ਜੀ ਇਹ ਰੀਝ ਪੁਜਾਵੀ,

ਦੇਖੀ ਸੱਜਣਾ ਇੰਜ ਨਾ ਕਰਾਵੀਂ,
ਲੜ ਲੱਗੀ ਤੋਂ ਨਾ ਮੁਖ ਫ਼ਿਰਾਵੀ......


ਵਿਚ ਹਰ ਸਵਾਸ, ਆਪਣਾ ਨਾਮ ਜਾਪਾਵੀਂ,
ਹੋ ਕਿਰਪਾਲੂ ਸਤਗੁਰ ਜੀ,ਦਰਸ਼ਨ ਪਿਆਸ ਸਾਜਾਵੀਂ ,

ਬੇਕਾਸਾਰਾ ਜਾਰ ਤੂੰ ਜੀ, ਮੈਂ ਦਾਸੀ ਦਾ,
ਦੇ ਦਰਸ਼ਨ ਜੀ, ਇਕ ਫੇਰਾ ਪਾਵੀਂ,

ਜੀ ਨਾਭ ਕਮਲੇ, ਆ ਚਰਨ ਸਾਜਾਵੀਂ,
ਪਖਾ ਝੱਲਾਂ ਜੀ ਚਰਨਾ ਤਾਈ,ਧੋਏ ਧੋਏ ਪੀਵਾਂ,

ਹਓਮੈ ਮਾਰ,ਇਕ ਮਿਕ ਜੋਤ ਹੋਏ ਜੀਵਾਂ,
ਸਾਜਨ ਜੀ, ਹੁਣ ਹੋਰ ਤਾਂ ਤ੍ਰ੍ਸਾਵੀ,

ਦੇਖੀ ਸੱਜਣਾ ਇੰਜ ਨਾ ਕਰਾਵੀਂ,
ਲੜ ਲੱਗੀ ਤੋਂ ਨਾ ਮੁਖ ਫ਼ਿਰਾਵੀ.......

ਕਰ ਕੀਰਤਨ ਤੇਨੂੰ ਮੋਹ ਲਵ੍ਵਾਂ,
ਜੀ ਐਸਾ, ਸੁਰਤ ਸ਼ਬਦ ਦਾ ਮੇਲ ਮਿਲਾਵੀ,

ਪੀਂਘ ਜੋ ਪਾਈ ਇਸ਼੍ਕ਼ੇ ਦੀ,
ਸਤਗੁਰ ਜੀ,ਲੈ ਸਚਖੰਡ ਤਕ ਘੂਕਾਂਵੀ,

ਕਰ ਕਿਰਪਾ ਇਸ ਦਾਸੀ ਤਾਈ,
ਜੀ ਨਿਮਾਣੀ ਜਿੰਦ ਦੀ, ਤੋੜ ਨਿਭਾਵ੍ਵੀਂ,

ਦੇਖੀ ਸੱਜਣਾ ਇੰਜ ਨਾ ਕਰਾਵੀਂ,
ਲੜ ਲੱਗੀ ਤੋਂ ਨਾ ਮੁਖ ਫ਼ਿਰਾਵੀ.......
Reply Quote TweetFacebook
Subhaan! Subhaan! Subhaan!

Bahut khoob Benti roop Qalaam likhiya hai.

Kulbir Singh
Reply Quote TweetFacebook
Vaaheguru ji!!!!!!
Reply Quote TweetFacebook
Loved Heera Singh jee's original line ਦੇਖੀ ਸੱਜਣਾ ਇੰਜ ਨਾ ਕਰਾਵੀਂ and came up with this poem.

ਦੇਖੀਂ ਸਜਣਾ ਕਿਤੇ ਇੰਜ ਨਾ ਕਰਾਵੀਂ।
ਬਾਂਹ ਫੜ ਕੇ ਸਜਣਾ ਛੱਡ ਨਾ ਜਾਵੀਂ।

ਬਹੁਤ ਜਨਮਾਂ ਦੀ ਭਟਕਦੀ ਤੱਤੜੀ,
ਆਈ ਤੇਰੀ ਸਰਣ, ਤੂੰ ਸਰਣ ਰਖਾਵੀਂ।

ਕੁਰੂਪ, ਕੁਲਖਣੀ, ਢੀਠ ਤੇ ਬੇਸ਼ਰਮ,
ਕੁਬਿਜਾ ਵਾਂਗ ਤੂੰ ਸੋਹਣੀ ਬਣਾਵੀਂ।

ਗਹੀ ਬਾਂਹ ਦੀ ਲਾਜ ਸਦਾ ਰਖਣੀ।
ਆਪਣਾ ਸਚੜਾ ਇਹ ਬਿਰਦ ਰਖਾਵੀਂ।

ਨੀਰ ਬਿਨਾ ਜਿਉਂ ਮੀਨਾ ਮਰਦੀ।
ਆਪਣੀ ਪ੍ਰੀਤਿ ਤੂੰ ਐਸੀ ਲਾਵੀਂ।

ਕਾਸ਼ਟ ਸੰਗਿ ਜਿਉਂ ਲੋਹ ਹੈ ਤਰਦਾ।
ਸ਼ਬਦ ਸੰਗਿ ਤੂੰ ਸਾਨੂੰ ਤਰਾਵੀਂ।

ਮੁੰਦਰੀ ਵਿਚ ਜਿਉਂ ਹੀਰਾ ਸੋਂਹਦਾ।
ਸਾਡੇ ਮਨ 'ਚ ਅਪਨਾ ਨਾਮ ਜੜਾਵੀਂ।

ਦੁਨੀਆ ਦੀ ਸੁਧ ਬੁਧ ਭੁਲ ਜਾਵੇ,
ਇਸ ਤਰਾਂ ਆਪਣਾ ਨਾਮ ਜਪਾਵੀਂ।

ਜਿਹੜੀ ਕਾਰ ਤੈਨੂੰ ਭਾਉਂਦੀ ਸਜਣਾ,
ਓਸੇ ਹੀ ਕਾਰ ਵਿਚ ਸਾਨੂੰ ਲਾਵੀਂ।

ਹੋਰ ਸਹਾਰਾ ਕੋਈ ਨਾ ਸੁਝੇ ਸਜਣਾ,
ਕੁਲਬੀਰ ਸਿੰਘ ਦੀ ਲਾਜ ਰਖਾਵੀਂ।
Reply Quote TweetFacebook
Sorry, only registered users may post in this forum.

Click here to login