ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪਿਆਰੇ ਨੂੰ ਸੁਨੇਹਾ

Posted by AmritKaur 
ਪਿਆਰੇ ਨੂੰ ਸੁਨੇਹਾ

ਕਿਹੜੇ ਵੇਸ ਬਨਾਵਾਂ ਮੈਂ?
ਕਿੰਝ ਹਰਿ ਪ੍ਰੀਤਮ ਨੂੰ ਭਾਵਾਂ ਮੈਂ?
ਉਹ ਜੁਗਤੀ ਮੈਨੂੰ ਦੱਸ ਦੇ ਪਿਆਰੇ
ਜਿਤ ਦਰਸ਼ਨ ਤੇਰੇ ਪਾਵਾਂ ਮੈਂ।

ਕਿਹੜੀ ਪ੍ਰੀਤ ਤੈਨੂੰ ਭਾਉਂਦੀ ਏ?
ਕਿਹੜੀ ਰੀਤ ਕਮਾਵਾਂ ਮੈਂ?
ਇੱਕ ਵਾਰੀ ਕਿਰਪਾ ਕਰ ਦੇ ਪਿਆਰੇ
ਸੋਹਣੀ ਸੇਜ ਵਿਸ਼ਾਵਾਂ ਮੈਂ।

ਗੁਰ ਮੰਤ੍ਰੁ ਜੋ ਕਿਰਪਾ ਦਿੱਤਾ ਤੂੰ
ਕਿੰਝ ਹਿਰਦੇ ਵਿਚ ਵਸਾਵਾਂ ਮੈਂ?
ਤੇਰੇ ਦਰਸ਼ਨ ਦੀ ਮਨ ਪਿਆਸ ਲੱਗੀ
ਕਿੰਜ ਕੋਮਲ ਚਰਨ ਸਮਾਵਾਂ ਮੈਂ?

ਖੋਜ ਖੋਜ ਮੈਂ ਭਵ ਥੱਕੀ
ਕੇਹੜੇ ਦੇਸ਼ 'ਚ ਭਾਲਣ ਜਾਵਾਂ ਮੈਂ?
ਨਦਰ ਜੇ ਥੋੜੀ ਕਰ ਦੇਵੇਂ
ਬਲਿਹਾਰੇ ਤੇਰੇ ਜਾਵਾਂ ਮੈਂ।
Reply Quote TweetFacebook
vaheguru
Reply Quote TweetFacebook
Vaaheguru ji!!!
Reply Quote TweetFacebook
ਤੁਹਾਡੇ ਵਲੋਂ ਲਿਖਿਆ ਗਿਆ ਦਿੱਲ 'ਚ ਤਿੱਖੇ ਤੀਰ ਮਾਰਨ ਵਾਲਾ ਸੁਨਿਹਰੀ ਕਾਵਿ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਦਾਸਾਂ ਦਾ ਦਿੱਲ ਵਲੂੰਦਰਾ ਗਿਆ ਜਿਉਂ ਜਿਉਂ ਆਪ ਜੀ ਦੀ ਕਾਵਿ ਰਚਨਾ ਹਿਰਦੇ 'ਚ ਵਸਦੀ ਗਈ। ਇਉਂ ਮਹਿਸੂਸ ਹੋਇਆ ਜਿਂਵੇ ਕੇ ਅੰਦਰਲੀ ਕੋਇਲ ਚੀਕਾਂ ਮਾਰਦੀ ਆ ਤੇ ਕਹਿ ਰਹੀ ਐ "ਹਾਏ, ਕਿਂਵੇ ਤੇ ਕਿੰਝ ਤੈਂ ਦਰਸ਼ਨ ਦੇਣੇ ਨੇ ਸਾਨੂੰ", ਅੰਮ੍ਰਿਤ ਕੌਰ ਜੀੳ, ਇਦਾਂ ਦੀਆਂ ਪਵਿੱਤਰ ਰਚਿਨਾਵਾਂ ਲਿਖਦੇ ਰਵੋ ਜੀੳ!
ਵਾਹਿਗੁਰੂਜੀਕਾਖ਼ਾਲਸਾ॥ਵਾਹਿਗੁਰੂਜੀਕੀਫ਼ਤਿਹ॥
Reply Quote TweetFacebook
Very nice poem and easy to understand for the likes of me..
Reply Quote TweetFacebook
Subhaan Subhaan jeeo!!

You have done a beautiful Tarajmaani (translation) of spiritual emotions of hearts of Premis of Vaheguru, in a beautiful poetic form.

May Guru Sahib always bless you with divine Gurmukhi Bairaag, that is not essential but vital for attainment of Vaheguru jee.

Kulbir Singh
Reply Quote TweetFacebook
Such a beautiful poem. Really it is heart piercing.
Reply Quote TweetFacebook
vaahiguroo, very beautiful.
Reply Quote TweetFacebook
Vahegurooo

Ati Sundar Lekh, Bhainjeeo
Reply Quote TweetFacebook
Please write more!
Reply Quote TweetFacebook
Vaheguroo!! Really nice!smiling smiley
Reply Quote TweetFacebook
ਸਤਗੁਰੁ ਪਿਆਰੇ ਇਹ ਮਾਇਆ ਦਾ ਖੇਲ ਹੈ ਟੇਡਾ,ਕਿਵੇਂ ਛੁਟਕਾਰਾ ਪਾਵਾਂ ਮੈਂ ||
ਗੁਰਬਾਣੀ ਆਖੇ ਗੁਰਸਿਖ ਨੇ ਪਰਿਵਾਰ ਚ ਰਹਣਾ,ਰਹ ਕੇ ਮੋਹੀ ਕਹਾਵਾਂ ਮੈਂ ||
ਜੇ ਰਹਿੰਦੇ ਕੁਟੰਬ ਵਿਚ ਬੇਫਿਕਰਾ ਹੋ ਜਾਂ,ਖੁਦ ਗਰਜੀ ਦੀ ਮਸਾਲ ਬਣਾਵਾ ਮੈਂ ||
ਦਿਲੋਂ ਮੈਂ ਪੂਰੀ ਮਿਹਨਤ ਕਰਦਾ ਕਿ ਪਰਿਵਾਰ ਸਾਰੇ ਨੂੰ ਤੇਰੇ ਚਰਨੀ ਲਾਵਾਂ ਮੈਂ ||
ਕੀ ਕਰੇ ਇਹ ਵਿਚਾਰਾ,ਹਰ ਦੇ ਆਪਣੇ ਮੁਕ੍ਦਰ, ਖੇਰੂੰ-ਖੇਰੂੰ ਜੇਹਾ ਹੁੰਦਾ ਜਾਵਾਂ ਮੈਂ ||
ਤੇਰੇ ਪਿਆਰਾਂ ਚ ਤੇਰੀ ਝਲਕ ਦੇਖ ਕੇ ਆਪਣਾ ਆਪ ਵੀ ਇਹਨਾ ਤੋਂ ਵਾਰਾਂ ਮੈਂ ||
ਜਿਨਾ ਨੂੰ ਤੇਰੇ ਤਕ ਦਾ ਪਾਂਧੀ ਸਮਝਾਂ,ਸਪ ਦਾ ਤਾਜ ਓਹਨਾ ਤੋਂ ਪੇਹ੍ਨਾਵਾਂ ਮੈਂ ||
ਜਿਨਾ ਦੀ ਸ਼ਗਿਰਦੀ ਚ ਤੇਰਾ ਜਸ ਸਿਖਾਂ,ਓਹਨਾ ਦੇ ਅਨਦਿਨ ਵਾਰੇ ਜਾਵਾਂ ਮੈਂ ||
ਜਿਨਾ ਤੋਂ ਪਿਆਰੀ ਨਜ਼ਰ ਦੀ ਆਸ ਰਖਾਂ,ਬੇਤਾਲੇ ਬੇਰਸੀਏ ਦੇ ਹਾਰ ਪੇਹ੍ਨਾਵਾਂ ਮੈਂ ||
ਸਤਗੁਰ ਮੇਰੇ ਸੁਣ ਬੇਨਤੀ ਇਸ ਕੂਕਰ ਦੀ,ਤੇਰੀ ਸ਼ਰਨ ਚ ਕਿਓਂ ਦੁਖ ਪਾਵਾਂ ਮੈਂ ||
ਹੋਵੇਗੀ ਮਾਇਆ ਪ੍ਰਬਲ,ਤੇਰੀ ਬਾਣੀ ਨਾਮ ਨਾਲ ਇਸ ਦੀਆਂ ਧਜੀਆਂ ਉਡਾਵਾਂ ਮੈਂ ||
ਜੇ ਤੂੰ ਮੇਰੇ ਕਰਮਾ ਦਾ ਚਿਠਾ ਕਢ ਬਹਿ ਗਿਆ,ਫੇਰ ਤਾਂ ਕਦੇ ਨਾ ਮੁਕਤੀ ਪਾਵਾਂ ਮੈਂ ||
ਨਾਮ ਬਾਣੀ ਤੇ ਇਸ ਨੀਚ ਤੋਂ ਅਮਲ ਨਾ ਹੁੰਦਾ,ਦਸ ਫਿਰ ਕਿਵੇਂ ਤੈੰਨੂ ਮਨਾਵਾਂ ਮੈਂ ||
ਰਾਤ ਨੂੰ ਤੇਰੀ ਭਗਤੀ ਦੀ ਸੁਪਨੇ ਸਿਰਜਾਂ,ਸਵੇਰੇ ਆਲਸ ਵਿਚ ਉਠ ਨਾ ਪਾਵਾਂ ਮੇਂ
ਸਤਗੁਰ ਮੇਰੇ ਸਾਹਿਬ ਸਿੰਘ ਹੁਣ ਤੇਰਾ ਕੂਕਰ,ਤੇਰੇ ਅਗੇ ਲੇਟ ਕੇ ਤਰ੍ਲਾਵਾਂ ਮੈਂ ||
ਜਿਦਾਂ ਕਿਦਾਂ ਇਸ ਵਾਰੀ ਹੀ ਬਖਸ਼ ਲਾ, ਅਗਲੇ ਫੇਰੇ ਤੋਂ ਬਹੁਤ ਘਬਰਾਵਾਂ ਮੈਂ ||
ਕਰੀਂ ਕਿਰਪਾ ਨਾ ਕਦੇ ਇਹ ਤੇਰਾ ਸੇਵਕ ਡੋਲੇ,ਸੰਘੀ ਸਾਥੀਆਂ ਨਾਲ ਵਿਹਾਵਾਂ ਮੈਂ ||
ਭਾਵੇਂ ਹਾਂ ਨਹੀਂ ਮੈਂ ਲਾਇਕ,ਸੰਗਤ ਦੀ ਚਰਨ ਧੂਰੀ ਬਣ ਤੇਰੇ ਤਕ ਪਹੁੰਚ ਪਾਵਾਂ ਮੈਂ ||


Vaheguru jee ka Khalsa Vaheguru jee kee fateh!
Reply Quote TweetFacebook
Vaheguru!
Reply Quote TweetFacebook
Sorry, only registered users may post in this forum.

Click here to login