Read this poem on another forum , loved it a lot:
ਰਾਮ ਵਧਾਵੇ ਸੋ ਵਧੇ,
ਬਲ ਕਰ ਵਧੇ ਨਾ ਕੋਈ ,
ਸਹਿਜੇ ਸਹਿਜੇ ਜੋ ਵੀ ਪੱਕਦਾ,
ਮਾਖਿਓ ਮੀਠਾ ਹੋਏ,
ਸਹਿਜੇ ਸਹਿਜੇ ਜੋ ਵੀ ਪੱਕਦਾ,
ਮਾਖਿਓ ਮੀਠਾ ਹੋਏ,
ਰਾਮ ਵਧਾਵੇ ਸੋ ਵਧੇ,
ਬਲ ਕਰ ਵਧੇ ਨਾ ਕੋਈ,
ਜਿਨੀ ਮਰਜੀ ਕੋਸ਼ਿਸ਼ ਕਰਲੇ,
ਬਾਜੂ ਬਲ ਅਜ੍ਮਾਲੇ,
ਜਿਨਾ ਵੀ ਇਹ ਜੋਰ ਤੇਰੇ ਵਿਚ,
ਅੱਡੀਆ ਚੁੱਕ ਚੁੱਕ ਲਾ ਲੈ,
ਸਚ ਸਿਆਣੇ ਕਹਿੰਦੇ ਹੁੰਦੇ ਕਾਹਲੀ ਅਗੇ ਟੋਏ,
ਮਾਲਕ ਦੀ ਜਦ ਕਿਰਪਾ ਹੋਵੇ,
ਮਿੱਟੀ ਸੋਨਾ ਹੋਵੇ,
ਛੱਪਰ ਪਾੜ ਕੇ ਦੇ ਦਿੰਦਾ ਹੈ,
ਸਾਰੇ ਧੋਣੇ ਧੋਏ,
ਕਮਲੇ ਬਣਨ ਸਿਆਣੇ,
ਜਦ ਓਹਦੀ ਨਦਿਰ ਸਵੱਲੀ ਹੋਏ,
ਰਾਮ ਵਧਾਵੇ ਸੋ ਵਧੇ,
ਬਲ ਕਰ ਵਧੇ ਨਾ ਕੋਈ !(Ravinder Grewal)
Chota veer