ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shaheedi of Bhagat Singh

Posted by Mehtab Singh 
Shaheedi of Bhagat Singh
March 22, 2011 10:19PM
Its been 80 years today! March 23rd, 1931! Not going to say anything more.
Reply Quote TweetFacebook
੨੫
ਭਗਤ ਸਿੰਘ ਨਾਲ ਮੁਲਾਕਾਤ
ਜੇਲ੍ਹ ਚਿੱਠੀਆਂ
੨੯੯
ਓੜਕ ਇਕ ਦਿਨ ਆ ਗਿਆ* ਕਿ ਆਥਣ ਦੇ ਛੇ ਬਜੇ ਦੇ ਕਰੀਬ ਮੇਰੀ ਰਿਹਾਈ ਦੇ ਸ਼ਾਦੀਆਨੇ ਜੇਲ੍ਹ
ਵਿਚ ਵੱਜ ਗਏ। ਅਸੀਂ ਕੋਠੀ ਵਿਚ ਅੰਦਰ ਬੈਠੇ ਅਨੰਦ ਮਾਣ ਰਹੇ ਸਾਂ। ਕੀ ਦੇਖਦੇ ਹਾਂ ਕਿ ਕਈ ਦੇਸ਼
ਭਗਤ ਵੀਰ ਵਾਹੋ ਦਾਹ ਭੱਜੇ ਚਲੇ ਆ ਰਹੇ ਹਨ। ਸਭ ਤੋਂ ਪਹਿਲੋਂ ਅਤੇ ਮੂਹਰੇ ਆ ਕੇ ਵੀਰ ਗੱਜਨ ਸਿੰਘ
(ਮਾਸਟਰ) ਨੇ ਆਣ ਵਧਾਈਆ ਸੁਣਾਈਆਂ ਤੇ ਕਹਿਣ ਲੱਗਾ- ‘ਭਾਈ ਸਾਹਿਬ! ਤੁਹਾਡੀ ਰਿਹਾਈ ਦਾ
ਪਰਵਾਨਾ ਆ ਗਿਆ, ਚਲੋ, ਉਠੋ ਤਿਆਰ ਹੋ ਜਾਓ।’ ਇਕ ਆਨ ਵਿਚ ਸਾਰੇ ਦੇਸ਼ ਭਗਤ ਭਰਾ ਮੇਰੇ
ਗਿਰਦ ਆਣ ਇਕੱਠੇ ਹੋਏ, ਪਰਵਾਨਾ ਪੜ੍ਹ ਪੜ੍ਹ ਮੈਨੂੰ ਸੁਣਾਉਣ ਅਤੇ ਗਦ ਗਦ ਹੋ ਜਾਣ। ਦਾਸ ਨੂੰ ਏਤਨੀ
ਰਿਹਾਈ ਦੀ ਖੁਸ਼ੀ ਨਾ ਆਵੇ ਜਿਤਨਾ ਕਿ ਵੀਰ ਕਰਤਾਰ ਸਿੰਘ ਸਾਰਖੇ ਸਹੋਦਰ ਵੀਰਾਂ ਦਾ ਵਿਜੋਗ ਵਿਛੋੜਾ
ਹਿਰਦੇ ਨੂੰ ਬਿਹਬਲ ਕਰ ਕਰ ਜਾਵੇ। ਮੈਂ ਤਾਂ ਏਹਨਾਂ ਦੁਚਿੱਤੀਆਂ ਦੁਰੁਖੀਆਂ ਵਿਚ ਫਾਥਾ ਸੁੰਨ ਮਸੁੰਨ ਹੁੰਦਾ
ਜਾਵਾਂ ਅਤੇ ਵੀਰ ਜਨ ਮੇਰੇ ਦੁਆਲੇ ਹੋ ਕੇ ਮੇਰੀ ਵਿਦਾਇਗੀ ਦੀਆਂ ਪ੍ਰੇਮ ਮਿਲਉਣੀਆਂ ਆ ਮਿਲੀਵਣ।
ਜੇਲ੍ਹ ਦੂਤ ਜੇਲ੍ਹੋਂ ਬਾਹਰ ਨਿਕਾਲਣ ਲਈ ਅਤੇ ਰਿਹਾਈ ਦੀ ਆਇਸ ਵਿਚ ਲੈ ਜਾਣ ਲਈ ਤਹੂ ਹੋਏ ਖੜੋਤੇ
ਅਤੇ ਮੇਰਾ ਪੈਰ ਪੁੱਟਣ ਨੂੰ ਜੀ ਨਾ ਕਰੇ। ਜੀਉ ਤਾਂ ਪਿਆਰਿਆਂ ਦੇ ਪਿਆਰ ਵਿਜੋਗ ਅਹਿਸਾਸ ਵਿਚ
ਪੈਖੜਿਆ ਪਿਆ। ਓੜਕ ਮੈਨੂੰ ਲੈ ਦੇ ਕੇ ਸਭਸ ਨੇ ਰਿਹਾ ਹੋ ਜਾਣ ਲਈ ਤਿਆਰ ਕਰ ਹੀ ਦਿੱਤਾ।
ਪਿਆਰਿਆਂ ਨਾਲ ਨਦੀਆਂ ਵਾਹ ਵਿਛੁੰਨੀਆਂ ਵਾਲੇ ਵਿਜੋਗ ਦੀਆ ਗਲਜੱਫੜੀਆਂ ਪਾ ਪਾ ਕੇ ਸਜਲ ਨੇਤ੍ਰਾਂ
ਨੂੰ ਲੈ ਕੇ ਵਿਦਾ ਹੋਇਆ। ਜੇਲ੍ਹ ਸੈਂਟਰ ਦੇ ਬੁਰਜ ਦੇ ਬਰਾਬਰ ਪੁੱਜੇ ਤਾਂ ਅਗਾਹਾਂ ਹਸੂੰ ਹਸੂੰ ਕਰਦਾ ਦਰੋਗਾ
ਮਿਲਿਆ, ਜੋ ਕਿ ਮੇਰੇ ਵੱਲ ਅੱਗੋਂ ਹੀ ਆ ਰਿਹਾ ਸੀ। ਮੈਨੂੰ ਦੇਖਣ ਸਾਰ ਰਿਹਾਈ ਦੀਆਂ ਵਧਾਈਆਂ
ਦਿੱਤੀਆਂ। ਮੈਂ ਵਧਾਈਆਂ ਤਾਂ ਸੁਣੀਆਂ ਅਣਸੁਣੀਆਂ ਹੀ ਕਰ ਦਿਤੀਆਂ ਅਤੇ ਉਸ ਨੂੰ ਆਖਿਆ ਕਿ ‘ਹੁਣ
ਤੁਹਾਡੇ ਬਚਨ ਦੇ ਪੂਰਾ ਕਰਨ ਦਾ ਵੇਲਾ ਭੀ ਆ ਗਿਆ ਹੈ, ਸੋ ਮੌਕਾ ਸੰਭਾਲੋ।’ ਹੱਸ ਕੇ ਕਹਿਣ ਲੱਗਾ ਕਿ,
‘ਭਗਤ ਸਿੰਘ ਦੀ ਮੁਲਾਕਾਤ ਵਾਲਾਲ ਮੈਂ ਅੱਗੇ ਹੀ ਸਭ ਬੰਦੋਬਸਤ ਕਰ ਲਿਆ ਹੈ। ਦੋ ਘੰਟੇ ਦੀ ਖੁਲ੍ਹੀ
ਮੁਲਾਕਾਤ ਕਰੋ।’ ਮੈਂ ਆਖਿਆ, ‘ਮਨਜ਼ੂਰੀ ਲੈ ਲਈ ਹੈ? ਕੀ ਸੁਪ੍ਰੰਟੰਡੰਟ ਸਾਹਿਬ ਤੋਂ ਪੁੱਛ ਲਿਆ ਹੈ?’
ਦਰੋਗਾ- ਉਸ ਤੋਂ ਮੈਂ ਕੀ ਪੁੱਛਣਾ ਸੀ, ਸਗੋਂ ਸੁਪ੍ਰੰਟੰਡੰਟ ਆਪ ਮੈਨੂੰ ਪੁੱਛਣ ਦੀ ਪੇਰਸ਼ਾਨੀ ਵਿਚ ਹੈਰਾਨ
ਹੋਇਆ ਫਿਰਦਾ ਸੀ। ਜਦੋਂ ਤੁਹਾਡੀ ਰਿਹਾਈ ਆਈ ਤਾਂ ਸੁਪ੍ਰੰਟੰਡੰਟ ਨੇ ਆਪ ਮੈਨੂੰ ਬੁਲਾਇਆ ਅਤੇ
ਫ਼ਿਕਰਮੰਦ ਹੋ ਕੇ ਪੁੱਛਿਆ ਕਿ ਕੋਈ ਬਿਧ ਬਣਾਉ ਕਿ ਰਿਹਾਈ ਚੁੱਪ ਚੁਪਾਤੇ ਹੋ ਜਾਏ। ਬਾਹਰ ਰਿਹਾਈ
ਦੇ ਉਡੀਕਵਾਨਾਂ ਦੀਆਂ ਪਿਕਟਾਂ ਲੱਗੀਆਂ ਰਹਿੰਦੀਆਂ ਹਨ। ਜੇਲ੍ਹੋਂ ਨਿਕਲਦੇ ਹੀ ਕਣਸੋ ਫਿਰ ਗਈ, ਤਾਂ
ਜਲੂਸਾਂ ਦੇ ਘਮਸਾਣ ਝੱਲੇ ਨਹੀਂ ਜਾਣੇ, ਬੜੀ ਬਦਨਾਮੀ ਹੋਵੇਗੀ। ਜੇਲ੍ਹ ਕਰਮਚਾਰੀਆਂ ਨੂੰ ਭੀ ਗਵਰਨਮੈਂਟ
ਦੀ ਹਦਾਇਤ ਹੈ ਕਿ ਬੇਖ਼ਬਰੀ ਅਤੇ ਚੁਪ-ਚੁਪਾਤੀ ਰਿਹਾਈ ਹੋਵੇ। ਤੁਸੀਂ ਕਈਆਂ ਦਿਨਾਂ ਦੇ ਦੇਖ ਰਹੇ ਹੋ
ਕਿ ਕਿਵੇਂ ਬਾਹਰ ਰਿਹਾਈ ਕਣੋਸਊਆਂ ਦੀਆਂ ਸਾਰਾ ਸਾਰਾ ਦਿਨ ਪਿਕਟਾਂ ਲਗੀਆਂ ਰਹਿੰਦੀਆਂ ਹਨ।
ਦਿਨ ਛਿਪੇ ਤਾਈਂ ਜੇਲ੍ਹ ਦਾ ਬੂਹਾ ਮੱਲੀ ਰੱਖਦੇ ਹਨ। ਸੋ ਐਸੀ ਬਿਉਂਤ ਬਣਾਉ ਕਿ ਬੇਖ਼ਬਰੇ ਹੀ ਰਣਧੀਰ
ਸਿੰਘ ਨੂੰ ਜੇਲ੍ਹੋਂ ਬਾਹਰ ਸੁਖ ਸਹਿਜ ਸੇਤੀ ਕੱਢ ਦੇਈਏ ਅਤੇ ਸਾਡੇ ਨਾਮ ਤੇ ਕੋਈ ਹਰਫ਼ ਨਾ ਆਏ। ਮੈਨੂੰ
ਓਦੋਂ ਹੀ ਸੁੱਝ ਪਈ ਅਤੇ ਸੋਹਣੀ ਸੁੱਝੀ ਅਤੇ ਮੈਂ ਤਾਬੜ ਤੋੜ ਹੀ ਵੇਲੇ ਨੂੰ ਸੰਭਾਲ ਕੇ ਉਤਰ ਦਿੱਤਾ ਕਿ
‘ਸਾਹਿਬ! ਆਪ ਫ਼ਿਕਰਮੰਦ ਨਾ ਹੋਵੇ। ਮੈਂ ਆਪ ਨੂੰ ਸੋਹਣੀ ਤਜਵੀਜ਼ ਸੁਝਾਉਂਦਾ ਹਾਂ, ਪਸੰਦ ਆਵੇ ਤਾਂ
ਹੁਕਮ ਦਿਓ। ਆਪ ਨੂੰ ਯਾਦ ਹੋਵੇਗਾ ਜਿਸ ਦਿਨ ਰਣਧੀਰ ਸਿੰਘ ਇਸ ਜੇਲ੍ਹ ਵਿਚ ਆਇਆ ਸੀ, ਉਸੇ
ਦਿਨ ਹੀ ਭਗਤ ਸਿੰਘ ਫਾਂਸੀ ਵਾਲੇ ਨੇ ਆਪ ਦੇ ਪਾਸ ਉਸ ਨੂੰ ਮਿਲਣ ਲਈ ਦਰਖ਼ਾਸਤ ਕੀਤੀ ਸੀ, ਪਰ
ਆਪ ਨੇ ਮਨਜ਼ੂਰ ਨਹੀਂ ਕੀਤੀ ਸੀ। ਮੇਰੇ ਖਿਆਲ ਵਿਚ ਜੇ ਹੁਣ ਅਸੀਂ ਮੁਲਾਕਾਤ ਦੀ ਇਜਾਜ਼ਤ ਦੇ
ਦੇਈਏ ਤਾਂ ਦੋ ਘੰਟੇ ਏਵੇਂ ਹੀ ਗੁਜ਼ਰ ਜਾਣਗੇ ਅਤੇ ਏਤਨੇ ਨੂੰ ਖ਼ਾਸਾ ਅੰਨ੍ਹੇਰਾ ਹੋ ਜਾਏਗਾ। ਅੱਠ ਬਜੇ ਦੇ
* ੪ ਅਕਤੂਬਰ ੧੯੩੦
ਜੇਲ੍ਹ ਚਿੱਠੀਆਂ
੩੦੦
ਕਰੀਬ ਰਣਧੀਰ ਸਿੰਘ ਨੂੰ ਜੇਲ੍ਹੋਂ ਬਾਹਰ ਟੋਰ ਦਿਆਂਗੇ, ਕਿਸੇ ਤਾਈਂ ਰਿਹਾਈ ਦਾ ਮੁਸ਼ਕ ਤਕ ਨਹੀਂ
ਨਿਕਲੇਗਾ। ’ ਸੁਪ੍ਰੰਟੰਡੰਟ ਸਾਹਿਬ ਨੇ ਮੇਰੀ ਇਹ ਤਜਵੀਜ਼ ਬੜੀ ਪਸੰਦ ਆਈ ਅਤੇ ਬੜੀ ਖੁਸ਼ੀ ਨਾਲ
ਇਜਾਜ਼ਤ ਦੇ ਦਿਤੀ ਕਿ ਭਗਤ ਸਿੰਘ ਨਾਲ ਇਸਦੀ ਮੁਲਾਕਾਤ ਕਰਾਓ। ਸੋ ਤੁਸੀਂ ਹੁਣ ਜਾਉ ਭਗਤ ਸਿੰਘ
ਨਾਲ ਖੁਲ੍ਹੀ ਮੁਲਾਕਾਤ ਕਰੋ। ਮੈਂ ਤੁਹਾਡੇ ਨਾਲ ਇਕ ਕੈਦੀ ਵਾਰਡਰ ਤੋਰ ਦਿੰਦਾ ਹਾਂ ਜੋ ਤੁਸਾਨੂੰ ਉਸ ਪਾਸ
ਲੈ ਜਾਏਗਾ।
ਏਹ ਕਹਿ ਕੇ ਦਰੋਗੇ ਨੇ ਇਕ ਕੈਦੀ ਵਾਰਡਰ ਮੇਰੇ ਨਾਲ ਕਰ ਦਿਤਾ ਅਤੇ ਉਸਨੂੰ ਹੁਕਮ ਦੇ ਦਿਤਾ
ਕਿ ਭਗਤ ਸਿੰਘ ਨਾਲ ਇਸਦੀ ਖੁਲ੍ਹੀ ਮੁਲਾਕਾਤ ਕਰਾਉ। ਭਗਤ ਸਿੰਘ ਦਾ ਉਸ ਵੇਲੇ ਟਹਿਲਣ ਦਾ ਵਕਤ
ਸੀ। ਮੈਨੂੰ ਦੂਰੋਂ ਦੇਖ ਕੇ ਹੀ ਮੇਰੇ ਵੱਲ ਭੱਜਿਆ ਆਇਆ। ਮੈਂ ਹਾਤੇ ਦੇ ਜੰਗਲੇ ਦੇ ਬਾਹਰ ਖਲੋਤਾ ਰਿਹਾ।
ਉਸ ਨੇ ਅੰਦਰ ਵਾਰ ਐਨ ਮੇਰੇ ਕੋਲ ਆ ਕੇ ਬੜੇ ਸਤਿਕਾਰ ਨਾਲ ਮੈਨੂੰ ਨਮਸਕਾਰ ਕੀਤੀ ਅਤੇ ਝੁਕ ਝੁਕ
ਕੇ ਜੋਹਾਰ ਕੀਤਾ। ਮੈਂ ਵੀ ਦੋਇ ਕਰ ਜੋੜ ਫ਼ਤਹ ਬੁਲਾਈ। ਕੈਦੀ ਵਾਰਡਰ ਸਾਨੂੰ ਕੋਲ ਕੋਲ ਕਰਕੇ ਲਾਂਭੇ ਹੋ
ਗਿਆ। ਅੰਦਰਲੇ ਹਾਤੇ ਵੱਲੋਂ ਭੀ ਕੋਈ ਸਿਪਾਹੀ ਜਾਂ ਵਾਰਡਰ ਸਾਡੇ ਨੇੜੇ ਨਾ ਆਇਆ। ਅਸੀਂ ਦੋਇ ਪੂਰੇ
ਏਕਾਂਤ ਵਿਚ ਪ੍ਰਸਪਰ ਆਹਮੋ ਸਾਹਮਣੇ ਹੋਏ ਖਲੋਤੇ ਸਾਂ। ਭਗਤ ਸਿੰਘ ਬਿਰਹੇ-ਮਿਲਾਪ ਦੀ ਕਰਣਾ
ਕਿਰਤੱਗਨੀ ਖੁਸੀ ਵਿਚ ਉੱਛਲ ਕੇ ਜ਼ਾਰੋ ਕਤਾਰ ਹੰਝੂ ਬਹਾ ਰਿਹਾ ਹੈ। ਅਣਡਿਠਿਆਂ ਹੀ ਏਤਨੇ ਪਿਆਰ
ਸਤਿਕਾਰ ਦੀ ਬਿਹਬਲਤਾ ਵਿਰਲੀ ਵਾਂਝੀ ਹੀ ਡਿੱਠੀ ਸੁਣੀ ਹੈ। ਜਾਣੋਂ ਮੁੱਦਤਾਂ ਦਾ ਹੀ ਜਾਣੂ ਪਛਾਣੂ ਹੈ।
ਗਦ ਗਦ ਹੋ ਕੇ ਕਹਿਣ ਲੱਗਾ- ‘ਅੱਜ ਮੇਰੀਆਂ ਖੁਸ਼ੀਆਂ ਦੀ ਹੱਦ ਕੋਈ ਨਹੀਂ ਰਹੀ, ਮੇਰੇ ਦਿਲ ਵਿਚ ਏਹ
ਤਾਂਘ ਦਿਨ ਰਾਤ ਰਹਿੰਦੀ ਸੀ ਕਿ ਕਿਵੇਂ ਅਤੇ ਕਦੋਂ ਆਪ ਦੇ ਦਰਸ਼ਨ ਨਸੀਬ ਹੋਣ, ਸੋ ਅਜ ਏਹ ਭਾਗਾਂ
ਭਰੀ ਘੜੀ ਹੈ ਕਿ ਮੇਰੀਆਂ ਆਸਾਂ ਪੂਰੀਆਂ ਹੋਈਆਂ। ਮੈਂ ਆਪ ਦਾ ਜੀਵਨ ਅਤੇ ਆਪ ਦੀਆਂ ਜੇਲ੍ਹ
ਕਰੜਾਈਆਂ ਦੀਆਂ ਘਾਲਾਂ ਸੁਣ ਸੁਣ ਕੇ ਹੀ ਆਪ ਦਾ ਪਰੇਮ-ਸ਼ੈਦਾਈ ਹੋ ਗਿਆ ਸੀ। ੧੯੧੪-੧੫
ਵਾਲਿਆਂ ਦੀ ਦੇਸ਼ ਭਗਤੀ ਦੀ ਸੱਚੀ ਸੁੱਚੀ ਨਜ਼ੀਰ ਨੇ ਮੇਰੇ ਵਰਗੇ ਨਾਚੀਜ਼ ਪੁਰਸ਼ਾਂ ਨੂੰ ਕੌਮ ਭਗਤੀ ਦੀ ਹੁੱਬ
ਲਈ ਉਭਾਰਿਆ ਹੈ। ਜੋ ਜੋ ਘਾਲਾਂ ਆਪ ਸੱਜਣਾਂ ਨੇ ਘਾਲੀਆਂ ਹਨ, ਉਸ ਦੇ ਮੁਕਾਬਲੇ ਵਿਚ ਮੈਂ ਜਿਹਾਂ
ਦੀਆਂ ਕਰਨੀਆਂ ਤਾਂ ਐਵੇਂ ਤੁੱਛ ਮਾਤਰ ਹੀ ਹਨ। ਮੇਰੇ ਹਿਰਦੇ ਉਤੇ ਆਪ ਦੇ ਜੀਵਨ ਦਾ ਅਸਰ ਖ਼ਾਸ
ਖਸੂਸੀਅਤ ਨਾਲ ਅਸਰ ਪਜ਼ੀਰ ਹੋਇਆ ਹੈ। ਆਪ ਨੂੰ ਸ਼ਾਇਦ ਮੁਨਸ਼ੀ ਮੰਨਾ ਸਿੰਘ ਨੇ ਦੱਸਿਆ ਹੀ ਹੋਣਾ
ਹੈ ਕਿ ਇਕ ਇਸ਼ਤਿਆਕ ਨਾਲ ਮੈਂ ਮਹੀਨਿਆਂ ਬੱਧੀ ਆਪ ਨੂੰ ਯਾਦ ਕਰਦਾ ਰਿਹਾ ਹਾਂ। ਮੈਂ ਸਾਫ਼
ਕਹਾਂਗਾ ਕਿ ਮੇਰੀ ਖਿੱਚ ਨੇ ਹੀ ਆਪ ਨੂੰ ਖਿੱਚ ਕੇ ਇਸ ਜੇਲ੍ਹ ਵਿਚ ਮੁੜ ਸੋਲਾਂ ਸਾਲਾਂ ਪਿਛੋਂ ਲੈ ਆਂਦਾ ਹੈ।
ਜਦੋਂ ਦਾਸ ਨੇ ਆਪ ਨੂੰ ਮੁਲਾਕਾਤ ਕਰਨ ਦਾ ਪਹਿਲਾ ਸੰਦੇਸਾ ਭੇਜਿਆ ਸੀ, ਉਸ ਸੰਦੇਸੇ ਦੇ ਉੱਤਰ ਵਿਚ
ਜੋ ਆਪਦਾ ਹੁਕਮਨਾਮਾ ਕੇਸ ਦਾੜ੍ਹੀ ਰੱਖਣ ਦਾ ਪੁੱਜਾ ਸੀ, ਸੋ ਦਾਸ ਹਿਤੋਂ ਚਿਤੋਂ ਕਮਾਉਣ ਨੂੰ ਤਿਆਰ ਹੈ।
ਆਪ ਦੇ ਅਗੇ ਬੜਾ ਸ਼ਰਮਸਾਰ ਭੀ ਹਾਂ ਅਤੇ ਨਿਝੱਕ ਹੋ ਕੇ ਦੱਸਣ ਨੂੰ ਤਿਆਰ ਹਾਂ ਕਿ ਮੈਂ ਜੋ ਕੁਛ ਕੇਸ
ਦਾੜ੍ਹੇ ਦੀ ਬੇ-ਅਦਬੀ ਕਰ ਬੈਠਾ ਹਾਂ ਸੋ ਮਜਬੂਰਨ ਕਰ ਬੈਠਾ ਹਾਂ। ਸੇਵਾ ਉਪਕਾਰ ਹਿਤ ਮੈਨੂੰ ਮੇਰੇ
ਸਾਥੀਆਂ ਨੇ ਮਜ਼ਬੂਰ ਕੀਤਾ ਸੀ ਕਿ ਇਸ ਵੱਡ-ਰੂਪੀ ਦਾ ਵੇਸ ਪਲਟਿਆ ਜਾਏ ਅਤੇ ਸੰਨਿਆਸੀ ਸਾਧੂ
ਵਾਲਾ ਸੁਆਂਗ ਧਾਰਿਆ ਜਾਏ। ਸੋ ਮੈਂ ਇਸ ਕੁਸੰਗ ਦੇ ਅਧੀਨ ਹੋ ਕੇ ਏਹ ਬੇ-ਅਦਬੀ ਕਰ ਬੈਠਾ ਹਾਂ, ਹੁਣ
ਜਿਵੇਂ ਆਪ ਦਾ ਹੁਕਮ ਹੋਵੇ।’
ਮੈਂ ਭਗਤ ਸਿੰਘ ਦੀ ਇਹ ਅਧੀਨਗੀ ਅਤੇ ਸ਼ਰਮਸਾਰੀ ਵੇਖ ਕੇ ਬੜਾ ਹੀ ਖੁਸ਼ ਹੋਇਆ ਅਤੇ ਉਸ
ਦੀ ਸਾਫ਼ ਗੋਈ ਦੀ ਖ਼ੂਬੀ ਜਾਂਚ ਕੇ ਭੀ ਬੜਾ ਮੁਅੱਸਰ ਹੋਇਆ। ਤਦ ਭੀ ਮੈਂ ਹੇਠ ਲਿਖੀਆਂ ਗੱਲਾਂ ਉਸ ਨੂੰ
ਕਹੇ ਬਾਝੋਂ ਨਾ ਰਹਿ ਸਕਿਆ:-
‘ਵੀਰ ਭਗਤ ਸਿੰਘ ਜੀ! ਆਪ ਦੇ ਪਿਆਰ ਤੋਂ ਮੈਂ ਬਲਿਹਾਰ ਹਾਂ ਅਤੇ ਆਪ ਦੀ ਦੇਸ਼ ਭਗਤੀ ਵਾਲੀ
ਉਪਕਾਰ ਸਪਿਰਟ ਤੋਂ ਭੀ ਬਲ ਬਲ ਜਾਂਦਾ ਹਾਂ। ਪਰ ਵੀਰ ਜੀ! ਉਪਕਾਰ ਕਮਾਵਣ ਲਈ ਤੁਸਾਡੇ
ਜੇਲ੍ਹ ਚਿੱਠੀਆਂ
੩੦੧
ਸਲਾਹਕਾਰਾਂ ਨੇ ਤੁਹਾਨੂੰ ਅੱਛੀ ਸਲਾਹ ਨਹੀਂ ਦਿਤੀ। ਤੁਸੀਂ ਤਨਕ ਮਾਤਰ ਤੁਨਕਾ ਹੀ ਭਾਲਦੇ ਸੀ, ਬੜੀ
ਛੇਤੀ ਓਹਨਾਂ ਦੀ ਏਸ ਕੁਢੰਗੀ ਸਲਾਹ ਦੇ ਅਧੀਨ ਹੋ ਗਏ। ਇਹ ਜ਼ਮਾਨਾ ਜਿਸ ਸਮੇਂ ਕਿ ਤੁਸੀਂ ਉਠੇ ਹੋ
ਬੜੀ ਜਾਗ੍ਰਤ ਦਾ ਹੈ। ਸਾਰਾ ਦੇਸ਼ ਹੀ ਜਾਗ ਰਿਹਾ ਹੈ। ਇਸ ਵੇਲੇ ਤਾਂ ਆਪ ਨਿਸੰਗ ਆਪਣੇ ਸਿੱਖੀ ਵੇਸ
ਵਿਚ ਹੀ ਜੋ ਚਾਹੇ ਸੋ ਉਪਕਾਰ ਕਮਾ ਸਕਦੇ ਸੀ। ਆਪ ਨੂੰ ਪਤਾ ਹੀ ਹੈ ਕਿ ਸਾਡੇ ਜ਼ਮਾਨੇ ਵਿਚ ੧੯੧੪-
੧੫ ਵਾਲੇ ਸਮੇਂ ਸਾਰੇ ਹਿੰਦੁਸਤਾਨ ਵਿਚ ਵਿਰਲੀਆਂ ਵਾਂਝੀਆਂ ਰੂਹਾਂ ਹੀ ਜਾਗੀਆਂ ਸਨ। ਖਾਸ ਕਰ ਕੇ
ਪੰਜਾਬ ਵਿਚ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਜੋਗੇ ਸਿੱਖ ਹੀ ਸਨ, ਜਿਨ੍ਹਾਂ ਨੇ ਕਿ ਦੇਸ਼ ਭਗਤੀ ਦਾ
ਬੀੜਾ ਚੁੱਕਿਆ ਅਤੇ ਉਸ ਵੇਲੇ ਬਾਹਰ ਦੇਸਾਂ ਕੈਨੇਡਾ, ਅਮਰੀਕਾ ਤੋਂ ਆਏ ਦੇਸ਼ ਭਗਤਾਂ ਦਾ ਪੰਜਾਬ ਵਿਚ
ਬੱਚਾ ਬੱਚਾ ਮੁਖ਼ਾਲਿਫ਼ ਬਣਿਆ ਫਿਰਦਾ ਸੀ। ਮੈਂ ਆਪ ਨੂੰ ਵੰਨਗੀ ਮਾਤਰ ਉਸ ਵਕਤ ਦੇ ਆਪਣੇ ਦੇਸ਼
ਭਗਤ ਭਰਾਵਾਂ ਦਾ ਇਕੋ ਮਿਸਾਲ ਹੀ ਪੇਸ ਕਰਦਾ ਹਾਂ। ਭਾਈ ਨਿਧਾਨ ਸਿੰਘ ਜੀ* ਚੁੱਘੇ ਵਾਲੇ ਇਕ ਬੜੇ
ਉੱਘੇ ਦੇਸ਼ ਭਗਤ ਹਨ। ਏਹ ਬਾਹਰੋਂ ਟਾਪੂਆਂ ਵਿਚੋਂ ਸੈਂਕੜੇ ਹੀ ਰੂਹਾਂ ਨੂੰ ਦੇਸ਼ ਕੁਰਬਾਨੀ ਹਿਤ ਪਰੇਰ ਕੇ
ਲਿਆਏ ਅਤੇ ਹਜ਼ਾਰਾਂ ਰੁਪਏ ਆਪਣੇ ਪਲਿਓਂ ਖ਼ਰਚ ਕਰ ਕੇ ਨਛਾਵਰ ਕਰ ਦਿਤੇ। ਫੇਰ ਕੋਈ ਗੁੱਝੇ ਛਿਪੇ
ਨਹੀਂ ਆਏ, ਜਹਾਜ਼ਾਂ ਵਿਚ ਪ੍ਰਗਟ ਤੌਰ ਪਰ ਆਏ। ਪਰ ਹਿੰਦੁਸਤਾਨ ਵਿਚ ਆਉਂਦਿਆਂ ਹੀ ਉਹਨਾਂ ਨੂੰ
ਫਾਹੁਣ ਦਾ ਜਾਲ ਵਿਛ ਗਿਆ, ਪਰ ਉਹ ਤੇ ਉਸ ਦੇ ਕਈ ਦਰਜਨ ਦੇਸ਼ ਭਗਤ ਸਾਥੀ ਸਹੀ ਸਲਾਮਤ
ਹਿੰਦੁਸਤਾਨ ਵਿਚ ਪੁੱਜਣ ਵਿਚ ਕਾਮਯਾਬ ਹੋਏ। ਪਕੜ ਜਕੜ ਤੋਂ ਉੱਕੇ ਹੀ ਅਛੋਹ ਰਹੇ। ਪੰਜਾਬ ਵਿਚ
ਆ ਗੱਜੇ। ਜੋ ਜੋ ਕਾਰਨਾਮੇ ਇਹਨਾਂ ਨੇ ਪੰਜਾਬ ਆ ਕੇ ਕਰ ਦਿਖਾਏ ਆਪ ਉਨ੍ਹਾਂ ਤੋਂ ਭਲੀ ਪ੍ਰਕਾਰ ਵਾਕਿਫ਼
ਹੀ ਹੋ। ਉਹਨਾਂ ਦੇ ਵਾਰੰਟ ਨਿਕਲੇ ਹੋਏ ਸਨ। ਹੁਲੀਏ ਛਪੇ ਹੋਏ ਸਨ। ਉਹਨਾਂ ਦੀ ਗ੍ਰਿਫ਼ਤਾਰੀ ਦੇ ਇਨਾਮ
ਮੁਸ਼ਤਿਹਰ ਹੋ ਚੁੱਕੇ ਸਨ। ਸਾਰੇ ਜ਼ਮਾਨੇ ਦੀ ਹਵਾ ਉਨ੍ਹਾਂ ਦੇ ਉਲਟ ਸੀ, ਚਾਰ ਚੁਫੇਰੇ ਉਹਨਾਂ ਦੀ ਪਕੜ
ਧਕੜ ਦੀ ਦੌੜ ਭੱਜ ਹੋ ਰਹੀ ਸੀ। ਉਸ ਦੌੜ ਭੱਜ ਵਿਚ ਉਹ ਨਿਰਭੈ ਨਿਧੜਕ ਫਿਰਦੇ ਰਹੇ। ਉਨ੍ਹੀਂ ਦਿਨੀਂ
ਦੇਸ਼ ਉਪਕਾਰ ਦੀ ਘਾਲਣਾ ਦਾ ਦਾਰੋਮਦਾਰ ਦੇਸ਼ ਭਗਤ ਤਬਕੇ ਵਿਚ ਬਹੁਤ ਸਾਰਾ ਭਾਈ ਨਿਧਾਨ ਸਿੰਘ ਜੀ
ਦੀ ਹਸਤੀ ਉਪਰ ਹੀ ਮੁਨਹਸਰ ਸੀ। ਨਿਰਭੈਤਾ ਵਿਚ ਤਾਂ ਵੀਰ ਕਰਤਾਰ ਸਿੰਘ ਸਰਾਭਾ ਭੀ ਆਪਣੀ
ਮਿਸਾਲ ਆਪ ਹੀ ਸੀ। ਉਸ ਦੇ ਦਿਲ ਵਿਚ ਇਕ ਦਿਨ ਏਹ ਖ਼ਿਆਲ ਆਇਆ ਅਤੇ ਕੁਸੰਗ ਦੇ ਅਸਰ
ਕਰ ਕੇ ਆਇਆ ਕਿਤੇ ਭਾਈ ਨਿਧਾਨ ਸਿੰਘ ਅਜਾਈਂ ਫੜੇ ਹੀ ਨਾ ਜਾਣ, ਉਹਨਾਂ ਤੋਂ ਦੇਸ਼ ਭਗਤਾਂ ਨੇ
ਕੰਮ ਬਹੁਤ ਲੈਣਾ ਹੈ ਸੋ ਉਹਨਾਂ ਨੂੰ ਚਿਰੰਕਾਲ ਕਾਮਯਾਬ ਰਖਣ ਲਈ ਰਾਜਨੀਤੀ ਭਾਸਣੀ ਕਮਜ਼ੋਰੀ ਦੇ
ਪਰਾਇਣ ਹੋ ਕੇ ਵੀਰ ਕਰਤਾਰ ਸਿੰਘ ਨੇ ਭਾਈ ਨਿਧਾਨ ਸਿੰਘ ਨੇ ਏਹ ਸਲਾਹ ਦਿਤੀ ਕਿ ‘ਆਪ ਆਪਣੇ
ਦਾੜ੍ਹੇ ਨੂੰ ਵਸਮਾਂ ਲਗਾ ਲਉ ਤਾਂ ਕਿ ਹੁਲੀਏ ਦੇ ਨਿਸ਼ਾਨ ਗ਼ਲਤ ਹੋ ਜਾਣ ਅਤੇ ਕੋਈ ਪਛਾਣ ਨਾ ਸਕੇ।’
ਭਾਈ ਨਿਧਾਨ ਸਿੰਘ ਨੇ ਬੜੀ ਬੀਰਤਾ ਨਾਲ ਉੱਤਰ ਦਿਤਾ ਕਿ ‘ਮੈਂ ਮੂੰਹ ਕਾਲਾ ਕਰ ਕੇ ਤੇ ਚਮਕਦੇ
ਹੀਰਿਆਂ ਉਤੇ ਗੋਹੇ ਦਾ ਪਰੋਲਾ ਫੇਰ ਕੇ ਆਪਣੀ ਬੀਰਤਾ ਨੂੰ ਕਲੰਕਤ ਨਹੀਂ ਕਰਨਾ ਚਾਹੁੰਦਾ। ਮੈਥੋਂ ਜੋ ਕੁਛ
ਕੰਮ ਲੈਣਾ ਹੈ ਏਸੇ ਵੇਸ ਵਿਚ ਲਵੋ ਅਤੇ ਮੇਰੇ ਅੰਦਰ ਕਾਇਰਤਾ ਮੱਤ ਪੈਦਾ ਕਰੋ।’ ਉਨ੍ਹਾਂ ਨੂੰ ਬਹੁਤ
ਗਿਰਾਉਣਾ ਚਾਹਿਆ ਪਰ ਉਹ ਆਪਣੇ ਨਿਸਚੇ ਵਿਚ ਅਚੱਲ ਤੇ ਅਟੱਲ ਰਹੇ। ਏਸ ਸੱਜਣ ਨੇ ਤੀਹ ਤੀਹ
ਚਾਲੀ ਚਾਲੀ ਕੋਹ ਦਾ ਪੰਧ ਇਕਸੈ ਦਿਹਾੜੀ ’ਚ ਕੀਤਾ ਤੇ ਪੁਲਿਸ ਦੇ ਪਹਿਰਿਆਂ ਦੇ ਕੋਲ ਦੀ ਨਿਧੜਕ ਹੋ
ਕੇ ਲੰਘ ਜਾਂਦਾ ਰਿਹਾ ਤੇ ਕੰਮ ਏਤਨੇ ਭਾਰੀ ਭਾਰੀ ਵਿਸ਼ੇਸ਼ਤਾ ਵਾਲੇ ਕੀਤੇ ਜਿਸ ਦੇ ਮੁਕਾਬਲੇ ਤੁਹਾਡਾ
* ਭਾਈ ਨਿਧਾਨ ਸਿੰਘ ਪਿੰਡ ਚੁੱਘਾ, ਤਹਿਸੀਲ ਮੋਗਾ (ਫਿਰੋਜਪੁਰ) ਪਹਿਲੇ ਮੁਕੱਦਮਾ ਸਾਜ਼ਸ਼ ਲਾਹੌਰ ਵਿਚ ੧੩ ਦਸੰਬਰ
੧੯੧੫ ਨੂੰ ਸਜ਼ਾਯਾਬ ਹੋਏ। ਫੇਰ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਗਈ। ੧੯੩੦ ਵਿਚ ਰਿਹਾਅ ਹੋਏ। ਤਰੀਕ ੬
ਦਸੰਬਰ ੧੯੩੬ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਮੋਗੇ ਵਿਚ ਚਲਾਣਾ ਕਰ ਗਏ।
ਜੇਲ੍ਹ ਚਿੱਠੀਆਂ
੩੦੨
ਚਿਤਵਿਆ ਕੰਮ ਪਾਸੰਗ ਮਾਤ੍ਰ ਸੀ, ਪਰ ਉਨ੍ਹਾਂ ਨੇ ਚਿੱਟੇ ਦਾੜ੍ਹੇ ਨੂੰ ਕਾਲਾ ਕਰਨਾ ਭੀ ਮਨਜ਼ੂਰ ਨਹੀਂ ਕੀਤਾ
ਸੀ। ਤੁਸਾਂ ਦਾੜ੍ਹਾ ਤੇ ਕੇਸ ਵੀ ਕਤਲ ਕਰਾ ਦਿਤੇ।’
ਭਗਤ ਸਿੰਘ- ਦਰਅਸਲ ਸਾਂਡਰਸ ਦਾ ਕਾਤਲ ਮੈਂ ਨਹੀਂ। ਮੇਰੇ ਪਰ ਇਲਜ਼ਾਮ ਲੱਗ ਗਿਆ। ਮੈਂ
ਜਾਤਾ ਕਿ ਮੌਕੇ ਨੂੰ ਹੱਥੋਂ ਕਿਉਂ ਗਵਾਵਾਂ ਤੇ ਸਾਰਾ ਇਲਜ਼ਾਮ ਆਪਣੇ ਉਪਰ ਲੈ ਲਿਆ। ਲਾਭ ਏਹ
ਹੋਇਆ ਕਿ ਕਰੈਡਿਟ ਸਾਰਾ ਮੈਨੂੰ ਮਿਲ ਗਿਆ। ਉਂਞ ਭੀ ਮੈਨੂੰ ਬਚਣ ਦੀ ਕੋਈ ਆਸ ਨਹੀਂ ਸੀ।
ਮੈਂ- ਫੋਕੇ ਕਰੈਡਿਟ ਮਿਲਣ ਦੀ ਫੋਕੀ ਖੁਸ਼ੀ ਦਾ ਹਾਸਲ ਕਰਨਾ ਸੱਚੇ ਦੇਸ਼ ਭਗਤ ਦਾ ਆਦਰਸ਼ ਨਹੀਂ
ਹੋਣਾ ਚਾਹੀਦਾ। ਦੁਨੀਆਂ ਦੀ ਚਾਰ ਦਿਨ ਦੀ ਵਾਹ ਵਾਹ ਦੀ ਖ਼ੁਮਾਰੀ ਵਿਚ ਆਪ ਨੂੰ ਆਪਣੇ ਸੱਚੇ
ਆਦਰਸ਼ ਤੋਂ ਗਿਰਨ ਦਾ ਅਹਿਸਾਸ ਭੀ ਨਾ ਰਿਹਾ ਤੇ ਨਾ ਹੀ ਆਪਣੇ ਅਸਲੀ ਨਿਸ਼ਾਨੇ ਤੋਂ ਖੁੰਝਣ ਦਾ
ਪਛੋਤਾਵਾ ਹੀ ਲੱਗਾ। ਇਕ ਅਖ਼ਬਾਰੀ ਵਡਿਆਈ ਦਾ ਛੁਣਛੁਣਾ ਹੀ ਪੱਲੇ ਰਹਿ ਗਿਆ। ਗੁਰੂ ਦੀ ਮੋਹਰ
ਸਾਬਤ ਸੂਰਤ ਐਵੇਂ ਭੰਗ ਦੇ ਭਾੜੇ ਹੀ ਝੂਠੇ ਬਫ਼ਣ ਬਫ਼ਾਓ ਦੇ ਲਾਲਚ ਵਿਚ ਗਵਾ ਲਈ। ਭਲਾ ਜੇ ਗ਼ਲ਼ਤੀ
ਹੋ ਗਈ ਸੀ ਤਾਂ ਉਸ ਦੀ ਤਲਾਫ਼ੀ ਤਾਂ ਹੋਣੀ ਚਾਹੀਦੀ ਸੀ। ਫੇਰ ਮੁੜ ਕੇਸ ਰੱਖ ਲੈਣੇ ਸਨ। ਮੁੜ ਕੇ ਕਿਉਂ
ਨਾ ਰੱਖੇ?
ਭਗਤ ਸਿੰਘ- ਕੇਸ ਤਾਂ ਮੈਂ ਰੱਖ ਲੈਂਦਾ, ਪਰ ਐਸਾ ਕਰਨ ਵਿਚ ਮੈਨੂੰ ਆਪਣੇ ਸਾਥੀ ਦੱਤ (ਭਟ
ਕੇਸ਼ਵਰ ਦੱਤ) ਦੀ ਹਮਦਰਦੀ ਤੇ ਸਾਥੀਪੁਣੇ ਵਾਲੀ ਅਪਣਤ ਪ੍ਰਾਪਤ ਨਾ ਹੁੰਦੀ। ਦੂਜੀ ਮੈਨੂੰ ਏਡੀ ਸ਼ੁਹਰਤ
ਹਾਸਲ ਨਾ ਹੁੰਦੀ ਜਿੱਡੀ ਕਿ ਅੱਜ ਅਖ਼ਬਾਰੀ ਦੁਨੀਆਂ ਵਿਚ ਹੋ ਰਹੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਮੇਰੀ
ਕੁਰਬਾਨੀ ੧੯੧੪-੧੫ ਵਾਲੇ ਦੇਸ਼ ਭਗਤਾਂ ਦੀ ਕੁਰਬਾਨੀ ਦੇ ਮੁਕਾਬਲੇ ਐਵੇਂ ਤੁੱਛ ਮਾਤਰ ਹੈ। ਪਰ ਏਨੀਆਂ
ਕੁਰਬਾਨੀਆਂ ਕਰਨ ਪਰ ਭੀ ਏਨ੍ਹਾਂ ੧੯੧੪-੧੫ ਵਾਲਿਆਂ ਨੂੰ ਉਸ ਵਕਤ ਦੀ ਅਖ਼ਬਾਰੀ ਦੁਨੀਆਂ ਵਿਚ
ਏਡਾ ਮਾਨ ਨਾ ਮਿਲਿਆ ਕਿਉਂਕਿ ਸਿੱਖ ਅਖ਼ਬਾਰਾਂ ਦੀ ਅੱਵਲ ਤਾਂ ਇਸ਼ਾਇਤ ਹੀ ਕੁਛ ਨਹੀਂ, ਜੇ ਹੈ ਤਾਂ
ਉਹ ਉਸ ਸਮੇਂ ਆਪ ਸੱਜਣਾਂ ਦੀ ਕੁਰਬਾਨੀ ਬਾਰੇ ਪਬਲਿਕ ਵਿਚ ਕੁਛ ਰੋਸ਼ਨੀ ਨਾ ਪਾ ਸਕੇ ਕਿਉਂ ਕਿ
ਉਨ੍ਹਾਂ ਦੀ ਡਰੂ ਪਾਲਿਸੀ ਉਨ੍ਹਾਂ ਨੂੰ ਦਬਕਾਈ ਰੱਖਦੀ ਸੀ। ਏਹ ਅਨਮਤੀ ਅਖ਼ਬਾਰਾਂ ਦੀ ਬਦੌਲਤ ਹੀ ਮੇਰੇ
ਨਾਮ ਨੂੰ ਏਤਨੀ ਸ਼ੁਹਰਤ ਮਿਲੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਜੇ ਮੈਂ ਸਿੱਖ ਸਮਝਿਆਂ ਜਾਂਦਾ ਤੇ ਮੇਰੇ ਸਿਰ
ਮੂੰਹ ਉਤੇ ਕੇਸ ਦਾੜ੍ਹੇ ਵਾਲੀ ਸਿੱਖ ਹੋਣ ਦੀ ਨਿਸ਼ਾਨੀ ਹੁੰਦੀ ਤਾਂ ਏਹ ਅਨਮਤੀ ਅਖ਼ਬਾਰ ਮੇਰੀ ਸ਼ੋਭਾ
ਵਡਿਆਈ ਵਿਚ ਇਕ ਲਫ਼ਜ਼ ਭੀ ਨਾ ਲਿਖਦੇ। ਜੈਸਾ ਕਿ ਆਪ ਸਾਹਿਬਾਨ ਦੀ ਬਾਬਤ ਏਨ੍ਹਾਂ ਕੁਛ ਨਹੀਂ
ਲਿਖਿਆ। ਸਿੱਖ ਅਖ਼ਬਾਰਾਂ ਵਿਚੋਂ ਭੀ ਉਸ ਵਕਤ ਮਾੜਾ ਮੋਟਾ ਜੋ ਕੁਝ ਲਿਖਿਆ ਸੋ ਉਰਦੂ ਦੇ ‘ਖ਼ਾਲਸਾ
ਅਖ਼ਬਾਰ ਲਾਹੌਰ’ ਨੇ ਹੀ ਲਿਖਿਆ। ਉਹ ਭੀ ਮਹਿਦੂਦ ਸ਼ਕਲ ਵਿਚ। ਮੈਨੂੰ ਏਹ ਪਤਾ ਸੀ ਕਿ ਹਿੰਦੂ
ਅਖ਼ਬਾਰ ਸਿੱਖ ਦੇਸ਼ ਭਗਤਾਂ ਦੀ ਵਡਿਆਈ ਲਿਖਣੋਂ ਖੁਣਸ ਖਾਂਦੇ ਹਨ ਤੇ ਏਨ੍ਹਾਂ ਨੂੰ ਉਨ੍ਹਾਂ ਦੀ ਵਡਿਆਈ
ਭਾਉਂਦੀ ਨਹੀਂ। ਜੇ ਮੈਂ ਭੀ ਕੇਸ ਮੁੜ ਰਖ ਲੈਂਦਾ ਤਾਂ ਮੈਨੂੰ ਵਡਿਆਉਣਾ ਕਿੰਨ੍ਹ ਸੀ? ਛੁਟਿਆਉਂਦੇ ਹੀ।
ਏਸ ਕਰਕੇ ਮੈਂ ਕੇਸ ਮੁੜ ਰਖਣੋਂ ਹੋਰ ਘੇਸਲ ਵੱਟ ਛੱਡੀ।
ਮੈਂ- ਪਿਆਰੇ ਭਗਤ ਸਿੰਘ ਜੀ! ਆਪ ਦੀ ਦੇਸ਼ ਭਗਤੀ ਦਾ ਆਦਰਸ਼ ਪਿਆਰ ਬੜਾ ਹੀ ਨੀਵਾਂ ਤੇ
ਹੋਛਾ ਹੈ। ਸ਼ੁਹਰਤ ਵਡਿਆਈ ਦੀ ਖ਼ਾਤਰ ਦੇਸ਼ ਭਗਤੀ ਦੀਆਂ ਉਪਕਾਰ ਕਮਾਈਆਂ ਦੇ ਅਡੰਬਰ ਰਚਣੇ
ਬਿਰਥੇ ਤੇ ਐਵੇਂ ਤਿਫਲ ਛਛੋਹਰੀਆਂ ਬਾਦ ਬਫ਼ਾਈਆਂ ਹਨ। ੧੯੧੪-੧੫ ਵਾਲੇ ਦੇਸ਼ ਭਗਤਾਂ ਜੋ ਕੁਝ
ਕੀਤਾ, ਕੇਵਲ ਦੇਸ਼ ਸੇਵਾ ਨੂੰ ਮੁੱਖ ਰੱਖ ਕੇ ਕੀਤਾ ਤੇ ਨਿਸ਼ਕਾਮ ਦੇਸ਼ ਭਗਤੀ ਕਮਾਈ। ਸ਼ੁਹਰਤ ਵਡਿਆਈ
ਦਾ ਸੁਪਨ ਸਾਰਖ਼ਾ ਭੀ ਖਿਆਲ ਗੁਮਾਨ ਉਨ੍ਹਾਂ ਦੇ ਨੇੜੇ ਨਹੀਂ ਆਇਆ ਸੀ। ਸ਼ੁਹਰਤ ਦਾ ਪਿਆਰ ਦੇਸ਼
ਭਗਤਾਂ ਦੀ ਦੇਸ਼ ਭਗਤੀ ਨੂੰ ਕਲੰਕਤ ਕਰਨ ਵਾਲਾ ਹੈ। ਕੁਸੰਗ ਦੇ ਫੇਰ ਵਿਚ ਆਪ ਨੂੰ ਹੋਛੇ ਖਿਆਲ ਮਾਣ,
ਵਡਿਆਈਆਂ ਦੇ ਚਿੰਬੜੇ ਰਹੇ। ਅਖ਼ਬਾਰੀ ਮਾਣ, ਵਡਿਆਈਆਂ ਤੇ ਸ਼ੁਹਰਤਾਂ ਸਭ ਵਾਧੂ ਹੀ ਹਨ ਤੇ
ਏਹਨਾਂ ਦੇ ਸੋਹਿਲੇ ਤੇ ਇਨ੍ਹਾਂ ਸੋਹਲਿਆਂ ਦੇ ਸੁਣਨ ਦਾ ਚਾਹਵਾਨਾਂ ਪਰ ਹੀ ਏਹ ਗੁਰਵਾਕ ਘਟਦਾ ਹੈ:
ਜੇਲ੍ਹ ਚਿੱਠੀਆਂ
੩੦੩
“ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥
ਚੂਹਾ ਖਡ ਨ ਮਾਵਈ ਤਿਕਲਿ ਬੰਨ੍‍ੈ ਛਜ॥”*
ਏਹ ਗੱਲਾਂ ਸੁਣ ਕੇ ਭਗਤ ਸਿੰਘ ਬੜਾ ਹੀ ਮੁਤੱਾਸਰ ਹੋਇਆ, ਤੇ ਕਹਿ ਉਠਿਆ ਕਿ ‘ਸੱਚਮੁੱਚ ਗੁਰੂ
ਘਰ ਦਾ ਤੇ ਗੁਰੂ ਕੇ ਸਿੱਖਾਂ ਦਾ ਆਦਰਸ਼ ਬੜਾ ਉੱਚਾ ਹੈ। ਆਮ ਦੁਨੀਆਂ ਫੋਕੀਆਂ ਵਡਿਆਈਆਂ ਦੇ
ਵਹਿਣਾਂ ਵਿਚ ਹੀ ਰੁੜ੍ਹੀ ਪਈ ਹੈ। ਮੈਨੂੰ ਭੀ ਦੁਨੀ ਵਜਾਦੀ ਵਜਦੀ ਦੇ ਨਾਲ ਹੀ ਏਸ ਤਾੜੇ ਵੱਜਣਾ ਪੈ
ਗਿਆ। ਪਰ ਅੱਜ ਪਰਤੀਤ ਹੋਇਆ ਕਿ ਇਹ ਸਭ ਹੈਂਕੜ ਬਾਜ਼ੀਆਂ ਦੇ ਨੁਮਾਇਸ਼ੀ ਮੁਜ਼ਾਹਰੇ ਹੀ ਹਨ।
ਮੇਰੀ ਬੜੀ ਹੀ ਖੁਸ਼ਕਿਸਮਤੀ ਹੁੰਦੀ ਜੇਕਰ ਆਪ ਜੈਸੇ ਸੱਜਣਾਂ ਦੀ ਸੰਗਤ ਦੋ ਚਾਰ ਮਹੀਨੇ ਰਹਿੰਦੀ। ਜੇ ਦੋ
ਚਾਰ ਮਹੀਨੇ ਹੀ ਮੈਨੂੰ ਆਪ ਦੀ ਸੰਗਤ ਵਿਚ ਰਹਿਣ ਦਾ ਮੌਕਾ ਮਿਲਦਾ ਤਦ ਮੈਨੂੰ ਬਹੁਤ ਲਾਭ ਪਹੁੰਚਦਾ
ਤੇ ਮੇਰਾ ਕੁਝ ਸੌਰ ਜਾਂਦਾ ਤੇ ਮੇਰੀਆਂ ਊਣਤਾਈਆਂ ਦੂਰ ਹੋ ਜਾਂਦੀਆਂ। ਹੁਣ ਮੈਨੂੰ ਹੁਕਮ ਕਰੋ। ਆਪ ਦਾ
ਹੁਕਮ ਇਸ਼ਾਰਾ ਇਹ ਹੈ ਕਿ ਮੈਂ ਫੇਰ ਕੇਸਾਧਾਰੀ ਹੋ ਜਾਵਾਂ। ਸੱਚਮੁੱਚ ਮੈਂ ਬਹੁਤ ਬੁਰਾ ਕੀਤਾ ਜੋ ਮੈਂ ਆਪਣੇ
ਖ਼ਾਨਦਾਨ ਦੀ ਪੁਸ਼ਤ-ਬ-ਪੁਸ਼ਤ ਚਲੀ ਆ ਰਹੀ ਕੇਸ ਰੱਖਣ ਦੀ ਰਵਾਇਤ ਦੇ ਉਲਟ ਗੁਰੂ ਕੀ ਮੋਹਰ ਦੀ
ਬੇਅਦਬੀ ਕੀਤੀ। ਉਹ ਇਹ ਕਿ ਚਾਹੇ ਸਾਡੇ ਖ਼ਾਨਦਾਨ ਵਿਚ ਪਿਤਾ ਪੁਰਖੀ ਕੇਸ ਰੱਖਣ ਦੀ ਰੀਤ ਚਲੀ
ਆਈ ਹੈ ਤੇ ਮੇਰੇ ਉਸ ਖ਼ਾਨਦਾਨੀ ਰਵਾਇਤੀ ਰੀਤ ਕਰ ਕੇ ਕੇਸ ਰਖੇ ਹੋਏ ਸਨ। ਮੈਂ ਆਪਣੇ ਆਪ ਨੂੰ
ਸਿੱਖ ਸਦਵਾਉਣਾ ਵੀ ਫ਼ਖ਼ਰ ਸਮਝਦਾ ਹਾਂ ਪਰ ਵਾਸਤਵ ਵਿਚ ਗੱਲ ਇਹ ਹੈ ਕਿ ਮੇਰਾ ਦਿਲ ਸਿੱਖ ਨਹੀਂ
ਤੇ ਮੈਨੂੰ ਮਾਫ਼ ਕਰੋਗੇ ਜੇ ਮੈਂ ਸਾਫ਼ ਲਫ਼ਜ਼ਾਂ ਵਿਚ ਆਪਣੇ ਦਿਲ ਨੂੰ ਖੋਹਲ ਦੇਵਾਂ ਤੇ ਕਹਿ ਦੇਵਾਂ ਕਿ ਮੈਂ
ਨਾਸਤਕ ਹਾਂ, ਰੱਬ ਨੂੰ ਨਹੀਂ ਮੰਨਦਾ ਤੇ ਮੇਰੀ ਸਾਰੀ ਮੰਡਲੀ ਭੀ ਏਸ ਗੱਲ ਨੂੰ ਜਾਣਦੀ ਹੈ, ਪਰ ਆਪ ਦਾ
ਹੁਕਮ ਮੰਨਣ ਵਿਚ ਮੈਨੂੰ ਕੋਈ ਉਜ਼ਰ ਨਹੀਂ। ਆਪ ਹੁਕਮ ਦੇਉ ਤਾਂ ਮੈਂ ਕੇਸ ਰੱਖ ਲਵਾਂ। ਕਾਸ਼! ਮੈਂ ਆਪ
ਦੀ ਸੰਗਤ ਵਿਚ ਕੁਝ ਅਰਸਾ ਨੇੜੇ ਹੋ ਕੇ ਰਹਿੰਦਾ ਤਾਂ ਮੇਰੇ ਨਾਸਤਕਾਂ ਵਾਲੇ ਖਿਆਲ ਭੀ ਪਲਟ ਜਾਂਦੇ।’
ਮੈਂ- ਮੈਂ ਬੜਾ ਖੁਸ਼ ਹੋਇਆ ਹਾਂ ਕਿ ਆਪ ਨੇ ਸੱਚੋ ਸੱਚ ਆਪਣੇ ਦਿਲ ਦੀ ਵਿਥਿਆ ਸੁਣਾ ਦਿਤੀ ਹੈ
ਤੇ ਕੋਈ ਲੁਕੋ ਨਹੀਂ ਰੱਖਿਆ। ਨਾਸਤਕਤਾ ਵਾਲੀ ਦਸ਼ਾ ਵਿਚ ਹੁੰਦਿਆਂ ਆਪ ਤੋਂ ਕੇਸ ਰਖਾਉਣ ਦਾ ਰੰਚਕ
ਲਾਭ ਨਹੀਂ, ਨਾ ਹੀ ਸਾਨੂੰ ਕੋਈ ਫ਼ਖ਼ਰ ਹੈ। ਮੈਨੂੰ ਹੁਣ ਤੁਸਾਨੂੰ ਕੇਸ ਰਖਾਉਣ ਦਾ ਕੋਈ ਚਾਉ ਨਹੀਂ ਤੇ ਨਾ
ਹੀ ਨਾ ਰੱਖਣ ਦਾ ਅਫ਼ਸੋਸ ਹੈ। ਅਰਮਾਨ ਹੈ ਤਾਂ ਇਹ ਕਿ ਤੁਸੀਂ ਆਸਤਕ ਨਿਸਚੇ ਵਿਚ ਹੁੰਦੇ ਹੋਏ ਲੇਖੇ
ਲਗਦੇ। ਤੁਸੀਂ ਫਾਂਸੀ ਜ਼ਰੂਰ ਚੜ੍ਹਨਾ ਹੈ। ਫਾਂਸੀ ਚੜ੍ਹਨ ਤੋਂ ਪਹਿਲਾਂ ਜੇ ਤੁਹਾਡੀ ਨਾਸਤਕਤਾ ਦੂਰ ਹੋ ਜਾਂਦੀ
ਤਾਂ ਬੜੀ ਹੀ ਚੰਗੀ ਗੱਲ ਹੁੰਦੀ। ਚਾਹੇ ਤੂੰ ਰੱਬ ਨੂੰ ਨਹੀਂ ਮੰਨਦਾ ਪਰ ਇਕ ਗੱਲ ਯਾਦ ਰੱਖ ਤੇ ਉਸ ਉਪਰ
ਆਪਣਾ ਨਿਸਚਾ ਕਾਇਮ ਕਰ ਕੇ ਤੇ ਏਹ ਗੱਲ ਹਿਰਦੇ ਉਪਰ ਉੱਕਰ ਲੈ ਕਿ ਤੈਂ ਮਰਨਾ ਨਹੀਂ, ਮੁੜ ਕੇ
ਆਉਣਾ ਹੈ, ਆਤਮਾ ਅਜਰ ਅਮਰ ਹੈ, ਏਸ ਨੂੰ ਮੁੱਕ ਨਹੀਂ ਜਾਣਾ, ਏਸ ਬਾਰ ਬਾਰ ਆਉਣਾ ਹੈ...ਬਸ ਤੂੰ
ਏਹ ਗੱਲ ਪੱਥਰ ’ਤੇ ਲਕੀਰ ਸਮਝ ਕੇ ਤੈਂ ਮਰਨਾ ਮੁੱਕਣਾ ਨਹੀਂ, ਫੇਰ ਆਉਣਾ ਹੈ। ਮਾਨੁਖ ਜਾਮੇ ਵਿਚ
ਆਉਣਾ ਹੈ। ਜ਼ਰਾ ਅੰਦਰ ਝਾਤੀ ਮਾਰ ਕਿ ਤੂੰ ਕੀ ਹੈਂ? ਆਤਮਾ ਹੈਂ ਕਿ ਮਿਰਤਕ ਮੜ੍ਹਾ ਸਰੀਰ? ਕੀ ਏਹ
ਬੋਲਣਹਾਰ, ਸਮਝਣ, ਸੋਚਣਹਾਰ, ਉਪਕਾਰ, ਚਿਤਵਨਹਾਰ, ਉੱਚੀਆਂ ਕਰਨੀਆਂ ਲੋਚਨਹਾਰ ਜੋ ਕੁਛ ਤੂੰ
ਹੈ, ਏਹ ਤੇਰਾ ਹੱਡ ਚੰਮ ਮਾਸ ਦੇ ਮੜ੍ਹੇ ਸਰੀਰ ਨਾਲ ਹੀ ਮੁਕ ਠੁੱਕ ਜਾਏਗਾ? ਕਦੇ ਨਹੀਂ! ਤੈਂ ਨਹੀਂ ਹਾਲੇ
ਮੁੱਕਣਾ, ਨਾ ਕਦੇ ਮਰਨਾ ਹੈ।
ਏਹ ਉਪਰਲੇ ਬਚਨ ਐਸੇ ਵਜਦ ਅਤੇ ਚੜ੍ਹਦੀ ਕਲਾ ਦੇ ਰੰਗਾਂ ਵਿਚ ਉਚਰੇ ਗਏ (ਉਚਾਰਉਣਹਾਰੇ ਨੇ
ਉਚਰਾਏ) ਕਿ ਭਗਤ ਸਿੰਘ ਏਹਨਾਂ ਬਚਨਾਂ ਨੂੰ ਸੁਣ ਕੇ ਕਈ ਮਿੰਟਾਂ ਤਾਈਂ ਦਮ ਬਖੁਦ ਰਿਹਾ। ਉਸ ਦੀ
ਨੀਵੀਂ ਹੇਠ ਨੂੰ ਪੈ ਗਈ, ਬੇ-ਹਿਸੋ ਹਰਕਤ ਜਿਹਾ ਹੋ ਗਿਆ। ਕਈ ਮਿੰਟ ਕੁਛ ਬੋਲਿਆ ਨਹੀਂ। ਮੈਂ ਹੱਥ
* ਮਲਾਰ ਕੀ ਵਾਰ ਸਲੋਕ ਮ: ੧, ੧੨੮੬
ਜੇਲ੍ਹ ਚਿੱਠੀਆਂ
੩੦੪
ਨਾਲ ਹਲੂਣ ਕੇ ਸਾਵਧਾਨ ਕੀਤਾ ਤਾਂ ਕੀ ਵੇਖਦਾ ਹਾਂ ਕਿ ਉਸ ਦੇ ਚੇਹਰੇ ਉਤੇ ਹੋਰ ਅਨੋਖੀ ਆਭਾ ਆਈ
ਹੋਈ ਹੈ, ਉਹ ਬੇ-ਅਖ਼ਤਿਆਰ ਹੋ ਕੇ ਜੰਗਲੇ ਦੇ ਲਾਗੇ ਹੋ ਕੇ ਮੇਰੇ ਵੱਲ ਉਲਰਿਆ ਅਤੇ ਜੰਗਲੇ ਵਿਚ ਦੀ
ਹੱਥ ਕੱਢ ਕੇ ਹੱਥ ਪਲਮਾਏ ਜਿਵੇਂ ਪੈਰਾਂ ਨੂੰ ਫੜੀਦਾ ਹੈ। ਮੈਂ ਉਸ ਦੇ ਹੱਥ ਫੜ ਲਏ ਤੇ ਕਿਹਾ ਕਿ ‘ਚਰਨ
ਕੇਵਲ ਗੁਰੂ ਦੇ ਹੀ ਪਰਸੀਦੇ ਹਨ।’ ਉਸ ਨੂੰ ਮੈਂ ਉਠਾਇਆ, ਉਠ ਕੇ ਜਦ ਉਹ ਸੰਭਲਿਆ ਤਾਂ ਉਸ ਨੇ
ਇਸ ਬਿਧਾ ਸੰਭਾਖਨ ਕੀਤਾ:-
‘ਭਾਈ ਸਾਹਿਬ! ਆਪ ਦੇ ਬਚਨਾਂ ਨੇ ਤਾਂ ਅਮੋਘ ਬਾਣਾਂ ਵਾਲਾ ਕੰਮ ਕੀਤਾ, ਮੇਰੇ ਕੁਫ਼ਰ ਦੇ ਕੜ ਤੋੜ
ਦਿਤੇ। ਮੇਰੇ ਉਤੇ ਇਕ ਚੁੰਭਕ ਕਲਾ ਵਾਲਾ ਅਸਰ ਹੋਇਆ। ਮੈਨੂੰ ਇਹ ਮਨ ਬਚ ਕਰਮ ਕਰਕੇ ਨਿਸਚਿਤ
ਹੋ ਗਿਆ ਕਿ ਮੈਂ ਮਰਨਾ ਨਹੀਂ। ਮੈਂ ਉਹ ਕੁਛ ਹਾਂ ਜਿਸ ਨੇ ਮੁੱਕ ਨਹੀਂ ਜਾਣਾ, ਫ਼ੌਤ ਨਹੀਂ ਹੋ ਜਾਣਾ। ਮੈਂ
ਏਹ ਸਰੀਰ ਜਾਮਾ ਛੱਡ ਕੇ ਫੇਰ ਜ਼ਰੂਰ ਆਉਣਾ ਹੈ ਅਤੇ ਫੇਰ ਆਉਣ ਤਾਈਂ ਸਰੀਰ ਛੱਡ ਕੇ ਮੇਰੀ
ਆਤਮਾ ਨੇ ਸਦ ਜ਼ੀਸਤੀ ਲਹਿਰਾਉਣ ਵਿਚ ਕਾਇਮ ਰਹਿਣਾ ਹੈ। ਮੈਨੂੰ ਹੁਣ ਫਾਂਸੀ ਲੱਗਣ ਵਿਚ ਸਰੂਰ
ਹਾਸਲ ਹੋਵੇਗਾ। ਮੈਂ ਤਾਂ ਕੇਵਲ ਹਠ ਕਰ ਕੇ ਬਹਾਦਰ ਬਣਿਆ ਹੋਇਆਂ ਸੀ ਤੇ ਮੌਤ ਨੂੰ ਮਾਊਂ ਸਮਝਦਾ
ਸੀ ਪਰ ਅੰਤਰ ਗਤੀ ਮੈਨੂੰ ਏਹ ਹਾਵਾ ਲੱਗਾ ਹੋਇਆ ਸੀ ਕਿ ਮੈਂ ਮਰ ਕੇ ਕੁਛ ਨਹੀਂ ਰਹਿਣਾ। ਮੇਰੀਆਂ
ਅੱਖੀਆਂ ਅੱਗੇ ਏਹ ਖ਼ਿਆਲ ਕਰਕੇ ਹਨੇਰਾ ਛਾ ਜਾਂਦਾ ਸੀ ਤੇ ਬੜੀਆਂ ਟੋਟਾਂ ਪੈਂਦੀਆਂ ਸਨ ਕਿ ਹਾਇ ਮੈਂ
ਮਰ ਕੇ ਕੁਛ ਨਹੀਂ ਰਹਿਣਾ। ਆਪ ਦੇ ਬਚਨਾਂ ਨੇ ਮੇਰੀ ਅਚਰਜ ਕਾਇਆ ਪਲਟ ਦਿੱਤੀ ਹੈ। ਮੇਰਾ ਅੱਗਾ
ਮੇਰੇ ਅੱਗੇ ਰੌਸ਼ਨ ਹੋ ਗਿਆ ਹੈ। ਨੇਸਤੋਨਾਬੂਦੀ ਖਲਾਅ, ਤੌਖਲਾ ਸਭ ਮਿਟ ਗਿਆ ਹੈ। ਮੇਰਾ ਹੌਂਸਲਾ ਵਧ
ਗਿਆ ਹੈ। ਮੈਂ ਹੁਣ ਹੌਂਸਲੇ ਨਾਲ ਮਰਾਂਗਾ। ਮੈਨੂੰ ਆਪ ਦੇ ਜੀਵਨ ਦੀ ਜੀਵਨ ਬੂਟੀ ਦੀ ਅਕਸੀਰ ਦਾ
ਅਮਲ ਚੜ੍ਹ ਗਿਆ ਹੈ। ਆਪ ਦੇ ਜੀਵਨ ਨੇ ਏਹ ਗੱਲ ਤਾਂ ਮੇਰੇ ਹਿਰਦੇ ਅੰਦਰ ਪਹਿਲਾਂ ਹੀ ਉੱਕਰ ਦਿਤੀ
ਹੋਈ ਸੀ ਕਿ ਆਪ ਦੀ ਕਹਿਣੀ ਤੇ ਕਰਨੀ ਇਕ ਹੈ। ਆਪ ਦਾ ਜੀਵਣ ਭਰੋਸਾ ਮੇਰੇ ਉਤੇ ਏਹ ਅਕਸ
ਲਿਆਇਆ ਹੈ ਕਿ ਆਪ ਸੋਈ ਗੱਲ ਮੂੰਹੋਂ ਬੋਲਦੇ ਕਹਿੰਦੇ ਹੋ ਜਿਸ ਗੱਲ ਦਾ ਕਿ ਆਪਣਾ ਪ੍ਰਤੱਖ ਤਜ਼ਰਬਾ
ਕੀਤਾ ਹੋਇਆ ਹੁੰਦਾ ਹੈ, ਜਿਸ ਨੂੰ ਕਿ ਆਪ ਨੇ ਪਰਤੱਖ ਪੇਖਿਆ ਹੁੰਦਾ ਹੈ। ਸੋ ਮੈਨੂੰ ਨਾ ਸਿਰਫ਼ ਏਹ
ਨਿਸਚਾ ਹੋ ਗਿਆ ਹੈ ਕਿ ਮੈਂ ਨਹੀਂ ਮਰਨਾ ਅਤੇ ਮੈਂ ਸਦਾ ਜੀਵਨਹਾਰੀ ਆਤਮਾ ਹਾਂ ਬਲਕਿ ਮੈਨੂੰ ਇਹ
ਭੀ ਨਿਸਚਾ ਹੋ ਗਿਆ ਹੈ ਕਿ ਰੱਬ ਵੀ ਹੈ ਅਤੇ ਉਸ ਰੱਬ ਨੂੰ ਆਪ ਨੇ ਆਪਣੀ ਅੱਖੀ ਦੇਖਿਆ ਹੈ। ਸੋ
ਆਪ ਨੂੰ ਇਸ ਤੋਂ ਅਧਿਕ ਸੱਚੀ ਖੁਸ਼ੀ ਨਹੀਂ ਹੋਵੇਗੀ ਕਿ ਅੱਜ ਤੋਂ ਆਪ ਦਾ ਪਿਆਰਾ ਭਗਤ ਸਿੰਘ
ਆਤਮ ਜੀਵਨੀ ਆਸਤਕ ਭਗਤ ਸਿੰਘ ਹੈ ਅਤੇ ਆਸਤਕ ਨਿਸਚੇ ਨੂੰ ਨਿਸਚਤ ਕਰਦਾ ਹੋਇਆ ਹੀ ਜਾਨ
ਦੇਵੇਗਾ ਅਤੇ ਹੁਣ ਆਪ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅੱਜ ਤੋਂ ਆਪਣਾ ਦਾੜ੍ਹਾ, ਕੇਸ ਕਦੇ ਨਹੀਂ
ਕਟਾਵਾਂਗਾ ਅਤੇ ਸਿੱਖ ਨਿਸਚੇ* ਵਿਚ ਆਤਮ ਔਜੀ ਚੜ੍ਹਾਈ ਕਰਾਂਗਾ। ਹਾਂ! ਸਿੱਖਾਂ ਦੇ ਬੋਲੇ ਵਾਲਾ ਇਹ
ਚੜ੍ਹਾਈ ਕਰਨ ਵਾਲਾ ਕੈਸਾ ਸੁੰਦਰ ਅਤੇ ਸੱਚਾ ਅਰਥ ਪ੍ਰਤਿਪਾਦਕ ਹੈ। ਕਿੱਥੇ ਚੜ੍ਹਾਈ ਕਰਨਾ ਅਤੇ ਕਿੱਥੇ
ਮਰਨਾ? ਦੇਹ ਨੂੰ ਤਿਆਗ ਕੇ ਮੇਰੀ ਆਤਮਾ ਚੜ੍ਹਾਈ ਕਰੇਗੀ, ਉਪਰ ਅਕਾਸ਼ ਨੂੰ ਚੜ੍ਹ ਜਾਏਗੀ, ਮਰੇ
* ਭਗਤ ਸਿੰਘ ਦੇ ਫਾਂਸੀ ਲੱਗਣ ਪਿੱਛੋਂ ਅਖ਼ਬਾਰਾਂ ਵਿਚ ਏਹ ਸਿਲਸਿਲਾ ਛਿੜਿਆ ਸੀ ਕਿ ਉਸ ਦਾ ਨਿਸਚਾ ਸਿੱਖੀ ਪਰ ਸੀ।
ਕਸੂਰ ਦੇ ਗ੍ਰੰਥੀ ਭਾਈ ਨੱਥਾ ਸਿੰਘ ਦਾ ਬਿਆਨ ਅਖ਼ਬਾਰਾਂ ਵਿਚ ਛਪਿਆ ਸੀ ਕਿ ਸਸਕਾਰ ਵੇਲੇ ਭਗਤ ਸਿੰਘ ਦੇ ਛੇ ਛੇ ਇੰਚ
ਕੇਸ ਸਨ। ਸਰਕਾਰ ਨੇ ਭੀ ਐਲਾਨ ਕੀਤਾ ਸੀ ਕਿ ਇਸ ਦਾ ਮ੍ਰਿਤਕ ਸੰਸਕਾਰ ਸਿੱਖ ਧਰਮ ਅਨੁਸਾਰ ਕਰਾਇਆ ਗਿਆ ਸੀ।
ਬੰਬਈ ਦੇ ਬਲਟਿਜ਼ ਅਖ਼ਬਾਰ ਦੇ ੨੬ ਮਾਰਚ ੧੯੪੯ ਦੇ ਪਰਚੇ ਵਿਚ ਭਗਤ ਸਿੰਘ ਦਾ ਕੇਸਾਂ ਵਾਲਾ ਫੋਟੋ ਛਪਿਆ ਜਿਸ ਦਾ
ਬਲਾਕ ਇਸ ਪੁਸਤਕ ਵਿਚ ਦਿੱਤਾ ਹੈ। ਇਹ ਫ਼ੋਟੋ ਭਗਤ ਸਿੰਘ ਦੇ ਫਾਂਸੀ ਲਗਣ ਤੋਂ ਕੁਝ ਮਿੰਟ ਪਹਿਲਾਂ ਦਿੱਲੀ ਦੇ ਸੱਜਣ ਸ਼ਾਮ
ਲਾਲ ਨੇ ਖਿੱਚਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਦੇ ਬਚਨਾਂ ਦੇ ਅਸਰ ਕਰ ਕੇ ਭਗਤ ਸਿੰਘ ਸਿੱਖ ਨਿਸਚੇ
ਵਿਚ ਆ ਕੇ ਕੇਸਾਧਾਰੀ ਹੋਇਆ ਸੀ।
ਜੇਲ੍ਹ ਚਿੱਠੀਆਂ
੩੦੫
ਮੁਕੇਗੀ ਨਹੀਂ। ਮੁੜ ਕੇ ਫੇਰ ਜਾਮਾ ਧਾਰੇਗੀ ਅਤੇ ਦੇਸ਼ ਕੌਮ ਦੇ ਉੱਚ ਆਦਰਸ਼ਕ ਕੰਮ ਕਰਾਏਗੀ। ਆਪ
ਦੀ ਮੁਲਾਕਾਤ ਦਾ ਸੱਚਾ ਸਿੱਟਾ ਬਹੁਤ ਹੀ ਖੂਬ ਨਿਕਲਿਆ।’
ਬਸ, ਏਤਨੀ ਬਾਤ ਚੀਤ ਸਮਾਪਤ ਹੋਣ ਪਰ ਅਤੇ ਤੱਤ ਆਦਰਸ਼ੀ ਸਿੱਟਾ ਮੁਲਾਕਾਤਾਂ ਦਾ ਨਿਕਲਣ
ਪਰ ਅਸੀਂ ਪਰਸਪਰ ਆਖ਼ਰੀ ਫਤਹ ਬੁਲਾਈ ਅਤੇ ਵਿਗਸ ਵਿਗਸ ਕੇ ਵਿਛੜੇ।
Reply Quote TweetFacebook

BHAGAT SINGH IN JAIL, CIRCA 1922



EARLIER SHOT OF BHAGAT SINGH
Reply Quote TweetFacebook
Re: Shaheedi of Bhagat Singh
March 23, 2011 08:06AM
Thank you, Veer Jaspreet Singh Ji for the post. Is the book available on net?
Reply Quote TweetFacebook
Quote
Bhai MB Singh Jee
Thank you, Veer Jaspreet Singh Ji for the post. Is the book available on net?

Hanjee Bhai Sahib, it sure is. Click on the link below and upload the e-Jail Chittiaan on your computer:

e-Jail Chittian
Reply Quote TweetFacebook
For English readers click:
[www.khalsaspirit.com]

With Regards,
Daas
Reply Quote TweetFacebook
Sorry, only registered users may post in this forum.

Click here to login