ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਜੋ ਤੇਰਾ ਨਾਮ ਜਪਦਾ

Posted by JaspreetSingh 
ਜੋ ਤੇਰਾ ਨਾਮ ਜਪਦਾ, ਉਹ ਸੁਖੀ ਉਠ ਚਲਦਾ
ਜੇਹੜਾ ਤੇਰੇ ਤੋਂ ਮੁਖ ਮੋੜਦਾ, ਉਹ ਦਰ ਦਰ ਚੋਟਾਂ ਖਾਂਦਾ
ਜੇਹੜਾ ਅੰਮ੍ਰਿਤਿ ਰਸਨ-ਰਸਾਇਣੀ ਬਾਣੀ ਨੂੰ ਹਿਰਦੇ 'ਚ ਵਸਾਂਉਦਾ
ਉਹ ਹਮੇਸ਼ਾ ਲਈ ਪਰਮ-ਸੁਖ ਪਾਂਉਦਾ
ਜੇਹੜਾ ਤੇਰਿਆਂ ਸੇਵਕਾਂ ਦੀ ਨਿੰਦਿਆ ਕਰਦਾ
ਉਹ ਕੁੱਤਿਆਂ ਦੀ ਮੌਤ ਤੋ ਵੀ ਭੈੜਾ ਮਰਦਾ
ਜੇਹੜਾ ਸਿਫ਼ਤ-ਸਲ਼ਾਹ 'ਚ ਅਨੰਦ ਮਾਣਦਾ
ਕਿਰਦਾਰ ਹੈ ਉਹਨੂੰ ਉੱਚਾ ਸੁੱਚਾ ਮਿਲਦਾ
ਜੇਹੜਾ ਤੇਰਿਆਂ ਸੇਵਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਦਾ
ਉਹ ਵਾਰ ਵਾਰ ਜੂਨਾਂ 'ਚ ਪੈ ਕੇ ਅਤ ਦਾ ਦੁੱਖ ਪਾਉਂਦਾ
ਜੇਹੜਾ ਤੇਰੀ ਸੇਵਾ 'ਚ ਲੱਗਦਾ
ਉਹਨੂੰ ਕਾਲ ਨੇੜੇ ਨਹੀਂ ਲੱਗਦਾ
ਜਸਪ੍ਰੀਤ ਸਿੰਘ ਕਿੰਹਦਾ ਹੈ
ਆਸਾਂ ਰੱਖੀਂ ਚਿਤ ਵਿਚ ਕਰਤੇ ਦੀਆਂ
ਕੀ ਪਤਾ, ਕਿਧਰੋਂ ਸਾਨੂੰ ਵੀ ਦਰਸ਼ਨ ਦੇਦੇ
ਅੱਖਾਂ ਤਰਸਦੀਆਂ ਨੇ
ਹਾਏ, ਦੱਸੋ ਕੀ ਕਰੀਏ ਹੁਣ
ਡੰਡੳਤ ਸਲਾਮਾਂ ਉਸ ਸੱਚੇ ਸਾਂਈਂ ਨੂੰ ਕਰਦੇ ਆਂ ਰੋਜ਼
ਤਰਫ਼-ਤਰਫ਼ ਕੇ ਮਰਨ ਲੱਗੇ ਆਂ
ਇਕ ਝਲਕ ਦਿਖਾਦੇ.......ਵਾਹਿਗੁਰੂ!!!
Reply Quote TweetFacebook
good poem jaspreet singh jee. thumbs up

daas,
khalsaji.
Reply Quote TweetFacebook
This is a brilliant poem. What a beautiful mind you posess. I am blessed upon having read those words. May God bless you.
Reply Quote TweetFacebook
Sorry, only registered users may post in this forum.

Click here to login